ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਅਸੀਂ ਭਾਰਤੀ ਪੰਜਾਬੀ ਐਸੇ ਹੀ ਹਾਂ। ਕਹੀ ਜਾਂਦੇ ਹਾਂ। ਸਾਡੇ ਸੁਭਾਅ ਬੜੇ ਖੁੱਲੇ ਡੁਲੇ ਹਨ। ਕਿਧਰੋਂ ਖੁੱਲੇ ਡੁਲੇ ਹਨ। ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ। ਨੌਜਵਾਨ ਮੁੰਡੇ-ਕੁੜੀਆਂ ਦੀ ਜਿੰਦਗੀ ਨਰਕ ਬਣਾ ਕੇ ਰੱਖਦੇ ਹਨ। ਬੇਗਾਨੇ ਓਪਰੇ ਔਰਤ ਮਰਦ ਨੂੰ ਇੱਕ ਸਾਥ ਖੜ੍ਹੇ ਦੇਖ ਨਹੀਂ ਸਕਦੇ। ਭਾਵੇਂ ਭੈਣਾਂ ਭਰਾ ਹੀ ਹੋਣ। ਚਾਹੇ ਕਿਸੇ ਨੂੰ ਕੰਮ ਹੋਵੇ ਜਾਂ ਮਸੀਬਤ ਹੀ ਪਈ ਹੋਵੇ। ਕਿਸੇ ਚੰਗੇ ਕੰਮ ਲਈ ਗੱਲਾਂ ਕਰਦੇ ਹੋਣ। ਲੋਕ ਕੋਲ ਖੜ੍ਹਇਆ ਦੇਖ ਕੇ, ਗੱਲਾਂ ਬਣਾਉਣ ਲੱਗ ਜਾਂਦੇ ਹਾਂ। ਉਨਾਂ ਬਾਰੇ ਗਲ਼ਤ ਹੀ ਅੰਨਦਾਜ਼ੇ ਲਗਾਉਂਦੇ ਹਾਂ। ਮੁੰਡੇ ਕੁੜੀ ਨੂੰ ਕੋਲ ਖੜ੍ਹੇ ਦੇਖ ਕੇ, ਉਦੋਂ ਹੀ ਸਮਝ ਜਾਂਦੇ ਹਾਂ। ਕੋਈ ਖ਼ਾਸ ਨਜਾæਇਜ਼ ਰਿਸ਼ਤਾ ਹੈ। ਐਸੀ ਨਜ਼ਰ ਨਾਲ ਦੇਖਦੇ ਹੋਏ, ਲੋਕੀ ਗੱਲਾਂ ਬਣਾਉਣ ਲੱਗ ਜਾਂਦੇ ਹਨ। ਇੱਕ ਦੂਜੇ ਨੂੰ ਇਸ਼ਾਰੇ ਕਰਨ ਲੱਗ ਜਾਂਦੇ ਹਨ। ਬਈ ਗੜਬੜ ਲੱਗਦੀ ਹੈ। ਮਰਦਾਂ ਔਰਤਾਂ ਉਤੇ ਐਡਾ ਪੱਕਾ ਕਰਫੀਊ ਲੱਗਾ ਹੋਇਆ ਹੈ। ਬੇਗਾਨਾਂ ਬੰਦਾ ਕਿਸੇ ਔਰਤ ਕੋਲੇ ਖੜ੍ਹਨ ਦੀ ਹਿੰਮਤ ਨਹੀਂ ਕਰਦਾ। ਪਤਾ ਹੈ, ਲੋਕ ਮੂੰਹ ਕਾਲਾਂ ਕਰਨ, ਬਦਨਾਂਮੀ ਕਰਨ ਨੂੰ ਬਿੰਦ ਲਗਾਂਉਣਗੇ। ਕੋਈ ਮਰਦ ਕਿਸੇ ਔਰਤ ਵੱਲ ਨਜ਼ਰ ਉਠਾ ਕੇ ਦੇਖ ਵੀ ਲਵੇ, ਬਹੁਤ ਇਤਰਾਜ਼ ਕੀਤਾ ਜਾਂਦਾ ਹੈ। ਪੰਜਾਬ ਵਿੱਚ ਤਾਂ ਸ਼ੜਕਾਂ ਮੋੜਾ ਉਤੇ ਖੜ੍ਹੇ, ਦੂਰੋਂ ਹੀ ਅੱਖਾਂ ਅੱਡ-ਅੱਡ ਕੇ ਝਾਕਦੇ ਰਹਿੰਦੇ ਹਨ। ਅਗਰ ਝਾਕਦੇ ਨੂੰ ਵੀ ਕੋਈ ਦੂਜਾ ਫੜ ਲਵੇ। ਲੋਕ ਛਿੱਤਰ ਪਰੇਡ ਕਰ ਦਿੰਦੇ ਹਨ। ਛਿੱਤਰ ਪਰੇਡ ਕਰਨ ਵਾਲੇ ਭਾਵੇਂ ਆਪ ਵੀ ਇਹੀ ਕੁੱਝ ਕਰਦੇ ਹੋਣ। ਸਿਮੀ ਨੇ ਮੈਨੂੰ ਦੱਸਿਆ , " ਵਿਆਹ ਤੋਂ ਪਹਿਲਾਂ ਦੀ ਗੱਲ ਹੈ। ਮੇਰੀ ਮਾਂ ਬਹੁਤ ਸ਼ੈਤਾਨ ਸੀ। ਮਾਂ ਦੀ ਅੱਖ ਬਹੁਤ ਤੇਜ਼ ਸੀ। ਉਸ ਨੂੰ ਪਤਾ ਲੱਗ ਜਾਂਦਾ ਸੀ। ਕਿਹੜਾ ਮੁੰਡਾ ਮੇਰੇ ਵੱਲ ਦੇਖ ਰਿਹਾ ਹੈ। ਕਿਸੇ ਨੂੰ ਮੇਰੇ ਵੱਲ ਦੇਖਦੇ ਨੂੰ ਦੇਖ ਕੇ, ਫਿਰ ਮੈਨੂੰ ਪੁੱਛਦੀ ਹੈ, " ਉਹ ਮੁੰਡਾ ਕੌਣ ਹੈ? ਜੋ ਤੇਰੇ ਵੱਲ ਝਾਕਦਾ ਹੈ। " ਮੈਂ ਤਾਂ ਕਹਿ ਦਿੰਦੀ ਹਾਂ, " ਮੈਂ ਉਸ ਨੂੰ ਨਹੀਂ ਜਾਣਦੀ, ਤੂੰ ਆਪੇ ਹੀ ਉਸ ਨੂੰ ਪੁੱਛ ਲੈ। " ਮੇਰੇ ਵਿੱਚ ਵੀ ਅੱਖ ਰੱਖਦੀ ਹੈ। ਮੈਂ ਕਿਧਰ ਨੂੰ ਝਾਂਕ ਰਹੀ ਹਾਂ। ਮੇਰਾ ਵਿਆਹ ਮਾਂ ਨੇ ਆਪਦੇ ਪਸੰਧ ਦੇ ਮੁੰਡੇ ਨਾਲ ਕਰ ਦਿੱਤਾ ਹੈ।"
ਮੈਂ ਸਿਮੀ ਨੂੰ ਕਿਹਾ, " ਮਾਂਵਾਂ ਨੇ ਸਾਰੀ ਉਮਰ ਇਹੀ ਕੁੱਝ ਦੇਖਿਆ ਹੈ। ਹੋਰ ਵਾਲ ਧੁੱਪ ਵਿੱਚ ਚਿੱਟੇ ਕੀਤੇ ਹਨ। ਤੇਰੇ ਵਾਂਗ ਪੜ੍ਹਾਈ ਜਾਂ ਨੌਕਰੀ ਥੋੜੀ ਕੀਤੀ ਕੀਤੀ ਹੈ। ਕਿਧਰ ਖਾਰਾ ਸਮੁੰਦਰ ਹੈ। ਮੱਛੀ ਨੂੰ ਪਤਾ ਹੁੰਦਾ ਹੈ। " ਸਿਮੀ ਨੇ ਹੋਰ ਕਿਹਾ, " ਮੇਰੇ ਪਾਪਾ ਮਾਂ ਦੇ ਮੁਕਾਬਲੇ ਬਿਲਕੁਲ ਸਾਊ ਹਨ। ਜਿਵੇਂ ਦੁਨੀਆਂ ਦਾ ਪਤਾ ਹੀ ਨਾਂ ਹੋਵੇ। ਕਦੇ ਮੈਨੂੰ ਕੁੱਝ ਨਹੀਂ ਕਿਹਾ ਸੀ। ਕਦੇ ਮੇਰੇ ਉਤੇ ਛੱਕ ਨਹੀਂ ਕੀਤਾ ਸੀ। " ਮੈ ਸਿਮੀ ਨੂੰ ਕਿਹਾ, " ਘਰ ਵਿੱਚ ਇੱਕ ਹੀ ਚੌਕੀਦਾਰ ਬਹੁਤ ਹੁੰਦਾ ਹੈ। ਜੇ ਦੋ ਹੋ ਜਾਂਦੇ, ਤੇਰੀ ਨੀਂਦ ਉਡ ਜਾਣੀ ਸੀ। ਕੁੜੀਆਂ ਦੀ ਇੱਜ਼ਤ ਦੀ ਰਾਖੀ ਕਰਨ ਲਈ ਹੋਰ ਬਾਹਰ ਬਥੇਰੇ ਆਲੇ-ਦੁਆਲੇ ਲੋਕ ਹਨ। ਉਨਾਂ ਦਾ ਆਪਦਾ ਦਾਅ ਨਹੀਂ ਲੱਗਦਾ। ਤਾਂਹੀ ਸੱਚੇ ਦਿਲੋਂ ਚੌਕੀਦਾਰਾ ਕਰਦੇ ਹਨ। ਕੁੜੀ ਛੇੜਦੇ ਹੋਰ ਕਿਸੇ ਨੂੰ ਦੇਖ ਲੈਣ, ਬੰਦੇ ਦਾ ਮੂੰਹ ਕਾਲਾ ਕਰਕੇ ਛੱਡਦੇ ਹਨ। ਕਦੇ ਆਪਣੀਆਂ ਗਲ਼ਤੀਆਂ ਨਹੀਂ ਦੇਖਦੇ। " ਸਿਮੀ ਨੇ ਦੱਸਿਆ, " ਇੱਕ ਦਿਨ ਮੈਂ ਮਾਂ ਨਾਲ ਬਜ਼ਾਰ ਸਬਜ਼ੀ ਲੈਣ ਗਈ। ਮਾਂ ਸਬਜ਼ੀ ਖ੍ਰੀਦਣ ਲੱਗ ਗਈ। ਮੈਂ ਕੋਲ ਹੀ ਖੜ੍ਹੀ ਸੀ। ਇੱਕ ਮੁੰਡਾ ਮੇਰੇ ਕੋਲੋਂ ਰਸਤਾ ਪੁੱਛਣ ਲੱਗ ਗਿਆ। ਮੈਂ ਮਾਂ ਤੋਂ ਡਰਦੀ ਨੇ ਉਸ ਮੁੰਡੇ ਨੂੰ ਗੁੱਸੇ ਨਾਲ ਕਿਹਾ, " ਮੈਨੂੰ ਰਸਤਾਂ ਨਹੀਂ ਪਤਾ। " ਮੁੰਡਾ ਕਹਿੰਦਾ, " ਗੁੱਸਾ ਕਿਉਂ ਕਰਦੇ ਹੋ। ਮੈ ਕਿਹੜਾ ਤੈਨੂੰ ਕੁੱਛ ਹੋਰ ਕਿਹਾ ਹੈ? " ਮਾਂ ਨੇ ਤਾਂ ਰੌਲਾ ਪਾ ਦਿੱਤਾ। ਇਹ ਮੁੰਡਾ ਮੇਰੀ ਕੁੜੀ ਨੂੰ ਛੇੜਦਾ ਹੈ। ਭਰੇ ਬਜ਼ਾਰ ਵਿੱਚ ਤਮਾਸ਼ਾ ਬਣਾ ਕੇ ਰੱਖ ਦਿੱਤਾ। ਲੋਕਾਂ ਨੇ ਉਹ ਮੁੰਡਾ ਕੁੱਟ ਦਿੱਤਾ। " ਅਗਰ ਕੁੜੀ ਉਸ ਮੁੰਡੇ ਨਾਲ ਹੱਸ ਪੈਂਦੀ। ਕੁੜੀ ਦਾ ਪਤਾ ਨਹੀਂ ਕੀ ਹਸ਼ਰ ਹੋਣਾ ਸੀ। ਬਦੇਸ਼ਾਂ ਵਿੱਚ ਐਸਾ ਨਹੀਂ ਹੈ। ਸਾਰੇ ਅੱਲਗ-ਅੱਲਗ ਦੇਸ਼ਾਂ ਤੋਂ ਆ ਕੇ ਵਸੇ ਹੋਏ ਹਨ। ਇੱਕ ਦੂਜੇ ਦੀ ਸਹਾਇਤਾ ਲੈਣੀ ਪੈਂਦੀ ਹੈ। ਕੁੜੀਆਂ ਇੱਕਲੀਆਂ ਰਾਤ ਨੂੰ ਵੀ ਕੰਮ ਕਰਦੀਆਂ ਹਨ। ਛੇਤੀ ਕੀਤੇ, ਕੋਈ ਔਰਤ ਨੂੰ ਛੇੜਨ ਦੀ ਹਿੰਮਤ ਨਹੀਂ ਕਰਦਾ। ਤਕਰੀਬਨ ਸਾਰੇ ਹੀ ਮਰਦ ਔਰਤ ਦੀ ਕਦਰ ਕਰਦੇ ਹਨ। ਔਰਤ ਕਿਸੇ ਨਾਲ ਹੱਸੇ ਵੀ ਉਸ ਦਾ ਗਲ਼ਤ ਮਤਲੱਬ ਨਹੀਂ ਕੱਡਿਆ ਜਾਂਦਾ।
ਪੰਜਾਬ ਵਿੱਚ ਤਾ ਕੁੜੀਆਂ-ਮੁੰਡਿਆਂ ਨੂੰ ਇੱਕ ਸਾਂਥ ਪੜ੍ਹਾਉਣ ਵਿੱਚ ਬਹੁਤੇ ਮਾਂ-ਬਾਪ ਚੰਗਾ ਨਹੀਂ ਸਮਝਦੇ। ਬਹੁਤੇ ਸਕੂਲ ਕਾਲਜ਼ ਅੱਲਗ-ਅੱਲਗ ਹਨ। ਸਕੂਲਾਂ ਕਾਲਜ਼ਾਂ ਦੀਆਂ ਭੈਣਜੀਆਂ ਕਿਹੜਾ ਘੱਟ ਹਨ। ਸਕੂਲ ਕਾਲਜ਼ ਮੂਹਰੇ ਦੀ ਮੁੰਡਿਆਂ ਨੂੰ ਲੰਘਣ ਨਹੀਂ ਦਿੰਦੀਆਂ। ਜੇ ਕੋਈ ਅੱਗੇ ਪਿਛੇ ਮੁੰਡਾ ਆਉਂਦਾ ਲੱਗਦਾ ਹੈ। ਉਸ ਬਿਚਾਰੇ ਦੀ ਖੈਰ ਨਹੀਂ ਹੈ। ਫਿਰ ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ। ਭੈਣ ਜੀਆਂ ਨੂੰ ਵੀ ਭੋਰਾ-ਭੋਰਾ ਛੋਕਰਿਆਂ ਤੋਂ ਜਿਨ, ਜੰਮ ਦੀ ਤਰਾਂ ਡਰ ਲੱਗਦਾ ਹੈ। ਇੱਕ ਸ਼ਰਾਰਤੀ ਜਿਹਾ ਮੁੰਡਾ ਸੀ। ਉਹ ਹਰ ਰੋਜ਼ ਕਾਲਜ਼ ਦੇ ਮੋੜ ਉਤੇ ਖੜ੍ਹਦਾ ਸੀ। ਹਰ ਲੰਘਦੀ ਕੁੜੀ ਨੂੰ ਬੜੇ ਗਹੁ ਨਾਲ ਦੇਖਦਾ ਸੀ। ਕਈ ਕੁੜੀਆਂ ਇੱਕ ਦੂਜੀ ਤੋਂ ਚੋਰੀ ਉਸ ਮੁੰਡੇ ਵੱਲ ਧਿਆਨ ਦੇਣ ਲੱਗ ਗਈਆਂ ਸਨ। ਕੁੜੀਆ ਉਸ ਨਾਲ ਅੱਖ ਮੱਟਕਾ ਕਰਨ ਲੱਗੀਆਂ ਸਨ। ਕੁੜੀਆਂ ਨੂੰ ਪੜ੍ਹਾਉਣ ਵਾਲੀ ਮੈਡਮ ਦੀਆਂ ਵੀ ਉਸ ਮੁੰਡੇ ਨਾਲ ਨਜ਼ਰਾਂ ਮਿਲਣ ਲੱਗੀਆਂ। ਉਹ ਮੁੰਡਾ ਇੰਨਾਂ ਸਾਰੀਆ ਨਾਲ ਬਾਰੀ-ਬਾਰੀ ਮੁਲਾਕਾਤ ਵੀ ਕਰਨ ਲੱਗ ਗਿਆ। ਕਈ ਕੁੜੀਆਂ ਦਾ ਲੇਟ ਪੀਰੜ ਲੱਗਦਾ ਸੀ। ਉਹ ਰਸਤੇ ਵਿੱਚ ਹੀ ਹੋਟਲ ਉਤੇ ਚਾਹ ਪੀਣ ਲੱਗ ਜਾਂਦੀਆ ਸਨ। ਕਈ ਬਾਰ ਤਾਂ ਉਹ ਮੁੰਡਾ ਵੀ ਕਿਸੇ ਨਾਂ ਕਿਸੇ ਨਾਲ ਉਸੇ ਹੋਟਲ ਵਿੱਚ ਚਾਹ ਪੀ ਲੈਂਦਾ ਸੀ। ਇੱਕ ਦਿਨ ਪ੍ਰੋਫੈਸਰ ਬੈਠੀ ਉਸ ਮੁੰਡੇ ਨਾਲ ਚਾਹ ਪੀ ਰਹੀ ਸੀ। ਉਸ ਦਿਨ ਉਹ ਮੈਡਮ ਨੇ ਕਲਾਸ ਨਹੀਂ ਲਾਈ ਸੀ। ਕੁੜੀਆਂ ਕਲਾਸ ਨਾਂ ਲੱਗਣ ਕਾਰਨ ਇੱਕਠੀਆਂ ਹੋ ਕੇ ਉਸੇ ਹੋਟਲ ਉਤੇ ਚਾਹ ਪੀਣ ਚਲੀਆਂ ਗਈਆਂ। ਮੈਡਮ ਨੇ ਉਸ ਮੁੰਡੇ ਨਾਲ ਕੁੜੀਆਂ ਨੂੰ ਮਿਲਾਉਂਦੇ ਹੋਏ ਦੱਸਿਆ, " ਉਹ ਦੋਂਨੇ ਆਪਸ ਵਿੱਚ ਪਿਆਰ ਕਰਦੇ ਹਨ। ਵਿਆਹ ਕਰਾਉਣ ਵਾਲੇ ਹਨ। " ਕੁੜੀਆਂ ਨੇ ਵੀ ਬਾਰੀ-ਬਾਰੀ ਮੈਡਮ ਨੂੰ ਦੱਸਿਆ, " ਇਹ ਸਾਡੇ ਨਾਲ ਵੀ ਚਾਹ ਪੀਂਦਾ ਹੈ। ਇਹ ਸਾਡੇ ਨਾਲ ਵੀ ਵਿਆਹ ਕਰਾਉਣ ਵਾਲਾ ਹੈ। " ਮੁੰਡੇ ਨੇ ਕਿਹਾ, " ਵਾਦੇ ਤਾਂ ਕਰਨ ਲਈ ਹੁੰਦੇ ਹਨ। ਵਾਦੇ ਕਰਕੇ ਤੁਹਾਡੇ ਨਾਲ ਮੈਂ ਤਾਂ ਟਇਮ ਪਾਸ ਕਰਦਾ ਹਾਂ। ਚਾਹ ਦਾ ਕੱਪ ਮੁਫ਼ਤ ਵਿੱਚ ਪੀ ਜਾਂਦਾ ਸੀ। ਮੈਂ ਵਿਆਹ ਕਿਸੇ ਨਾਲ ਵੀ ਨਹੀਂ ਕਰਾਉਣਾਂ। " ਤਾਂਹੀਂ ਤਾਂ ਮਾਂਪੇ ਤੇ ਲੋਕ ਰਾਖੀ ਕਰਦੇ ਹਨ।

Comments

Popular Posts