171 ਭਰੀਐ ਹਥੁ ਪੈਰੁ ਤਨੁ ਦੇਹ ॥
Bhareeai Hathh Pair Than Dhaeh ||
भरीऐ
हथु पैरु तनु देह ॥
ਹੱਥ, ਪੇਰ, ਸਰੀਰ, ਤਨ ਲਿਬੜ ਜਾਦੇ ਹਨ।
When the hands and the feet and the body are dirty,
172
ਪਾਣੀ ਧੋਤੈ ਉਤਰਸੁ ਖੇਹ ॥
Paanee Dhhothai Outharas Khaeh ||
पाणी
धोतै उतरसु खेह ॥
ਪਾਣੀ ਨਾਲ ਧੋਣ ਤੇ ਸਾਰੀ ਮੈਲ ਲਹਿ ਜਾਂਦੀ ਹੈ।
Water can wash away the dirt.
173
ਮੂਤ ਪਲੀਤੀ ਕਪੜੁ ਹੋਇ ॥
Mooth Paleethee Kaparr Hoe ||
मूत
पलीती कपड़ु होइ ॥
ਕੱਪੜਾ ਮਲ-ਮੂਤਰ, ਗੰਦ ਨਾਲ ਗੰਦਾ ਹੋ ਜਾਵੇ।
When the clothes are soiled and stained by urine,
174
ਦੇ ਸਾਬੂਣੁ ਲਈਐ ਓਹੁ ਧੋਇ ॥
Dhae Saaboon Leeai Ouhu Dhhoe ||
दे
साबूणु लईऐ ओहु धोइ ॥
ਸਾਬਣ ਨਾਲ ਸਾਫ ਕਰ ਲਿਆ ਜਾਂਦਾ ਹੈ।
Soap can wash them clean.
175
ਭਰੀਐ ਮਤਿ ਪਾਪਾ ਕੈ ਸੰਗਿ ॥
Bhareeai Math Paapaa Kai Sang ||
भरीऐ
मति पापा कै संगि ॥
ਮਨੁੱਖੀ ਜੀਵ ਦੀ ਬੁੱਧੀ ਮਾਂੜੇ ਕੰਮਾਂ ਨਾਲ ਮੈਲੀ ਹੋ ਜਾਂਦੀ ਹੈ।
But when the intellect is stained and polluted by sin,
176
ਓਹੁ ਧੋਪੈ ਨਾਵੈ ਕੈ ਰੰਗਿ ॥
Ouhu Dhhopai Naavai Kai Rang ||
ओहु
धोपै नावै कै रंगि ॥
ਉਹ ਰੱਬ ਦੇ ਨਾਂਮ ਦੇ ਰੰਗ ਨਾਲ ਧੋਤੀ ਜਾਂਦੀ ਹੈ।
It can only be cleansed by the Love of the Name.
177
ਪੁੰਨੀ ਪਾਪੀ ਆਖਣੁ ਨਾਹਿ ॥
Punnee Paapee Aakhan Naahi ||
पुंनी
पापी आखणु नाहि ॥
ਪੁੰਨ ਪਾਪ ਕਹਿੱਣ ਦੀਆਂ ਗੱਲਾਂ ਨਹੀਂ ਹਨ।
Virtue and vice do not come by mere words;
178
ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
Kar Kar Karanaa Likh Lai Jaahu ||
करि
करि करणा लिखि लै जाहु ॥
ਜਿਹੋ ਜਿਹਾ ਕੀਤਾ ਜਾਂਦਾ ਹੈ। ਉਹੀਂ ਕਰਮਾਂ ਵਿੱਚ ਲਿਖਿਆ ਜਾਂਦਾ ਹੈ।
Actions repeated, over and over again, are engraved on the soul.
179
ਆਪੇ ਬੀਜਿ ਆਪੇ ਹੀ ਖਾਹੁ ॥
Aapae Beej Aapae Hee Khaahu ||
आपे
बीजि आपे ही खाहु ॥
ਜਿਹੋ ਜਿਹੇ ਕੰਮ ਕੀਤੇ ਜਾਣਗੇ। ਉਨਾਂ ਦਾ ਫ਼ਲ ਭੁਗਤਣਾਂ ਪੈਣਾ ਹੈ।
You shall harvest what you plant.
180
ਨਾਨਕ ਹੁਕਮੀ ਆਵਹੁ ਜਾਹੁ ॥੨੦॥
Naanak Hukamee Aavahu Jaahu ||20||
नानक
हुकमी आवहु जाहु ॥२०॥
ਨਾਨਕ ਜੀ ਲਿਖ ਰਹੇ ਹਨ। ਫ਼ਲ ਬੀਜੇ ਮੁਤਾਬਕਿ, ਉਸੇ ਤਰਾਂ ਦੇ ਜਨਮ-ਮਰਨ ਦੇ ਚੱਕਰ ਵਿੱਚ ਗੇੜੇ ਲੱਗਣੇ ਹਨ।
O Nanak, by the Hukam of God's Command, we come and go in reincarnation. ||20||
Comments
Post a Comment