84 ਮੰਨੇ ਕੀ ਗਤਿ ਕਹੀ ਨ ਜਾਇ ॥
Mannae Kee Gath Kehee N Jaae ||
मंने
की गति कही न जाइ ॥
ਰੱਬ
ਦੀ ਹੋਂਦ ਨੂੰ ਮੰਨਣ ਵਾਲੇ ਮਨੁੱਖ ਜੀਵ ਅਵਸਥਾਂ ਹਾਲਤ ਦੱਸੀ ਨਹੀਂ ਜਾ ਸਕਦੀ। ਬਹੁਤ ਊਚੀ ਬੁੱਧ ਹੋ ਜਾਂਦੀ ਹੈ।
The state of the faithful cannot be described.
85
ਜੇ ਕੋ ਕਹੈ ਪਿਛੈ ਪਛੁਤਾਇ ॥
Jae Ko Kehai Pishhai Pashhuthaae ||
जे
को कहै पिछै पछुताइ ॥
ਜੇ ਕੋਈ ਉਸ ਬਾਰੇ ਅੰਨਦਾਜ਼ੇ ਨਾਲ ਦੱਸਦਾ ਵੀ ਹੈ। ਪਿਛੋਂ ਉਸ ਨੂੰ ਬਹੁਤ ਪਛਤਾਉਣਾਂ ਪੈਦਾ ਹੈ। ਰੱਬ ਨੂੰ ਮੰਨਣ ਵਾਲਾਂ ਮਨੁੱਖ ਉਹ ਬਹੁਤ ਸੁੱਚਾ ਹੋ ਜਾਂਦਾ ਹੈ।
One who tries to describe this shall regret the attempt.
86
ਕਾਗਦਿ ਕਲਮ ਨ ਲਿਖਣਹਾਰੁ ॥
Kaagadh Kalam N Likhanehaar ||
कागदि
कलम न लिखणहारु ॥
ਕਗਾਜ਼ ਕਲਮ ਨਾਲ ਵੀ ਲਿਖ ਸਕਣ ਵਾਲੇ ਨਹੀਂ ਹਨ। ਬਿਆਨ ਨਹੀਂ ਕੀਤੇ ਜਾ ਸਕਦੇ।
No paper, no pen, no scribe
87
ਮੰਨੇ ਕਾ ਬਹਿ ਕਰਨਿ ਵੀਚਾਰੁ ॥
Mannae Kaa Behi Karan Veechaar ||
मंने
का बहि करनि वीचारु ॥
ਰੱਬ
ਦੀ ਹੋਂਦ ਨੂੰ ਮੰਨਣ ਵਾਲੇ ਮਨੁੱਖ ਬਾਰੇ ਲੋਕ ਸੋਚ ਬਿਚਾਰ ਕੇ ਦੇ ਅਨਦਾਜ਼ੇ ਲਗਾਉਂਦੇ ਹਨ।
Can record the state of the faithful.
88
ਐਸਾ ਨਾਮੁ ਨਿਰੰਜਨੁ ਹੋਇ ॥
Aisaa Naam Niranjan Hoe ||
ऐसा
नामु निरंजनु होइ ॥
ਰੱਬ
ਦਾ ਨਾਂਮ ਬਹੁਤ ਕੀਮਤੀ ਪਿਆਰਾ ਅਨਮੋਲ ਹੈ। ਜਿਸ ਨਾਲ ਮਨ ਉਚੀ ਅਵਸਥਾਂ ਬਣਦੀ ਹੈ,
Such is the Name of the Immaculate Lord.
89
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
Jae Ko Mann Jaanai Man Koe ||12||
जे
को मंनि जाणै मनि कोइ ॥१२॥
ਰੱਬ
ਦੀ ਹੋਂਦ ਤਾਕਤ ਨੂੰ ਜੇ ਕੋਈ ਮਨੁੱਖ ਮੰਨ ਜਾਏ ਉਹ ਰੱਬ ਨਾਲ ਲਿਵ ਲਾ ਲੈਂਦਾ ਹੈ।
Only one who has faith comes to know such a state of mind. ||12||
Comments
Post a Comment