90 ਮੰਨੈ ਸੁਰਤਿ ਹੋਵੈ ਮਨਿ ਬੁਧਿ

Mannai Surath Hovai Man Budhh ||

मंनै
सुरति होवै मनि बुधि

ਰੱਬ
ਦੀ ਹੋਂਦ ਤਾਕਤ ਨੂੰ ਸਵੀਕਾਰ ਕਰਨ ਨਾਲ ਸੁਰਤ, ਮਨ, ਮਤ, ਬੁੱਧ ਸਾਰੇ ਉਚੇ, ਸੁਚੇ, ਚੁਸਤ ਤੇਜ਼ ਹੋ ਹੋ ਜਾਗ ਜਾਂਦੇ ਹਨ।

The faithful have intuitive awareness and intelligence.

91
ਮੰਨੈ ਸਗਲ ਭਵਣ ਕੀ ਸੁਧਿ

Mannai Sagal Bhavan Kee Sudhh ||

मंनै
सगल भवण की सुधि

ਰੱਬ
ਦੀ ਹੋਂਦ ਤਾਕਤ ਨੂੰ ਸਵੀਕਾਰ ਕਰਨ ਨਾਲ ਦੁਨੀਆਂ ਦੇ ਸਾਰੇ ਭਵਨਾਂ ਦੀ ਗਿਆਨ ਸੋਜੀ ਆ ਜਾਂਦੀ ਹੈ।

The faithful know about all worlds and realms.

92
ਮੰਨੈ ਮੁਹਿ ਚੋਟਾ ਨਾ ਖਾਇ

Mannai Muhi Chottaa Naa Khaae ||

मंनै
मुहि चोटा ना खाइ

ਰੱਬ
ਦੀ ਹੋਂਦ ਤਾਕਤ ਨੂੰ ਸਵੀਕਾਰ ਕਰਨ ਨਾਲ ਬੰਦਾ ਨੂੰ ਧੋਖੇ ਦੀਆਂ ਠੋਕਰਾਂ ਦਾ ਮੂੰਹ ਨਹੀਂ ਦੇਖ ਸਕਦਾ।

The faithful shall never be struck across the face.

93
ਮੰਨੈ ਜਮ ਕੈ ਸਾਥਿ ਜਾਇ

Mannai Jam Kai Saathh N Jaae ||

मंनै
जम कै साथि जाइ

ਰੱਬ
ਦੀ ਹੋਂਦ ਤਾਕਤ ਨੂੰ ਸਵੀਕਾਰ ਕਰਨ ਨਾਲ ਜਮਾਂ ਤੋਂ ਬਚਾ ਹੋ ਜਾਂਦਾ ਹੈ। ਜਮ ਵੀ ਨੇੜੇ ਨਹੀਂ ਲੱਗਦੇ।

The faithful do not have to go with the Messenger of Death.

94
ਐਸਾ ਨਾਮੁ ਨਿਰੰਜਨੁ ਹੋਇ

Aisaa Naam Niranjan Hoe ||

ऐसा
नामु निरंजनु होइ

ਰੱਬ
ਦਾ ਨਾਂਮ ਬਹੁਤ ਕੀਮਤੀ ਪਿਆਰਾ ਅਨਮੋਲ ਹੈ। ਜਿਸ ਨਾਲ ਮਨ ਉਚੀ ਅਵਸਥਾਂ ਬਣਦੀ ਹੈ।

Such is the Name of the Immaculate Lord.

95
ਜੇ ਕੋ ਮੰਨਿ ਜਾਣੈ ਮਨਿ ਕੋਇ ੧੩

Jae Ko Mann Jaanai Man Koe ||13||

जे
को मंनि जाणै मनि कोइ ॥१३॥

ਰੱਬ
ਦੀ ਹੋਂਦ ਤਾਕਤ ਨੂੰ ਜੇ ਕੋਈ ਮਨੁੱਖ ਮੰਨ ਜਾਏ ਉਹ ਰੱਬ ਨਾਲ ਲਿਵ ਲਾ ਲੈਂਦਾ ਹੈ।

Only one who has faith comes to know such a state of mind. ||13||

Comments

Popular Posts