ਕੀ ਜਿੰਦਗੀ ਵਿੱਚ ਦੋਸਤ ਬਹੁਤ ਜਰੂਰੀ ਹਨ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਅਸੀਂ ਇਕੱਲੇ ਜੀਅ ਨਹੀਂ ਸਕਦੇ। ਸਾਨੂੰ ਕੋਈ ਨਾਂ ਕੋਈ ਸਹਾਰਾ ਜਰੂਰ ਚਾਹੀਦਾ ਹੈ। ਜਿਸ ਨਾਲ ਚੰਗਾ ਸਮਾਂ ਲੰਘੇ ਉਹ ਦੋਸਤ ਹੁੰਦਾ ਹੈ। ਜਿੰਦਗੀ ਵਿੱਚ ਦੋਸਤ ਬਹੁਤ ਜਰੂਰੀ ਹਨ। ਦੋਸਤ ਸਿਰਫ਼ ਬੰਦੇ ਹੀ ਨਹੀਂ ਹੁੰਦੇ। ਆਲੇ ਦੁਆਲੇ ਸਾਰਾ ਬ੍ਰਹਿਮੰਡ, ਸੰਸਾਰ, ਬਿੱਲੀਆਂ, ਕੁੱਤੇ, ਹੋਰ ਪਾਲਤੂ ਪੱਸ਼ੂ, ਜਾਨਵਰ, ਸਗੀਤ, ਰੇਡੀਉ, ਅਖ਼ਬਾਰਾਂ, ਇੰਟਰਨੈਟ, ਕਿਤਾਬਾਂ, ਧਰਮਿਕ ਗ੍ਰੰਥਿ ਸਾਰੇ ਸਾਡੇ ਦੋਸਤ ਹਨ। ਸਾਡਾ ਕਿੱਤਾ ਕੰਮ, ਜਾਬ ਸਬ ਸਾਡੇ ਦੋਸਤ ਹਨ। ਬੰਦੇ ਤੇ ਜਾਨਵਰ ਨੂੰ ਛੱਡ ਕੇ ਹੋਰ ਕਿਸੇ ਤੋਂ ਸਾਨੂੰ ਖ਼ਤਰਾਂ ਨਹੀਂ ਹੈ। ਕੁੱਤਾ ਹਲ਼ਕ ਜਾਵੇ, ਪਹਿਲਾਂ ਮਾਲਕ ਨੂੰ ਵੱਡਦਾ ਹੈ। ਕਈ ਵਾਰ ਇਹ ਜਿੰਨਾਂ ਨੇੜੇ ਹੋਣਗੇ। ਉਨਾਂ ਵੀ ਬੁਰਕ ਜਿਆਦਾ ਮਾਰਨਗੇ। ਇਸ ਲਈ ਕਿਸੇ ਅੱਗੇ ਆਪਣੇ ਦਿਲ ਦਾ ਭੇਤ ਨਾਂ ਦੱਸੋ। ਭੇਤੀ ਨੇ ਤਾ ਆਪਣੇ ਹੀ ਭਰਾ ਦੀ ਲੰਕਾਂ ਤਹਿਸ਼ ਨਹਿਸ਼ ਕਰਾ ਦਿੱਤੀ ਸੀ। ਕੱਲੇ ਅਸੀ ਜੀਅ ਨਹੀਂ ਸਕਦੇ। ਨਿੱਕਾ ਬੱਚਾ ਖੇਡਾਉਣਿਆਂ ਨਾਲ ਖੇਡਦਾ ਹੈ। ਬਚਪੱਨ ਵਿੱਚ ਭੈਣ-ਭਰਾਵਾਂ, ਸਾਥੀਆਂ ਨਾਲ ਖੇਡਦਾ ਹੈ। ਉਮਰ ਦੇ ਵੱਧਣ ਨਾਲ ਦੋਸਤ ਵੀ ਬਦਲਦੇ ਰਹਿੰਦੇ ਹਨ। ਵੱਡੇ ਹੋਣ ਤੇ ਸਕੇ ਭਰਾ ਹੀ ਪਿਉ ਦੀ ਜ਼ਮੀਨ ਵੰਡਣ ਪਿਛੇ ਲੜਦੇ ਹਨ। ਜੋ ਉਨਾਂ ਨੇ ਨਹੀਂ ਕਮਾਈ ਹੁੰਦੀ। ਭਰਾ ਆਪਣੇ ਹੀ ਭਰਾ ਨੂੰ ਆਪ ਤੋਂ ਨੀਵਾਂ ਦੇਖਣਾਂ ਚਹੁੰਦਾ ਹੈ। ਘਰ ਦੀ ਇੱਟ ਨਾਲੋਂ ਇੱਟ ਤੋੜ ਕੇ ਅੱਧੀ-ਅੱਧੀ ਕਰਕੇ ਵੰਡਦੇ ਹਨ। ਪੈਸੇ ਪਿਛੇ ਸਕੇ ਭਰਾ-ਪਿਉ-ਮਾਂ-ਭੈਣ ਦਾ ਖੂਨ ਕਰ ਦਿੰਦਾ ਹੈ। ਭੈਣ ਦਾ ਹਿੱਸਾ ਧੋਖੇ ਨਾਲ ਹੱੜਪ ਜਾਂਦੇ ਹਨ। ਦੋਸਤ ਤਾਂ ਲੱਗਦੇ ਹੀ ਕੀ ਹਨ? ਨਾਂ ਖੂਨ ਦਾ ਰਿਸ਼ਤਾ, ਖੂਨ ਦੇ ਰਿਸ਼ਤੇ ਵਾਲੇ ਹੀ ਇੱਕ ਦੂਜੇ ਦੇ ਦਰਸ਼ਨ ਨਹੀਂ ਕਰਨਾਂ ਚਹੁੰਦੇ। ਉਚੀਆਂ ਕੰਧਾਂ ਕੱਢ ਲੈਂਦੇ ਹਨ। ਦੋਸਤ ਬੰਦੇ ਦੀ, ਆਪਣੀ ਜੀਵਨ ਦੀ ਚਾਲ ਉਤੇ ਨਿਰਭਰ ਕਰਦੇ ਹਨ। ਸ਼ਰਾਬੀਆਂ ਦੇ ਦੋਸਤ ਸ਼ਰਾਬੀ ਹੋਣਗੇ। ਮੈਨੂੰ ਅਮਨ ਨੇ ਦੱਸਿਆ, " ਮੇਰਾ ਦਾ ਪਤੀ ਗੁਰਦੁਆਰੇ ਸਾਹਿਬ ਮੱਥਾ ਟੇਕਨ ਗਿਆ। ਮੈਂ ਰੱਬ ਦਾ ਸ਼ੁਕਰ ਕੀਤਾ। ਕਿ ਸ਼ਇਦ ਅੱਜ ਨਾਂ ਪੀਵੇ। ਉਥੇ ਉਸ ਦਾ ਪੁਰਾਣਾਂ ਦੋਸਤ ਮਿਲ ਗਿਆ। ਦੋਂਨਾਂ ਨੇ ਮੱਥਾ ਟੇਕਿਆ। ਬਾਹਰ ਆ ਕੇ ਦੁਪਿਹਰੇ ਹੀ ਦਾਰੂ ਰੱਜ ਕੇ ਪੀਤੀ। ਪਹਿਲਾਂ ਜੁਵਾਨੀ ਵਿੱਚ ਇਹ ਹਰ ਰੋਜ਼ ਪੀਣ ਲਈ ਹੀ ਇੱਕਠੇ ਹੁੰਦੇ ਸਨ। ਉਵੇਂ ਹੀ ਦਾਰੂ ਪੀ ਕੇ ਗੱਡੀ ਚਲਾ ਕੇ ਘਰ ਆਏ ਹਨ। ਉਹ ਦੋਸਤ ਇਸ ਨੂੰ ਉਤਾਰ ਕੇ ਗਇਆ ਹੈ। ਸਾਡੀ ਗੱਡੀ ਪਤਾ ਨਹੀਂ ਕਿਥੇ ਖੜ੍ਹੀ ਹੈ? "
ਇੱਕ ਉਹ ਦੋਸਤ ਹਨ। ਇੱਕਠੇ ਇੱਕ ਦੂਜੇ ਦਾ ਸਾਥ ਕਰਕੇ, ਗੁਰਦੁਆਰੇ ਸਾਹਿਬ ਕਰਮ ਸੁਧਾਨ ਜਾਂਦੇ ਹਨ। ਇੱਕ ਪਾਠ ਸੁਣਦਾ ਹੈ। ਉਸ ਨੂੰ ਪੂਰਾ ਦਿਨ ਕੰਮ ਕਰਦਾ ਗਾਉਂਦਾ ਹੈ। ਦੂਜਾ ਜ਼ਨਾਨੀਆਂ ਤੱਕ ਕੇ, ਤਾਕ-ਝਾਕ ਕੇ, ਲੋਕਾਂ ਨਾਲ ਗੱਲਾਂ ਮਾਰਕੇ, ਲੰਗਰ ਖਾਂ-ਪੀ ਕੇ, ਦੂਜੇ ਡੰਗ ਦਾ ਚੱਕ ਲਿਉਂਦਾ ਹੈ। ਇਹ ਆਪਸ ਵਿੱਚ ਦੋਸਤ ਹਨ। ਦੋਂਨਾਂ ਦੋਸਤਾਂ ਨੂੰ ਪਤਾ ਹੈ। ਅਸੀਂ ਬਹੁਤ ਧਰਮੀ ਹਾਂ। ਇੱਕ ਦੂਜੇ ਦੀ ਇਹ ਨਹੀਂ ਪੱਰਖ ਕਰ ਸਕਦੇ। ਦੋਂਨਾਂ ਦੀ ਸ਼ਰਦਾ ਕੀ ਹੈ? ਦੋ ਬਿਜ਼ਨਸ ਮੈਨ ਦੋਸਤ ਹਨ। ਪੈਸਾ ਆ ਰਿਹਾ ਹੈ। ਕੰਮ ਹੋ ਰਿਹਾ ਹੈ। ਘਾਟਾ ਪੈ ਜਾਵੇ। ਇੱਕ ਦੂਜੇ ਦੇ ਜਾਨੀ ਦੁਸ਼ਮੱਣ ਹੋ ਜਾਂਦੇ ਹਨ। ਦੋ ਦੋਸਤ ਸਕੂਲ ਦਾ ਹੋਮ ਵਰਕ ਕਰਨ ਲਈ, ਇੱਕ ਦੂਜੇ ਦੀ ਮੱਦਦ ਲੈਣ ਲਈ ਬਣਦੇ ਹਨ। ਉਹ ਇੱਕ ਦੂਜੇ ਤੋਂ ਪੜ੍ਹਾਈ ਦਾ ਗਿਆਨ ਲੈਂਦੇ ਹਨ। ਦੋਸਤ ਹੀ ਰਲ-ਮਿਲ ਕੇ ਸ਼ਰਾਰਤਾਂ ਕਰਦੇ ਹਨ। ਉਹ ਵੀ ਦੋਸਤ ਹਨ। ਉਨਾਂ ਦੀ ਦੋਸਤੀ ਸਮਾਜ ਨੂੰ ਖੇਰੂ-ਖੇਰੂ ਕਰਨ ਲਈ, ਭੰਨ ਤੋੜਨ ਕਰਨ ਲਈ ਹੈ। ਡਾਕੇ ਮਾਰਨ ਵਾਲੇ ਵੀ ਤਾਂ ਇੱਕ ਦੂਜੇ ਦੇ ਨਾਲ ਰਲ ਕੇ ਰਹਿੰਦੇ ਹਨ। ਰਲ ਕੇ ਲੋਕਾਂ ਨੂੰ ਲੁੱਟ ਕੇ ਖਾਂਦੇ ਹਨ। ਤੁਸੀ ਦੱਸੋ ਕੀ ਜਿੰਦਗੀ ਵਿੱਚ ਦੋਸਤ ਬਹੁਤ ਜਰੂਰੀ ਹਨ?
ਔਰਤ ਮਰਦ ਵੀ ਦੋਸਤ ਹੋ ਸਕਦੇ ਹਨ। ਪਰ ਬਹੁਤੇ ਲੋਕ ਦੇਖ ਕੇ ਹੀ ਬਰਦਾਸ ਨਹੀਂ ਕਰ ਸਕਦੇ। ਔਰਤ ਮਰਦ ਦੀ ਦੋਸਤੀ ਮਾੜੀ ਨੀਅਤ ਨਾਲ ਦੇਖਦੇ ਹਨ। ਔਰਤ ਮਰਦ ਵੀ ਦੋਸਤ ਸਹੀਂ ਦੋਸਤ ਸਾਬਤ ਹੋ ਸਕਦੇ ਹਨ। ਹਰ ਕਿਸੇ ਦਾ ਮਨ ਗੰਦਾ ਨਹੀਂ ਹੁੰਦਾ। ਬਈ ਥਾਂ-ਥਾਂ ਗੰਦ ਵਿੱਚ ਡਿਗਦਾ ਫਿਰੇ। ਪਰ ਜਿਹੜੇ ਆਪ ਨੂੰ ਪੱਸ਼ੂਆਂ ਨਾਲ ਮਿਲਾਉਂਦੇ ਹਨ। ਘੋੜਾ ਬੁੱਢਾ ਨਹੀਂ ਹੁੰਦਾ। ਸਮੇਂ ਦੇ ਨਾਲ ਘੋੜਿਆ ਦੀ ਵਰਤੋਂ ਘੱਟਦੀ ਜਾ ਰਹੀ ਹੈ। ਇਸ ਦਾ ਦਾ ਮਤਲੱਬ ਪੱਸ਼ੂ ਵਿਰਤੀ ਹੀ ਹੈ। ਪੱਸ਼ੂਆ ਨੂੰ ਕਿਹੜਾ ਅੱਗੇ-ਪਿਛੇ ਤੇ ਛੋਟੇ ਵੱਡੇ ਦਾ ਦਾ ਖਿਆਲ ਹੁੰਦਾ ਹੈ। ਆਪਣੇ ਜ਼ੋਰ ਦੇ ਬਲ ਉਤੇ ਜਿੰਦਗੀ ਗੁਜ਼ਾਰਦੇ ਹਨ। ਖਾ ਕੇ ਸਰੀਰ ਪਾਲ ਲੈਂਦੇ ਹਨ।
ਕਈ ਸੋਚਦੇ ਹਨ। ਚਿੱਟੀ ਦਾਹੜੀ ਹੈ। ਖੜੇ ਗੁਰਦੁਆਰੇ ਸਾਹਿਬ ਵਿੱਚ ਹਾਂ। ਸਬ ਸੋਚਦੇ ਹਨ। ਲੋਕ ਤਾਂ ਦੇਖ ਹੀ ਰਹੇ ਹਨ। ਬੜਾ ਧਰਮੀ ਬੰਦਾ ਹਾਂ। ਸਭ ਦਾ ਦੋਸਤ ਹਾਂ। ਸੇਵਾਦਾਰ ਹਾਂ। ਸਬ ਦਾ ਭਲਾ ਸੋਚਦਾ ਹਾਂ। ਕਿਹੜਾ ਕੋਈ ਸ਼ੱਕ ਕਰਦਾ ਹੈ? ਇਹ ਬਗਲੇ ਭਗਤ ਗੁਰਦੁਆਰੇ ਸਾਹਿਬ ਦੂਜੇ ਦੀਆਂ ਅੋਰਤਾਂ ਨੂੰ ਹੱਥ ਲਾ ਕੇ ਗੱਲ ਕਰਦੇ ਹਨ, " ਬੀਬੀ ਸੇਵਾ ਇਸ ਤਰਾ ਕਰਨੀ ਹੈ। ਜੋੜੇ ਇਸ ਤਰਾਂ ਝਾੜਨੇ ਹਨ। ਜੂਠੇ ਭਾਂਡੇ ਇਸ ਤਰਾਂ ਸਾਫ਼ ਕਰਨੇ ਹਨ। " ਕੀ ਅੰਦਰ ਦੀ ਬਿਰਤੀ ਵੀ ਦੂਜੇ ਨੂੰ ਮੱਤ ਦੇਣ ਵਾਲੀ ਹੈ। ਕੀ ਬੀਬੀਆਂ ਔਰਤਾਂ ਨੂੰ ਜੋੜੇ ਝਾਂੜਨ, ਜੂਠੇ ਭਾਂਡੇ ਇਸ ਤਰਾਂ ਸਾਫ਼ ਕਰਨੇ ਹਨ? ਕੀ ਟਰੇਨਿੰਗ ਦੇਣ ਦੀ ਲੋੜ ਹੈ? ਜਿਸ ਦੀ ਨੀਅਤ ਗਿਰ ਗਈ ਹੈ। ਉਸ ਨੇ ਗੁਰਦੁਆਰੇ ਸਾਹਿਬ ਵਿੱਚ ਜਾ ਕੇ ਵੀ ਗੰਦਗੀ ਦੇ ਕੀੜੇ ਕਾਂ ਵਾਂਗ ਗੰਦ ਹੀ ਦਿਮਾਗ ਵਿੱਚ ਰੱਖਣਾਂ ਹੈ। ਕਿਸੇ ਨੂੰ ਹੱਥ ਲਗਾ ਦੇਣਾਂ ਕਨੂੰਨੀ ਜ਼ੁਰਮ ਮੰਨਦਾ ਹੈ। ਕਨੇਡਾ ਵਿੱਚ ਬਲਾਤਕਾਰ ਤੇ ਹੱਥ ਲਗਾਉਣ ਦੀ ਉਹੀ ਸਜ਼ਾ ਹੈ। ਕਿਸੇ ਨੂੰ ਹੱਥ ਲਗਾAੁਣ ਦੀ ਨੀਆਤ ਨਾਲ ਕੀਤੀ ਚਲਾਕੀ, ਦੋਸਤੀ ਖ਼ਤਰੇ ਵਿੱਚ ਪੈ ਸਕਦੀ ਹੈ। ਇਸ ਤਰਾਂ ਕਿਸੇ ਨੂੰ ਹੱਥ ਲਾਉਣ ਨਾਲ ਵੀ ਸੈਕਸ ਦੀ ਪ੍ਰਰੂਤੀ ਹੁੰਦੀ ਹੈ। ਕਈ ਹੱਥ ਲਾ ਕੇ ਹੀ ਅੰਨਦ ਹੋ ਜਾਂਦੇ ਹਨ। ਬੰਦੇ ਦੀ ਨੀਅਤ ਕਦੇ ਵੀ ਬਦਲ ਸਕਦੀ ਹੈ। ਇਸ ਲਈ ਦੋਸਤੀ ਆਪਣੇ ਘਰ ਦੀ ਚੌਖਟ ਤੋਂ ਦੂਰ ਰੱਖੋ। ਕਿਸੇ ਦੋਸਤ ਨੂੰ ਘਰ ਨਾਂ ਲੈ ਕੇ ਆਵੋ। ਘਰ ਦੇ ਕੀਮਤੀ ਸਮਾਨ ਉਤੇ ਹਰ ਇੱਕ ਦਾ ਮਨ ਬੇਈਮਾਨ ਹੋ ਸਕਦਾ ਹੈ। ਦੋਸਤ ਨੂੰ ਆਪਣੇ ਮਨ ਦੇ ਅੰਦਰ ਨਾਂ ਧੱਸਣ ਦਿਉਂ। ਸਰੀਰਕ ਸੁੰਦਰਤਾਂ ਉਤੇ ਵੀ ਮਨ ਬੇਈਮਾਨ ਹੁੰਦਾ ਹੈ। ਹਰ ਬੰਦੇ ਅੰਦਰ ਘੂਕਰ ਬੈਠਾ ਹੈ। ਘੂਕਰ ਲੋਭੀ ਬੰਦੇ ਦੀ ਵਿਰਤੀ ਦਾ ਨਾਂਮ ਹੈ। ਇਸ ਬਿਰਤੀ ਉਤੇ ਮਨ ਉਤੇ ਕਾਬੂ ਰੱਖਣਾਂ ਪੈਂਦਾ ਹੈ। ਬਹੁਤੀ ਦੋਸਤੀ ਇਸੇ ਵਿਰਤੀ ਨਾਲ ਕਰਦੇ ਹਨ। ਇਸੇ ਲਈ ਦੋਸਤੀ ਤੋਂ ਅੱਗੇ ਵੱਧ ਕੇ ਦੁਸਤੀ ਦਾ ਵਿਗੜਿਆ ਰੂਪ ਔਰਤਾਂ-ਔਰਤਾਂ ਨਾਲ, ਮਰਦ-ਮਰਦਾ ਨਾਲ ਵਿਆਹ ਕਰਾ ਰਹੇ ਹਨ। ਇਹ ਸੈਕਸ ਦਾ ਭੂਤ ਹੈ। ਕੋਈ ਦੋਸਤੀ, ਕੋਈ ਪਿਆਰ ਨਹੀਂ ਹੈ। ਸਮਾਂ ਆਉਣ ਉਤੇ ਇਹ ਲੋਕ ਐਸੇ ਵਿਆਹ ਤੋੜ ਕੇ, ਫਿਰ ਆਮ ਲੋਕਾਂ ਵਾਂਗ ਔਰਤ ਮਰਦ ਨਾਲ ਵਿਆਹ ਕਰਕੇ ਆਪਣੀ ਗਲ਼ਤੀ ਸੁਧਾਰਨਗੇ। ਜਿਸ ਦੇ ਘਰ ਭੈਣਾਂ-ਧੀਆਂ ਜੁਵਾਨ ਹਨ। ਉਨਾਂ ਨੂੰ ਦੋਸਤੀ ਨਾਂਮ ਦੇ ਘੋੜਿਆਂ ਤੋਂ ਬੱਚਣਾਂ ਚਾਹੀਦਾ ਹੈ। ਅਗਰ ਕਿਸੇ ਤੱਕ ਕੋਈ ਮਤਲੱਬ ਨਹੀਂ ਹੈ। ਪਾਲਤੂ ਦੋਸਤ ਨਾਂ ਦੇ ਘੌੜੇ ਰੱਖਣ ਦੀ ਕੋਈ ਲੋੜ ਨਹੀਂ ਹੈ। ਸਾਡਾ ਦੋਸਤ ਰੱਬ ਹੈ। ਜੋ ਸਾਨੂੰ ਖਣ-ਪੀਣ, ਪਹਿਨਣ ਨੂੰ ਦਿੰਦਾ ਹੈ। ਉਸ ਤੋਂ ਕੋਈ ਖ਼ਤਰਾ ਨਹੀਂ ਹੈ। ਬੰਦਾ ਬੰਦੇ ਦਾ ਕੁੱਝ ਨਹੀਂ ਸੁਆਰ ਸਕਦਾ। ਕਾਮਜਾਬੀ ਲਈ ਆਪ ਨੂੰ ਮੇਹਨਤ ਕਰਨੀ ਪੈਣੀ ਹੈ। ਦੋਸਤ ਗਿੱਣਤੀ ਦੇ ਦਿਨਾਂ ਲਈ ਮੱਦਦ ਕਰ ਸਕਦੇ ਹਨ। ਕਿਸੇ ਉਤੇ ਬੋਝ ਨਾਂ ਬਣੋਂ। ਉਸ ਦੀ ਕੀਮਤ ਚੁਕਾਉਣੀ ਪਵੇਗੀ। ਦੋਸਤੀ ਮਤਲੱਬ ਨੂੰ ਲੱਗਦੀ ਹੈ। ਬਗੈਰ ਲੋੜ ਤੋਂ ਕੋਈ ਕਿਸੇ ਕੋਲ ਨਹੀਂ ਰੁਕਦਾ।

Comments

Popular Posts