ਸ੍ਰੀ
ਗੁਰੂ ਗ੍ਰੰਥਿ ਸਾਹਿਬ Page 10 of 1430
444
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥
Jin Dhin Kar Kai Keethee Raath ||
जिनि
दिनु करि कै कीती राति ॥
ਜਿਸ ਨੇ ਦਿਨ ਰਾਤ ਬਣਾਏ ਹਨ।
The One who created the day also created the night.
445
ਖਸਮੁ ਵਿਸਾਰਹਿ ਤੇ ਕਮਜਾਤਿ ॥
Khasam Visaarehi Thae Kamajaath ||
खसमु
विसारहि ते कमजाति ॥
ਜਿਹੜੇ ਜੀਵ ਐਸੇ ਦਾਤੇ ਨੂੰ ਭੁੱਲ ਜਾਂਦੇ ਹਨ। ਉਹ ਮਾੜੇ ਕਰਮਾਂ ਵਾਲੇ
, ਉਸ ਦੇ ਕਿਤੇ ਕੰਮਾਂ ਨੂੰ ਭੁੱਲ ਜਾਂਦੇ ਹਨ।
Those who forget their Lord and Master are vile and despicable.
446
ਨਾਨਕ ਨਾਵੈ ਬਾਝੁ ਸਨਾਤਿ ॥੪॥੩॥
Naanak Naavai Baajh Sanaath ||4||3||
नानक
नावै बाझु सनाति ॥४॥३॥
ਨਾਨਕ
ਜੀ ਨੇ ਲਿਖਿਆ ਹੈ ਉਹ ਜੀਵ ਮਾੜੇ ਕਰਮਾਂ ਵਾਲੇ ਹਨ। ||4||3||
O Nanak, without the Name, they are wretched outcasts. ||4||3||
447
ਰਾਗੁ ਗੂਜਰੀ ਮਹਲਾ ੪ ॥
Raag Goojaree Mehalaa 4 ||
रागु
गूजरी महला ४ ॥
ਰਾਗੁ
ਗੂਜਰੀ ਗੁਰੂ ਰਾਮਦਾਸ ਜੀ ਦੀ ਬਾਣੀ ਹੈ। 4 ||
Raag Goojaree, Fourth Mehl:
4 ||
448
ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥
Har Kae Jan Sathigur Sathapurakhaa Bino Karo Gur Paas ||
हरि
के जन सतिगुर सतपुरखा बिनउ करउ गुर पासि ॥
ਰੱਬ ਦੇ ਪਿਆਰੇ ਸਤਿਗੁਰੂ ਜੀ ਸੱਚੇ ਪਿਤਾ ਨੂੰ ਮਿੰਨਤ ਹੈ। ਮੇਰੇ ਅੰਦਰ ਗੁਰੂ ਦੇ ਸ਼ਬਦਾ ਦਾ ਗਿਆਨ ਦੇ ਦੇਵੋ।
O humble servant of the Lord, O True Guru, O True Primal Being: I offer my humble prayer to You, O Guru.
449
ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥
Ham Keerae Kiram Sathigur Saranaaee Kar Dhaeiaa Naam Paragaas ||1||
हम
कीरे किरम सतिगुर सरणाई करि दइआ नामु परगासि ॥१॥
ਅਸੀਂ
ਨੀਵੇ ਛੋਟੇ ਜਨ ਸਤਿਗੁਰ ਦੀ ਸ਼ਰਨ ਵਿੱਚ ਆਏ ਹਾਂ। ਰਹਿਮ ਕਰਕੇ ਰੱਬ ਦੇ ਗਿਆਨ ਦਾ ਚਾਨਣ ਕਰ ਦਿਉ। ||1||
I am a mere insect, a worm. O True Guru, I seek Your Sanctuary. Please be merciful, and bless me with the Light of the Naam, the Name of the Lord. ||1||
450
ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥
Maerae Meeth Guradhaev Mo Ko Raam Naam Paragaas ||
मेरे
मीत गुरदेव मो कउ राम नामु परगासि ॥
ਮੇਰੇ ਪਿਆਰੇ ਪ੍ਰਭੂ ਮੈਨੂੰ ਰਾਮ ਦਾ ਨਾਂਮ ਗਿਆਨ ਦਾ ਚਾਨਣ ਕਰ
ਦਿਉ।
O my Best Friend, O Divine Guru, please enlighten me with the Name of the Lord.
451
ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥
Guramath Naam Maeraa Praan Sakhaaee Har Keerath Hamaree Reharaas ||1|| Rehaao ||
गुरमति
नामु मेरा प्रान सखाई हरि कीरति हमरी रहरासि ॥१॥ रहाउ ॥
ਗੁਰੂ ਦੀ ਅੱਕਲ ਉਸ ਦਾ ਨਾਮ ਮੇਰੇ ਸੁਆਸਾ ਨਾਲ ਸਹਾਈ ਹੁੰਦਾ ਰਹੇ। ਬੇਨਤੀ ਹੈ। ਰਾਮ ਦਾ ਨਾਂਮ ਮੇਰੀ ਲਈ ਸਦਾ ਲਈ ਸਹਾਈ ਹੋਵੇ।
॥1॥ ਰਹਾਉ ॥
Through the Guru's Teachings, the Naam is my breath of life. The Kirtan of the Lord's Praise is my life's occupation. ||1||Pause||
452
ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥
Har Jan Kae Vadd Bhaag Vaddaerae Jin Har Har Saradhhaa Har Piaas ||
हरि
जन के वड भाग वडेरे जिन हरि हरि सरधा हरि पिआस ॥
The servants of the Lord have the greatest good fortune; they have faith in the Lord, and a longing for the Lord.
453
ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥
Har Har Naam Milai Thripathaasehi Mil Sangath Gun Paragaas ||2||
हरि
हरि नामु मिलै त्रिपतासहि मिलि संगति गुण परगासि ॥२॥
ਰੱਬ
ਦਾ ਹਰਿ ਹਰਿ, ਰਾਮ ਰਾਮ ਉਸ ਦਾ ਕੋਈ ਵੀ ਨਾਂਮ ਜਦੋਂ ਯਾਦ ਰਹਿੰਦਾ ਹੇ। ਮਨ ਮਸਤ-ਮੌਲਿਆ ਰਹਿੰਦਾ ਹੈ। ਰੱਬ ਦੇ ਨਾਂਮ ਦਾ ਸਾਥ ਕਰਕੇ ਉਸ ਦੀ ਮਹਿਮਾ ਨਾਲ ਮਨ ਗਿਆਨ ਵਾਲਾ ਹੋ ਜਾਂਦਾ ਹੈ। ||2||
Obtaining the Name of the Lord, Har, Har, they are satisfied; joining the Sangat, the Blessed Congregation, their virtues shine forth. ||2||
454
ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥ ॥२॥
Jin Har Har Har Ras Naam N Paaeiaa Thae Bhaageheen Jam Paas ||
जिन
हरि हरि हरि रसु नामु न पाइआ ते भागहीण जम पासि ॥
ਜਿਸ ਨੇ ਰੱਬ ਦਾ
ਹਰਿ ਹਰਿ, ਰਾਮ ਰਾਮ ਕਹਿ ਕੇ ਉਸ ਦੇ ਨਾਂਮ ਦੇ ਮਿਲਣ ਦਾ ਸੁਆਦ ਨਹੀਂ ਲਿਆ। ਉਹ ਜੀਵ ਮਾੜੇ ਭਾਗਾ ਵਾਲੇ ਹਨ।
Those who have not obtained the Sublime Essence of the Name of the Lord, Har, Har, Har, are most unfortunate; they are led away by the Messenger of Death.
455
ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥
Jo Sathigur Saran Sangath Nehee Aaeae Dhhrig Jeevae Dhhrig Jeevaas ||3||
जो
सतिगुर सरणि संगति नही आए ध्रिगु जीवे ध्रिगु जीवासि ॥३॥
ਜਿਹੜੇ
ਜੀਵ ਸਤਿਗੁਰੂ ਗੁਰੂ ਦੀ ਹਜ਼ੂਰੀ ਸ਼ਰਨ ਵਿੱਚ ਨਹੀਂ ਆਏ। ਲਾਹਨਤ ਹੈ। ਉਨਾਂ ਦੇ ਜੀਣ ਨੂੰ, ਜਿਉਂਦੇ ਹੋਣਾਂ ਪੱਟਕਾਰ ਹੈ। ||3||
Those who have not sought the Sanctuary of the True Guru and the Sangat, the Holy Congregation-cursed are their lives, and cursed are their hopes of life. ||3||
456
ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥
Jin Har Jan Sathigur Sangath Paaee Thin Dhhur Masathak Likhiaa Likhaas ||
जिन
हरि जन सतिगुर संगति पाई तिन धुरि मसतकि लिखिआ लिखासि ॥
ਜਿਸ ਹਰੀ ਦੇ ਪਿਆਰੇ ਜੀਵ ਨੇ ਸਤਿਗੁਰ ਦੀ ਸ਼ਰਨ ਵਿੱਚ ਉਸ ਦਾ ਸੰਗ ਕੀਤਾ। ਉਸ ਦੇ ਪਿਛਲੇ ਕਰਮਾਂ ਦਾ ਮੱਥੇ ਉਤੇ ਉਕਰਿਆ ਲੇਖ ਹੈ।
||3||
Those humble servants of the Lord who have attained the Company of the True Guru, have such pre-ordained destiny inscribed on their foreheads.
457
ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥੪॥੪॥
Dhhan Dhhann Sathasangath Jith Har Ras Paaeiaa Mil Jan Naanak Naam Paragaas ||4||4||
धनु
धंनु सतसंगति जितु हरि रसु पाइआ मिलि जन नानक नामु परगासि ॥४॥४॥
ਨਾਨਕ
ਜੀ ਲਿਖ ਰਹੇ ਹਨ। ਉਹ ਜੀਵ ਸੋਭਾਂ ਧੰਨਤਾਂ ਦੇ ਕਾਬਲ ਹਨ। ਜਿੰਨਾਂ ਨੇ ਸੱਚੇ ਦਾ ਸਤਸੰਗ ਮਾਣਿਆ ਹੈ। ਹਰੀ ਦਾ ਨਾਂਮ ਰਸ ਪਾਇਆ ਹੈ। ਜਿੰਨਾਂ ਜੀਵਾਂ ਨੇ ਰੱਬ ਦਾ ਗਿਆਨ ਹਾਂਸਲ ਕੀਤਾ ਹੈ। ||4||4||
Blessed, blessed is the Sat Sangat, the True Congregation, where the Lord's Essence is obtained. Meeting with His humble servant, O Nanak, the Light of the Naam shines forth. ||4||4||
458
ਰਾਗੁ ਗੂਜਰੀ ਮਹਲਾ ੫ ॥
Raag Goojaree Mehalaa 5 ||
रागु
गूजरी महला ५ ॥
ਰਾਗੁ
ਗੂਜਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। 5 ||
Raag Goojaree, Fifth Mehl: 5 ||
459
ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥
Kaahae Rae Man Chithavehi Oudham Jaa Aahar Har Jeeo Pariaa ||
काहे
रे मन चितवहि उदमु जा आहरि हरि जीउ परिआ ॥
ਮਨ ਤੂੰ ਆਪਣੇ ਲਈ ਕਿਉਂ ਫ਼ਿਕਰ ਆਹਰਾ ਚਿੰਤਾਂ ਵਿੱਚ ਸੋਚਦਾ ਹੈ
? ਜਿਸ ਵਿਚ ਬੈਠ ਕੇ, ਰੱਬ ਆਪ ਆਪਣੀ ਜੁੰਮੇਵਾਰੀ ਵਿੱਚ ਸਬ ਕੁੱਝ, ਦੇਣ ਲੱਗਾ ਹੋਇਆ ਹੈ।
Why, O mind, do you plot and plan, when the Dear Lord Himself provides for your care?
460
ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥
Sail Pathhar Mehi Janth Oupaaeae Thaa Kaa Rijak Aagai Kar Dhhariaa ||1||
सैल
पथर महि जंत उपाए ता का रिजकु आगै करि धरिआ ॥१॥
ਜੋ
ਜੀਵ ਪੱਧਰਾਂ ਚਟਾਨਾਂ ਵਿੱਚ ਪੈਦਾ ਹੋ ਕੇ ਬੈਠੇ ਹਨ। ਉਨਾਂ ਨੂੰ ਵੀ ਖਾਂਣ ਨੂੰ ਦਿੰਦਾ ਹੈ। ||1||
From rocks and stones He created living beings; He places their nourishment before them. ||1||
461
ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥
Maerae Maadhho Jee Sathasangath Milae S Thariaa ||
मेरे
माधउ जी सतसंगति मिले सु तरिआ ॥
ਮੇਰੇ ਪਿਆਰੇ ਪ੍ਰਭੂ ਜੀ
, ਜਿਸ ਨੇ ਤੇਰੇ ਨਾਂਮ ਦੇ ਪਿਆਰ ਦਾ ਸੰਗਸਾਥ ਮਾਣਿਆ ਹੈ। ਉਹ ਚਿੰਤਾਂ ਛੱਡ ਕੇ ਤੇਰੇ ਭਾਂਣੇ ਵਿੱਚ ਚਲ ਰਿਹਾ ਹੈ। ਦੁਨੀਆਂ ਦੇ ਵਿਕਾਰਾਂ ਤੋਂ ਬੱਚ ਗਿਆ ਹੈ। ॥१॥
O my Dear Lord of souls, one who joins the Sat Sangat, the True Congregation, is saved.
462
ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥
Gur Parasaadh Param Padh Paaeiaa Sookae Kaasatt Hariaa ||1|| Rehaao ||
गुर
परसादि परम पदु पाइआ सूके कासट हरिआ ॥१॥ रहाउ ॥
ਗੁਰੂ ਦੀ ਕਿਰਪਾ
, ਮੇਹਰ ਕਰਕੇ, ਉਚੀ ਪੱਦਵੀ ਤੇ ਪਹੁੰਚ ਗਿਆਂ ਹਾਂ। ਸੁੱਕਾ ਹੋਇਆ ਮਨ ਹਰਾ ਹੋ ਗਿਆ ਹੈ। ॥1॥ ਰਹਾਉ ॥
By Guru's Grace, the supreme status is obtained, and the dry wood blossoms forth again in lush greenery. ||1||Pause||
463
ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥
Janan Pithaa Lok Suth Banithaa Koe N Kis Kee Dhhariaa ||
जननि
पिता लोक सुत बनिता कोइ न किस की धरिआ ॥
ਜੀਵਾਂ ਨੂੰ ਜੰਮਣ ਵਾਲੇ ਮਾਂ
-ਬਾਪ, ਪਤਨੀ, ਲੋਕ ਪੁੱਤਰ ਕਿਸੇ ਦਾ ਆਸਰਾ ਨਹੀਂ ਹੈ। ਮਰਨ ਪਿਛੋਂ ਕੋਈ ਕੰਮ ਨਹੀਂ ਆਉਂਦੇ।
Mothers, fathers, friends, children and spouses-no one is the support of anyone else.
464
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥
Sir Sir Rijak Sanbaahae Thaakur Kaahae Man Bho Kariaa ||2||
सिरि
सिरि रिजकु स्मबाहे ठाकुरु काहे मन भउ करिआ ॥२॥
ਪਾਲਣ
ਵਾਲਾ ਰੱਬ ਸਾਰੀ ਸ੍ਰਿਸਟੀ ਨੂੰ, ਸਾਰੇ ਜੀਵਾਂ ਨੂੰ ਥਾਉਂ-ਥਾਂਈਂ ਖਾਣ-ਪੀਣ ਨੂੰ ਦਿੰਦਾ ਹੈ। ਮਨਾਂ ਮੇਰੇ ਜੀਅ ਤੂੰ ਕਿਉਂ ਡਰਦਾ ਹੈ? ||2||
For each and every person, our Lord and Master provides sustenance. Why are you so afraid, O mind? ||2||
465
ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥
Ooddae Oodd Aavai Sai Kosaa This Paashhai Bacharae Shhariaa ||
ऊडे
ऊडि आवै सै कोसा तिसु पाछै बचरे छरिआ ॥
ਕੂੰਜਾਂ ਦੀਆਂ ਡਾਰਾਂ ਉਡਦੀਆਂ
-ਉਡਦੀਆਂ ਕਿੰਨੇ ਦੂਰ, ਕੋਹਾਂ ਦੂਰ, ਪਿਛੇ ਬੱਚੇ ਛੱਡ ਕੇ ਆ ਜਾਂਦੀਆਂ ਹਨ। ਬੱਚਿਆਂ ਨੂੰ ਰੱਬ ਆਪ ਪਾਲਦਾ ਹੈ।
The flamingoes fly hundreds of miles, leaving their young ones behind.
466
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥
Thin Kavan Khalaavai Kavan Chugaavai Man Mehi Simaran Kariaa ||3||
तिन
कवणु खलावै कवणु चुगावै मन महि सिमरनु करिआ ॥३॥
ਉਨਾਂ ਬੱਚਿਆਂ ਨੂੰ ਕੌਣ ਖਾਣ ਨੂੰ ਦਿੰਦਾ ਹੈ
? ਕੌਣ ਚੋਗਾ ਮੂੰਹ ਵਿੱਚ ਪਾਉਂਦਾ ਹੈ? ਉਹ ਕੂੰਜਾਂ ਉਡਦੀਆਂ-ਉਡਦੀਆਂ ਵੀ ਰੱਬ ਦਾ ਨਾਂਮ ਮੂੰਹ ਵਿੱਚ ਬੋਲਦੀਆਂ ਜਾਂਦੀਆਂ ਹਨ। ਜਦੋਂ ਉਡਦੀਆਂ ਜਾਂਦੀਆਂ ਹਨ। ਸਾਨੂੰ ਵੀ ਸੁਣਦੀਆਂ ਹੁੰਦੀਆਂ ਹਨ। ਉਨਾਂ ਦੇ ਬੱਚਿਆਂ ਨੂੰ ਰੱਬ ਆਪ ਪਾਲਦਾ ਹੈ। ||3||
Who feeds them, and who teaches them to feed themselves? Have you ever thought of this in your mind? ||3||
467
ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥
Sabh Nidhhaan Dhas Asatt Sidhhaan Thaakur Kar Thal Dhhariaa ||
सभि
निधान दस असट सिधान ठाकुर कर तल धरिआ ॥
ਰੱਬ ਜੀ ਸ੍ਰਿਸਟੀ ਦੇ ਸਾਰੇ ਭੰਡਾਰ ਅਠਾਰਾਂ ਸਿਧੀਆਂ ਦੁਨੀਆਂ ਦੀ ਹਰ ਵਸਤੂ ਤੇਰੇ ਹੀ ਹੱਥ ਵਿੱਚ ਹੈ। ਤੂੰ ਹੀ ਵੰਡਣ ਵਾਲਾਂ ਹੈ।
All the nine treasures, and the eighteen supernatural powers are held by our Lord and Master in the Palm of His Hand.
468
ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੫॥
Jan Naanak Bal Bal Sadh Bal Jaaeeai Thaeraa Anth N Paaraavariaa ||4||5||
जन
नानक बलि बलि सद बलि जाईऐ तेरा अंतु न पारावरिआ ॥४॥५॥
ਨਾਨਕ
ਜੀ ਲਿਖ ਰਹੇ ਹਨ। ਸਾਰੇ ਜੀਵ, ਰੱਬ ਉਤੋਂ ਵਾਰੇ -ਵਾਰੇ, ਸਦਕੇ, ਕੁਰਬਾਨ ਜਾਂਦੇ ਹਨ। ਰੱਬ ਤੇਰਾ ਕੋਈ ਅੰਤ ਨਹੀਂ ਹੈ। ਤੂੰ ਹੀ ਤੂੰ ਸਾਰੇ ਪਾਸੇ ਹੈ। ਕਿਥੋਂ ਤੱਕ ਹੈ। ਦੇਖ ਕੇ ਨਹੀਂ ਦੱਸ ਸਕਦੇ। ||4||5||
Servant Nanak is devoted, dedicated, forever a sacrifice to You, Lord. Your Expanse has no limit, no boundary. ||4||5||
469
ਰਾਗੁ ਆਸਾ ਮਹਲਾ ੪ ਸੋ ਪੁਰਖੁ
Raag Aasaa Mehalaa 4 So Purakhu
रागु
आसा महला ४ सो पुरखु
ਰਾਗੁ ਆਸਾ ਗੁਰੂ ਰਾਮਦਾਸ ਜੀ ਦੀ ਬਾਣੀ ਹੈ। ਉਹ ਰੱਬ ਜੀ
Raag Aasaa, Fourth Mehl, So Purakh ~ That Primal Being:
470
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
ੴ
सतिगुर प्रसादि ॥
ਰੱਬ ਇੱਕ ਹੈ। ਉਹ ਸਤਿਨਾਂਮ ਸੱਚਾ ਪੁਰਖ ਹੈ। ਰੱਬ ਦੀ ਆਪਣੀ ਕਿਰਪਾ ਮੇਹਰ ਨਾਲ ਮਿਲਦਾ ਹੈ।
One Universal Creator God. By The Grace Of The True Guru:
471
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥
So Purakh Niranjan Har Purakh Niranjan Har Agamaa Agam Apaaraa ||
सो
पुरखु निरंजनु हरि पुरखु निरंजनु हरि अगमा अगम अपारा ॥
ਉਹ ਪ੍ਰਭੂ ਮਾਇਆ ਦੇ ਅਸਰ ਤੋਂ ਦੂਰ ਪਰੇ ਹੈ। ਉਹ ਵਿਕਾਰਾਂ ਤੋਂ ਦੂਰ ਵਾਲਾ ਦਾਤਾ ਪਹੁੰਚ ਤੋਂ ਪਰੇ ਹੈ। ਜਿਸ ਦਾ ਕੋਈ ਅੰਤ ਸਿਰਾ ਪਤਾ ਨਹੀਂ ਲੱਗਦਾ ਹੈ।
That Primal Being is Immaculate and Pure. The Lord, the Primal Being, is Immaculate and Pure. The Lord is Inaccessible, Unreachable and Unrivalled.
472
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥
Sabh Dhhiaavehi Sabh Dhhiaavehi Thudhh Jee Har Sachae Sirajanehaaraa ||
सभि
धिआवहि सभि धिआवहि तुधु जी हरि सचे सिरजणहारा ॥
ਸਾਰੇ ਜੀਵ ਪ੍ਰਭੂ ਤੇਰੇ ਗੁਣ ਗਾਉਂਦੇ ਹਨ। ਤੈਨੂੰ ਸਾਰੇ ਯਾਦ ਕਰਦੇ ਹਨ। ਹਰੀ ਸੱਚਾ ਹੀ ਸਭ ਜੀਵਾਂ ਨੂੰ ਬਣਾਉਣ ਵਾਲਾ ਹੈ।
All meditate, all meditate on You, Dear Lord, O True Creator Lord.
473
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥
Sabh Jeea Thumaarae Jee Thoon Jeeaa Kaa Dhaathaaraa ||
सभि
जीअ तुमारे जी तूं जीआ का दातारा ॥
ਸਾਰੇ ਜੀਵ ਰੱਬ ਜੀ ਤੇਰੇ ਆਪਣੇ ਹਨ। ਤੂੰ ਜੀਆਂ ਦਾ ਮਾਲਕ ਦਾਤਾਂ ਦੇਣ ਵਾਲਾ ਪਿਤਾ ਹੈ।
All living beings are Yours-You are the Giver of all souls.
474
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥
Har Dhhiaavahu Santhahu Jee Sabh Dhookh Visaaranehaaraa ||
हरि
धिआवहु संतहु जी सभि दूख विसारणहारा ॥
ਰੱਬ ਦੇ ਪਿਆਰਉ ਉਸ ਰੱਬ ਦਾ ਨਾਂਮ ਯਾਦ ਕਰੀ ਚੱਲੋ। ਉਹ ਸਾਰੇ ਦੁੱਖਾਂ ਨੂੰ ਖੱਤਮ ਕਰ ਦਿੰਦਾ ਹੈ।
Meditate on the Lord, O Saints; He is the Dispeller of all sorrow.
475
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥
Har Aapae Thaakur Har Aapae Saevak Jee Kiaa Naanak Janth Vichaaraa ||1||
हरि
आपे ठाकुरु हरि आपे सेवकु जी किआ नानक जंत विचारा ॥१॥poor beings are wretched and miserable! ||1||
ਨਾਨਕ
ਜੀ ਲਿਖ ਰਹੇ ਹਨ। ਰੱਬ ਜੀ ਤੂੰ ਸਬ ਜੀਵਾਂ ਵਿੱਚ ਹੈ। ਇਸੇ ਲਈ ਹਰੀ ਆਪ ਹੀ ਗੁਰੂ ਪੂਜਾ ਕਰਾਉਣ ਵਾਲਾ ਹੈ। ਹਰੀ ਹੀ ਉਸ ਗੁਰੂ ਦਾ ਨੌਕਰ ਚਾਕਰ ਕੰਮ ਕਰਨ ਵਾਲਾ ਹੈ। ਜੀਵ ਤਾਂ ਕੁੱਝ ਨਹੀਂ ਕਰ ਸਕਦਾ। ਸਬ ਰੱਬ ਕਰਦਾ ਹੈ। ਉਸ ਦਾ ਹੁਕਮ ਚਲਦਾ ਹੈ। ਉਵੇਂ ਹੁੰਦਾ ਹੈ। ||1||
The Lord Himself is the Master, the Lord Himself is the Servant. O Nanak, the poor beings are wretched and miserable! ||1||
Comments
Post a Comment