ਸ੍ਰੀ ਗੁਰੂ ਗ੍ਰੰਥਿ ਸਾਹਿਬ Page 5 of 1430

 

196
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ੨੧
Naanak Aakhan Sabh Ko Aakhai Eik Dhoo Eik Siaanaa ||21||

नानक
आखणि सभु को आखै इक दू इकु सिआणा ||21||
ਨਾਨਕ ਜੀ ਲਿਖਦੇ ਹਨ ਹਰ ਜੀਵ ਮਨੁੱਖ ਆਪ ਨੂੰ ਇੱਕ ਦੂਜੇ ਤੋਂ ਸਮਝਦਾਰ ਸਮਝਦਾ ਹੈ||21||
O Nanak, everyone speaks of Him, each one wiser than the rest.||21||

199
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ
Paathaalaa Paathaal Lakh Aagaasaa Aagaas ||
पाताला पाताल लख आगासा आगास
ਧਰਤੀ ਥੱਲੇ ਹੋਰ ਬਹੁਤ ਲੱਖਾਂ ਪਤਾਲ ਹਨ ਹੋਰ ਬਹੁਤ ਲੱਖਾਂ ਅਕਾਸ਼ ਉਪਰ ਅਕਾਸ਼ ਹਨ
There are nether worlds beneath nether worlds, and hundreds of thousands of heavenly worlds above.
200
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ
Ourrak Ourrak Bhaal Thhakae Vaedh Kehan Eik Vaath ||
ओड़क ओड़क भालि थके वेद कहनि इक वात
ਅਖੀਰ ਅੰਤ ਨੂੰ ਸਾਰੇ ਲੱਭਦੇ ਹੰਭ ਗਏ ਹਨਸਾਰੇ ਵੇਦ ਇਹ ਇਕ ਗੱਲ ਦੱਸਦੇ ਹਨ
The Vedas say that you can search and search for them all, until you grow weary.
201
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ
Sehas Athaareh Kehan Kathaebaa Asuloo Eik Dhhaath ||
सहस अठारह कहनि कतेबा असुलू इकु धातु
ਅਠਾਰਾਂ ਹਜ਼ਾਰ ਈਸਾਈਆਂ ਦੀਆਂ ਕੇਤਾਬਾਂ ਦੱਸ ਰਹੀਆ ਹਨ ਸਬ ਨੂੰ ਬਣਾਉਣ ਵਾਲਾ ਇਕੋਂ ਰੱਬ ਹੀ ਹੈ
The scriptures say that there are 18,000 worlds, but in reality, there is only One Universe.
202
ਜਪੁ
ਲੇਖਾ ਹੋਇ ਲਿਖੀਐ ਲੇਖੈ ਹੋਇ ਵਿਣਾਸੁ
Laekhaa Hoe Th Likheeai Laekhai Hoe Vinaas ||
लेखा होइ लिखीऐ लेखै होइ विणासु
ਲੇਕਾਂ ਤਾਂ ਲਿਖ ਹੋ ਸਕਦਾ ਹੈ ਜੇ ਕੋਈ ਸਮਝ ਹੋਵੇ ਨਹੀਂ ਤਾਂ ਲੇਖਾ ਗਿਣਤੀ ਮਿਣਤੀ ਸਮਝ ਨਹੀਂ ਲੱਗਦੀ
If you try to write an account of this, you will surely finish yourself before you finish writing it.
203
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ੨੨
Naanak Vaddaa Aakheeai Aapae Jaanai Aap ||22||
नानक वडा आखीऐ आपे जाणै आपु ॥२२॥
ਨਾਨਕ ਜੀ ਲਿਖਦੇ ਹਨ ਰੱਬ ਨੂੰ ਬੇਅੰਤ ਮੰਨ ਲਈਏ ਉਹ ਆਪ ਸਭ ਕੁੱਝ ਜਾਣਦਾ ਹੈ ||22||

O Nanak, call Him Great! He Himself knows Himself. ||22||

204
ਸਾਲਾਹੀ ਸਾਲਾਹਿ ਏਤੀ ਸੁਰਤਿ ਪਾਈਆ
Saalaahee Saalaahi Eaethee Surath N Paaeeaa ||
सालाही सालाहि एती सुरति पाईआ
ਗੱਲਾਂ ਬਾਤਾਂ ਕਰਕੇ, ਹੋਰਾਂ ਨੂੰ ਦੱਸ, ਪੁੱਛ ਕੇ, ਵੱਣਾਆਈਆਂ, ਉਸਤੱਤ ਕਰਕੇ, ਕਿਸੇ ਨੂੰ ਇਹ ਸਮਝ ਨਹੀਂ ਆਈ ਰੱਬ ਕਿਵੇਂ ਦਾ ਹੈ
The praisers praise the Lord, but they do not obtain intuitive understanding
205
ਨਦੀਆ ਅਤੈ ਵਾਹ ਪਵਹਿ ਸਮੁੰਦਿ ਜਾਣੀਅਹਿ
Nadheeaa Athai Vaah Pavehi Samundh N Jaaneeahi ||
नदीआ अतै वाह पवहि समुंदि जाणीअहि
ਨਦੀਆਂ ਨਾਲੇ ਸਾਰੇ ਸਮੁੰਦਰ ਵਿੱਚ ਜਾਂ ਮਿਲਦੇ ਹਨ ਫਿਰ ਸਮੁੰਦਰ ਵਿੱਚੋਂ ਨਹੀਂ ਲੱਭਦੇ ਉਸ ਨਾਲ ਮਿਲ ਜਾਂਦੇ ਹਨ
The streams and rivers flowing into the ocean do not know its vastness.
206
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ
Samundh Saah Sulathaan Girehaa Saethee Maal Dhhan ||
समुंद साह सुलतान गिरहा सेती मालु धनु
ਸਮੁੰਦਰਾਂ ਵਰਗੇ ਸ਼ਕਤੀ ਸ਼ਾਲੀ ਵੱਡੇ ਸ਼ਾਹਾ ਪਾਤਸ਼ਾਹ, ਪਹਾੜਾ ਜਿੱਡੇ ਧੰਨ ਮਾਲ ਵਾਲਿਆਂ ਵਾਲੇ
Even kings and emperors, with mountains of property and oceans of wealth
207
ਕੀੜੀ ਤੁਲਿ ਹੋਵਨੀ ਜੇ ਤਿਸੁ ਮਨਹੁ ਵੀਸਰਹਿ ੨੩
Keerree Thul N Hovanee Jae This Manahu N Veesarehi ||23||
कीड़ी तुलि होवनी जे तिसु मनहु वीसरहि ॥२३॥
ਉਸ ਲਈ ਰਿਣ ਭਰ ਵੀ ਕੀੜੀ ਵਰਗੇ ਨਹੀਂ ਹਨ ਜੋ ਰੱਬ ਨੂੰ ਸਦਾ ਯਾਦ ਰੱਖਦੇ ਹਨ ਜਿੰਨਾਂ ਨੂੰ ਰੱਬ ਕਦੇ ਭੁੱਲਦਾ ਨਹੀਂ ਹੈ ਉਹ ਕਿਦੇ ਖ਼ਜ਼ਾਨੇ ਤੇ ਪਾਤਸ਼ਾ ਦੀ ਪਰਵਾਹ ਨਹੀਂ ਕਰਦੇ ਹਨ
||23||

-these are not even equal to an ant, who does not forget God. ||23||

208
ਅੰਤੁ ਸਿਫਤੀ ਕਹਣਿ ਅੰਤੁ
Anth N Sifathee Kehan N Anth ||
अंतु सिफती कहणि अंतु
ਰੱਬ ਦੀਆਂ ਸਿਫ਼ਤਾਂ ਸਾਰੀਆਂ ਨਹੀਂ ਕਰ ਸਕਦੇ ਬਹੁਤ ਸਿਫ਼ਤਾਂ ਹਨ ਹਿਸਾਬ ਨਹੀਂ ਲੱਗ ਸਕਦਾ ਸਿਫ਼ਤਾਂ ਸਹੀ ਤਰਾਂ ਦੱਸ ਨਹੀਂ ਸਕਦੇ ਬੇਅੰਤ ਹਨ
Endless are His Praises, endless are those who speak them.
209
ਅੰਤੁ ਕਰਣੈ ਦੇਣਿ ਅੰਤੁ
Anth N Karanai Dhaen N Anth ||
अंतु करणै देणि अंतु
ਉਸ ਰੱਬ ਦੇ ਕੀਤੇ ਕੰਮਾਂ ਦਾ, ਵਸਤੂਆਂ ਦੇਣ ਦਾ ਹਿਸਾਬ ਪਤਾ ਨਹੀਂ ਲੱਗ ਸਕਦਾ
Endless are His Actions, endless are His Gifts.
210
ਅੰਤੁ ਵੇਖਣਿ ਸੁਣਣਿ ਅੰਤੁ
Anth N Vaekhan Sunan N Anth ||
अंतु वेखणि सुणणि अंतु
ਦੇਖ ਸੁਣ ਕੇ ਵੀ ਅੰਨਦਾਜ਼ਾ ਨਹੀਂ ਲਗਾ ਸਕਦੇ ਅਸੀਂ ਸਾਰਾ ਕੁੱਝ ਦੇਖ ਹੀ ਨਹੀਂ ਸਕਦੇ
Endless is His Vision, endless is His Hearing.
211
ਅੰਤੁ ਜਾਪੈ ਕਿਆ ਮਨਿ ਮੰਤੁ
Anth N Jaapai Kiaa Man Manth ||
अंतु जापै किआ मनि मंतु
ਰੱਬ ਦੇ ਮਨ ਵਿੱਚ ਕੀ ਹੋ ਸਕਦਾ ਹੈ? ਕੀ ਉਸ ਨੂੰ ਲੱਗਦਾ ਹੈ? ਅਸੀਂ ਸੋਚ ਨਹੀਂ ਸਕਦੇ
His limits cannot be perceived. What is the Mystery of His Mind?
212
ਅੰਤੁ ਜਾਪੈ ਕੀਤਾ ਆਕਾਰੁ
Anth N Jaapai Keethaa Aakaar ||
अंतु जापै कीता आकारु
ਰੱਬ ਨੇ ਦੁਨੀਆਂ ਸੰਸਾਰ ਕਿੱਡਾ ਕੁ ਬਣਾਇਆ ਹੈ? ਉਸ ਦਾ ਵੀ ਅੰਨਦਾਜ਼ਾ ਨਹੀਂ ਹੈ
The limits of the created universe cannot be perceived.
213
ਅੰਤੁ ਜਾਪੈ ਪਾਰਾਵਾਰੁ
Anth N Jaapai Paaraavaar ||
अंतु जापै पारावारु
ਕਿੱਡਾ ਕੁ ਪਸਾਰਾ ਹੈ ਕੋਈ ਅੰਤ ਨਹੀਂ ਹੈ? ਦੁਨੀਆਂ ਬਨਸਪਤੀ ਕਿੰਨੀ ਹੈ? ਰੱਬ ਆਪ ਜਾਣਦਾ ਹੈ
Its limits here and beyond cannot be perceived.
214
ਅੰਤ ਕਾਰਣਿ ਕੇਤੇ ਬਿਲਲਾਹਿ
Anth Kaaran Kaethae Bilalaahi ||
अंत कारणि केते बिललाहि
ਬਹੁਤ ਜੀਵ ਮਨੁੱਖ ਰੱਬ ਦੇ ਕੰਮਾਂ ਦਾ ਪਤਾ ਲਹਾਉਣ ਲਈ, ਆਪਣੀ ਸ਼ਕਤੀ ਲਗਾਉਂਦੇ ਹਨ
Many struggle to know His limits,
215
ਤਾ ਕੇ ਅੰਤ ਪਾਏ ਜਾਹਿ
Thaa Kae Anth N Paaeae Jaahi ||
ता के अंत पाए जाहि
ਫਿਰ ਵੀ ਰੱਬ ਬਾਰੇ, ਉਸ ਦੇ ਸਾਰੇ ਕੀਤੇ ਸੰਸਾਰ ਦੇ ਪਸਾਰੇ ਦਾ ਭੋਰਾ ਵੀ ਭੇਤ, ਪਤਾ ਨਹੀਂ ਲੱਗਾ ਸਕਦੇ ਕੋਈ ਸਿਰਾ, ਸ਼ੁਰੂਆਤ ਨਹੀਂ ਲੱਭ ਸਕਦੇ
But His limits cannot be found.
216
ਏਹੁ ਅੰਤੁ ਜਾਣੈ ਕੋਇ
Eaehu Anth N Jaanai Koe ||
एहु अंतु जाणै कोइ
ਇਹ ਉਸ ਦੇ ਕਾਰਨਾਮਿਆਂ ਬਾਰੇ ਕੋਈ ਨਹੀਂ ਜਾਣ ਸਕਦਾ
No one can know these limits.
217
ਬਹੁਤਾ ਕਹੀਐ ਬਹੁਤਾ ਹੋਇ
Bahuthaa Keheeai Bahuthaa Hoe ||
बहुता कहीऐ बहुता होइ
ਰੱਬ ਨੂੰ ਕਹੀਏ ਬਹੁਤ ਵੱਡਾ ਹੈ ਉਹ ਹੋਰ ਵੱਡਾ ਹੋਈ ਜਾਂਦਾ ਹੈ
The more you say about them, the more there still remains to be said.
218
ਵਡਾ ਸਾਹਿਬੁ ਊਚਾ ਥਾਉ
Vaddaa Saahib Oochaa Thhaao ||
वडा साहिबु ऊचा थाउ
ਉਹ ਵੱਡਾ ਮਾਲਕ ਹੈ ਉਸ ਦਾ ਬਹੁਤ ਉਚਾ ਸਥਾਂਨ ਹੈ ਸੁੱਚਾ, ਪਵਿੱਤਰ ਹੈ
Great is the Master, High is His Heavenly Home.
219
ਊਚੇ ਉਪਰਿ ਊਚਾ ਨਾਉ
Oochae Oupar Oochaa Naao ||
ऊचे उपरि ऊचा नाउ
ਰੱਬ ਦਾ ਨਾਂਮ ਸਾਰਿਆ ਤੋ ਉਪਰ ਹੈ
Highest of the High, above all is His Name.
220
ਏਵਡੁ ਊਚਾ ਹੋਵੈ ਕੋਇ
Eaevadd Oochaa Hovai Koe ||
एवडु ऊचा होवै कोइ
ਜੇ ਕਈ ਉਸ ਜਿੱਡਾ ਗੁਣਾਂ ਵਾਲਾ ਹੋ ਜਾਵੇ
Only one as Great and as High as God
221
ਤਿਸੁ ਊਚੇ ਕਉ ਜਾਣੈ ਸੋਇ
This Oochae Ko Jaanai Soe ||
तिसु ऊचे कउ जाणै सोइ
ਫਿਰ ਵੀ ਉਹ ਬਹੁਤ ਵੱਡੇ ਪ੍ਰਭੂ ਨੂੰ ਆਪਣੇ ਗੁਣਾਂ ਕਾਰਨ ਰੱਬ ਨੂੰ ਸਮਝ ਲੈਂਦਾ ਹੈ
Can know His Lofty and Exalted State.
222
ਜੇਵਡੁ ਆਪਿ ਜਾਣੈ ਆਪਿ ਆਪਿ
Jaevadd Aap Jaanai Aap Aap ||
जेवडु आपि जाणै आपि आपि
ਆਪ ਹੀ ਜਾਣਦਾ ਹੈ ਉਹ ਕਿਸ ਤਰਾਂ ਦੇ ਅਕਾਰ ਦਾ ਹੈ ਕਿੱਡ ਹੈ
Only He Himself is that Great. He Himself knows Himself.
223
ਨਾਨਕ ਨਦਰੀ ਕਰਮੀ ਦਾਤਿ ੨੪
Naanak Nadharee Karamee Dhaath ||24||
नानक नदरी करमी दाति ॥२४॥
ਨਾਨਕ ਜੀ ਲਿਖਦੇ ਹਨ ਇਹ ਰੱਬ ਨੂੰ ਸਮਝਣ ਦੀ ਕਿਰਪਾ, ਅੱਕਲ ਭਾਗਾਂ ਵਾਲੇ ਨੂੰ ਦਿੱਸਦੀ ਹੈ ||24||
O Nanak, by His Glance of Grace, He bestows His Blessings. ||24||

224
ਬਹੁਤਾ ਕਰਮੁ ਲਿਖਿਆ ਨਾ ਜਾਇ
Bahuthaa Karam Likhiaa Naa Jaae ||
बहुता करमु लिखिआ ना जाइ
ਉਸ ਰੱਬ ਦੀਆ ਕੀਤੀਆਂ ਮੇਹਰਾ ਲਿਖੀਆ ਨਹੀਂ ਜਾ ਸਕਦੀਆਂ
His Blessings are so abundant that there can be no written account of them.
225
ਵਡਾ ਦਾਤਾ ਤਿਲੁ ਤਮਾਇ
Vaddaa Dhaathaa Thil N Thamaae ||
वडा दाता तिलु तमाइ
ਬਹੁਤ ਵੱਡਾ ਪ੍ਰਭੂ ਹੈ ਉਸ ਨੂੰ ਭੋਰਾ ਵੀ ਤਮਾ, ਲਾਲਚ ਨਹੀਂ ਹੈ
The Great Giver does not hold back anything.
226
ਕੇਤੇ ਮੰਗਹਿ ਜੋਧ ਅਪਾਰ
Kaethae Mangehi Jodhh Apaar ||
केते मंगहि जोध अपार
ਬਹੁਤ ਸਾਰੇ ਕਈ ਸੂਰਮੇ ਮੰਗਦੇ ਹਨ
There are so many great, heroic warriors begging at the Door of the Infinite Lord.
227
ਕੇਤਿਆ ਗਣਤ ਨਹੀ ਵੀਚਾਰੁ
Kaethiaa Ganath Nehee Veechaar ||
केतिआ गणत नही वीचारु
ਉਨਾਂ ਦੀ ਸੰਖਿਆ ਗਿਣੀ ਬਿਚਾਰੀ ਸੋਚੀ ਨਹੀਂ ਜਾ ਸਕਦੀ
So many contemplate and dwell upon Him, that they cannot be counted.
228
ਕੇਤੇ ਖਪਿ ਤੁਟਹਿ ਵੇਕਾਰ
Kaethae Khap Thuttehi Vaekaar ||
केते खपि तुटहि वेकार
ਕਈ ਫਜ਼ੂਲ ਹੀ ਮੱਥਾ ਖਪਾਈ ਕਰਦੇ ਹਨ
So many waste away to death engaged in corruption.
229
ਕੇਤੇ ਲੈ ਲੈ ਮੁਕਰੁ ਪਾਹਿ
Kaethae Lai Lai Mukar Paahi ||
केते लै लै मुकरु पाहि
ਬਹੁਤ ਜੀਵ ਵਸਤੂਆਂ ਲੈ ਕੇ, ਵਰਤ ਕੇ, ਭੁੱਲ ਜਾਂਦੇ ਹਨ
So many take and take again, and then deny receiving.
230
ਕੇਤੇ ਮੂਰਖ ਖਾਹੀ ਖਾਹਿ
Kaethae Moorakh Khaahee Khaahi ||
केते मूरख खाही खाहि
ਬਹੁਤ ਖਾਂਣਾਂ ਖਾਣ ਪਿਛੇ ਹੀ ਪਾਗਲ ਹੋ ਗਏ ਹਨ
So many foolish consumers keep on consuming.
231
ਕੇਤਿਆ ਦੂਖ ਭੂਖ ਸਦ ਮਾਰ
Kaethiaa Dhookh Bhookh Sadh Maar ||
केतिआ दूख भूख सद मार
ਬਹੁਤ ਜੀਵ ਦੁੱਖ ਭੁੱਖ ਨਾਲ ਮਰਦੇ ਹਨ
So many endure distress, deprivation and constant abuse.
232
ਏਹਿ ਭਿ ਦਾਤਿ ਤੇਰੀ ਦਾਤਾਰ
Eaehi Bh Dhaath Thaeree Dhaathaar ||
एहि भि दाति तेरी दातार
ਇਹ ਵੀ ਰੱਬਾ ਤੇਰੀ ਦਿੱਤੀ ਹੋਈ ਵਸਤੂ ਹੈ
Even these are Your Gifts, O Great Giver!
233
ਬੰਦਿ ਖਲਾਸੀ ਭਾਣੈ ਹੋਇ
Bandh Khalaasee Bhaanai Hoe ||
बंदि खलासी भाणै होइ
ਕਿਸੇ ਨੂੰ ਸਜ਼ਾ ਤੋਂ ਛੁੱਟਕਾਰਾ ਤੇਰੀ ਮੇਹਰ, ਮਰਜ਼ੀ ਨਾਲ ਹੀ ਮਿਲਦਾ ਹੈ
Liberation from bondage comes only by Your Will.
234
ਹੋਰੁ ਆਖਿ ਸਕੈ ਕੋਇ
Hor Aakh N Sakai Koe ||
होरु आखि सकै कोइ
ਹੋਰ ਕੋਈ ਜੀਵ ਕੋਈ ਕੁੱਝ ਨਹੀਂ ਕਹਿ ਆਖ ਸਕਦਾ
No one else has any say in this.
235
ਜੇ ਕੋ ਖਾਇਕੁ ਆਖਣਿ ਪਾਇ
Jae Ko Khaaeik Aakhan Paae ||
जे को खाइकु आखणि पाइ
ਜੇ ਕੋਈ ਅਣਜਾਣ ਕਹਿੱਣ ਦਾ ਜ਼ਤਨ ਕਰੇ
If some fool should presume to say that he does,
236
ਓਹੁ ਜਾਣੈ ਜੇਤੀਆ ਮੁਹਿ ਖਾਇ
Ouhu Jaanai Jaetheeaa Muhi Khaae ||
ओहु जाणै जेतीआ मुहि खाइ
ਉਹੀ ਜੀਵ ਆਪ ਹੀ ਜਾਣਦਾ ਹੈ ਕਿਵੇ ਉਸ ਨੂੰ ਸ਼ਰਮਿੰਦਾ ਹੋ ਕੇ ਮੂੰਹ ਉਤੇ ਸੁਣਨਾਂ ਪੈਦਾ ਹੈ
He shall learn, and feel the effects of his folly.
237
ਆਪੇ ਜਾਣੈ ਆਪੇ ਦੇਇ
Aapae Jaanai Aapae Dhaee ||
आपे जाणै आपे देइ
ਰੱਬ ਆਪੇ ਹੀ ਸਮਝ ਰੱਖ ਦਾ ਹੈ ਕਿ ਉਸ ਨੇ ਸਾਰੇ ਜੀਵਾਂ ਨੂੰ ਦੇ ਕੇ, ਲੋੜਾ ਪੂਰੀਆਂ ਕਰਨੀਆਂ ਹਨ
He Himself knows, He Himself gives.
238
ਆਖਹਿ ਸਿ ਭਿ ਕੇਈ ਕੇਇ
Aakhehi S Bh Kaeee Kaee ||
आखहि सि भि केई केइ
ਹਰ ਕੋਈ ਇਹ ਗੱਲ ਜਾਣਦਾ ਹੋਇਆ ਕਹਿ ਰਿਹਾ ਹੈ
Few, very few are those who acknowledge this.
239
ਜਿਸ ਨੋ ਬਖਸੇ ਸਿਫਤਿ ਸਾਲਾਹ
Jis No Bakhasae Sifath Saalaah ||
जिस नो बखसे सिफति सालाह
ਜਿਸ ਜੀਵ ਨੂੰ ਉਹ ਇੱਜ਼ਤ, ਵੱਡਿਆਈ ਦਿੰਦਾ ਹੈ
One who is blessed to sing the Praises of the Lord,
240
ਨਾਨਕ ਪਾਤਿਸਾਹੀ ਪਾਤਿਸਾਹੁ ੨੫
Naanak Paathisaahee Paathisaahu ||25||
नानक पातिसाही पातिसाहु ॥२५॥
ਨਾਨਕ ਜੀ ਲਿਖਦੇ ਹਨ ਉਹ ਨੂੰ ਗੁਣ ਦੇ ਕੇ ਮਾਹਾਰਜਿਆਂ ਦਾ ਰਾਜਾ ਬਣਾਂ ਦਿੰਦਾ ਹੈ ਉਹ ਸਭ ਉਤੇ ਰਾਜ ਕਰਦਾ ਹੈ ||25||

O Nanak, is the king of kings. ||25||

241
ਅਮੁਲ ਗੁਣ ਅਮੁਲ ਵਾਪਾਰ
Amul Gun Amul Vaapaar ||
अमुल गुण अमुल वापार
ਪ੍ਰਭੂ ਦੇ ਗੁਣ ਬੇਅੰਤ ਅਨੇਕਾ ਬਹੁਤ ਕੀਮਤੀ ਹਨ ਜਿਸ ਦੀ ਕੋਈ ਕੀਮਤ ਨਹੀਂ ਹੈ ਵਿਪਾਰ ਸਾਰੇ ਪਾਸੇ ਪੂਰੇ ਸੰਸਾਰ ਵਿੱਚ ਹਨ
Priceless are His Virtues, Priceless are His Dealings.
242
ਅਮੁਲ ਵਾਪਾਰੀਏ ਅਮੁਲ ਭੰਡਾਰ
Amul Vaapaareeeae Amul Bhanddaar ||
अमुल वापारीए अमुल भंडार
ਬਹੁਤ ਕੀਮਤੀ ਜਿਸ ਦੀ ਕੋਈ ਕੀਮਤ ਨਹੀਂ ਹੈ ਉਸ ਦੇ ਨਾਂਮ ਦੇ ਉਸ ਦੀ ਰਜ਼ਾ ਦੇ ਸਦਾਗਰ ਹਨ ਕੋ ਬਹੁਤ ਕੀਮਤੀ ਭੰਡਾਰ ਦੇ ਵਿਪਾਰੀ ਹਨ
Priceless are His Dealers, Priceless are His Treasures.
.243
ਅਮੁਲ ਆਵਹਿ ਅਮੁਲ ਲੈ ਜਾਹਿ
Amul Aavehi Amul Lai Jaahi ||
अमुल आवहि अमुल लै जाहि
ਉਹ ਅਨਮੋਲ ਜੀਵ ਰੱਬ ਦੇ ਕੀਮਤੀ ਗੁਣਾਂ ਨੂੰ ਹਾਂਸਲ ਕਰਦੇ ਹਨ
Priceless are those who come to Him, Priceless are those who buy from Him.
244
ਅਮੁਲ ਭਾਇ ਅਮੁਲਾ ਸਮਾਹਿ
Amul Bhaae Amulaa Samaahi ||
अमुल भाइ अमुला समाहि
ਜਿਹੜੇ ਰੱਬ ਚੰਗੇ ਲੱਗਦੇ ਹਨ ਉਹ ਰੱਬ ਦੇ ਕੀਮਤੀ ਗੁਣਾਂ ਨੂੰ ਹਾਂਸਲ ਕਰਨ ਵਾਲੇ ਜੀਵ ਹਨ ਉਹ ਚੰਗੇ ਗੁਣ ਅਪਣਾਂ ਕੇ ਰੱਬ ਵਿੱਚ ਸਮਾਂ ਕੇ ਉਸ ਵਰਗੇ ਹੋ ਜਾਂਦੇ ਹਨ ਉਸ ਵਿੱਚ ਮਨ ਜੋੜ ਕੇ, ਉਸ ਨੂੰ ਪ੍ਰੇਮ ਕਰਦੇ ਹਨ
Priceless is Love for Him, Priceless is absorption into Him.
245
ਅਮੁਲੁ ਧਰਮੁ ਅਮੁਲੁ ਦੀਬਾਣੁ
Amul Dhharam Amul Dheebaan ||
अमुलु धरमु अमुलु दीबाणु
ਬਹੁਤ ਕੀਮਤੀ ਧਰਮ ਦਾ ਕਨੂੰਨ ਨਿਆ ਕਰਨ ਲਈ ਤੇ ਰਾਜ ਦਰਬਾਰ ਹੈ ਜਿਸ ਦੀ ਕੋਈ ਕੀਮਤ ਨਹੀਂ ਹੈ
Priceless is the Divine Law of Dharma, Priceless is the Divine Court of Justice.
246
ਅਮੁਲੁ ਤੁਲੁ ਅਮੁਲੁ ਪਰਵਾਣੁ
Amul Thul Amul Paravaan ||
अमुलु तुलु अमुलु परवाणु
ਬਹੁਤ ਕੀਮਤੀ ਤੱਕੜੀ ਦੇਖਣ ਦੀ ਨਜ਼ਰ ਤੇ ਵੱਟੇ ਚੰਗਾ ਮਾੜਾ ਪਰਖਣ ਵਾਲੇ ਲੇਖੇ ਜੋਖੇ ਵਾਲੇ ਹਨ ਜਿਸ ਦੀ ਕੋਈ ਕੀਮਤ ਨਹੀਂ ਹੈ ਸਾਂਣ-ਬੀਣ ਕਰ ਲੈਂਦਾ ਹੈ
Priceless are the scales, priceless are the weights.
247
ਅਮੁਲੁ ਬਖਸੀਸ ਅਮੁਲੁ ਨੀਸਾਣੁ
Amul Bakhasees Amul Neesaan ||
अमुलु बखसीस अमुलु नीसाणु
ਉਸ ਦੀ ਦਿਆ, ਰਹਿਮਤ, ਵਸਤੂਆਂ ਦੇਣ ਦਾ ਢੰਗ ਬਹੁਤ ਕੀਮਤੀ ਹੈ
Priceless are His Blessings, Priceless is His Banner and Insignia.
248
ਅਮੁਲੁ ਕਰਮੁ ਅਮੁਲੁ ਫੁਰਮਾਣੁ
Amul Karam Amul Furamaan ||
अमुलु करमु अमुलु फुरमाणु
ਉਸ ਦੇ ਕਿਰਪਾ ਨਰਨ ਦੇ ਤਰੀਕੇ, ਤੇ ਹੁਕਮ ਕਰਨ ਦਾ ਢੰਗ ਬਹੁਤ ਵੱਡਮੁੱਲਾ ਹੈ
Priceless is His Mercy, Priceless is His Royal Command.
249
ਅਮੁਲੋ ਅਮੁਲੁ ਆਖਿਆ ਜਾਇ
Amulo Amul Aakhiaa N Jaae ||
अमुलो अमुलु आखिआ जाइ
ਉਹ ਰੱਬ ਬਹੁਤ ਕੀਮਤੀ ਹੈ ਉਸ ਦਾ ਮੁੱਲ ਨਹੀਂ ਲਾ ਸਕਦੇ ਕੋਈ ਕੀਮਤ ਨਹੀਂ ਲਾ ਸਕਦੇ ਉਹ ਖ੍ਰੀਦਿਆ ਨਹੀਂ ਜਾਂਦਾ
Priceless, O Priceless beyond expression!
250
ਆਖਿ ਆਖਿ ਰਹੇ ਲਿਵ ਲਾਇ
Aakh Aakh Rehae Liv Laae ||
आखि आखि रहे लिव लाइ
ਸੋਚ ਸੋਚ ਕੇ, ਬਹੁਤ ਜੀਵ ਉਸ ਨੂੰ ਜਨਣ ਦੀ ਇਛਾਂ ਨਾਲ ਉਸ ਨਾਲ ਪ੍ਰੇਮ ਭਗਤੀ ਲਗਾਉਂਦੇ ਹਨ
Speak of Him continually, and remain absorbed in His Love.
251
ਆਖਹਿ ਵੇਦ ਪਾਠ ਪੁਰਾਣ
Aakhehi Vaedh Paath Puraan ||
आखहि वेद पाठ पुराण
ਵੇਦ ਪਰਾਣ, ਪਾਠ ਵੀ ਕਹਿ ਰਹੇ ਹਨ
The Vedas and the Puraanas speak.
252
ਆਖਹਿ ਪੜੇ ਕਰਹਿ ਵਖਿਆਣ
Aakhehi Parrae Karehi Vakhiaan ||
आखहि पड़े करहि वखिआण
ਬਹੁਤੇ ਮਨੁੱਖ ਪੜ੍ਹ ਕੇ ਦੱਸ ਰਹੇ ਹਨ ਪ੍ਰਚਾਰ ਕਰਦੇ ਹਨ
The scholars speak and lecture.

253 ਆਖਹਿ ਬਰਮੇ ਆਖਹਿ ਇੰਦ
Aakhehi Baramae Aakhehi Eindh ||
आखहि बरमे आखहि इंद
ਬਰਮਾਂ, ਇੰਦ ਵੀ ਉਸ ਬਾਰੇ ਕਹਿ ਰਹੇ ਹਨ
Brahma speaks, Indra speaks.
254
ਆਖਹਿ ਗੋਪੀ ਤੈ ਗੋਵਿੰਦ
Aakhehi Gopee Thai Govindh ||
आखहि गोपी तै गोविंद
ਗੋਪੀਆਂ ਤੇ ਗੋਵਿੰਦ ਵੀ ਕਹਿ ਰਹੇ ਹਨ
The Gopis and Krishna speak.


 

Comments

Popular Posts