ਨੇਕੀ ਕਰ ਕੇ ਭੁਲ ਜਾਉ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਕਿਸੇ ਦਾ ਭਲਾ ਕਰਕੇ ਕਦੇ ਵੀ ਉਸ ਨੂੰ ਯਾਦ ਨਾਂ ਕਰਾਉ। ਹਰ ਬੰਦਾ ਦੂਜੇ ਕਿਸੇ ਬੰਦੇ ਕਰਕੇ ਕਾਮਜ਼ਾਬ ਬਣਦਾ ਹੈ। ਕੋਈ ਸੂਈ ਜੋਗਾ ਹੈ। ਕੋਈ ਸਲਾਈ ਜੋਗਾ ਹੈ। ਕੱਲਾ ਕੋਈ ਵੱਡਾ ਨਹੀਂ ਹੈ। ਸਾਨੂੰ ਇੱਕ ਦੂਜੇ ਦੀ ਲੋੜ ਪੈਂਦੀ ਹੈ। ਰਲਮਿਲ ਕੇ ਦਿਨ ਕੱਟੀਏ। ਇਕ ਦੂਜੇ ਦੀ ਇੱਜ਼ਤ ਕਰੀਏ। ਮਿੱਠੇ ਬੋਲ ਬੋਲਣ, ਦੂਜਿਆਂ ਨੂੰ ਸਤਿਕਾਰ ਦੇਣ ਨਾਲ ਸਬ ਦਾ ਮਾਣ ਵੱਧਦਾ ਹੈ। ਪਿਆਰ ਵੱਧਦਾ ਹੈ। ਨੇਕੀ ਕਰ ਕੇ ਭੁਲ ਜਾਉ। ਨੇਕੀ ਕਰਕੇ ਚਿਤਾਰਨਾਂ ਅੱਗਲੇ ਨੂੰ ਨਿਚਾ ਦਿਖਾਉਣਾਂ ਹੈ। ਜਿਸ ਦੀ ਮੱਦਦ ਕੀਤੀ ਗਈ ਹੈ। ਜੇ ਉਸ ਨੂੰ ਬਾਰ-ਬਾਰ ਇਹੀ ਦੱਸਿਆ ਜਾਵੇ, " ਮੈਂ ਤੇਰੇ ਲਈ ਇਹ ਕੀਤਾ ਉਹ ਕੀਤਾ। ਬੰਦਾ ਸ਼ਰਮਿੰਦਾ ਹੋਵੇਗਾ। " ਉਸ ਨੂੰ ਲੱਗੇਗਾ। ਮੈਂ ਇਸ ਨੇਕੀ ਕਰਨ ਵਾਲੇ ਨਾਲੋਂ ਘੱਟ ਹਾਂ। ਕੰਮਜ਼ੋਰ ਹਾਂ। ਇਹ ਤਾਕਵਾਰ ਹੈ। ਪੈਸੇ ਵਾਲਾਂ ਹੈ। ਸਭ ਕੰਮੀਆਂ ਮੇਰੇ ਵਿੱਚ ਹੀ ਹਨ। ਹੋ ਸਕਦਾ ਹੈ। ਉਹ ਨਫ਼ਰਤ ਕਰਨ ਲੱਗ ਜਾਵੇ। ਅਗਰ ਤੁਹਾਡੀ ਮੱਦਦ ਕਰਨ ਨਾਲ ਕੋਈ ਬੰਦਾ ਪੈਰਾਂ ਉਤੇ ਖੜ੍ਹਾ ਹੋ ਗਿਆ ਹੈ। ਫਿਰ ਉਸ ਨੂੰ ਹੋਰ ਮੋਂਡਾ ਦੇਣ ਦੀ ਲੋੜ ਨਹੀਂ ਹੈ। ਵਿਚੋਲਾ ਵਿਆਹ ਤੱਕ ਹੀ ਸਲਾਹਿਆ ਜਾਂਦਾ ਹੈ। ਵਿਆਹ ਹੋਣ ਪਿਛੋਂ ਦੋਂਨਾਂ ਧਿਰਾਂ ਕੁੜੀ-ਮੁੰਡੇ ਵਾਲਿਆਂ ਨੂੰ ਜਰੂਰਤ ਨਹੀਂ ਹੁੰਦੀ। ਆਪਸ ਵਿੱਚ ਸਿੱਧੀ ਗੱਲ ਕਰ ਸਕਦੇ ਹਨ। ਜੇ ਕੋਈ ਵਿਚੋਲਾ ਅਜੇ ਵੀ ਵਿੱਚ ਤੁਰਿਆ ਫਿਰੇਗਾ। ਸਿਆਣੇ ਕਹਿੰਦੇ ਹਨ, " ਉਸ ਦੇ ਜੁੱਤੀਆਂ ਹੀ ਪੈਂਦੀਆਂ ਹਨ। ਵਿਆਹ ਹੋਣ ਪਿਛੋਂ, ਵਿਚੋਲੇ ਦੇ ਕੁੜੀ-ਮੁੰਡੇ ਵਾਲਿਆਂ ਦੇ ਕਈ ਰੱਖੇ ਉਹਲੇ ਜਾਹਰ ਹੋਣ ਲੱਗ ਜਾਂਦਾ ਹੈ। " ਪਹਿਲਾਂ ਆਪਣੇ ਨਜ਼ਦੀਕੇ ਰਿਸ਼ਤੇਦਾਰਾਂ ਨੂੰ ਕਨੇਡਾ ਵਰਗੇ ਬਾਹਰਲੇ ਦੇਸ਼ਾਂ ਵਿੱਚ ਸੱਦਣ ਲਈ ਵਿਚੋਲੇ ਬਣ ਕੇ ਰਿਸ਼ਤੇ ਕਰਾਏ ਜਾਂਦੇ ਹਨ। ਰਾਜ ਨੇ ਆਪਣੀ ਸਾਲੀ ਦਾ ਰਿਸ਼ਤਾ ਆਪਦੇ ਚਾਚੇ ਦੇ ਮੁੰਡੇ ਨੂੰ ਕਰਾ ਦਿੱਤਾ ਸੀ। ਚਾਚਾ ਰਾਜ ਦੇ ਨਾਲੋਂ ਗਰੀਬ ਸੀ। ਚਾਚੇ ਦਾ ਮੁੰਡਾ ਕਨੇਡਾ ਆ ਗਿਆ ਸੀ। ਕੁੱਝ ਹੀ ਸਮੇਂ ਪਿਛੋਂ ਚਾਚਾ ਚਾਚੀ ਤੇ ਉਨਾਂ ਦੀ ਬੇਟੀ ਕਨੇਡਾ ਆ ਗਏ। ਬੇਟੀ ਕਾਲਜ਼ ਵਿੱਚ ਪ੍ਹੜਨ ਲੱਗ ਗਈ। ਚਾਚੀ ਚਾਚੇ ਨੂੰ ਨੌਕਰੀ ਮਿਲ ਗਈ। ਪਿੰਡਾ ਵਿੱਚ ਇਹ ਹੁੰਦਾ ਹੈ। ਜਿਹੋ ਜਿਹਾ ਗੁਆਂਢੀਆਂ ਦੇ ਟਰੈਕਟਰ ਹੈ। ਉਹੋ ਜਿਹਾ ਹੀ ਦੂਜੇ ਨੇ ਵੀ ਵਿਹੜੇ ਵਿੱਚ ਲਿਆ ਕੇ, ਟਰੈਕਟਰ ਖੜ੍ਹਾੱ ਕਰਨਾਂ ਹੈ। ਚਾਚੇ ਨੇ ਰਾਜ ਦੇ ਨਾਲ ਦੀ ਕਾਰ ਖ੍ਰੀਦ ਲਈ ਸੀ। ਉਸ ਦੇ ਮੁੰਡੇ ਨੇ ਬਥੇਰਾ ਸਮਝਾਇਆ ਸੀ। ਕਨੇਡਾ ਵਿੱਚ ਕੋਈ ਇੱਕ ਦੂਜੇ ਦੀ ਰੀਸ ਨਹੀਂ ਕਰਦਾ। ਪਰ ਉਹ ਤਾਂ ਇਕੋਂ ਜਿਦ ਤੇ ਅੱੜਿਆ ਸੀ। ਅਸੀਂ ਕਿਉਂ ਨਹੀਂ ਉਸ ਦੇ ਨਾਲ ਦੀ ਗੱਡੀ ਖ੍ਰੀਦ ਸਕਦੇ। ਕੁੱਝ ਹੀ ਮਹੀਨਿਆ ਪਿਛੋਂ ਚਾਚੇ ਨੇ ਰਾਜ ਦੇ ਬਰਾਬਰ ਵਾਲਾ ਘਰ ਕਿਸ਼ਤਾਂ ਉਤੇ ਖ੍ਰੀਦ ਲਿਆ ਸੀ। ਜਿਸ ਚਾਚੇ ਦੀ ਉਹ ਆਪ ਮੱਦਦ ਕਰਨੀ ਚਹੁੰਦਾ ਸੀ। ਹੁਣ ਰਾਜ ਨੂੰ ਲੱਗਾ ਸੀ। ਚਾਚਾ ਤਾਂ ਉਸ ਦੀ ਬਾਰਬਰੀ ਕਰ ਰਿਹਾ ਹੈ। ਖੁਸ਼ ਹੋਣ ਦੀ ਬਜਾਏ। ਉਹ ਚਾਚੇ ਨਾਲ ਖਾਰ ਖਾਣ ਲੱਗ ਗਿਆ ਸੀ। ਰਾਜ ਉਨਾਂ ਨੂੰ ਕਈ ਬਾਰ ਘਰ ਸੱਦ ਚੁਕਾ ਸੀ। ਹਮੇਸ਼ਾਂ ਸਾਰੇ ਰਾਜ ਦੇ ਘਰ ਹੀ ਇੱਕਠੇ ਹੋ ਕੇ ਬੈਠਦੇ ਸਨ। ਘਰ ਲੈਣ ਦੀ ਖੁਸ਼ੀ ਵਿੱਚ ਚਾਚੇ ਨੇ ਰਾਜ ਦੇ ਪਰਿਵਾਰ ਨੂੰ ਆਪਦੇ ਘਰ ਦਾਵਤ ਦਿੱਤੀ ਸੀ। ਰਾਜ ਨੇ ਘਰ ਦੇ ਅੰਦਰ ਵੜਦੇ ਹੀ ਦੇਖ ਲਿਆ। ਸਾਰੇ ਘਰ ਦਾ ਫਰਨੀਚਰ ਸੋਫ਼ੇ ਕੁਰਸੀਆਂ ਉਸ ਦੇ ਘਰ ਦੇ ਨਾਲਦੇ ਹੀ ਹਨ। ਚਾਹ ਪਾਣੀ ਪੀਣ ਪਿਛੋਂ ਰਾਜ ਨੇ ਗੱਲ ਸ਼ੁਰੂ ਕਰ ਲਈ, ਉਸ ਨੇ ਕਿਹਾ, " ਚਾਚਾ ਜੀ ਤੁਸੀਂ ਹਰੇਕ ਕੰਮ ਵਿੱਚ ਮੇਰੀ ਰੀਸ ਕਿਉਂ ਕਰਨੀ ਚਹੁੰਦੇ ਹੋ? " ਚਾਚੇ ਨੂੰ ਗੱਲ ਸਮਝ ਨਾ ਪਈ। ਉਸ ਨੇ ਕਿਹਾ," ਬੇਟਾ ਸਮਝ ਨਹੀਂ ਲੱਗੀ। ਤੂੰ ਕੀ ਕਹਿੱਣਾਂ ਚਹੁੰਦਾ ਹੈ? " ਰਾਜ ਗੁੱਸੇ ਨਾਲ ਕੰਭ ਰਿਹਾ ਸੀ। ਉਸ ਨੇ ਕਿਹਾ, " ਪਹਿਲਾਂ ਤੁਸੀਂ ਚਲਾਕੀ ਨਾਲ ਕਨੇਡਾ ਆਉਣ ਦੀ ਇਛਾ ਪ੍ਰਗਟ ਕਰਕੇ, ਆਪਦਾ ਮੁੰਡਾ ਉਸੇ ਘਰ ਵਿੱਚ ਵਿਆਹ ਲਿਆ। ਜਿਥੇ ਮੈਂ ਵਿਆਹਇਆ ਸੀ। " ਹੁਣ ਚਾਚੇ ਦਾ ਮੁੰਡਾ ਨਿਦਰ ਬੋਲ ਪਿਆ ," ਵਿਰੇ ਉਹ ਤਾਂ ਮੈਂ ਵਿਆਹ ਕਰਾਇਆ ਹੈ। ਬਈ ਜਿਥੇ ਮੇਰਾ ਵੱਡਾ ਭਰਾ ਵਿਆਹਇਆ ਹੈ। ਉਹ ਘਰ ਚੰਗਾ ਹੈ। ਨਾਲੇ ਭਾਬੀ ਦੀ ਭੈਣ ਮੈਨੂੰ ਪਸੰਦ ਸੀ। ਤੇਰੇ ਵਿਆਹ ਨੂੰ ਜਦੋਂ ਤੇਰਾ ਸਰਬਾਲਾ ਬੱਣਿਆ ਸੀ। ਉਸੇ ਦਿਨ ਮੇਰੀ ਅੱਖ ਤੇਰੀ ਸਾਲੀ ਉਤੇ ਆ ਗਈ ਸੀ। ਤੈਨੂੰ ਤਾਂ ਉਈਂ-ਮਿਚੀ, ਤੈਨੂੰ ਇੱਜ਼ਤ ਦੇਣ ਲਈ ਵਿਚਾਲੇ ਵਿਚੋਲਾ ਰੱਖਿਆ ਹੈ। ਅਸੀਂ ਤਾਂ ਆਪੇ ਵਿਆਹ ਕਰਾ ਲੈਣਾਂ ਸੀ। ਨਾਲੇ ਮੈਨੂੰ ਤਾਂ ਹੋਰ ਬਥੇਰੇ ਰਿਸ਼ਤੇ ਆਉਂਦੇ ਸੀ। " ਰਾਜ ਨਿਦਰ ਵੱਲ ਕਸੂਤਾ ਜਿਹਾ ਝਾਕਿਆ। ਇੰਨੇ ਨੂੰ ਰਾਜ ਦੀ ਪਤਨੀ ਬੋਲ ਪਈ, " ਹਾਂ ਜੀ ਹੁਣ ਤਾਂ ਇਸ ਨੇ ਇਹੀ ਕਹਿੱਣਾਂ ਹੈ। ਯਾਦ ਭੁੱਲ ਗਿਆ। ਰਸੋਈ ਵਿੱਚ ਮੇਰੇ ਪੈਰੀ ਹੱਥ ਲਗਾਏ ਸੀ। ਕਹਿੰਦਾ ਸੀ, " ਭਾਬੀ ਆਪਦੀ ਭੈਣ ਦਾ ਰਿਸ਼ਤਾ ਕਰਾਦੇ। ਮੈਨੂੰ ਵੀ ਕਨੇਡਾ ਲੈ ਚੱਲ। ਮੈਂ ਸਾਰੀ ਉਮਰ ਤੇਰੇ ਗੁਣ ਗਾਵਾਂਗਾ। " ਹੁਣ ਕਿਵੇਂ ਵੱਡੇ ਭਰਾ ਮੁਹਰੇ ਜਬਾਨ ਚੱਲਦੀ ਹੈ। " ਰਾਜ ਨੇ ਆਲਾ-ਦੁਆਲਾ ਦੇਖਦੇ ਕਿਹਾ, " ਨਿਦਰ ਸੋਫ਼ੇ ਕੁਰਸੀਆਂ ਕੀ ਤੈਨੂੰ ਹੋਰ ਰੰਗ ਦੇ ਨਹੀਂ ਲੱਭੇ? ਮੇਰੇ ਫਰਨੀਚਰ ਨਾਲ ਦੇ ਹੀ ਲੈ ਲਏ ਹਨ। " ਚਾਚੀ ਜੀ ਨੇ ਜੁਆਬ ਦਿੱਤਾ, " ਰਾਜ ਮੈਨੂੰ ਤੇਰੇ ਸੋਫ਼ੇ ਕੁਰਸੀਆਂ ਬਹੁਤ ਪਸੰਦ ਸਨ। ਮੈਂ ਹੀ ਇਹ ਪਸੰਦ ਕੀਤੇ ਹਨ। ਕਈ ਬਾਰ ਚੀਜ਼ ਚੰਗੀ ਨਹੀਂ ਨਿੱਕਲਦੀ। ਤੂੰਹੀ ਤਾਂ ਦੱਸਿਆ ਸੀ, " 6 ਸਾਲ ਹੋਏ ਚੀਜ਼ਾਂ ਖ੍ਰੀਦੀਆਂ ਨੂੰ ਕੋਈ ਵੀ ਚੀਜ਼ ਨਹੀਂ ਟੁੱਟੀ ਹੈ। " ਤਾਂਹੀਂ ਤਾਂ ਮੈਂ ਸੋਚਿਆ। ਤੇਰੇ ਨਾਲ ਦੀ ਵਧੀਆਂ ਚੀਜ਼ ਖ੍ਰੀਦੀਏ। " ਰਾਜ ਨੇ ਚਾਚਾ ਜੀ ਨੂੰ ਪੁੱਛਿਆ, " ਕਾਰ ਵੀ ਕਨੇਡਾ ਵਿੱਚ ਸਿਰਫ਼ ਮੇਰੀ ਕਾਰ ਵਰਗੀ ਹੀ ਲੱਭੀ। ਹੋਰ ਥੌੜੀਆਂ ਕਾਰਾਂ ਹਨ। ਤੁਸੀਂ ਮੈਨੂੰ ਦੱਸਣਾਂ ਚਹੁੰਦੇ ਹੋ। ਤੁਸੀਂ ਮੇਰੇ ਨਾਲੋਂ ਕਿਸੇ ਪਾਸੇ ਤੋਂ ਘੱਟ ਨਹੀਂ ਹੋ। ਅਸਲੀ ਗੱਲ ਤਾਂ ਇਹ ਹੈ। " ਨਿਦਰ ਦੀ ਪਤਨੀ ਨੇ ਕਿਹਾ," ਜ਼ੀਜ਼ਾ ਜੀ ਇਹ ਤਾਂ ਬਹੁਤ ਚੰਗਾ ਹੈ। ਇਹ ਕਾਮਜ਼ਾਬ ਹੋਣ ਦੀ ਕੋਸ਼ਸ਼ ਕਰ ਰਹੇ ਹਨ। ਵਿਚੋਲੇ ਹੋਣ ਦੇ ਨਾਤੇ ਹਰ ਚੀਜ਼ ਮੈਂ ਤੁਹਾਡੇ ਕੋਲੋ ਮੰਗਣ ਆਉਣਾਂ ਸੀ। ਫਿਰ ਤੁਸੀਂ ਰੋਜ਼ ਗੱਡੀ ਵੀ ਉਧਾਰ ਨਹੀਂ ਦੇਣੀ ਸੀ। ਤੁਸੀਂ ਰੱਬ ਦਾ ਸ਼ਕੁਰ ਕਰੋਂ। ਜਿਵੇਂ ਕਿਵੇਂ ਇਹ ਆਪ ਗੁਜ਼ਰਾ ਕਰਨ ਲੱਗ ਗਏ ਹਨ। " ਰਾਜ ਨੂੰ ਚਾਚੇ ਦੀ ਵਰਜੀ ਰੋਟੀ ਸੁਆਦ ਨਹੀਂ ਲੱਗੀ ਸੀ। ਚਾਚੇ ਨੂੰ ਵੀ ਕਾਫ਼ੀ ਗੱਲਾਂ ਦਾ ਗੁੱਸਾ ਲੱਗਾ ਸੀ। ਚਾਚੇ ਨੂੰ ਕੰਮ ਦੀ ਪੇਚੈਕ ਮਿਲੀ ਸੀ। ਬੈਂਕ ਤੋਂ ਚੈਕ ਕੈਸ਼ ਕਰਾ ਕੇ ਉਹ ਸਿਧਾ ਠੇਕੇ ਉਤੇ ਬੋਤਲ ਲੈਣ ਚਲਾ ਗਿਆ। ਨਾਲ ਹੀ ਪਾਈਆ ਮੱਛੀ ਲੈ ਲਈ। ਕਾਰ ਵਿੱਚ ਜਾ ਕੇ ਉਸ ਨੇ ਮੋਟੇ-ਮੋਟੇ ਤਿੰਨ ਪੈਗ ਦਾਰੂ ਪੀਤੀ। ਨਸ਼ੇ ਦੀ ਲੋਰ ਜਿਹੀ ਆਉਣ ਲੱਗੀ ਤਾਂ ਉਸ ਨੇ ਕਾਹਲੀ ਨਾਲ ਕਾਰ ਤੋਰ ਲਈ। ਸ਼ੜਕ ਤੇ ਕਾਰ ਚਾੜੀ ਹੀ ਸੀ। ਨਸ਼ੇ ਵਿੱਚ ਭੁੱਲ ਗਿਆ। ਦੇਖ ਕੇ ਗੱਡੀ ਮੋੜਨੀ ਹੈ। ਖੱਬੇ ਪਾਸੇ ਕਾਰ ਮੋੜਨ ਲੱਗਾ। ਸਹਮਣੇ ਤੋਂ ਆ ਕੇ ਗੋਰੀ ਦੀ ਕਾਰ ਉਸ ਦੀ ਕਾਰ ਵਿੱਚ ਵੱਜੀ। ਚਾਚੇ ਨੇ ਕਾਰ ਦੀ ਅਜੇ ਰਿਜ਼ਸਟੇਸ਼ਨ ਤੇ ਇੰਸ਼ੋਰੈਸ ਨਹੀਂ ਕਰਾਈ ਸੀ। ਗੋਰੀ ਨੂੰ ਫੋਨ ਨੰਬਰ ਘਰ ਦਾ ਐਡਰਸ ਸਭ ਰਾਜ ਦਾ ਦੇ ਦਿੱਤਾ। ਸੋਚਿਆ ਕਾਰਾਂ ਇਕੋ ਜਿਹੀਆਂ, ਇਕੋ ਮੌਡਲ ਦੀਆਂ ਹਨ। ਆਪੇ ਰਾਜ ਭੁਗਤਦਾ ਫਿਰੇਗਾ। ਪੁਲੀਸ ਵਾਲੇ ਆ ਗਏ। ਚਾਚੇ ਨੇ ਕਿਹਾ, " ਤੁਸੀ ਫੋਨ ਕਰਕੇ ਘਰੋ ਰਿਜ਼ਸਟੇਸ਼ਨ ਤੇ ਇੰਸ਼ੋਰੈਸ ਨੰਬਰ ਲੈ ਲੈਣੇ। ਘਰ ਹੀ ਰਹਿ ਗਏ ਹਨ। " ਪੁਲੀਸ ਦਾ ਫੋਨ ਰਾਜ ਨੂੰ ਆ ਗਿਆ। ਰਾਜ ਨੇ ਦੱਸਿਆ ," ਉਸ ਦੀ ਕਾਰ ਮਕੈਨਿਕ ਕੋਲ ਤਿੰਨ ਦਿਨਾਂ ਤੋਂ ਖੜ੍ਹੀ ਹੈ। ਇਹ ਸ਼ਇਦ ਚਾਚਾ ਜੀ ਦੀ ਕਾਰ ਦਾ ਐਕਸੀਡੈਂਡ ਹੋਇਆ ਹੋਣਾਂ ਹੈ। " ਰਾਜ ਨੂੰ ਚਾਚੇ ਤੇ ਹੈਰਾਨੀ ਹੋ ਰਹੀ ਸੀ। ਚਾਚੇ ਨੂੰ ਰਿਜ਼ਸਟੇਸ਼ਨ ਤੇ ਇੰਸ਼ੋਰੈਸ ਦਾ ਜ਼ੁਰਮਾਨਾ 5 ਹਜ਼ਾਰ ਦੇਣਾ ਪਿਆ। ਹਰ ਮਹੀਨੇ ਗੋਰੀ ਨੂੰ 500 ਡਾਲਰ ਕਾਰ ਦਾ ਖ਼ਰਚਾ ਤਿੰਨ ਸਾਲ ਦੇਣਾਂ ਪਿਆ। ਗੋਰੀ ਸਾਊ ਚੰਗੀ ਸੀ। ਜਾਬ ਵਧੀਆ ਹੋਣ ਕਰਕੇ, ਉਸ ਨੇ ਆਪਣੇ ਲੱਗੀਆਂ ਸੱਟਾਂ ਦਾ ਕਲੇਮ ਨਹੀਂ ਕੀਤਾ। ਅਗਰ ਕਲੇਮ ਕਰ ਦਿੰਦੀ। ਚਾਚਾ ਸਾਰੀ ਉਮਰ ਉਸੇ ਨੂੰ ਕਮਾਂਈ ਦਿੰਦਾ ਮਰ ਜਾਂਦਾ।

Comments
Post a Comment