197 ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥
Vaddaa Saahib Vaddee Naaee Keethaa Jaa Kaa Hovai ||
वडा
साहिबु वडी नाई कीता जा का होवै ॥
ਪ੍ਰਭੂ ਬਹੁਤ ਵੱਡਾ ਮਾਲਕ ਹੈ। ਉਸ ਦੀ ਬਹੁਤ ਵੱਡਆਈ, ਪ੍ਰਸੰਸਾ ਹੈ। ਉਸੇ ਦਾ ਸਭ ਕੁੱਝ ਕੀਤਾ ਹੋ ਰਿਹਾ ਹੈ।
Great is the Master, Great is His Name. Whatever happens is according to His Will.
198
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥
Naanak Jae Ko Aapa Jaanai Agai Gaeiaa N Sohai ||21||
नानक
जे को आपौ जाणै अगै गइआ न सोहै ॥२१॥
ਨਾਨਕ ਜੀ ਲਿਖਦੇ ਹਨ। ਜੇ ਕੋਈ ਉਸ ਦੇ ਕੰਮਾਂ ਬਾਰੇ ਜਨਣ ਦਾ ਜਤਨ ਕਰਦਾ ਹੈ। ਅੱਗੇ ਰੱਬ ਦੇ ਦਰਬਾਰ ਵਿੱਚ ਉਸ ਦੀ ਕਦਰ ਨਹੀਂ ਪੈਂਦੀ। ਸਵੀਕਾਰ ਨਹੀਂ ਹੁੰਦਾ।
O Nanak, one who claims to know everything shall not be decorated in the world hereafter. ||21||
Comments
Post a Comment