ਬੱਚਿਆਂ ਨੂੰ ਬੱਚਤ ਕਰਨੀ ਸਿੱਖਾਈਏ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜੋ ਵੀ ਸਾਡੇ ਹੱਥਾਂ ਵਿੱਚ ਹੈ। ਉਸ ਨੂੰ ਬੱਚਾ ਲਈਏ, ਉਹ ਬੱਚਤ ਹੁੰਦੀ ਹੈ। ਕਜੂਸ ਤੇ ਬੱਚਤ ਕਰਨ ਵਿੱਚ ਬਹੁਤ ਫ਼ਰਕ ਹੈ। ਕਜੂਸ ਦੀ ਜਾਨ ਚਲੀ ਜਾਵੇ ਆਪਣੇ ਕੋਲੋ ਕੁੱਝ ਨਹੀਂ ਦਿੰਦਾ। ਬੱਚਤ ਕਰਨ ਵਾਲਾ ਆਪਣੀ ਲੋੜਾ ਇਸ ਤਰਾਂ ਪੂਰੀਆਂ ਕਰਦਾ ਹੈ। ਖ਼ਰਚੇ ਕਰਨ ਪਿਛੋਂ ਵੀ ਬੱਚਾ ਹੀ ਲੈਂਦਾ ਹੈ। ਸਾਨੂੰ ਆਪ ਨੂੰ ਬੱਚਤ ਕਰਨ ਦੀ ਆਦਤ ਹੋਵੇਗੀ। ਤਾਂਹੀ ਬੱਚੇ ਸਿੱਖਣਗੇ। ਬੱਚਿਆਂ ਨੂੰ ਬੱਚਤ ਕਰਨੀ ਸਿੱਖਾਈਏ। ਹੋ ਸਕੇ ਜਦੋਂ ਉਹ 12 ਕੁ ਸਾਲਾਂ ਦੇ ਹੁੰਦੇ ਹਨ। ਉਨਾਂ ਰਾਹੀਂ ਘਰ ਦੇ ਖ਼ਰਚੇ ਕਰਾਈਏ। ਉਨਾਂ ਨੂੰ ਦੱਸੀਏ, " ਇਹ ਤੱਨਖ਼ਾਹ ਹੈ। ਇਸ ਵਿਚੋਂ ਇੰਨਾਂ ਬਿੱਜਲੀ ਦਾ ਬਿੱਲ ਦੇਣਾ ਹੈ। ਘਰ ਦਾ ਰਾਸ਼ਨ ਇੰਨੇ ਪੈਸਿਆ ਦਾ ਆਉਣਾਂ ਹੈ। ਤੇਰੇ ਸਕੂਲ ਦਾ ਖ਼ਰਚਾ ਇਹ ਹੈ। ਕਾਰਾਂ ਦਾ ਖ਼ਰਚਾ ਵੀ ਹੈ। ਇਸ ਤਨਖ਼ਾਹ ਵਿਚੋਂ ਕੁੱਝ ਪੈਸੇ ਬਚਾਏ ਹਨ। ਕੋਈ ਹੋਰ ਲੋੜ ਪੈ ਸਕਦੀ ਹੈ। ਕੋਈ ਬਿਮਾਰ ਹੋ ਸਕਦਾ ਹੈ। ਕਿਸੇ ਦਾ ਵਿਆਹ ਦੇਖਣਾਂ ਪੈ ਸਕਦਾ ਹੈ। " ਆਪਣੀ ਜੁੰਮੇਵਾਰੀ ਸੰਭਾਂਲਣ ਤੱਕ ਉਹ ਪੱਕ ਜਾਣ। ਐਸੇ ਪੱਕੇ ਹੋਏ, ਕਦੇ ਕੱਚਾ ਕੰਮ ਨਹੀਂ ਛੱਡਦੇ। ਉਮਰ ਤੋਂ ਪਹਿਲਾਂ ਜਰੂਰ ਸੰਭਲ ਜਾਣਗੇ। ਬੱਚਾ ਨਾਨਕੇ, ਦਾਦਕੇ ਹੋਰ ਰਿਸ਼ਤੇਦਾਰੀਆਂ ਵਿੱਚ ਜਾਂਦਾ ਹੈ। ਸਾਰੇ ਇਕੋਂ ਜਿਹੇ ਪੈਸੇ ਵਾਲੇ ਨਹੀਂ ਹੁੰਦੇ। ਅਗਰ ਕੋਈ ਗਰੀਬ ਰਿਸ਼ਤੇ ਦਾਰ ਹੈ। ਬੱਚੇ ਨੂੰ ਦੱਸੀਏ, ਉਥੇ ਜਾ ਕੇ, ਉਨਾਂ ਵਰਗੇ ਬੱਣਨਾ ਹੈ। ਉਨਾਂ ਵਰਗਾ ਹੀ ਖਾਂਣਾਂ ਹੈ। ਬਾਹਰਲੇ ਦੇਸ਼ਾਂ ਵਿਚੋਂ ਬੱਚੇ ਪੰਜਾਬ ਜਾ ਕੇ, ਬੜੇ ਮਜ਼ੇ ਕਰਦੇ ਹਨ। ਉਨਾਂ ਨੂੰ ਜਿਉਣ ਦਾ ਅੰਨਦ ਆਉਂਦਾ ਹੈ। ਡੰਗਰਾਂ ਕੁੱਤਿਆਂ ਵਿੱਚ ਤੁਰੇ ਫਿਰਦੇ ਹਨ। ਜੋ ਮਰਜ਼ੀ ਖਾਂਣ ਨੂੰ ਹੋਵੇ। ਸਬ ਖਾਂ ਜਾਂਦੇ ਹਨ। ਪਰ ਪੰਜਾਬ ਦੇ ਬਹੁਤ ਅਜ਼ੀਬ ਤਰਾਂ ਦੇ ਲੋਕ ਹਨ। ਇੰਨੇ ਨਖਰੇ ਕਰਦੇ ਹਨ। ਦੇਖ ਕੇ ਹੈਰਾਨੀ ਹੁੰਦੀ ਹੈ। ਐਸੇ ਲੋਕਾਂ ਦਾ ਕੀ ਬਣੇਗਾ?
ਪਰ ਅੱਜ ਇਹ ਹੋ ਰਿਹਾ ਹੈ। ਮਾਪੇਂ ਆਪ ਚੱਜਦੀ ਕਮਾਈ ਨਾਂ ਕਰਕੇ, ਬੱਚਿਆਂ ਸਹਮੱਣੇ ਮਸਾਟਰ-ਕਾਡ ਵਰਤਦੇ ਹਨ। ਆਪ ਹੀ ਹੱਲਾ ਮਚਾਉਂਦੇ ਹਨ। ਕਾਡਾਂ ਦਾ ਕਰਜ਼ਾਂ ਮੋੜ ਨਹੀਂ ਹੁੰਦਾ, ਪੱਲੇ ਕੁੱਝ ਹੁੰਦਾ ਨਹੀਂ ਖ਼ਰਚੇ ਬੇ ਕਾਬੂ ਹੋ ਜਾਂਦੇ ਹਨ। ਅੱਜ ਕੱਲ ਜ਼ਮੀਨਾਂ ਵੇਚ ਕੇ ਐਸ਼ ਕੀਤੀ ਜਾ ਰਹੀ ਹੈ। ਕੰਮ ਕੋਈ ਕਰਦਾ ਨਹੀਂ ਹੈ। ਤਾਂਹੀਂ ਵਿਹਲੇ ਨੌਜਵਾਨ ਨਸ਼ੇ ਖਾਂਦੇ ਹਨ। ਅੱਜ ਕੱਲ ਦੇ ਡੈਡੀ ਵੀ ਚਾਲੂ ਹੀ ਹਨ। ਘਰ ਦਾ ਖ਼ਰਚਾ ਪੂਰਾ ਹੋਵੇ ਜਾਂ ਨਾਂ। ਚਾਹੇ ਬਿੱਲ ਦਿੱਤੇ ਵੀ ਨਾਂ ਜਾਣ, ਹਰ ਰੋਜ਼ ਬੋਤਲ ਜਰੂਰ ਪੀਂਦੇ ਹਨ। ਕਮਾਈ ਕੋਈ ਕਰਦੇ ਨਹੀਂ ਹਨ। ਐਸੇ ਲੋਕਾਂ ਨੇ ਕਰਜ਼ੇ ਲੈ ਕੇ, ਵਾਪਸ ਨਾਂ ਮੋੜ ਕੇ, ਬੈਂਕਾਂ ਵੀ ਫੇਲ ਕਰ ਦਿੱਤੀਆਂ ਹਨ। ਹੇਰਾ ਫੇਰੀ ਦੇ ਕੰਮ ਵਿੱਚ ਬਰਕਤ ਨਹੀਂ ਪੈਂਦੀ। ਹੋਰਾਂ ਦਾ ਵੀ ਅੱਗਾ ਖੜ੍ਹਾ ਦਿੰਦੇ ਹਨ।
ਬੱਚਿਆਂ ਨੂੰ ਹਰ ਗੱਲ ਦੱਸਣੀ ਪੈਂਦੀ ਹੈ। ਬੱਚੇ ਮਾ-ਬਾਪ ਨੂੰ ਵੀ ਦੇਖਦੇ ਹਨ। ਉਹ ਘਰ ਕਿਵੇਂ ਚਲਾ ਰਹੇ ਹਨ? ਬੱਚਾ ਅਗਰ ਕੋਈ ਮਹਿੰਗਾ ਖਿੰਡਾਉਣਾਂ ਮੰਗਦਾ ਹੈ। ਉਸ ਨੂੰ ਦੱਸੀਏ, " ਪਹਿਲਾਂ ਘਰ ਦੇ ਖ਼ਰਚੇ ਪੂਰੇ ਕਰਨੇ ਹਨ। ਬਚੇ ਪੈਸੇ ਦੀ ਕੀਮਤ ਦੀ ਖੇਡ ਮਿਲ ਸਕਦੀ ਹੈ। " ਬੱਚੇ ਨੂੰ ਇਹ ਕਦੇ ਨਾਂ ਕਹੋ, " ਪੁੱਤਰਾਂ ਅਸੀਂ ਬਹੁਤ ਕਮਾਈ ਕਰ ਲਈ ਹੈ। ਤੂੰ ਚਾਹੇ ਦੋਂਨਾਂ ਹੱਥਾਂ ਨਾਲ ਲੁੱਟਾਈ ਚੱਲ, ਬੈਂਕਾਂ ਭਰੀਆਂ ਪਈਆਂ ਹਨ। ਪੜ੍ਹਨ ਦੀ ਵੀ ਲੋੜ ਨਹੀਂ ਹੈ। ਪੜ੍ਹ ਕੇ, ਠਾਂਣੇਦਾਰ ਨਹੀਂ ਲੱਗਣਾ। ਐਸ਼ ਕਰ। " ਕਈਆਂ ਕੋਲ ਹੁੰਦਾ ਕੁੱਝ ਨਹੀਂ ਹੈ। ਫੜਾ ਮਾਰਨ ਦੀ ਆਦਤ ਹੁੰਦੀ ਹੈ। ਬੱਚੇ ਵੀ ਹੱਥਾਂ ਵਿਚੋਂ ਨਿੱਕਲ ਜਾਂਦੇ ਹਨ। ਬੱਚੇ ਨੂੰ ਲੋੜ ਤੋਂ ਵੱਧ ਕਦੇ ਪੈਸੇ ਨਾਂ ਦੇਵੋ। ਜੇ ਉਸ ਕੋਲ ਪੈਸੇ ਹੋਣਗੇ। ਉਸ ਦੀ ਗਲ਼ਤ ਵਰਤੋਂ ਕਰੇਗਾ। ਛੋਟਾ ਹੁੰਦਾ ਬੱਚਾ ਦੁਕਾਨ ਤੋਂ ਚੌਕਲੇਟ, ਬਿਸਕੁਟ ਸਨੈਕ ਖ੍ਰੀਦੇਗਾ। ਆਦਤ ਪੱਕ ਗਈ ਵੱਡਾ ਹੋ ਕੇ, ਨਸ਼ੇ ਵੀ ਖ੍ਰੀਦ ਸਕਦਾ ਹੈ। ਬਾਹਰ ਦਾ ਖਾਣਾਂ-ਖਾਣ ਦੀ ਆਦਤ ਪਵੇਗੀ। ਸਾਰੇ ਜਾਣਦੇ ਹਨ। ਅੱਜ ਕੱਲ ਦੇ ਬੱਚੇ ਖਾਂਣਾਂ ਹੀ ਬਾਹਰ ਚਹੁੰਦੇ ਹਨ। ਜੇ ਮੰਮੀ ਘਰ ਕੁੱਝ ਖਾਣ ਨੂੰ ਵਧੀਆ ਬਣਾਏਗੀ ਤਾਂ ਹੀ ਬੱਚੇ ਘਰ ਖਾਣਗੇ।
ਬੱਚੇ ਬਹੁਤ ਸਮਝਦਾਰ ਹੁੰਦੇ ਹਨ। ਬੱਚਿਆਂ ਨੂੰ ਦੋ-ਚਾਰ ਬਾਰ ਦੱਸਣ ਨਾਲ ਹਰ ਕੰਮ ਸਿੱਖ ਜਾਂਦੇ ਹਨ। ਬੱਚਿਆਂ ਨੂੰ ਜਰੂਰ ਦੱਸੀਏ, ਘਰ ਖਾਂਣਾਂ ਬਣਾਉਣ ਨਾਲ ਅਸੀਂ ਬਹੁਤ ਬੱਚਤ ਕਰ ਸਕਦੇ ਹਾਂ। ਸਬਜ਼ੀਆਂ, ਦਾਲਾਂ, ਫ਼ਲ, ਤੇ ਆਟਾ, ਮੈਦਾ ਬਹੁਤ ਸਸਤੇ ਮਿਲ ਜਾਂਦੇ ਹਨ। ਸਬਜ਼ੀਆਂ ਨੂੰ ਕੱਚੀਆਂ ਤੇ ਪੱਕਾ ਕੇ ਖਾਂ ਸਕਦੇ ਹਾਂ। ਤਾਜੇ ਫ਼ਲ ਖਾਂ ਸਕਦੇ ਹਾਂ। ਆਟੇ, ਮੈਦੇ ਦਾ ਰੋਟੀਆਂ ਪੂਰੀਆ, ਪੀਨੀਆਂ, ਸੇਵੀਆਂ, ਪ੍ਰਸ਼ਾਦ ਬਹੁਤ ਕੁੱਝ ਬੱਣ ਜਾਂਦਾ ਹੈ। ਘਰ ਦੇ ਬਣਾਏ ਖਾਂਣੇ, ਸਾਫ਼ ਸੁਥਰੇ ਹੁੰਦੇ ਹਨ। ਤਾਕਤ ਵਾਲੇ ਹੁੰਦੇ ਹਨ। ਚੀਜ਼ਾਂ ਕਿਥੋਂ ਤੇ ਕਦੋਂ ਖ੍ਰੀਦਣੀਆਂ ਹਨ? ਉਹੀ ਚੀਜ਼ ਵੱਡੀਆਂ ਦੁਕਾਨਾਂ ਮੋਲ ਵਿਚ ਕਈ ਗੁਣਾਂ ਜ਼ਿਆਦਾਂ ਕੀਮਤ ਉਤੇ ਮਿਲਦੀ ਹੈ। ਬਾਹਰੋਂ ਦੁਕਾਨ ਤੇ ਸਸਤੀ ਮਿਲ ਜਾਂਦੀ ਹੈ। ਮੋਸਮ ਅੁਨਸਾਰ ਹਰ ਚੀਜ਼ ਦੀ ਕੀਮਤ ਬਦਲਦੀ ਰਹਿੰਦੀ ਹੈ। ਜਦੋਂ ਸਸਤੇ ਕੱਪੜੇ ਮਿਲਦੇ ਹੋਣ, ਉਦੋਂ ਜਰੂਰ ਲੋੜ ਮੁਤਾਬਿਕ ਖ੍ਰੀਦ ਲੈਣੇ ਚਾਹੀਦੇ ਹਨ। ਖ਼ਰਚੇ ਅਮਦਨ ਤੋਂ ਵੱਧ ਨਾਂ ਕਰੋਂ। ਬੱਚਿਆਂ ਨੂੰ ਐਸੀਆਂ ਆਦਤਾਂ ਸਿੱਖਾਉ, ਅਗਰ ਮਾੜੇ ਤੋਂ ਮਾੜਾ ਸਮਾਂ ਆ ਜਾਵੇ, ਉਹ ਹੱਸਦੇ-ਖੇਡਦੇ ਕੱਢ ਦੇਣ। ਨਾਂ ਕਿ ਜ਼ਹਿਰ ਖਾ ਕੇ ਆਪਣੀ ਜਾਨ ਲੈ ਲੈਣ। ਮਸੀਬਤਾਂ ਨੂੰ ਸੁਲਾਉਣ ਨੂੰ ਸਮਾਂ ਲੱਗਦਾ ਹੈ। ਸੁਗੰਦ ਖਾ ਲਵੋਂ ਸਭ ਨੂੰ ਇਹੀ ਦੱਸੋਂਗੇ, " ਗਰੀਬੀ ਆਉਣ ਉਤੇ ਵੀ ਘੱਟ, ਸਾਦਾ ਭੋਜਨ ਖਾ ਕੇ ਸਾਦਾ ਪਾ ਕੇ, ਜਿੰਦਗੀ ਗੁਜ਼ਾਰੋ। ਅੱਡੀਆਂ ਚੱਕ ਕੇ, ਸਿਰੋਂ ਉਪਰੋਂ ਦੀ ਖ਼ਰਚੇ ਨਾਂ ਕਰੋਂ । ਜਹਿਰਾਂ ਖਾ ਕੇ ਨਾਂ ਮਰੋਂ। "

Comments
Post a Comment