ਬੰਦਾ ਆਪਣੇ ਘਰ ਪਰਿਵਾਰ ਵਿੱਚ ਸੁਰੱਖਿਤ ਨਹੀਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਪਰਿਵਾਰ ਰਲ ਮਿਲ ਕੇ ਇਕਠੇ ਬੈਠਣ ਨੂੰ ਕਹਿੰਦੇ ਹਨ। ਸੁੱਖੀ ਪਰਿਵਾਰ ਲਈ ਹਰ ਦਿਨ ਖੁਸ਼ੀ ਦਾ ਦਿਨ ਹੈ। ਹਰ ਬੰਦਾ ਘਰ ਪਰਿਵਾਰ ਨੂੰ ਪਿਆਰ ਕਰਦਾ ਹੈ। ਇਸ ਨਾਲ ਗੁਆਂਢੀਂ ਤੇ ਸਮਾਜ ਨੂੰ ਵੀ ਪਿਆਰ ਕਰਨਾਂ ਚਾਹੀਦਾ ਹੈ। ਜਿਸ ਦਾ ਪਰਿਵਾਰ ਸੁੱਖੀ ਹੈ। ਉਸ ਲਈ ਸਾਰੀ ਦੁਨੀਆਂ ਸੁੱਖੀ ਹੈ। ਪਰਿਵਾਰ ਨੂੰ ਤਾਂ ਰਲ-ਮਿਲ ਕੇ ਰਹਿੱਣਾਂ ਚਾਹੀਦਾ ਹੈ। ਦੁੱਖਾਂ ਸੁੱਖਾਂ ਵਿੱਚ ਇੱਕ ਦੂਜੇ ਦਾ ਸਾਥ ਦੇਣਾਂ ਦੀ ਲੋੜ ਹੁੰਦੀ ਹੈ। ਪਰਿਵਾਰ ਨਾਲ ਹਰ ਚੰਗੀ ਮਾੜੀ ਗੱਲ ਸਾਂਝੀ ਕੀਤੀ ਜਾਣੀ ਚਾਹੀਦੀ ਹੈ। ਇੱਕ ਦੂਜੇ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ। ਵੱਡੇ ਛੋਟੇ ਦਾ ਲਿਹਾਜ਼ ਕਰਦੇ ਹੋਏ, ਸਬ ਦਾ ਬਰਾਬਰ ਸਨਮਾਨ ਕਰਨਾਂ ਚਾਹੀਦਾ ਹੈ। ਜ਼ਿਆਦਾ ਤਰ ਘਰ ਵਿੱਚ ਉਥਲ-ਪੁਥਲ ਇਸ ਲਈ ਹੁੰਦਾ ਹੈ। ਘਰ ਦੇ ਵੱਡੇ, ਬੱਚੇ ਵੱਡੇ ਹੋ ਜਾਂਣ ਤੇ ਵੀ ਉਨਾਂ ਦੀ ਪਸੰਦ ਦਾ ਖਿਆਲ ਨਹੀਂ ਰੱਖਦੇ। ਜੋ ਨੌਜਵਾਨ ਕਹਿੰਦੇ ਹਨ। ਉਸ ਨੂੰ ਮੰਨਣ ਵਿੱਚ ਹੱਦਕ ਸਮਝਦੇ ਹਾਂ। ਜੇ ਉਹ ਆਪਣਾਂ ਜੀਵਨ ਸਾਥੀ ਲੱਭ ਲੈਣ ਤਾਂ ਬਹੁਤੇ ਮਾਂਪੇ ਇਹ ਆਗਿਆ ਨਹੀਂ ਦਿੰਦੇ। ਬਹੁਤੇ ਲੋਕ ਆਪਣੇ ਪਰਿਵਾਰ ਤੋਂ ਗੱਲਾਂ ਲੁਕਾਉਂਦੇ ਹਨ। ਬੇਗਾਨਿਆਂ ਨਾਲ ਹਰ ਗੱਲ ਸਾਂਝੀ ਕਰਦੇ ਹਨ। ਪਤੀ-ਪਤਨੀ ਆਪਣੇ ਬੱਚੇ ਨੂੰ ਹਰ ਹਾਲਤ ਵਿੱਚ ਪਾਲਦੇ ਹਨ। ਐਸਾ ਨਹੀਂ ਕਿ ਕੰਮ ਔਖਾ ਲੱਗਾ ਵਿਚਕਾਰ ਹੀ ਛੱਡ ਦਿੱਤਾ। ਕਈਆਂ ਦੇ ਘਰ ਅਪਹਾਜ਼ ਅੰਗਾਂ ਪੈਰਾ, ਹੱਥਾਂ ਵਿੱਚ ਕਜ਼ ਵਾਲੇ ਬੱਚੇ ਪੈਦਾ ਹੁੰਦੇ ਹਨ। ਮਾਂ-ਬਾਪ ਹਰ ਹਾਲਤ ਵਿੱਚ ਬੱਚੇ ਦੀ ਹਰ ਦੁਵਾਈ ਖ੍ਰੀਦਦੇ ਹਨ। ਚੱਕ ਥੱਲ ਕਰਦੇ ਹਨ। ਮਾਂ-ਬਾਪ ਨੂੰ ਆਪਣਾ ਬੱਚਾ ਪਿਆਰਾ ਹੁੰਦਾ ਹੈ। ਬੱਚੇ ਵੱਡੇ ਹੋ ਕੇ ਉਡਾਰੀਆ ਮਾਰ ਜਾਂਦੇ ਹਨ। ਦੇਸ਼ਾਂ ਬਦੇਸ਼ਾਂ ਵਿੱਚ ਘੁੰਮਦੇ ਹਨ। ਮਾਂ-ਬਾਪ ਅੱਡੀਆਂ ਰਗੜ ਕੇ ਜਿੰਦਗੀ ਗੁਜ਼ਾਰਦੇ ਹਨ। ਪਹਿਲਾਂ ਬੱਚੇ ਪਾਲਣ ਲਈ ਮੁਸੀਬਤਾਂ ਝੱਲਦੇ ਹਨ। ਫਿਰ ਕੰਮ ਕਰਨ ਦੀ ਹਿੰਮਤ ਨਹੀਂ ਰਹਿੰਦੀ। ਬੁੱਢੇ ਹੋ ਕੇ, ਤਾਂਹੀਂ ਜਿੰਦਗੀ ਰੁਕ ਜਾਂਦੀ ਹੈ। ਉਹ ਬੈਠੇ ਆਲਾ-ਦੁਆਲਾ ਦੇਖਦੇ ਹਨ। ਸ਼ਇਦ ਕੋਈ ਉਨਾਂ ਦਾ ਬੱਚਾ ਸੇਵਾ ਕਰੇ। ਕਈ ਬੁੱਢੇ ਮਾਂਪੇ ਆਪਣਾ ਢਿੱਡ ਵੀ ਮੁਸ਼ਕਲ ਨਾਲ ਭਰਦੇ ਹਨ। ਕੋਈ ਅਮਦਨ ਦਾ ਸਾਧਨ ਨਹੀਂ ਹੈ। ਘਰ ਵਿੱਚ ਰਹਿੰਦੇ ਹੋਏ, ਕੀ ਅਸੀਂ ਹੋਰ ਪਰਿਵਾਰ ਦੇ ਜੀਆਂ ਨਾਲ ਬੱਚੇ, ਪਤੀ-ਪਤਨੀ, ਮਾ-ਬਾਪ ਨੂੰ ਬਰਾਬਰ ਦਾ ਦਰਜਾ ਦਿੰਦੇ ਹਾਂ? ਜਾਂ ਆਪਣੀ ਹੀ ਧੋਸ ਦੂਜਿਆਂ ਉਤੇ ਥੋਪਣੀ ਚਹੁੰਦੇ ਹਾਂ। ਹੋਰ ਕਿਸੇ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਹੁੰਦੇ। ਜੋ ਘਰ ਦਾ ਮੁੱਖੀ ਮਾਂ-ਪਿਉ ਦਾਦਾ-ਦਾਦੀ ਚਹੁੰਦੇ ਹਨ। ਘਰ ਵਿੱਚ ਉਹੀ ਹੁੰਦਾ ਹੈ। ਪਰਿਵਾਰਾਂ ਵਿੱਚ ਦਰਾੜ ਆ ਰਹੀ ਹੈ। ਮਾਂ-ਬਾਪ ਬੱਚਿਆਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਨੌਜਵਾਨਾਂ ਨੂੰ ਬੱਚੇ ਹੀ ਸਮਝਦੇ ਹਨ। ਮਾਂ-ਬਾਪ, ਨੋਜਾਵਨ ਧੀ-ਜਮਾਈ, ਨੂੰਹੁ-ਪੁੱਤਰ ਦੀ ਇੱਕ ਨਹੀਂ ਸੁਣਦੇ। ਬਹੁਤੇ ਬੱਚੇ, ਨੋਜਾਵਨ ਧੀ-ਜਮਾਈ, ਨੂੰਹੁ-ਪੁੱਤਰ ਵੱਡਿਆਂ ਅੱਗੇ ਸਹਿਕ-ਸਹਿਕ ਕੇ ਜਿੰਦਗੀ ਕੱਢਦੇ ਹਨ। ਉਹ ਵੱਡਿਆਂ ਅੱਗੇ ਜਵਾਨ ਨਹੀਂ ਖੋਲ ਸਕਦੇ। ਜੇ ਕੋਈ ਐਸੀ ਹਿੰਮਤ ਕਰ ਵੀ ਲਵੇ, ਵੱਡੇ ਆਪਣਾ ਅਪਮਾਨ ਸਮਝਦੇ ਹਨ। ਕਈ ਮਾਂਪੇ ਆਪਣੇ ਜੰਮਿਆਂ ਨੂੰ ਬੇਦਖ਼ਲ ਕਰਕੇ ਘਰੋਂ ਕੱਢ ਦਿੰਦੇ ਹਨ। ਕੀ ਐਸੇ ਮਾਂਪੇ ਸੇਵਾ ਕਰਾਉਣ ਦੇ ਹੱਕਦਾਰ ਹਨ? ਕਈਆਂ ਲਈ ਜਇਦਾਦ, ਪੈਸਾ ਪਿਆਰਾ ਹੋ ਗਿਆ ਹੈ। ਇਸ ਲਈ ਕੀ ਬੁੱਢੇ ਹੋ ਆਪਣਿਆਂ ਦੇ ਖੂਨ ਹੋ ਰਹੇ ਹਨ। ਭੈਣ-ਭਰਾ, ਪਿਉ ਪੁੱਤਰ, ਚਾਚੇ ਤਾਏ ਪੈਸੇ ਖਾਂਤਰ ਇੱਕ ਦੂਜੇ ਨੂੰ ਮਾਰੀ ਜਾਂਦੇ ਹਨ। ਬਾਹਰ ਦੇ ਲੋਕਾਂ ਨਾਲੋਂ ਵੱਧ ਖ਼ਤਰਾਂ ਆਪਣਿਆਂ ਤੋਂ ਹੋ ਗਿਆ ਹੈ। ਬਾਹਰ ਦਾ ਬੰਦਾ ਤਾਂ ਹਮਲਾਂ ਕਰਨ ਦਰਵਾਜ਼ੇ ਰਾਹੀਂ ਆਵੇਗਾ। ਘਰ ਦਾ ਦੁਸ਼ਮੱਣ ਅੰਦਰੋਂ ਹੀ ਪੈਦਾ ਹੋਵੇਗਾ। ਕਈ ਬੰਦੇ ਐਸੇ ਹਨ। ਦੂਜੇ ਦਾ ਹੱਕ ਮਾਰ ਕੇ ਆਪ ਜਿਉਣਾਂ ਚਹੁੰਦੇ ਹਨ। ਅਸੀਂ ਕਨੇਡਾ ਵਾਲੇ 20 ਫਰਵਰੀ ਨੂੰ ਫੈਮਲੀ ਡੇ ਮਨਾ ਰਹੇ ਹਾਂ। ਕੀ ਅਸੀਂ ਫੈਮਲੀ ਡੇ ਮਨਾਉਣ ਦੇ ਕਾਬਲ ਹਾਂ? ਕੀ ਸਾਡੇ ਪਰਿਵਾਰ ਖੁਸ਼ ਹਨ? ਕਨੇਡੀਅਨ ਪੰਜਾਬੀ ਨੇ ਇੱਕ ਔਰਤ ਨੂੰ ਕਨੇਡਾ ਬੁਲਾਇਆ ਸੀ ਜਿਸ ਨਾਲ ਉਸ ਵਿਧਵਾ ਔਰਤ ਨਾਲ ਦੋ ਮੁੰਡੇ ਇਕ ਕੁੜੀ ਆਏ ਸਨ। 16, 18 ਸਾਲਾਂ ਦੇ ਨੌਜਵਾਨ ਪੁੱਤਰ-ਧੀ ਦੀ ਨੇ ਮਾਂ ਕਨੇਡਾ ਆਉਣ ਲਈ ਹੋਰ ਮਰਦ ਨੂੰ ਖ਼ਸਮ ਬਣਾ ਲਿਆ ਸੀ। ਨੌਜਵਾਨ ਪੁੱਤਰ-ਧੀ ਦੀ ਮਾਂ ਨਵਾਂ ਪਿਉ ਉਨਾਂ ਦੇ ਸਿਰ ਉਤੇ ਬੈਠਾ ਦੇਵੇ, ਕੀ ਪਰਿਵਾਰਿਕ ਸਬੰਧ ਚੰਗੇ ਰਹਿ ਸਕਦੇ ਹਨ? ਕਨੇਡਾ ਆਉਣ ਪਿਛੋਂ ਘਰ ਵਿੱਚ ਲੜਾਈ ਰਹਿੱਣ ਲੱਗ ਗਈ। ਮੁੰਡਿਆਂ ਕੋਲ ਜਾਂ ਮਤ੍ਰੇਏ ਬਾਪ ਕੋਲ ਘਰ ਵਿੱਚ ਗੰਨ ਆ ਗਈ। ਲੜਾਈ ਵਿੱਚ ਗੰਨ ਚਲ ਗਈ। ਖਿੱਚਾ ਧੂਹੀ ਵਿੱਚ ਘਰ ਦੇ ਸਾਰੇ ਜੀਅ ਮਰ ਗਏ। ਮਤ੍ਰੇਏ ਬਾਪ ਨੂੰ ਜੇਲ ਹੋ ਗਈ। ਲਾਲਚ, ਲੜਾਈ ਨੇ ਦੋ ਪਰਿਵਾਰ ਤਬਾਹ ਕਰ ਦਿੱਤੇ। ਐਸੀਆਂ ਲੜਾਈਆਂ ਛੋਟੀਆਂ-ਵੱਡੀਆ ਹਰ ਘਰ ਵਿੱਚ ਹੁੰਦੀਆਂ ਹਨ। ਇਹ ਤਮਾਸ਼ਾ ਨਾਂ ਬਣ ਜਾਣ, ਇਸ ਤੋਂ ਦੂਰ ਹੀ ਰਹੀਏ। 365 ਦਿਨਾਂ ਵਿੱਚ ਇੱਕ ਦਿਨ ਟੇਬਲ ਉਤੇ ਇੱਕਠੇ ਬੈਠ ਕੇ ਖਾਂਣਾ ਖਾਣ ਨਾਲ ਪਰਿਵਾਰ ਵਿੱਚ ਸੁੱਖ ਨਹੀਂ ਆਉਂਦਾ। ਹਰ ਦਿਨ ਇੱਕ ਦੁਜੇ ਨਾਲ ਮਿਲ ਕੇ ਰਹਿੱਣ ਦੀ ਲੋੜ ਹੈ। ਮੈਂ-ਮੈਂ ਛੱਡ ਕੇ ਸਾਰਾ ਪਰਿਵਾਰ ਪਿਆਰ ਨਾਲ ਰਹੀਏ।

Comments

Popular Posts