ਸ੍ਰੀ
ਗੁਰੂ ਗ੍ਰੰਥਿ ਸਾਹਿਬ Page 3 of 1430

 

71
ਸੁਣਿਐ ਦੂਖ ਪਾਪ ਕਾ ਨਾਸੁ
Suniai Dhookh Paap Kaa Naas ||9||
सुणिऐ दूख पाप का नासु ॥९॥
ਰੱਬ ਦੀਆਂ ਗੱਲਾਂ, ਸਿਫਤਾਂ, ਹਰੀ, ਰਾਮ, ਵਾਹਿਗੁਰੂ ਸੁਣਨ ਨਾਲ ਦੁੱਖ ਮਾਂੜੇ ਕੰਮਾਂ ਤੋਂ ਛੁੱਟਕਾਰਾ ਮਿਲ ਜਾਂਦਾ ਹੈ ||9||
Listening-pain and sin are erased. ||9||

72
ਸੁਣਿਐ ਸਤੁ ਸੰਤੋਖੁ ਗਿਆਨੁ
Suniai Sath Santhokh Giaan ||
सुणिऐ सतु संतोखु गिआनु
ਰੱਬ ਦੀਆਂ ਗੱਲਾਂ, ਸਿਫਤਾਂ ਸੁਣਨ ਨਾਲ ਸੱਚ ਸਬਰ ਸੰਤੋਖ ਮਿਲਦਾ ਹੈ
Listening-truth, contentment and spiritual wisdom.
73
ਸੁਣਿਐ ਅਠਸਠਿ ਕਾ ਇਸਨਾਨੁ
Suniai Athasath Kaa Eisanaan ||
सुणिऐ अठसठि का इसनानु
ਸੁਣਨ ਨਾਲ ਅਠਾਹਠ ਥੀਰਥਾਂ ਦਾ ਨਹ੍ਹਾਉਣ ਇਸ਼ਨਾਨ ਹੋ ਜਾਂਦਾ ਹੈ
Listening-take your cleansing bath at the sixty-eight places of pilgrimage.
74
ਸੁਣਿਐ ਪੜਿ ਪੜਿ ਪਾਵਹਿ ਮਾਨੁ
Suniai Parr Parr Paavehi Maan ||
सुणिऐ पड़ि पड़ि पावहि मानु
ਰੱਬ ਦੀ ਉਪਮਾਂ ਸੁਣਨ ਨਾਲ ਉਚੀ ਵਿਦਿਆ ਦਾ ਗਿਆਨ ਹੁੰਦਾ ਹੈ ਉਹ ਗਿਆਨ ਜੋ ਬਹੁਤ ਗਿਆਨ ਪੜ੍ਹਨ ਨਾਲ ਮਿਲਦਾ ਹੈ
Listening-reading and reciting, honor is obtained.
75
ਸੁਣਿਐ ਲਾਗੈ ਸਹਜਿ ਧਿਆਨੁ
Suniai Laagai Sehaj Dhhiaan ||
सुणिऐ लागै सहजि धिआनु
ਰੱਬ ਦੀਆਂ ਸਿਫ਼ਤਾਂ ਸੁਣਨ ਨਾਲ ਮਨ ਟਿਕਾ ਵਿੱਚ ਅਡੋਲ ਹੋ ਜਾਂਦਾ ਹੈ
Listening-intuitively grasp the essence of meditation.
76
ਨਾਨਕ ਭਗਤਾ ਸਦਾ ਵਿਗਾਸੁ
Naanak Bhagathaa Sadhaa Vigaas ||
नानक भगता सदा विगासु
ਨਾਨਕ ਜੀ ਲਿਖਦੇ ਹਨ ਰੱਬ ਦੇ ਪ੍ਰੇਮੀਆਂ ਦਾ ਮਨ ਸਦਾ ਮਸਤ ਰਹਿੰਦਾ ਹੈ ਉਸ ਨੂੰ ਮੰਨਣ ਵਾਲਿਆ ਦਾ ਸੁਭਾਂਅ ਗੁਣਾਂ ਨੂੰ ਹਾਂਸਲ ਕਰਦਾ ਹੈ
O Nanak, the devotees are forever in bliss.
77
ਸੁਣਿਐ ਦੂਖ ਪਾਪ ਕਾ ਨਾਸੁ ੧੦
Suniai Dhookh Paap Kaa Naas ||10||
सुणिऐ दूख पाप का नासु ॥१०॥
ਰੱਬ ਦੀਆਂ ਗੱਲਾਂ, ਸਿਫਤਾਂ, ਹਰੀ, ਰਾਮ, ਵਾਹਿਗੁਰੂ ਸੁਣਨ ਨਾਲ ਦੁੱਖ ਮਾਂੜੇ ਕੰਮਾਂ ਤੋਂ ਛੁੱਟਕਾਰਾ ਮਿਲ ਜਾਂਦਾ ਹੈ 10||
Listening-pain and sin are erased. ||10||

78
ਸੁਣਿਐ ਸਰਾ ਗੁਣਾ ਕੇ ਗਾਹ
Suniai Saraa Gunaa Kae Gaah ||
सुणिऐ सरा गुणा के गाह
ਰੱਬ ਦੀਆਂ ਗੱਲਾਂ, ਸਿਫਤਾਂ ਲਿਵ ਲਾ ਕੇ, ਸੁਣਨ ਨਾਲ ਆਮ ਬੰਦੇ ਵਿੱਚ ਬਹੁਤ ਗੁਣ ਜਾਂਦੇ ਹਨ
Listening-dive deep into the ocean of virtue.
79
ਸੁਣਿਐ ਸੇਖ ਪੀਰ ਪਾਤਿਸਾਹ
Suniai Saekh Peer Paathisaah ||
सुणिऐ सेख पीर पातिसाह
ਰੱਬ ਦੀਆਂ ਗੱਲਾਂ, ਸਿਫਤਾਂ ਸੁਣਨ ਨਾਲ ਵੱਡੇ ਸ਼ੇਖ-ਪੀਰਾਂ ਪਾਤਸ਼ਾਹਾਂ ਦੀ ਗੱਦੀ ਮਿਲ ਜਾਂਦੀ ਹੈ
Listening-the Shaykhs, religious scholars, spiritual teachers and emperors.
80
ਸੁਣਿਐ ਅੰਧੇ ਪਾਵਹਿ ਰਾਹੁ
Suniai An dhhae Paavehi Raahu ||
सुणिऐ अंधे पावहि राहु
ਭਗਵਾਨ ਦੇ ਨਾਂਮ ਦੀਆਂ ਸਿਫਤਾਂ ਸੁਣਨ ਨਾਲ ਜਿਸ ਇਨਸਾਨ ਨੂੰ ਦਿਸਦਾ ਨਹੀਂ, ਕੁਰਾਹੇ ਪਏ ਨੂੰ ਰਸਤਾ ਦਿਸ ਜਾਂਦਾ ਹੈ
Listening-even the blind find the Path.
81
ਸੁਣਿਐ ਹਾਥ ਹੋਵੈ ਅਸਗਾਹੁ
Suniai Haathh Hovai Asagaahu ||
सुणिऐ हाथ होवै असगाहु
ਧਰਮ ਰੱਬ ਦੀਆਂ ਸਿਫਤਾਂ ਸੁਣਨ ਨਾਲ ਦੁਨੀਆਂ ਦੇ ਵਿਕਾਰਾਂ ਨੂੰ ਪਾਰ ਕਰ ਜਾਈਦਾ ਹੈ
Listening-the Unreachable comes within your grasp.
82
ਨਾਨਕ ਭਗਤਾ ਸਦਾ ਵਿਗਾਸੁ
Naanak Bhagathaa Sadhaa Vigaas ||
नानक भगता सदा विगासु
ਨਾਨਕ ਜੀ ਲਿਖਦੇ ਹਨ ਰੱਬ ਦੇ ਪ੍ਰੇਮੀਆਂ ਦਾ ਮਨ ਸਦਾ ਮਸਤ ਰਹਿੰਦਾ ਹੈ ਉਸ ਨੂੰ ਮੰਨਣ ਵਾਲਿਆ ਦਾ ਸੁਭਾਂਅ ਗੁਣਾਂ ਨੂੰ ਹਾਂਸਲ ਕਰਦਾ ਹੈ
O Nanak, the devotees are forever in bliss.
83
ਸੁਣਿਐ ਦੂਖ ਪਾਪ ਕਾ ਨਾਸੁ ੧੧
Suniai Dhookh Paap Kaa Naas ||11||
सुणिऐ दूख पाप का नासु ॥११॥
ਰੱਬ ਦੀਆਂ ਗੱਲਾਂ, ਸਿਫਤਾਂ, ਹਰੀ, ਰਾਮ, ਵਾਹਿਗੁਰੂ ਸੁਣਨ ਨਾਲ ਦੁੱਖ ਮਾਂੜੇ ਕੰਮਾਂ ਤੋਂ ਛੁੱਟਕਾਰਾ ਮਿਲ ਜਾਂਦਾ ਹੈ
Listening-pain and sin are erased. ||11||

84
ਮੰਨੇ ਕੀ ਗਤਿ ਕਹੀ ਜਾਇ
Mannae Kee Gath Kehee N Jaae ||
मंने की गति कही जाइ
ਰੱਬ ਦੀ ਹੋਂਦ ਨੂੰ ਮੰਨਣ ਵਾਲੇ ਮਨੁੱਖ ਜੀਵ ਅਵਸਥਾਂ ਹਾਲਤ ਦੱਸੀ ਨਹੀਂ ਜਾ ਸਕਦੀ ਬਹੁਤ ਊਚੀ ਬੁੱਧ ਹੋ ਜਾਂਦੀ ਹੈ
The state of the faithful cannot be described.
85
ਜੇ ਕੋ ਕਹੈ ਪਿਛੈ ਪਛੁਤਾਇ
Jae Ko Kehai Pishhai Pashhuthaae ||
जे को कहै पिछै पछुताइ
ਜੇ ਕੋਈ ਉਸ ਬਾਰੇ ਅੰਨਦਾਜ਼ੇ ਨਾਲ ਦੱਸਦਾ ਵੀ ਹੈ ਪਿਛੋਂ ਉਸ ਨੂੰ ਬਹੁਤ ਪਛਤਾਉਣਾਂ ਪੈਦਾ ਹੈ ਰੱਬ ਨੂੰ ਮੰਨਣ ਵਾਲਾਂ ਮਨੁੱਖ ਉਹ ਬਹੁਤ ਸੁੱਚਾ ਹੋ ਜਾਂਦਾ ਹੈ
One who tries to describe this shall regret the attempt.
86
ਕਾਗਦਿ ਕਲਮ ਲਿਖਣਹਾਰੁ
Kaagadh Kalam N Likhanehaar ||
कागदि कलम लिखणहारु
ਕਗਾਜ਼ ਕਲਮ ਨਾਲ ਵੀ ਲਿਖ ਸਕਣ ਵਾਲੇ ਨਹੀਂ ਹਨ ਬਿਆਨ ਨਹੀਂ ਕੀਤੇ ਜਾ ਸਕਦੇ
No paper, no pen, no scribe
87
ਮੰਨੇ ਕਾ ਬਹਿ ਕਰਨਿ ਵੀਚਾਰੁ
Mannae Kaa Behi Karan Veechaar ||
मंने का बहि करनि वीचारु
ਰੱਬ ਦੀ ਹੋਂਦ ਨੂੰ ਮੰਨਣ ਵਾਲੇ ਮਨੁੱਖ ਬਾਰੇ ਲੋਕ ਸੋਚ ਬਿਚਾਰ ਕੇ ਦੇ ਅਨਦਾਜ਼ੇ ਲਗਾਉਂਦੇ ਹਨ
Can record the state of the faithful.
88
ਐਸਾ ਨਾਮੁ ਨਿਰੰਜਨੁ ਹੋਇ
Aisaa Naam Niranjan Hoe ||
ऐसा नामु निरंजनु होइ
ਰੱਬ ਦਾ ਨਾਂਮ ਬਹੁਤ ਕੀਮਤੀ ਪਿਆਰਾ ਅਨਮੋਲ ਹੈ ਜਿਸ ਨਾਲ ਮਨ ਉਚੀ ਅਵਸਥਾਂ ਬਣਦੀ ਹੈ,
Such is the Name of the Immaculate Lord.
89
ਜੇ ਕੋ ਮੰਨਿ ਜਾਣੈ ਮਨਿ ਕੋਇ ੧੨
Jae Ko Mann Jaanai Man Koe ||12||
जे को मंनि जाणै मनि कोइ ॥१२॥
ਰੱਬ ਦੀ ਹੋਂਦ ਤਾਕਤ ਨੂੰ ਜੇ ਕੋਈ ਮਨੁੱਖ ਮੰਨ ਜਾਏ ਉਹ ਰੱਬ ਨਾਲ ਲਿਵ ਲਾ ਲੈਂਦਾ ਹੈ ||12||
Only one who has faith comes to know such a state of mind. ||12||

90
ਮੰਨੈ ਸੁਰਤਿ ਹੋਵੈ ਮਨਿ ਬੁਧਿ
Mannai Surath Hovai Man Budhh ||
मंनै सुरति होवै मनि बुधि
ਰੱਬ ਦੀ ਹੋਂਦ ਤਾਕਤ ਨੂੰ ਸਵੀਕਾਰ ਕਰਨ ਨਾਲ ਸੁਰਤ, ਮਨ, ਮਤ, ਬੁੱਧ ਸਾਰੇ ਉਚੇ, ਸੁਚੇ, ਚੁਸਤ ਤੇਜ਼ ਹੋ ਹੋ ਜਾਗ ਜਾਂਦੇ ਹਨ
The faithful have intuitive awareness and intelligence.
91
ਮੰਨੈ ਸਗਲ ਭਵਣ ਕੀ ਸੁਧਿ
Mannai Sagal Bhavan Kee Sudhh ||
मंनै सगल भवण की सुधि
ਰੱਬ ਦੀ ਹੋਂਦ ਤਾਕਤ ਨੂੰ ਸਵੀਕਾਰ ਕਰਨ ਨਾਲ ਦੁਨੀਆਂ ਦੇ ਸਾਰੇ ਭਵਨਾਂ ਦੀ ਗਿਆਨ ਸੋਜੀ ਜਾਂਦੀ ਹੈ
The faithful know about all worlds and realms.
92
ਮੰਨੈ ਮੁਹਿ ਚੋਟਾ ਨਾ ਖਾਇ
Mannai Muhi Chottaa Naa Khaae ||
मंनै मुहि चोटा ना खाइ
ਰੱਬ ਦੀ ਹੋਂਦ ਤਾਕਤ ਨੂੰ ਸਵੀਕਾਰ ਕਰਨ ਨਾਲ ਬੰਦਾ ਨੂੰ ਧੋਖੇ ਦੀਆਂ ਠੋਕਰਾਂ ਦਾ ਮੂੰਹ ਨਹੀਂ ਦੇਖ ਸਕਦਾ
The faithful shall never be struck across the face.
93
ਮੰਨੈ ਜਮ ਕੈ ਸਾਥਿ ਜਾਇ
Mannai Jam Kai Saathh N Jaae ||
मंनै जम कै साथि जाइ
ਰੱਬ ਦੀ ਹੋਂਦ ਤਾਕਤ ਨੂੰ ਸਵੀਕਾਰ ਕਰਨ ਨਾਲ ਜਮਾਂ ਤੋਂ ਬਚਾ ਹੋ ਜਾਂਦਾ ਹੈ ਜਮ ਵੀ ਨੇੜੇ ਨਹੀਂ ਲੱਗਦੇ
The faithful do not have to go with the Messenger of Death.
94
ਐਸਾ ਨਾਮੁ ਨਿਰੰਜਨੁ ਹੋਇ
Aisaa Naam Niranjan Hoe ||
ऐसा नामु निरंजनु होइ
ਰੱਬ ਦਾ ਨਾਂਮ ਬਹੁਤ ਕੀਮਤੀ ਪਿਆਰਾ ਅਨਮੋਲ ਹੈ ਜਿਸ ਨਾਲ ਮਨ ਉਚੀ ਅਵਸਥਾਂ ਬਣਦੀ ਹੈ
Such is the Name of the Immaculate Lord.
95
ਜੇ ਕੋ ਮੰਨਿ ਜਾਣੈ ਮਨਿ ਕੋਇ ੧੩
Jae Ko Mann Jaanai Man Koe ||13||
जे को मंनि जाणै मनि कोइ ॥१३॥
ਰੱਬ ਦੀ ਹੋਂਦ ਤਾਕਤ ਨੂੰ ਜੇ ਕੋਈ ਮਨੁੱਖ ਮੰਨ ਜਾਏ ਉਹ ਰੱਬ ਨਾਲ ਲਿਵ ਲਾ ਲੈਂਦਾ ਹੈ ||13||
Only one who has faith comes to know such a state of mind. ||13||

96
ਮੰਨੈ ਮਾਰਗਿ ਠਾਕ ਪਾਇ
Mannai Maarag Thaak N Paae ||
मंनै मारगि ठाक पाइ
ਬਾਣੀ ਦੇ ਦੁਨਿਆਵੀ ਅਰਥ ਵੀ ਨਿਕਲਦੇ ਹਨ ਅਗਰ ਸਾਨੂੰ ਕੋਈ ਰਸਤਾ ਦੱਸੇ, ਉਸ ਉਤੇ ਤੁਰੀਏ ਰੱਬ ਆਸਰੇ ਉਸ ਦੇ ਭਾਣੇ ਨੂੰ ਸਵੀਕਾਰ ਕਰਨ ਨਾਲ ਰਸਤੇ ਵਿੱਚ ਰੁਕਾਵਟ ਨਹੀਂ ਪੈਂਦੀ
The path of the faithful shall never be blocked.
97
ਮੰਨੈ ਪਤਿ ਸਿਉ ਪਰਗਟੁ ਜਾਇ
Mannai Path Sio Paragatt Jaae ||
मंनै पति सिउ परगटु जाइ
ਮੰਨਣ ਨਾਲ ਇੱਜ਼ਤ ਮਿਲਦੀ ਹੈ
The faithful shall depart with honor and fame.
98
ਮੰਨੈ ਮਗੁ ਚਲੈ ਪੰਥੁ
Mannai Mag N Chalai Panthh ||
मंनै मगु चलै पंथु
ਰੱਬ ਨੂੰ ਮੰਨਣ ਵਾਲਾ ਅੱਲਗ ਧਰਮ ਨਾਲ ਨਹੀਂ ਜੁੜਦਾ
The faithful do not follow empty religious rituals.
99
ਮੰਨੈ ਧਰਮ ਸੇਤੀ ਸਨਬੰਧੁ
Mannai Dhharam Saethee Sanabandhh ||
मंनै धरम सेती सनबंधु
ਰੱਬ ਨੂੰ ਮੰਨਣ ਵਾਲਾ ਉਸ ਇੱਕ ਨਾਲ ਸਬੰਧ ਰਿਸ਼ਤਾ ਜੋੜ ਲੈਂਦਾ ਹੈ
The faithful are firmly bound to the Dharma.
100
ਐਸਾ ਨਾਮੁ ਨਿਰੰਜਨੁ ਹੋਇ
Aisaa Naam Niranjan Hoe ||
ऐसा नामु निरंजनु होइ
ਰੱਬ ਦਾ ਨਾਂਮ ਬਹੁਤ ਕੀਮਤੀ ਪਿਆਰਾ ਅਨਮੋਲ ਹੈ ਜਿਸ ਨਾਲ ਮਨ ਉਚੀ ਅਵਸਥਾਂ ਬਣਦੀ ਹੈ
Such is the Name of the Immaculate Lord.
101
ਜੇ ਕੋ ਮੰਨਿ ਜਾਣੈ ਮਨਿ ਕੋਇ ੧੪
Jae Ko Mann Jaanai Man Koe ||14||
जे को मंनि जाणै मनि कोइ ॥१४॥
ਰੱਬ ਦੀ ਹੋਂਦ ਤਾਕਤ ਨੂੰ ਜੇ ਕੋਈ ਮਨੁੱਖ ਮੰਨ ਜਾਏ ਉਹ ਰੱਬ ਨਾਲ ਲਿਵ ਲਾ ਲੈਂਦਾ ਹੈ ||14||
Only one who has faith comes to know such a state of mind. ||14||

102
ਮੰਨੈ ਪਾਵਹਿ ਮੋਖੁ ਦੁਆਰੁ
Mannai Paavehi Mokh Dhuaar ||
मंनै पावहि मोखु दुआरु
ਰੱਬ ਨੂੰ ਮੰਨਣ ਵਾਲਾ ਰੱਬ ਦਾ ਮੁਕਤੀ ਦਾ ਦੁਆਰਾ ਲੱਬ ਜਾਦਾ ਹੈ
The faithful find the Door of Liberation.
103
ਮੰਨੈ ਪਰਵਾਰੈ ਸਾਧਾਰੁ
Mannai Paravaarai Saadhhaar ||
मंनै परवारै साधारु
ਰੱਬ ਨੂੰ ਮੰਨਣ ਵਾਲਾ ਪਰਵਾਰ ਦਾ ਵੀ ਅਧਾਰ, ਮੁਕਤੀ ਕਰਦਾ ਹੈ
The faithful uplift and redeem their family and relations.
104
ਮੰਨੈ ਤਰੈ ਤਾਰੇ ਗੁਰੁ ਸਿਖ
Mannai Tharai Thaarae Gur Sikh ||
मंनै तरै तारे गुरु सिख
ਰੱਬ ਨੂੰ ਮੰਨਣ ਵਾਲਾ ਗੁਰੂ ਦੀ ਸਿਖਿਆ ਨਾਲ ਆਪ ਨੂੰ ਤੇ ਹੋਰਾਂ ਨੂੰ ਮੁਕਤ ਕਰਾ ਕੇ ਤਾਰ ਦਿੰਦਾ ਹੈ
The faithful are saved, and carried across with the Sikhs of the Guru.
105
ਮੰਨੈ ਨਾਨਕ ਭਵਹਿ ਭਿਖ
Mannai Naanak Bhavehi N Bhikh ||
मंनै नानक भवहि भिख
ਨਾਨਕ ਜੀ ਲਿਖਦੇ ਹਨ ਗੁਰੂ ਦੀ ਸਿਖਿਆ ਮੰਨਣ ਵਾਲਾ ਦੂਜੇ ਕਿਸੇ ਅੱਗੇ ਭੀਖ ਨਹੀਂ ਮੰਗਦਾ ਸਬਰ ਵਾਲਾ ਬਣ ਜਾਂਦਾ ਹੈ
The faithful, O Nanak, do not wander around begging.
106
ਐਸਾ ਨਾਮੁ ਨਿਰੰਜਨੁ ਹੋਇ
Aisaa Naam Niranjan Hoe ||
ऐसा नामु निरंजनु होइ
ਰੱਬ ਦਾ ਨਾਂਮ ਬਹੁਤ ਕੀਮਤੀ ਪਿਆਰਾ ਅਨਮੋਲ ਹੈ ਜਿਸ ਨਾਲ ਮਨ ਉਚੀ ਅਵਸਥਾਂ ਬਣਦੀ ਹੈ ||15||
Such is the Name of the Immaculate Lord.
107
ਜੇ ਕੋ ਮੰਨਿ ਜਾਣੈ ਮਨਿ ਕੋਇ ੧੫
Jae Ko Mann Jaanai Man Koe ||15||
जे को मंनि जाणै मनि कोइ ॥१५॥
ਰੱਬ ਦੀ ਹੋਂਦ ਤਾਕਤ ਨੂੰ ਜੇ ਕੋਈ ਮਨੁੱਖ ਮੰਨ ਜਾਏ ਉਹ ਰੱਬ ਨਾਲ ਲਿਵ ਲਾ ਲੈਂਦਾ ਹੈ
Only one who has faith comes to know such a state of mind. ||15||

108
ਪੰਚ ਪਰਵਾਣ ਪੰਚ ਪਰਧਾਨੁ
Panch Paravaan Panch Paradhhaan ||
पंच परवाण पंच परधानु
ਪੰਚ ਸੁੱਚੇ, ਰੱਬ ਦੀ ਅੱਕਲ ਵਾਲੇ ਹੀ ਦੁਨੀਆਂ ਵਿੱਚ ਆਦਰ ਇੱਜ਼ਤ ਕਰਾਉਂਦੇ ਹਨ ਪੰਚ ਦੁਨੀਆਂ ਵਿੱਚ ਆਗੂ ਮੰਨੇ ਜਾਂਦੇ ਹਨ
The chosen ones, the self-elect, are accepted and approved.
109
ਪੰਚੇ ਪਾਵਹਿ ਦਰਗਹਿ ਮਾਨੁ
Panchae Paavehi Dharagehi Maan ||
पंचे पावहि दरगहि मानु
ਪੰਚ ਸੁੱਚੇ, ਰੱਬ ਦੀ ਅੱਕਲ ਵਾਲੇ ਹੀ ਦਰਗਾਹ ਵਿੱਚ ਸਤਿਕਾਰ ਲੈਂਦੇ ਹਨ
The chosen ones are honored in the Court of the Lord.
110
ਪੰਚੇ ਸੋਹਹਿ ਦਰਿ ਰਾਜਾਨੁ
Panchae Sohehi Dhar Raajaan ||
पंचे सोहहि दरि राजानु
ਪੰਚ ਸੁੱਚੇ, ਰੱਬ ਦੀ ਅੱਕਲ ਵਾਲੇ ਰਾਜ ਦਰਬਾਰ ਵਿੱਚ ਸੋਹਣੇ ਲੱਗਦੇ ਹਨ
The chosen ones look beautiful in the courts of kings.
111
ਪੰਚਾ ਕਾ ਗੁਰੁ ਏਕੁ ਧਿਆਨੁ
Panchaa Kaa Gur Eaek Dhhiaan ||
पंचा का गुरु एकु धिआनु
ਪੰਚ ਸੁੱਚੇ, ਰੱਬ ਦੀ ਅੱਕਲ ਵਾਲੇ ਦੀ ਗੁਰੂ ਇੱਕ ਵਿੱਚ ਸੁਰਤੀ ਰਹਿੰਦੀ ਹੈ
The chosen ones meditate single-mindedly on the Guru.
112
ਜੇ ਕੋ ਕਹੈ ਕਰੈ ਵੀਚਾਰੁ
Jae Ko Kehai Karai Veechaar ||
जे को कहै करै वीचारु
ਅਗਰ ਕੋਈ ਦਾਬਾ ਕਰਦਾ ਹੈ ਰੱਬ ਦੀ ਉਪਮਾਂ ਵੱਡਾਆਈ ਬਹੁਤ ਕਰ ਸਕਦਾ ਹੈ
No matter how much anyone tries to explain and describe them,
113
ਕਰਤੇ ਕੈ ਕਰਣੈ ਨਾਹੀ ਸੁਮਾਰੁ
Karathae Kai Karanai Naahee Sumaar ||
करते कै करणै नाही सुमारु
ਉਸ ਰੱਬ ਦੇ ਕੰਮਾਂ ਦਾ ਵਿਸਥਾਰ ਨਾਲ ਕੁੱਝ ਵੀ ਨਹੀਂ ਦੱਸ ਸਕਦਾ
The actions of the Creator cannot be counted.
114
ਧੌਲੁ ਧਰਮੁ ਦਇਆ ਕਾ ਪੂਤੁ
Dhhaal Dhharam Dhaeiaa Kaa Pooth ||
धौलु धरमु दइआ का पूतु
ਬੰਦੇ ਲਈ ਤਾਕਤਵਰ ਧਰਮ ਦੀ ਤਾਕਤ ਦਿਆ ਤਰਸ ਨਾਲ ਚਲਦੀ ਹੈ
The mythical bull is Dharma, the son of compassion;
115
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ
Santhokh Thhaap Rakhiaa Jin Sooth ||
संतोखु थापि रखिआ जिनि सूति
ਜਿਸ ਨੇ ਸਬਰ ਸੰਤੋਖ ਨਾਲ ਆਪ ਨੂੰ ਰੱਬ ਦੀ ਰਜ਼ਾ ਵਿੱਚ ਕਰ ਲਿਆ ਹੈ
This is what patiently holds the earth in its place.
116
ਜੇ ਕੋ ਬੁਝੈ ਹੋਵੈ ਸਚਿਆਰੁ
Jae Ko Bujhai Hovai Sachiaar ||
जे को बुझै होवै सचिआरु
ਜਿਹੜਾ ਜੀਵ ਰੱਬ ਨੂੰ ਰੱਬ ਦੀ ਰਮਜ਼ ਨੂੰ ਜਾਣ ਜਾਂਦਾ ਹੈ ਉਹ ਆਪ ਨੂੰ ਬਹੁਤ ਸ਼ੁੱਧ ਕਰਕੇ, ਵਿਕਾਰਾਂ ਤੋਂ ਰਹਿੱਤ ਸੁੱਚਾ ਬਣਾ ਲੈਂਦਾ ਹੈ
One who understands this becomes truthful

117
ਧਵਲੈ ਉਪਰਿ ਕੇਤਾ ਭਾਰੁ
Dhhavalai Oupar Kaethaa Bhaar ||
धवलै उपरि केता भारु
ਰੱਬ ਦੀ ਰਜ਼ਾ ਤਾਕਤਵਰ ਕਰਕੇ, ਧਰਤੀ ਖੜ੍ਹੀ ਹੈ ਲੋਕਾਂ ਦੀ ਕਾਵਤ ਹੈ ਧਰਤੀ ਬਲਦ ਦੇ ਸਿੰਘਾਂ ਉਤੇ ਖੜ੍ਹੀ ਹੈ ਕਿਉਂਕਿ ਬਲਦ ਨੂੰ ਪਿਛਲੇ ਜ਼ਮਾਨੇ ਵਿੱਚ ਤਾਕਤਵਾਰ ਸਮਝਿਆ ਜਾਂਦਾ ਸੀ ਧਰਤੀ ਦਾ ਕਿੰਨਾਂ ਕੁ ਭਾਰ ਬਲਦ ਝੱਲ ਸਕਦਾ ਹੈ
What a great load there is on the bull!
118
ਧਰਤੀ ਹੋਰੁ ਪਰੈ ਹੋਰੁ ਹੋਰੁ
Dhharathee Hor Parai Hor Hor ||
धरती होरु परै होरु होरु
ਸਾਡੇ ਵਾਲੀ ਧਰਤੀ ਦੇ ਥੱਲੇ, ਉਤੇ, ਪਾਸਿਆਂ ਉਤੇ, ਪਾਣੀ ਵਿੱਚ ਬੇਅੰਤ ਬਹੁਤ ਧਰਤੀਆਂ ਹਨ ਮਨੁੱਖ ਦੀ ਪਹੁੰਚ ਤੋਂ ਵੀ ਦੂਰ ਹਨ ਬਲਦ ਕਿਵੇਂ ਉਥੇ ਸਿਰ ਦੇਣ ਲਈ ਪਹੁੰਚ ਜਾਵੇਗਾ?
So many worlds beyond this world-so very many!
119
ਤਿਸ ਤੇ ਭਾਰੁ ਤਲੈ ਕਵਣੁ ਜੋਰੁ
This Thae Bhaar Thalai Kavan Jor ||
तिस ते भारु तलै कवणु जोरु
ਉਨਾਂ ਧਰਤੀਆਂ ਦਾ ਭਾਰ ਕਿਹੜੀ ਤਾਕਤ ਨੇ ਝੱਲਿਆ ਹੋਇਆ ਹੈ ਕੋਈ ਬਲਦ ਨਹੀਂ ਹੈ ਸਿਰਫ਼ ਰੱਬ ਹੈ ਜੋ ਸਾਰਾ ਕੁੱਝ ਚਲਾ ਰਿਹਾ ਹੈ
What power holds them, and supports their weight?
120
ਜੀਅ ਜਾਤਿ ਰੰਗਾ ਕੇ ਨਾਵ
Jeea Jaath Rangaa Kae Naav ||
जीअ जाति रंगा के नाव
ਜੀਵ, ਰੰਗ, ਜੀਵਾਂ ਦੀਆਂ ਕਿਸਮਾਂ ਸਭ ਜੀਵਾਂ ਦੀ ਪਹਿਚਾਣ ਹੈ
The names and the colors of the assorted species of beings
121
ਸਭਨਾ ਲਿਖਿਆ ਵੁੜੀ ਕਲਾਮ
Sabhanaa Likhiaa Vurree Kalaam ||
सभना लिखिआ वुड़ी कलाम
ਬਹੁਤਿਆਂ ਨੇ ਕਲਮਾਂ ਨਾਲ ਲਿਖਿਆ ਹੈ
Were all inscribed by the Ever-flowing Pen of God.
122
ਏਹੁ ਲੇਖਾ ਲਿਖਿ ਜਾਣੈ ਕੋਇ
Eaehu Laekhaa Likh Jaanai Koe ||
एहु लेखा लिखि जाणै कोइ
ਇਹ ਸਾਰਾ ਕੁੱਝ ਕੋਈ ਵਿਰਲਾ ਹੀ ਲਿਖ ਸਕਦਾ ਹੈ ਜਿਸ ਨੂੰ ਲਿਖਣਾਂ ਆਉਂਦਾ ਹੈ ਉਹ ਲਿਖਾਰੀ ਰੱਬ ਹੈ
Who knows how to write this account?
123
ਲੇਖਾ ਲਿਖਿਆ ਕੇਤਾ ਹੋਇ
Laekhaa Likhiaa Kaethaa Hoe ||
लेखा लिखिआ केता होइ
ਇਹ ਲਿਖਿਆ ਹੋਇਆ ਲੇਖਾ ਬਹੁਤਾ ਹੀ ਲੰਬਾ ਹੋ ਸਕਦਾ ਹੈ ਪਤਾ ਨਹੀਂ ਕਿੱਡਾ ਹੋ ਜਾਵੇ
Just imagine what a huge scroll it would take!
124
ਕੇਤਾ ਤਾਣੁ ਸੁਆਲਿਹੁ ਰੂਪੁ
Kaethaa Thaan Suaalihu Roop ||
केता ताणु सुआलिहु रूपु
ਪ੍ਰਭੂ ਦੀ ਤਾਕਤ ਬੇਅੰਤ ਸਲਾਹੁਣ, ਪ੍ਰਸੰਸਾ ਕਰਨ ਵਾਲੀ ਹੈ
What power! What fascinating beauty!

125
ਕੇਤੀ ਦਾਤਿ ਜਾਣੈ ਕੌਣੁ ਕੂਤੁ
Kaethee Dhaath Jaanai Kaan Kooth ||
केती दाति जाणै कौणु कूतु
ਰੱਬ ਦੀ ਤਾਕਤ, ਸ਼ਕਤੀਆਂ, ਕੰਮਾਂ ਦਾ ਕਿਸੇ ਨੂੰ ਪਤਾ ਨਹੀਂ ਹੈ
And what gifts! Who can know their extent?
126
ਕੀਤਾ ਪਸਾਉ ਏਕੋ ਕਵਾਉ
Keethaa Pasaao Eaeko Kavaao ||
कीता पसाउ एको कवाउ
ਉਸ ਰੱਬ ਦੇ ਇੱਕ ਹੁਕਮ ਨਾਲ ਸਾਰਾ ਸੰਸਾਰ ਚੱਲ ਰਿਹਾ ਹੈ
You created the vast expanse of the Universe with One Word!
127
ਤਿਸ ਤੇ ਹੋਏ ਲਖ ਦਰੀਆਉ
This Thae Hoeae Lakh Dhareeaao ||
तिस ते होए लख दरीआउ
ਉਸੇ ਦੀ ਸ਼ਕਤੀ ਨਾਲ ਲੱਖਾਂ ਕਿਸਮ ਦੇ ਜੀਵ ਦੀ ਜਿੰਦਗੀ ਦਰਿਆ ਵਾਂਗ ਚਲ ਰਹੀ ਹੈ
Hundreds of thousands of rivers began to flow.
128
ਕੁਦਰਤਿ ਕਵਣ ਕਹਾ ਵੀਚਾਰੁ
Kudharath Kavan Kehaa Veechaar ||
कुदरति कवण कहा वीचारु
ਉਸ ਪ੍ਰਭੂ ਦੇ ਪਸਾਰੇ ਸੰਸਾਰ, ਜੀਵਾਂ, ਬਨਸਪਤੀ ਜੋ ਵੀ ਆਲੇ-ਦੁਆਲੇ ਹੈ ਕਿਵੇ ਸਾਰੇ ਕਾਸੇ ਦਾ ਬਿਆਨ ਲਿਖਾ, ਦੱਸਾਂ ਦੱਸਣ ਬਿਆਨ ਕਰਨ ਤੋਂ ਬਹੁਤ ਜ਼ਿਆਦਾ ਹੈ
How can Your Creative Potency be described?
129
ਵਾਰਿਆ ਜਾਵਾ ਏਕ ਵਾਰ
Vaariaa N Jaavaa Eaek Vaar ||
वारिआ जावा एक वार
ਮੇਰੀ ਕੋਈ ਹੈਸੀਅਤ ਨਹੀਂ ਹੈ ਮੈਂ ਉਸ ਰੱਬ ਦੀ ਵਹੁ-ਵਹੁ ਕਰ ਸਕਾ ਆਪ ਨੂੰ ਉਸ ਅੱਗੇ ਸਲੰਡਰ, ਹਵਾਲੇ ਕਰ ਦਿਆ ਉਸ ਉਤੋ ਘੋਲ ਘੁੰਮਾਂ ਦਿਆਂ
I cannot even once be a sacrifice to You.
130
ਜੋ ਤੁਧੁ ਭਾਵੈ ਸਾਈ ਭਲੀ ਕਾਰ
Jo Thudhh Bhaavai Saaee Bhalee Kaar ||
जो तुधु भावै साई भली कार
ਜੋ ਰੱਬ ਜੀ ਤੈਨੂੰ ਚੰਗਾਂ ਲੱਗਦਾ ਹੈ ਉਸੇ ਨਾਲ ਹੀ ਮੇਰਾ ਪਾਰਉਤਾਰਾ, ਭਲਾ, ਉਧਾਰ ਹੈ
Whatever pleases You is the only good done,
131
ਤੂ ਸਦਾ ਸਲਾਮਤਿ ਨਿਰੰਕਾਰ ੧੬
Thoo Sadhaa Salaamath Nirankaar ||16||
तू सदा सलामति निरंकार ॥१६॥
ਤੂੰ ਹੀ ਮੇਰਾ ਪ੍ਰਭੂ ਸਹੀਂ ਸਲਾਮਤ ਪੂਰਾ ਮਾਲਕ, ਪਿਆਰਾ ਗੁਰੂ ਹੈ ||16||
You, Eternal and Formless One! ||16||

132
ਅਸੰਖ ਜਪ ਅਸੰਖ ਭਾਉ
Asankh Jap Asankh Bhaao ||
असंख जप असंख भाउ
ਬੇਅੰਤ ਜੀਵ ਰੱਬ ਦਾ ਨਾਂਮ ਜੱਪ ਰਹੇ ਹਨ ਬੇਅੰਤ ਉਸ ਨੂੰ ਪਿਆਰ ਕਰ ਰਹੇ ਹਨ
Countless meditations, countless loves.
133
ਅਸੰਖ ਪੂਜਾ ਅਸੰਖ ਤਪ ਤਾਉ
Asankh Poojaa Asankh Thap Thaao ||
असंख पूजा असंख तप ताउ
ਬੇਅੰਤ ਜੀਵ ਪੂਜਾ ਕਰਦੇ ਹਨ ਬੇਅੰਤ ਜੀਵ ਤੱਪਸਿਆ ਕਰਕੇ ਆਪਣੇ ਸਰੀਰ ਨੂੰ ਕਸ਼ਟ ਦੇ ਰਹੇ ਹਨ
Countless worship services, countless austere disciplines.
134
ਅਸੰਖ ਗਰੰਥ ਮੁਖਿ ਵੇਦ ਪਾਠ
Asankh Garanthh Mukh Vaedh Paath ||
असंख गरंथ मुखि वेद पाठ
ਬੇਅੰਤ ਮਨੁੱਖ ਮੂੰਹ ਨਾਲ ਧਰਮਿਕ ਪੋਥੀਆਂ, ਗ੍ਰੰਥਿ, ਵੇਦ ਪਾਠ ਪੜ੍ਹ ਕੇ ਉਚਾਰ ਰਹੇ ਹਨ
Countless scriptures, and ritual recitations of the Vedas.
135
ਅਸੰਖ ਜੋਗ ਮਨਿ ਰਹਹਿ ਉਦਾਸ
Asankh Jog Man Rehehi Oudhaas ||
असंख जोग मनि रहहि उदास
ਬੇਅੰਤ ਜੀਵ ਮਨ ਨੂੰ ਚੁਪ ਰੱਖ ਕੇ ਨਿਰਾਸ਼ ਰਹਿੰਦੇ ਹਨ
Countless Yogis, whose minds remain detached from the world.


Comments

Popular Posts