181 ਤੀਰਥੁ ਤਪੁ ਦਇਆ ਦਤੁ ਦਾਨੁ

Theerathh Thap Dhaeiaa Dhath Dhaan ||

तीरथु
तपु दइआ दतु दानु

ਧਰਮਾਂ ਉਤੇ ਜਾਣ ਨਾਲ, ਸਮਾਧੀਆਂ, ਤਰਸ, ਦਾਨ ਦੇ ਕੇ।

Pilgrimages, austere discipline, compassion and charity

182
ਜੇ ਕੋ ਪਾਵੈ ਤਿਲ ਕਾ ਮਾਨੁ

Jae Ko Paavai Thil Kaa Maan ||

जे
को पावै तिल का मानु

ਅਗਰ ਕੋਈ ਮਨੁੱਖ ਪ੍ਰਸੰਸਾ ਵੱਡਆਈ ਮਿਲ ਜਾਵੇ ਤਾ ਤਿਲ ਭੇ ਵੀ ਫ਼ਰਕ ਨਹੀਂ ਪੈਂਦਾ ਹੈ।

These, by themselves, bring only an iota of merit.

183
ਸੁਣਿਆ ਮੰਨਿਆ ਮਨਿ ਕੀਤਾ ਭਾਉ

Suniaa Manniaa Man Keethaa Bhaao ||

सुणिआ
मंनिआ मनि कीता भाउ

ਜਿਸ ਜੀਵ ਨੇ ਰੱਬ ਦਾ ਨਾਂਮ ਸੁਣ ਕੇ, ਮੰਨ ਕੇ, ਪ੍ਰੇਮ ਪਿਆਰ ਲਾ ਲਿਆ ਹੈ।

Listening and believing with love and humility in your mind,

184
ਅੰਤਰਗਤਿ ਤੀਰਥਿ ਮਲਿ ਨਾਉ

Antharagath Theerathh Mal Naao ||

अंतरगति
तीरथि मलि नाउ

ਉਸ ਦੀ ਰੱਬ ਦੇ ਨਾਂਮ ਨਾਲ ਮਨ ਦੀ ਮੈਲ ਉਤਰ ਗਈ ਹੈ।

Cleanse yourself with the Name, at the sacred shrine deep within.

185
ਸਭਿ ਗੁਣ ਤੇਰੇ ਮੈ ਨਾਹੀ ਕੋਇ

Sabh Gun Thaerae Mai Naahee Koe ||

सभि
गुण तेरे मै नाही कोइ

ਇਹ ਸਾਰੇ ਸਾਰੀਆਂ ਤੇਰੇ ਨਾਂਮ ਦੀਆਂ ਸਿਫ਼ਤਾਂ ਹਨ। ਮੇਰੇ ਕੋਲੇ ਕੋਈ ਤਾਕਤ, ਸ਼ਕਤੀ ਨਹੀਂ ਹੈ।

All virtues are Yours, Lord, I have none at all.

186
ਵਿਣੁ ਗੁਣ ਕੀਤੇ ਭਗਤਿ ਹੋਇ

Vin Gun Keethae Bhagath N Hoe ||

विणु
गुण कीते भगति होइ

ਰੱਬ ਜੀ ਤੇਰੀ ਮਹਿਰ, ਕਿਰਪਾ ਬਗੈਰ ਮੈਂ ਤੈਨੂੰ ਪ੍ਰੇਮ-ਪਿਆਰ, ਭਗਤੀ ਨਾਲ ਯਾਦ ਨਹੀਂ ਕਰ ਸਕਦਾ।

Without virtue, there is no devotional worship.

187
ਸੁਅਸਤਿ ਆਥਿ ਬਾਣੀ ਬਰਮਾਉ

Suasath Aathh Baanee Baramaao ||

सुअसति
आथि बाणी बरमाउ

ਤੂੰ ਹੀ ਬ੍ਰਹਮਾਂ ਦੁਨੀਆਂ ਬਣਾਉਣ ਵਾਲਾ ਹੈ। ਤੂੰ ਆਪ ਹੀ ਬਾਣੀ ਨਾਂਮ ਹੈ।

I bow to the Lord of the World, to His Word, to Brahma the Creator.

188
ਸਤਿ ਸੁਹਾਣੁ ਸਦਾ ਮਨਿ ਚਾਉ

Sath Suhaan Sadhaa Man Chaao ||

सति
सुहाणु सदा मनि चाउ

ਤੂਂ ਸਦਾ ਸੱਚਾ ਸਦਾ ਰਹਿੱਣ ਵਾ਼ਲਾ ਹੈ। ਮਨ ਵਿੱਚ ਚਾਅ
, ਖੱਸ਼ੀ ਪੈਦਾ ਕਰਨ ਵਾਲਾ ਹੈ।

He is Beautiful, True and Eternally Joyful.

189
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ

Kavan S Vaelaa Vakhath Kavan Kavan Thhith Kavan Vaar ||

कवणु
सु वेला वखतु कवणु कवण थिति कवणु वारु

ਕਦੋਂ ਕਿਹੜੇ ਵਕਤ, ਕਿਹੜੇ ਸਮੇਂ ਕਿਹੜੀ ਥਿਤੀ ਕਿਹੜਾ ਦਿਨ ਸੀ।

What was that time, and what was that moment? What was that day, and what was that date?

190
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ

Kavan S Ruthee Maahu Kavan Jith Hoaa Aakaar ||

कवणि
सि रुती माहु कवणु जितु होआ आकारु

ਕਿਹੜਾ ਰੁੱਤ, ਕਿਹੜਾ ਮਹੀਨਾਂ ਸੀ। ਜਦੋਂ ਇਹ ਸਾਰਾ ਬ੍ਰਹਿਮੰਡ ਰੱਚਿਆ ਗਿਆ ਸੀ।

What was that season, and what was that month, when the Universe was created?

191
ਵੇਲ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ

Vael N Paaeeaa Panddathee J Hovai Laekh Puraan ||

वेल
पाईआ पंडती जि होवै लेखु पुराणु

ਉਸ ਸਮੇਂ ਦਾ ਪੰਡਤਾ ਨੂੰ ਵੀ ਪਤਾ ਨਾਂ ਲੱਗਾ। ਪੁਰਾਣਾ, ਵੇਦਾ ਕਿਤਾਬਾਂ ਵਿੱਚ ਵੀ ਨਹੀਂ ਲਿਖਿਆ ਹੋਇਆ।

The Pandits, the religious scholars, cannot find that time, even if it is written in the Puraanas.

192
ਵਖਤੁ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ

Vakhath N Paaeiou Kaadheeaa J Likhan Laekh Kuraan ||

वखतु
पाइओ कादीआ जि लिखनि लेखु कुराणु

ਗਿਆਨ ਵਾਲੇ ਕਾਜ਼ੀਆਂ ਨੂੰ ਸੰਸਾਰ ਬਣਨ ਦੇ ਸਮੇਂ ਦਾ ਵੀ ਪਤਾ ਨਹੀਂ ਲੱਗਾ। ਨਹੀਂ ਤਾਂ ਉਨਾਂ ਨੇ ਕੁਰਾਣ ਵਿੱਚ ਲਿਖ ਦੇਣਾਂ ਸੀ।

That time is not known to the Qazis, who study the Koran.

193
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ

Thhith Vaar Naa Jogee Jaanai Ruth Maahu Naa Koee ||

थिति
वारु ना जोगी जाणै रुति माहु ना कोई

ਸੰਸਾਰ ਦੇ ਬਣਨ ਦੀ ਕਿਹੜੀ ਥਿਤੀ ਕਿਹੜਾ ਦਿਨ ਸੀ। ਜੋਗੀ ਵੀ ਨਹੀਂ ਜਾਣ ਸਕੇ। ਕਿਹੜੀ ਰੁੱਤ ਸੀ? ਕਿਹੜਾ ਮਹੀਨਾਂ ਸੀ।

The day and the date are not known to the Yogis, nor is the month or the season.

194
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ

Jaa Karathaa Sirathee Ko Saajae Aapae Jaanai Soee ||

जा
करता सिरठी कउ साजे आपे जाणै सोई

ਜਿਹੜਾ ਰੱਬ ਇਹ ਦੁਨੀਆਂ ਨੂੰ ਚਲਾ ਰਿਹਾ ਹੈ। ਉਸੇ ਨੇ ਦੁਨੀਆਂ ਬਣਾਈ ਹੇ। ਉਹੀ ਜਾਣਦਾ ਹੈ।

The Creator who created this creation-only He Himself knows.

195
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ

Kiv Kar Aakhaa Kiv Saalaahee Kio Varanee Kiv Jaanaa ||

किव
करि आखा किव सालाही किउ वरनी किव जाणा

ਕਿਵੇ ਰੱਬ ਦੀ ਸਿਫ਼ਤ, ਕਹਾਂ, ਕਰਾਂ, ਪ੍ਰਸੰਸਾ ਕਰਾ, ਕਿਵੇਂ ਬਿਆਨ ਕਰਾਂ, ਕਿਵੇ ਸਮਝ ਸਕਾਂ, ਮੈਂ ਕੁੱਝ ਨਹੀਂ ਜਾਣਦਾ।

How can we speak of Him? How can we praise Him? How can we describe Him? How can we know Him?

196
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ

Naanak Aakhan Sabh Ko Aakhai Eik Dhoo Eik Siaanaa ||

नानक
आखणि सभु को आखै इक दू इकु सिआणा

ਨਾਨਕ ਜੀ ਲਿਖਦੇ ਹਨ। ਹਰ ਜੀਵ ਮਨੁੱਖ ਆਪ ਨੂੰ ਇੱਕ ਦੂਜੇ ਤੋਂ ਸਮਝਦਾਰ ਸਮਝਦਾ ਹੈ।

O Nanak, everyone speaks of Him, each one wiser than the rest.

Comments

Popular Posts