ਯਤਨ ਕਰੀਏ ਤਾਂ ਸ਼ਫਲਤਾ ਹੱਥ ਲੱਗਦੀ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਉਨਾਂ ਨੂੰ ਸੁਨੇਹਾ ਹੈ। ਜੋ ਲੋਕਾਂ ਦੇ ਸਰੀਰ ਫਿਊਜ ਹੋ ਗਏ ਹਨ। ਕੰਮ ਕਰਨ ਜੋਗੇ ਨਹੀਂ ਹਨ। ਸਾਰਾ ਦਿਨ ਸੁੱਤੇ ਰਹਿੰਦੇ ਹਨ। ਹਿੰਮਤ ਹਾਰ ਗਏ ਹਨ। ਉਹ ਵਿਹਲੇ ਬੈਠ ਕੇ ਹੋਰ ਵਧਣ-ਫੁੱਲਣ ਵਾਲੇ ਨਹੀਂ ਹਨ। ਨਾਂ ਹੀ ਕੰਮ ਕਰਨ ਨਾਲ ਘਸ ਜਾਣਗੇ। ਭਾਵੇ ਗਰੀਬ ਜਾਂ ਅਮੀਰ ਦੇ ਘਰ ਜੰਮੇ ਹੋ। ਕੰਮ ਬੰਦੇ ਦਾ ਭਾਗ ਹੈ। ਵਿਹਲਾ ਸਰੀਰ ਹਿੰਮਤ ਹਾਰ ਜਾਂਦਾ ਹੈ। ਬਿਮਾਰੀਆਂ ਲੱਗ ਜਾਂਦੀਆਂ ਹਨ। ਮੋਟਾ ਹੋ ਜਾਂਦਾ ਹੈ। ਸਰੀਰ ਕੰਮਜ਼ੋਰ ਹੋ ਜਾਂਦਾ ਹੈ। ਹੱਥ ਤੇ ਹੱਥ ਧਰਨ ਦਾ ਕੋਈ ਫ਼ੈਇਦਾ ਨਹੀਂ ਹੈ। ਹੱਥ ਤਾਂ ਹਿਲਾਉਣ ਨਾਲ ਰੋਟੀ ਮੂੰਹ ਵਿੱਚ ਪੈਣੀ ਹੈ। ਰੋਟੀ ਮੂੰਹ ਵਿੱਚ ਦੂਜੇ ਨੇ ਨਹੀਂ ਪਾਉਣੀ। ਹੱਥ ਹਿਲਾਉਣ ਨਾਲ ਬਹੁਤ ਬਰਕਤ ਪੈਦੀ ਹੈ। ਅੱਜ ਤੱਕ ਦੁਨੀਆਂ ਦੀਆਂ ਸਾਰੀਆਂ ਪ੍ਰਾਪਤੀਆਂ ਹੱਥਾਂ ਨੇ ਹੀ ਕੀਤੀਆਂ ਹਨ। ਯਤਨ ਕਰੀਏ ਤਾਂ ਸ਼ਫਲਤਾ ਹੱਥ ਲੱਗਦੀ ਹੈ। ਯਤਨ ਕਰੀਏ, ਸ਼ਫਲਤਾ ਪੈਰ ਚੁੰਮਦੀ ਹੈ। ਥੋੜੀ ਖੇਚਲ ਕਰਨੀ ਪਵੇਗੀ। ਹੱਥਾਂ ਪੈਰਾਂ ਨੂੰ ਤਫ਼ਲੀਫ ਦੇਣੀ ਪਵੇਗੀ। ਮੇਹਨਤ ਕਰਨੀ ਪਵੇਗੀ। ਮਕੈਨਿਕ, ਡਾਕਟਰ, ਵਕੀਲ, ਜੱਜ, ਸੈਨਕ ਲੇਖਕ ਹੱਥਾਂ ਨਾਲ ਹੀ ਕੰਮ ਕਰਦੇ ਹਨ। ਰੋਜ਼ੀ ਰੋਟੀ ਕਮਾਂ ਰਹੇ ਹਨ। ਬੂਟਾ ਲਾਈਏ, 6 ਕੁ ਸਾਲਾਂ ਬਾਅਦ ਦਰੱਖ਼ਤ ਬਣਦਾ ਹੈ। ਫ਼ਲ ਦੇਣ ਦੇ ਕਾਬਲ ਬਣਦਾ ਹੈ। ਬੰਦਾ ਹੱਥ ਪੈਰ ਹਿਲਾਵੇ ਤਾਂ ਉਦੋਂ ਹੀ ਮੇਵਾ ਮਿਲਣ ਲੱਗ ਜਾਂਦਾਂ ਹੈ। ਥੋੜੀ ਜਿਹੀ ਹਿੰਮਤ ਕਰਨ ਨਾਲ ਚੰਗਾ ਚੋਖਾ ਖਾ ਸਕਦੇ ਹਾਂ। ਦਿਨਾਂ ਵਿੱਚ ਹੀ ਬਰਕਤ ਹੋਣ ਲੱਗ ਜਾਂਦੀ ਹੈ। ਹੱਮਲਾ ਮਾਰੀਏ, ਜਰੂਰ ਹੌਸਲਾ ਮਿਲੇਗਾ। ਮੰਜ਼ਲ ਮਿਲੇਗੀ। ਸਫ਼ਲਤਾਂ ਮਿਲੇਗੀ। ਮੇਹਨਤ ਕਰਨ ਨਾਲ ਪੈਸਾ ਆਉਂਦਾ ਹੈ। ਅਨਾਜ਼, ਫ਼ਲ ਖ਼ਣਜ æਪਦਾਰਥ, ਸੋਨਾ, ਕੋਲਾ ਪੈਦਾ ਹੁੰਦੇ ਹਨ।
ਜਦੋਂ ਸਾਡੀਆਂ ਅੱਖਾਂ ਕਿਸੇ ਹੋਰ ਨੂੰ ਤੱਰਕੀ ਕਰਦੇ ਦੇਖਦੀਆਂ ਹਨ। ਅਸੀ ਆਪ ਵੀ ਉਹੀ ਕਰਨਾ ਚਾਹੁੰਦੇ ਹਾਂ। ਗੁਆਂਢੀ ਪੱਕਾ ਘਰ ਚੁਬਾਰੇ ਵਾਲਾ ਬਣਾਉਂਦੇ ਹਨ। ਆਪਣਾਂ ਵੀ ਜੀਅ ਕਰਦਾ ਹੈ। ਮੇਰਾ ਘਰ ਇਸ ਤੋਂ ਵੀ ਵਧੀਆਂ ਹੋਵੇ। ਦੂਜੇ ਦੀਆਂ ਤੱਰਕੀਆਂ ਦੇਖ ਕੇ, ਮੇਹਨਤ ਕਰਨ ਨੂੰ ਜੀਅ ਕਰੇਗਾ। ਤਾਂਹੀਂ ਮੇਹਨਤ ਕਰਕੇ ਪੈਸੇ ਆਉਣਗੇ। ਨਿੰਦਰ ਦਾ ਡੈਡੀ ਦੋ ਸਾਲ ਦੇ ਦਾ ਮਰ ਗਿਆ ਸੀ। ਡੈਡੀ ਬਾਰੇ ਉਸ ਨੂੰ ਤਾਂ ਕੀ ਯਾਦ ਹੋਣਾ ਹੈ। ਉਸ ਦੀ ਮੰਮੀ ਨੇ ਰਾਤ ਦਿਨ ਕੰਮ ਕਰਕੇ ਉਸ ਦੀ ਪਾਲਣ ਪੋਸ਼ਣ ਕੀਤੀ। ਜਦੋਂ ਉਸ ਦੀ ਮੰਮੀ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਗਈ ਹੁੰਦੀ ਤਾਂ ਦਾਦੀ-ਦਾਦਾ ਨਿੰਦਰ ਨੂੰ ਸੰਭਾਲਦੇ ਸਨ। ਨਿੰਦਰ ਨੂੰ ਛੋਟੇ ਹੁੰਦੇ ਤੋਂ ਹੀ ਲੱਗਣ ਲੱਗ ਗਿਆ ਸੀ। ਉਸ ਦੀ ਜਿੰਦਗੀ ਵਿੱਚ ਬਹੁਤ ਵੱਡੀ ਘਾਟ ਹੈ। ਪੈਸੇ ਦੀ ਵੀ ਥੁੜ ਰਹਿੰਦੀ ਸੀ। ਮੰਮੀ, ਦਾਦੀ-ਦਾਦੀ ਭਾਵੇ ਉਸ ਨੂੰ ਬਹੁਤ ਪਿਆਰ ਕਰਦੇ ਸਨ। ਡੈਡੀ ਦੀ ਜੀਵਨ ਵਿੱਚ ਘਾਟ ਬਹੁਤ ਵੱਡਾ ਹਨੇਰਾ ਖੱਡਾ ਸੀ। ਆਪਣੀ ਦਾਦੀ-ਦਾਦੀ ਨੂੰ ਕਈ ਵਾਰ ਨਿੰਦਰ ਪੁੱਛਦਾ," ਮੇਰਾ ਡੈਡੀ ਕਿਹੋ ਜਿਹਾ ਸੀ? ਉਸ ਦੀ ਇਨੀ ਛੋਟੀ ਉਮਰ ਕਿਉਂ ਸੀ? " ਦਾਦਾ ਜੀ ਨੇ ਕਿਹਾ,"ਸਾਰੀਆਂ ਫੋਟੋਆਂ ਘਰ ਵਿੱਚ ਬਾਕੀ ਸਮਾਨ ਨਾਲ ਨੀਲਾ ਤਾਰਾਂ ਐਕਸ਼ਨ ਸਮੇਂ ਜਲ ਗਈਆਂ ਸਨ। ਸ਼ਇਦ ਤਾਂ ਕਰਕੇ ਘਰ ਵਿੱਚ ਤੇਰੇ ਡੈਡੀ ਦੀ ਕੋਈ ਫੋਟੋਂ ਵੀ ਨਹੀਂ ਬਚੀ ਕਰਨੀ। ਕੌਮ ਲਈ ਮਰਨ ਵਾਲੇ ਸ਼ਹੀਦਾਂ ਵਰਗਾ ਬਣਿਆ ਜਾਂ ਸਕਦਾ ਹੈ। ਤਸਵੀਰ ਦੀ ਪੂਜਾ ਨਹੀਂ ਕਰਨੀ। ਉਨਾਂ ਦੇ ਪੂਰਨਿਆ ਉਤੇ ਚਲਣਾਂ ਚਾਹੀਦਾ ਹੈ। ਢਾਡੀ ਭਾਵੇਂ ਸ਼ਹੀਦਾਂ ਦੀਆਂ ਫੋਟੋਂਆ ਨੂੰ ਘਰਾਂ ਦੀਆਂ ਕੰਧਾਂ ਤੇ ਟੰਗ ਕੇ ਬੱਚਿਆ ਨੂੰ ਦਿਖਾਉਣਾ ਕਹਿੰਦੇ ਹਨ। ਜਦੋਂ ਕੇ ਸਿੱਖ ਦੇ ਦਸੇ ਗੁਰੂ ਆਪਣੀ ਮੂਰਤੀ ਦੀ ਪੂਜਾ ਦੇ ਵੀ ਖ਼ਿਲਾਫ਼ ਸਨ। ਸਾਨੂੰ ਅੱਖਰਾਂ, ਸ਼ਬਦਾਂ ਦੇ ਚਾਨਣ ਨਾਲ ਜਾਗਣ ਲਈ ਕਿਹਾ ਹੈ। ਨਾਂ ਕਿ ਕਾਗਜ਼ ਪੱਥਰ ਦੀਆਂ ਮੂਰਤੀ ਘਰ ਵਿੱਚ ਲਟਕਾਉਣ ਨੂੰ ਕਿਹਾ ਹੈ। ਆਪਣਾਂ ਘਰ ਬਿਲਕੁਲ ਹਰਿਮੰਦਰ ਸਾਹਿਬ ਦੇ ਪਿਛੇ ਵਾਲੀ ਗਲ਼ੀਂ ਵਿੱਚ ਸੀ। ਪੁਰਾਣਾਂ ਘਰ ਹੀ ਤਾਂ ਦੁਆਰਾ ਪਿੰਡ ਮੁੱਲਾਂਪੁਰ ਆ ਕੇ ਵੱਸਾਇਆ ਹੈ। ਉਜੜ ਕੇ ਘਰ ਵਸਾਉਣਾਂ ਬਹੁਤ ਔਖਾ ਹੈ। ਪਿੰਡ ਦੋ ਕੰਮਰੇ ਸਨ, ਰੱਬ ਦਾ ਸ਼ੁਕਰ ਹੈ।" ਦਾਦੀ ਨੇ ਉਸ ਦੇ ਦਾਦੇ ਵੱਲ ਹੱਥ ਕਰਕੇ ਦੱਸਿਆ," ਤੇਰਾ ਪਿਉ ਤੇਰੇ ਦਾਦੇ ਵਰਗਾ ਹੀ ਸੀ। ਛੇ ਫੁੱਟ ਦਾ ਨੌਜਵਾਨ ਸੀ। ਇੱਕ ਦਿਨ ਉਸ ਦਾ ਦੋਸਤ ਘਰ ਆਇਆ। ਉਹ ਉਸ ਦੇ ਫੌਜ਼ੀ ਵਰਦੀ ਪਾਈ ਦੇਖ ਕੇ ਮੋਹਤ ਹੋ ਗਿਆ। ਜਿਦ ਫੜ ਬੈਠਾ, ਉਸ ਨੇ ਵੀ ਫੌਜ ਵਿੱਚ ਭਰਤੀ ਹੋਣਾਂ ਹੈ। ਬਿਸਤਰਾ ਬੰਨ ਕੇ ਉਸ ਨਾਲ ਹੀ ਤੁਰ ਗਿਆ। ਅਸੀਂ ਅੰਮ੍ਰਿਤਸਰ ਵਿੱਚ ਹੀ ਰਹਿੰਦੇ ਸੀ।" ਦਾਦੀ ਗੱਲ ਛੱਡ ਕੇ ਉਚੀ-ਉਚੀ ਰੋਣ ਲੱਗ ਗਈ। ਨਿੰਦਰ ਦੇ ਦਾਦਾ ਜੀ ਬੋਲ ਪਏ," ਨਿੰਦਰ ਦੀ ਦਾਦੀ ਨਾਂ ਰੋਂ, ਤੇਰੀਆਂ ਅੱਖਾਂ ਨੂੰ ਤਾਂ ਪਹਿਲਾਂ ਹੀ ਦਿਸਣੋਂ ਹੱਟ ਗਿਆ ਹੈ। ਨਿੰਦਰ ਪੁੱਤ ਤੇਰਾ ਪਿAੁ ਫੌਜ ਵਿੱਚ ਕਾਹਦਾ ਗਿਆ। ਮੌਤ ਉਸ ਨੂੰ ਆਪੇ ਖਿੱਚ ਕੇ ਲੈ ਗਈ। ਉਦੋਂ ਹੀ ਉਸ ਨੂੰ ਵੀ ਬਾਕੀ ਫੌਜੀਆਂ ਨਾਲ 1984 ਵਿੱਚ ਅੰਮ੍ਰਿਤਸਰ ਨੂੰ ਘੇਰਾ ਪਾਉਣ ਤੇ ਐਟਕ ਕਰਨ ਦਾ ਹੁਕਮ ਆ ਗਿਆ। ਜਦੋਂ ਮੈਨੂੰ ਉਸ ਨੇ ਫੋਨ ਕੀਤਾ। ਉਹ ਹਰਿਮੰਦਰ ਸਾਹਿਬ ਉਤੇ ਨੀਲਾ ਤਾਰਾਂ ਐਕਸ਼ਨ ਕਰਨ ਵਾਲੇ ਹੀ ਸਨ। ਮੈਂ ਕਿਹਾ ਆਪਣੇ ਮਾਹਾਰਾਜ ਦੇ ਘਰ ਆਪਾਂ ਚੜ੍ਹਾਈ ਕਰਕੇ ਨਹੀਂ ਜਾ ਸਕਦੇ। ਇਸ ਨਾਲੋਂ ਤਾਂ ਤੂੰ ਮਰ ਜਾਂਦਾ। ਇਹ ਮੇਰੀ ਤੇ ਉਸ ਦੀ ਆਖਰੀ ਗੱਲ ਹੋਈ ਸੀ। ਫੌਜ਼ ਵੱਲੋਂ ਬਹੁਤ ਸਨੇਹੇ ਆਏ, ਉਹ ਭਗੌੜਾ ਹੋ ਗਿਆ ਹੈ। ਉਸ ਦੇ ਦੇਖਦੇ ਹੀ ਗੋਲ਼ੀਂ ਮਾਰ ਦੇਵਾਂਗੇ। ਜੇ ਤੁਹਾਡੇ ਕੋਲ ਹੈ ਤਾਂ ਹਾਜ਼ਰ ਕਰ ਦਿਉ। ਫਿਰ ਉਸ ਦੇ ਉਸੇ ਦੋਸਤ ਨੇ ਦੱਸਿਆ। ਤੁਹਾਡਾ ਮੁੰਡਾ ਫੜਿਆ ਗਿਆ ਸੀ। ਉਸ ਨੂੰ ਗੋਲ਼ੀ ਮਾਰ ਦਿੱਤੀ। ਨਾਂ ਤਾਂ ਪੁੱਤਰ ਦਾ ਆਖਰੀ ਵਾਰ ਮੂੰਹ ਦੇਖ ਸਕੇ। ਘਰ ਹੀ ਉਜੜ ਗਿਆ। ਅਸੀਂ ਦਾਣੇ-ਦਾਣੇ ਨੂੰ ਤਰਸ ਗਏ। ਜਾਨਾਂ ਬਚਾ ਕੇ ਪਿੰਡ ਆ ਗਏ। ਪੈਸੇ-ਪੈਸੇ ਨੂੰ ਤਰਸ ਗਏ। " ਜਦੋਂ ਨਿੰਦਰ ਦੀ ਮੰਮੀ ਘਰ ਆਈ ਸਾਰੇ ਤਿੰਨੇ ਬੈਠੇ ਰੋਂ ਰਹੇ ਸਨ। ਨਿੰਦਰ ਰੋਂ ਵੀ ਰਿਹਾ ਸੀ। ਆਪਣੇ ਦਾਦਾ-ਦਾਦੀ ਦੀਆਂ ਅੱਖਾਂ ਬਾਰੀ ਬਾਰੀ ਪੂੰਝ ਰਿਹਾ ਸੀ। ਨਿੰਦਰ ਕਹਿ ਰਿਹਾ ਸੀ," ਮੈਂ ਤੁਹਾਡਾ ਹੀ ਤਾਂ ਪੁੱਤਰ ਹਾਂ। ਜਦੋਂ ਮੈਂ ਵੱਡਾ ਹੋ ਗਿਆ। ਮੈਂ ਬਹੁਤ ਕੰਮ ਕਰਾਂਗਾ। ਡੈਡੀ ਤਾਂ ਆਪਾਂ ਨੂੰ ਲੱਭਣੇ ਨਹੀਂ ਹੈ। ਮੈਂ ਡੈਡੀ ਦੇ ਸਾਰੇ ਕੰਮ ਕਰਾਂਗਾਂ। " ਨਿੰਦਰ ਦੀ ਮੰਮੀ ਨੇ ਕਿਹਾ," ਬੀਜੀ-ਬਾਪੂ ਜੀ, ਪੁੱਤਰ ਦਾ ਪੁੱਤ ਤਾਂ ਹੋਰ ਵੀ ਪਿਆਰਾ ਹੁੰਦਾ ਹੈ। ਆਪਾਂ ਇਸੇ ਵਿੱਚੋਂ ਹੀ ਉਸ ਨੂੰ ਦੇਖਣਾਂ ਹੈ। ਰੱਬ ਆਪੇ ਦਿਨ ਫੇਰੇਗਾ। " ਨਿੰਦਰ ਦੀ ਮੰਮੀ, ਦਾਦਾ-ਦਾਦੀ ਨੇ ਉਸ ਦੀ ਖੂਬ ਜੀਅ ਲਾ ਕੇ ਪਾਲਣ-ਪੋਸ਼ਣਾਂ ਕੀਤੀ। ਜਦੋਂ ਉਸ ਨੇ ਕਾਲਜ਼ ਦੀ ਪੜਾਈ ਪੂਰੀ ਕੀਤੀ। ਉਹ ਅੱਗੇ ਪੜਾਈ ਕਰਨ ਕੈਲਗਰੀ ਆ ਗਿਆ। ਕੁੱਝ ਹੀ ਸਮੇਂ ਵਿੱਚ ਪੜ੍ਹਾਈ ਦੇ ਨਾਲ ਨਾਲ, ਉਸ ਨੇ ਕੰਮ ਕਰਕੇ ਆਪਣੇ ਪੈਰ ਜਮਾਂ ਲਏ। ਜਿਸ ਦੋ ਸਾਲ ਦੇ ਨਿੰਦਰ ਦਾ ਆਪਣਾਂ ਘਰ ਜਲ ਗਿਆ ਸੀ। ਉਸ ਨੇ ਲੋਕਾਂ ਦੇ ਘਰ ਬਣਾਉਣ ਦਾ ਬੀੜਾ ਚੁੱਕ ਲਿਆ ਸੀ। ਚਾਰ ਸਾਲਾਂ ਵਿੱਚ ਉਸ ਕੋਲ ਇੰਨਾਂ ਪੈਸਾ ਆ ਗਿਆ। ਕਨੇਡਾ ਆਪਣੇ ਦਾਦਾ-ਦਾਦੀ, ਮੰਮੀ ਨੂੰ ਬੁਲਾਲਿਆ। ਆਪ ਉਸ ਨੇ ਇੰਡੀਆਂ ਜਾ ਕੇ ਪੰਜਾਬੀ ਕੁੜੀ ਨਾਲ ਵਿਆਹ ਕਰਾ ਲਿਆ। ਹੁਣ ਉਸ ਦੇ ਇੱਕ ਬੱਚੀ ਸੀ ਪਤਨੀ ਦਾਦਾ-ਦਾਦੀ, ਮੰਮੀ ਦੇ ਪਿਆਰ ਤੇ ਮੇਹਨਤ ਨਾਲ ਬੁਲੰਦੀਆਂ ਤੇ ਪਹੁੰਚ ਗਿਆ।

Comments

Popular Posts