ਮਸੀਬਤਾਂ ਦਰਦ ਦੁੱਖ ਬੰਦੇ ਨੂੰ ਤਾਕਤ ਦਿੰਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਦੁੱਖ, ਮਸੀਬਤਾਂ ਬੰਦੇ ਨੂੰ ਤਾਕਤ ਦਿੰਦੇ ਹਨ। ਬਲਵਾਨ ਬਣਾਉਂਦੇ ਹਨ। ਨਵੇਂ ਰਸਤੇ ਲੱਭਣ ਵਿੱਚ ਸਹਾਈ ਹੁੰਦੇ ਹਨ। ਬੰਦਾ ਨਵੇ ਸੁਪਨੇ ਦੇਖਣ ਲੱਗਦਾ ਹੈ। ਜਿੰਦਗੀ ਨਾਲ ਲੜਨ ਦੀ ਚਾਹਤ ਪੈਦਾ ਹੁੰਦੀ ਹੈ। ਦੁੱਖ, ਮਸੀਬਤਾਂ ਉਵੇਂ ਹੀ ਦੁਸ਼ਮੱਣ ਦੀ ਤਰਾਂ ਹਨ। ਅਸੀਂ ਦੁਸ਼ਮੱਣ ਤੋਂ ਕਿੰਨੇ ਵੀ ਕੰਮਜ਼ੋਰ ਹੋਈਏ। ਦੁਸ਼ਮੱਣ ਅੱਗੇ ਡੱਟ ਜਾਂਦੇ ਹਾਂ। ਉਸੇ ਤਰਾ ਦੁੱਖ, ਮਸੀਬਤਾਂ ਨਾਲ ਲੜਨ ਦੀ ਸ਼ਕਤੀ ਆਪੇ ਆ ਜਾਂਦੀ ਹੈ। ਮੁਕਬਲਾ ਕਰਨਾਂ ਵੀ ਚਾਹੀਦਾ ਹੈ। ਜਿਸ ਉਤੇ ਦੁੱਖ, ਮਸੀਬਤਾਂ ਪੈਂਦੇ ਰਹਿੰਦੇ ਹਨ। ਉਹ ਇੰਨਾਂ ਵਿੱਚ ਜਿੰਦਗੀ ਕੱਟਣੀ ਸਿੱਖ ਜਾਂਦਾ ਹੈ। ਜਿਸ ਨੇ ਕਦੇ ਦੁੱਖ ਮਸੀਬਤਾਂ ਦੇਖੇ ਹੀ ਨਹੀਂ ਉਹ ਇਨਾਂ ਨੂੰ ਦੇਖ ਕੇ, ਪਹਿਲਾਂ ਰੋਂਦਾ ਹੈ। ਫਿਰ ਮੁਕਾਬਲਾ ਕਰਦਾ ਹੈ। ਇਸ ਵਿਚੋਂ ਨਿੱਕਲਣ ਲਈ ਹੱਥ ਪੈਰ ਮਾਰਦਾ ਹੈ। ਕਿਸੇ ਵੀ ਮਸੀਬਤ ਨੂੰ ਦੇਖ ਕੇ ਘਬਰਾਉਣਾਂ ਨਹੀਂ ਚਾਹੀਦਾ। ਬੰਦੇ ਉਤੇ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਹਨ। ਚੰਗੇ ਦਿਨ ਸਾਨੂੰ ਯਾਦ ਨਹੀਂ ਰਹਿੰਦੇ। ਮਾੜੇ ਦਿਨਾਂ ਵਿੱਚ ਸਮਾਂ ਵੀ ਰੁਕਦਾ ਲੱਗਦਾ ਹੈ। ਐਸੀ ਹਾਲਤ ਵਿੱਚ ਆਪਣੇ-ਆਪ ਨੂੰ ਕਿਸੇ ਕੰਮ ਵਿੱਚ ਲੱਗਾ ਲੈਣਾਂ ਜਰੂਰੀ ਹੈ। ਜੇ ਮਸੀਬਤਾਂ, ਦੁੱਖਾਂ, ਦਰਦਾ ਨੂੰ ਦੇਖੀ ਜਾਵਾਂਗੇ। ਉਨਾਂ ਵੱਚ ਧਿਆਨ ਰਹਿੱਣ ਕਾਰਨ, ਹੋਰ ਦਰਦ ਮਹਿਸੂਸ ਹੁੰਦਾ ਹੈ। ਬਿਲਕੁਲ ਮੰਜੇ ਉਤੇ ਬੈਠਣ ਦੀ ਨੌਬਤ ਆ ਗਈ ਹੈ। ਤਾਂ ਰੱਬ ਤੋਂ ਹੀ ਮੱਦਦ ਮੰਗੀ ਜਾਂ ਸਕਦੀ ਹੈ। ਸਾਡੇ ਪਿਛੇ ਇਕ ਹੋਰ ਸ਼ਕਤੀ ਹੈ। ਜਿਸ ਨੂੰ ਅੱਲਾ, ਰਾਮ, ਭਗਵਾਨ ਕੁੱਝ ਵੀ ਕਹੀ ਜਾਈਏ। ਉਸ ਬਗੈਰ ਅਸੀਂ ਚਲ ਨਹੀਂ ਸਕਦੇ। ਚੰਗੇ ਦੋਸਤਾਂ ਦੀਆਂ ਚੰਗੀਆਂ ਗੱਲਾਂ ਚੇਤੇ ਕਰਨੀਆਂ ਚਾਹੀਦੀਆਂ ਹਨ। ਨਵੇਂ ਲੋਕਾਂ ਨਾਲ ਛੇਤੀ ਘੁਲ-ਮਿਲ ਜਾਂਣਾਂ ਚਾਹੀਦਾ ਹੈ। ਬੀਤੇ ਚੰਗੇ ਸਮੇਂ ਨੂੰ ਯਾਦ ਕੀਤਾ ਜਾ ਸਕਦਾ ਹੈ।
ਫਿਰ ਵੀ ਜਿੰਨਾਂ ਕੁ ਕਰਨ ਜੋਗੇ ਹਾ। ਜਿੰਨੇ ਹੱਥ-ਪੈਰ ਹਿਲਦੇ ਹਨ। ਜਰੂਰ ਹਿਲਾਉਣੇ ਚਾਹੀਦੇ ਹਨ। ਡਾਕਟਰ ਬੰਦੇ ਦੇ ਮਰਨ ਵੇਲੇ ਤੱਕ ਵੀ ਬੰਦੇ ਨੂੰ ਬਚਾਉਣ ਦੀ ਕੋਸ਼ਸ਼ ਆਸ ਨਹੀਂ ਛੱਡਦੇ। ਬਿਮਾਰੀ ਠੀਕ ਕਰਨ ਦੀ ਪੂਰੀ ਵਾਹ ਲਗਾਉਂਦੇ ਹਨ। ਜਿੰਦਗੀ ਵਿੱਚ ਉਲਝਣਾਂ ਪੈਂਦੀਆਂ ਰਹਿੰਦੀਆਂ ਹਨ। ਰੱਬ ਨੇ ਸਾਨੂੰ ਦੋ ਹੱਥ ਤੇ ਦਿਮਾਗ ਦਿੱਤਾ ਹੈ। ਮਾੜਾ ਸਮਾਂ ਅਸੀਂ ਆਪ ਠੀਕ ਕਰ ਸਕਦੇ ਹਾਂ। ਸਮਾਂ ਹੀ ਵਕਤ ਆਉਣ ਤੇ ਜਖ਼ਮ ਭਰਦਾ ਹੈ। ਮੁਸ਼ਕਲਾਂ ਹੱਲ ਕਰਦਾ ਹੈ। ਚੰਗੇ ਮਾੜੇ ਸਮੇਂ ਵਿੱਚ ਪਰਿਵਾਰ ਦੋਸਤਾਂ ਨਾਲ ਜੁੜੇ ਰਹਿੱਣਾ ਚਾਹੀਦਾ ਹੈ। ਮਾਂਪੇ, ਪਤੀ-ਪਤਨੀ, ਬੱਚੇ, ਭੈਣ-ਭਰਾ ਸਾਡੇ ਬਹੁਤ ਵੱਡੇ ਸਹਾਰੇ ਹਨ। ਦੁੱਖਾਂ-ਸੁੱਖਾਂ ਵਿੱਚ ਸਾਡਾ ਸਾਥ ਦਿੰਦੇ ਹਨ। ਲੋਕ ਸੁੱਖਾਂ ਵਿੱਚ ਸਾਡੇ ਨਾਲ ਹੁੰਦੇ ਹਨ। ਦੁੱਖਾਂ ਵਿੱਚ ਲੋਕ ਚਾਹੇ ਸਾਥ ਛੱਡ ਦੇਣ, ਆਪਣੇ ਮਸੀਬਤਾਂ ਵਿੱਚ ਨਾਲ ਆ ਖੜ੍ਹਦੇ ਹਨ। ਮਸੀਬਤ ਵਿੱਚੋਂ ਕੱਢਣ ਦਾ ਹਰ ਉਪਾ ਕਰਦੇ ਹਨ। ਚੰਗੇ ਸੁਝਾਹ ਦਿੰਦੇ ਹਨ। ਲੋੜ ਪੈਣ ਉਤੇ ਪੈਸੇ ਦੀ ਮੱਦਦ ਕਰਦੇ ਹਨ। ਆਪਣਿਆਂ ਨਾਲ ਹੀ ਅਸੀਂ ਦੁੱਖ ਸੁੱਖ ਕਰ ਸਕਦੇ ਹਾਂ। ਕਿਸੇ ਨਾਲ ਗੱਲਾਂ ਕਰਨ ਨਾਲ ਮਨ ਹੌਲਾ ਹੋ ਜਾਂਦਾ ਹੈ। ਜਿਹੜੇ ਲੋਕ ਮਨ ਦੀ ਗੱਲ ਕਿਸੇ ਨਾਲ ਨਹੀਂ ਕਰਦੇ। ਉਹੀ ਆਤਮ ਹੱਤਿਆ ਕਰਦੇ ਹਨ। ਮਸੀਬਤਾਂ ਵਿੱਚ ਆਪਣੀ ਜਿੰਦਗੀ ਕੁੱਝ ਖਾ ਕੇ, ਜਾਂ ਹੋਰ ਢੰਗ ਨਾਲ ਮਾਰ ਦਿੰਦੇ ਹਨ। ਇਹ ਕੋਈ ਹੱਲ ਨਹੀਂ ਹੈ। ਡੂੰਘੇ ਸਾਹ ਲੈ ਕੇ, ਕੋਈ ਹੋਰ ਰਸਤਾ ਲੱਭਣਾਂ ਚਾਹੀਦਾ ਹੈ। ਦੁਨੀਆਂ ਦੀ ਸ਼ਰਮ ਕਰਕੇ ਮਰਨ ਦੀ ਲੋੜ ਨਹੀਂ ਹੈ। ਦੁਨੀਆਂ ਕਿਸੇ ਦੇ ਨਾਲ ਨਹੀਂ ਮਰਦੀ। ਇਹ ਸ਼ਰਮ ਇੱਕ ਸ਼ਬਦ ਹੈ। ਹੋਰ ਇਸ ਦਾ ਕੋਈ ਮਤਲੱਬ ਨਹੀਂ ਹੈ। ਮਰੇ ਬੰਦੇ ਤੇ ਹਰ ਗੱਲ ਲੋਕ ਬਹੁਤ ਛੇਤੀ ਭੁਲ ਜਾਂਦੇ ਹਨ। ਦੁਨੀਆਂ ਨੂੰ ਪਰੇ ਕਰਕੇ, ਆਪਦੇ ਲਈ ਜਿਉਣਾਂ ਸਿੱਖਣਾਂ ਚਾਹੀਦਾ ਹੈ। ਬਹੁਤ ਲੋਕ ਐਸੇ ਵੀ ਹਨ। ਉਨਾਂ ਤੋਂ ਮੱਦਦ ਮੰਗੋ। ਤਾਂ ਆਪਣਾਂ ਕੰਮ ਛੱਡ ਕੇ ਸਹਾਇਤਾ ਕਰਦੇ ਹਨ। ਕਈ ਬਣਇਆ ਕੰਮ ਵਿਗਾੜ ਦਿੰਦੇ ਹਨ। ਸਾਨੂੰ ਹੌਸਲਾਂ ਨਹੀਂ ਛੱਡਣਾਂ ਚਾਹੀਦਾ। ਰਸਤੇ ਦੇ ਰੋੜੇ ਨੂੰ ਹਰ ਕੋਈ ਠੇਡਾ ਮਾਰ ਕੇ ਲੰਘਦਾ ਹੈ। ਹਰ ਬੰਦੇ ਨੂੰ ਆਪਣੇ ਪੈਰਾਂ ਉਤੇ ਖੜ੍ਹੇ ਹੋਣ ਦੀ ਹਿੰਮਤ ਰੱਖਣੀ ਚਾਹੀਦੀ ਹੈ। ਤਾਂਹੀ ਸੰਗੀ ਸਾਥੀ ਸਾਥ ਦੇ ਕੇ ਮੋਂਡਾ ਦੇ ਸਕਦੇ ਹਨ। ਨੌਜੁਵਾਨਾਂ ਵਿੱਚ ਸ਼ਕਤੀ ਤੇ ਜ਼ੋਸ਼ ਹੌਸਲੇ ਵੱਧ ਹੁੰਦੇ ਹਨ। ਉਹ ਅਸਾਨੀ ਨਾਲ ਹਰ ਮੁਸ਼ਕਲ ਵਿਚੋਂ ਲੰਘ ਜਾਂਦੇ ਹਨ।
ਘਰ ਵਿੱਚ ਲੜਾਈ ਰੱਖਣਾਂ ਵੀ ਇੱਕ ਜਹਿਮਤ ਹੈ। ਨਿੱਕੀ-ਨਿੱਕੀ ਗੱਲ ਉਤੇ ਬੁਖੇੜਾ ਸ਼ੁਰੂ ਕਰ ਦੇਣਾਂ ਇੱਕ ਮਸੀਬਤ ਹੈ। ਇਸ ਦਾ ਹਲ ਲੱਭਣਾਂ ਬਹੁਤ ਜਰੂਰੀ ਹੈ। ਇੱਕ ਤਾਂ ਪਹਿਲਾਂ ਚੁੱਪ ਰਹਿ ਕੇ ਦੇਖ ਲਿਆ ਜਾਵੇ। ਚੁੱਪ ਰਹਿੱਣ ਨਾਲ ਬਹੁਤ ਸਾਰੀਆ ਲੜਾਈਆਂ ਟਲ਼ ਜਾਂਦੀਆਂ ਹਨ। ਬੋਲ-ਕਬੋਲ ਬੋਲੇ ਜਾਣਗੇ, ਦੂਜਾ ਵੀ ਜੁਆਬ ਵਿੱਚ ਉਹੀ ਕਹੇਗਾ। ਨਾਂ ਕਿਸੇ ਨੂੰ ਕੁੱਝ ਕਹੋ, ਨਾਂ ਹੀ ਸੁਣੋ। ਦੂਜਾ ਰਸਤਾ ਹੈ। ਜੇ ਕੋਈ ਬੈਠ ਕੇ ਗੱਲ ਸੁਣਨ ਵਾਲਾ ਹੈ। ਸੁਚਜੀਆਂ ਸੋਹਣੀਆਂ ਗੱਲਾਂ-ਬਾਤਾਂ ਕਰਨ ਨਾਲ ਰਸਤੇ ਵੀ ਨਿੱਕਲਦੇ ਹਨ। ਕੁੱਝ ਦੂਜੇ ਬੰਦੇ ਤੋਂ ਸੁਝਾਅ ਲੈਣ ਨਾਲ ਮਾਮਲਾ ਸੁਲਝ ਜਾਂਦਾ ਹੈ। ਕਾਂਵਾਂ ਰੋਲੀ ਵਿੱਚ ਉਲਝ ਵੀ ਜਾਂਦਾ ਹੈ। ਜੇ ਮਾਮਲਾ ਬਿਗੜ ਜਾਵੇ, ਉਸ ਵਿਚੋਂ ਮਸੀਬਤਾਂ, ਦਰਦ, ਦੁੱਖ ਨਿੱਕਲਦੇ ਹਨ। ਜਦੋਂ ਇਨਸਾਨ ਨੂੰ ਚਿੰਤਾਂ ਹੁੰਦੀ ਹੈ। ਉਹ ਬਿਮਾਰ ਰਹਿੱਣ ਲੱਗ ਜਾਂਦਾ ਹੈ। ਸ਼ੂਗਰ ਬਲਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਚਿੰਤਾਂ ਤੋਂ ਪੈਦਾ ਹੁੰਦੀਆਂ ਹਨ। ਆਮ ਹੀ ਲੋਕ ਕਹਿੰਦੇ ਹਨ, " ਨਸ਼ੇ ਖਾਣ ਵਾਲਿਆਂ ਦੇ ਗੁਰਦੇ ਫੇਲ ਹੁੰਦੇ ਹਨ। " ਮੈਂ ਬਹੁਤ ਲੋਕ ਐਸੇ ਦੇਖੇ ਹਨ। ਸਾਰੀ ਉਮਰ ਚਾਹ ਵੀ ਨਹੀਂ ਪੀਤੀ। ਕਦੇ ਮੀਟ ਨਹੀਂ ਖਾਦਾ। ਬਿਮਾਰੀਆਂ ਬਿਲਕੁਲ ਦੂਜੇ ਲੋਕਾਂ ਵਾæਲੀਆਂ ਹੀ ਲੱਗੀਆਂ ਹਨ। ਸਮੇਂ ਸਿਰ ਪਤਾ ਲੱਗ ਜਾਵੇ, ਇਲਾਜ਼ ਵੀ ਹੋ ਸਕਦਾ ਹੈ। ਬਿਮਾਰ ਬੰਦੇ ਨੂੰ ਆਪ ਹਿੰਮਤ ਕਰਨੀ ਪੈਣੀ ਹੈ। ਡਾਕਟਰ ਕੋਲ ਜਾਂਣਾ ਪੈਣਾਂ ਹੈ। ਦੁਵਾਈ ਖਾਂ ਕੇ ਹੌਸਲਾਂ ਰੱਖਣਾਂ ਪੈਣਾਂ ਹੈ। ਸਰੀਰ ਚਲਦੇ ਫਿਰਦੇ ਰੱਖਣੇ ਚਾਹੀਦਾ ਹੈ। ਬੇਕਾਰ ਪਏ ਲੋਹੇ ਨੂੰ ਵੀ ਜੰਗ ਲੱਗ ਜਾਂਦਾ ਹੈ। ਰੱਬ ਨੇ ਇੰਨਾਂ ਵਧੀਆ ਸਰੀਰ ਦਿੱਤਾ ਹੈ। ਅੰਗ ਪੈਰ ਪੂਰੇ ਹਨ। ਚਲ ਫਿਰ ਸਕਦੇ ਹਾਂ। ਆਪਣਾਂ ਕੰਮ ਆਪ ਕਰਨਾਂ ਵੀ ਚਾਹੀਦਾ ਹੈ। ਹਰ ਹਾਲਤ ਵਿੱਚ ਹੰਮਲਾ ਮਾਰਨਾਂ ਪੈਣਾਂ ਹੈ। ਆਪੇ ਕਿਸਮਤ ਸਾਥ ਦੇਵੇਗੀ। ਭਾਗ ਆਪੇ ਬਣ ਜਾਣਗੇ। ਕਿਸੇ ਵੀ ਹਾਲਤ ਵਿੱਚ ਹਾਰਨਾਂ ਨਹੀਂ ਚਾਹੀਦਾ। ਹੰਕਾਂਰ ਵਿੱਚ ਵੀ ਨਹੀਂ ਆਉਣਾਂ ਚਾਹੀਦਾ। ਨਾਲ ਵਾਲੇ ਦੋਸਤਾਂ, ਮਿੱਤਰਾਂ, ਪਰਿਵਾਰ ਨੂੰ ਵੀ ਆਪਣੇ ਸਰੀਰ ਦੀ ਤਰਾਂ ਪਿਆਰ ਕਰਨਾਂ ਚਾਹੀਦਾ ਹੈ। ਇੰਨਾਂ ਸਬ ਦੇ ਨਾਲ ਹੀ ਅਸੀਂ ਜੀਅ ਸਕਦੇ ਹਾਂ। ਇੰਨਾਂ ਸਭ ਦੀ ਸੰਭਾਲ ਕਰਨੀ ਸਾਡੀ ਸਭ ਦੀ ਜਿੰਮੇਬਾਰੀ ਹੈ।

Comments

Popular Posts