ਸਾਨੂੰ ਪ੍ਰਸੰਸਾ ਦੀ ਲੋੜ ਹੈ।
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਪ੍ਰਸੰਸਾ ਕਰਨੀ ਬਹੁਤ ਔਖੀ ਹੈ। ਬਹੁਤੇ ਬੰਦਾ ਸੋਚਦੇ ਹਨ। ਇਸ ਨੇ ਕੀ ਕਮਾਲ ਕਰ ਦਿੱਤਾ। ਇਹ ਤਾਂ ਉਸ ਦੀ ਜੁੰਮੇਵਾਰੀ ਸੀ। ਕੀ ਅੱਲਗ ਕਰ ਦਿੱਤਾ ਹੈ? ਕਿਸੇ ਦੂਜੇ ਦੀ ਪ੍ਰਸੰਸਾ ਕਰਨ ਵੇਲੇ ਆਪਣੇ ਆਪ ਤੋਂ ਅੱਗਲੇ ਨੂੰ ਚੰਗਾ ਦੱਸਣਾਂ ਪੈਂਦਾ ਹੈ, " ਤੂੰ ਬਹੁਤ ਚੰਗਾ ਕੰਮ ਕੀਤਾ ਹੈ। ਮੈਂ ਤੇਰੇ ਵਾਂਗ ਨਹੀਂ ਕਰ ਸਕਦਾ। " ਪ੍ਰਸੰਸਾ ਵਿੱਚ ਬੋਲੇ ਦੋ ਬੋਲ ਕਿਸੇ ਦੀ ਜਿੰਦਗੀ ਬਦਲ ਸਕਦੇ ਹਨ। ਜਿੰਦਗੀ ਤੋਂ ਹਾਰੇ ਬੰਦੇ ਨੂੰ ਕਿਸੇ ਨੂੰ ਜਿਉਣ ਲਈ ਮਜ਼ਬੂਰ ਕਰ ਸਕਦੇ ਹਨ। ਕਮਜ਼ੋਰ ਨੂੰ ਸਕਤੀ ਦੇ ਸਕਦੇ ਹਨ। ਕਿਸੇ ਵੀ ਬੰਦੇ ਨੂੰ, ਕੰਮ ਨੂੰ ਬਲੰਦੀਆਂ ਉਤੇ ਪਹੁੰਚਾਂ ਸਕਦੇ ਹਨ। ਕਈਆਂ ਨੂੰ ਪਤਾ ਹੁੰਦਾ ਹੈ। ਕੰਮ ਬਹੁਤ ਵਧੀਆਂ ਹੋ ਰਿਹਾ ਹੈ। ਪਤੀ-ਪਤਨੀ ਬਹੁਤ ਵਧੀਆ ਕਮਾਈ ਕਰਦੇ ਹਨ। ਘਰ ਵਿੱਚ ਸੋਹਣੇ ਬੱਚੇ ਖੇਡ ਰਹੇ ਹਨ। ਘਰ ਦੀਆਂ ਔਰਤਾਂ ਹਰ ਰੋਜ਼ ਖਾਂਣਾਂ ਬਹੁਤ ਵਧੀਆ ਬਣਾ ਰਹੀਆਂ ਹਨ। ਘਰ ਠੀਕ-ਠਾਕ ਚਲ ਰਿਹਾ ਹੈ। ਬਹੂ ਸੱਸ-ਸੌਹੁਰੇ ਦੀ ਸੇਵਾ ਵੀ ਕਰ ਰਹੀ ਹੈ। ਸੱਸ-ਸੌਹੁਰਾ ਨੂੰਹੁ ਨੂੰ ਬਹੁਤ ਪਿਆਰ ਕਰਦੇ ਹਨ। ਪਰ ਕਦੇ ਵੀ ਇੱਕ ਦੂਜੇ ਦੀ ਪ੍ਰਸੰਸ ਨਹੀਂ ਕਰਦੇ। ਪਤੀ-ਪਤਨੀ ਦੋ ਹੀ ਹੁੰਦੇ ਹਨ। ਇੱਕ ਦੂਜੇ ਦਾ ਸਾਥ ਦਿੰਦੇ ਹੋਏ। ਉਹ ਹਰ ਮੁਸ਼ਕਲਾਂ ਵਿੱਚ ਲੰਘਦੇ ਜਾਂਦੇ ਹਨ। ਇੱਕ ਕਾਮਜ਼ਾਬ ਘਰ ਬਣਾ ਲੈਂਦੇ ਹਨ। ਹਰ ਬੰਦਾ ਪ੍ਰਸੰਸਾ ਚਾਹੁੰਦਾ ਹੈ। ਉਸ ਦੇ ਸਰੀਰ ਹੱਥਾਂ-ਪੈਰਾਂ ਦੀ ਪ੍ਰਸੰਸਾ ਕਰੀਏ ਤਾਂ ਉਸ ਦੇ ਚੇਹਰੇ ਉਤੇ ਖੁਸ਼ੀ ਆ ਜਾਂਦੀ ਹੈ। ਉਹ ਪ੍ਰਸੰਸਾ ਕਰਨ ਵਾਲੇ ਦੇ ਗੁਣ ਗਾਉਣ ਲੱਗ ਜਾਂਦਾ ਹੈ। ਜਿਹੜਾ ਅਸੀਂ ਕੰਮ ਕਰਦੇ ਹਾਂ। ਇਹ ਵੀ ਚਹੁੰਦੇ ਹਾਂ। ਉਸ ਦੀ ਪ੍ਰਸੰਸਾ ਕੀਤੀ ਜਾਵੇ। ਅਗਰ ਸਾਨੂੰ ਜਾਬ ਉਤੋਂ ਮਾਲਕ ਬੋਨਸ ਦਿੰਦਾ ਹੈ। ਤਨਖ਼ਾਹ ਦੇ ਨਾਲ ਕੁੱਝ ਹੋਰ ਪੈਸੇ ਦਿੰਦਾ ਹੈ। ਲੰਚ ਵੇਲੇ ਕੁੱਝ ਪੱਲਿਉ ਖਾਣ ਨੂੰ ਕਦੇ ਖ੍ਰੀਦ ਕੇ ਦੇ ਦਿੰਦਾ ਹੈ। ਥੌੜੀ ਜਿਹੀ ਖੁਸ਼ਾਮਦੀ ਨਾਲ ਖੁਸ਼ੀ ਮਿਲਦੀ ਹੈ। ਸਾਰੇ ਮਜ਼ਦੂਰ ਆਪਣੇ ਮਾਲਕ ਲਈ ਇਮਾਨਦਾਰੀ ਨਾਲ ਹੋਰ ਵੀ ਵੱਧ ਚੜ੍ਹ ਕੇ ਕੰਮ ਕਰਦੇ ਹਨ। ਸਾਨੂੰ ਪ੍ਰਸੰਸਾ ਦੀ ਲੋੜ ਹੈ। ਇਹ ਪ੍ਰਸੰਸਾ ਸ਼ਾਬਸ਼ੇ ਸਾਡੇ ਲਈ ਕਾਰ ਵਿੱਚ ਤੇਲ ਦੇ ਕੰਮ ਕਰਨ ਵਾਂਗ ਸਾਨੂੰ ਹੋਰ ਕੰਮ ਕਰਨ ਲਈ ਉਤਸ਼ਾਹਤ ਕਰਦੀ ਹੈ। ਸਾਨੂੰ ਹਰ ਕੰਮ ਲਈ ਫੀਡਬੈਕ ਚਾਹੀਦੀ ਹੈ। ਛੋਟੇ ਬੱਚੇ ਨੂੰ ਵੀ ਦੱਸਣਾਂ ਪੈਂਦਾ ਹੈ। ਇਹ ਤੂੰ ਬਹੁਤ ਵਧੀਆਂ ਖੇਡ, ਖੇਡ ਰਿਹਾਂ ਹੈ। ਉਹ ਆਪਦਾ ਸਾਰਾ ਬਲ ਖੇਡ ਉਤੇ ਲਗਾ ਦਿੰਦਾ ਹੈ। ਪੜ੍ਹਨ ਵਾਲੇ ਬੱਚਿਆਂ ਨੂੰ ਵੀ ਸ਼ਾਬਸ਼ੇ ਦੇਣ ਦੀ ਲੋੜ ਹੈ। ਜਿਹੜੇ ਵੀ ਪੰਜਾਬੀ ਬੋਲੀ ਦੀ ਸੇਵਾ ਲਿਖ, ਛਾਪ ਕੇ ਕਰ ਰਹੇ ਹਨ। ਉਹ ਬਹੁਤ ਵਧੀਆਂ ਕਰ ਰਹੇ ਹਨ। ਆਉਣ ਵਾਲੀਆਂ ਪੀੜੀਆਂ ਦੇ ਲੋਕ ਇਸ ਨੂੰ ਪੜ੍ਹ ਕੇ ਬੀਤੇ ਅੱਜ ਬਾਰੇ ਅੰਨਦਾਜ਼ਾ ਲਗਾ ਸਕਦੇ ਹਨ। ਜਦੋਂ ਕੋਈ ਨਵਾਂ ਪੇਪਰ ਅਖ਼ਬਾਰ ਮੈਗਜ਼ੀਨ, ਨੈਟ ਉਤੇ ਮੀਡੀਆ ਸ਼ੁਰੂ ਕਰਦਾ ਹੈ। ਸਮੇਂ ਦੇ ਨਾਲ ਲੋਕ ਉਸ ਨਾਲ ਜੁੜਦੇ ਜਾਂਦੇ ਹਨ। ਉਸ ਦੀ ਪ੍ਰਸੰਸਾ ਕਰਦੇ ਹਨ। ਮੱਦਦ ਕਰਦੇ ਹਨ। ਬਿਜ਼ਨਸ ਮੈਨ ਵੀ ਇਸ਼ਤਿਹਾਰ ਇਸ ਲਈ ਕਰਾਉਂਦੇ ਹਨ। ਲੋਕ ਇਸ਼ਤਿਹਾਰ ਵਿੱਚ ਬਿਜ਼ਨਸ ਦੀ ਪ੍ਰਸੰਸਾ ਦੇਖ ਕੇ, ਖ੍ਰੀਦਦਾਰ ਬਣ ਜਾਂਦੇ ਹਨ। ਲੋਕਾਂ ਵਿੱਚ ਰੱਬ ਵੱਸਦਾ ਹੈ। ਜੋ ਆਪਣੇ ਮਿੱਠੇ ਬੋਲਾਂ ਦੀ ਸ਼ਕਤੀ ਨਾਲ ਸਹਾਇਤਾ ਕਰਦੇ ਹਨ।
ਜਦੋਂ ਅਸੀਂ ਕੋਈ ਕੰਮ ਕਰਦੇ ਹਾਂ। ਪੂਰੀ ਦੁਨੀਆਂ ਵਿਚੋਂ ਇੱਕ ਵੀ ਪ੍ਰਸੰਸਕਿ ਸਾਡੇ ਨਾਲ ਖੜ੍ਹ ਜਾਵੇ। ਸਾਨੂੰ ਥੱਮ ਲੱਗ ਜਾਂਦਾ ਹੈ। ਸ਼ਕਤੀ ਆ ਜਾਂਦੀ ਹੈ। ਹੋਰ ਜ਼ਿਆਦਾ ਕੰਮ ਕਰਨ ਲਈ ਡੱਟ ਜਾਂਦੇ ਹਾਂ। ਦੁਨੀਆਂ ਪੂਰੀ ਇੱਕ ਪਾਸੇ ਹੋਵੇ। ਫਿਰ ਵੀ ਜਿੱਤ ਜਾਂਦੇ ਹਾਂ। ਇਕ ਵਾਰ ਮੈਂ ਜਾਬ ਉਤੇ ਸੀ। ਉਸ ਦਿਨ ਮੈਂ ਰੇਡੀਉ ਉਤੇ ਆਪਣੀ ਕਾਵਿਤਾ ਸੁਣਾ ਰਹੀ ਸੀ। ਉਸ ਕਾਵਿਤਾ ਨੂੰ ਮੇਰੀ ਮਨੇਜ਼ਰ ਨੇ ਵੀ ਸਿਣਆ। ਉਸ ਨੇ ਸਿਰਫ਼ ਮੇਰੀ ਅਵਾਜ਼ ਸੁਣੀ ਸੀ। ਉਹ ਬਾਜ਼ਨੀਆਂ ਦੀ ਮੁਸਲਮਾਨ ਔਰਤ ਸੀ। ਉਸ ਦੀ ਆਪਣੀ ਹੋਰ ਕੋਈ ਭਾਂਸ਼ਾ ਸੀ। ਉਸ ਨੇ ਮੇਰੀ ਅਵਾਜ਼ ਸੁਣ ਕੇ ਪੁੱਛਿਆ, " ਇਹ ਤੂੰ ਰੇਡੀਉ ਉਤੇ ਸੁਣਾ ਰਹੀ ਹੈ। ਇਸ ਨੂੰ ਕਿੰਨੇ ਲਿਖਿਆ ਹੈ? " ਮੈਂ ਉਸ ਨੂੰ ਦੱਸਿਆ, " ਇਹ ਮੈਂ ਆਪ ਲਿਖਿਆ ਹੈ। " ਉਹ ਬਹੁਤ ਖੁਸ਼ ਹੋਈ। ਉਸ ਨੇ ਮੈਨੂੰ ਕਿਹਾ, " ਤੂੰ ਬਹੁਤ ਚੰਗਾ ਕੰਮ ਕਰ ਰਹੀ ਹੈ। ਇਸ ਕੰਮ ਨੂੰ ਕਰੀਂ ਚੱਲੀ। ਇੱਕ ਦਿਨ ਆਵੇਗਾ। ਲੋਕਾਂ ਵਿੱਚ ਜਾਣੀ ਜਾਵੇਗੀ। " ਮੈਂ ਹੈਰਾਨ ਸੀ। ਉਸ ਨੂੰ ਮੇਰੀ ਕਾਵਿਤਾ ਦਾ ਕੁੱਝ ਵੀ ਸਮਝ ਨਹੀਂ ਲੱਗਾ ਸੀ। ਸਿਰਫ਼ ਇਹੀ ਪਤਾ ਸੀ। ਮੈਂ ਲਿਖ ਕੇ ਆਪ ਕੁੱਝ ਰੇਡੀਉ ਉਤੇ ਬੋਲਿਆ ਹੈ। ਇਸੇ ਗੱਲ ਉਤੇ ਉਸ ਨੇ ਮੈਨੂੰ ਹੌਸਲਾਂ ਦਿੱਤਾ। ਉਸ ਦੀ ਕੀਤੀ ਪ੍ਰਸੰਸਾ ਨੇ ਮੈਨੂੰ ਹਰ ਸਮੇਂ ਲਿਖਣ ਲਈ ਮਜ਼ਬੂਰ ਵੀ ਕੀਤਾ ਹੈ। ਜੇ ਕੋਈ ਅੜਬ ਮਨੇਜ਼ਰ ਹੁੰਦੀ, ਹੁੰਦਾ। ਉਸ ਨੇ ਐਕਸ਼ਨ ਲੈ ਲੈਣਾਂ ਸੀ। ਬਈ ਜਾਬ ਉਤੇ ਆਈ ਹੋਈ ਹੈ। ਜਾਂ ਰੇਡੀਉ ਦੇ ਕਵੀ ਦਰਬਾਰ ਵਿੱਚ ਆਈ ਹੈ। ਮੈਂ ਆਪ ਵੀ ਉਨਾਂ ਦੋਸਤਾਂ ਦੀ ਪ੍ਰਸੰਸਾ ਕਰਦੀ ਰਹਿੰਦੀ ਹਾਂ। ਮੈਨੂੰ ਸਾਰੇ ਯਾਦ ਰਹਿੰਦੇ ਹਨ। ਜਦੋਂ ਕੁੱਝ ਵੀ ਲਿਖਿਆ ਛੱਪਦਾ ਹੈ। ਹੋਰ ਲਿਖਣ ਦੀ ਸ਼ਕਤੀ ਆ ਜਾਂਦੀ ਹੈ। ਸ਼ੁਰੂ ਵਿੱਚ ਸਬ ਤੋਂ ਪਹਿਲਾ ਮੈਂ ਦੁੱਖਆਰੀ ਅੋਰਤ ਉਤੇ ਲਿਖਿਆ ਸੀ। ਜਿਸ ਨੂੰ ਪਤੀ ਘਰੋਂ ਕੱਢ ਦਿੰਦਾ ਹੈ। ਅੱਗਲੇ ਹੀ ਦਿਨ ਉਹ ਛੱਪ ਗਿਆ ਸੀ। ਇਸ ਨੇ ਵੀ ਮੈਨੂੰ ਬਹੁਤ ਸ਼ਕਤੀ ਦਿੱਤੀ ਸੀ।
ਹੋਰ ਵੀ ਬਿਜ਼ਨਸ ਵਿੱਚ ਅਸੀਂ ਉਸ ਦੇ ਪ੍ਰਸੰਸਕਿ ਬਣ ਕੇ ਚੀਜ਼ਾ ਖ੍ਰੀਦਦੇ ਹਾਂ। ਕੀ ਕਦੇ ਸੋਫ਼ੇ ਬਣਾਉਣ ਵਾਲੇ ਮਜ਼ਦੂਰ ਨੂੰ ਕਿਹਾ ਹੈ, " ਇਹ ਸੋਫ਼ਾ ਸੈਟ ਬਹੁਤ ਵਧੀਆ ਬਣਾਇਆ ਹੈ। ਇਸ ਉਤੇ ਬੈਠਣ ਨਾਲ ਬਹੁਤ ਅਰਾਮ ਮਿਲਦਾ ਹੈ। ਇਹ ਹੋਰ ਵੀ ਲੋਕਾਂ ਨੂੰ ਪਸੰਦ ਹੈ " ਅਗਰ ਅਸੀਂ ਹਰ ਕੋਈ ਆਪਣੀ ਜੁੰਮੇਬਾਰੀ ਸਮਝ ਲਈਏ। ਹਰ ਕੀਤੇ ਕੰਮ ਦੇ ਪ੍ਰਸੰਸਕਿ ਬਣੀਏ। ਸਾਨੂੰ ਹੋਰ ਵੀ ਚੰਗਾ ਕੰਮ ਕੀਤਾ ਮਿਲਣ ਲੱਗ ਜਾਵੇਗਾ। ਦੁਨੀਆਂ ਨਿਖਰ ਜਾਵੇਗੀ। ਚੀਜ਼ਾਂ ਹੋਰ ਵੀ ਸੁੱਧ ਬਣਨ ਲੱਗ ਜਾਣਗੀਆਂ। ਪਹਿਲਾਂ ਸਾਨੂੰ ਹੋਰਾਂ ਲਈ ਇਮਾਨਦਾਰ ਬਣਨ ਦੀ ਲੋੜ ਹੈ।

Comments

Popular Posts