ਘਰਦੇ ਮਾਮਲੇ ਵਿੱਚ ਕਿਸੇ ਦੂਜੇ ਨੂੰ ਨਾਂ ਪੈਣ ਦਿਉ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜਿਥੇ ਚਾਰ ਦਿਵਾਰੀ ਵਿੱਚ ਰਲ ਕੇ ਦੋ-ਚਾਰ ਜਾਣੇ ਰਹਿੰਦੇ ਹਨ। ਉਸ ਨੂੰ ਘਰ ਕਹਿੰਦੇ ਹਨ। ਘਰ ਪਤੀ-ਪਤਨੀ ਨਾਲ ਬਣਦਾ ਹੈ। ਬੱਚਿਆਂ ਨਾਲ ਅੱਗੇ ਤੁਰਦਾ ਹੈ। ਉਹੀ ਮਾਂਪੇ, ਭੈਣ-ਭਰਾ ਹੋਰ ਰਿਸ਼ਤੇ ਬਣਾਉਂਦੇ ਹਨ। ਸਮਾਜ ਬਣਦਾ ਹੈ। ਜਿੰਦਗੀ ਦਾ ਸਫਰ ਤੱਪਸਿਆ ਹੈ। ਬਹੁਤ ਕੱਠਨ ਹੈ। ਬਹੁਤ ਜ਼ਿਆਦਾ ਸ਼ਹਿਣਸ਼ੀਲਤਾ, ਪਿਆਰ ਦੀ ਲੋੜ ਹੈ। ਨਹੀਂ ਤਾਂ ਇੱਕਠੇ ਇੱਕ ਸਾਥ ਰਹਿੰਦੇ ਹੋਏ, ਆਪਸ ਵਿੱਚ ਵਿਚਾਰਾਂ ਦੇ ਟੱਕਰਾ ਹੁੰਦੇ ਰਹਿੰਦੇ ਹਨ। ਬੋਲ-ਕਬੋਲ ਵੀ ਹੁੰਦੇ ਹਨ। ਜਿਥੇ ਇੱਕ ਤੋਂ ਵੱਧ ਇਨਸਾਨ ਹੋਣਗੇ, ਗੱਲ-ਬਾਤ ਹੋਵੇਗੀ। ਜਦੋਂ ਦੂਜਾ ਬੰਦਾ ਉਸ ਨਾਲ ਸਹਿਮਤ ਨਹੀਂ ਹੁੰਦਾ। ਬਹਿਸ ਹੋਣ ਲੱਗ ਜਾਂਦੀ ਹੈ। ਸਮੇਂ ਨਾਲ ਮਨ ਦੇ ਗੁੱਸੇ ਆਪੇ ਮਿਟਾਦੇ ਰਹਿੰਦੇ ਹਨ। ਸਿਆਣੇ ਕਹਿੰਦੇ ਹਨ, " ਲੜਾਈ ਦਾ ਕੀ ਹੈ? ਜਿੰਨੀ ਮਰਜ਼ੀ ਗੱਲ ਨੂੰ ਖਿੱਚੀ ਚੱਲੋ। ਵਧੀ ਜਾਵੇਗੀ। ਕਲੇਸ ਨਾਲ ਮੂੰਹ ਕਾਲਾ ਹੁੰਦਾ ਹੈ। ਲੜਾਕੂ ਬੰਦਾ ਆਪ ਜਲਦਾ-ਸੜਦਾ ਰਹਿੰਦਾ ਹੈ। ਹੋਰਾਂ ਉਤੇ ਵੀ ਅਸਰ ਪਾਉਂਦਾ ਹੈ।" ਜਿਹੜੇ ਲੋਕ ਆਪਣੇ ਬਿਤੇ ਮਾੜੇ ਸਮੇਂ ਨੂੰ ਭੁੱਲ ਜਾਂਦੇ ਹਨ। ਉਹ ਸੁੱਖੀ ਰਹਿੰਦੇ ਹਨ। ਉਸ ਬਾਰੇ ਅਸੀਂ ਕਹਿੰਦੇ ਹਾਂ, " ਇਹ ਬੰਦਾ ਬਹੁਤ ਛੇਤੀ ਘੁੱਲ-ਮਿਲ ਜਾਂਦਾ ਹੈ। ਰਿਲਾਉਟਾ ਹੈ। " ਜਿਹੜੇ ਲੋਕ ਕਿਸੇ ਨੂੰ ਮੁਆਫ਼ ਨਹੀਂ ਕਰਦੇ। ਘਰ ਦੀਆਂ, ਨੌਕਰੀ ਦੀਆਂ ਗੱਲਾਂ ਏਧਰ ਉਧਰ ਕਰਦੇ ਹਨ। ਉਹ ਕੋਈ ਬਹੁਤੀ ਸਿਆਣਪ ਨਹੀਂ ਕਰਦੇ। ਹਰ ਕਿਸੇ ਨਾਲ ਗੁਆਂਢੀਂਆਂ, ਦੋਸਤਾਂ ਰਿਸ਼ਤੇਦਾਰਾਂ ਕੋਲ ਅਦਾਲਤ ਲਗ ਕੇ ਬੈਠ ਜਾਂਦੇ ਹਨ। ਘਰ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੱਸਦੇ ਰਹਿੰਦੇ ਹਨ। ਗੁਆਂਢੀਂਆਂ, ਦੋਸਤਾਂ ਰਿਸ਼ਤੇਦਾਰਾਂ ਨੂੰ ਦੋਂਨਾਂ ਧਿਰਾਂ ਨੂੰ ਕੁੱਝ ਕਹਿਣਾਂ ਪੈ ਜਾਂਦਾ ਹੈ। ਘਰੇ ਤਾਂ ਸਮਝੋਤਾ ਹੋ ਜਾਂਦਾ ਹੈ। ਫਿਰ ਉਨਾਂ ਦੋਸਤਾਂ ਦੀਆਂ ਗੱਲਾਂ ਰੱੜਕਦੀਆਂ ਰਹਿੰਦੀਆਂ ਹਨ। ਜਰੂਰੀ ਨਹੀਂ ਜਿਸ ਨਾਲ ਗੱਲਾਂ ਕਰ ਰਹੇ ਹੁੰਦੇ ਹਾਂ। ਉਹ ਕੋਈ ਸਿੱਧੀ ਸਲਾਅ ਦੇਵੇਗਾ। ਨਾਲੇ ਸੁਣਨ ਵਾਲੇ ਦਾ ਦਿਮਾਗ ਖ਼ਰਾਬ ਹੋ ਜਾਂਦਾ ਹੈ। ਆਪ ਘਰ ਵਿੱਚ ਸ਼ਾਮ ਨੂੰ ਫਿਰ ਇੱਕ ਹੋ ਜਾਂਦੇ ਹਨ। ਘਰਦੇ ਮਾਮਲੇ ਵਿੱਚ ਕਿਸੇ ਨੂੰ ਨਾਂ ਪੈਣ ਦਿਉ। ਸਿਆਣਾਂ ਬੰਦਾ ਤਾਂ ਕਿਸੇ ਦੇ ਘਰ ਵਿੱਚ ਦਖ਼ਲ ਨਹੀਂ ਦਿੰਦਾ। ਸਿਆਣੇ ਕਹਿੰਦੇ ਹਨ, " ਪਤੀ-ਪਤਨੀ ਦੀ ਗੱਲ ਵਿੱਚ ਦਖ਼ਲ ਨਹੀਂ ਦੇਣਾਂ ਚਾਹੀਦਾ। ਇਹ ਬਿੰਦ ਵਿੱਚ ਇੱਕ ਹੋ ਜਾਂਦੇ ਹਨ। ਵਿੱਚ ਬੋਲਣ ਵਾਲਾ ਫਿਕਾ ਪੈ ਜਾਂਦਾ ਹੈ। " ਕਿਸੇ ਨੂੰ ਆਪਣੇ ਘਰ ਦੀ ਗੱਲ ਦੱਸਾਗੇ ਨਹੀਂ। ਕੋਈ ਬਾਹਰਲਾ ਬੰਦਾ ਘਰ ਵਿੱਚ ਦæਖਲ ਨਹੀਂ ਦੇ ਸਕਦਾ। ਬੇੜੀ ਉਦੋਂ ਡੁਬਦੀ ਹੈ। ਜਦੋਂ ਉਸ ਵਿੱਚ ਸੁਰਾਖ਼ ਹੋਵੇਗਾ। ਨਿੱਕੀਆਂ-ਨਿੱਕੀਆਂ ਗੱਲਾਂ ਦੀ ਨੁਕਤਾ ਚਿੰਨੀ ਹੀ ਲੜਾਈ ਦਾ ਕਾਰਨ ਬਣਦੀ ਹੈ। ਬਣੇ ਬਣਾਏ ਘਰ ਟੁੱਟ ਜਾਂਦੇ ਹਨ। ਹੁੰਦਾ ਉਦੋਂ ਹੀ ਹੈ। ਜਦੋਂ ਕੋਈ ਘਰ ਵਿੱਚ ਨਵਾਂ ਮੈਂਬਰ ਬਹੂ-ਜਮਾਈ ਜਾਂ ਕੋਈ ਹੋਰ ਆਉਂਦਾ ਹੈ। ਕਿਸੇ ਦਾ ਸੁਭਾਅ ਨਹੀਂ ਮਿਲਦਾ ਹੁੰਦਾ। ਨਾਂ ਹੀ ਕੋਈ ਕਿਸੇ ਦੀਆਂ ਆਦਤਾਂ ਬਦਲ ਸਕਦਾ ਹੈ। ਇਸ ਲਈ ਨਵੇਂ ਰਿਸ਼ਤੇ ਜੋਂੜਨ ਲੱਗੇ, ਲੋਕ ਖਾਨਦਾਨ ਦੇਖਦੇ ਹਨ। ਖਾਨਦਾਨ ਦੇਖਣ ਦਾ ਮੱਤਲੱਬ ਇਹੀ ਹੁੰਦਾ ਹੈ। ਬੰਦਿਆਂ ਦਾ ਮਿਲਵਰਤਣ ਕਿਹੋ ਜਿਹਾ ਹੈ? ਕੀ ਲੰਬੇ ਸਮੇਂ ਲਈ ਰਿਸ਼ਤੇ ਨਿਭਾਉਣੇ ਆਉਂਦੇ ਹਨ? ਜੋ ਹੋਰਾਂ ਨੂੰ ਪਿਆਰ ਕਰਦਾ ਹੋਵੇ। ਜਿਸ ਨੂੰ ਲੋਕਾਂ ਵਿੱਚ ਰਲ ਕੇ ਬੈਠਣਾਂ, ਰਹਿੱਣਾਂ, ਸਹਿਣਾਂ, ਬਰਦਾਸਤ ਆਉਂਦਾ ਹੋਵੇ। ਉਹੀਂ ਰਿਸ਼ਤੇ ਨਿਭਾਂ ਸਕਦਾ ਹੈ। ਜਦੋਂ ਦੂਜੇ ਘਰ ਤੋਂ ਕੁੜੀ ਬਹੂ ਬਣ ਕੇ, ਸੌਹੁਰੇ ਘਰ ਆਉਂਦੀ ਹੈ। ਇੱਕ ਝੱਟਕੇ ਨਾਲ ਹੀ ਚੁਟਕੀ ਮਾਰੇ ਉਹ ਸੌਹੁਰੇ ਘਰ ਬਾਰੇ ਨਹੀਂ ਜਾਣ ਸਕਦੀ। ਘਰ ਵਿੱਚ ਰਹਿੰਦੀ ਹੋਈ, ਉਹ ਆਪੇ ਹੀ ਸਮੇਂ ਦੇ ਗੁਜ਼ਰਨ ਨਾਲ ਢਲ ਜਾਵੇਗੀ। ਕੁੱਝ ਗੱਲਾਂ ਉਸ ਦੀਆਂ ਵੀ ਸਹਿਣੀਆਂ ਪੈਣੀਆਂ ਹਨ। ਲੋਕਾਂ, ਰਿਸ਼ਤੇਦਾਰਾਂ ਵਿੱਚ ਉਸ ਦੀ ਭੰਡੀ ਕਰਨ ਨਾਲ ਕੀ ਫ਼ਰਕ ਪੈਣ ਲੱਗਾ? ਸਗੋਂ ਘਰ ਵਿੱਚ ਹੋਰ ਵੀ ਅਸ਼ਾਂਤੀ, ਤਣਾਅ ਬਣ ਸਕਦਾ ਹੈ। ਗੱਲ ਘੁੰਮ ਕੇ ਉਸ ਬੰਦੇ ਕੋਲ ਆ ਜਾਂਦੀ ਹੈ। ਜਿਥੋਂ ਗੱਲ ਤੁਰੀ ਹੁੰਦੀ ਹੈ। ਦੁਨੀਆਂ ਗੋਲ ਹੈ। ਚਾਹੇ ਗੱਲ ਕਿਸੇ ਨਾਲ ਕਰਕੇ, ਅੱਗਲੇ ਦਾ ਮੂੰਹ ਵੀ ਬੰਨ ਦੇਈਏ, ਗੱਲ ਅੱਗੇ ਨਾਂ ਕਰੀਂ। ਜਦੋਂ ਸਾਡੇ ਆਪਣੇ ਢਿੱਡ ਵਿੱਚ ਗੱਲ ਨਹੀਂ ਪਚੀ। ਦੂਜਾ ਬੰਦਾ ਕਿਉਂ ਆਪਣੇ ਅੰਦਰ ਲੋਕਾਂ ਦੀਆਂ ਚੁਗਲੀਆ ਰੱਖ ਕੇ, ਸਰੀਰ ਨੂੰ ਬਿਮਾਰੀਆਂ ਲਾਵੇਗਾ। ਅਗਰ ਘਰ ਵਿੱਚ ਰਹਿੱਣ ਵਾਲੇ ਹੱਲ ਨਹੀਂ ਲੱਭ ਸਕਦੇ। ਬਾਹਰ ਵਾਲੇ ਲੋਕ ਕੀ ਕਰ ਦੇਣਗੇ?
ਔਰਤਾਂ ਨੂੰ ਬਹੁਤ ਆਦਤ ਹੁੰਦੀ ਹੈ। ਘਰ ਦੀ ਗੱਲ ਬਾਹਰ ਕਰਨ ਦੀ ਢਿੱਲ ਨਹੀਂ ਕਰਦੀਆਂ। ਪਤੀ ਘਰ ਵਿੱਚ ਪਤਨੀ ਨੂੰ ਕਿਸੇ ਗੱਲੋਂ ਘੂਰ ਦੇਵੇ। ਪਤਨੀ ਕੁੱਝ ਬੋਲ ਦੇਵੇ। ਝੱਟ ਲੜਾਈ ਹੋ ਜਾਂਦੀ ਹੈ। ਇਕ ਜਾਣਾਂ ਚੁਪ ਹੋ ਜਾਵੇ ਗੱਲ ਦੱਬ ਜਾਂਦੀ ਹੈ। ਜਦੋਂ ਦੂਜਾ ਵੀ ਉਹੋ ਜਿਹਾ ਹੀ ਹਾਜ਼ਰ ਜੁਆਬ ਹੋਵੇ, ਗੱਲ ਵੱਧ ਜਾਂਦੀ ਹੈ। ਸਿਮੀ ਕੱਲ ਫਿਰ ਮੇਰੇ ਕੋਲ ਆ ਗਈ। ਉਸ ਦਾ ਮੂੰਹ ਚੂੰਨੀ ਵਿੱਚ ਲਿਪੇਟਿਆ ਹੋਇਆ ਸੀ। ਮੈਂ ਸਮਝ ਗਈ ਸੀ। ਫਿਰ ਇਸ ਦੇ ਘਰ ਖੱੜਕਾ-ਦੱੜਕਾ ਹੋ ਗਿਆ ਲੱਗਦਾ ਹੈ। ਇਸ ਦਾ ਤਾਂ ਰੋਜ਼ ਦਾ ਹੀ ਇਹ ਕੰਮ ਹੈ। ਕੱਲ ਆਈ ਮੈਨੂੰ ਦੱਸ ਗਈ," ਭਾਂਡੇ ਧੋਣ ਵਾਲੀ ਮਸ਼ੀਨ ਵਿੱਚ ਸੱਸ ਨੇ, ਹੱਥਾਂ ਨਾਲ ਭਾਡੇ ਧੌਣ ਵਾਲਾ ਗਲ਼ਤ ਸਾਬਣ ਪਾ ਦਿੱਤਾ। ਝੱਗੋ-ਝੱਗ ਹੋਣ ਨਾਲ ਪਾਣੀ ਸਾਰੀ ਰਸੋਈ ਵਿੱਚ ਭਰ ਗਿਆ। ਪਤੀ ਨੇ ਆਉਂਦੇ ਮੈਨੂੰ ਕੁੱਟਣਾਂ ਸ਼ੁਰੂ ਕਰ ਦਿੱਤਾ। ਮੇਰੀ ਇੱਕ ਨਹੀਂ ਸੁਣੀ। ਮੂੰਹ ਸਿਰ ਕੁੱਟ ਕੇ ਫਿਰ ਮੁਆਫ਼ੀ ਮੰਗਦਾ ਫਿਰਦਾ ਸੀ। " ਮੈਂ ਉਸ ਨੂੰ ਕਈ ਬਾਰ ਕਹਿ ਚੁੱਕੀ ਸੀ, " ਜਦੋਂ ਉਹ ਘਰ ਹੁੰਦਾ ਹੈ। ਤੂੰ ਉਸ ਦੇ ਸਹਮਣੇ ਨਾਂ ਹੋਇਆ ਕਰ। ਆਪਣੇ ਕੰਮਰੇ ਵਿੱਚ ਬੈਠ ਕੇ ਪਾਠ ਕਰ ਲਿਆ ਕਰ। ਕੋਈ ਕਿਤਾਬ, ਅਖ਼ਬਾਰ ਪੜ੍ਹ ਲਿਆ ਕਰ। " ਪਤਾ ਮੈਨੂੰ ਵੀ ਸੀ। ਇਕੋ ਘਰ ਵਿੱਚ ਰਹਿੰਦੇ। ਬੰਦਾ ਕਿੰਨਾਂ ਕੁ ਚਿਰ ਲੁੱਕਦਾ ਛੁਪਦਾ ਰਹੇਗਾ। ਕਈ ਬਾਰ ਉਹ ਕਹਿੰਦੀ, " ਤੁਸੀਂ ਮੇਰੇ ਪਤੀ ਨਾਲ ਗੱਲ ਕਰੋਂ। ਉਸ ਨੂੰ ਸਮਝਾਵੋ। ਪਤੀ ਨੂੰ ਘੂਰੋ, ਬਈ ਤੁਸੀਂ ਸਾਡੀ ਕਹਾਣੀ ਮੀਡੀਏ ਨੂੰ ਦੱਸ ਦੇਵੋਗੇ। ਪਰ ਉਹ ਕਿਸੇ ਤੋਂ ਨਹੀਂ ਡਰਦਾ। ਜਿਹੜੇ ਬੰਦੇ ਨੂੰ ਪੁਲੀਸ ਬਹੁਤ ਬਾਰੀ ਹੱਥ-ਕੜੀ ਲਗਾ ਚੁੱਕੀ ਹੈ। ਜੇਲ ਕਈ ਬਾਰ ਕੱਟ ਆਇਆ। ਹੁਣ ਤਾਂ ਸਾਡੇ ਘਰ ਦੀ ਲੜਾਈ ਮੁੱਕ ਹੀ ਨਹੀਂ ਸਕਦੀ। ਘਰ ਕੁੱਝ ਖਾਣ ਨੂੰ ਵੀ ਨਹੀਂ ਹੈ। ਦੋ ਹਫ਼ਤੇ ਤੋਂ ਫ੍ਰਿਜ਼ ਖਾਲੀ ਪਈ ਹੈ। " ਮੈਂ ਉਸ ਨੂੰ ਕਹਿੰਦੀ, " ਕੋਈ ਕਹਾਣੀ ਲਿਖੀ ਐਸੇ ਲੋਕਾਂ ਨੂੰ ਬਦਲ ਨਹੀਂ ਸਕਦੀ। ਐਸੇ ਲੋਕਾਂ ਨੇ ਕਹਾਣੀ ਪੜ੍ਹਨੀ ਹੀ ਨਹੀਂ ਹੁੰਦੀ। ਮੈਨੂੰ ਤਾਂ ਤੂੰ ਵੀ ਢੀਠ ਹੋ ਗਈ ਲੱਗਦੀ ਹੈ। ਹਰ ਰੋਜ਼ ਘਰ ਦੀਆਂ ਗੱਲਾਂ ਦੱਸ ਕੇ ਢਿੱਡ ਹੋਲਾ ਕਰ ਲੈਂਦੀ ਹੈ। ਇਸ ਲੜਾਈ ਦਾ ਇਲਾਜ਼ ਨਹੀਂ ਲੱਭਦੀ। " ਉਹ ਘਰ ਮੁੜ ਗਈ ਸੀ। ਸ਼ਾਂਮ ਨੂੰ ਮੈਨੂੰ ਉਸ ਦਾ ਫੋਨ ਆ ਗਿਆ। ਉਸ ਨੇ ਕਿਹਾ," ਹੁਣ ਸਾਡੀ ਲੜਾਈ ਮੁੱਕ ਗਈ ਹੈ। ਤੁਸੀਂ ਕਿਸੇ ਨੂੰ ਮੇਰੀ ਲੜਾਈ ਬਾਰੇ ਅੱਗੇ ਕੁੱਝ ਨਾਂ ਦੱਸਿਉ। ਅੱਜ ਤਾਂ ਸਾਰਾ ਖਾਣ-ਪੀਣ ਦਾ ਸਮਾਨ ਵੀ ਲੈ ਕੇ ਦੇ ਦਿੱਤਾ ਹੈ। " ਇਹ ਗੱਲਾਂ ਬਹੁਤ ਬਾਰ ਹੋ ਚੁਕੀਆ ਸਨ। ਪਿਛਲੇ ਹਫ਼ਤੇ ਆਈ ਸੀ। ਰੋ ਰਹੀ ਸੀ। ਮੇਰੇ ਅੱਗੇ ਹੱਥ ਕਰ ਦਿੱਤਾ," ਮੇਰੀ ਤਾਂ ਉਸ ਨੇ ਉਗ਼ਲੀਂ ਤੋੜ ਦਿੱਤੀ ਹੈ। ਰਾਤ ਦੋਂਨੇਂ ਬੱਚਿਆਂ ਨੂੰ ਵੀ ਮਾਰਿਆ। ਮੈਨੂੰ ਡਾਕਟਰ ਦੇ ਲੈ ਕੇ ਚੱਲ। " ਮੈਂ ਉਸ ਨੂੰ ਕਹਿ ਦਿੱਤਾ, " ਤੇਰੀ ਗੱਲ ਮੇਰੇ ਅਸੂਲਾਂ ਦੇ ਖ਼ਿਲਾਫ ਹੈ। ਜਿਸ ਨੇ ਉਗ਼ਲੀਂ ਤੋੜੀ ਹੈ। ਉਸੇ ਨੂੰ ਡਾਕਟਰ ਦੇ ਲੈ ਕੇ ਜਾ। ਕੀ ਪਤਾ ਤੇਰੇ ਪਤੀ ਨੂੰ ਗਲ਼ਤੀ ਦਾ ਅਹਿਸਾਸ ਹੋ ਜਾਵੇ? " ਮੈਂ ਸੈਰ ਕਰਨ ਜਾ ਰਹੀ ਸੀ। ਸਿਮੀ ਮੇਰੇ ਨਾਲ ਆ ਰਲ ਗਈ। ਉਸ ਨੇ ਦੱਸਿਆ," ਮੇਰਾ ਪਤੀ ਮੈਨੂੰ ਡਾਕਟਰ ਦੇ ਲੈ ਗਿਆ ਸੀ। ਬਹੁਤ ਚੰਗਾ ਹੈ। ਬਹੁਤ ਪਿਆਰ ਕਰਦਾ ਹੈ। ਦੋ ਡੰਗ ਹੋ ਗਏ ਮੈਨੂੰ ਰੋਟੀ ਨਹੀਂ ਬਣਾਉਣ ਦਿੱਤੀ। ਪੀਜ਼ਾਂ, ਬਰਗਰ ਬਾਹਰੋਂ ਹੀ ਖਾਂਦੇ ਹਾਂ। " ਮੈਂ ਹੱਸ ਪਈ, ਉਸ ਨੂੰ ਕਿਹਾ, " ਤੇਰਾ ਪਤੀ ਸਾਰੇ ਕਿਸਮਾਂ ਦੀ ਸੇਵਾ ਕਰਨ ਜਾਣਦਾ ਹੈ। ਉਸ ਨੂੰ ਕਹਿ ਪੂਰਾ ਹੱਥ ਹੀ ਤੋੜ ਦੇਵੇ। ਉਮਰ ਦੀਆ ਰੋਟੀਆਂ ਲੱਗ ਜਾਣਗੀਆਂ। " ਸੈਰ ਕਰਕੇ, ਮੈਂ ਆਪਣੇ ਘਰ ਮੁੜ ਆਈ।
ਇਸ ਦੇ ਮੂੰਹ ਉਤੇ ਅੱਜ ਫਿਰ ਚੂੰਨੀ ਲਪੇਟੀ ਦੇਖਕੇ ਮੈਨੂੰ ਇਸ ਉਤੇ ਤਰਸ ਨਹੀਂ ਆਇਆ। ਮੈਂ ਇਸ ਕੋਲ ਖੜ੍ਹ ਕੇ ਆਪਣਾਂ ਹੋਰ ਸਮਾਂ ਖ਼ਰਾਬ ਨਹੀਂ ਕਰਨਾਂ ਚਹੁੰਦੀ ਸੀ। ਨਾਲੇ ਮੈਂ ਘਰ ਤੋਂ ਬਾਹਰ ਜਾ ਰਹੀ ਸੀ। ਮੈਨੂੰ ਲੱਗਾ ਇਸ ਦਾ ਰੋਜ਼ ਦਾ ਇਹੀ ਕੰਮ ਹੈ। ਆਪਣੇ ਘਰ ਦੀਆ ਗੱਲਾਂ ਦੱਸ ਕੇ ਮੇਰਾ ਦਿਮਾਗ ਖ਼ਰਾਬ ਕਰਦੀ ਹੈ। ਸ਼ਾਮ ਨੂੰ ਇਹ ਤਾ ਆਪਣੇ ਪਤੀ ਪਿਆਰ ਵਿੱਚ ਦੁਨੀਆ ਭੁੱਲ ਜਾਂਦੀ ਹੈ। ਉਸ ਦੇ ਪਿਆਰ ਦੇ ਸੁਪਨੇ ਲੈਂਦੀ ਹੈ। ਮੈਨੂੰ ਲਿਖਣ ਬੈਠਾ ਦਿੰਦੀ ਹੈ। ਪਤਾ ਨਹੀਂ ਐਸੇ ਕਿੰਨੇ ਘਰ ਹਨ। ਜਿਥੇ ਇਹ ਖੇਡ, ਖੇਡ ਹੋ ਰਹੀ ਹੈ। ਇਹ ਡਰਾਮਾਂ ਮਹਿੰਗਾ ਪੈ ਸਕਦਾ ਹੈ। ਜਿਸ ਦਿਨ ਜਾਣੇ ਅਣਜਾਣੇ ਵਿੱਚ ਕੁੱਟ-ਮਾਰ ਕਰਦਿਆ, ਕਿਸੇ ਦੀ ਜਾਨ ਚਲੀ ਚਲੀ ਗਈ। ਬਾਕੀ ਘਰ ਦੇ ਮੈਂਬਰਾਂ ਦੀ ਜੂਨ ਖ਼ਰਾਬ ਹੋ ਗਈ। ਜੇ ਨਹੀਂ ਬਣਦੀ, ਫਿਰ ਕੋਠੇ ਚੜ੍ਹ ਕੇ ਰੋਲਾਂ ਪਾਵੋ। ਆਪਣੀ ਜਾਨ ਬਚਾਵੋ। ਰੋਜ਼ ਦਾ ਤਮਾਸ਼ਾਂ ਮਕਾਵੋ। ਅੱਲਗ ਹੋ ਜਾਂਣਾਂ ਬਹੁਤ ਜਰੂਰੀ ਹੈ। ਨਹੀਂ ਤਾਂ ਐਸੇ ਹੀ ਝਗੜਾਲੂ ਬੱਚੇ ਹੋਣਗੇ। ਸਮਾਜ ਵੀ ਐਸਾ ਹੀ ਬਣੇਗਾ।

Comments
Post a Comment