299 ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ

Eaekaa Maaee Jugath Viaaee Thin Chaelae Paravaan ||

एका
माई जुगति विआई तिनि चेले परवाणु

ਇੱਕਲੀ ਮਾਇਆ ਦੇ ਲੋਭ ਪੈਦਾ ਹੋਣ ਨਾਲ ਉਸ ਦੇ ਤਿੰਨ ਚੇਲੇ ਬਣ ਗਏ।

The One Divine Mother conceived and gave birth to the three deities.

300
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ

Eik Sansaaree Eik Bhanddaaree Eik Laaeae Dheebaan ||

इकु
संसारी इकु भंडारी इकु लाए दीबाणु

ਇੱਕ ਸੰਸਾਰ ਪੈਦਾ ਕਰਨ ਵਾਲਾ, ਇਕ ਜੀਵਾਂ ਦੀ ਰੋਜ਼ੀ-ਰੋਟੀ ਚਲਾਉਣ ਵਾਲਾ, ਇੱਕ ਲੇਖਾ ਜੋਖ਼ਾ ਕਰਨ ਵਾਲਾਂ ਬਣਾਂ ਦਿੱਤਾ।

One, the Creator of the World; One, the Sustainer; and One, the Destroyer.

301
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ

Jiv This Bhaavai Thivai Chalaavai Jiv Hovai Furamaan ||

जिव
तिसु भावै तिवै चलावै जिव होवै फुरमाणु

ਜਿਵੇਂ ਰੱਬ ਦਾ ਨੂੰ ਚੰਗਾ ਲੱਗਦਾ ਹੈ। ਉਵੇਂ ਚਲਾਉਂਦਾ ਹੈ। ਜਿਵੇਂ ਉਸ ਦਾ ਹੁਕਮ ਹੁੰਦਾ ਹੈ।

He makes things happen according to the Pleasure of His Will. Such is His Celestial Order.

302
ਓਹੁ ਵੇਖੈ ਓਨਾ ਨਦਰਿ ਆਵੈ ਬਹੁਤਾ ਏਹੁ ਵਿਡਾਣੁ

Ouhu Vaekhai Ounaa Nadhar N Aavai Bahuthaa Eaehu Viddaan ||

ओहु
वेखै ओना नदरि आवै बहुता एहु विडाणु

ਰੱਬ ਜੀਵਾਂ ਨੂੰ ਦੇਖ ਰਿਹਾ ਹੈ। ਜੀਵਾਂ ਨੂੰ ਰੱਬ ਨਹੀਂ ਦਿਸਦਾ। ਇਹ ਉਸ ਦਾ ਬਹੁਤ ਵੱਡਾ ਵੱਡਾਪਨ ਹੈ। ਚੋਜ਼ ਹੈ।

He watches over all, but none see Him. How wonderful this is!

303
ਆਦੇਸੁ ਤਿਸੈ ਆਦੇਸੁ

Aadhaes Thisai Aadhaes ||

आदेसु
तिसै आदेसु

ਉਸ ਰੱਬ ਨੂੰ ਮੇਰਾ ਪ੍ਰਨਾਮ ਹੈ। ਸਿਰ ਝੁਕਦਾ ਹੈ।

I bow to Him, I humbly bow.

304
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ੩੦

Aadh Aneel Anaadh Anaahath Jug Jug Eaeko Vaes ||30||

आदि
अनीलु अनादि अनाहति जुगु जुगु एको वेसु ॥३०॥

ਜਿਸ
ਦਾ ਸ਼ੁਰੂ ਹੋਣ ਦਾ ਪਤਾ ਨਹੀਂ ਹੈ ਜੋ ਪਾਪਾ ਤੋਂ ਰਹਿਤ ਪਵਿੱਤਰ ਹੈ ਜੋ ਨਾਸ ਰਹਿਤ ਅਮਰ ਹੈ ਜੋ ਯੁਗਾਂ ਤੋਂ ਮੁੱਡ ਤੋਂ ਇਕੋਂ ਪ੍ਰਭੂ ਦਾ ਰੂਪ ਹੈ

The Primal One, the Pure Light, without beginning, without end. Throughout all the ages, He is One and the Same. ||30||

305
ਆਸਣੁ ਲੋਇ ਲੋਇ ਭੰਡਾਰ

Aasan Loe Loe Bhanddaar ||

आसणु
लोइ लोइ भंडार

ਰੱਬ ਦੀ ਬਰਕਤ ਹਰ ਖ਼ਜ਼ਾਨੇ ਵਿੱਚ ਹਾਜ਼ਰ ਹੈ।

On world after world are His Seats of Authority and His Storehouses.

306
ਜੋ ਕਿਛੁ ਪਾਇਆ ਸੁ ਏਕਾ ਵਾਰ

Jo Kishh Paaeiaa S Eaekaa Vaar ||

जो
किछु पाइआ सु एका वार

ਜੋ ਵੀ ਵਸਤੂ ਬਣਾਈ ਹੈ। ਉਹ ਇਕੋ ਬਾਰ ਪਾ ਦਿੱਤੀ ਹੈ।

Whatever was put into them, was put there once and for all.

307
ਕਰਿ ਕਰਿ ਵੇਖੈ ਸਿਰਜਣਹਾਰੁ

Kar Kar Vaekhai Sirajanehaar ||

करि
करि वेखै सिरजणहारु

ਉਹ ਰੱਬ ਸਾਰੀ ਸ੍ਰਿਸਟੀ ਨੂੰ ਬਣਾ ਕੇ ਦੇਖ ਰਿਹਾ ਹੈ।

Having created the creation, the Creator Lord watches over it.

308
ਨਾਨਕ ਸਚੇ ਕੀ ਸਾਚੀ ਕਾਰ

Naanak Sachae Kee Saachee Kaar ||

नानक
सचे की साची कार

ਨਾਨਕ ਲਿਖਦੇ ਹਨ। ਇਹ ਰੱਬ ਸੱਚੇ ਦਾ ਸਦਾ ਚੱਲਣ ਵਾਲਾ ਕੰਮ ਹੈ।

O Nanak, True is the Creation of the True Lord.

309
ਆਦੇਸੁ ਤਿਸੈ ਆਦੇਸੁ

Aadhaes Thisai Aadhaes ||

आदेसु
तिसै आदेसु

ਉਸ ਰੱਬ ਨੂੰ ਮੇਰਾ ਪ੍ਰਨਾਮ ਹੈ। ਸਿਰ ਝੁਕਦਾ ਹੈ।

I bow to Him, I humbly bow.

310
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ੩੧

Aadh Aneel Anaadh Anaahath Jug Jug Eaeko Vaes ||31||

आदि
अनीलु अनादि अनाहति जुगु जुगु एको वेसु ॥३१॥

ਜਿਸ
ਦਾ ਸ਼ੁਰੂ ਹੋਣ ਦਾ ਪਤਾ ਨਹੀਂ ਹੈ ਜੋ ਪਾਪਾ ਤੋਂ ਰਹਿਤ ਪਵਿੱਤਰ ਹੈ ਜੋ ਨਾਸ ਰਹਿਤ ਅਮਰ ਹੈ ਜੋ ਯੁਗਾਂ ਤੋਂ ਮੁੱਡ ਤੋਂ ਇਕੋਂ ਪ੍ਰਭੂ ਦਾ ਰੂਪ ਹੈ

The Primal One, the Pure Light, without beginning, without end. Throughout all the ages, He is One and the Same. ||31||

311
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ

Eik Dhoo Jeebha Lakh Hohi Lakh Hovehi Lakh Vees ||

इक
दू जीभौ लख होहि लख होवहि लख वीस

ਜੇ ਇੱਕ ਜੀਭ ਤੋਂ ਲੱਖ ਜੀਭਾ ਹੋ ਜਾਣ, ਫਿਰ ਲੱਖ ਤੋਂ ਬੀਹ ਲੱਖ ਜੀਭਾ ਹੋ ਜਾਣ।

If I had 100,000 tongues, and these were then multiplied twenty times more, with each tongue,

312
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ

Lakh Lakh Gaerraa Aakheeahi Eaek Naam Jagadhees ||

लखु
लखु गेड़ा आखीअहि एकु नामु जगदीस

ਰੱਬ ਦੇ ਇੱਕ ਨਾਂਮ ਨੂੰ ਇੱਕ ਇੱਕ ਲੱਖ ਵਾਰੀ ਆਖੀਏ।

I would repeat, hundreds of thousands of times, the Name of the One, the Lord of the Universe.

313
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ

Eaeth Raahi Path Pavarreeaa Charreeai Hoe Eikees ||

एतु
राहि पति पवड़ीआ चड़ीऐ होइ इकीस

ਰੱਬ ਨੂੰ ਮਿਲਣ ਵਾਸਤੇ, ਇਸ ਰਾਹ ਉਤੇ ਜੋ ਪੌੜੀਆਂ ਹਨ। ਆਪ ਗੁਆ ਕੇ ਚੜ੍ਹ ਸਕਦੇ ਹਾਂ। ਰੱਬ ਦਾ ਨਾਂਮ ਜੱਪ ਸਕਦੇ ਹਾਂ।

Along this path to our Husband Lord, we climb the steps of the ladder, and come to merge with Him.

314
ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ

Sun Galaa Aakaas Kee Keettaa Aaee Rees ||

सुणि
गला आकास की कीटा आई रीस

ਅਕਾਸ਼ ਵਰਗੇ ਉਚੇ ਰੱਬ ਦੀਆਂ ਪ੍ਰੇਮ ਦੀਆਂ ਗੱਲਾਂ ਸੁਣ ਕੇ, ਅਣਜਾਣ ਜੀਵਾਂ ਨੂੰ ਰੀਸ ਕਰਨ ਦਾ ਮਨ ਹੋ ਗਿਆ ਹੈ। ਜੋ ਜੀਵ ਹੁਣ ਤੱਕ ਕੀੜੇ ਸਨ।

Hearing of the etheric realms, even worms long to come back home.

315
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ੩੨

Naanak Nadharee Paaeeai Koorree Koorrai Thees ||32||

नानक
नदरी पाईऐ कूड़ी कूड़ै ठीस ॥३२॥

ਨਾਨਕ ਜੀ ਲਿਖਦੇ ਹਨ। ਰੱਬ ਦੀ ਮੇਹਰ ਨਾਲ ਹੀ ਰੱਬ ਮਿਲਦਾ ਹੈ। ਮਾੜੇ ਮਨੁੱਖਾ ਲਈ ਵਿਕਾਰ ਝੂਠੀ ਵੱਡਿਆਈ ਹੈ।

O Nanak, by His Grace He is obtained. False are the boastings of the false. ||32||

Comments

Popular Posts