345 ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥
Giaan Khandd Mehi Giaan Parachandd ||
गिआन
खंड महि गिआनु परचंडु ॥
ਜਿਸ ਜੀਵ ਨੂੰ ਦੁਨੀਆਂ
, ਰੱਬ ਦੀ ਸੋਜੀ ਅੱਕਲ ਆ ਜਾਂਦੀ ਹੈ। ਉਸ ਵਿੱਚ ਚੰਗਾਂ ਸ਼ੁਧ ਵਿਦਿਆ ਦਾ ਪ੍ਰਕਾਸ਼ ਹੁੰਦਾ ਹੈ।
In the realm of wisdom, spiritual wisdom reigns supreme.
346
ਤਿਥੈ ਨਾਦ ਬਿਨੋਦ ਕੋਡ ਅਨੰਦੁ ॥
Thithhai Naadh Binodh Kodd Anandh ||
तिथै
नाद बिनोद कोड अनंदु ॥
ਉਥੇ ਉਹ ਗਿਆਨ ਵਾਲੇ ਜੀਵ ਨੂੰ ਰਾਗ ਦੇ ਕੌਤਕ
, ਮਨ ਬਹਿਲਾਵਾ ਨਾਲ ਮਨ ਨੂੰ ਸਕੂਨ ਮਿਲਦਾ ਹੈ।
The Sound
ਰਾਗ-current of the Naad vibrates there, amidst the sounds and the sights of bliss.
347 ਸਰਮ ਖੰਡ ਕੀ ਬਾਣੀ ਰੂਪੁ ॥
Saram Khandd Kee Baanee Roop ||
सरम
खंड की बाणी रूपु ॥
ਰੱਬ ਨੂੰ ਮਿਲਣ ਨਾਲ ਉਸ ਸਮੇਂ ਜੀਵ ਦੀ ਬਹੁਤ ਪਿਆਰੀ ਹਾਲਤ ਹੁੰਦੀ ਹੈ।
In the realm of humility, the Word is Beauty.
348
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥
Thithhai Ghaarrath Gharreeai Bahuth Anoop ||
तिथै
घाड़ति घड़ीऐ बहुतु अनूपु ॥
ਰੱਬ ਉਥੇ ਬਹੁਤ ਸਦੁੰਰ ਰੂਪ ਦੀਆਂ ਘੱੜਤਾਂ ਬਣਾਉਂਦਾ ਹੈ।
Forms of incomparable beauty are fashioned there.
349
ਤਾ ਕੀਆ ਗਲਾ ਕਥੀਆ ਨਾ ਜਾਹਿ ॥
Thaa Keeaa Galaa Kathheeaa Naa Jaahi ||
ता
कीआ गला कथीआ ना जाहि ॥
ਉਸ ਸਮੇਂ ਮਿਲਾਪ ਵੇਲੇ ਦੀਆਂ ਗੱਲਾਂ ਬੋਲ ਕੇ ਦੱਸਣੀਆਂ ਨਹੀਂ ਆਉਂਦੀਆ। ਅੱਖਾਂ ਨਾਲ ਦੇਖਣ ਦਾ ਨਜ਼ਾਰਾਂ ਦੱਸ ਨਹੀਂ ਸਕਦੇ। ਅਨੁਭਵ ਕੀਤਾ ਜਾ ਸਕਦਾ ਹੈ। ਜਦੋਂ ਅਸੀਂ ਪਾਠ ਕਰਦੇ ਹਾਂ। ਉਦੋਂ ਦੇਖ ਲਵੋਂ। ਸਾਨੂੰ ਪਤਾ ਹੁੰਦਾ ਹੈ। ਪਾਠ ਕਰਨ ਨਾਲ ਸਾਡੇ ਦੁੱਖ ਕੱਟੇ ਜਾਣਗੇ। ਮਨ ਨੂੰ ਪਤਾ ਹੁੰਦਾ ਹੈ। ਮੈਂ ਉਸ ਨੂੰ ਯਾਦ ਕਰ ਰਿਹਾਂ ਹਾਂ। ਦੁਨੀਆਂ ਦੇ ਡਰ ਦੂਰ ਹੁੰਦੇ ਜਾਂਦੇ ਹਨ। ਇੱਕ ਦਿਨ ਐਸਾ ਆਉਂਦਾ ਹੈ। ਸਰੀਰ ਦੀ ਹਿਲਜੁਲ ਹੋਣੀ ਹੱਟ ਜਾਂਦੀ ਹੈ। ਮਨ ਵੀ ਟਿੱਕ ਜਾਂਦਾ ਹੈ।
These things cannot be described.
350
ਜੇ ਕੋ ਕਹੈ ਪਿਛੈ ਪਛੁਤਾਇ ॥
Jae Ko Kehai Pishhai Pashhuthaae ||
जे
को कहै पिछै पछुताइ ॥
ਜੇ ਕੋਈ ਕੋਈ ਰੱਬ ਦੇ ਮਿਲਾਪ ਦੀਆਂ ਗੱਲਾਂ ਦੱਸਦਾ ਹੈ। ਫਿਰ ਉਹ ਮਨ ਵਿੱਚ ਅੰਦਰੋਂ ਡਰਦਾ ਹੁੰਦਾ ਹੈ। ਬਈ ਐਵੇ ਹੀ ਲੋਕਾਂ ਨੂੰ ਮਗਰ ਲਗਾਉਣ ਲਈ ਗੱਪਾਂ ਮਾਰੀਆ। ਰੱਬ ਤਾਂ ਦਿੱਸਿਆ ਹੀ ਨਹੀਂ ਹੈ।
One who tries to speak of these shall regret the attempt.
351
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥
Thithhai Gharreeai Surath Math Man Budhh ||
तिथै
घड़ीऐ सुरति मति मनि बुधि ॥
ਉਥੇ ਰੱਬ ਦੇ ਗਿਆਨ ਵਾਲੀ ਹਾਲਤ ਵਿੱਚ ਸੋਚਣੀ
, ਮਨ, ਅੱਕਲ, ਦਿਮਾਗ ਸਾਰੇ ਹੀ ਚੰਗੇ ਫੁਰਨੇ ਸੋਚਣ ਲੱਗ ਜਾਂਦੇ ਹਨ। ਸਾਰੇ ਹੀ ਸ਼ੁੱਧ ਹੋ ਜਾਂਦੇ ਹਨ।
The intuitive consciousness, intellect and understanding of the mind are shaped there.
352
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥
Thithhai Gharreeai Suraa Sidhhaa Kee Sudhh ||36||
तिथै
घड़ीऐ सुरा सिधा की सुधि ॥३६॥
ਉਥੇ
ਰੱਬੀ ਗਿਆਨ ਨਾਲ ਸਿਧਾ, ਦੁਵਤਿਆਂ ਦੇ ਗਿਆਨ ਵਾਲੀ ਬੁੱਧੀ ਬਣ ਜਾਂਦੀ ਹੈ।
The consciousness of the spiritual warriors and the Siddhas, the beings of spiritual perfection, are shaped there. ||36||
353
ਕਰਮ ਖੰਡ ਕੀ ਬਾਣੀ ਜੋਰੁ ॥
Karam Khandd Kee Baanee Jor ||
करम
खंड की बाणी जोरु ॥
ਰੱਬ ਦੀ ਮੇਹਰ ਦੀ ਤਾਕਤ ਬਹੁਤ ਹੁੰਦੀ ਹੈ।
In the realm of karma, the Word is Power.
354
ਤਿਥੈ ਹੋਰੁ ਨ ਕੋਈ ਹੋਰੁ ॥
Thithhai Hor N Koee Hor ||
तिथै
होरु न कोई होरु ॥
ਉਥੇ ਰੱਬ ਤੋਂ ਬਗੈਰ ਹੋਰ ਕੋਈ ਨਹੀਂ ਹੈ।
No one else dwells there,
355
ਤਿਥੈ ਜੋਧ ਮਹਾਬਲ ਸੂਰ ॥
Thithhai Jodhh Mehaabal Soor ||
तिथै
जोध महाबल सूर ॥
ਉਹ ਅਵਸਥਾਂ ਵਿੱਚ ਜੋਧੇ
, ਸੂਰਮੇ, ਸ਼ਕਤੀਸ਼ਾਲੀ ਹਨ।
Except the warriors of great power, the spiritual heroes.
356
ਤਿਨ ਮਹਿ ਰਾਮੁ ਰਹਿਆ ਭਰਪੂਰ ॥
Thin Mehi Raam Rehiaa Bharapoor ||
तिन
महि रामु रहिआ भरपूर ॥
ਉਨਾਂ ਵਿੱਚ ਰਾਮ ਉਨਾਂ ਦੇ ਅੰਦਰ ਰੱਚਿਆ ਹੋਇਆ ਹੈ।
They are totally fulfilled, imbued with the Lord's Essence.
357
ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥
Thithhai Seetho Seethaa Mehimaa Maahi ||
तिथै
सीतो सीता महिमा माहि ॥
ਉਸ ਸਮੇਂ ਉਨਾਂ ਜੀਵਾਂ ਦੇ ਅੰਦਰ ਰੱਬ ਦੀ ਪ੍ਰਸੰਸਾ ਨਾਲ ਮਨ ਪਿਆਰ ਵਿੱਚ ਲੀਨ ਹੁੰਦਾ ਹੈ।
Myriads of Sitas are there, cool and calm in their majestic glory.
358
ਤਾ ਕੇ ਰੂਪ ਨ ਕਥਨੇ ਜਾਹਿ ॥
Thaa Kae Roop N Kathhanae Jaahi ||
ता
के रूप न कथने जाहि ॥
ਉਨਾਂ ਜੀਵਾਂ ਦੇ ਅਕਾਰ
, ਸ਼ਕਲਾਂ ਦਾ ਬਿਆਨ ਨਹੀ ਹੋ ਸਕਦਾ ਹੈ। ਇੱਕਲੇ ਮਨੁੱਖ ਹੀ ਨਹੀਂ ਰੱਬ ਨੂੰ ਪਿਆਰ ਕਰਦੇ, ਉਹ ਜੀਵ ਬੇਅੰਤ ਤਰਾਂ ਦੇ ਹਨ।
Their beauty cannot be described.
359
ਨਾ ਓਹਿ ਮਰਹਿ ਨ ਠਾਗੇ ਜਾਹਿ ॥
Naa Ouhi Marehi N Thaagae Jaahi ||
ना
ओहि मरहि न ठागे जाहि ॥
ਉਹ ਜੀਵ ਮੌਤ ਦੇ ਮਾਰਨ ਤੋਂ ਡਰਦੇ ਨਹੀਂ। ਮੌਤ ਉਨਾਂ ਨੂੰ ਮਾਰ ਨਹੀਂ ਸਕਦੀ। ਅਮਰ ਹੋ ਜਾਂਦੇ ਹਨ। ਠੱਗੇ ਨਹੀਂ ਜਾਂਦੇ। ਰੱਬ ਦੇ ਨਾਂਮ ਵਿਦਿਆ ਨੂੰ ਕੋਈ ਲੁੱਟ ਨਹੀਂ ਸਕਦਾ ਹੈ।
Neither death nor deception comes to those,
360
ਜਿਨ ਕੈ ਰਾਮੁ ਵਸੈ ਮਨ ਮਾਹਿ ॥
Jin Kai Raam Vasai Man Maahi ||
जिन
कै रामु वसै मन माहि ॥
ਜਿਸ ਦੇ ਮਨ ਅੰਦਰ ਰਾਮ ਦਾ ਪਿਆਰ ਵੱਸਦਾ ਹੈ। ਜੋ ਤੂੰਹੀਂ ਤੂੰ ਕਰਦਾ ਹੈ। ਮੈਂ ਮੇਰੀ ਛੱਡ ਦਿੰਦਾ ਹੈ। ਉਸ ਨੂੰ ਸਾਰੇ ਪਾਸੇ ਰੱਬ ਦਿਸਦਾ ਹੈ।
Within whose minds the Lord abides.
361
ਤਿਥੈ ਭਗਤ ਵਸਹਿ ਕੇ ਲੋਅ ॥
Thithhai Bhagath Vasehi Kae Loa ||
तिथै
भगत वसहि के लोअ ॥
ਉਥੇ ਸਾਰੀ ਸ੍ਰਿਸਟੀ ਦੇ ਬਹੁਤ ਭਵਨਾਂ ਦੇ ਹਰ ਜਗਾਂ ਤੋਂ ਆਏ ਰੱਬ ਦੇ ਪਿਆਰ ਰਹਿੰਦੇ ਹਨ।
The devotees of many worlds dwell there.
362
ਕਰਹਿ ਅਨੰਦੁ ਸਚਾ ਮਨਿ ਸੋਇ ॥
Karehi Anandh Sachaa Man Soe ||
करहि
अनंदु सचा मनि सोइ ॥
ਉਹ ਰੱਬ ਨੂੰ ਮਨ ਵਿੱਚ ਯਾਦ ਕਰਦੇ ਹੋਏ। ਮਸਤੀ ਵਿੱਚ ਰਹਿੰਦੇ ਹਨ। ਦੁਨੀਆਂ ਦੇ ਝੰਜਟਾਂ ਤੋਂ ਪਰੇ ਰਹਿੰਦੇ ਹਨ।
They celebrate; their minds are imbued with the True Lord.
363
ਸਚ ਖੰਡਿ ਵਸੈ ਨਿਰੰਕਾਰੁ ॥
Sach Khandd Vasai Nirankaar ||
सच
खंडि वसै निरंकारु ॥
ਸੱਚਾ ਰੱਬ ਸੱਚੇ ਸ਼ੁੱਧ ਜੀਵ ਦੇ ਘਰ ਸਰੀਰ ਵਿੱਚ ਰਹਿੰਦਾ ਹੈ।
In the realm of Truth, the Formless Lord abides.
364
ਕਰਿ ਕਰਿ ਵੇਖੈ ਨਦਰਿ ਨਿਹਾਲ ॥
Kar Kar Vaekhai Nadhar Nihaal ||
करि
करि वेखै नदरि निहाल ॥
ਉਹ ਰੱਬ ਬ੍ਰਹਿਮੰਡ ਦੁਨੀਆਂ ਬਣਾ ਕੇ, ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਦੇਖ ਭਾਲ ਕਰ ਰਿਹਾ ਹੈ।
Having created the creation, He watches over it. By His Glance of Grace, He bestows happiness.
365
ਤਿਥੈ ਖੰਡ ਮੰਡਲ ਵਰਭੰਡ ॥
Thithhai Khandd Manddal Varabhandd ||
तिथै
खंड मंडल वरभंड ॥
ਰੱਬ ਦੇ ਪਿਆਰ ਵਾਲੀ ਹਾਲਤ ਵਿੱਚ ਮਨ ਨੂੰ ਸਾਰੀ ਸ੍ਰਿਸਟੀ ਦੇ ਖੰਡ ਮੰਡਲ ਦਾ ਸਾਰਾ ਕੁੱਝ ਸੁੱਖ ਦਿਖਾਈ ਦਿੰਦਾ ਹੈ।
There are planets, solar systems and galaxies.
366
ਜੇ ਕੋ ਕਥੈ ਤ ਅੰਤ ਨ ਅੰਤ ॥
Jae Ko Kathhai Th Anth N Anth ||
जे
को कथै त अंत न अंत ॥
ਅਗਰ ਕੋਈ ਜੀਵ ਉਸ ਦੀ ਮਿਹਮਾਂ ਨੂੰ ਦੱਸਣ ਲੱਗੇ। ਦੱਸਣ ਲੱਗਿਆ, ਪੂਰੀ ਤਰਾਂ ਦੱਸਿਆ ਨਹੀਂ ਜਾਂਣਾ। ਸਾਰਾ ਕੁੱਝ ਬਿਆਨ ਕਰਨਾਂ ਬਹੁਤ ਮੁਸ਼ਕਲ ਹੈ। ਉਸ ਦੇ ਕੰਮ ਵੱਡਿਆਈ ਬੇਅੰਤ ਹੈ।
If one speaks of them, there is no limit, no end.
367
ਤਿਥੈ ਲੋਅ ਲੋਅ ਆਕਾਰ ॥
Thithhai Loa Loa Aakaar ||
तिथै
लोअ लोअ आकार ॥
ਰੱਬ ਦੀ ਬਣਾਈ ਦੁਨੀਆਂ ਦਾ ਬਹੁਤ ਪਸਾਰਾ ਹੈ। ਬਹੁਤ ਭਵਨ ਦੇਸ਼ ਬਦੇਸ਼ ਹਨ।
There are worlds upon worlds of His Creation.
368
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥
Jiv Jiv Hukam Thivai Thiv Kaar ||
जिव
जिव हुकमु तिवै तिव कार ॥
ਜਿਵੇਂ ਰੱਬ ਦੀ ਰਜ਼ਾ ਹੁੰਦੀ ਹੈ। ਉਵੇਂ ਹੀ ਦੁਨੀਆਂ ਦੇ ਕੰਮ ਹੁੰਦੇ ਹਨ।
As He commands, so they exist.
369
ਵੇਖੈ ਵਿਗਸੈ ਕਰਿ ਵੀਚਾਰੁ ॥
Vaekhai Vigasai Kar Veechaar ||
वेखै
विगसै करि वीचारु ॥
ਰੱਬ ਹੀ ਆਪ ਵੇਖਦਾ ਹੈ। ਜੀਵਾਂ ਵਾਰੇ ਸੋਚਦਾ ਕੇ ਸੰਭਾਲ ਕਰਕੇ, ਆਪ ਹੀ ਪ੍ਰਸੰਨ ਹੁੰਦਾ ਹੈ।
He watches over all, and contemplating the creation, He rejoices.
370
ਨਾਨਕ ਕਥਨਾ ਕਰੜਾ ਸਾਰੁ ॥੩੭॥
Naanak Kathhanaa Kararraa Saar ||37||
नानक
कथना करड़ा सारु ॥३७॥
ਨਾਨਕ ਜੀ ਲਿਖਦੇ ਹਨ। ਰੱਬ ਬਾਰੇ ਸਾਰਾ ਕੁੱਝ ਬਿਆਨ ਕਰਨਾਂ ਬਹੁਤ ਔਖਾਂ ਕੰਮ ਹੈ।
O Nanak, to describe this is as hard as steel! ||37||
371
ਜਤੁ ਪਾਹਾਰਾ ਧੀਰਜੁ ਸੁਨਿਆਰੁ ॥
Jath Paahaaraa Dhheeraj Suniaar ||
Comments
Post a Comment