132 ਅਸੰਖ ਜਪ ਅਸੰਖ ਭਾਉ ॥
Asankh Jap Asankh Bhaao ||
असंख
जप असंख भाउ ॥
ਬੇਅੰਤ ਜੀਵ ਰੱਬ ਦਾ ਨਾਂਮ ਜੱਪ ਰਹੇ ਹਨ। ਬੇਅੰਤ ਉਸ ਨੂੰ ਪਿਆਰ ਕਰ ਰਹੇ ਹਨ।
Countless meditations, countless loves.
133
ਅਸੰਖ ਪੂਜਾ ਅਸੰਖ ਤਪ ਤਾਉ ॥
Asankh Poojaa Asankh Thap Thaao ||
असंख
पूजा असंख तप ताउ ॥
ਬੇਅੰਤ
ਜੀਵ ਪੂਜਾ ਕਰਦੇ ਹਨ। ਬੇਅੰਤ ਜੀਵ ਤੱਪਸਿਆ ਕਰਕੇ ਆਪਣੇ ਸਰੀਰ ਨੂੰ ਕਸ਼ਟ ਦੇ ਰਹੇ ਹਨ।
Countless worship services, countless austere disciplines.
134
ਅਸੰਖ ਗਰੰਥ ਮੁਖਿ ਵੇਦ ਪਾਠ ॥
Asankh Garanthh Mukh Vaedh Paath ||
असंख
गरंथ मुखि वेद पाठ ॥
ਬੇਅੰਤ
ਮਨੁੱਖ ਮੂੰਹ ਨਾਲ ਧਰਮਿਕ ਪੋਥੀਆਂ, ਗ੍ਰੰਥਿ, ਵੇਦ ਪਾਠ ਪੜ੍ਹ ਕੇ ਉਚਾਰ ਰਹੇ ਹਨ।
Countless scriptures, and ritual recitations of the Vedas.
135
ਅਸੰਖ ਜੋਗ ਮਨਿ ਰਹਹਿ ਉਦਾਸ ॥
Asankh Jog Man Rehehi Oudhaas ||
असंख
जोग मनि रहहि उदास ॥
ਬੇਅੰਤ
ਜੀਵ ਮਨ ਨੂੰ ਚੁਪ ਰੱਖ ਕੇ ਨਿਰਾਸ਼ ਰਹਿੰਦੇ ਹਨ।
Countless Yogis, whose minds remain detached from the world.
136
ਅਸੰਖ ਭਗਤ ਗੁਣ ਗਿਆਨ ਵੀਚਾਰ ॥
Asankh Bhagath Gun Giaan Veechaar ||
असंख
भगत गुण गिआन वीचार ॥
ਬੇਅੰਤ
ਰੱਬ ਦੇ ਪਿਆਰੇ ਜੀਵ ਰੱਬ ਦੇ ਉਪਕਾਰਾਂ ਨੂੰ ਯਾਦ ਕਰਦੇ ਹਨ। ਰੱਬ ਦੇ ਪਿਆਰ ਰੱਬ ਦੇ ਗੁਣਾਂ ਨੁੰ ਹੋਰਾਂ ਨਾਲ ਸਾਂਝਾਂ ਕਰਦੇ ਹਨ।
Countless devotees contemplate the Wisdom and Virtues of the Lord.
137
ਅਸੰਖ ਸਤੀ ਅਸੰਖ ਦਾਤਾਰ ॥
Asankh Sathee Asankh Dhaathaar ||
असंख
सती असंख दातार ॥
ਬੇਅੰਤ
ਜੀਵ ਰੱਬ ਨੂੰ ਮੰਨਣ ਵਾਲੇ, ਆਪਣਾਂ ਆਪ ਰੱਬ ਤੋਂ ਵਾਰਨ ਵਾਲੇ ਹਨ। ਬੇਅੰਤ ਜੀਵ ਰਹਿਮਤਾਂ ਕਰ ਰਹੇ ਹਨ।
Countless the holy, countless the givers.
138
ਅਸੰਖ ਸੂਰ ਮੁਹ ਭਖ ਸਾਰ ॥
Asankh Soor Muh Bhakh Saar ||
असंख
सूर मुह भख सार ॥
ਬੇਅੰਤ ਮੂੰਹ ਦੇ ਮਿੱਠੇ ਬੋਲ ਬਿਚਾਰਾਂ ਵਾਲੇ ਖੱਟੀ ਦਾਨ ਖਾਂਦੇ ਹਨ।
Countless heroic spiritual warriors, who bear the brunt of the attack in battle (who with their mouths eat steel).
139
ਅਸੰਖ ਮੋਨਿ ਲਿਵ ਲਾਇ ਤਾਰ ॥
Asankh Mon Liv Laae Thaar ||
असंख
मोनि लिव लाइ तार ॥
ਬੇਅੰਤ
ਜੀਵ ਚੁਪ ਕਰਕੇ, ਰੱਬ ਨਾਲ ਲਿਵ ਲਾਈ ਰੱਖਦੇ ਹਨ।
Countless silent sages, vibrating the String of His Love.
140
ਕੁਦਰਤਿ ਕਵਣ ਕਹਾ ਵੀਚਾਰੁ ॥
Kudharath Kavan Kehaa Veechaar ||
कुदरति
कवण कहा वीचारु ॥
ਉਸ ਪ੍ਰਭੂ ਦੇ ਪਸਾਰੇ ਸੰਸਾਰ
, ਜੀਵਾਂ, ਬਨਸਪਤੀ ਜੋ ਵੀ ਆਲੇ-ਦੁਆਲੇ ਹੈ। ਕਿਵੇ ਸਾਰੇ ਕਾਸੇ ਦਾ ਬਿਆਨ ਲਿਖਾ, ਦੱਸਾਂ। ਦੱਸਣ ਬਿਆਨ ਕਰਨ ਤੋਂ ਬਹੁਤ ਜ਼ਿਆਦਾ ਹੈ।
How can Your Creative Potency be described?
141
ਵਾਰਿਆ ਨ ਜਾਵਾ ਏਕ ਵਾਰ ॥
Vaariaa N Jaavaa Eaek Vaar ||
वारिआ
न जावा एक वार ॥
ਮੇਰੀ ਕੋਈ ਹੈਸੀਅਤ ਨਹੀਂ ਹੈ। ਮੈਂ ਉਸ ਰੱਬ ਦੀ ਵਹੁ
-ਵਹੁ ਕਰ ਸਕਾ। ਆਪ ਨੂੰ ਉਸ ਅੱਗੇ ਸਲੰਡਰ, ਹਵਾਲੇ ਕਰ ਦਿਆ। ਉਸ ਉਤੋ ਘੋਲ ਘੁੰਮਾਂ ਦਿਆਂ।
I cannot even once be a sacrifice to You.
142
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
Jo Thudhh Bhaavai Saaee Bhalee Kaar ||
जो
तुधु भावै साई भली कार ॥
ਜੋ ਰੱਬ ਜੀ ਤੈਨੂੰ ਚੰਗਾਂ ਲੱਗਦਾ ਹੈ। ਉਸੇ ਨਾਲ ਹੀ ਮੇਰਾ ਪਾਰਉਤਾਰਾ
, ਭਲਾ, ਉਧਾਰ ਹੈ।
Whatever pleases You is the only good done,
143
ਤੂ ਸਦਾ ਸਲਾਮਤਿ ਨਿਰੰਕਾਰ ॥੧੭॥
Thoo Sadhaa Salaamath Nirankaar ||17||
तू
सदा सलामति निरंकार ॥१७॥
ਤੂੰ
ਹੀ ਮੇਰਾ ਪ੍ਰਭੂ ਸਹੀਂ ਸਲਾਮਤ ਪੂਰਾ ਮਾਲਕ, ਪਿਆਰਾ ਗੁਰੂ ਹੈ।
You, Eternal and Formless One. ||17||
144 ਅਸੰਖ ਮੂਰਖ ਅੰਧ ਘੋਰ ॥
Asankh Moorakh Andhh Ghor ||
असंख
मूरख अंध घोर ॥
ਬੇਅੰਤ
ਜੀਵ ਬਹੁਤ ਪਾਗਲ ਹੋਏ ਹਨੇਰ ਢੋਹ ਰਹੇ ਹਨ।
Countless fools, blinded by ignorance.
145
ਅਸੰਖ ਚੋਰ ਹਰਾਮਖੋਰ ॥
Asankh Chor Haraamakhor ||
असंख
चोर हरामखोर ॥
ਬੇਅੰਤ
ਜੀਵ ਦੂਜਿਆਂ ਦਾ ਹੱਕ ਖੋਹਦੇ ਹਨ।
Countless thieves and embezzlers.
146
ਅਸੰਖ ਅਮਰ ਕਰਿ ਜਾਹਿ ਜੋਰ ॥
Asankh Amar Kar Jaahi Jor ||
असंख
अमर करि जाहि जोर ॥
ਬੇਅੰਤ
ਆਪਣੇ ਹੀ ਮਹਿਮਾ ਲਈ, ਆਪਣਾਂ ਜ਼ੋਰ ਦਿਖਾਉਣ ਲਈ, ਹੋਰਾਂ ਮਸ਼ਹੂਰ ਹੋਣ ਲਈ, ਜੀਵ ਜ਼ੋਰ ਜ਼ਬਰਦਤੀ ਕਰਕੇ ਚਲੇ ਜਾਂਦੇ ਹਨ।
Countless impose their will by force.
147
ਅਸੰਖ ਗਲਵਢ ਹਤਿਆ ਕਮਾਹਿ ॥
Asankh Galavadt Hathiaa Kamaahi ||
असंख
गलवढ हतिआ कमाहि ॥
ਬੇਅੰਤ
ਜੀਵ ਉਤੇ ਦੂਜਿਆ ਜੀਵਾਂ ਦੀ ਹੱਤਿਆ ਦਾ ਦੋਸ਼ ਲੱਗਦਾ ਹੈ।
Countless cut-throats and ruthless killers.
148
ਅਸੰਖ ਪਾਪੀ ਪਾਪੁ ਕਰਿ ਜਾਹਿ ॥
Asankh Paapee Paap Kar Jaahi ||
असंख
पापी पापु करि जाहि ॥
ਬੇਅੰਤ
ਜੀਵ ਪਾਪ ਮਾਂੜੇ ਕੰਮ ਕਰਕੇ ਚਲੇ ਜਾਂਦੇ ਹਨ।
Countless sinners who keep on sinning.
149
ਅਸੰਖ ਕੂੜਿਆਰ ਕੂੜੇ ਫਿਰਾਹਿ ॥
Asankh Koorriaar Koorrae Firaahi ||
असंख
कूड़िआर कूड़े फिराहि ॥
ਬੇਅੰਤ
ਜੀਵ ਨਾਂ ਕੰਮ ਆਉਣ ਵਾਲੇ ਗੰਦੇ ਵਿਕਾਰਾਂ ਨੂੰ ਹੀ ਇੱਕਠੇ ਕਰੀ ਜਾਂਦੇ ਹਨ।
Countless liars, wandering lost in their lies.
150
ਅਸੰਖ ਮਲੇਛ ਮਲੁ ਭਖਿ ਖਾਹਿ ॥
Asankh Malaeshh Mal Bhakh Khaahi ||
असंख
मलेछ मलु भखि खाहि ॥
ਬੇਅੰਤ
ਜੀਵ ਜੀਵਾਂ ਨੂੰ ਮਾੜਾ ਬੋਲ ਕਹਿ ਕੇ, ਹੋਰਾਂ ਜੀਵਾਂ ਦੇ ਪਾਪ, ਕਸ਼ਟ ਆਪਣੇ ਸਿਰ ਚੜ੍ਹਾ ਲੈਦੇ ਹਨ।
Countless wretches, eating filth as their ration.
151
ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥
Asankh Nindhak Sir Karehi Bhaar ||
असंख
निंदक सिरि करहि भारु ॥
ਉਹ ਬੇਅੰਤ ਜੀਵ ਹੋਰਾਂ ਜੀਵਾਂ ਨੂੰ ਮੰਦਾ ਬੋਲ ਕੇ ਲੋਕਾਂ ਵਿੱਚ ਭੰਡ ਕੇ
, ਉਨਾਂ ਦਾ ਬੋਝ ਆਪਣੇ ਦਿਮਾਗ ਉਤੇ ਪਾ ਲੈਂਦੇ ਹਨ।
Countless slanderers, carrying the weight of their stupid mistakes on their heads.
152
ਨਾਨਕੁ ਨੀਚੁ ਕਹੈ ਵੀਚਾਰੁ ॥
Naanak Neech Kehai Veechaar ||
नानकु
नीचु कहै वीचारु ॥
ਨਾਨਕ ਜੀ ਕਹਿ ਰਹੇ ਹਨ। ਤੇਰੀ ਮਹਿਮਾਂ ਕਰਨ ਲਈ ਮੈਂ ਬਹੁਤ ਘੱਟ ਹੈਸੀਅਤ ਵਾਲਾਂ ਹਾਂ। ਤੇਰੇ ਸਹੱਮਣੇ ਬਹੁਤ ਛੋਟਾਂ ਹਾਂ।
Nanak describes the state of the lowly.
153
ਵਾਰਿਆ ਨ ਜਾਵਾ ਏਕ ਵਾਰ ॥
Vaariaa N Jaavaa Eaek Vaar ||
वारिआ
न जावा एक वार ॥
ਮੇਰੀ ਕੋਈ ਹੈਸੀਅਤ ਨਹੀਂ ਹੈ। ਮੈਂ ਉਸ ਰੱਬ ਦੀ ਵਹੁ
-ਵਹੁ ਕਰ ਸਕਾ। ਆਪ ਨੂੰ ਉਸ ਅੱਗੇ ਸਲੰਡਰ, ਹਵਾਲੇ ਕਰ ਦਿਆ। ਉਸ ਉਤੋ ਘੋਲ ਘੁੰਮਾਂ ਦਿਆਂ।
I cannot even once be a sacrifice to You.
154
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
Jo Thudhh Bhaavai Saaee Bhalee Kaar ||
जो
तुधु भावै साई भली कार ॥
ਜੋ ਰੱਬ ਜੀ ਤੈਨੂੰ ਚੰਗਾਂ ਲੱਗਦਾ ਹੈ। ਉਸੇ ਨਾਲ ਹੀ ਮੇਰਾ ਪਾਰਉਤਾਰਾ
, ਭਲਾ, ਉਧਾਰ ਹੈ।
Whatever pleases You is the only good done,
155
ਤੂ ਸਦਾ ਸਲਾਮਤਿ ਨਿਰੰਕਾਰ ॥੧੮॥
Thoo Sadhaa Salaamath Nirankaar ||18||
तू
सदा सलामति निरंकार ॥१८॥
ਤੂੰ
ਹੀ ਮੇਰਾ ਪ੍ਰਭੂ ਸਹੀਂ ਸਲਾਮਤ ਪੂਰਾ ਮਾਲਕ, ਪਿਆਰਾ ਗੁਰੂ ਹੈ।
You, Eternal and Formless One. ||18||
Comments
Post a Comment