ਸ੍ਰੀ
ਗੁਰੂ ਗ੍ਰੰਥਿ ਸਾਹਿਬ Page 9 of 1430
395
ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥
Gaavan Thudhhano Jathee Sathee Santhokhee Gaavan Thudhhano Veer Karaarae ||
गावनि
तुधनो जती सती संतोखी गावनि तुधनो वीर करारे ॥
ਜਤੀ
, ਸਤੀ, ਸਬਰ ਵਾਲੇ, ਯੋਧੇ ਵੀਰ ਤੇਰੇ ਗੁਣ ਗਾ ਰਹੇ ਹਨ।
The celibates, the fanatics, and the peacefully accepting sing of You; the fearless warriors sing of You.
396
ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥
Gaavan Thudhhano Panddith Parran Rakheesur Jug Jug Vaedhaa Naalae ||
गावनि
तुधनो पंडित पड़नि रखीसुर जुगु जुगु वेदा नाले ॥
ਪੰਡਤ
, ਮਾਹਾਰਿਖੀ ਪੜ੍ਹ ਕੇ ਅੱਗੇ ਸੁਣਾਂ ਰਹੇ ਹਨ। ਯੁਗਾਂ ਤੋਂ ਵੇਦ ਵਿੱਚ ਵੀ ਤੇਰੀ ਉਪਮਾਂ ਹੀ ਕਹੀ ਗਈ ਹੈ।
The Pandits, the religious scholars who recite the Vedas, with the supreme sages of all the ages, sing of You.
397
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥
Gaavan Thudhhano Mohaneeaa Man Mohan Surag Mashh Paeiaalae ||
गावनि
तुधनो मोहणीआ मनु मोहनि सुरगु मछु पइआले ॥
ਮਾਤ ਲੋਕ
, ਪਤਾਲ ਲੋਕ ਸਾਰੀ ਸ੍ਰਿਸਟੀ ਵਿਚ ਦਿਲ ਨੂੰ ਪ੍ਰਸੰਨ ਕਰਨ ਵਾਲੇ ਜੀਵ ਤੇਰੇ ਗੀਤ ਗਾਉਂਦੇ ਹਨ।
The Mohinis, the enchanting heavenly beauties who entice hearts in paradise, in this world, and in the underworld of the subconscious, sing of You.
398
ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
Gaavan Thudhhano Rathan Oupaaeae Thaerae Athasath Theerathh Naalae ||
गावनि
तुधनो रतन उपाए तेरे अठसठि तीरथ नाले ॥
ਤੇਰੇ ਬਣਾਏ ਅਠਸਠਿ ਤੀਰਥ ਵੀ ਨਾਲ ਹੀ ਤੇਰੇ ਗੀਤ ਗਾਉਂਦੇ ਹਨ।
The celestial jewels created by You, and the sixty-eight sacred shrines of pilgrimage, sing of You.
399
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥
Gaavan Thudhhano Jodhh Mehaabal Sooraa Gaavan Thudhhano Khaanee Chaarae ||
गावनि
तुधनो जोध महाबल सूरा गावनि तुधनो खाणी चारे ॥
ਬਹੁਤ ਤਕੜੇ ਯੋਧੇ
, ਸੂਰਮੇ ਤੇਰੇ ਗੀਤ ਗਾਉਂਦੇ ਹਨ। ਜਿੰਨੇ ਸੰਸਾਰ ਦੇ ਵੀ ਜੀਵ ਹਨ। ਸਾਰੇ ਤੇਰੇ ਗੀਤ ਗਾਉਂਦੇ ਹਨ।
The brave and mighty warriors sing of You. The spiritual heroes and the four sources of creation sing of You.
400
ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥
Gaavan Thudhhano Khandd Manddal Brehamanddaa Kar Kar Rakhae Thaerae Dhhaarae ||
गावनि
तुधनो खंड मंडल ब्रहमंडा करि करि रखे तेरे धारे ॥
ਜਿੰਨੇ ਵੀ ਜੀਵ ਖੰਡਾਂ
, ਮੰਡਲ, ਵਰਭੰਡਾਂ ਵਾਲੇ ਕੁਲ ਜੀਵ ਨੂੰ ਤੂੰ ਪੈਂਦਾ ਕੀਤੇ ਹਨ। ਤੇਰੇ ਗੀਤ ਗਾਉਂਦੇ ਹਨ।
The worlds, solar systems and galaxies, created and arranged by Your Hand, sing of You.
401
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
Saeee Thudhhano Gaavan Jo Thudhh Bhaavan Rathae Thaerae Bhagath Rasaalae ||
सेई
तुधनो गावनि जो तुधु भावनि रते तेरे भगत रसाले ॥
ਉਹ ਤੇਰੇ ਜੀਵ ਗੀਤ ਗਾਉਂਦੇ ਹਨ। ਜੋ ਤੈਨੂੰ ਚੰਗੇ ਲਗਦੇ ਹਨ। ਜਿਹੜੇ ਤੇਰੇ ਪ੍ਰੇਮ ਵਿੱਚ ਲੀਨ ਹਨ।
They alone sing of You, who are pleasing to Your Will. Your devotees are imbued with Your Sublime Essence.
402
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥
Hor Kaethae Thudhhano Gaavan Sae Mai Chith N Aavan Naanak Kiaa Beechaarae ||
होरि
केते तुधनो गावनि से मै चिति न आवनि नानकु किआ बीचारे ॥
ਹੋਰ ਕਿੰਨੇ ਤੇਰੀ ਰਜ਼ਾਂ ਵਿੱਚ ਹਨ। ਮੇਰੇ ਖਿਆਲ ਵਿੱਚ ਨਹੀਂ ਹਨ। ਮੇਰੇ ਕੋਲੋ ਤਾਂ ਗਿਣੇ ਵੀ ਨਹੀਂ ਜਾਂਦੇ। ਨਾਨਕ ਜੀ ਦੱਸ ਰਹੇ ਹਨ।
So many others sing of You, they do not come to mind. O Nanak, how can I think of them all?
403
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
Soee Soee Sadhaa Sach Saahib Saachaa Saachee Naaee ||
सोई
सोई सदा सचु साहिबु साचा साची नाई ॥
ਉਹੀ ਰੱਬ ਉਹੀ ਹਰ ਜਗਾ ਹਰ ਥਾਂ ਸਦਾ ਰਹਿੱਣ ਵਾਲਾ ਹੈ। ਉਹ ਸੱਚਾ ਮਾਲਕ ਜਿਸ ਦਾ ਸੱਚਾ ਦਾ ਨਾਮ ਹੈ।
That True Lord is True, forever True, and True is His Name.
404
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
Hai Bhee Hosee Jaae N Jaasee Rachanaa Jin Rachaaee ||
है
भी होसी जाइ न जासी रचना जिनि रचाई ॥
ਉਹ ਹੁਣ ਵੀ ਹੈ। ਸਦਾ ਰਹੇਗਾ। ਨਾਂ ਹੀ ਉਹ ਕਿਤੇ ਜਾਣ ਵਾਲਾ ਹੈ। ਜਿਸ ਨੇ ਦੁਨੀਆਂ ਨੂੰ ਪੈਦਾ ਕੀਤਾ ਹੈ।
He is, and shall always be. He shall not depart, even when this Universe which He has created departs.
405
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
Rangee Rangee Bhaathee Kar Kar Jinasee Maaeiaa Jin Oupaaee ||
रंगी
रंगी भाती करि करि जिनसी माइआ जिनि उपाई ॥
ਰੱਬ ਨੇ ਰੰਗ
-ਬਰੰਗੀ, ਭਾਤ-ਭਾਤ ਦੇ ਜੀਵ ਤੇ ਸ੍ਰਿਸਟੀ ਬਣਾਂ ਕੇ, ਇਹ ਮਾਇਆ ਦੁਨੀਆਂ ਦੇ ਪਦਾਰਥ ਬਣਾਏ ਹਨ।
He created the world, with its various colors, species of beings, and the variety of Maya.
406
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥
Kar Kar Dhaekhai Keethaa Aapanaa Jio This Dhee Vaddiaaee ||
करि
करि देखै कीता आपणा जिउ तिस दी वडिआई ॥
ਉਹ ਆਪਣੀ ਸ੍ਰਿਸਟੀ ਨੂੰ ਬਣਾਂ ਕੇ ਪੈਦਾ ਕਰ ਕੇ
, ਆਪਣਾ ਕੀਤਾ ਕੰਮ ਦੇਖ ਰਿਹਾ ਹੈ। ਉਸ ਦੀ ਵੱਡਆਈ ਇਹ ਹੈ।
Having created the creation, He watches over it Himself, by His Greatness.
407
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥
Jo This Bhaavai Soee Karasee Fir Hukam N Karanaa Jaaee ||
जो
तिसु भावै सोई करसी फिरि हुकमु न करणा जाई ॥
ਜੋ ਰੱਬ ਨੂੰ ਚੰਗਾ ਲੱਗਦਾ ਹੈ। ਉਹੀ ਕਰਦਾ ਹੈ। ਉਸ ਦਾ ਕਹਿੱਣਾਂ ਕੋਈ ਨਹੀਂ ਕੀਤਾ ਜਾ ਸਕਦਾ।
He does whatever He pleases. No one can issue any order to Him.
408
ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥੧॥
So Paathisaahu Saahaa Pathisaahib Naanak Rehan Rajaaee ||1||
सो
पातिसाहु साहा पतिसाहिबु नानक रहणु रजाई ॥१॥
ਨਾਨਕ ਜੀ ਲਿਖਦੇ ਹਨ। ਉਹ ਰੱਬ ਮਾਹਾਰਾਜਿਆਂ ਦਾ ਵੀ ਮਾਹਾਰਾਜਾ ਹੈ। ਉਸ ਦੀ ਰਜਾ
, ਭਾਣੇ ਵਿੱਚ ਰਹਿੱਣਾਂ ਹੈ। ||1||
He is the King, the King of kings, the Supreme Lord and Master of kings. Nanak remains subject to His Will. ||1||
409
ਆਸਾ ਮਹਲਾ ੧ ॥
Aasaa Mehalaa 1 ||
आसा
महला १ ॥
ਆਸਾ
ਗੁਰੂ ਨਾਨਕ ਦੇਵ ਜੀ ਲਿਖ ਰਹੇ ਹਨ। 1 ||
Aasaa, First Mehl:1 ||
410
ਸੁਣਿ ਵਡਾ ਆਖੈ ਸਭੁ ਕੋਇ ॥
Sun Vaddaa Aakhai Sabh Koe ||
सुणि
वडा आखै सभु कोइ ॥
ਹਰ ਕੋਈ ਸੁਣ ਕੇ ਰੱਬ ਨੂੰ ਵੱਡਾ ਕਹਿ ਰਿਹਾ ਹੈ
Hearing of His Greatness, everyone calls Him Great.
411
ਕੇਵਡੁ ਵਡਾ ਡੀਠਾ ਹੋਇ ॥
Kaevadd Vaddaa Ddeethaa Hoe ||
केवडु
वडा डीठा होइ ॥
ਕਿੱਡਾ ਵੱਡਾ ਹੈ। ਤੈਨੂੰ ਦੇਖ ਕੇ ਹੀ ਦੱਸਿਆ ਜਾ ਸਕਦਾ ਹੈ।
But just how Great His Greatness is-this is known only to those who have seen Him.
412
ਕੀਮਤਿ ਪਾਇ ਨ ਕਹਿਆ ਜਾਇ ॥
Keemath Paae N Kehiaa Jaae ||
कीमति
पाइ न कहिआ जाइ ॥
ਨਾਂ ਹੀ ਮੁੱਲ ਲਾਇਆ ਜਾਂ ਸਕਦਾ ਹੈ। ਕਿੰਨਾਂ ਵੱਡ ਮੂਲਾ ਹੈ। ਕਹਿ ਨਹੀਂ ਸਕਦੇ।
His Value cannot be estimated; He cannot be described.
413
ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥
Kehanai Vaalae Thaerae Rehae Samaae ||1||
कहणै
वाले तेरे रहे समाइ ॥१॥
ਤੇਰੀ
ਸਿਫ਼ਤ ਕਰਨ ਵਾਲੇ ਤੇਰੇ ਵਿੱਚ ਹੀ ਰੱਚ ਜਾਂਦੇ ਹਨ।||1||
Those who describe You, Lord, remain immersed and absorbed in You. ||1||
414
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
Vaddae Maerae Saahibaa Gehir Ganbheeraa Gunee Geheeraa ||
वडे
मेरे साहिबा गहिर ग्मभीरा गुणी गहीरा ॥
ਮੇਰੇ ਮਾਲਕ ਪ੍ਰਭੂ ਤੂੰ ਬਹੁਤ ਡੂਘੇ
, ਵੱਡੇ, ਵਿਸ਼ਾਲ ਦਿਲ ਵਾਲਾ ਗੁਣਾਂ ਵਾਲਾ ਹੈ।
O my Great Lord and Master of Unfathomable Depth, You are the Ocean of Excellence.
415
ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥
Koe N Jaanai Thaeraa Kaethaa Kaevadd Cheeraa ||1|| Rehaao ||
कोइ
न जाणै तेरा केता केवडु चीरा ॥१॥ रहाउ ॥
ਕੋਈ ਨਹੀਂ ਜਾਣਦਾ ਤੂੰ ਕਿੰਨੇ ਵੱਡਾ ਚੌੜਾ ਹੈ।
॥1॥ ਰਹਾਉ ॥
No one knows the extent or the vastness of Your Expanse. ||1||Pause||
416
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
Sabh Surathee Mil Surath Kamaaee ||
सभि
सुरती मिलि सुरति कमाई ॥
ਬਹੁਤ ਸਾਰੇ ਜੀਵਾਂ
, ਮਨੁੱਖਾਂ ਨੇ ਆਪਣੀ ਸੁਰਤ ਪ੍ਰਭੂ ਧਿਆਨ ਵਿੱਚ ਜੋੜੀ ਹੈ
All the intuitives met and practiced intuitive meditation.
417
ਸਭ ਕੀਮਤਿ ਮਿਲਿ ਕੀਮਤਿ ਪਾਈ ॥
Sabh Keemath Mil Keemath Paaee ||
सभ
कीमति मिलि कीमति पाई ॥
ਉਨਾਂ ਨੇ ਤੇਰੀ ਬਹੁਤ ਕਦਰ ਵੱਡਿਆਈ ਕੀਤੀ ਹੈ।
All the appraisers met and made the appraisal.
418
ਗਿਆਨੀ ਧਿਆਨੀ ਗੁਰ ਗੁਰਹਾਈ ॥
Giaanee Dhhiaanee Gur Gurehaaee ||
गिआनी
धिआनी गुर गुरहाई ॥
ਵੱਡੇ ਵਿਦਿਆ ਦੇ ਮਾਹਰ ਬਹੁਤ ਵੱਡੇ ਵਿਦਵਾਨ ਹੋਰ ਵੀ ਵੱਡੇ ਗਿਆਨ ਵਾਲਿਆਂ ਨੇ ਕੋਸ਼ਸ਼ ਕੀਤੀ।
The spiritual teachers, the teachers of meditation, and the teachers of teachers
419
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥
Kehan N Jaaee Thaeree Thil Vaddiaaee ||2||
कहणु
न जाई तेरी तिलु वडिआई ॥२॥
ਉਹ
ਤੇਰੀ ਭੋਰਾ ਵੀ ਪ੍ਰਸੰਸਾ ਨਹੀਂ ਕਰ ਸਕੇ। ਤੇਰੀ ਵੱਡਿਆਈ ਬਹੁਤ ਵੱਡੀ ਹੈ। ਜੇ ਤੈਨੂੰ ਵੱਡਾ-ਵੱਡਾ ਕਹੀ ਜਾਈਏ, ਉਸ ਨਾਲ ਤੈਨੂੰ ਕੋਈ ਫ਼ਰਕ ਨਹੀਂ ਪੈਦਾਂ। ||2||
-they cannot describe even an iota of Your Greatness. ||2||
420
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
Sabh Sath Sabh Thap Sabh Changiaaeeaa ||
सभि
सत सभि तप सभि चंगिआईआ ॥
ਸਾਰੇ ਸੱਚੇ ਕੰਮ ਸਾਰੇ ਤਪ
, ਕਸ਼ਟ, ਸਮਾਧੀਆਂ ਸਾਰੀਆਂ ਵੱਡਿਆਈਆਂ, ਤੇਰੀ ਸ਼ਕਤੀ ਨਾਲ ਕੀਤੀਆਂ ਜਾਂਦੀਆਂ ਹਨ।
All Truth, all austere discipline, all goodness,
421
ਸਿਧਾ ਪੁਰਖਾ ਕੀਆ ਵਡਿਆਈਆ ॥
Sidhhaa Purakhaa Keeaa Vaddiaaeeaa ||
सिधा
पुरखा कीआ वडिआईआ ॥
ਸਿਧਾ ਜੋਗੀਆਂ ਦੀਆਂ ਸਮਾਧੀਆਂ ਬਾਰੇ ਸਭ ਪਾਪਤੀਆਂ ਹਨ।
All the great miraculous spiritual powers of the Siddhas
422
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
Thudhh Vin Sidhhee Kinai N Paaeeaa ||
तुधु
विणु सिधी किनै न पाईआ ॥
ਰੱਬ ਦੀਆਂ ਸ਼ਕਤੀਆਂ ਬਗੈਰ ਜੋਗੀਆਂ
, ਸਿਧਾ ਨੇ ਸਿਧੀ, ਸਫਲਤਾ, ਉਸ ਰੱਬ ਨੂੰ ਨਹੀਂ ਹਾਂਸਲ ਕੀਤਾ।
Without You, no one has attained such powers.
423
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥
Karam Milai Naahee Thaak Rehaaeeaa ||3||
करमि
मिलै नाही ठाकि रहाईआ ॥३॥
ਮੇਹਰ
ਨਾਲ ਦੀ ਨਜ਼ਰ ਨਾਲ ਸਫ਼ਲਤਾ ਹਾਸਲ ਹੋਈ ਹੈ। ਤਾਂਹੀ ਕੋਈ ਜੋਗੀਆਂ ਨੂੰ ਔਕੜ ਨਹੀਂ ਆਈ। ||3||
They are received only by Your Grace. No one can block them or stop their flow. ||3||
424
ਆਖਣ ਵਾਲਾ ਕਿਆ ਵੇਚਾਰਾ ॥
Aakhan Vaalaa Kiaa Vaechaaraa ||
आखण
वाला किआ वेचारा ॥
ਕਹਿੱਣ ਵਾਲਾ ਬਿਚਾਰਾ ਕੀ ਕਰ ਸਕਦਾ ਹੈ
?
What can the poor helpless creatures do?
425
ਸਿਫਤੀ ਭਰੇ ਤੇਰੇ ਭੰਡਾਰਾ ॥
Sifathee Bharae Thaerae Bhanddaaraa ||
सिफती
भरे तेरे भंडारा ॥
ਤੇਰੇ ਭੰਡਾਰੇ ਚੰਗਾਈਆਂ ਨਾਲ
, ਪਵਿੱਰਤਾ ਨਾਲਭਰੇ ਪਏ ਹਨ।
Your Praises are overflowing with Your Treasures.
426
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥
Jis Thoo Dhaehi Thisai Kiaa Chaaraa ||
जिसु
तू देहि तिसै किआ चारा ॥
ਜਿਸ ਜੀਵ ਨੂੰ ਤੂੰ ਮੇਹਰ ਨਾਲ ਆਪਣੇ ਗੁਣ ਦਿੰਦਾ ਹੈ। ਉਸ ਨੇ ਹੋਰ ਕਿਸੇ ਤੋਂ ਕੀ ਲੈਣਾਂ ਹੈ। ਕੋਈ ਹੋਰ ਉਸ ਦਾ ਕੁੱਝ ਨਹੀਂ ਵਿਗਾੜ ਸਕਦਾ।
Those, unto whom You give-how can they think of any other?
427
ਨਾਨਕ ਸਚੁ ਸਵਾਰਣਹਾਰਾ ॥੪॥੨॥
Naanak Sach Savaaranehaaraa ||4||2||
नानक
सचु सवारणहारा ॥४॥२॥
ਨਾਨਕ
ਜੀ ਨੇ ਲਿਖਿਆ ਹੈ। ਜੀਵ ਨੂੰ ਸੱਚਾ ਰੱਬ ਹੀ ਚੰਗਾ ਸੋਹਣਾਂ ਬਣਾਂਉਂਦਾ ਹੈ। ||4||2||
O Nanak, the True One embellishes and exalts. ||4||2||
428
ਆਸਾ ਮਹਲਾ ੧ ॥
Aasaa Mehalaa 1 ||
आसा
महला १ ॥
ਆਸਾ
ਗੁਰੂ ਨਾਨਕ ਦੇਵ ਜੀ ਲਿਖ ਰਹੇ ਹਨ। 1 ||
Aasaa, First Mehl:1 ||
429
ਆਖਾ ਜੀਵਾ ਵਿਸਰੈ ਮਰਿ ਜਾਉ ॥
Aakhaa Jeevaa Visarai Mar Jaao ||
आखा
जीवा विसरै मरि जाउ ॥
ਰੱਬ ਦਾ ਨਾਂਮ ਲੈ ਕੇ ਜਿਉਂਦਾ ਹਾਂ। ਰੱਬ ਦਾ ਨਾਂਮ ਲੈਣ ਲਈ ਜਿਉਣਾਂ ਹੈ। ਜੇ ਰੱਬ ਵਿਸਰੇ ਨਾਂ ਚਿਤ ਨਾਂ ਆਵੇ ਤਾਂ ਮੈਂ ਮਰ ਜਾਵਾਂ।
Chanting it, I live; forgetting it, I die.
430
ਆਖਣਿ ਅਉਖਾ ਸਾਚਾ ਨਾਉ ॥
Aakhan Aoukhaa Saachaa Naao ||
आखणि
अउखा साचा नाउ ॥
ਸੱਚੇ ਰੱਬ ਦਾ ਸੁਚਾ
-ਸੱਚਾ ਨਾਂਮ ਲੈਣਾਂ ਮੁਸ਼ਕਲ ਹੈ।
It is so difficult to chant the True Name.
431
ਸਾਚੇ ਨਾਮ ਕੀ ਲਾਗੈ ਭੂਖ ॥
Saachae Naam Kee Laagai Bhookh ||
साचे
नाम की लागै भूख ॥
ਜਦੋਨ ਜੀਵ ਨੂੰ ਰੱਬ ਦੇ ਨਾਂਮ ਦੀ ਭੁੱਖ ਲੱਗਦੀ ਹੈ।
If someone feels hunger for the True Name,
432
ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥
Outh Bhookhai Khaae Chaleeahi Dhookh ||1||
उतु
भूखै खाइ चलीअहि दूख ॥१॥
ਰੱਬ
ਨੂੰ ਯਾਦ ਕਰਨ, ਪਿਆਰ ਦੀ ਭੁੱਖ ਨਾਲ ਦੁੱਖ ਯਾਦ ਨਹੀਂ ਰਹਿੰਦੇ, ਵਿਸਰ ਜਾਂਦੇ ਹਨ। ||1||
That hunger shall consume his pain. ||1||
433
ਸੋ ਕਿਉ ਵਿਸਰੈ ਮੇਰੀ ਮਾਇ ॥
So Kio Visarai Maeree Maae ||
सो
किउ विसरै मेरी माइ ॥
ਮੇਰੀ ਮਾਂ ਉਹ ਰੱਬ ਮੈਂਨੂੰ ਕਿਉਂ ਵਿਸਰ ਸਕਦਾ ਹੈ। ਵਿਸਰ ਨਹੀਂ ਸਕਦਾ ਹੈ।
How can I forget Him, O my mother?
ਸ੍ਰੀ ਗੁਰੂ ਗ੍ਰੰਥਿ ਸਾਹਿਬ Page 10 of 1430
434
ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥
Saachaa Saahib Saachai Naae ||1|| Rehaao ||
साचा
साहिबु साचै नाइ ॥१॥ रहाउ ॥
ਉਹ ਮਾਲਕ ਸੱਚਾ ਪੁਰਖ ਹੈ। ਉਸ ਦਾ ਨਾਂਮ ਸੱਚਾ ਹੈ।
॥1॥ ਰਹਾਉ ॥
True is the Master, True is His Name. ||1||Pause||
435
ਸਾਚੇ ਨਾਮ ਕੀ ਤਿਲੁ ਵਡਿਆਈ ॥
Saachae Naam Kee Thil Vaddiaaee ||
साचे
नाम की तिलु वडिआई ॥
ਸੱਚੇ ਰੱਬ ਦੇ ਨਾਂਮ ਦੀ ਭੋਰਾ
, ਰੱਤੀ ਭਰ ਪ੍ਰਸੰਸਾਂ ਕੀਤੀ ਹੈ।
Trying to describe even an iota of the Greatness of the True Name,
436
ਆਖਿ ਥਕੇ ਕੀਮਤਿ ਨਹੀ ਪਾਈ ॥
Aakh Thhakae Keemath Nehee Paaee ||
आखि
थके कीमति नही पाई ॥
ਇੰਨੀ ਕੁ ਰਾਈ ਜਿੰਨੀ ਪ੍ਰਸੰਸਾਂ ਕਰਨ ਲਈ ਬੋਲ
-ਬੋਲ ਥੱਕ ਗਏ ਹਨ। ਪਰ ਉਸ ਬਾਰੇ ਕੁੱਝ ਵੀ ਜਾਣ ਨਹੀਂ ਸਕੇ। ਉਸ ਦੇ ਗੁਣਾਂ ਦੀ ਨੂੰ ਹਾਂਸਲ ਨਹੀਂ ਕਰ ਸਕੇ।
People have grown weary, but they have not been able to evaluate it.
437
ਜੇ ਸਭਿ ਮਿਲਿ ਕੈ ਆਖਣ ਪਾਹਿ ॥
Jae Sabh Mil Kai Aakhan Paahi ||
जे
सभि मिलि कै आखण पाहि ॥
ਜੇ ਸਾਰੇ ਜੀਵ ਮਨੁੱਖ ਸਬ ਰਲ ਕੇ ਗੁਣਾਂ ਦੀ ਮਹਿਮਾਂ ਕਰਨ ਲੱਗਣ ਤਾਂ
Even if everyone were to gather together and speak of Him,
438
ਵਡਾ ਨ ਹੋਵੈ ਘਾਟਿ ਨ ਜਾਇ ॥੨॥
Vaddaa N Hovai Ghaatt N Jaae ||2||
वडा
न होवै घाटि न जाइ ॥२॥
ਨਾਂ
ਤਾਂ ਪ੍ਰਭੂ ਵਧਣ ਲੱਗਾ ਹੈ। ਨਾਂ ਹੀ ਛੋਟਾ ਹੋਣ ਲੱਗਾ ਹੈ। ||2||
He would not become any greater or any lesser. ||2||
439
ਨਾ ਓਹੁ ਮਰੈ ਨ ਹੋਵੈ ਸੋਗੁ ॥
Naa Ouhu Marai N Hovai Sog ||
ना
ओहु मरै न होवै सोगु ॥
ਰੱਬ ਮਰਦਾ ਨਹੀਂ ਹੈ। ਨਾਂ ਹੀ ਉਦਾਸ ਹੁੰਦਾ ਹੈ।
That Lord does not die; there is no reason to mourn.
440
ਦੇਦਾ ਰਹੈ ਨ ਚੂਕੈ ਭੋਗੁ ॥
Dhaedhaa Rehai N Chookai Bhog ||
देदा
रहै न चूकै भोगु ॥
ਉਹ ਸਾਰੇ ਜੀਵਾਂ ਨੂੰ ਦਿੰਦਾ ਹੈ। ਕਦੇ ਤੋਟ ਨਹੀ ਆਉਂਦੀ।
He continues to give, and His Provisions never run short.
441
ਗੁਣੁ ਏਹੋ ਹੋਰੁ ਨਾਹੀ ਕੋਇ ॥
Gun Eaeho Hor Naahee Koe ||
गुणु
एहो होरु नाही कोइ ॥
ਰੱਬ ਜੀ ਦੇ ਇਹ ਗੁਣ
, ਕੌਤਕ ਹਨ। ਉਸ ਵਰਗਾ ਹੋਰ ਕੋਈ ਨਹੀਂ ਹੈ।
This Virtue is His alone; there is no other like Him.
442
ਨਾ ਕੋ ਹੋਆ ਨਾ ਕੋ ਹੋਇ ॥੩॥
Naa Ko Hoaa Naa Ko Hoe ||3||
ना
को होआ ना को होइ ॥३॥
ਨਾਂ
ਹੀ ਕੋਈ ਹੋਇਆ ਹੈ। ਨਾਂ ਹੀ ਕੋਈ ਹੋ ਸਕਦਾ ਹੈ। ||3||
There never has been, and there never will be. ||3||
443
ਜੇਵਡੁ ਆਪਿ ਤੇਵਡ ਤੇਰੀ ਦਾਤਿ ॥
Jaevadd Aap Thaevadd Thaeree Dhaath ||
जेवडु
आपि तेवड तेरी दाति ॥
ਜਿੱਡਾਂ ਪ੍ਰਭੂ ਵਿਸ਼ਾਲ ਤੂੰ ਆਪ ਹੈ। ਉਹੋਂ ਜਿਹੇ ਤੇਰੇ ਭੰਡਾਰ ਵਸਤੂਆਂ ਹਨ।
As Great as You Yourself are, O Lord, so Great are Your Gifts.
Comments
Post a Comment