470 ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

सतिगुर प्रसादि

ਰੱਬ ਇੱਕ ਹੈ। ਉਹ ਸਤਿਨਾਂਮ ਸੱਚਾ ਪੁਰਖ ਹੈ। ਰੱਬ ਦੀ ਆਪਣੀ ਕਿਰਪਾ ਮੇਹਰ ਨਾਲ ਮਿਲਦਾ ਹੈ।

One Universal Creator God. By The Grace Of The True Guru:

471
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ

So Purakh Niranjan Har Purakh Niranjan Har Agamaa Agam Apaaraa ||

सो
पुरखु निरंजनु हरि पुरखु निरंजनु हरि अगमा अगम अपारा

ਉਹ ਪ੍ਰਭੂ ਮਾਇਆ ਦੇ ਅਸਰ ਤੋਂ ਦੂਰ ਪਰੇ ਹੈ। ਉਹ ਵਿਕਾਰਾਂ ਤੋਂ ਦੂਰ ਵਾਲਾ ਦਾਤਾ ਪਹੁੰਚ ਤੋਂ ਪਰੇ ਹੈ। ਜਿਸ ਦਾ ਕੋਈ ਅੰਤ ਸਿਰਾ ਪਤਾ ਨਹੀਂ ਲੱਗਦਾ ਹੈ।

That Primal Being is Immaculate and Pure. The Lord, the Primal Being, is Immaculate and Pure. The Lord is Inaccessible, Unreachable and Unrivalled.

472
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ

Sabh Dhhiaavehi Sabh Dhhiaavehi Thudhh Jee Har Sachae Sirajanehaaraa ||

सभि
धिआवहि सभि धिआवहि तुधु जी हरि सचे सिरजणहारा

ਸਾਰੇ ਜੀਵ ਪ੍ਰਭੂ
ਤੇਰੇ ਗੁਣ ਗਾਉਂਦੇ ਹਨ। ਤੈਨੂੰ ਸਾਰੇ ਯਾਦ ਕਰਦੇ ਹਨ। ਹਰੀ ਸੱਚਾ ਹੀ ਸਭ ਜੀਵਾਂ ਨੂੰ ਬਣਾਉਣ ਵਾਲਾ ਹੈ।

All meditate, all meditate on You, Dear Lord, O True Creator Lord.

473
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ

Sabh Jeea Thumaarae Jee Thoon Jeeaa Kaa Dhaathaaraa ||

सभि
जीअ तुमारे जी तूं जीआ का दातारा

ਸਾਰੇ ਜੀਵ ਰੱਬ ਜੀ ਤੇਰੇ ਆਪਣੇ ਹਨ। ਤੂੰ ਜੀਆਂ ਦਾ ਮਾਲਕ ਦਾਤਾਂ ਦੇਣ ਵਾਲਾ ਪਿਤਾ ਹੈ।

All living beings are Yours-You are the Giver of all souls.

474
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ

Har Dhhiaavahu Santhahu Jee Sabh Dhookh Visaaranehaaraa ||

हरि
धिआवहु संतहु जी सभि दूख विसारणहारा

ਰੱਬ ਦੇ ਪਿਆਰਉ ਉਸ ਰੱਬ ਦਾ ਨਾਂਮ ਯਾਦ ਕਰੀ ਚੱਲੋ। ਉਹ ਸਾਰੇ ਦੁੱਖਾਂ ਨੂੰ ਖੱਤਮ ਕਰ ਦਿੰਦਾ ਹੈ।

Meditate on the Lord, O Saints; He is the Dispeller of all sorrow.

475
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ

Har Aapae Thaakur Har Aapae Saevak Jee Kiaa Naanak Janth Vichaaraa ||1||

हरि
आपे ठाकुरु हरि आपे सेवकु जी किआ नानक जंत विचारा ॥१॥poor beings are wretched and miserable! ||1||

ਨਾਨਕ ਜੀ ਲਿਖ ਰਹੇ ਹਨ
ਰੱਬ ਜੀ ਤੂੰ ਸਬ ਜੀਵਾਂ ਵਿੱਚ ਹੈ। ਇਸੇ ਲਈ ਹਰੀ ਆਪ ਹੀ ਗੁਰੂ ਪੂਜਾ ਕਰਾਉਣ ਵਾਲਾ ਹੈ। ਹਰੀ ਹੀ ਉਸ ਗੁਰੂ ਦਾ ਨੌਕਰ ਚਾਕਰ ਕੰਮ ਕਰਨ ਵਾਲਾ ਹੈ। ਜੀਵ ਤਾਂ ਕੁੱਝ ਨਹੀਂ ਕਰ ਸਕਦਾ। ਸਬ ਰੱਬ ਕਰਦਾ ਹੈ। ਉਸ ਦਾ ਹੁਕਮ ਚਲਦਾ ਹੈ। ਉਵੇਂ ਹੁੰਦਾ ਹੈ। ||1||

The Lord Himself is the Master, the Lord Himself is the Servant. O Nanak, the poor beings are wretched and miserable! ||1||

Comments

Popular Posts