241 ਅਮੁਲ ਗੁਣ ਅਮੁਲ ਵਾਪਾਰ ॥
Amul Gun Amul Vaapaar ||
अमुल
गुण अमुल वापार ॥
ਪ੍ਰਭੂ ਦੇ ਗੁਣ ਬੇਅੰਤ ਅਨੇਕਾ ਬਹੁਤ ਕੀਮਤੀ ਹਨ। ਜਿਸ ਦੀ ਕੋਈ ਕੀਮਤ ਨਹੀਂ ਹੈ। ਵਿਪਾਰ ਸਾਰੇ ਪਾਸੇ ਪੂਰੇ ਸੰਸਾਰ ਵਿੱਚ ਹਨ।
Priceless are His Virtues, Priceless are His Dealings.
242
ਅਮੁਲ ਵਾਪਾਰੀਏ ਅਮੁਲ ਭੰਡਾਰ ॥
Amul Vaapaareeeae Amul Bhanddaar ||
अमुल
वापारीए अमुल भंडार ॥
ਬਹੁਤ ਕੀਮਤੀ ਜਿਸ ਦੀ ਕੋਈ ਕੀਮਤ ਨਹੀਂ ਹੈ। ਉਸ ਦੇ ਨਾਂਮ ਦੇ ਉਸ ਦੀ ਰਜ਼ਾ ਦੇ ਸਦਾਗਰ ਹਨ। ਕੋ ਬਹੁਤ ਕੀਮਤੀ ਭੰਡਾਰ ਦੇ ਵਿਪਾਰੀ ਹਨ।
Priceless are His Dealers, Priceless are His Treasures.
.243
ਅਮੁਲ ਆਵਹਿ ਅਮੁਲ ਲੈ ਜਾਹਿ ॥
Amul Aavehi Amul Lai Jaahi ||
अमुल
आवहि अमुल लै जाहि ॥
ਉਹ ਅਨਮੋਲ ਜੀਵ ਰੱਬ ਦੇ ਕੀਮਤੀ ਗੁਣਾਂ ਨੂੰ ਹਾਂਸਲ ਕਰਦੇ ਹਨ।
Priceless are those who come to Him, Priceless are those who buy from Him.
244
ਅਮੁਲ ਭਾਇ ਅਮੁਲਾ ਸਮਾਹਿ ॥
Amul Bhaae Amulaa Samaahi ||
अमुल
भाइ अमुला समाहि ॥
ਜਿਹੜੇ ਰੱਬ ਚੰਗੇ ਲੱਗਦੇ ਹਨ। ਉਹ ਰੱਬ ਦੇ ਕੀਮਤੀ ਗੁਣਾਂ ਨੂੰ ਹਾਂਸਲ ਕਰਨ ਵਾਲੇ ਜੀਵ ਹਨ। ਉਹ ਚੰਗੇ ਗੁਣ ਅਪਣਾਂ ਕੇ ਰੱਬ ਵਿੱਚ ਸਮਾਂ ਕੇ ਉਸ ਵਰਗੇ ਹੋ ਜਾਂਦੇ ਹਨ। ਉਸ ਵਿੱਚ ਮਨ ਜੋੜ ਕੇ, ਉਸ ਨੂੰ ਪ੍ਰੇਮ ਕਰਦੇ ਹਨ।
Priceless is Love for Him, Priceless is absorption into Him.
245
ਅਮੁਲੁ ਧਰਮੁ ਅਮੁਲੁ ਦੀਬਾਣੁ ॥
Amul Dhharam Amul Dheebaan ||
अमुलु
धरमु अमुलु दीबाणु ॥
ਬਹੁਤ ਕੀਮਤੀ ਧਰਮ ਦਾ ਕਨੂੰਨ ਨਿਆ ਕਰਨ ਲਈ ਤੇ ਰਾਜ ਦਰਬਾਰ ਹੈ। ਜਿਸ ਦੀ ਕੋਈ ਕੀਮਤ ਨਹੀਂ ਹੈ।
Priceless is the Divine Law of Dharma, Priceless is the Divine Court of Justice.
246
ਅਮੁਲੁ ਤੁਲੁ ਅਮੁਲੁ ਪਰਵਾਣੁ ॥
Amul Thul Amul Paravaan ||
अमुलु
तुलु अमुलु परवाणु ॥
ਬਹੁਤ ਕੀਮਤੀ ਤੱਕੜੀ ਦੇਖਣ ਦੀ ਨਜ਼ਰ ਤੇ ਵੱਟੇ ਚੰਗਾ ਮਾੜਾ ਪਰਖਣ ਵਾਲੇ ਲੇਖੇ ਜੋਖੇ ਵਾਲੇ ਹਨ। ਜਿਸ ਦੀ ਕੋਈ ਕੀਮਤ ਨਹੀਂ ਹੈ। ਸਾਂਣ-ਬੀਣ ਕਰ ਲੈਂਦਾ ਹੈ।
Priceless are the scales, priceless are the weights.
247
ਅਮੁਲੁ ਬਖਸੀਸ ਅਮੁਲੁ ਨੀਸਾਣੁ ॥
Amul Bakhasees Amul Neesaan ||
अमुलु
बखसीस अमुलु नीसाणु ॥
ਉਸ ਦੀ ਦਿਆ, ਰਹਿਮਤ, ਵਸਤੂਆਂ ਦੇਣ ਦਾ ਢੰਗ ਬਹੁਤ ਕੀਮਤੀ ਹੈ।
Priceless are His Blessings, Priceless is His Banner and Insignia.
248
ਅਮੁਲੁ ਕਰਮੁ ਅਮੁਲੁ ਫੁਰਮਾਣੁ ॥
Amul Karam Amul Furamaan ||
अमुलु
करमु अमुलु फुरमाणु ॥
ਉਸ ਦੇ ਕਿਰਪਾ ਨਰਨ ਦੇ ਤਰੀਕੇ, ਤੇ ਹੁਕਮ ਕਰਨ ਦਾ ਢੰਗ ਬਹੁਤ ਵੱਡਮੁੱਲਾ ਹੈ।
Priceless is His Mercy, Priceless is His Royal Command.
249
ਅਮੁਲੋ ਅਮੁਲੁ ਆਖਿਆ ਨ ਜਾਇ ॥
Amulo Amul Aakhiaa N Jaae ||
अमुलो
अमुलु आखिआ न जाइ ॥
ਉਹ ਰੱਬ ਬਹੁਤ ਕੀਮਤੀ ਹੈ। ਉਸ ਦਾ ਮੁੱਲ ਨਹੀਂ ਲਾ ਸਕਦੇ। ਕੋਈ ਕੀਮਤ ਨਹੀਂ ਲਾ ਸਕਦੇ। ਉਹ ਖ੍ਰੀਦਿਆ ਨਹੀਂ ਜਾਂਦਾ।
Priceless, O Priceless beyond expression!
250
ਆਖਿ ਆਖਿ ਰਹੇ ਲਿਵ ਲਾਇ ॥
Aakh Aakh Rehae Liv Laae ||
आखि
आखि रहे लिव लाइ ॥
ਸੋਚ ਸੋਚ ਕੇ, ਬਹੁਤ ਜੀਵ ਉਸ ਨੂੰ ਜਨਣ ਦੀ ਇਛਾਂ ਨਾਲ ਉਸ ਨਾਲ ਪ੍ਰੇਮ ਭਗਤੀ ਲਗਾਉਂਦੇ ਹਨ।
Speak of Him continually, and remain absorbed in His Love.
251
ਆਖਹਿ ਵੇਦ ਪਾਠ ਪੁਰਾਣ ॥
Aakhehi Vaedh Paath Puraan ||
आखहि
वेद पाठ पुराण ॥
ਵੇਦ ਪਰਾਣ, ਪਾਠ ਵੀ ਕਹਿ ਰਹੇ ਹਨ।
The Vedas and the Puraanas speak.
252
ਆਖਹਿ ਪੜੇ ਕਰਹਿ ਵਖਿਆਣ ॥
Aakhehi Parrae Karehi Vakhiaan ||
आखहि
पड़े करहि वखिआण ॥
ਬਹੁਤੇ ਮਨੁੱਖ ਪੜ੍ਹ ਕੇ ਦੱਸ ਰਹੇ ਹਨ। ਪ੍ਰਚਾਰ ਕਰਦੇ ਹਨ।
The scholars speak and lecture.
253
ਆਖਹਿ ਬਰਮੇ ਆਖਹਿ ਇੰਦ ॥
Aakhehi Baramae Aakhehi Eindh ||
आखहि
बरमे आखहि इंद ॥
ਬਰਮਾਂ, ਇੰਦ ਵੀ ਉਸ ਬਾਰੇ ਕਹਿ ਰਹੇ ਹਨ।
Brahma speaks, Indra speaks.
254
ਆਖਹਿ ਗੋਪੀ ਤੈ ਗੋਵਿੰਦ ॥
Aakhehi Gopee Thai Govindh ||
आखहि
गोपी तै गोविंद ॥
ਗੋਪੀਆਂ ਤੇ ਗੋਵਿੰਦ ਵੀ ਕਹਿ ਰਹੇ ਹਨ।
The Gopis and Krishna speak.
255
ਆਖਹਿ ਈਸਰ ਆਖਹਿ ਸਿਧ ॥
Aakhehi Eesar Aakhehi Sidhh ||
आखहि
ईसर आखहि सिध ॥
ਸਿਧ ਤੇ ਈਸਰ ਨੂੰ ਉਸ ਬਾਰੇ ਸੋਚ ਰਹੇ ਹਨ।
Shiva speaks, the Siddhas speak.
256
ਆਖਹਿ ਕੇਤੇ ਕੀਤੇ ਬੁਧ ॥
Aakhehi Kaethae Keethae Budhh ||
आखहि
केते कीते बुध ॥
ਰੱਬ ਦੇ ਬਣਾਏ ਬੁੱਧ ਰੱਬ ਬਾਰੇ ਦੱਸ ਰਹੇ ਹਨ।
The many created Buddhas speak.
257
ਆਖਹਿ ਦਾਨਵ ਆਖਹਿ ਦੇਵ ॥
Aakhehi Dhaanav Aakhehi Dhaev ||
आखहि
दानव आखहि देव ॥
ਰਾਖ਼ਸ਼ ਤੇ ਦੇਵਤੇ ਵੀ ਰੱਬ ਦੀ ਖੋਜ ਗੱਲਾਂ ਕਰਦੇ ਹਨ।
The demons speak, the demi-gods speak.
258
ਆਖਹਿ ਸੁਰਿ ਨਰ ਮੁਨਿ ਜਨ ਸੇਵ ॥
Aakhehi Sur Nar Mun Jan Saev ||
आखहि
सुरि नर मुनि जन सेव ॥
ਮਨੁੱਖ ਭਗਤੀ ਕਰਨ ਵਾਲੇ ਮੁਨੀ ਰੱਬ ਨੂੰ ਯਾਦ ਕਰਦੇ ਹਨ। ਲੱਭਦੇ ਹਨ। ਉਸ ਦੀਆ ਗੱਲਾਂ ਕਰਦੇ ਹਨ।
The spiritual warriors, the heavenly beings, the silent sages, the humble and serviceful speak.
259
ਕੇਤੇ ਆਖਹਿ ਆਖਣਿ ਪਾਹਿ ॥
Kaethae Aakhehi Aakhan Paahi ||
केते
आखहि आखणि पाहि ॥
ਬਹੁਤ ਜੀਵ ਰੱਬ ਬਾਰੇ ਗੱਲਾਂ ਕਰਦੇ ਹਨ। ਬਹੁਤ ਜੀਵ ਕਰਨ ਦੀ ਕੋਸ਼ਸ਼ ਕਰਦੇ ਹਨ।
Many speak and try to describe Him.
260
ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥
Kaethae Kehi Kehi Outh Outh Jaahi ||
केते
कहि कहि उठि उठि जाहि ॥
ਕਈ ਰੱਬ ਬਾਰੇ ਗੱਲਾਂ ਕਰ-ਕਰ ਕੇ ਦੁਨੀਆਂ ਨੂੰ ਛੱਡ-ਛੱਡ ਕੇ ਜਾ ਰਹੇ ਹਨ।
Many have spoken of Him over and over again, and have then arisen and departed.
ਏਤੇ
ਕੀਤੇ ਹੋਰਿ ਕਰੇਹਿ ॥
Eaethae Keethae Hor Karaehi ||
एते
कीते होरि करेहि ॥
ਬ੍ਰਹਿਮੰਡ ਦੁਨੀਆਂ ਵਿੱਚ ਬਹੁਤ ਜੀਵ ਹਨ ਤੇ ਹੋਰ ਪੈਦਾ ਹੋ ਰਹੇ ਹਨ। ਹੋਰ ਵੀ ਪੈਦਾ ਹੋ ਜਾਣ।
If He were to create as many again as there already are,
262
ਤਾ ਆਖਿ ਨ ਸਕਹਿ ਕੇਈ ਕੇਇ ॥
Thaa Aakh N Sakehi Kaeee Kaee ||
ता
आखि न सकहि केई केइ ॥
ਕੋਈ ਵੀ ਜੀਵ ਰੱਬ ਦਾ ਟਿਕਾਣਾਂ, ਬਲ ਸ਼ਕਤੀ ਗੁਣਾਂ ਦੀ ਜਾਣਕਾਰੀ ਦਾ ਅੰਨਦਾਜ਼ਾਂ ਨਹੀਂ ਲਗਾ ਸਕਦਾ।
Even then, they could not describe Him.
263
ਜੇਵਡੁ ਭਾਵੈ ਤੇਵਡੁ ਹੋਇ ॥
Jaevadd Bhaavai Thaevadd Hoe ||
जेवडु
भावै तेवडु होइ ॥
ਪ੍ਰਮਾਤਮਾਂ ਰੱਬ ਜਿੱਡਾਂ ਵੀ ਹੋਣਾ ਚਾਹੇ, ਉਨਾਂ ਹੀ ਵੱਡਾ ਹੋ ਸਕਦਾ ਹੈ।
He is as Great as He wishes to be.
264
ਨਾਨਕ ਜਾਣੈ ਸਾਚਾ ਸੋਇ ॥
Naanak Jaanai Saachaa Soe ||
नानक
जाणै साचा सोइ ॥
ਨਾਨਕ ਜੀ ਲਿਖਦੇ ਹਨ। ਰੱਬ ਜੀ ਹਰ ਥਾਂ ਰਹਿੱਣ ਵਾਲੇ ਸੱਚੇ ਮਾਲਕ ਆਪ ਹੀ ਜਾਣਦੇ ਹਨ।
O Nanak, the True Lord knows.
265
ਜੇ ਕੋ ਆਖੈ ਬੋਲੁਵਿਗਾੜੁ ॥
Jae Ko Aakhai Boluvigaarr ||
जे
को आखै बोलुविगाड़ु ॥
ਜੇ ਕੋਈ ਬੰਦਾ ਜੀਵ ਆਪਣੀ ਮੱਤ ਨਾਲ ਰੱਬ ਦੀ ਬੱਣਤਰ ਅਕਾਰ ਬਾਰੇ ਦੱਸੇ
If anyone presumes to describe God,
266
ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥੨੬॥
Thaa Likheeai Sir Gaavaaraa Gaavaar ||26||
ता
लिखीऐ सिरि गावारा गावारु ॥२६॥
ਤਾ ਉਸ ਬਾਰੇ ਇਹ ਲਿਖਿਆ ਜਾਵੇਗਾ ਕੇ ਉਹ ਬੇ ਸਮਝ, ਬਗੈਰ ਅੱਕਲ ਤੋਂ ਗੱਲਾਂ ਕਰ ਰਿਹਾ ਹੈ।
He shall be known as the greatest fool of fools! ||26||
Comments
Post a Comment