ਸ੍ਰੀ

ਗੁਰੂ ਗ੍ਰੰਥਿ ਸਾਹਿਬ Page 7 of 1430


297

ਆਦੇਸੁ ਤਿਸੈ ਆਦੇਸੁ
Aadhaes Thisai Aadhaes ||
आदेसु तिसै आदेसु
ਉਸ ਰੱਬ ਨੂੰ ਮੇਰਾ ਪ੍ਰਨਾਮ ਹੈ ਸਿਰ ਝੁਕਦਾ ਹੈ
I bow to Him, I humbly bow.
298
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ੨੯
Aadh Aneel Anaadh Anaahath Jug Jug Eaeko Vaes ||29||
आदि अनीलु अनादि अनाहति जुगु जुगु एको वेसु ॥२९॥
ਜਿਸ ਦਾ ਸ਼ੁਰੂ ਹੋਣ ਦਾ ਪਤਾ ਨਹੀਂ ਹੈ ਜੋ ਪਾਪਾ ਤੋਂ ਰਹਿਤ ਪਵਿੱਤਰ ਹੈ ਜੋ ਨਾਸ ਰਹਿਤ ਅਮਰ ਹੈ ਜੋ ਯੁਗਾਂ ਤੋਂ ਮੁੱਡ ਤੋਂ ਇਕੋਂ ਪ੍ਰਭੂ ਦਾ ਰੂਪ ਹੈ ||29||
The Primal One, the Pure Light, without beginning, without end. Throughout all the ages, He is One and the Same. ||29||


299

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ


Eaekaa Maaee Jugath Viaaee Thin Chaelae Paravaan ||

एका माई जुगति विआई तिनि चेले परवाणु
ਇੱਕਲੀ ਮਾਇਆ ਦੇ ਲੋਭ ਪੈਦਾ ਹੋਣ ਨਾਲ ਉਸ ਦੇ ਤਿੰਨ ਚੇਲੇ ਬਣ ਗਏ
The One Divine Mother conceived and gave birth to the three deities.
300
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ
Eik Sansaaree Eik Bhanddaaree Eik Laaeae Dheebaan ||
इकु संसारी इकु भंडारी इकु लाए दीबाणु
ਇੱਕ ਸੰਸਾਰ ਪੈਦਾ ਕਰਨ ਵਾਲਾ, ਇਕ ਜੀਵਾਂ ਦੀ ਰੋਜ਼ੀ-ਰੋਟੀ ਚਲਾਉਣ ਵਾਲਾ, ਇੱਕ ਲੇਖਾ ਜੋਖ਼ਾ ਕਰਨ ਵਾਲਾਂ ਬਣਾਂ ਦਿੱਤਾ
One, the Creator of the World; One, the Sustainer; and One, the Destroyer.
301
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ
Jiv This Bhaavai Thivai Chalaavai Jiv Hovai Furamaan ||
जिव तिसु भावै तिवै चलावै जिव होवै फुरमाणु
ਜਿਵੇਂ ਰੱਬ ਦਾ ਨੂੰ ਚੰਗਾ ਲੱਗਦਾ ਹੈ ਉਵੇਂ ਚਲਾਉਂਦਾ ਹੈ ਜਿਵੇਂ ਉਸ ਦਾ ਹੁਕਮ ਹੁੰਦਾ ਹੈ
He makes things happen according to the Pleasure of His Will. Such is His Celestial Order.
302
ਓਹੁ ਵੇਖੈ ਓਨਾ ਨਦਰਿ ਆਵੈ ਬਹੁਤਾ ਏਹੁ ਵਿਡਾਣੁ
Ouhu Vaekhai Ounaa Nadhar N Aavai Bahuthaa Eaehu Viddaan ||
ओहु वेखै ओना नदरि आवै बहुता एहु विडाणु
ਰੱਬ ਜੀਵਾਂ ਨੂੰ ਦੇਖ ਰਿਹਾ ਹੈ ਜੀਵਾਂ ਨੂੰ ਰੱਬ ਨਹੀਂ ਦਿਸਦਾ ਇਹ ਉਸ ਦਾ ਬਹੁਤ ਵੱਡਾ ਵੱਡਾਪਨ ਹੈ ਚੋਜ਼ ਹੈ
He watches over all, but none see Him. How wonderful this is!
303
ਆਦੇਸੁ ਤਿਸੈ ਆਦੇਸੁ
Aadhaes Thisai Aadhaes ||
आदेसु तिसै आदेसु
ਉਸ ਰੱਬ ਨੂੰ ਮੇਰਾ ਪ੍ਰਨਾਮ ਹੈ ਸਿਰ ਝੁਕਦਾ ਹੈ
I bow to Him, I humbly bow.
304
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ੩੦
Aadh Aneel Anaadh Anaahath Jug Jug Eaeko Vaes ||30||
आदि अनीलु अनादि अनाहति जुगु जुगु एको वेसु ॥३०॥
ਜਿਸ ਦਾ ਸ਼ੁਰੂ ਹੋਣ ਦਾ ਪਤਾ ਨਹੀਂ ਹੈ ਜੋ ਪਾਪਾ ਤੋਂ ਰਹਿਤ ਪਵਿੱਤਰ ਹੈ ਜੋ ਨਾਸ ਰਹਿਤ ਅਮਰ ਹੈ ਜੋ ਯੁਗਾਂ ਤੋਂ ਮੁੱਡ ਤੋਂ ਇਕੋਂ ਪ੍ਰਭੂ ਦਾ ਰੂਪ ਹੈ ||30||
The Primal One, the Pure Light, without beginning, without end. Throughout all the ages, He is One and the Same. ||30||
305
ਆਸਣੁ ਲੋਇ ਲੋਇ ਭੰਡਾਰ
Aasan Loe Loe Bhanddaar ||
आसणु लोइ लोइ भंडार
ਰੱਬ ਦੀ ਬਰਕਤ ਹਰ ਖ਼ਜ਼ਾਨੇ ਵਿੱਚ ਹਾਜ਼ਰ ਹੈ
On world after world are His Seats of Authority and His Storehouses.
306
ਜੋ ਕਿਛੁ ਪਾਇਆ ਸੁ ਏਕਾ ਵਾਰ
Jo Kishh Paaeiaa S Eaekaa Vaar ||
जो किछु पाइआ सु एका वार
ਜੋ ਵੀ ਵਸਤੂ ਬਣਾਈ ਹੈ ਉਹ ਇਕੋ ਬਾਰ ਪਾ ਦਿੱਤੀ ਹੈ
Whatever was put into them, was put there once and for all.
307
ਕਰਿ ਕਰਿ ਵੇਖੈ ਸਿਰਜਣਹਾਰੁ
Kar Kar Vaekhai Sirajanehaar ||
करि करि वेखै सिरजणहारु
ਉਹ ਰੱਬ ਸਾਰੀ ਸ੍ਰਿਸਟੀ ਨੂੰ ਬਣਾ ਕੇ ਦੇਖ ਰਿਹਾ ਹੈ
Having created the creation, the Creator Lord watches over it.
308
ਨਾਨਕ ਸਚੇ ਕੀ ਸਾਚੀ ਕਾਰ
Naanak Sachae Kee Saachee Kaar ||
नानक सचे की साची कार
ਨਾਨਕ ਲਿਖਦੇ ਹਨ ਇਹ ਰੱਬ ਸੱਚੇ ਦਾ ਸਦਾ ਚੱਲਣ ਵਾਲਾ ਕੰਮ ਹੈ
O Nanak, True is the Creation of the True Lord.
309
ਆਦੇਸੁ ਤਿਸੈ ਆਦੇਸੁ
Aadhaes Thisai Aadhaes ||
आदेसु तिसै आदेसु
ਉਸ ਰੱਬ ਨੂੰ ਮੇਰਾ ਪ੍ਰਨਾਮ ਹੈ ਸਿਰ ਝੁਕਦਾ ਹੈ
I bow to Him, I humbly bow.
310
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ੩੧
Aadh Aneel Anaadh Anaahath Jug Jug Eaeko Vaes ||31||
आदि अनीलु अनादि अनाहति जुगु जुगु एको वेसु ॥३१॥
ਜਿਸ ਦਾ ਸ਼ੁਰੂ ਹੋਣ ਦਾ ਪਤਾ ਨਹੀਂ ਹੈ ਜੋ ਪਾਪਾ ਤੋਂ ਰਹਿਤ ਪਵਿੱਤਰ ਹੈ ਜੋ ਨਾਸ ਰਹਿਤ ਅਮਰ ਹੈ ਜੋ ਯੁਗਾਂ ਤੋਂ ਮੁੱਡ ਤੋਂ ਇਕੋਂ ਪ੍ਰਭੂ ਦਾ ਰੂਪ ਹੈ ||31||
The Primal One, the Pure Light, without beginning, without end. Throughout all the ages, He is One and the Same. ||31||
311
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ
Eik Dhoo Jeebha Lakh Hohi Lakh Hovehi Lakh Vees ||
इक दू जीभौ लख होहि लख होवहि लख वीस
ਜੇ ਇੱਕ ਜੀਭ ਤੋਂ ਲੱਖ ਜੀਭਾ ਹੋ ਜਾਣ, ਫਿਰ ਲੱਖ ਤੋਂ ਬੀਹ ਲੱਖ ਜੀਭਾ ਹੋ ਜਾਣ
If I had 100,000 tongues, and these were then multiplied twenty times more, with each tongue,
312
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ
Lakh Lakh Gaerraa Aakheeahi Eaek Naam Jagadhees ||
लखु लखु गेड़ा आखीअहि एकु नामु जगदीस
ਰੱਬ ਦੇ ਇੱਕ ਨਾਂਮ ਨੂੰ ਇੱਕ ਇੱਕ ਲੱਖ ਵਾਰੀ ਆਖੀਏ
I would repeat, hundreds of thousands of times, the Name of the One, the Lord of the Universe.
313
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ
Eaeth Raahi Path Pavarreeaa Charreeai Hoe Eikees ||
एतु राहि पति पवड़ीआ चड़ीऐ होइ इकीस
ਰੱਬ ਨੂੰ ਮਿਲਣ ਵਾਸਤੇ, ਇਸ ਰਾਹ ਉਤੇ ਜੋ ਪੌੜੀਆਂ ਹਨ ਆਪ ਗੁਆ ਕੇ ਚੜ੍ਹ ਸਕਦੇ ਹਾਂ ਰੱਬ ਦਾ ਨਾਂਮ ਜੱਪ ਸਕਦੇ ਹਾਂ
Along this path to our Husband Lord, we climb the steps of the ladder, and come to merge with Him.
314
ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ
Sun Galaa Aakaas Kee Keettaa Aaee Rees ||
सुणि गला आकास की कीटा आई रीस
ਅਕਾਸ਼ ਵਰਗੇ ਉਚੇ ਰੱਬ ਦੀਆਂ ਪ੍ਰੇਮ ਦੀਆਂ ਗੱਲਾਂ ਸੁਣ ਕੇ, ਅਣਜਾਣ ਜੀਵਾਂ ਨੂੰ ਰੀਸ ਕਰਨ ਦਾ ਮਨ ਹੋ ਗਿਆ ਹੈ ਜੋ ਜੀਵ ਹੁਣ ਤੱਕ ਕੀੜੇ ਸਨ
Hearing of the etheric realms, even worms long to come back home.
315
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ੩੨
Naanak Nadharee Paaeeai Koorree Koorrai Thees ||32||
नानक नदरी पाईऐ कूड़ी कूड़ै ठीस ॥३२॥
ਨਾਨਕ ਜੀ ਲਿਖਦੇ ਹਨ ਰੱਬ ਦੀ ਮੇਹਰ ਨਾਲ ਹੀ ਰੱਬ ਮਿਲਦਾ ਹੈ ਮਾੜੇ ਮਨੁੱਖਾ ਲਈ ਵਿਕਾਰ ਝੂਠੀ ਵੱਡਿਆਈ ਹੈ ||32||
O Nanak, by His Grace He is obtained. False are the boastings of the false. ||32||


316

ਆਖਣਿ ਜੋਰੁ ਚੁਪੈ ਨਹ ਜੋਰੁ
Aakhan Jor Chupai Neh Jor ||
आखणि जोरु चुपै नह जोरु
ਬੋਲਣ ਗੱਲਾਂ ਕਰਨ, ਚੁਪ ਮੋਨ ਕਰਨ ਉਤੇ ਸਾਡਾ ਬਸ ਨਹੀਂ ਹੈ
No power to speak, no power to keep silent.
317
ਜੋਰੁ ਮੰਗਣਿ ਦੇਣਿ ਜੋਰੁ
Jor N Mangan Dhaen N Jor ||
जोरु मंगणि देणि जोरु
ਕਿਸੇ ਤੋਂ ਮੰਗਣ, ਕਿਸੇ ਨੂੰ ਦੇਣ ਵਿੱਚ ਸਾਡਾ ਆਪਣਾ ਹੱਥ ਨਹੀਂ ਹੁੰਦਾ ਰੱਬ ਕਰਦਾ ਹੈ
No power to beg, no power to give.
318
ਜੋਰੁ ਜੀਵਣਿ ਮਰਣਿ ਨਹ ਜੋਰੁ
Jor N Jeevan Maran Neh Jor ||
जोरु जीवणि मरणि नह जोरु
ਜਿਉਣਾਂ ਮਰਨਾਂ ਸਾਡੀ ਤਾਕਤ ਤੋਂ ਬਾਹਰ ਹਨ ਕੋਈ ਜੋਰ ਨਹੀਂ ਹੈ
No power to live, no power to die.
319
ਜੋਰੁ ਰਾਜਿ ਮਾਲਿ ਮਨਿ ਸੋਰੁ
Jor N Raaj Maal Man Sor ||
जोरु राजि मालि मनि सोरु
ਰਾਜ ਮਾਲ ਉਤੇ ਕੋਈ ਜੋਰ ਨਹੀਂ ਹੈ ਮਨ ਵਿੱਚ ਘੁਮੰਡ ਹੁੰਦਾ ਹੈ
No power to rule, with wealth and occult mental powers.
320
ਜੋਰੁ ਸੁਰਤੀ ਗਿਆਨਿ ਵੀਚਾਰਿ
Jor N Surathee Giaan Veechaar ||
जोरु सुरती गिआनि वीचारि
ਗਿਆਨ, ਸੁਰਤ ਸਾਡੇ ਆਪਣੇ ਕਿਸੇ ਜੋਰ ਕੰਮ ਨਹੀਂ ਕਰਦੇ
No power to gain intuitive understanding, spiritual wisdom and meditation.
321
ਜੋਰੁ ਜੁਗਤੀ ਛੁਟੈ ਸੰਸਾਰੁ
Jor N Jugathee Shhuttai Sansaar ||
जोरु जुगती छुटै संसारु
ਜੁਗਤਾ ਕਰਨ ਨਾਲ ਸੰਸਾਰ ਤੋਂ ਮੁਕਤ ਨਹੀਂ ਹੋ ਹੋਣਾਂ
No power to find the way to escape from the world.
322
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ
Jis Hathh Jor Kar Vaekhai Soe ||
जिसु हथि जोरु करि वेखै सोइ
ਜਿਸ ਕੋਲ ਤਾਕਤ ਹੈ ਉਹ ਤਾਕਤ ਨੂੰ ਅਜ਼ਮਾਂ ਕੇ ਦੇਖਦਾ ਹੈ ਰੱਬ ਸਭ ਨੂੰ ਆਪਣੇ ਬਲ ਉਤੇ ਸੰਭਾਂਲ ਰਿਹਾ ਹੈ
He alone has the Power in His Hands. He watches over all.
323
ਨਾਨਕ ਉਤਮੁ ਨੀਚੁ ਕੋਇ ੩੩
Naanak Outham Neech N Koe ||33||
नानक उतमु नीचु कोइ ॥३३॥
ਨਾਨਕ ਜੀ ਲਿਖਦੇ ਹਨ ਸਾਰੇ ਹੀ ਵੱਡ ਮੁੱਲੇ ਪਵਿੱਤਰ ਹਨ ਕੋਈ ਛੋਟਾ ਜਾਂ ਮਾੜਾ ਨਹੀਂ ਹੈ ||33||
O Nanak, no one is high or low. ||33||


324

ਰਾਤੀ ਰੁਤੀ ਥਿਤੀ ਵਾਰ
Raathee Ruthee Thhithee Vaar ||
राती रुती थिती वार
ਰਾਤਾਂ, ਰੁੱਤਾਂ, ਥਿਤਾਂ, ਦਿਨ
Nights, days, weeks and seasons;
325
ਪਵਣ ਪਾਣੀ ਅਗਨੀ ਪਾਤਾਲ
Pavan Paanee Aganee Paathaal ||
पवण पाणी अगनी पाताल
ਹਵਾ, ਪਾਣੀ, ਅੱਗ, ਪਤਾਲ
Wind, water, fire and the nether regions
326
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ
This Vich Dhharathee Thhaap Rakhee Dhharam Saal ||
तिसु विचि धरती थापि रखी धरम साल
ਇੰਨਾਂ ਸਾਰਿਆਂ ਵਿੱਚ ਧਰਤੀ ਨੂੰ ਧਰਮ ਸਾਲ ਬਣਾਂ ਕੇ ਰੱਖ ਦਿੱਤਾ ਜਾਵੇ
In the midst of these, He established the earth as a home for Dharma.
327
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ
This Vich Jeea Jugath Kae Rang ||
तिसु विचि जीअ जुगति के रंग
ਧਰਤੀ ਵਿੱਚ ਰੰਗ ਦੇ ਜੀਵ ਜਗਤ ਹਨ
Upon it, He placed the various species of beings.
328
ਤਿਨ ਕੇ ਨਾਮ ਅਨੇਕ ਅਨੰਤ
Thin Kae Naam Anaek Ananth ||
तिन के नाम अनेक अनंत
ਉਨਾਂ ਦੇ ਬਹੁਤ ਬੇਸ਼ਮਾਰ ਨਾਂਮ ਹਨ
Their names are uncounted and endless.
329
ਕਰਮੀ ਕਰਮੀ ਹੋਇ ਵੀਚਾਰੁ
Karamee Karamee Hoe Veechaar ||
करमी करमी होइ वीचारु
ਕਿਤੇ ਕਰਮਾਂ ਦੇ ਅਧਾਰ ਉਤੇ ਫ਼ਲ ਮਿਲਣਾਂ ਹੈ ਉਹੀ ਮਿਲਣਾਂ ਹੈ ਜੋ ਕੀਤਾ ਹੈ
By their deeds and their actions, they shall be judged.
330
ਸਚਾ ਆਪਿ ਸਚਾ ਦਰਬਾਰੁ
Sachaa Aap Sachaa Dharabaar ||
सचा आपि सचा दरबारु
ਪ੍ਰਭੂ ਆਪ ਸੱਚਾ ਹੈ ਉਸ ਦਾ ਰਹਿੱਣ ਵਾਲ ਘਰ-ਦਰ ਸੱਚਾ ਹੈ
God Himself is True, and True is His Court.
331
ਤਿਥੈ ਸੋਹਨਿ ਪੰਚ ਪਰਵਾਣੁ
Thithhai Sohan Panch Paravaan ||
तिथै सोहनि पंच परवाणु
ਉਸ ਦੇ ਘਰ ਸੱਚੇ ਪਵਿੱਤਰ ਭਗਤ ਸੋਹਦੇ ਹਨ
There, in perfect grace and ease, sit the self-elect, the self-realized Saints.
332
ਨਦਰੀ ਕਰਮਿ ਪਵੈ ਨੀਸਾਣੁ
Nadharee Karam Pavai Neesaan ||
नदरी करमि पवै नीसाणु
ਉਸ ਦੀ ਕਿਰਪਾ ਮੇਹਰ ਨਾਲ ਪ੍ਰਸੰਸਾ ਮਿਲਦੀ ਹੈ
They receive the Mark of Grace from the Merciful Lord.
333
ਕਚ ਪਕਾਈ ਓਥੈ ਪਾਇ
Kach Pakaaee Outhhai Paae ||
कच पकाई ओथै पाइ
ਦੁਨੀਆਂ ਦੇ ਕੀਤੇ ਕੱਚੇ ਪੱਕੇ ਕੰਮ ਉਥੇ ਦਰਬਾਰ ਵਿੱਚ ਦੇਖੇ ਜਾਂਦੇ ਹਨ
The ripe and the unripe, the good and the bad, shall there be judged.
334
ਨਾਨਕ ਗਇਆ ਜਾਪੈ ਜਾਇ ੩੪
Naanak Gaeiaa Jaapai Jaae ||34||
नानक गइआ जापै जाइ ॥३४॥
ਨਾਨਕ ਜੀ ਲਿਖਦੇ ਹਨ ਰੱਬ ਦੇ ਦਰ ਉਤੇ ਜਾ ਕੇ ਦੁਨੀਆਂ ਉਤੇ ਕੀਤਾ ਪਿਛਲਾ ਸਭ ਪਰਤੀਤ ਜਾਹਰ ਹੋ ਜਾਂਦਾ ਹੈ ||34||
O Nanak, when you go home, you will see this


335

ਧਰਮ ਖੰਡ ਕਾ ਏਹੋ ਧਰਮੁ
Dhharam Khandd Kaa Eaeho Dhharam ||
धरम खंड का एहो धरमु
ਧਰਮ ਦੇ ਰਸਤੇ ਦਾ ਇਹੀ ਧਰਮਿਕ ਕੰਮ ਹੈ ਚੰਗੇ ਕੰਮ ਕਰਨਾਂ ਹੀ ਧਰਮ ਹੈ
This is righteous living in the realm of Dharma.
336
ਗਿਆਨ ਖੰਡ ਕਾ ਆਖਹੁ ਕਰਮੁ
Giaan Khandd Kaa Aakhahu Karam ||
गिआन खंड का आखहु करमु
ਗਿਆਨ ਵਿਦਿਆ ਨਾਲ ਅੱਖਾਂ ਖੁੱਲ ਜਾਂਦੀਆਂ ਹਨ ਗਿਅਨ ਦੇ ਕੰਮ ਗੱਲਾਂ ਕਰਨ ਲੱਗ ਜਾਂਦਾ ਹੈ
And now we speak of the realm of spiritual wisdom.
337
ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ
Kaethae Pavan Paanee Vaisanthar Kaethae Kaan Mehaes ||
केते पवण पाणी वैसंतर केते कान महेस
ਬਹੁਤ ਤਰਾਂ ਦੀਆਂ ਹਵਾਂਵਾਂ, ਅੱਗਾਂ ਹਨ ਬਹੁਤ ਕ੍ਰਿਸ਼ਨ ਸ਼ਿਵ ਹਨ
So many winds, waters and fires; so many Krishnas and Shivas.
338
ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ
Kaethae Baramae Ghaarrath Gharreeahi Roop Rang Kae Vaes ||
केते बरमे घाड़ति घड़ीअहि रूप रंग के वेस
ਬਹੁਤ ਤਰਾਂ ਬਰਮਾਂ ਜੰਮਦੇ ਹਨ ਬਹੁਤ ਤਰਾਂ ਦੇ ਰੂਪ ਰੰਗ ਅਕਾਰ ਤਰਾਸ਼ੇ ਜਾਂਦੇ ਹਨ
So many Brahmas, fashioning forms of great beauty, adorned and dressed in many colors.
339
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ
Kaetheeaa Karam Bhoomee Maer Kaethae Kaethae Dhhoo Oupadhaes ||
केतीआ करम भूमी मेर केते केते धू उपदेस
ਬਹੁਤ ਤਰਾਂ ਦੀਆਂ ਕਰਮ ਧਰਤੀਆਂ, ਪਹਾੜ, ਧਰੂ ਭਗਤ ਹਨ
So many worlds and lands for working out karma. So very many lessons to be learned!
340
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ
Kaethae Eindh Chandh Soor Kaethae Kaethae Manddal Dhaes ||
केते इंद चंद सूर केते केते मंडल देस
ਬਹੁਤ ਤਰਾਂ ਦੇ ਇੰਦਰ, ਚੰਦਮਾਂ, ਸੂਰਜ, ਭਵਨ, ਦੇਸ ਹਨ
So many Indras, so many moons and suns, so many worlds and lands.
341 :
ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ
Kaethae Sidhh Budhh Naathh Kaethae Kaethae Dhaevee Vaes ||
केते सिध बुध नाथ केते केते देवी वेस
ਬਹੁਤ ਤਰਾਂ ਦੇ ਸਿੱਧ, ਬੁੱਧ, ਨਾਂਥ, ਦੇਵੀਆਂ, ਰਹਿੱਣ ਦੇ ਤਰੀਕੇ ਹਨ
So many Siddhas and Buddhas, so many Yogic masters. So many goddesses of various kinds.
342
ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ
Kaethae Dhaev Dhaanav Mun Kaethae Kaethae Rathan Samundh ||
केते देव दानव मुनि केते केते रतन समुंद
ਬਹੁਤ ਤਰਾਂ ਦੇ ਸੇਵਤੇ, ਦੈਂਤ, ਮੁਨੀ, ਰਤਨ, ਸਮੁੰਦਰ ਹਨ
So many demi-gods and demons, so many silent sages. So many oceans of jewels.
343
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ
Kaetheeaa Khaanee Kaetheeaa Baanee Kaethae Paath Narindh ||
केतीआ खाणी केतीआ बाणी केते पात नरिंद
ਬਹੁਤ ਤਰਾਂ ਦੀਆਂ ਖਾਂਣੀਆਂ, ਬੋਲੀਆਂ, ਬਾਣੀਆਂ, ਪਾਤਸ਼ਾਹ, ਰਾਜੇ ਹਨ
So many ways of life, so many languages. So many dynasties of rulers.
344
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਅੰਤੁ ੩੫
Kaetheeaa Surathee Saevak Kaethae Naanak Anth N Anth ||35||
केतीआ सुरती सेवक केते नानक अंतु अंतु ॥३५॥
ਨਾਨਕ ਜੀ ਲਿਖਦੇ ਹਨ ਬਹੁਤ ਤਰਾਂ ਦੇ ਜੀਵ ਤੇਰੇ ਪਿਆਰੇ ਸੇਵਾਦਾਰ ਹਨ ਬਹੁਤ ਤਰਾਂ ਦੇ ਹਨ ਕੋਈ ਗਿੱਣਤੀ ਨਹੀਂ ਕਰ ਸਕਦਾ ਸਾਰੀ ਸ੍ਰਿਸਟੀ ਤੇਰੇ ਅਧੀਨ ਹੈ ||35||
So many intuitive people, so many selfless servants. O Nanak, His limit has no limit! ||35||

345 ਗਿਆਨ ਖੰਡ ਮਹਿ ਗਿਆਨੁ ਪਰਚੰਡੁ
Giaan Khandd Mehi Giaan Parachandd ||
गिआन खंड महि गिआनु परचंडु
ਜਿਸ ਜੀਵ ਨੂੰ ਦੁਨੀਆਂ, ਰੱਬ ਦੀ ਸੋਜੀ ਅੱਕਲ ਜਾਂਦੀ ਹੈ ਉਸ ਵਿੱਚ ਚੰਗਾਂ ਸ਼ੁਧ ਵਿਦਿਆ ਦਾ ਪ੍ਰਕਾਸ਼ ਹੁੰਦਾ ਹੈ
In the realm of wisdom, spiritual wisdom reigns supreme.
346
ਤਿਥੈ ਨਾਦ ਬਿਨੋਦ ਕੋਡ ਅਨੰਦੁ
Thithhai Naadh Binodh Kodd Anandh ||
तिथै नाद बिनोद कोड अनंदु
ਉਥੇ ਉਹ ਗਿਆਨ ਵਾਲੇ ਜੀਵ ਨੂੰ ਰਾਗ ਦੇ ਕੌਤਕ, ਮਨ ਬਹਿਲਾਵਾ ਨਾਲ ਮਨ ਨੂੰ ਸਕੂਨ ਮਿਲਦਾ ਹੈ
The Sound
ਰਾਗ-current of the Naad vibrates there, amidst the sounds and the sights of bliss.

Comments

Popular Posts