208 ਅੰਤੁ ਨ ਸਿਫਤੀ ਕਹਣਿ ਨ ਅੰਤੁ ॥
Anth N Sifathee Kehan N Anth ||
अंतु
न सिफती कहणि न अंतु ॥
ਰੱਬ ਦੀਆਂ ਸਿਫ਼ਤਾਂ ਸਾਰੀਆਂ ਨਹੀਂ ਕਰ ਸਕਦੇ। ਬਹੁਤ ਸਿਫ਼ਤਾਂ
ਹਨ। ਹਿਸਾਬ ਨਹੀਂ ਲੱਗ ਸਕਦਾ। ਸਿਫ਼ਤਾਂ ਸਹੀ ਤਰਾਂ ਦੱਸ ਨਹੀਂ ਸਕਦੇ। ਬੇਅੰਤ ਹਨ।
Endless are His Praises, endless are those who speak them.
209
ਅੰਤੁ ਨ ਕਰਣੈ ਦੇਣਿ ਨ ਅੰਤੁ ॥
Anth N Karanai Dhaen N Anth ||
अंतु
न करणै देणि न अंतु ॥
ਉਸ ਰੱਬ ਦੇ ਕੀਤੇ ਕੰਮਾਂ ਦਾ, ਵਸਤੂਆਂ ਦੇਣ ਦਾ ਹਿਸਾਬ ਪਤਾ ਨਹੀਂ ਲੱਗ ਸਕਦਾ।
Endless are His Actions, endless are His Gifts.
210
ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥
Anth N Vaekhan Sunan N Anth ||
अंतु
न वेखणि सुणणि न अंतु ॥
ਦੇਖ ਸੁਣ ਕੇ ਵੀ ਅੰਨਦਾਜ਼ਾ ਨਹੀਂ ਲਗਾ ਸਕਦੇ। ਅਸੀਂ ਸਾਰਾ ਕੁੱਝ ਦੇਖ ਹੀ ਨਹੀਂ ਸਕਦੇ।
Endless is His Vision, endless is His Hearing.
211
ਅੰਤੁ ਨ ਜਾਪੈ ਕਿਆ ਮਨਿ ਮੰਤੁ ॥
Anth N Jaapai Kiaa Man Manth ||
अंतु
न जापै किआ मनि मंतु ॥
ਰੱਬ ਦੇ ਮਨ ਵਿੱਚ ਕੀ ਹੋ ਸਕਦਾ ਹੈ? ਕੀ ਉਸ ਨੂੰ ਲੱਗਦਾ ਹੈ? ਅਸੀਂ ਸੋਚ ਨਹੀਂ ਸਕਦੇ।
His limits cannot be perceived. What is the Mystery of His Mind?
212
ਅੰਤੁ ਨ ਜਾਪੈ ਕੀਤਾ ਆਕਾਰੁ ॥
Anth N Jaapai Keethaa Aakaar ||
अंतु
न जापै कीता आकारु ॥
ਰੱਬ ਨੇ ਦੁਨੀਆਂ ਸੰਸਾਰ ਕਿੱਡਾ ਕੁ ਬਣਾਇਆ ਹੈ? ਉਸ ਦਾ ਵੀ ਅੰਨਦਾਜ਼ਾ ਨਹੀਂ ਹੈ।
The limits of the created universe cannot be perceived.
213
ਅੰਤੁ ਨ ਜਾਪੈ ਪਾਰਾਵਾਰੁ ॥
Anth N Jaapai Paaraavaar ||
अंतु
न जापै पारावारु ॥
ਕਿੱਡਾ ਕੁ ਪਸਾਰਾ ਹੈ। ਕੋਈ ਅੰਤ ਨਹੀਂ ਹੈ? ਦੁਨੀਆਂ ਬਨਸਪਤੀ ਕਿੰਨੀ ਹੈ? ਰੱਬ ਆਪ ਜਾਣਦਾ ਹੈ
Its limits here and beyond cannot be perceived.
214
ਅੰਤ ਕਾਰਣਿ ਕੇਤੇ ਬਿਲਲਾਹਿ ॥
Anth Kaaran Kaethae Bilalaahi ||
अंत
कारणि केते बिललाहि ॥
ਬਹੁਤ ਜੀਵ ਮਨੁੱਖ ਰੱਬ ਦੇ ਕੰਮਾਂ ਦਾ ਪਤਾ ਲਹਾਉਣ ਲਈ, ਆਪਣੀ ਸ਼ਕਤੀ ਲਗਾਉਂਦੇ ਹਨ।
Many struggle to know His limits,
215
ਤਾ ਕੇ ਅੰਤ ਨ ਪਾਏ ਜਾਹਿ ॥
Thaa Kae Anth N Paaeae Jaahi ||
ता
के अंत न पाए जाहि ॥
ਫਿਰ ਵੀ ਰੱਬ ਬਾਰੇ, ਉਸ ਦੇ ਸਾਰੇ ਕੀਤੇ ਸੰਸਾਰ ਦੇ ਪਸਾਰੇ ਦਾ ਭੋਰਾ ਵੀ ਭੇਤ, ਪਤਾ ਨਹੀਂ ਲੱਗਾ ਸਕਦੇ। ਕੋਈ ਸਿਰਾ, ਸ਼ੁਰੂਆਤ ਨਹੀਂ ਲੱਭ ਸਕਦੇ।
But His limits cannot be found.
216
ਏਹੁ ਅੰਤੁ ਨ ਜਾਣੈ ਕੋਇ ॥
Eaehu Anth N Jaanai Koe ||
एहु
अंतु न जाणै कोइ ॥
ਇਹ ਉਸ ਦੇ ਕਾਰਨਾਮਿਆਂ ਬਾਰੇ ਕੋਈ ਨਹੀਂ ਜਾਣ ਸਕਦਾ।
No one can know these limits.
217
ਬਹੁਤਾ ਕਹੀਐ ਬਹੁਤਾ ਹੋਇ ॥
Bahuthaa Keheeai Bahuthaa Hoe ||
बहुता
कहीऐ बहुता होइ ॥
ਰੱਬ ਨੂੰ ਕਹੀਏ ਬਹੁਤ ਵੱਡਾ ਹੈ। ਉਹ ਹੋਰ ਵੱਡਾ ਹੋਈ ਜਾਂਦਾ ਹੈ।
The more you say about them, the more there still remains to be said.
218
ਵਡਾ ਸਾਹਿਬੁ ਊਚਾ ਥਾਉ ॥
Vaddaa Saahib Oochaa Thhaao ||
वडा
साहिबु ऊचा थाउ ॥
ਉਹ ਵੱਡਾ ਮਾਲਕ ਹੈ। ਉਸ ਦਾ ਬਹੁਤ ਉਚਾ ਸਥਾਂਨ ਹੈ। ਸੁੱਚਾ, ਪਵਿੱਤਰ ਹੈ।
Great is the Master, High is His Heavenly Home.
219
ਊਚੇ ਉਪਰਿ ਊਚਾ ਨਾਉ ॥
Oochae Oupar Oochaa Naao ||
ऊचे
उपरि ऊचा नाउ ॥
ਰੱਬ ਦਾ ਨਾਂਮ ਸਾਰਿਆ ਤੋ ਉਪਰ ਹੈ।
Highest of the High, above all is His Name.
220
ਏਵਡੁ ਊਚਾ ਹੋਵੈ ਕੋਇ ॥
Eaevadd Oochaa Hovai Koe ||
एवडु
ऊचा होवै कोइ ॥
ਜੇ ਕਈ ਉਸ ਜਿੱਡਾ ਗੁਣਾਂ ਵਾਲਾ ਹੋ ਜਾਵੇ।
Only one as Great and as High as God
221
ਤਿਸੁ ਊਚੇ ਕਉ ਜਾਣੈ ਸੋਇ ॥
This Oochae Ko Jaanai Soe ||
तिसु
ऊचे कउ जाणै सोइ ॥
ਫਿਰ ਵੀ ਉਹ ਬਹੁਤ ਵੱਡੇ ਪ੍ਰਭੂ ਨੂੰ ਆਪਣੇ ਗੁਣਾਂ ਕਾਰਨ ਰੱਬ ਨੂੰ ਸਮਝ ਲੈਂਦਾ ਹੈ।
Can know His Lofty and Exalted State.
222
ਜੇਵਡੁ ਆਪਿ ਜਾਣੈ ਆਪਿ ਆਪਿ ॥
Jaevadd Aap Jaanai Aap Aap ||
जेवडु
आपि जाणै आपि आपि ॥
ਆਪ ਹੀ ਜਾਣਦਾ ਹੈ। ਉਹ ਕਿਸ ਤਰਾਂ ਦੇ ਅਕਾਰ ਦਾ ਹੈ। ਕਿੱਡ ਹੈ।
Only He Himself is that Great. He Himself knows Himself.
223
ਨਾਨਕ ਨਦਰੀ ਕਰਮੀ ਦਾਤਿ ॥੨੪॥
Naanak Nadharee Karamee Dhaath ||24||
नानक
नदरी करमी दाति ॥२४॥
ਨਾਨਕ ਜੀ ਲਿਖਦੇ ਹਨ। ਇਹ ਰੱਬ ਨੂੰ ਸਮਝਣ ਦੀ ਕਿਰਪਾ, ਅੱਕਲ ਭਾਗਾਂ ਵਾਲੇ ਨੂੰ ਦਿੱਸਦੀ ਹੈ।
O Nanak, by His Glance of Grace, He bestows His Blessings. ||24||
Comments
Post a Comment