ਕੁੱਝ ਵੀ ਸੁੱਚਾ ਨਹੀਂ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com

ਦੁਨੀਆਂ ਉਤੇ ਕੋਈ ਵੀ ਚੀਜ਼ ਸੁੱਚੀ ਨਹੀਂ ਹੈ। ਕੁੱਝ ਵੀ ਸੁੱਚਾ ਨਹੀਂ ਹੈ। ਬਹੁਤੀ ਬਾਰ ਤਾ ਅਸੀਂ ਸੋਚਦੇ ਹਾਂ। ਕਿਸੇ ਬੰਦੇ ਨੇ ਹੱਥ ਲਗਾ ਦਿੱਤਾ ਹੈ। ਚੀਜ਼ ਖਾਣ ਦੇ ਜੋਗ ਨਹੀਂ ਰਹੀ। ਬਹੁਤੇ ਤਾਂ ਹੁਣ ਵੀ ਸੁੱਚ ਦਾ ਬੜਾ ਖਿਆਲ ਰੱਖਦੇ ਹਨ। ਰੋਟੀ ਖਾਂਦੇ ਜੇ ਛਾਬੇ, ਰੋਟੀਆਂ ਵਿੱਚੋਂ ਰੋਟੀ ਚੱਕਣੀ ਹੋਵੇ, ਦਾਲ ਸਬਜੀ ਪਤੀਲੇ ਵਿਚੋਂ ਹੋਰ ਪਾਉਣੀ ਹੋਵੇ, ਚੂੰਨੀ, ਕੱਪੜੇ ਦੇ ਲੜ ਦੀ ਮੱਦਦ ਲੈਂਦੇ ਹਨ। ਜਿਵੇਂ ਕੱਪੜਾ ਹੁਣੇ ਹੀ ਧੋਤਾ ਹੁੰਦਾ ਹੈ। ਕਈ ਤਾਂ ਔਰਤਾਂ ਆਪਣੀ ਚੂੰਨੀ ਦੇ ਲੜ ਨਾਲ ਆਪਣਾਂ ਤੇ ਬੱਚਿਆਂ ਦਾ ਨੱਕ ਪੂੰਝਦੀਆਂ ਰਹਿੰਦੀਆਂ ਹਨ। ਕਿਸੇ ਮੈਲੇ ਕੱਪੜਿਆ ਵਾਲੇ ਨੂੰ ਦੇਖ ਲਈਏ, ਉਸ ਕੋਲ ਤਾ ਖੜ੍ਹਨ ਨੂੰ ਵੀ ਜੀਅ ਨਹੀਂ ਕਰਦਾ। ਤਾਂਹੀ ਤਾਂ ਕਹਿੰਦੇ ਹਨ, " ਅੱਖੀਂ ਦੇਖ ਕੇ ਮੱਖੀ ਨਹੀਂ ਖਾ ਹੁੰਦੀ। " ਮੱਖੀ ਦੁੱਧ ਡਿੱਗ ਜਾਵੇ, ਦੁੱਧ ਪੀ ਜਾਂਦੇ ਹਾਂ। ਦੁੱਧ ਮਹਿੰਗਾ ਹੈ। ਚਾਹ ਵਿੱਚ ਡਿੱਗੇ, ਚਾਹ ਡੋਲ ਦਿੰਦੇ ਹਾਂ। ਚਾਹ ਪਾਣੀ-ਧਾਣੀ ਹੁੰਦਾ ਹੈ। ਪਾਣੀ ਪੀਂਦੇ ਹਾਂ। ਜਿਸ ਵਿੱਚ ਜੀਵ ਸਰਵਲ-ਸਰਵਲ ਕਰਦੇ ਫਿਰਦੇ ਹਨ। ਵੱਛੇ ਦੇ ਚੁੰਗਣ ਪਿਛੋਂ ਦੁੱਧ ਮਿਠਾਂ ਲੱਗਦਾ ਹੈ। ਵੱਛੇ ਨੇ ਮੱਝ, ਗਾਂ ਦੇ ਥਣਾਂ ਨੂੰ ਮੂੰਹ ਲੱਗਾਇਆ ਹੈ। ਸਾਨੂੰ ਅਲਕਤ ਨਹੀਂ ਆਉਂਦੀ। ਦੁੱਧ ਮੱਝ, ਗਾਂ ਦੇ ਮਾਸ, ਰਗਾ, ਖੂਨ ਵਿਚੋਂ ਹੁੰਦਾ ਹੋਇਆ ਆਇਆ ਹੈ। ਮੱਝਾਂ, ਗਾਂਵਾਂ ਨੂੰ ਅਸੀਂ ਚਾਰ ਵਿੱਚ ਸਾਰੇ ਪਰਵਾਰ ਦੀ ਬਚੀ ਝੂਠ ਖਾਂਣ ਨੂੰ ਪਾ ਦਿੰਦੇ ਹਾਂ। ਬੰਦਿਆਂ ਦਾ ਬਚਿਆਂ, ਹੱਥ ਲੱਗਿਆ ਭੋਜਨ ਖਾਂਣ ਲਈ ਤਿਆਰ ਨਹੀਂ ਹੁੰਦੇ। ਜੋ ਵੀ ਅਸੀ ਗੰਦ ਧੋਂਦੇ ਹਾਂ। ਉਹ ਸਬ ਫਿਰ ਪਾਣੀ ਤੇ ਧਰਤੀ ਵਿੱਚ ਮਿਲ ਜਾਂਦਾ ਹੈ। ਲੋਕਾਂ ਦਾ ਮੰਨਣਾਂ ਹੈ। ਜੇ ਧਰਤੀ ਵਿੱਚੋ ਨਿੱਕਲਿਆ ਪਾਣੀ ਵਰਤਿਆ ਜਾਵੇ, ਉਹ ਸ਼ੁੱਧ ਹੁੰਦਾ ਹੈ। ਹੁਣ ਤੁਸੀਂ ਆਪ ਹੀ ਦੇਖ ਲਵੋਂ, ਧਰਤੀ ਦਾ ਪਾਣੀ ਕਿੰਨਾਂ ਸ਼ੁੱਧ ਹੈ? ਹਰ ਗੰਦ ਅਸੀਂ ਧਰਤੀ ਵਿੱਚ ਦੱਬਦੇ ਹਾਂ। ਉਹੀ ਧਰਤੀ ਸਾਨੂੰ ਖਾਂਣ ਲਈ ਅਨਾਜ਼ ਦਿੰਦੀ ਹੈ। ਧਰਤੀ ਖੋਦ ਪੱਟ ਕੇ ਦੇਖਣਾਂ ਕਿੰਨੇ ਕਿਸਮ ਦੇ ਕੀੜੇ, ਸੱਪਾਂ, ਚੂਹਇਆਂ ਤੋਂ ਬਗੇਰ ਵੀ ਹਨ। ਦੂਰਬੀਨ ਨਾਲ ਦਿਸਣ ਵਾਲੇ ਬੇਅੰਤ ਜੀਵ ਧਰਤੀ ਵਿੱਚ ਹਨ? ਪਾਣੀ ਵਾਲੇ ਜੀਵ ਅਸੀਂ ਸਾਰੇ ਨਹੀਂ ਦੇਖ ਸਕਦੇ। ਡੂਘੇ ਸਮੁੰਦਰਾਂ ਵਿੱਚ ਬੇਅੰਤ ਜੀਵ ਹਨ। ਜਿੰਨਾਂ ਦਾ ਭੋਜਨ ਪਾਣੀ ਦੇ ਜੀਵ ਹੀ ਹਨ। ਮਨੁੱਖ ਵੀ ਪਾਣੀ ਵਿਚਲੇ ਜੀਵ ਖਾਂਦਾ ਹੈ। ਜੋ ਹੋਰ ਜੀਵ ਖਾ ਕੇ ਹੀ ਪਲੇਂ ਹੁੰਦੇ ਹਨ। ਕਈ ਇਲਾਕਿਆਂ ਵਿੱਚ ਮੱਛੀਆਂ ਪਿੰਡ ਦੀਆਂ ਨਾਲੀਆਂ ਦੇ ਗੰਦੇ ਛੱਪੜਾਂ ਵਿੱਚ ਹੀ ਪਾਲ ਕੇ ਖਾਈ ਜਾਂਦੇ ਹਨ। ਛੱਪੜ ਗੰਦਾ ਦਿਸਦਾ ਹੈ। ਮੱਛੀ ਤਾਕਤਵਾਰ ਕਰਾਰੀ ਲੱਗਦੀ। ਸੂਰ ਵੀ ਹਰ ਤਰਾਂ ਦਾ ਗੰਦ ਖਾ ਲੈਂਦਾ ਹੈ। ਸਬ ਤੋਂ ਵੱਧ ਚਰਬੀ ਇਸੇ ਸੂਰ ਉਤੇ ਹੁੰਦੀ ਹੈ। ਮੱਝ ਗਾਂ ਦੇ ਦੁੱਧ ਉਤੇ ਉਨਾਂ ਤ੍ਰਿਬਦਾ, ਥੰਦਾਂ ਨਹੀਂ ਹੁੰਦਾ। ਪਾਣੀ ਦੇ ਜੀਵਾਂ ਦੀ ਗਿਣਤੀ ਸਾਨੂੰ ਤਾਂ ਉਗ਼ਲੀਆਂ ਉਤੇ ਹੀ ਗਿਣਤੀ ਆਉਂਦੀ ਹੈ। ਪਾਣੀ ਵੀ ਸਾਨੂੰ ਜੀਵਨ ਦਾਨ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਲਿਖਿਆ ਹੈ।
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥ ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥ {ਪੰਨਾ 485}
42 ਲੱਖ ਜੀਅ ਪਾਣੀ ਵਿੱਚ ਰਹਿੰਦੇ ਹਨ। ਕੁੰਭ ਦਾ ਜਲ ਸੁੱਚਾ ਨਹੀਂ ਹੈ। ਜਿਸ ਦੇ ਨਾਲ ਮੂਰਤੀਆਂ ਨੂੰ ਧੋ ਰਹੇ ਹਨ। ਉਨਾਂ ਜੀਆਂ ਵਿੱਚ ਰੱਬ ਆਪ ਵੱਸਦਾ ਹੈ। ਫੁੱਲ ਵਿਚੋਂ ਭੋਰਾ ਸੁਗੰਧ-ਰਸ ਚੂਸਦਾ ਹੈ। ਉਹ ਫੁੱਲਾਂ ਦੀ ਮਾਲਾ ਰੱਬ ਨੂੰ ਚੜ੍ਹਾਉਣ ਲਈ ਸੁੱਚੀ ਨਹੀਂ ਹਨ। ਰੱਬ ਤਾਂ ਆਪ ਹੀ ਭੋਰੇ ਵਿੱਚ ਵੱਸ ਕੇ ਸੁਗੰਧ ਲੈ ਰਿਹਾ ਹੈ। ਦੁੱਧ ਦੀ ਖੀਰ ਭਗਵਾਨ ਲਈ ਬਣਾ ਕੇ ਉਸ ਨੂੰ ਕਾਂਣ ਲਈ ਦੇਵਾਂ। ਦੁੱਧ ਵੱਛੇ ਨੇ ਪਹਿਲਾਂ ਹੀ ਜੂਠਾ ਕਰ ਦਿੱਤਾ ਹੈ। ਰੱਬ ਨੇ ਵੱਛੇ ਦੀ ਆਤਮਾਂ ਵਿਚੋਂ ਦੀ ਪਹਿਲਾਂ ਹੀ ਪੀ ਲਿਆ ਹੈ। ਨਾਮਦੇਵ ਜੀ ਭਗਤ ਲਿਖਦੇ ਹਨ। ਰੱਬ ਸਭ ਆਪ ਹੀ ਸਾਰੀ ਸ੍ਰਿਸਟੀ ਵਿੱਚ ਹੈ। ਦੁਨੀਆਂ ਉਤੇ ਜੀਵ ਸਾਰਾ ਕੁੱਝ ਜੂਠਾ ਕਰ ਰਹੇ ਹਨ। ਉਸ ਨੂੰ ਰੱਬ ਕੁੱਝ ਵੀ ਸੁੱਚਾ ਸਮਝ ਕੇ, ਦੇਣ ਦੇ ਜੋਗ ਨਹੀਂ ਹੈ।
ਬੰਦੇ ਵੀ ਬਹੁਤ ਸਾਫ਼ ਸੁਥਰੇ ਲੱਗਦੇ ਹਨ। ਉਨਾਂ ਵੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਇਸ ਤਰਾਂ ਲਿਖਿਆ ਹੈ।
ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥ ਆਵਹਿ
ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥ ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥ ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥ ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥ ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥ {ਪੰਨਾ 1195}
ਮਾਤਾ, ਪਿਤਾ, ਬੱਚੇ ਸਭ ਜੂਠੇ ਹਨ। ਜੂਠੇ ਹੀ ਜੰਮਦੇ-ਮਰਦੇ ਹਨ। ਕਬੀਰ ਭਗਤ ਜੀ ਪੰਡਤ ਨੂੰ ਦਸਦੇ ਹਨ, " ਜਿਥੇ ਰੋਟੀ ਖਾਦੀ ਹੈ। ਉਹ ਵੀ ਜੂਠਾ ਹੈ। ਜੀਭ, ਕੰਨ, ਸਭ ਇੰਦਰੀਆਂ ਜੂਠੀਆਂ ਹਨ। ਅੱਗ, ਪਾਣੀ, ਰਸੋਈ, ਕੱੜਛੀ, ਪਕਾਉਣ ਵਾਲਾ, ਖਾਣ ਵਾਲਾ ਸਭ ਜੂਠਾ ਹੈ। ਜਿਸ ਗੋਹੇ ਨਾਲ ਰਸੋਈ ਸੁਚੀ ਕੀਤੀ ਹੈ। ਕੱਢੀਆਂ ਲਕੀਰਾਂ, ਗੋਬਰ ਵੀ ਸੁੱਚਾ ਨਹੀਂ ਹੈ। " ਕਬੀਰ ਜੀ ਕਹਿੰਦੇ ਹਨ, " ਉਹੀ ਸੁੱਚੇ ਹਨ। ਜੋ ਰੱਬ ਨੂੰ ਪਿਆਰ ਕਰਦੇ ਹਨ। "
ਜੋ ਧੁਰਿ ਲਿਖਿਆ ਲੇਖੁ ਪ੍ਰਭ ਮੇਟਣਾ ਨ ਜਾਇ ॥ ਰਾਮ ਨਾਮੁ ਧਨੁ ਵਖਰੋ ਨਾਨਕ ਸਦਾ ਧਿਆਇ ॥੨॥ {ਪੰਨਾ 315}

Comments

Popular Posts