156 ਅਸੰਖ ਨਾਵ ਅਸੰਖ ਥਾਵ

Asankh Naav Asankh Thhaav ||

असंख
नाव असंख थाव

ਬੇਅੰਤ
ਜੀਵਾਂ ਦੇ ਨਾਂਮ ਨਸਲਾਂ ਹਨ। ਬੇਅੰਤ ਥਾਂਵਾਂ ਹਨ।

Countless names, countless places.

157
ਅਗੰਮ ਅਗੰਮ ਅਸੰਖ ਲੋਅ

Aganm Aganm Asankh Loa ||

अगम
अगम असंख लोअ

ਬਹੁਤ ਭਵਨ ਐਸੇ ਹਨ। ਮਨੁੱਖ ਦੀ ਪਹੁੰਚ ਤੋਂ ਬਹੁਤ ਦੂਰ ਹਨ।

Inaccessible, unapproachable, countless celestial realms.

158
ਅਸੰਖ ਕਹਹਿ ਸਿਰਿ ਭਾਰੁ ਹੋਇ

Asankh Kehehi Sir Bhaar Hoe ||

असंख
कहहि सिरि भारु होइ

ਬੇਅੰਤ
ਜੀਵ ਕਹਿੰਦੇ ਹਨ। ਕੁੱਝ ਦੂਜਿਆ ਨੂੰ ਕਹਿੱਣ ਨਾਲ ਉਨਾਂ ਸਿਰ ਬੋਜ ਪੈਂਦਾ ਹੈ।

Even to call them countless is to carry the weight on your head.

159
ਅਖਰੀ ਨਾਮੁ ਅਖਰੀ ਸਾਲਾਹ

Akharee Naam Akharee Saalaah ||

अखरी
नामु अखरी सालाह

ਸ਼ਬਦਾ ਦੁਆਰਾ ਹੀ ਉਸ ਦਾ ਨਾਂਮ ਲਿਆ ਜਾਂਦਾ ਹੈ। ਸਿਫ਼ਤ, ਉਪਮਾਂ ਕੀਤੀ ਜਾਂਦੀ ਹੈ।

From the Word, comes the Naam; from the Word, comes Your Praise.

160
ਅਖਰੀ ਗਿਆਨੁ ਗੀਤ ਗੁਣ ਗਾਹ

Akharee Giaan Geeth Gun Gaah ||

अखरी
गिआनु गीत गुण गाह

ਸ਼ਬਦਾ ਦੁਆਰਾ ਬੁੱਧ ਸੁੱਧ ਅੱਕਲ ਆਉਂਦੀ ਹੈ। ਰੱਬ ਦੇ ਸੋਹਲੇ ਗਾਏ ਜਾਂਦੇ ਹਨ।

From the Word, comes spiritual wisdom, singing the Songs of Your Glory.

161
ਅਖਰੀ ਲਿਖਣੁ ਬੋਲਣੁ ਬਾਣਿ

Akharee Likhan Bolan Baan ||

अखरी
लिखणु बोलणु बाणि

ਸ਼ਬਦਾ ਨਾਲ ਹੀ ਲਿਖਤਾਂ ਲਿਖੀਆਂ ਜਾਂਦੀਆ ਹਨ। ਬਿਚਾਰ ਉਚਾਰ ਬੋਲ ਕੇ, ਹੋਰਾਂ ਅੱਗੇ ਰੱਖੇ ਜਾਂਦੇ ਹਨ।

From the Word, come the written and spoken words and hymns.

162
ਅਖਰਾ ਸਿਰਿ ਸੰਜੋਗੁ ਵਖਾਣਿ

Akharaa Sir Sanjog Vakhaan ||

अखरा
सिरि संजोगु वखाणि

ਰੱਬ ਵੱਲੋਂ ਸ਼ਬਦਾ ਦੁਆਰਾ ਹੀ ਸਭ ਦੇ ਹਿੱਸੇ ਦੇ ਸੰਯੋਗ ਲਿਖੇ ਜਾਂਦੇ ਹਨ।

From the Word, comes destiny, written on one's forehead.

163
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ

Jin Eaehi Likhae This Sir Naahi ||

जिनि
एहि लिखे तिसु सिरि नाहि

ਜਿਸ ਕਰਤਾ ਪੁਰਖ ਨੇ ਇਹ ਸਭ ਦੇ ਲੇਖੇ ਜੋਖੇ ਕੀਤੇ ਹਨ। ਉਹ ਆਪ ਇਸ ਦਾ ਜੁੰਮੇਵਾਰ ਨਹੀਂ ਹੈ। ਸਭ ਦੇ ਆਪਣੇ ਕਰਮ ਹਨ।

But the One who wrote these Words of Destiny-no words are written on His Forehead.

164
ਜਿਵ ਫੁਰਮਾਏ ਤਿਵ ਤਿਵ ਪਾਹਿ

Jiv Furamaaeae Thiv Thiv Paahi ||

जिव
फुरमाए तिव तिव पाहि

ਜਿਵੇ ਲਿਖਤ ਕਾਰ ਲੇਖ ਲਿਖ ਦਿੰਦਾ ਹੈ। ਉਹ ਮਿਲ ਜਾਂਦਾ ਹੈ।

As He ordains, so do we receive.

165
ਜੇਤਾ ਕੀਤਾ ਤੇਤਾ ਨਾਉ

Jaethaa Keethaa Thaethaa Naao ||

जेता
कीता तेता नाउ

ਜਿਹੋਂ ਜਿਹਾ ਪਸਾਰਾ ਕੀਤਾ ਹੈ। ਉਹੋ ਜਿਹਾ ਨਾਂਮ ਹੈ।

The created universe is the manifestation of Your Name.

166
ਵਿਣੁ ਨਾਵੈ ਨਾਹੀ ਕੋ ਥਾਉ

Vin Naavai Naahee Ko Thhaao ||

विणु
नावै नाही को थाउ

ਰੱਬ ਦੇ ਨਾਂਮ ਤੋਂ ਬਗੈਰ ਹੋਰ ਕੋਈ ਟਿਕਾਣਾ ਨਹੀਂ ਹੈ।

Without Your Name, there is no place at all.

167
ਕੁਦਰਤਿ ਕਵਣ ਕਹਾ ਵੀਚਾਰੁ

Kudharath Kavan Kehaa Veechaar ||

कुदरति
कवण कहा वीचारु

ਉਸ ਪ੍ਰਭੂ ਦੇ ਪਸਾਰੇ ਸੰਸਾਰ
, ਜੀਵਾਂ, ਬਨਸਪਤੀ ਜੋ ਵੀ ਆਲੇ-ਦੁਆਲੇ ਹੈ। ਕਿਵੇ ਸਾਰੇ ਕਾਸੇ ਦਾ ਬਿਆਨ ਲਿਖਾ, ਦੱਸਾਂ। ਦੱਸਣ ਬਿਆਨ ਕਰਨ ਤੋਂ ਬਹੁਤ ਜ਼ਿਆਦਾ ਹੈ।

How can I describe Your Creative Power?

168
ਵਾਰਿਆ ਜਾਵਾ ਏਕ ਵਾਰ

Vaariaa N Jaavaa Eaek Vaar ||

वारिआ
जावा एक वार

ਮੇਰੀ ਕੋਈ ਹੈਸੀਅਤ ਨਹੀਂ ਹੈ। ਮੈਂ ਉਸ ਰੱਬ ਦੀ ਵਹੁ
-ਵਹੁ ਕਰ ਸਕਾ। ਆਪ ਨੂੰ ਉਸ ਅੱਗੇ ਸਲੰਡਰ, ਹਵਾਲੇ ਕਰ ਦਿਆ। ਉਸ ਉਤੋ ਘੋਲ ਘੁੰਮਾਂ ਦਿਆਂ।

I cannot even once be a sacrifice to You.

169
ਜੋ ਤੁਧੁ ਭਾਵੈ ਸਾਈ ਭਲੀ ਕਾਰ

Jo Thudhh Bhaavai Saaee Bhalee Kaar ||

जो
तुधु भावै साई भली कार

ਜੋ ਰੱਬ ਜੀ ਤੈਨੂੰ ਚੰਗਾਂ ਲੱਗਦਾ ਹੈ। ਉਸੇ ਨਾਲ ਹੀ ਮੇਰਾ ਪਾਰਉਤਾਰਾ
, ਭਲਾ, ਉਧਾਰ ਹੈ।

Whatever pleases You is the only good done,

170
ਤੂ ਸਦਾ ਸਲਾਮਤਿ ਨਿਰੰਕਾਰ ੧੯

Thoo Sadhaa Salaamath Nirankaar ||19||

तू
सदा सलामति निरंकार ॥१९॥

ਤੂੰ
ਹੀ ਮੇਰਾ ਪ੍ਰਭੂ ਸਹੀਂ ਸਲਾਮਤ ਪੂਰਾ ਮਾਲਕ, ਪਿਆਰਾ ਗੁਰੂ ਹੈ

You, Eternal and Formless One. ||19||

Comments

Popular Posts