ਸਕੂਲਾਂ ਵਿੱਚ ਪੜ੍ਹਾਈ ਨਾਲੋਂ ਸਜਾ ਵੱਧ ਦਿੱਤੀ ਜਾਂਦੀ ਹੈ।
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਹਰ ਦੇਸ਼ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਪੰਜਾਬ ਦੇ ਵਿਦਿਆਰਥੀ ਨੂੰ ਡੰਡਿਆਂ ਨਾਲ ਵੀ ਕੁੱਟਿਆ ਜਾਂਦਾ ਹੈ। ਮੂੰਹ ਉਤੇ ਤੱਪੜ ਮਾਰੇ ਜਾਂਦੇ ਹਨ। ਅਧਿਆਪਕ ਵੱਲੋਂ ਸਬਕ ਸਿੱਖਿਆ ਦੇਣ ਨਾਲੋਂ ਜੇ ਕੁੱਟ ਕੇ ਬੱਚੇ ਸਿੱਧੇ ਹੋ ਜਾਣ ਤਾਂ ਮਾਪਿਆਂ ਨੂੰ ਆਪਣੇ ਬੱਚੇ ਪੰਜਾਬ ਪੁਲੀਸ ਨੂੰ ਦੇ ਦੇਣੇ ਚਾਹੀਦੇ ਹਨ। ਨਾਲੇ ਛੇਤੀ ਕੰਮ ਨਿਬੜ ਜਾਵੇਗਾ। ਫਿਰ ਬਾਹਰਲੇ ਦੇਸ਼ ਵੀ ਆਪਣੇ ਬੱਚੇ ਪੰਜਾਬ ਪੁਲੀਸ ਨੂੰ ਦੇਣ ਲੱਗ ਜਾਣਗੇ। ਫੋਜ਼ ਦਾਰ ਸਿਧੇ ਰੰਗਰੂਟ ਬਣ ਜਾਣਗੇ। ਉਦਾ ਇਹ ਸਾਰੇ ਸਰਕਾਰੀ ਕਰਮਚਾਰੀ ਪੰਜਾਬ ਪੁਲੀਸ ਵਾਲੇ ਕਿਹੜਾ ਕੋਈ ਕੰਮ ਕਰਦੇ ਹਨ? ਅਧਿਆਪਕ ਵੀ ਮੁਫ਼ਤ ਦੀਆਂ ਖਾਂਦੇ ਹਨ। ਜੇ ਅਧਿਆਪਕ ਕਲਾਸ ਵਿੱਚ ਇੱਕ ਸਬਕ ਹੀ ਵਿਦਿਆਰਥੀਆਂ ਨੂੰ ਯਾਂਦ ਕਰਾ ਦੇਵੇ। ਨਾਂ ਤਾਂ ਸਜਾ ਦੇਣ ਦੀ ਲੋੜ ਹੈ। ਨਾਂ ਹੀ ਕੋਈ ਫੇਲ ਹੋ ਸਕਦਾ ਹੈ। ਪੇਪਰਾਂ ਵਿੱਚ 10 ਤਾਂ ਸਾਰੇ ਸੁਆਲ ਹੁੰਦੇ ਹਨ। ਉਹੀ ਅਧਿਆਪਕ ਦੇ ਪੜ੍ਹਾਏ ਵਿਚੋਂ ਨਹੀਂ ਹੁੰਦੇ। ਤਾਂ ਫਿਰ ਅਧਿਆਪਕ ਸਕੂਲ ਵਿੱਚ ਕਰਨ ਕੀ ਆਉਂਦੇ ਹਨ? ਪੰਜਾਬ ਦੇ ਸਕੂਲਾਂ ਵਿੱਚ ਮੁੰਡਿਆਂ ਦੇ ਕੰਨ ਲੱਤਾਂ ਵਿੱਚ ਦੀ ਫੜਾਏ ਜਾਂਦੇ ਹਨ। ਪਿਛੇ ਦੀ ਡੰਡਾ ਮਾਰਿਆ ਜਾਂਦਾ ਹੈ। ਕੁੜੀਆਂ ਦੇ ਕੰਨ ਸਿਧੇ ਖੜ੍ਹਾ ਕੇ ਫੜਾਏ ਜਾਂਦੇ ਹਨ। ਜਾਂ ਫਿਰ ਬਾਂਹਾਂ ਉਤੇ ਨੂੰ ਕਰਾਈਆਂ ਜਾਂਦੀਆਂ ਹਨ। ਆਪ ਅਧਿਆਪਕ ਸਕੂਲ ਵਿੱਚ ਇੱਕਠੇ ਬੈਠ ਕੇ ਚਾਹ ਪਕੌੜੇ ਖਾਂਦੇ, ਪਾਲਟੀਆਂ ਮਾਨਾਂ ਰਹੇ ਹੁੰਦੇ ਹਨ। ਕੋਈ ਵੀ ਡਿਸਪਲਨ ਵਿੱਚ ਨਹੀਂ ਹੈ। ਜਿੰਨੇ ਸਮੇਂ ਵਿੱਚ ਬੱਚੇ ਸਜਾ ਭੋਗਦੇ ਹਨ। ਉਨੇ ਸਮੇਂ ਵਿੱਚ ਸਬਕ ਯਾਦ ਕਰ ਸਕਦੇ ਹਨ। ਸਕੂਲਾਂ ਵਿੱਚ ਪੜ੍ਹਾਈ ਨਾਲੋਂ ਸਜਾ ਵੱਧ ਦਿੱਤੀ ਜਾਂਦੀ ਹੈ। ਐਸੀ ਸਜਾ ਦੇਣ ਵਾਲੇ ਮਾਸਟਰ ਭੈਣ ਜੀ ਨੂੰ ਘੇਰ ਕੇ ਚੰਗਾ ਕੁੱਟਿਆ ਜਾਵੇ। ਚੁਰਾਹੇ ਵਿੱਚ ਲੱਤਾਂ ਬਿੱਚਦੀ ਕੰਨ ਵੀ ਫੜਾ ਦਿੱਤੇ ਜਾਣ। ਇੱਕ ਸਾਡੀ ਕਲਾਸ ਵਿੱਚ ਪੀਟੀ ਵਾਲੀ ਭੈਣ ਜੀ ਆਈ ਸੀ। ਉਹ ਕੁੜੀਆਂ ਨੂੰ ਬਹੁਤ ਉਛਲ ਕੂਦ ਕਰਾਉਂਦੀ। ਸਾਰੀ ਗਰਾਊਡ ਉਤੋਂ ਦੀ ਦੋੜ ਲਗਵਾਉਂਦੀ ਸੀ। ਕਈ ਕੁੜੀਆਂ, ਚਾਰ ਪੰਜ ਜਦੋਂ ਢਿੱਲੀਆਂ ਹੁੰਦੀਆਂ ਸੀ। ਉਹ ਉਸ ਨੂੰ ਇਹ ਕਰਨ ਤੋਂ ਜੁਆਬ ਦੇ ਦਿੰਦੀਆਂ ਸਨ। ਬਿਮਾਰ ਕੁੜੀਆਂ ਨੂੰ ਡਿਸਕ ਉਤੇ ਖੜ੍ਹਾ ਕਰ ਦਿੰਦੀ ਸੀ। ਕੁੜੀਆ ਗੱਲਾਂ ਨਾਂ ਕਰਨ ਨਾਲੇ ਚੂੰਨੀਆਂ ਨਾਲ ਸਬ ਦੇ ਮੂੰਹ ਬੰਨ ਦਿੰਦੀ ਸੀ। ਹੱਥ ਉਪਰ ਨੂੰ ਕਰਾ ਦਿੰਦੀ ਸੀ। ਕਹਿੰਦੀ ਸੀ, " ਪੀਟੀ ਨਾ ਕਰਨ ਦੇ ਬਹਾਨੇ ਹਨ। " ਆਪ ਗਰਾਊਡ ਵਿੱਚ ਕਲਾਸ ਲੈ ਕੇ ਚਲੀ ਜਾਂਦੀ ਸੀ। ਇੱਕ ਕੁੜੀ ਨੂੰ ਬੁਖ਼ਾਰ ਸੀ। ਇਸ ਬਿਮਾਰ ਕੁੜੀ ਦੀ ਵੀ ਬਾਰੀ ਆ ਗਈ। ਉਹ ਡਿਸਕ ਉਤੇ ਖੜ੍ਹੀ ਘੁਮੇਰ ਆਉਣ ਉਤੇ ਡਿਗ ਗਈ। ਉਸ ਦੇ ਮੱਥੇ ਵਿਚੋਂ ਖੂਨ ਨਿੱਕਲਣ ਲੱਗ ਗਿਆ ਸੀ। ਹੈਡਮਾਸਟਰਨੀ ਨੂੰ ਕੁੜੀਆਂ ਸੱਦ ਕੇ ਲੈ ਆਈਆਂ। ਕੁੜੀ ਨੂੰ ਘਰ ਭੇਜਿਆ ਗਿਆ। ਹੱਲਾਂ-ਗੁੱਲਾ ਨਾਂ ਹੋ ਜਾਵੇ। ਅਗਲੇ ਦਿਨ ਤੋਂ ਭੈਣ ਜੀ ਦੀ ਬਦਲੀ ਹੋ ਗਈ ਸੀ। ਕਿਉਂ ਕਿ ਉਹ ਕਿਸੇ ਵੱਡੇ ਅਫ਼ਸਰ ਦੀ ਕੁੜੀ ਸੀ।।
ਪੰਜਾਬ ਦੇ ਸਕੂਲਾਂ ਵਿੱਚ ਸਕੂਲ ਦੇ ਅੰਦਰ ਹੀ ਸਜ਼ਾ ਦਿੱਤੀ ਜਾਂਦੀ ਹੈ। ਜਾਂ ਫਿਰ ਜੇ ਕੋਈ ਵੱਡੀ ਗਲ਼ਤੀ ਕੀਤੀ ਹੈ ਤਾਂ ਮਾਪਿਆਂ ਨੂੰ ਸੱਦਿਆ ਜਾਂਦਾ ਹੈ। ਬਾਹਰਲੇ ਦੇਸ਼ਾਂ ਵਿੱਚ ਵਿਦਿਆਰਥੀ ਨੂੰ ਸਕੂਲ ਵਿੱਚੋਂ ਕੁੱਝ ਦਿਨਾਂ ਲਈ ਹਫ਼ਤੇ, ਦੋ ਹਫ਼ਤੇ ਲਈ ਸਕੂਲਾਂ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਇਹ ਤਾ ਸਾਰੀ ਕਲਾਸ ਨੂੰ ਪਤਾ ਲੱਗ ਜਾਂਦਾ ਟੀਚਰ ਦਾ ਦਿਮਾਗ ਹਿਲ ਗਿਆ ਹੈ। ਉਨਾਂ ਦੇ ਮਨ ਵਿੱਚ ਵੀ ਇਸ ਤਰਾਂ ਦੇ ਅਧਿਆਪਕ ਲਈ ਨਫ਼ਰਤ ਹੋ ਜਾਂਦੀ ਹੈ। ਐਸੇ ਅਧਿਆਪਕ ਨਾਲ ਕੋਈ ਵੀ ਵਿਦਿਆਰਥੀ ਚੰਗੀ ਮਾੜੀ ਗੱਲ ਸਾਝੀ ਕਰਨੋ ਹੱਟ ਜਾਂਦੇ ਹਨ। ਜੇ ਕਿਸੇ ਵਿਦਿਆਰਥੀ ਨੂੰ ਕੁੱਝ ਦਿਨਾਂ ਲਈ ਹਫ਼ਤੇ, ਦੋ ਹਫ਼ਤੇ ਲਈ ਸਕੂਲਾਂ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਤਾਂ ਵਿਦਿਆਰਥੀ ਤੇ ਅਧਿਆਪਕ ਨੂੰ ਇਸ ਦਾ ਕੀ ਫ਼ੈਇਦਾ ਹੈ? ਉਸ ਵਿਦਿਆਰਥੀ ਦੀ ਪੜ੍ਹ ਖ਼ਰਾਬ ਹੋ ਜਾਵੇਗੀ। ਉਨੇ ਦਿਨਾਂ ਦੀ ਪੜ੍ਹਾਈ ਕਿਵੇਂ ਪੂਰੀ ਕਰੇਗਾ। ਬੱਚਾ ਸਗੋਂ ਵਿਹਲਾ ਰਹਿ ਕੇ ਹੋਰ ਸ਼ਰਾਰਤਾਂ ਕਰੇਗਾ। ਉਸ ਅਧਿਆਪਕ ਨੂੰ ਤਾਂ ਕਦੇ ਨਹੀਂ ਬਖ਼ਸ਼ੇਗਾ। ਉਸ ਦੇ ਘਰ ਦਾ ਵਾਤਾਵਰਣ ਵੀ ਖ਼ਰਾਬ ਹੋ ਜਾਵੇਗਾ। ਬੱਚੇ ਨੁੰ ਮਾਂ-ਬਾਪ ਮਾਰਨਗੇ ਨਹੀਂ ਤਾਂ ਬੋਲ-ਕਬੋਲ ਜਰੂਰ ਬੋਲਣਗੇ। ਉਸ ਕੋਲੋ ਔਖੇ ਕੰਮ ਕਰਵਾਉਣਗੇ। ਹੁਣ ਮਾਂਪੇ ਵੀ ਉਸ ਦੀ ਨਫ਼ਰਤ ਦਾ ਨਿਸ਼ਾਨਾਂ ਬਣ ਸਕਦੇ ਹਨ।
ਸਕੂਲਾਂ, ਕਾਲਜ਼ਾਂ ਵਿੱਚ ਅਸੀਂ ਕੁੱਝ ਸਿਖਣ ਜਾਂਦੇ ਹਨ। ਜੇ ਕੋਈ ਗਲ਼ਤੀ ਸ਼ਰਾਰਤ ਕਰ ਵੀ ਦਿੱਤੀ ਹੈ। ਸਬਕ ਯਾਦ ਨਹੀਂ ਕੀਤਾ। ਸਕੂਲ ਦਾ ਹੋਮ ਵਰਕ ਨਹੀਂ ਕੀਤਾ। ਹੋ ਸਕਦਾ ਹੈ। ਵਿਦਿਆਰਥੀ ਦੀ ਕੋਈ ਮਜ਼ਬੂਰੀ ਹੋਵੇ। ਘਰ ਵਿੱਚ ਮਾਂ-ਬਾਪ ਨਾਲ ਕੰਮ ਕਰਾਉਂਦੇ ਹੋਏ, ਉਸ ਨੂੰ ਵਿਹਲ ਹੀ ਨਾਂ ਮਿਲੀ ਹੋਵੇ। ਸਕੂਲਾਂ ਵਿੱਚ ਅਸੀਂ ਬੰਦੇ ਬਣਨ ਜਾਂਦੇ ਹਾਂ। ਨਾਂ ਕਿ ਵਿਦਿਆਰਥੀ ਦੇ ਮੱਥੇ ਉਤੇ ਲਿਖ ਦਿੱਤਾ ਜਾਵੇ। ਇਹ ਪਸ਼ੂ ਹੈ। ਸਕੂਲ ਵਿੱਚ ਰਹਿ ਕੇ ਸੁਧਰ ਨਹੀਂ ਸਕਦਾ। ਉਸ ਨੂੰ ਸਕੂਲ ਵਿਚੋਂ ਕੱਢ ਦਿੱਤਾ ਜਾਵੇ। ਜਿਵੇ ਅਸੀਂ ਵੱਡੇ ਹੋ ਕੇ ਵੀ ਗੁਰਦੁਆਰੇ ਸਾਹਿਬ ਹੋਰ ਚੰਗੇ ਮਨੁੱਖ ਬਣਨ ਜਾਂਦੇ ਹਾਂ। ਇਹ ਤਾਂ ਹੀ ਹੋ ਸਕਦਾ ਹੈ। ਜੇ ਸਾਡੇ ਤੋਂ ਵੱਧ ਪੜ੍ਹੇ-ਲਿਖੇ, ਸਮਝਦਾਰ ਗਿਆਨ ਵਾਲੇ ਉਥੇ ਸਬਕ ਦੇਣ ਲਈ ਬੈਠੈ ਹੋਣਗੇ। ਹੁਣ ਆਪ ਹੀ ਸੋਚ ਲਵੋਂ, ਤੁਸੀ ਹਰ ਰੋਜ਼ ਉਥੋਂ ਕਿਹੜਾ, ਕਿਹੋ ਜਿਹਾ ਸਬਕ ਸਿਖਦੇ ਹੋ? ਉਹੀ ਹਾਲ ਸਕੂਲਾਂ, ਕਾਲਜ਼ਾਂ ਵਿੱਚ ਹੈ। ਵਿਦਿਆਰਥੀ ਪੜ੍ਹੇ ਜਾਂ ਨਾਂ ਪੜ੍ਹੇ, ਦਾਖਲਾ ਹੋ ਗਿਆ ਹੈ। ਸਕੂਲ, ਕਾਲਜ਼ ਆਵੇ ਜਾਂ ਨਾਂ ਆਵੇ, ਵਿਦਿਆਰਥੀ ਪਾਸ ਹੋਵੇ ਜਾਂ ਨਾਂ ਹੋਵੇ। ਅਧਿਆਪਕ ਨੂੰ ਤਨਖ਼ਾਹ ਮਿਲੀ ਜਾਂਦੀ ਹੈ। ਰਾਜ 12ਵੀਂ ਵਿੱਚ ਪੜ੍ਹਦਾ ਸੀ। ਸਕੂਲ ਦੇ ਸਮੇਂ ਰਾਜ ਦੀ ਕਾਰ ਉਸ ਦੇ ਡੈਡੀ ਨੂੰ ਰਸਤੇ ਵਿੱਚ ਮਿਲੀ। ਉਹ ਸੜਕ ਦੇ ਦੂਜੇ ਪਸੇ ਸੀ। ਰਾਜ ਸ਼ਇਦ ਮੁੜ ਕੇ, ਘਰ ਨੂੰ ਜਾ ਰਿਹਾ ਸੀ। ਤੇ ਉਸ ਦਾ ਡੈਡੀ ਘਰ ਤੋਂ ਕੰਮ ਤੇ ਜਾ ਰਿਹਾ ਸੀ। ਰਾਜ ਦੇ ਡੈਡੀ ਨੇ ਰਾਜ ਨੂੰ ਸੈਲਰ ਫੋਨ ਉਤੇ ਫੋਨ ਕੀਤਾ। ਰਾਜ ਨੇ ਫੋਨ ਨਹੀਂ ਚੱਕਿਆ। ਉਸ ਦੇ ਡੈਡੀ ਨੇ ਉਸ ਦੇ ਸਕੂਲ ਫੋਨ ਕੀਤਾ। ਪ੍ਰੈਸੀਪਲ ਨੇ ਫੋਨ ਉਠਾ ਲਿਆ। ਰਾਜ ਦੇ ਡੈਡੀ ਨੇ ਉਸ ਨੂੰ ਪੁੱਛਿਆ, " ਮੇਰਾ ਬੇਟਾ ਇਸ ਸਮੇਂ ਸਕੂਲ ਹੋਣਾਂ ਚਾਹੀਦਾ ਸੀ। ਉਹ ਬਾਹਰ ਕਾਰ ਚਲਾਉਦਾ ਫਿਰ ਰਿਹਾ ਹੈ। " ਉਸ ਨੇ ਜੁਆਬ ਦਿੱਤਾ, " ਰਾਜ ਨੂੰ ਅਸੀਂ ਦੋ ਹਫ਼ਤੇ ਲਈ ਸਕੂਲ ਵਿਚੋਂ ਕੱਢ ਦਿੱਤਾ ਹੈ। ਦੋ ਹਫ਼ਤੇ ਪਿਛੋਂ ਸਕੂਲ ਆ ਸਕਦਾ ਹੈ। " ਉਹ ਗੁੱਸੇ ਵਿੱਚ ਬੋਲਿਆ, " ਉਸ ਦੀ ਪੜ੍ਹਾਈ ਖ਼ਰਾਬ ਹੋ ਜਾਵੇਗੀ। ਲੈਕਚਰ ਕਿਵੇਂ ਪੂਰੇ ਕਰੇਗਾ? ਅੱਗੋ ਜੁਆਬ ਸੀ , " ਇਹ ਮੇਰੀ ਜੁੰਮੇਬਾਰੀ ਨਹੀਂ ਹੈ। ਉਸ ਦਾ ਸਕੂਲ ਬਦਲ ਦੇਵੋ। ਪਰ ਮੈਂ ਸਰਟੀਫਕੇਟ ਉਤੇ ਲਿਖ ਦੇਣਾਂ ਹੈ। ਕਿਸੇ ਸਕੂਲ ਵਿੱਚ ਦਾਖ਼ਲਾ ਨਹੀਂ ਮਿਲਣਾਂ। ਚੰਗਾ ਹੋਵੇਗਾ। ਦੋ ਹਫ਼ਤੇ ਉਡੀਕ ਲਵੋ। " ਡੈਡੀ ਨੇ ਕਿਹਾ, " ਉਸ ਨੇ ਗਲ਼ਤੀ ਕੀ ਕੀਤੀ ਹੈ? " " ਹਫ਼ਤੇ ਵਿੱਚ ਅੱਜ ਦੂਜਾਂ ਦਿਨ ਸੀ। ਉਹ ਸਕੂਲ ਲੇਟ ਆਇਆ ਸੀ। " ਡੈਡੀ ਨੇ ਕਿਹਾ, " ਦੋਂਨੇਂ ਦਿਨ ਹੀ ਸਨੋਅ ਬਹੁਤ ਪਈ ਸੀ। ਘਰ ਤੋਂ ਬਾਹਰ ਨਿੱਕਲ ਕੇ ਸ਼ੜਕ ਤੱਕ ਚੜ੍ਹਨ ਲਈ ਰਸਤਾ ਸਾਫ਼ ਕਰਨ ਨੂੰ ਬਹੁਤ ਸਮਾਂ ਲੱਗ ਗਿਆ। ਸ਼ੜਕਾਂ ਵੀ ਬਹੁਤ ਖ਼ਰਾਬ ਹਨ। " " ਮੈਨੂੰ ਇਸ ਨਾਲ ਕੋਈ ਮਤਲੱਬ ਨਹੀਂ ਹੈ। ਜੇ ਐਸੀ ਕੋਈ ਗੱਲ ਹੋਵੇ। ਆਪਣੇ ਬੱਚੇ ਘਰ ਹੀ ਰੱਖ ਲਿਆ ਕਰੋ। ਫੋਨ ਕਰਕੇ ਦੱਸ ਦਿਆ ਕਰੋ। " ਡੈਡੀ ਨੇ ਕਿਹਾ, " ਇਹ ਤਾਂ ਧੱਕਾ ਸ਼ਾਹੀ ਹੈ। ਦੋ ਹਫ਼ਤੇ ਘਰ ਬਠਾ ਕੇ, ਕੀ ਉਹ ਦੋ ਦਿਨ ਲੇਟ ਆਉਣਾਂ ਬਰਾਬਰ ਹੋ ਜਾਵੇਗਾ? " ਜਦੋਂ ਡੈਡੀ ਕੰਮ ਤੋਂ ਘਰ ਵਾਪਸ ਆਇਆ ਘਰ ਅੰਦਰ ਬਹੁਤ ਵੱਡਾ ਬਖੇੜਾ ਖੜ੍ਹਾ ਹੋ ਚੁਕਾ ਸੀ। ਰਾਜ ਨੇ ਘਰ ਆ ਕੇ ਦਾਦੇ ਨੂੰ ਸਬ ਕੁੱਝ ਸੱਚ ਦੱਸ ਦਿੱਤਾ ਸੀ। ਦਾਦੇ ਨੂੰ ਸਾਫ਼ ਕਹਿ ਦਿੱਤਾ, " ਮੈਂ ਹੁਣ ਪੜ੍ਹਨ ਹੀ ਨਹੀਂ ਜਾਣਾਂ। ਬੱਸ ਪ੍ਹੜ ਲਿਆ ਜਿੰਨਾਂ ਪੜ੍ਹਨਾਂ ਸੀ। " ਦਾਦਾ ਇੰਡੀਆ ਜਾ ਰਿਹਾ ਸੀ। ਉਸ ਨੇ ਆਪਦੇ ਨਾਲ ਦੀ ਟਿੱਕਟ ਰਾਜ ਦੀ ਕੱਟਾ ਲਈ ਸੀ। ਉਸ ਦਾ ਕਹਿੱਣਾਂ ਸੀ, " ਦੋ ਹਫ਼ਤੇ ਤਾਂ ਛੁੱਟੀਆਂ ਹਨ। ਹੋਰ ਮਹੀਨਾਂ ਲੱਗ ਗਿਆ ਕੀ ਫ਼ਰਕ ਹੈ? " ਪਿੰਡ ਜਾ ਕੇ ਰਾਜ ਨੇ ਜਦੋਂ ਕਿਲੇ ਜਿੰਨੇ ਥਾਂ ਉਤੇ ਮਹਿਲ ਵਰਗਾ ਘਰ ਬੱਣਿਆ ਦੇਖਿਆ ਹੈਰਾਨ ਰਹਿ ਗਿਆ। ਦਾਦਾ ਇਕਲੋਤੇ ਪੋਤੇ ਨੂੰ ਆਪਣੇ ਖੇਤ ਦਿਖਾਉਣ ਲੈ ਗਿਆ। ਪੋਤਾ ਜ਼ਮੀਨ ਦੇਖ ਕੇ ਹੈਰਾਨ ਰਹਿ ਗਿਆ। ਉਸ ਨੇ ਦਾਦੇ ਨੂੰ ਪੁੱਛਿਆ, " ਇਹ ਘਰ ਤੇ ਜ਼ਮੀਨ ਦੀ ਮੌਰਗੇਜ਼ ਬਹੁਤ ਜ਼ਿਆਦਾ ਹੋਵੇਗੀ। ਬੈਂਕ ਨੂੰ ਕਿੰਨੇ ਪੈਸੇ ਮਹੀਨੇ ਦੇ ਦਿੰਦੇ ਹਾਂ? ਕੋਣ ਦਿੰਦਾ ਹੈ? " ਦਾਦੇ ਨੇ ਕਿਹਾ, " ਇਸ ਦਾ ਕੋਈ ਪੈਸਾ ਨਹੀਂ ਦਿੰਦੇ। ਇਹ ਘਰ ਤੇ ਜ਼ਮੀਨ ਦਾਦੇ ਪੜਦਾਦਿਆਂ ਵੇਲੇ ਦੀ ਹੈ। ਸਭ ਫਰੀ ਹੈ। " " ਤਾਂ ਖੇਤੀ ਕੌਣ ਕਰਦਾ ਹੈ? " " ਪੁੱਤਰ ਜ਼ਮੀਨ ਛੋਟਾ ਭਰਾ ਟਰੈਕਟਰ ਨਾਲ ਵਾਹ-ਬੀਜ ਲੈਦਾਂ ਹੈ " " ਦਾਦਾ ਜੀ ਕੀ ਜਮੀਨ ਦੀ ਅਮਦਨ ਤੁਸੀ ਹੀ ਲੈਂਦੇ ਹੋ? " ਦਾਦਾ ਨੇ ਉਦਾਸ ਹੁੰਦੇ ਕਿਹਾ, " ਮੇਰਾ ਛੋਟਾ ਭਰਾ ਇਸ ਦੀ ਸੰਭਾਲ ਕਰਦਾ ਹੈ। ਸ਼ੁਕਰ ਹੈ ਉਹ ਦੇਖ-ਭਾਲ ਕਰ ਰਿਹਾ ਹੈ। ਉਸ ਨੇ ਕੀ ਦੇਣਾਂ ਹੈ? " ਰਾਜ ਨੇ ਕਿਹਾ," ਕਮਾਲ ਹੋ ਗਈ। ਕਨੇਡਾ ਵਿੱਚ 50 ਸਾਲਾਂ ਦੇ ਤੁਸੀ ਤੇ ਡੈਡੀ ਚਾਰ ਕੰਮਰਿਆ ਦੇ ਘਰ ਦੀਆਂ ਕਿਸ਼ਤਾ ਭਰੀ ਜਾਂਦੇ ਹੋ। ਅਜੇ ਵੀ ਨਹੀਂ ਮੁੱਕੀਆਂ। ਹੁਣ ਮੈਂ ਇਹ ਤੁਹਾਡੇ ਵਾਲਾ ਕੰਮ ਨਹੀਂ ਕਰਨਾਂ। ਮੈਂ ਪਿੰਡ ਰਹਿ ਕੇ ਖੇਤੀ ਕਰਾਗਾ। ਸਾਡਾ ਘਰ ਤੇ ਜ਼ਮੀਨ ਲੋਕ ਵਰਤ ਰਹੇ ਹਨ। ਅਸੀਂ ਘਰ ਤੇ ਜ਼ਮੀਨ ਹੁੰਦੇ ਹੋਏ। ਕਨੇਡਾ ਘਰ ਦੀਆਂ ਕਿਸ਼ਤਾਂ ਦਿੰਦੇ ਹਾਂ।" ਰਾਜ ਪਿੰਡ ਹੀ ਰਹਿ ਗਿਆ। ਦਾਦਾ ਪੈਨਸ਼ਨ ਲੈਣ ਕਨੇਡਾ ਵਾਪਸ ਆ ਗਿਆ।

Comments

Popular Posts