ਮਾਹਾਰਾਜ ਵਾਲੇ ਘਰ ਨੂੰ ਧਰਮਸਾਲਾ ਹੀ ਸੱਮਝਦੇ ਹਾਂ?
ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥ ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ ॥ ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ ॥ ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ ॥ ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ ॥ ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥
-sqivMdr kOr swqI (kYlgrI)- ਕnyzf
ਧਰਮਸਾਲਾ ਹੁੰਦੀ ਹੈ। ਸਾਂਝੀ ਜਗ੍ਹਾਂ ਜਿਥੇ ਅਣਜਾਣ ਰਾਹੀ
, ਮੁਸਫ਼ਰ ਰਾਤ ਵੀ ਕੱਟ ਜਾਣ। ਜਿਥੇ ਸਾਂਝੇ ਕੰਮ ਕਿਤੇ ਜਾਣ। ਉਸ ਦੀ ਦੇਖ ਭਾਲ ਪੰਚਾਇਤ ਹੀ ਕਰਦੀ ਹੈ। ਮਾਹਾਰਾਜ ਵਾਲੇ ਘਰ ਨੂੰ ਧਰਮਸਾਲਾ ਹੀ ਸੱਮਝਦੇ ਹਾਂ। ਜਾਂ ਫਿਰ ਆਪਣੇ ਘਰ ਤੋਂ ਪਿਆਰਾ ਸਮਝਦੇ ਹੋ। ਜੇ ਘਰ ਨੂੰ ਵੀ ਐਸਾ ਹੀ ਸਮਝ ਲਈਏ।
ਘਰਿ ਘਰਿ ਅੰਦਰਿ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ ।।
ਕੀ ਘਰ ਨੂੰ ਪਿਆਰਾ ਸਮਝਦੇ ਹਾਂ
? ਆਪਣੇ ਵੱਸੋਂ ਵਾਲੇ ਘਰ ਨੂੰ ਤਾਂ ਮੰਦਰ ਹੀ ਕਹਿੰਦੇ ਹਾਂ। ਬੜਾ ਝਾੜ ਪੂੰਝ ਕੇ ਰਖਦੇ ਹਾਂ। ਸੁੱਚਾ ਰੱਖਦੇ ਹਾਂ। ਪਵਿੱਤਰ ਰੱਖਦੇ ਹਾਂ। ਕੋਈ ਅਣ ਸੁੱਖਾਵੀਂ ਘੱਟਨਾਂ ਵਾਪਰਨ ਨਹੀਂ ਦਿੰਦੇ। ਮਾੜਾਂ ਬੰਦਾ ਘਰ ਵਿਚ ਨਹੀਂ ਵਾੜਦੇ। ਘਰ ਦਾ ਕੋਈ ਵੀ ਰੂਲ ਭੰਗ ਨਹੀਂ ਹੋਣ ਦਿੰਦੇ। ਬੱਚਿਆਂ ਨੂੰ ਵੀ ਘੂਰਦੇ ਹਾਂ। ਬਹੁਤਾ ਉਛਲ-ਕੁੱਦ ਕਰਨ ਨਹੀਂ ਦਿੰਦੇ। ਘਰ ਨੂੰ ਹੱਥੀਂ ਅੱਗ ਲਾਕੇ ਨਹੀਂ ਫੂਕਦੇ। ਗੁਰਦੁਆਰਾ ਸਾਹਿਬ ਤੋਂ ਵੱਧ ਆਪਣੇ ਘਰ ਨੂੰ ਹਰ ਕੋਈ ਪਿਆਰ ਕਰਦਾ ਹੈ। ਗੁਰਦੁਆਰਾ ਸਾਹਿਬ ਵਿਚ ਸ਼ਰਦਾ ਹੈ। ਸਾਰੀਆਂ ਕਹਿਣ ਦੀਆਂ ਹੀ ਗੱਲ਼ਾਂ ਬਾਤਾਂ ਹਨ। ਅਸੀ ਆਮ ਹੀ ਕਹਿੰਦੇ ਹਾਂ। ਗੁਰਦੁਆਰਾ ਸਾਹਿਬ ਸਾਡੀ ਜਾਨ ਹਨ। ਜਾਨ ਤੋਂ ਪਿਆਰੇ ਹਨ। ਮਾਹਾਰਾਜ ਵਾਲੇ ਘਰ ਨੂੰ ਧਰਮਸਾਲਾ ਹੀ ਸੱਮਝਦੇ ਹਾਂ। ਤਾਹੀਂ ਜੋਂ ਖਿਲਾਰਾ, ਅਸੀਂ ਘਰ ਵਿਚ ਨਹੀਂ ਪਾਉਣਾ ਚਹੁੰਦੇ। ਉਹ ਗੁਰਦੁਆਰਾ ਸਾਹਿਬ ਕਰਦੇ ਹਾਂ। ਉਥੇ ਅੰਖਡਪਾਠ, ਵਿਆਹ ਮਰਗ ਦਾ ਭੋਗ ਹੋਰ ਵੀ ਬਹੁਤ ਕੁਸ਼ ਕਰਦੇ ਹਾਂ। ਉਥੇ ਆਕੇ ਲੋਕ ਸ਼ਰਦਾ ਦੀ ਜਗ੍ਹਾਂ ਹੁਲੜ ਬਾਜੀ ਕਰਦੇ ਹਨ। ਭੰਨ ਤੋੜ ਦੀ ਗੱਲ ਤਾ ਅਲਗ ਹੈ। ਜੇ ਕੁੱਝ ਵੀ ਕਿਸੇ ਤੋਂ ਟੁੱਟ ਜਾਂਦਾ ਹੈ। ਉਸ ਨੂੰ ਸਮਾਰਨ ਜਾਂ ਹੋਰ ਲਿਆਂ ਕੇ ਰੱਖਣ ਦੀ ਜਗ੍ਹਾਂ, ਪ੍ਰਬੰਧਕਾਂ ਨੂੰ ਦੱਸਿਆ ਵੀ ਨਹੀਂ ਜਾਂਦਾ। ਬਾਂਥਰੂਮ ਤਾਂ ਸੱਚੀ ਜੋ ਹਾਲ ਹੈ ਦੱਸਣ ਦੇ ਯੋਗ ਨਹੀਂ ਹੈ। ਵਰਤਣ ਪਿਛੋਂ ਬਹੁਤੇ ਤਾਂ ਪਾਣੀ ਵੀ ਨਹੀਂ ਡੋਲਦੇ। ਮਰਦਾ ਦੇ ਬਾਥਰੂਮ ਹੋਰ ਵੀ ਗੰਦੇ ਹਨ। ਬਾਥਰੂਮ ਵਿਚ ਬੈਠਣ ਵਾਲੀਆਂ ਸੀਟਾਂ ਦੇ ਉਪਰ ਹੀ ਖੜ੍ਹ ਕੇ ਪਿਸ਼ਾਬ ਕਰਦੇ ਹਨ। ਕਈ ਤਾ ਦੇਖਦੇ ਵੀ ਨਹੀਂ, ਛੇਤੀ ਵਿਚ ਉਪਰ ਹੀ ਬੈਠ ਜਾਂਦੇ ਹਨ। ਉਮਰ ਦੇ ਸਿਆਣੇ ਬੰਦੇ ਹੀ ਇਹ ਕੰਮ ਜਿਆਦਾ ਕਰਦੇ ਹਨ। ਹੱਥ ਧੋਣ ਵਾਲੀ ਸਿੰਖ਼ ਵਿਚ ਥੁਕਿਆ ਪਿਆ ਹੁੰਦਾ ਹੈ। ਜੁੱਤੀਆਂ ਸਣੇ ਰਸੋਈ ਤੇ ਲੰਗਰ ਵਿਚ ਬਹੁਤੇ ਘੁੰਮਦੇ ਹਨ। ਜੇ ਇਹੀ ਕੁੱਝ ਤੁਹਾਡੇ ਆਪਣੇ ਘਰ ਹੁੰਦਾ। ਕੀ ਬਰਦਾਸ਼ਤ ਕਰ ਲੈਂਦੇ? ਕੀ ਘਰਾਂ ਵਿਚ ਇਸੇ ਤਰ੍ਹਾਂ ਕਰਦੇ ਹਨ? ਬਾਹਰਲੇ ਦੇਸ਼ਾਂ ਵਿਚ ਘਰਾਂ ਵਿਚ ਵੀ ਬਾਹਰ ਵਾਲੀ ਜੁੱਤੀ ਬਿਲਕੁਲ ਨਹੀਂ ਪਾਈ ਜਾਂਦੀ। ਘਰ ਲਈ ਅਲਗ ਜੁੱਤੀ ਹੁੰਦੀ ਹੈ। ਪੁਰਾਣੇ ਲੋਕੀਂ ਇਹੀ ਸਾਰਾ ਕੁੱਝ ਘਰ ਵਿਚ ਕਰਨ ਲਈ ਮਾਣ ਮਹਿਸੂਸ ਕਰਦੇ ਸਨ। ਘਰ ਵਿਚ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਘਰ ਲਿਆਂ ਕੇ ਪਕਾਸ਼ ਕਰਕੇ ਪੜ੍ਹਨ ਪੜ੍ਹਾਉਣ ਨਾਲ ਘਰ ਦਾ ਪਵਿੱਤਰ ਹੋਣਾ ਸਮਝਦੇ ਸਨ। ਅੱਜ ਕੱਲ ਦੇ ਲੋਕ ਸਮਝਦੇ ਹਨ। ਘਰ ਵਿਚ ਲੋਕਾਂ ਨੂੰ ਬਲਾਵਾਂਗੇ। ਘਰ ਖ਼ਰਾਬ ਹੋਵੇਗਾ। ਕੰਧਾਂ ਤੇ ਲੋਕਾਂ ਦੇ ਹੱਥਾਂ ਦੇ ਦਾਗ਼ ਲੱਗ ਜਾਣਗੇ। ਖਾਣ ਪੀਣ ਦੀਆਂ ਚੀਜ਼ ਲੋਕ ਘਰ ਵਿਚ ਡੋਲ ਕੇ ਜੱਖਣਾ ਵਡ ਦੇਣਗੇ। ਗੁਰਦੁਆਰਾ ਸਾਹਿਬ ਅਜਿਹਾ ਕੁੱਝ ਹੁੰਦਾ ਹੈ। ਹੋਈ ਜਾਵੇ, ਆਪੇ ਪ੍ਰਬੰਧਕ ਸਭਾਲ ਲੈਣਗੇ। ਹੋਰ ਬਥੇਰੇ ਸੇਵਾ ਦਾਰ ਹਨ। ਗੁਰਦੁਆਰਾ ਸਾਹਿਬ ਦੀ ਮੁਰਾਮੱਤ ਹੋਣ ਵਾਲੀ ਹੁੰਦੀ ਹੈ। ਦੇਖ ਕੇ ਬੜਾਂ ਦੁੱਖ ਲੱਗਦਾ ਹੈ। ਸਾਂਝੇ ਬਾਬੇ ਦੇ ਘਰ ਵੱਲ ਕੋਈ ਧਿਆਨ ਨਹੀਂ ਦਿੰਦਾ। ਘਰ ਦੀ ਕੋਈ ਟੂਟੀ ਚੋਣ ਲੱਗ ਜਾਵੇ ਦਿਨ ਚੜਦੇ ਹੀ ਠੀਕ ਕਰਾਂ ਲੈਂਦੇ ਹਾਂ। ਅਸੀਂ ਆਪ ਹਿੰਮਤ ਮੁਤਾਬਕ ਸਿਧੀ ਸੇਵਾ ਵੀ ਕਰ ਸਕਦੇ ਹਾਂ। ਇਕ ਕੰਮਰੇ ਨੂੰ ਰਲ ਕੇ ਕਈ ਜਾਣੇ ਸੁਮਾਰ ਸਕਦੇ ਹਾਂ। ਜਿਵੇਂ ਆਪਣੇ ਘਰ ਨੂੰ ਰਲਮਿਲ ਕੇ ਸਾਰੇ ਘਰ ਦੇ ਮੈਂਬਰ ਘਰ ਨੂੰ ਸਭਾਂਲਦੇ ਹਨ। ਹਰ ਕੋਈ ਆਪਣਾ-ਆਪਣਾ ਹੀ ਸੋਚਦਾ ਹੈ। ਆਪਣਾ ਕੁੱਝ ਨਾ ਵਿਗੜੇ, ਦੂਜੇ ਦੇ ਘੜੇ ਰੁੜਦੇ, ਰੁੜ ਜਾਣ ਹਨ। ਇਨੇ ਕੁ ਪਵਿੱਤਰ ਤੇ ਸਾ਼ਫ ਸੁਥਰੇ, ਨਿਰਮਲ ਬਣ ਜਾਈਏ। ਗੁਰਦੁਆਰਾ ਸਾਹਿਬ ਨੂੰ ਘਰ, ਘਰ ਨੂੰ ਮੰਦਰ ਸਮਝੀਏ। ਦੋਂਨਾਂ ਨੂੰ ਵੀ ਊਚਾ-ਸੂਚਾ ਪਿਆਰ ਕਰੀਏ। ਉਵੇਂ ਹੀ ਆਪਣਾ ਜੀਵਨ ਢਾਲੀਏ।
ਖਿਮਾ ਗਹੀ ਬ੍ਰਤੁ ਸੀਲ ਸੰਤੋਖੰ ॥ ਰੋਗੁ ਨ ਬਿਆਪੈ ਨਾ ਜਮ ਦੋਖੰ ॥ ਮੁਕਤ ਭਏ ਪ੍ਰਭ ਰੂਪ ਨ ਰੇਖੰ ॥੧॥ ਜੋਗੀ ਕਉ ਕੈਸਾ ਡਰੁ ਹੋਇ ॥ ਰੂਖਿ ਬਿਰਖਿ ਗ੍ਰਿਹਿ ਬਾਹਰਿ ਸੋਇ ॥੧॥ ਰਹਾਉ ॥ ਨਿਰਭਉ ਜੋਗੀ ਨਿਰੰਜਨੁ ਧਿਆਵੈ ॥ ਅਨਦਿਨੁ ਜਾਗੈ ਸਚਿ ਲਿਵ ਲਾਵੈ ॥ ਸੋ ਜੋਗੀ ਮੇਰੈ ਮਨਿ ਭਾਵੈ ॥੨॥ ਕਾਲੁ ਜਾਲੁ ਬ੍ਰਹਮ ਅਗਨੀ ਜਾਰੇ ॥ ਜਰਾ ਮਰਣ ਗਤੁ ਗਰਬੁ ਨਿਵਾਰੇ ॥ ਆਪਿ ਤਰੈ ਪਿਤਰੀ ਨਿਸਤਾਰੇ ॥੩॥ ਸਤਿਗੁਰੁ ਸੇਵੇ ਸੋ ਜੋਗੀ ਹੋਇ ॥ ਭੈ ਰਚਿ ਰਹੈ ਸੁ ਨਿਰਭਉ ਹੋਇ ॥ ਜੈਸਾ ਸੇਵੈ ਤੈਸੋ ਹੋਇ ॥੪॥
Comments
Post a Comment