224 ਬਹੁਤਾ ਕਰਮੁ ਲਿਖਿਆ ਨਾ ਜਾਇ ॥
Bahuthaa Karam Likhiaa Naa Jaae ||
बहुता
करमु लिखिआ ना जाइ ॥
ਉਸ ਰੱਬ ਦੀਆ ਕੀਤੀਆਂ ਮੇਹਰਾ ਲਿਖੀਆ ਨਹੀਂ ਜਾ ਸਕਦੀਆਂ।
His Blessings are so abundant that there can be no written account of them.
225
ਵਡਾ ਦਾਤਾ ਤਿਲੁ ਨ ਤਮਾਇ ॥
Vaddaa Dhaathaa Thil N Thamaae ||
वडा
दाता तिलु न तमाइ ॥
ਬਹੁਤ ਵੱਡਾ ਪ੍ਰਭੂ ਹੈ। ਉਸ ਨੂੰ ਭੋਰਾ ਵੀ ਤਮਾ
, ਲਾਲਚ ਨਹੀਂ ਹੈ।
The Great Giver does not hold back anything.
226
ਕੇਤੇ ਮੰਗਹਿ ਜੋਧ ਅਪਾਰ ॥
Kaethae Mangehi Jodhh Apaar ||
केते
मंगहि जोध अपार ॥
ਬਹੁਤ ਸਾਰੇ ਕਈ ਸੂਰਮੇ ਮੰਗਦੇ ਹਨ।
There are so many great, heroic warriors begging at the Door of the Infinite Lord.
227
ਕੇਤਿਆ ਗਣਤ ਨਹੀ ਵੀਚਾਰੁ ॥
Kaethiaa Ganath Nehee Veechaar ||
केतिआ
गणत नही वीचारु ॥
ਉਨਾਂ ਦੀ ਸੰਖਿਆ ਗਿਣੀ ਬਿਚਾਰੀ ਸੋਚੀ ਨਹੀਂ ਜਾ ਸਕਦੀ।
So many contemplate and dwell upon Him, that they cannot be counted.
228
ਕੇਤੇ ਖਪਿ ਤੁਟਹਿ ਵੇਕਾਰ ॥
Kaethae Khap Thuttehi Vaekaar ||
केते
खपि तुटहि वेकार ॥
ਕਈ ਫਜ਼ੂਲ ਹੀ ਮੱਥਾ ਖਪਾਈ ਕਰਦੇ ਹਨ।
So many waste away to death engaged in corruption.
229
ਕੇਤੇ ਲੈ ਲੈ ਮੁਕਰੁ ਪਾਹਿ ॥
Kaethae Lai Lai Mukar Paahi ||
केते
लै लै मुकरु पाहि ॥
ਬਹੁਤ ਜੀਵ ਵਸਤੂਆਂ ਲੈ ਕੇ
, ਵਰਤ ਕੇ, ਭੁੱਲ ਜਾਂਦੇ ਹਨ।
So many take and take again, and then deny receiving.
230
ਕੇਤੇ ਮੂਰਖ ਖਾਹੀ ਖਾਹਿ ॥
Kaethae Moorakh Khaahee Khaahi ||
केते
मूरख खाही खाहि ॥
ਬਹੁਤ ਖਾਂਣਾਂ ਖਾਣ ਪਿਛੇ ਹੀ ਪਾਗਲ ਹੋ ਗਏ ਹਨ।
So many foolish consumers keep on consuming.
231
ਕੇਤਿਆ ਦੂਖ ਭੂਖ ਸਦ ਮਾਰ ॥
Kaethiaa Dhookh Bhookh Sadh Maar ||
केतिआ
दूख भूख सद मार ॥
ਬਹੁਤ ਜੀਵ ਦੁੱਖ ਭੁੱਖ ਨਾਲ ਮਰਦੇ ਹਨ।
So many endure distress, deprivation and constant abuse.
232
ਏਹਿ ਭਿ ਦਾਤਿ ਤੇਰੀ ਦਾਤਾਰ ॥
Eaehi Bh Dhaath Thaeree Dhaathaar ||
एहि
भि दाति तेरी दातार ॥
ਇਹ ਵੀ ਰੱਬਾ ਤੇਰੀ ਦਿੱਤੀ ਹੋਈ ਵਸਤੂ ਹੈ।
Even these are Your Gifts, O Great Giver!
233
ਬੰਦਿ ਖਲਾਸੀ ਭਾਣੈ ਹੋਇ ॥
Bandh Khalaasee Bhaanai Hoe ||
बंदि
खलासी भाणै होइ ॥
ਕਿਸੇ ਨੂੰ ਸਜ਼ਾ ਤੋਂ ਛੁੱਟਕਾਰਾ ਤੇਰੀ ਮੇਹਰ
, ਮਰਜ਼ੀ ਨਾਲ ਹੀ ਮਿਲਦਾ ਹੈ।
Liberation from bondage comes only by Your Will.
234
ਹੋਰੁ ਆਖਿ ਨ ਸਕੈ ਕੋਇ ॥
Hor Aakh N Sakai Koe ||
होरु
आखि न सकै कोइ ॥
ਹੋਰ ਕੋਈ ਜੀਵ ਕੋਈ ਕੁੱਝ ਨਹੀਂ ਕਹਿ ਆਖ ਸਕਦਾ।
No one else has any say in this.
235
ਜੇ ਕੋ ਖਾਇਕੁ ਆਖਣਿ ਪਾਇ ॥
Jae Ko Khaaeik Aakhan Paae ||
जे
को खाइकु आखणि पाइ ॥
ਜੇ ਕੋਈ ਅਣਜਾਣ ਕਹਿੱਣ ਦਾ ਜ਼ਤਨ ਕਰੇ।
If some fool should presume to say that he does,
236
ਓਹੁ ਜਾਣੈ ਜੇਤੀਆ ਮੁਹਿ ਖਾਇ ॥
Ouhu Jaanai Jaetheeaa Muhi Khaae ||
ओहु
जाणै जेतीआ मुहि खाइ ॥
ਉਹੀ ਜੀਵ ਆਪ ਹੀ ਜਾਣਦਾ ਹੈ। ਕਿਵੇ ਉਸ ਨੂੰ ਸ਼ਰਮਿੰਦਾ ਹੋ ਕੇ ਮੂੰਹ ਉਤੇ ਸੁਣਨਾਂ ਪੈਦਾ ਹੈ।
He shall learn, and feel the effects of his folly.
237
ਆਪੇ ਜਾਣੈ ਆਪੇ ਦੇਇ ॥
Aapae Jaanai Aapae Dhaee ||
आपे
जाणै आपे देइ ॥
ਰੱਬ ਆਪੇ ਹੀ ਸਮਝ ਰੱਖ ਦਾ ਹੈ ਕਿ ਉਸ ਨੇ ਸਾਰੇ ਜੀਵਾਂ ਨੂੰ ਦੇ ਕੇ
, ਲੋੜਾ ਪੂਰੀਆਂ ਕਰਨੀਆਂ ਹਨ।
He Himself knows, He Himself gives.
238
ਆਖਹਿ ਸਿ ਭਿ ਕੇਈ ਕੇਇ ॥
Aakhehi S Bh Kaeee Kaee ||
आखहि
सि भि केई केइ ॥
ਹਰ ਕੋਈ ਇਹ ਗੱਲ ਜਾਣਦਾ ਹੋਇਆ ਕਹਿ ਰਿਹਾ ਹੈ।
Few, very few are those who acknowledge this.
239
ਜਿਸ ਨੋ ਬਖਸੇ ਸਿਫਤਿ ਸਾਲਾਹ ॥
Jis No Bakhasae Sifath Saalaah ||
जिस
नो बखसे सिफति सालाह ॥
ਜਿਸ ਜੀਵ ਨੂੰ ਉਹ ਇੱਜ਼ਤ
, ਵੱਡਿਆਈ ਦਿੰਦਾ ਹੈ।
One who is blessed to sing the Praises of the Lord,
240
ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥
Naanak Paathisaahee Paathisaahu ||25||
नानक
पातिसाही पातिसाहु ॥२५॥
ਨਾਨਕ ਜੀ ਲਿਖਦੇ ਹਨ। ਉਹ ਨੂੰ ਗੁਣ ਦੇ ਕੇ ਮਾਹਾਰਜਿਆਂ ਦਾ ਰਾਜਾਂ ਬਣਾਂ ਦਿੰਦਾ ਹੈ। ਉਹ ਸਭ ਉਤੇ ਰਾਜ ਕਰਦਾ ਹੈ।
O Nanak, is the king of kings. ||25||
Comments
Post a Comment