ਸ੍ਰੀ ਗੁਰੂ ਗ੍ਰੰਥਿ ਸਾਹਿਬ

Page 12of 1420

511

ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ

Thoo Aapae Karathaa Thaeraa Keeaa Sabh Hoe ||

तू

आपे करता तेरा कीआ सभु होइ

ਤੂੰ
ਆਪ ਹੀ ਕਰਨ ਵਾਲਾ ਹੈ ਸਭ ਤੂੰ ਆਪ ਕਰਦਾ ਹੈ

You Yourself are the Creator. Everything that happens is by Your Doing.

512

ਤੁਧੁ ਬਿਨੁ ਦੂਜਾ ਅਵਰੁ ਕੋਇ

Thudhh Bin Dhoojaa Avar N Koe ||

तुधु

बिनु दूजा अवरु कोइ

ਤੇਰੇ
ਬਗੈਰ ਦੂਜਾ ਕੋਈ ਨਹੀ ਹੈ

There is no one except You.

513

ਤੂ ਕਰਿ ਕਰਿ ਵੇਖਹਿ ਜਾਣਹਿ ਸੋਇ

Thoo Kar Kar Vaekhehi Jaanehi Soe ||

तू

करि करि वेखहि जाणहि सोइ

ਤੂੰ
ਆਪ ਹੀ ਜੀਵਾਂ ਨੂੰ ਸਾਜ ਬਣਾ ਕੇ ਦੇਖਦਾ ਜਾਣਦਾ ਹੈ

You created the creation; You behold it and understand it.

514

ਜਨ ਨਾਨਕ ਗੁਰਮੁਖਿ ਪਰਗਟੁ ਹੋਇ

Jan Naanak Guramukh Paragatt Hoe ||4||2||

जन

नानक गुरमुखि परगटु होइ ॥४॥२॥

ਨਾਨਕ
ਕਹਿੰਦੇ ਨੇ ਗੁਰੂ ਦੀ ਮੱਤ ਵਾਲੇ ਜੀਵ ਪ੍ਰਕਾਸ਼ ਹੋਏ ਹਨ ||4||2||

O servant Nanak, the Lord is revealed through the Gurmukh, the Living Expression of the Guru's Word. ||4||2||

515

ਆਸਾ ਮਹਲਾ

Aasaa Mehalaa 1||

आसा

महला १॥

ਆਸਾ
ਨਾਨਕ ਦੇਵ ਜੀ ਦੀ ਲਿਖੀ ਬਾਣੀ ਹੈ 1||
Aasaa, First Mehl: 1||

516

ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ

Thith Saravararrai Bheelae Nivaasaa Paanee Paavak Thinehi Keeaa ||

तितु

सरवरड़ै भईले निवासा पाणी पावकु तिनहि कीआ

ਜੀਵ
ਭਿਆਨਕ ਗੰਦ ਵਿੱਚ ਰਹਿ ਕੇ, ਮਾਂ ਦੇ ਗਰਭ ਵਿਚ ਬਾਪ ਦੇ ਪਾਣੀ ਤੋਂ ਦੋਂਨਾਂ ਦੀ ਅੱਗ ਤੋ ਉਤਪਤ ਹੋਇਆ ਹੈ
In that pool, people have made their homes, but the water there is as hot as fire!

517

ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ

Pankaj Moh Pag Nehee Chaalai Ham Dhaekhaa Theh Ddoobeealae ||1||

पंकजु

मोह पगु नही चालै हम देखा तह डूबीअले ॥१॥


ਮੋਹ ਕਰਕੇ ਉਹ ਇਸ ਚਿਕੜ ਵਿੱਚ ਫਸ ਗਿਆ ਮੈਂ ਪ੍ਰਭੂ ਦੇਖ ਰਿਹਾ ਹਾਂ। ਵਿਕਾਰਾਂ ਨਾਲ ਡੁਬ ਜਾਵੇਗਾ। ਰੱਬ ਦੀ ਰਜਾ ਬਿੰਨ ਨਿਕੱਲ ਨਹੀ ਸਕਦਾ। ||1||
In the swamp of emotional attachment, their feet cannot move. I have seen them drowning there. ||1||

518

ਮਨ ਏਕੁ ਚੇਤਸਿ ਮੂੜ ਮਨਾ

Man Eaek N Chaethas Moorr Manaa ||

मन

एकु चेतसि मूड़ मना

ਮਨ
ਤੂੰ ਰੱਬ ਨੂੰ ਚੇਤੇ ਕਿਉ ਨਹੀ ਕਰਦਾ
In your mind, you do not remember the One Lord-you fool!

519

ਹਰਿ ਬਿਸਰਤ ਤੇਰੇ ਗੁਣ ਗਲਿਆ ਰਹਾਉ

Har Bisarath Thaerae Gun Galiaa ||1|| Rehaao ||

हरि

बिसरत तेरे गुण गलिआ ॥१॥ रहाउ

ਰੱਬ
ਨੂੰ ਭੁਲਣ ਨਾਲ ਤੇਰੇ ਰਹਿੰਦੇ ਗੁਣ ਮੁੱਕ ਜਾਣਗੇ।। ਰਹਾਉ।।

You have forgotten the Lord; your virtues shall wither away. ||1||Pause||

520

ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ

Naa Ho Jathee Sathee Nehee Parriaa Moorakh Mugadhhaa Janam Bhaeiaa ||

ना

हउ जती सती नही पड़िआ मूरख मुगधा जनमु भइआ॥

ਰੱਬ
ਦੇ ਨਾਂਮ ਬਿੰਨ ਨਾ ਹੀ ਉਹ ਕਰਮਾ ਤੋ ਬੱਚਣ ਵਾਲਾ ਜਤੀ ਹੈ ਜਿਹੜੇ ਜੀਵ ਕਾਂਮ ਨੂੰ ਕਾਬੂ ਕਰਦੇ ਹਨ। ਉਹ ਜਤੀ ਹੁੰਦੇ ਹਨ। ਨਾ ਹੀ ਸਤੀ ਮਰਨ ਮਿਟਣ ਵਾਲਾ ਹੈ ਨਾ ਹੀ ਨਾਂਮ ਪੜ੍ਹ ਸਕਦਾ ਹੈ ਜਨਮ ਨੂੰ ਵਿਕਾਰਾ ਵਿੱਚ ਮੁੱਕਾ ਰਿਹਾ ਹੈ
I am not celibate, nor truthful, nor scholarly. I was born foolish and ignorant into this world.

521

ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ

Pranavath Naanak Thin Kee Saranaa Jin Thoo Naahee Veesariaa ||2||3||

प्रणवति

नानक तिन की सरणा जिन तू नाही वीसरिआ ॥२॥३॥

ਨਾਨਕ
ਕਹਿੰਦੇ ਨੇ ਉਨ੍ਹਾਂ ਦੇ ਕੋਲੋ ਬੈਠਾ ਕਰ, ਜਿਸ ਨੂੰ ਤੂੰ ਨਹੀ ਭੁਲਦਾ
Prays Nanak, I seek the Sanctuary of those who have not forgotten You, O Lord! ||2||3||

522

ਆਸਾ ਮਹਲਾ

Aasaa Mehalaa

5

आसा

महला ॥५॥

ਆਸਾ
ਬਾਣੀ ਗੁਰੂ ਅਰਜਨ ਦੇਵ ਜੀ ਦੀ ਲਿਖਤ ਹੈ। ।।5
Aasaa, Fifth Mehl:
।।5
523
ਭਈ ਪਰਾਪਤਿ ਮਾਨੁਖ ਦੇਹੁਰੀਆ

Bhee Paraapath Maanukh Dhaehureeaa ||

भई

परापति मानुख देहुरीआ

ਮੁੱਨਖ
ਦੀ ਦਹੀ ਭਲੇ, ਚੰਗੇ ਕਰਮ ਕਰਨਾਂ ਨਾਲ ਮਿਲੀ ਹੈ

This human body has been given to you.

524

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

Gobindh Milan Kee Eih Thaeree Bareeaa ||

गोबिंद

मिलण की इह तेरी बरीआ

ਰੱਬ
ਨੂੰ ਮਿਲਣ ਦੀ ਤੇਰੀ ਵਾਰੀ ਜਨਮ ਇਹੀ ਹੈ
This is your chance to meet the Lord of the Universe.

525

ਅਵਰਿ ਕਾਜ ਤੇਰੈ ਕਿਤੈ ਕਾਮ

Avar Kaaj Thaerai Kithai N Kaam ||

अवरि

काज तेरै कितै काम

ਨਾਂਮ
ਬਿੰਨ ਦੁਨੀਆ ਦੇ ਕੰਮ ਤੇਰੇ ਕਿਸੇ ਕੰਮ ਨਹੀ
Nothing else will work.

526

ਮਿਲੁ ਸਾਧਸੰਗਤਿ ਭਜੁ ਕੇਵਲ ਨਾਮ

Mil Saadhhasangath Bhaj Kaeval Naam ||1||

मिलु

साधसंगति भजु केवल नाम ॥१॥

ਗੁਰੂ
ਦੀ ਸ਼ਰਨ ਵਿੱਚ ਕੱਲਾ ਨਾਂਮ ਹੀ ਜੱਪ ||1||

Join the Saadh Sangat, the Company of the Holy; vibrate and meditate on the Jewel of the Naam. ||1||

527

ਸਰੰਜਾਮਿ ਲਾਗੁ ਭਵਜਲ ਤਰਨ ਕੈ

Saranjaam Laag Bhavajal Tharan Kai ||

सरंजामि

लागु भवजल तरन कै

ਵਿਕਾਰਾਦੇ
ਵਿਚੋ ਦੁਨੀਆ ਦੇ ਮੋਹ ਮਾਇਆ ਵਿਚੋ ਬਾਹਰ ਜਾ
Make every effort to cross over this terrifying world-ocean.

528

ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ਰਹਾਉ

Janam Brithhaa Jaath Rang Maaeiaa Kai ||1|| Rehaao ||

जनमु

ब्रिथा जात रंगि माइआ कै ॥१॥ रहाउ

ਜਨਮ
ਨੂੰ ਬੇਕਾਰ ਮੋਹ ਵਿੱਚ ਫਸਾਇਆ ਹੈ ||1|| ਰਹਾਉ

You are squandering this life uselessly in the love of Maya. ||1||Pause||

529

ਜਪੁ ਤਪੁ ਸੰਜਮੁ ਧਰਮੁ ਕਮਾਇਆ

Jap Thap Sanjam Dhharam N Kamaaeiaa ||

जपु

तपु संजमु धरमु कमाइआ

ਰੱਬ
ਨੂੰ ਅਵਾਜ਼ ਮਾਰ ਕੇ ਕਸ਼ਟ ਤਪ ਬੈਠ ਕੇ, ਭਗਤੀ ਕਰ ਕੇ, ਧਰਮੀ ਬਣ ਕੇ, ਸੱਚ ਤੇ ਨਿਆ ਨਹੀ ਕੀਤਾ
I have not practiced meditation, self-discipline, self-restraint or righteous living.

530

ਸੇਵਾ ਸਾਧ ਜਾਨਿਆ ਹਰਿ ਰਾਇਆ

Saevaa Saadhh N Jaaniaa Har Raaeiaa ||

सेवा

साध जानिआ हरि राइआ

ਆਪ ਨੂੰ ਰੱਬ ਦਾ ਨਾਂਮ ਜਪਾ ਕੇ
, ਸੇਵਾ ਵਿੱਚ ਨਹੀਂ ਲਾਇਆ। ਰੱਬ ਨੂੰ ਯਾਦ ਹੀ ਨਹੀ ਕੀਤਾ
I have not served the Holy; I have not acknowledged the Lord, my King.

531

ਕਹੁ ਨਾਨਕ ਹਮ ਨੀਚ ਕਰੰਮਾ

Kahu Naanak Ham Neech Karanmaa ||

कहु

नानक हम नीच करमा

ਨਾਨਕ
ਕਹਿੰਦੇ ਨੇ ਨਿਮਾਣੇ ਜੀਵਾਂ ਨੇ ਬਹੁਤ ਮਾੜੇ ਕੰਮ ਕੀਤੇ ਹਨ
Says Nanak, my actions are contemptible!

532

ਸਰਣਿ ਪਰੇ ਕੀ ਰਾਖਹੁ ਸਰਮਾ

Saran Parae Kee Raakhahu Saramaa ||2||4||

सरणि

परे की राखहु सरमा ॥२॥४॥

ਰੱਬ
ਜੀ ਤੇਰੇ ਹਾਂ ਲੜ ਲੱਗਿਆ ਦੀ ਤੇਰੇ ਪੈਰਾਂ ਵਿੱਚ ਹਾਂ ਇੱਜ਼ਤ ਰੱਖ ਲਈ ||2||4||

O Lord, I seek Your Sanctuary; please, preserve my honor! ||2||4||

533

ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ॥१॥

Sohilaa Raag Gourree Dheepakee Mehalaa

1

सोहिला

रागु गउड़ी दीपकी महला 1

ਸੋਹਿਲਾ
ਰਾਗੁ ਗਉੜੀ ਦੀਪਕੀ ਨਾਨਕ ਦੇਵ ਜੀ ਲਿਖਤ ਰੱਬੀ ਬਾਣੀ ਹੈ 1
534
ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

सतिगुर प्रसादि

ਰੱਬ
ਇਕ ਹੈ ਸੱਚਾ ਗੁਰੂ ਹੈ ਕਿਰਪਾ ਦਾ ਸੋਮਾ ਹੈ

One Universal Creator God. By The Grace Of The True Guru:

535

ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ

Jai Ghar Keerath Aakheeai Karathae Kaa Hoe Beechaaro ||

जै

घरि कीरति आखीऐ करते का होइ बीचारो

ਜਦੋਂ ਦੋਂ ਵੀ ਮਨ ਵਿੱਚ ਰੱਬ ਦੀ ਯਾਦ ਆਉਦੀ ਹੈ। ਜੀਵਾਂ ਤੇ ਸ੍ਰਿਸਟੀ ਨੂੰ ਬਣਾਉਣ ਵਾਲੇ ਰੱਬ, ਪਾਲਣ ਵਾਲੇ ਦੀ ਪ੍ਰਸੰਸਾ ਨੂੰ ਯਾਦ ਕੀਤਾ ਜਾਵੇ।

 

In that house where the Praises of the Creator are chanted and contemplated

536

ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ

Thith Ghar Gaavahu Sohilaa Sivarihu Sirajanehaaro ||1||

तितु

घरि गावहु सोहिला सिवरिहु सिरजणहारो ॥१॥

ਉਥੇ
ਘਰ ਮਨ ਵਿੱਚ ਰੱਬ ਦੇ ਗੀਤ ਗਾਵੋ ਪਾਲਣ ਸਿਜਣਵਾਲੇ ਨੂੰ ਚੇਤੇ ਰੱਖੀਏ
-in that house, sing Songs of Praise; meditate and remember the Creator Lord. ||1||

537
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ
Thum Gaavahu Maerae Nirabho Kaa Sohilaa ||
 
तुम गावहु मेरे निरभउ का सोहिला


ਤੂੰ ਉਸ ਦੇ ਗੀਤ ਗਾ, ਜਿਸ ਨੂੰ ਕਿਸੇ ਦਾ ਡਰ ਨਹੀ॥
Sing the Songs of Praise of my Fearless Lord.


538

ਹਉ ਵਾਰੀ ਜਾਉ ਜਿਤੁ ਸੋਹਿਲੈ ਸਦਾ ਸੁਖੁ ਹੋਇ ੧॥ ਰਹਾਉ
Ho Vaaree Jaao Jith Sohilai Sadhaa Sukh Hoe ||1|| Rehaao ||

हउ वारी जाउ जितु सोहिलै सदा सुखु होइ ॥१॥ रहाउ


ਮੈ ਸਦਕੇ ਜਾਦੀ ਹਾ। ਜਿਸ ਦੀ ਪ੍ਰੰਸਾਸਾ ਕਰਨ ਨਾਲ ਮੈਨੂੰ ਸੁੱਖ ਅੰਨਦ ਮਿਲਦਾ ਹੈ ।।ਰਹਾਉ।।
I am a sacrifice to that Song of Praise which brings eternal peace. ||1||Pause||


539  

ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ
Nith Nith Jeearrae Samaaleean Dhaekhaigaa Dhaevanehaar ||

नित नित जीअड़े समालीअनि देखैगा देवणहारु


ਰੱਬ ਨੂੰ ਨਿੱਤ ਹਰ ਰੋਜ਼ ਜੀਅ ਵਿੱਚ ਸਭਾਂਲ, ਗਾ, ਯਾਦ ਕਰ, ਉਹ ਆਪੇ ਦੇਖ ਵੀ ਰਿਹਾ ਹੈ। ਨਾਂਮ ਦਾਤਾ ਦੇਣ ਵਾਲਾ ਹੈ॥
Day after day, He cares for His beings; the Great Giver watches over all.


540




ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ੨॥
Thaerae Dhaanai Keemath Naa Pavai This Dhaathae Kavan Sumaar ||2||

तेरे दानै कीमति ना पवै तिसु दाते कवणु सुमारु ॥२॥


ਰੱਬ ਜੀ ਤੇਰੀਆ ਦਾਤਾਂ ਦੀ ਕੀਮਤ ਅਸੀਂ ਨਹੀਂ ਪਾ ਸਕਦੇ ਕਿਵੇਂ ਤੂੰ ਦਾਤਾਂ ਦੇ ਕੇ ਸਭਾਂਲ ਕਰ ਰਿਹਾ ਹੈ? ||2||


Your gifts cannot be appraised; how can anyone compare to the Giver? ||2||




541

 

542

ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ
Sanbath Saahaa Likhiaa Mil Kar Paavahu Thael ||

स्मबति साहा लिखिआ मिलि करि पावहु तेलु


ਮੌਤ ਦਾ ਦਿਨ ਲਿਖਿਆ ਹੋਇਆ ਹੈ ਅੱਗੇ ਲਈ ਅਮਲ ਪ੍ਰਾਪਤ ਕਰੀਏ ਰਲ ਕੇ ਸਮਾਨ ਇਕੱਠ ਕਰੀਏ ਜਿਵੇਂ ਵਿਆਹ ਦਾ ਦਿਨ ਰੱਖਿਆ ਜਾਂਦਾ ਹੈ
he day of my wedding is pre-ordained. Come - let's gather together and pour the oil over the threshold.


 


542 ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ੩॥
Dhaehu Sajan Aaseesarreeaa Jio Hovai Saahib Sio Mael ||3||

देहु सजण आसीसड़ीआ जिउ होवै साहिब सिउ मेलु ॥३॥


ਮੈਨੂੰ ਰੱਬ ਦਾ ਨਾਂਮ ਯਾਦ ਕਰਾਉ ਜਿਸ ਤੋਂ ਮੈਂ ਵਿੱਛੜੀ ਹਾਂ ਜਿਸ ਕਰਕੇ ਮਰਨ ਪਿੱਛੋਂ, ਪਿਆਰੇ ਰੱਬ ਨਾਲ ਮਿਲਾਪ ਹੋ ਜਾਵੇ||3||


My friends, give me your blessings, that I may merge with my Lord and Master. ||3||



543

ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ
Ghar Ghar Eaeho Paahuchaa Sadharrae Nith Pavann ||

घरि घरि एहो पाहुचा सदड़े नित पवंनि


ਹਰੇਕ ਜੀਵ ਨੂੰ ਲੈਣ ਆਤਮਾ ਕੋਲ ਮੌਤ ਨੇ ਸੱਦਾ ਲੈ ਕੇ ਆਉਣਾ ਹੈ
Unto each and every home, into each and every heart, this summons is sent out; the call comes each and every day.



544

ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ੪॥੧॥੨੦॥
Sadhanehaaraa Simareeai Naanak Sae Dhih Aavann ||4||1||20||
 
सदणहारा सिमरीऐ नानक से दिह आवंनि ॥४॥१॥२०॥


ਨਾਨਕ ਜੀ ਲਿਖ ਰਹੇ ਹਨ। ਰੱਬ ਨੂੰ ਯਾਦ ਕਰੀਏ। ਚੰਗੇ ਕੰਮ ਕਰੀਏ। ਹਰ ਕੰਮ ਕਰਨ ਲੱਗੇ ਜੇ ਰੱਬ ਯਾਦ ਹੋਵੇ। ਆਪਣਾਂ ਜਾਂ ਕਿਸੇ ਦਾ ਨੁਕਸਾਨ ਨਹੀਂ ਹੋਵੇਗਾ। ਜਿਸ ਖਸਮ ਕੋਲੇ ਜਾਂਣਾ ਹੀ ਪੈਣਾ ਹੈ ਉਸ ਦਿਨ ਨੇ ਆਉਣਾ ਹੀ ਹੈ ||4||1||


Remember in meditation the One who summons us; O Nanak, that day is drawing near! ||4||1||20||
 
 


545

ਰਾਗੁ ਆਸਾ ਮਹਲਾ

Raag Aasaa Mehalaa1


रागु

आसा महला १॥

ਰਾਗ
ਆਸਾ ਮਹਲਾ ਪਹਿਲੇ ਗੁਰੂ ਨਾਨਕ ਜੀ ਦੀ ਬਾਣੀ ਹੈ 1
Raag Aasaa, First Mehl:
1
546
ਛਿਅ ਘਰ ਛਿਅ ਗੁਰ ਛਿਅ ਉਪਦੇਸ

Shhia Ghar Shhia Gur Shhia Oupadhaes ||

छिअ

घर छिअ गुर छिअ उपदेस

ਛੇ
ਸਾਸਤਰ ਹਨ, ਇੰਨਾਂ ਨੂੰ ਜਾਨਣ ਵਾਲੇ ਛੇ ਪੰਡਤ , ਛੇ ਹੀ ਮੱਤ ਅਸੂਲ ਹਨ

There are six schools of philosophy, six teachers, and six sets of teachings.

547

ਗੁਰੁ ਗੁਰੁ ਏਕੋ ਵੇਸ ਅਨੇਕ

Gur Gur Eaeko Vaes Anaek ||1||

गुरु

गुरु एको वेस अनेक ॥१॥

ਗੁਰੂ
, ਰਾਮ, ਪ੍ਰਭੂ, ਰੱਬ ਇਕੋ ਹੈ। ਉਸ ਦਾ ਰੂਪ ਇਕੋ ਹੈ ||1||

But the Teacher of teachers is the One, who appears in so many forms. ||1||

548

ਬਾਬਾ ਜੈ ਘਰਿ ਕਰਤੇ ਕੀਰਤਿ ਹੋਇ

Baabaa Jai Ghar Karathae Keerath Hoe ||

बाबा

जै घरि करते कीरति होइ

ਰੱਬ
ਜੀ ਜਿਸ ਜੀਵ ਵਿੱਚ ਤੇਰੀ ਬਣਾਉਣ ਵਾਲੇ ਦੀ ਯਾਦ ਹੈ
O Baba: that system in which the Praises of the Creator are sung

549

ਸੋ ਘਰੁ ਰਾਖੁ ਵਡਾਈ ਤੋਇ ਰਹਾਉ

So Ghar Raakh Vaddaaee Thoe ||1|| Rehaao ||

सो

घरु राखु वडाई तोइ ॥१॥ रहाउ

ਇਸ
ਜੀਵ ਦੇ ਪ੍ਰਕਾਸ਼ ਹੋਣ ਦੀ ਤੇਰੀ ਹੀ ਸਿਫ਼ਤ, ਉਪਮਾਂ ਹੈ ।।ਰਹਾਉ।।

-follow that system; in it rests true greatness. ||1||Pause||

550

ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ

Visueae Chasiaa Gharreeaa Peharaa Thhithee Vaaree Maahu Hoaa ||

विसुए

चसिआ घड़ीआ पहरा थिती वारी माहु होआ

ਸਕਿੰਟ
, ਮਿੰਟ, ਘੰਟੇ, ਪਹਿਰ, ਥਿਤੀ, ਦਿਨ, ਮਹੀਨੇ ਹੁੰਦੇ ਹਨ
The seconds, minutes and hours, days, weeks and months,

551

ਸੂਰਜੁ ਏਕੋ ਰੁਤਿ ਅਨੇਕ

Sooraj Eaeko Ruth Anaek ||

सूरजु

एको रुति अनेक

ਬਹੁਤ
ਸੂਰਜ, ਮੋਸਮ ਬਹੁਤ ਹਨ
And the various seasons originate from the one sun;

552

ਨਾਨਕ ਕਰਤੇ ਕੇ ਕੇਤੇ ਵੇਸ

Naanak Karathae Kae Kaethae Vaes ||2||2||

नानक

करते के केते वेस ॥२॥२॥

ਨਾਨਕ
ਜੀ ਲਿਖਦੇ ਹਨ। ਸ੍ਰਿਸਟੀ ਨੂੰ ਬਣਾਉਣ ਵਾਲੇ ਰੱਬ ਦੇ ਰੱਬ ਦੇ ਬਹੁਤ ਸਰੂਪ ਹਨ ||2||2||

O Nanak, in just the same way, the many forms originate from the Creator. ||2||2||




Comments

Popular Posts