ਗੁਰੂਆਂ ਭਗਤਾਂ ਦੀਆਂ ਤਸਵੀਰਾਂ ਤੇ ਵੀ ਗੌਰ ਕਰੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਗੁਰੂਆਂ ਭਗਤਾਂ ਦੀਆਂ ਤਸਵੀਰਾਂ ਤੇ ਵੀ ਗੌਰ ਕਰੀਏ। ਕੀ ਇਹੀ ਤਸਵੀਰਾਂ ਵਰਗੇ ਸਾਡੇ ਗੁਰੂ ਹਨ? ਕੀ ਚਿੱਤ੍ਰਕਾਰ ਨੇ ਆਪ ਗੁਰੂ ਜੀ ਦੇ ਦਰਸ਼ਨ ਕੀਤੇ ਹਨ? ਜਾਂ ਫਿਰ ਮਨ ਘੜਤ ਉਈਂ ਮਿਚੀ ਦੇ ਚਿੱਤ੍ਰ ਹਨ। ਪੈਸਾ ਕਮਾਉਣ ਲਈ ਕੁੱਝ ਵੀ ਸੰਗਤ ਅੱਗੇ ਰੱਖ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਤਸਵੀਰਾਂ ਹਨ। ਬਹੁਤ ਚਿੱਤ੍ਰਕਾਰਾਂ ਨੇ ਬਣਾਈਆਂ ਹਨ। ਸਾਰਿਆਂ ਨੇ ਆਪਣੀ ਮਨ ਮਰਜ਼ੀ ਕੀਤੀ ਹੈ। ਦੂਜੇ ਚਿੱਤ੍ਰਕਾਰ ਨੇ ਕਦੇ ਆਪ ਤੋਂ ਪਹਿਲੇ ਚਿੱਤ੍ਰਕਾਰ ਨੂੰ ਨਹੀਂ ਘੋਖਿਆ। ਨਾਂ ਹੀ ਪਹਿਲੇ ਵਰਗੀ ਚਿੱਤ੍ਰਕਾਰੀ ਕਿਸੇ ਨਵੇਂ ਚਿੱਤ੍ਰਕਾਰ ਨੇ ਕੀਤੀ ਹੈ। ਮਰਜ਼ੀ ਨਾਲ ਕੱਪੜਿਆਂ ਦੇ ਰੰਗ ਵੀ ਬਦਲ ਦਿੰਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਤੋਂ ਬਗੈਰ ਸਾਡਾ ਸਿਰ ਕਿਤੇ ਹੋਰ ਅੱਗੇ ਨਹੀਂ ਝੁੱਕਣਾਂ ਚਾਹੀਦਾ। ਸਾਡਾ ਸਿਰ ਗੁਰੂਆਂ ਭਗਤਾਂ ਅੱਗੇ ਨਹੀਂ ਝੁਕਦਾ ਸਗੋਂ ਚਿੱਤ੍ਰਕਾਰ ਦੀ ਚਿੱਤ੍ਰਕਾਰੀ ਵਿੱਚ ਭਰੇ ਰੰਗਾਂ ਅੱਗੇ ਝੁੱਕਦਾ ਹੈ। ਅਸੀਂ ਜਾਣਦੇ ਹਾਂ। ਚਿੱਤ੍ਰ ਸੱਚੇ ਨਹੀਂ ਹਨ।
ਚਿੱਤ੍ਰਕਾਰ ਦੀ ਕਲਪਨਾਂ ਹੈ। ਫਿਰ ਵੀ ਅਸੀਂ ਗੁਰੂਆਂ ਭਗਤਾਂ ਦੀਆਂ ਤਸਵੀਰਾਂ ਅੱਗੇ ਸਿਰ ਜੁਕਾਉਂਦੇ ਹਾਂ। ਗੁਰੂਆਂ ਭਗਤਾਂ ਦੀਆਂ ਤਸਵੀਰਾਂ ਜਾਣੀ ਦੀ ਗੁਰੂਆਂ ਭਗਤਾਂ ਨੀ ਕੀਲੀ ਤੇ ਢੰਗ ਦਿੰਦੇ ਹਾਂ। ਆਪ ਗੱਦਿਆਂ ਉਤੇ ਸੁੱਤੇ ਪਏ ਹੁੰਦੇ ਹਾਂ। ਕੀ ਸਭ ਪਖੰਡ ਨਹੀਂ ਤਾਂ ਹੋਰ ਕੀ ਹੈ। ਜੇ ਕਾਗਜ਼ ਦੀਆਂ ਫੋਂਟੋਆਂ ਗੁਰੂ ਹਨ। ਤਾਂ ਸਾਰੇ ਜਗਤ ਦੀ ਸਿੱਖ ਸਾਧ ਸੰਗਤ, ਸ੍ਰੀ ਗੁਰੂ ਗ੍ਰੰਥਿ ਸਾਹਿਬ ਬਾਰੇ ਅਰਦਾਸ ਵਿੱਚ ਗੁਰੂ ਮਾਨਿਉ ਗ੍ਰੰਥ ਇਹ ਕਿਉਂ ਕਹਿੰਦੇ ਹਨ? ਗੁਰੂ ਕੀ ਕੋਈ ਆਪਣੇ ਪਿਆਰੇ ਨੂੰ ਕੀਲੀ ਤੇ ਟੰਗੇਗਾ? ਕੀ ਕੋਈ ਆਪਣੇ ਪਿਆਰੇ ਦੀਆਂ ਤਸਵੀਰਾਂ ਨੂੰ ਵਿਕਣ ਦੇਵੇਗਾ? ਕੀ ਤਸਵੀਰਾਂ ਸਾਡਾ ਗੁਰੂ ਹਨ? ਜਾਂ ਸ਼ਬਦ ਜੋਂ ਸਾਨੂੰ ਗਿਆਨ ਦਿੰਦਾ ਹੈ? ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਸਾਡਾ ਸਭ ਦਾ ਗੁਰੂ ਹੈ। ਜਿਸ ਵਿੱਚ ਹਰ ਗੱਲ ਦਾ ਜੁਆਬ ਸੁਆਲ ਹੈ। ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥ ਚਰਣ ਕਮਲ ਰਦਿ ਮਾਹ ਸਿਮਾਏ ਤਹ ਭਰਮੁ ਅੰਧੇਰਾ ਨਾਹੀ ॥੧॥
ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦਾ ਸਰੂਪ ਦੇਖਦੇ ਹੀ ਅਸੀਂ ਸਭ ਸਿਰ ਢੱਕ ਲੈਂਦੇ ਹਾਂ। ਕਿਉਂਕਿ ਅਸੀਂ ਗੁਰੂਆਂ ਭਗਤਾਂ ਦੀ ਬਾਣੀ ਦਾ ਸਤਿਕਾਰ ਕਰਦੇ ਹਾਂ। ਸਜੱਣ ਸੱਚਾ ਪਾਤਸਾਹ ਸਿਰ ਸਾਹਾਂ ਕੇ ਸਾਹ।।
ਆਮ ਹੀ ਗੁਰਦੁਆਰੇ ਸਾਹਿਬ ਅੱਗੇ ਖੂੰਡੇ, ਬਰਸ਼ਿਆਂ ਵਾਲੇ ਖੜੇ ਹੁੰਦੇ ਹਨ। ਦੱਸਣ ਲਈ ਕਿ ਸਿਰ ਢੱਕਕੇ, ਜੁੱਤੀ ਉਤਾਰ ਕੇ ਗੁਰੂ ਮਾਹਾਰਾਜ ਕੋਲ ਜਾਵੋਂ।
ਅੱਜ ਕੱਲ ਰਵਿਦਾਸ ਭਗਤ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁੱਸ਼ੀ ਵਿੱਚ ਨਗਰ ਕੀਰਤਨ ਕਰ ਰਹੇ ਹਾਂ। ਦੋਂ ਦਿਨ ਪਹਿਲਾਂ ਮੈਂ ਰਵਿਦਾਸ ਭਗਤ ਜੀ ਦੇ ਜੀਵਨ ਬਾਰੇ ਲਿਖਿਆ ਸੀ। ਅਚਾਨਕ ਮੈਂ ਰਵਿਦਾਸ ਭਗਤ ਜੀ ਦੀ ਤਸਵੀਰ ਡੇਹਲੋਂ ਇਕ ਨਗਰ ਕੀਰਤਨ ਵਿੱਚ ਦੇਖੀ। ਰਵਿਦਾਸ ਭਗਤ ਜੀ ਦੀ ਜੋਂ ਤਸਵੀਰ ਸੀ। ਉਸ ਤਸਵੀਰ ਵਿੱਚ ਰਵਿਦਾਸ ਭਗਤ ਜੀ ਦਾ ਸਿਰ ਨੰਗਾ ਸੀ। ਮੇਰੀ ਹੈਰਾਨੀ ਦੀ ਹੱਦ ਨਾਂ ਰਹੀ। ਜਿਸ ਭਗਤ ਨੂੰ ਅਸੀਂ ਸਿਰ ਢੱਕ ਕੇ ਸਤਿਕਾਰ ਨਾਲ ਸੀਸ ਝੁਕਾਉਂਦੇ ਹਾਂ। ਉਸ ਅੱਗੇ ਡੱਡਉਤ ਕਰਦੇ ਹਾਂ। ਕਦੇ ਸਿਰ ਨੰਗੇ ਜਾਣ ਦੀ ਹਿੰਮਤ ਨਹੀਂ ਕਰਦੇ। ਦਪੱਟਾ ਗਲ਼ਤੀ ਨਾਲ ਲਹਿ ਜਾਵੇਂ, ਝੱਟ ਸਿਰ ਉਪਰ ਕਰ ਲੈਂਦੇ ਹਾਂ। ਜਿਵੇਂ ਸਿਰ ਨੰਗਾ ਹੋ ਜਾਣਾ ਗੁਨਾਹ ਹੋਵੇ। ਕਿਉਂਕਿ ਅਸੀਂ ਗੁਰੂਆਂ ਭਗਤਾਂ ਦਾ, ਬਾਪ ਸਮਝਕੇ ਸਤਿਕਾਰ ਕਰਦੇ ਹਾਂ। ਤਸਵੀਰ ਵਿੱਚ ਰਵਿਦਾਸ ਭਗਤ ਜੀ ਦਾ ਸਿਰ ਨੰਗਾ ਦੇਖ ਕੇ ਹੈਰਾਨੀ ਹੋਈ। ਗੁਰੂ ਕੀ ਸੰਗਤ ਹੀ ਦੱਸ ਸਕਦੀ ਹੈ। ਇਸ ਤਸਵੀਰ ਵਾਲੇ ਰਵਿਦਾਸ ਭਗਤ ਜੀ ਦਾ ਸਿਰ ਨੰਗਾ ਕਿਉਂ ਹੈ? ਕੀ ਇਹ ਤਸਵੀਰ ਸੱਚੀ ਹੈ? ਜਾਂ ਫਿਰ ਇਹੀ ਰਵਿਦਾਸ ਭਗਤ ਜੀ ਹਨ। ਸਿਰ ਨੰਗੇ ਦੀ ਨਿਸ਼ਾਨੀ ਹੈ। ਇਕ ਹੋਰ ਗੱਲ ਮੈਨੂੰ ਕੋਈ ਹੋਰ ਰਵਿਦਾਸ ਭਗਤ ਜੀ ਦੀ ਤਸਵੀਰ ਲੱਭੀ ਵੀ ਨਹੀਂ। ਚਾਰੇ ਪਾਸੇ ਸਿਰ ਨੰਗੇ ਤੇ ਵਾਲ ਖੁਲਿਆਂ ਵਾਲੀਆਂ ਹੀ ਤਸਵੀਰਾਂ ਨਜ਼ਰ ਆਈਆਂ। ਰਵਿਦਾਸ ਭਗਤ ਜੀ ਨੰਗੇ ਇਸ ਵਾਲੀ ਤਸਵੀਰ ਨਾਲ ਹੀ ਸਾਰੇ ਸਹਿਮਤ ਲਗਦੇ ਹਨ। ਤਾਂਹੀਂ ਚੁਪ ਚਾਪ ਬੁੱਧੀ ਜੀਵੀਆਂ ਨੇ ਨਗਰ ਕੀਰਤਨ ਵਿੱਚ ਵੀ ਇਸ ਤਸਵੀਰ ਨੂੰ ਅਜ਼ਾਜਤ ਦਿੱਤੀ ਹੈ। ਇਸੇ ਤਸਵੀਰ ਉਤੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਸਰੂਪ ਬਰਾਬਰ ਛੱਤਰ ਝੁਲਦਾ ਸੀ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਸਾਹਿਬ ਤੇ ਛੱਤਰ ਝੁਲਦਾ ਹਨ। ਨਾਂ ਕਿ ਕਾਗਜ਼ ਦੀਆਂ ਫੋਂਟੋਆਂ ਦੇ ਉਤੇ ਛੱਤਰ ਝੁਲਦਾ ਹਨ। ਜੇ ਹਿੰਦੂ ਪੱਥਰ ਦੀ ਮੂਰਤੀ ਨੂੰ ਪੂਜਦੇ ਹਨ। ਤਾਂ ਸਿੱਖ ਰੰਗਦਾਰ ਤਸਵੀਰਾਂ ਨੂੰ ਮੱਥੇ ਟੇਕਦੇ ਹਨ। ਗੱਲ ਚਿੱਤ ਪ੍ਰਚਾਣ ਦੀ ਹੈ। ਗੁਰੂ ਨੂੰ ਕੌਣ ਮੰਨਦਾ ਹੈ? ਉਹ ਤਾਂ ਆਪ ਤੁਹਾਡੀ ਆਪਣੀ ਸੁੰਦਰ ਮੂਰਤ ਵਿੱਚ ਵੱਸਦਾ ਹੈ। ਜੋਂ ਆਪ ਨੂੰ ਤੇ ਆਪਣੇ ਆਲੇ-ਦੁਆਲੇ ਦੇ ਬੰਦਿਆਂ ਨੂੰ ਪਿਆਰ ਕਰਦਾ ਹੈ। ਉਹੀਂ ਰੱਬ ਮੰਨਾਂ ਸਕਦਾ ਹੈ। ਪੱਥਰ ਤੇ ਕਾਗਜ਼ਾਂ ਦੀਆਂ ਰੰਗਦਾਰ ਮੂਰਤੀਆਂ ਨੂੰ ਮੰਦਰਾਂ, ਗੁਰਦੁਆਰਿਆਂ, ਘਰਾਂ ਵਿੱਚ ਰੱਖ ਕੇ ਧਰਮਿਕ ਗ੍ਰੰਥਾਂ ਦਾ ਨਿਰਾਦਰ ਨਾਂ ਕਰੋਂ। ਕੋਈ ਗ੍ਰੰਥਿ ਇਹ ਨਹੀਂ ਕਹਿੰਦਾ,Ḕ ਪੱਥਰ ਤੇ ਕਾਗਜ਼ਾਂ ਦੀਆਂ ਰੰਗਦਾਰ ਮੂਰਤੀਆਂ ਨੂੰ ਵਿੱਚ ਰੱਬ ਬੈਠਾਂ ਹੈ। ਰੱਬ ਤਾਂ ਹਰ ਬੰਦੇ ਵਿੱਚ ਬੈਠਾ ਹੈ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥ਅੰਗ ੯੮੨||.

Comments
Post a Comment