ਭਾਗ 15 ਨੇਤਾ, ਸਮਾਜ ਸੁਧਾਰਕ ਵੀ ਗੈਗਸਟਰਾਂ, ਡਰੱਗੀਆਂ, ਬਲਾਤਕਾਰੀਆਂ ਦੇ ਵਿੱਚੇ ਰਲ ਜਾਂਦੇ ਹਨ ਜਾਨੋਂ
ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
ਜਿੰਨਾ ਸਮਾਜ ਦਾ ਰੂਪ-ਰੰਗ ਲਿਖਣ, ਗਾਉਣ ਵਾਲਿਆਂ, ਫ਼ਿਲਮਾਂ ਬਣਾਉਣ ਵਾਲਿਆਂ ਨੇ, ਜ਼ਾਹਿਰ ਕਰਕੇ ਨੰਗਾ ਕੀਤਾ ਹੈ। ਕਦੇ ਕਿਸੇ ਨੇਤਾ, ਸੈਂਸਰ ਵਾਲੇ, ਸਮਾਜ ਸੁਧਾਰਕ ਨੇ ਨਹੀਂ ਕੀਤਾ। ਸਗੋਂ ਸੈਂਸਰ ਵਾਲੇ, ਨੇਤਾ, ਸਮਾਜ ਸੁਧਾਰਕ ਲਿਖਣ, ਗਾਉਣ ਵਾਲਿਆਂ, ਫ਼ਿਲਮਾਂ ਬਣਾਉਣ ਵਾਲਿਆਂ ਮਗਰ ਕੁੱਤਿਆਂ ਵਾਂਗ
ਲੱਗ ਜਾਂਦੇ ਹਨ। ਲਿਖਤਾਂ, ਗਾਣਿਆਂ, ਫ਼ਿਲਮਾਂ ਦੀ ਚੀਰ-ਫਾੜ ਕਰਨ ਦੀ ਪੂਰੀ ਵਾਹ
ਲਗਾਉਂਦੇ ਹਨ। ਜੇ ਕੋਈ ਬਲਾਤਕਾਰ ਹੋਏ ਦੀ ਫ਼ਿਲਮ ਬਣਾਉਣ ਦਾ ਯਤਨ ਕਰਦਾ ਹੈ। ਉਸੇ ਦੀ
ਹਾਲਤ ਉਹ ਕਰ ਦਿੰਦੇ ਹਨ। ਜੋ ਬਲਾਤਕਾਰੀਆਂ ਦੀ ਹੋਣੀ ਚਾਹੀਦੀ ਹੈ। ਬਹੁਤੇ ਨੇਤਾ, ਸਮਾਜ ਸੁਧਾਰਕ ਵੀ ਗੈਗਸਟਰਾਂ, ਡਰੱਗੀਆਂ, ਬਲਾਤਕਾਰੀਆਂ ਦੇ ਵਿੱਚੇ ਰਲ ਜਾਂਦੇ ਹਨ। ਸਮਾਜ
ਸੁਧਾਰ ਕਰਨ ਵਾਲੇ ਹੀ ਗਾਹ ਪਾ ਕੇ ਰੱਖਦੇ ਹਨ। ਜਿਸ ਨੂੰ ਦਬਾਇਆ, ਛੁਪਾਇਆ ਜਾਂਦਾ ਹੈ। ਉਹੀ ਵੱਧ ਖਿੱਲਰਦਾ ਹੈ।
ਬਲੈਕ ਵੀ ਉਹੀ ਚੀਜ਼ ਦੀ ਹੁੰਦੀ ਹੈ। ਜਿਸ ਦੀ ਮੰਗ ਵੱਧ ਹੋਵੇ। ਨਸ਼ਿਆਂ ਨੂੰ ਰੋਕਣ ਦੀਆਂ ਲੋਕ
ਗੱਲਾਂ ਕਰਕੇ ਹੀ ਛੱਡ ਦਿੰਦੇ ਹਨ। 2% ਘਰ ਨੂੰ ਛੱਡ ਕੇ, ਹਰ ਘਰ ਵਿੱਚ ਸ਼ਰਾਬ ਪੀਤੀ ਜਾਂਦੀ ਹੈ। ਤੰਬਾਕੂ, ਭੰਗ-ਸੁੱਖਾ, ਡੋਡੇ ਹੋਰ ਕਈ ਨਸ਼ੇ ਖਾਧੇ-ਪੀਤੇ ਜਾਂਦੇ ਹਨ। ਇਸ
ਦੀ ਵਿੱਕਰੀ ਕੌਣ ਕਰਦਾ ਹੈ? ਸਮਾਜ
ਦੇ ਬੰਦੇ ਹੀ ਉਪਜ ਪੈਦਾ ਕਰਦੇ ਹਨ। ਮੰਗ ਵੀ ਲੋਕ ਹੀ ਕਰਦੇ ਹਨ। ਲੋਕ ਹੀ ਵੇਚਦੇ, ਖ਼ਰੀਦਦੇ ਹਨ। ਉਨ੍ਹਾਂ ਪੈਸਾ ਸਾਰੇ ਟੱਬਰ ਦੀ
ਖ਼ੁਰਾਕ ਦੁੱਧ, ਘਿਉ, ਅੰਨ ਉੱਤੇ ਨਹੀਂ ਲੱਗਦਾ। ਜਿੰਨਾ ਇੱਕ ਅਮਲੀ
ਬੰਦਾ ਨਸ਼ੇ ਖਾ ਕੇ, ਉਡਾ
ਦਿੰਦਾ ਹੈ। ਨਸ਼ੇ ਖਾ ਕੇ ਬਲਾਤਕਾਰ ਕੀਤੇ ਜਾਂਦੇ ਹਨ। ਬਲਵੀਰ ਇੰਨਾ ਸ਼ਰਾਬੀ ਹੁੰਦਾ ਹੈ। ਉਦੋਂ ਤੱਕ
ਪੀਂਦਾ ਹੈ। ਜਦ ਤੱਕ ਡਿਗ ਨਾਂ ਪਵੇ। ਡਿੱਗੇ ਹੋਏ ਨੂੰ ਚੱਕ ਕੇ, ਕਈ ਬਾਰ ਲੋਕ ਜਾਂ ਪੁਲਿਸ ਵਾਲੇ ਘਰ ਛੱਡ ਕੇ
ਜਾਂਦੇ ਹਨ। ਘਰ ਦੇ ਅੰਦਰ ਮਸਾਂ ਵੜਦਾ ਹੈ। ਅੰਦਰ ਦਰਾਂ ਮੂਹਰੇ ਡਿਗ ਪੈਂਦਾ ਹੈ। ਆਪਣੇ ਬੈੱਡ ਤੱਕ
ਨਹੀਂ ਜਾ ਸਕਦਾ। ਕਈ ਬਾਰ ਤਾਂ ਪਤਨੀ ਨੂੰ ਵੀ ਪਤਾ ਨਹੀਂ ਲੱਗਦਾ। ਸਾਰੀ ਰਾਤ ਬੈੱਡ ਦੇ ਦੂਜੇ ਪਾਸੇ
ਹੀ ਡਿੱਗਿਆ ਪਿਆ ਰਹਿੰਦਾ ਹੈ। ਸ਼ਰਾਬੀ ਹੋਇਆ, ਨਿੱਕੇ ਬੱਚੇ ਵਾਂਗ ਬਿਸਤਰਾ ਗਿੱਲਾ ਹੀ ਰੱਖਦਾ
ਹੈ। ਬਾਥਰੂਮ ਵਿੱਚ ਜਾ ਕੇ ਕੱਪੜੇ ਤੇ ਲੈਟਰੀਨ ਸੀਟ ਭਿਉਂ ਕੇ ਗਿੱਲੀ ਕਰ ਦਿੰਦਾ ਹੈ। ਬਲਵੀਰ ਦੀ
ਰਾਖੀ ਉਸ ਦੇ ਮਾਂ-ਬਾਪ, ਪਤਨੀ
ਨੂੰ ਬੱਚੇ ਵਾਂਗ ਕਰਨੀ ਪੈਂਦੀ ਹੈ। ਉਹ ਡਰਦੇ ਰਹਿੰਦੇ ਹਨ। ਕਿਤੇ ਬਲਵੀਰ ਡਿਗ ਨਾਂ ਪਵੇ। ਡਿਗ ਗਿਆ
ਤਾਂ ਮੂੰਹ ਮੱਥਾ ਨਾਂ ਭੰਨਾਂ ਲਵੇਗਾ। ਬੈੱਡ ਉੱਤੇ ਪਿਸ਼ਾਬ ਨਾਂ ਕਰ ਦੇਵੇ। ਇਹ ਨਹੀਂ ਪਤਾ ਐਸੇ
ਕਿੰਨੇ ਕੁ ਹਨ? ਦੋ
ਅੱਖਾਂ ਦੇ ਹੁੰਦੇ ਹੋਏ, ਨਸ਼ੇ
ਦੀ ਹਾਲਤ ਵਿੱਚ ਜਿੰਨਾ ਨੂੰ ਸਬ ਕੁੱਝ ਦਿਸਣੋਂ
ਹੱਟ ਜਾਂਦਾ ਹੈ। ਆਪ ਬਲਵੀਰ ਪੈਰਾਂ ਤੋਂ ਨਿਕਲ ਕੇ, ਡਿਗਦਾ ਫਿਰਦਾ ਹੈ। ਲੋਕਾਂ ਦੀਆਂ ਧੀਆਂ-ਭੈਣਾਂ
ਦਾ ਖ਼ਿਆਲ ਨਹੀਂ ਰਹਿੰਦਾ। ਬਲਵੀਰ ਚਾਰ ਪੈੱਗ ਪੀ ਕੇ, ਮਚਲਾ ਹੋ ਕੇ, ਜਾਣ-ਪਛਾਣ ਵਾਲੀਆਂ ਔਰਤਾਂ ਨੂੰ ਵੀ ਛੇੜਨ ਵਿੱਚ
ਗੁਰੇਜ਼ ਨਹੀਂ ਕਰਦਾ। ਜੇ ਕੋਈ ਗਲ਼ ਪੈ ਜਾਵੇ। ਹੱਥ ਬੰਨ੍ਹ ਕੇ ਕਹਿੰਦਾ ਹੈ, “ ਮੁਆਫ਼ ਕਰੋ ਜੀ, ਖਾਦੀ ਪੀਤੀ ਵਿੱਚ ਗ਼ਲਤੀ ਹੋ ਗਈ। ਤੇਰੀ ਸ਼ਕਲ
ਮੇਰੀ ਪਤਨੀ ਨਾਲ ਮਿਲਦੀ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦਾਂ ਹਾਂ। ਹੁਣ ਉਹ ਇਸ ਦੁਨੀਆ ਵਿੱਚ
ਨਹੀਂ ਹੈ। “ ਜਿਉਂਦੀ
ਪਤਨੀ ਦੇ ਹੱਡ ਗੰਗਾ ਪਾਈ ਫਿਰਦਾ ਹੈ। ਪਤਨੀ ਦੇ ਵੀ ਐਸੇ ਹੀ ਲੱਛਣ ਹਨ। ਐਧਰ ਉੱਧਰ ਹੱਥ ਪੱਲਾ
ਮਾਰਨ ਨਾਲ ਬਹੁਤੀ ਬਾਰ ਗੱਲ ਬਣ ਜਾਂਦੀ ਹੈ। ਲੋੜ ਬੰਦਾਂ ਦਾ ਵੀ ਘਾਟਾ ਨਹੀਂ ਹੈ। ਅਗਲੀਆਂ ਵੀ
ਬਲਵੀਰ ਨੂੰ ਸ਼ਰਾਬੀ ਸਮਝ ਕੇ, ਮਤਲਬ
ਕੱਢ ਲੈਂਦੀਆਂ ਹਨ। ਨਸ਼ੇ ਵਿੱਚ ਵੀ ਸਬ ਕੁੱਝ ਪਤਾ ਹੀ ਹੁੰਦਾ ਹੈ। ਕੋਈ ਐਡਾ ਸ਼ਰਾਬੀ ਵੀ ਨਹੀਂ
ਹੁੰਦਾ। ਬਈ ਇਹ ਨਾਂ ਪਤਾ ਲੱਗੇ ਉਹ ਪੂਜਾ ਪਾਠ ਦੀ ਸੰਗਤ ਕਰ ਰਿਹਾ ਹੈ। ਜਾਂ ਕਿਸੇ ਔਰਤ ਦੇ ਕੱਪੜੇ
ਉਤਾਰ ਰਿਹਾ ਹੈ। ਮੰਨ ਵੀ ਲਈਏ। ਨਸ਼ੇ ਵਿੱਚ ਸੁਰਤ ਨਹੀਂ ਹੁੰਦੀ। ਦਿਸਣੋਂ ਹੱਟ ਜਾਂਦਾ ਹੈ। ਸਕੀ
ਮਾਂ ਦੀ ਕਿਵੇਂ ਪਛਾਣ ਆ ਜਾਂਦੀ ਹੈ? ਉਸ
ਦਾ ਰੇਪ ਕਿਉਂ ਨਹੀਂ ਕਰਦਾ? ਸਕੀ
ਮਾਂ ਨੂੰ ਬੁੱਢੀ ਵੀ ਮੰਨ ਲਈਏ। ਬਾਹਰੋਂ ਦੂਜੀ ਔਰਤ ਬੁੱਢੀ ਵੀ ਨਾਲ ਲੱਗ ਜਾਵੇ, ਸੁਆਦ ਆ ਜਾਂਦਾ ਹੈ। ਕੀ ਸਿਆਣੇ ਸੱਚ ਕਹਿੰਦੇ
ਹਨ? “ ਜੁਵਾਨ ਪੁੱਤ ਕੋਲ ਮਾਂ ਨੂੰ, ਬਾਪ ਕੋਲ ਜਵਾਨ ਧੀ ਨੂੰ ਨਹੀਂ ਸੌਣਾ ਨਹੀਂ
ਚਾਹੀਦਾ। “ ਲੋਕ ਗ਼ਲਤੀਆਂ ਕਰਕੇ, ਤਜਰਬਿਆਂ ਤੋਂ ਹੀ ਸਿਆਣੇ ਬਣਦੇ ਹਨ। ਕਾਮ ਨੂੰ
ਇਸ਼ਕ ਕਹਿੰਦੇ ਹਨ। ਜਦੋਂ ਕਾਮ ਦਾ ਭੂਤ ਸੁਆਰ ਹੁੰਦਾ ਹੈ। ਬੰਦਾ ਅੰਨ੍ਹਾ ਹੁੰਦਾ ਹੈ। ਉਮਰ, ਰੰਗ, ਜਾਤ ਦਾ ਖ਼ਿਆਲ ਨਹੀਂ ਰਹਿੰਦਾ। ਬੰਦਾ ਕੰਧਾਂ
ਕੌਲਿਆਂ ਨਾਲ ਟੱਕਰਾਂ ਮਾਰਦਾ ਫਿਰਦਾ ਹੈ। ਬਲਵੀਰ ਵਰਗਿਆਂ ਨੂੰ ਕੰਧਾਂ ਕੌਲਿਆਂ ਨਾਲ ਟੱਕਰਾਂ ਮਾਰਨ
ਦੀ ਲੋੜ ਨਹੀਂ ਪੈਂਦੀ।
ਕਈ ਔਰਤਾਂ ਅੱਖਾਂ ਉੱਤੇ ਸੁਰਮਾ ਲਾ ਕੇ, ਅੱਖਾਂ ਮਟਕਾਉਂਦੀਆਂ ਫਿਰਦੀਆਂ ਹਨ। ਘਰ ਵਾਲਾ
ਭੌਂਦੂ ਬਣਿਆਂ ਟੀਵੀ ਉੱਤੇ ਨਾਚੀਆਂ ਦੇਖਦਾ ਰਹਿੰਦਾ ਹੈ। ਪਤਨੀ ਹਾਰ ਸਿਗਾਰ ਕਰਕੇ, ਬਾਹਰ ਦੀ ਹਵਾ ਫੱਕਣ ਜਾਂਦੀ ਹੈ। ਕਈਆਂ ਦੇ
ਕੱਪੜੇ ਐਸੇ ਪਾਏ ਹੁੰਦੇ ਹਨ। ਸਰੀਰ ਢੱਕਣ ਦੀ ਥਾਂ, ਅੰਗ ਨੰਗੇ ਕਰਕੇ ਦਿਖਾਏ ਜਾਂਦੇ ਹਨ। ਪਤੀ ਤੇ
ਬਲਵੀਰ ਵਰਗਿਆਂ ਨੂੰ ਔਰਤ ਖ਼ੂਬ ਬੇਵਕੂਫ਼ ਬਣਾਉਂਦੀ ਹੈ। ਇੱਕ ਔਰਤ ਪਿੱਛੇ ਬਲਵੀਰ ਵਰਗੇ ਕਈ ਬੰਦੇ ਲੱਗ ਜਾਂਦੇ ਹਨ। ਮਰਦ-ਔਰਤ ਇਹੀ ਸੋਚੀ
ਜਾਂਦੇ ਹਨ। ਮੈਂ ਉਸ ਨੂੰ ਲੁੱਟ ਲਿਆ। ਲੁਟਾਈ ਦੋਨੇਂ ਹੀ ਜਾਂਦੇ ਹਨ। ਆਪਣਾ ਹੀ ਹਿਸਾਬ ਲਗਾਉਂਦੇ
ਰਿਹਾ ਕਰੋ। ਕਿਤੇ ਬਲਵੀਰ ਤੇ ਨਿਰਮਲ ਵਾਲੀ ਤਾਂ ਨੀ ਹੋ ਰਹੀ।
ਆਪ ਕੀ ਨਿਗਾਹੇ ਕਹੀ ਔਰ, ਨਿਸ਼ਨਾਂ ਕਹੀ ਔਰ ਹੈ।
ਆਪ ਕੇ ਖ਼ੁਦ ਕੇ ਘਰ ਮੇ ਗੁਸ ਗਿਆ ਕੋਈ ਔਰ ਹੈ।
ਇਰਾਦਾ ਤੋ ਇਮਾਨਦਾਰੀ ਛੋਡ ਕਰ ਕੋਈ ਔਰ ਹੈ।
ਆਪ ਕੀ ਚੀਜ਼ ਉਠਾ ਕੇ ਲੇ ਗਿਆ ਕੋਈ ਔਰ ਹੈ।
ਅੱਖਾਂ ਵਾਲਿਆਂ ਤੋਂ ਅੰਨ੍ਹੇ ਲੋਕ ਸੁਚੇਤ
ਹੁੰਦੇ ਹਨ। ਦੋ ਬੰਦੇ ਬਗੈਰ ਅੱਖਾਂ ਵਾਲੇ ਸਨ। ਉਹ ਰੱਸੀ ਫੜ ਕੇ, ਕੁੱਤਿਆਂ ਪਿੱਛੇ ਚੱਲ ਰਹੇ ਸਨ। ਉਨ੍ਹਾਂ ਦੋਨੇਂ
ਅੰਨ੍ਹੇ ਬੰਦਿਆਂ ਦੀ ਮਦਦ ਕੁੱਤੇ ਕਰ ਰਹੇ ਸਨ। ਕੁੱਤਿਆਂ ਨੂੰ ਸਰਵਿਸ ਡੌਗ ਕਹਿੰਦੇ ਹਨ। ਅਮਰੀਕਾ, ਕੈਨੇਡਾ ਵਰਗੇ ਦੇਸ਼ ਵਿੱਚ ਟਰੇਨਿੰਗ ਦੇਣ
ਵਾਲਿਆਂ ਵੱਲੋਂ, ਕੁੱਤਿਆਂ
ਨੂੰ ਉਵੇਂ ਹੀ ਮੁਡ ਤੋਂ ਸਿਖਾਇਆ ਜਾਂਦਾ ਹੈ। ਜਿਵੇਂ ਬੱਚੇ ਨੂੰ ਮਾਪੇ ਪੂਰੀ ਵਾਹ ਲਾ ਕੇ, ਚੰਗੇ ਇਨਸਾਨ ਬਣਾਉਂਦੇ ਹਨ। ਇਹ ਅੰਨ੍ਹੇ
ਬੰਦਿਆਂ ਨੂੰ ਰਸਤਾ ਦਿਖਾਉਂਦੇ ਹਨ। ਕੁੱਤਿਆਂ ਨੂੰ ਟਰੇਨਿੰਗ ਦੇ ਕੇ, ਬੰਦੇ ਬਣਿਆਂ ਜਾਂਦਾ ਹੈ।
ਕੈਲਗਰੀ ਸਿਟੀ ਟਰੇਨ, ਸਵਾਰੀਆਂ ਨਾਲ ਬਹੁਤ ਭਰੀ ਹੋਈ ਸੀ। ਉਨ੍ਹਾਂ
ਦੋਨੇਂ ਅੰਨ੍ਹੇ ਬੰਦਿਆਂ ਨੂੰ ਪਤਾ ਲੱਗ ਗਿਆ। ਟਰੇਨ ਸਟੇਸ਼ਨ ਉੱਤੇ ਆ ਕੇ ਰੁਕ ਗਈ ਹੈ। ਭਾਵੇਂ
ਉਨ੍ਹਾਂ ਨੂੰ ਕੁੱਤੇ ਟਰੇਨ ਦੇ ਦਰਵਾਜ਼ੇ ਵੱਲ ਖਿੱਚੀ ਲਈ ਜਾਂਦੇ ਸਨ। ਫਿਰ ਵੀ ਅੰਨ੍ਹੇ ਬੰਦਿਆਂ ਨੇ, ਟਰੇਨ ਦੇ ਦਰਵਾਜ਼ੇ ਨੂੰ ਟੋਹ ਕੇ, ਲੱਭਣ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਟਰੇਨ ਵਿੱਚ
ਚੜ੍ਹ ਗਏ। ਵਿਹਲੀ ਸੀਟ ਨਾਂ ਹੋਣ ਕਰਕੇ, ਦਰਵਾਜੇ
ਕੋਲ ਦੇਂਨੇ ਲੱਤਾਂ ਉੱਤੇ ਖੜ੍ਹੇ ਸਫ਼ਰ ਕਰ ਰਹੇ ਸਨ। ਅੱਖਾਂ ਵਾਲਿਆ ਨੂੰ ਅੰਨ੍ਹਿਆਂ ਉਤੇ ਭੋਰਾ
ਤਰਸ ਨਹੀਂ ਆ ਰਿਹਾ ਸੀ। ਦੋ-ਦੋ ਅੱਖਾਂ ਵਾਲਿਆਂ ਨੂੰ ਦੁਨੀਆਂ ‘ਤੇ ਸਹੀਂ ਗ਼ਲਤ ਦੀ ਪਹਿਚਾਣ ਨਹੀਂ
ਹੈ। ਦੋ-ਦੋ ਅੱਖਾਂ ਵਾਲੇ ਲੋਕ ਸੀਟਾਂ ਮੱਲੀ ਬੈਠੇ ਸਨ। ਸਫ਼ਰ ਭਾਵੇਂ 30 ਮਿੰਟ ਦਾ ਹੀ ਸੀ। ਸਿਟੀ
ਟਰੇਨ, ਸਵਾਰੀਆਂ ਨਾਲ ਬਹੁਤ ਭਰੀ ਹੋਈ ਸੀ। ਰਸਤੇ ਵਿੱਚ
ਚਾਰ ਸਟੇਸ਼ਨ ਆਏ। ਹਰ ਬਾਰ ਟਰੇਨ ਰੁਕਦੀ ਗਈ। ਉਹ ਬੰਦੇ ਸਬ ਤੋਂ ਪਿੱਛੋਂ ਚੜ੍ਹੇ ਸਨ। ਅੰਦਰ ਵਾਲੇ
ਬੰਦਿਆਂ ਨੂੰ ਉਨ੍ਹਾਂ
ਦਾ ਉਡੀਕਾਂ ਲੱਗਦਾ ਸੀ। ਹਰ ਬਾਰ ਕੁੱਤੇ ਤੇ ਉਹ ਟਰੇਨ ਵਿਚੋਂ ਬਾਹਰ ਨਿਕਲ ਕੇ ਖੜ੍ਹ ਜਾਂਦੇ ਸਨ।
ਬਾਕੀ ਬੰਦਿਆਂ ਦੇ ਉੱਤਰਨ ਪਿੱਛੋਂ, ਫਿਰ
ਕੁੱਤੇ ਉਨ੍ਹਾਂ ਨੂੰ ਟਰੇਨ ਦੇ ਡੱਬੇ ਵਿੱਚ ਚੜ੍ਹਾ ਲੈਂਦੇ ਸਨ। ਸੀਟਾਂ ਉੱਤੇ ਜੋ ਅੱਖਾਂ ਵਾਲੇ
ਬੈਠੇ ਸਨ। ਕਿਸੇ ਦੇ ਮਨ ਵਿੱਚ ਤਰਸ ਨਹੀਂ ਆਇਆ। ਅੱਖਾਂ ਤੋਂ ਦੇਖਣ ਵਾਲੇ ਸੁਜਾਖੇ ਬੰਦੇ ਇੰਨਾ ਅੰਨ੍ਹੇ ਸੂਰ ਦਾਸਾਂ ਨੂੰ ਬੈਠਣ ਦੀ ਜਗਾ
ਦੇ ਦਿੰਦੇ। ਕੋਲ ਹੀ ਉਸੇ ਟਰੇਨ ਦੇ ਡੱਬੇ ਵਿੱਚ ਬੈਠੇ ਬਲਵੀਰ, ਸਿਮਰਨ, ਨਿਰਮਲ ਤੇ ਰਣਵੀਰ ਕੋਕ ਵਾਲੀ ਬੋਤਲ ਵਿੱਚੋਂ
ਬਾਰੀ-ਬਾਰੀ ਦਾਰੂ ਪੀ ਰਹੇ ਸਨ। ਬਲਵੀਰ ਵਰਗੇ ਨਸ਼ੇ ਵਿੱਚ ਅੰਨ੍ਹੇ ਹੁੰਦੇ ਹਨ। ਕਈ ਲੋਕ ਹਰ ਵੇਲੇ
ਅੱਖਾਂ ਬੰਦ ਰੱਖਦੇ ਹਨ। ਆਲੇ-ਦੁਆਲੇ ਕੁੱਝ ਹੋਈ ਜਾਵੇ ਨਹੀਂ ਦੇਖਦੇ।
Comments
Post a Comment