ਭਾਗ 51 ਮਾਂ ਤੁਹਾਡਾ ਸਮਾਂ ਡਰ ਡਰ ਕੇ, ਛਿੱਤਰ ਖਾਂਦੇ ਨਿਕੱਲ ਗਿਆ। ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ  satwinder_7@hotmail.com
ਪ੍ਰੀਤ ਮਾਂ ਮੁਹਰੇ ਡੱਟੀ ਖੜ੍ਹੀ ਸੀ, " ਮੰਮੀ ਮੇਰਾ ਫੈਸਲਾ ਪੱਕਾ। ਮੈ ਖੁੱਲੀਆ ਅੱਖਾਂ ਨਾਲ ਦੇਖਿਆ। ਡੈਡੀ ਨੇ ਹਰ ਦਿਨ ਤੁਹਾਨੂੰ ਮਾਰਿਆ ਕੁੱਟਿਆ। ਅਸੀਂ ਮੁਹਰੇ ਆਏ, ਤੁਹਨੂੰ ਬਚਾਉਣ ਲਈ, ਸਾਡੇ ਭੈਣ ਭਰਾ ਦੇ ਵੀ ਬਹੁਤ ਜੁੱਤੀਆਂ ਪਈਆਂਜੋ ਵੀ ਹੱਥ ਆਉਦਾ ਹੈ, ਡੈਡੀ ਉਹੀ ਵਗ੍ਹਾਂ ਕੇ ਮਾਰਦਾ ਹੈਜਦੋਂ ਜੀਅ ਕੀਤਾ, ਤੁਹਾਨੂੰ ਸਾਡੇ ਸਣੇ ਘਰੋਂ ਬਾਹਰ ਕੱਢਤਾ। ਮੈਨੂੰ ਐਸੇ ਜੰਮਦੂਤ ਮਰਦ ਤੋਂ ਨਫ਼ਰਤ ਹੈ। ਸਾਨ੍ਹ ਵਾਗ ਖਿਲਾਰਾ ਇਹ ਪਾਉਂਦੇ ਨੇ, ਔਰਤ ਸਾਰਾ ਕੁੱਝ ਸੰਭਾਂਲਦੀ ਫਿਰਦੀ ਹੈ। ਐਸ਼ ਕਰਨ ਤੋਂ ਬਿੰਨਾਂ ਆਉਂਦਾ ਕੀ ਹੈ? ਆਪਦਾ ਗੰਦ ਵੀ ਮਸਾ ਸਮੇਟਦੇ ਨੇ। ਘਰ ਆਏ ਮਹਿਮਾਨ ਵਾਂਗ ਗੁਜ਼ਾਰਾ ਕਰਦੇ ਨੇ। ਬੱਚੇ ਵੀ ਜੇ ਰੱਬ ਦੀ ਕਰਾਮਾਤ ਨਾਲ ਔਰਤ ਗਰਭ ਵਿੱਚ ਨਾਂ ਸੰਭਾਂਲੇ। ਦੁਨੀਆਂ ਮੁੱਕ ਜਾਵੇਗੀਕਨੇਡਾਂ ਆ ਕੇ ਸ਼ਰਾਬ ਪੀਣ ਤੋਂ ਬਿਨਾਂ ਕੀ ਕਮਾਈ ਕੀਤੀ ਹੈ? ਕੰਮ ਤਾਂ ਤੁਸੀਂ ਕਰਦੇ ਰਹੇ ਹੋ। ਹੈਪੀ ਬਹੁਤ ਪਿਆਰਾ ਪੁੱਤ ਹੈ। ਉਸ ਨੇ ਵੀ ਕੰਮ ਨਹੀਂ ਕੀਤਾ। ਮੈ 13 ਸਾਲ ਦੀ ਨੇ ਪੜ੍ਹਾਈ ਨਾਲ ਕੰਮ ਕੀਤਾ। ਮੰਮ ਜ਼ਮਾਨਾ ਬਦਲ ਗਿਆ। ਜੇ ਸਾਇੰਸ ਕੁੜੀਆਂ ਬਾਰੇ ਦੱਸਦੀ ਹੈ। ਕੁੜੀਆ ਮਾਰਨ ਦੇ ਢੰਗ ਦੱਸਦੀ ਹੈ। ਸਾਇੰਸ ਨੇ ਮਰਦਾਂ ਦੀ ਛੁੱਟੀ ਵੀ ਕਰ ਦਿੱਤੀ ਹੈ। ਪਿੰਕੀ ਅਪ੍ਰੇਸ਼ਨ ਕਰਾ ਕੇ, ਮੁੰਡਾ ਬੱਣੀ ਹੋਈ ਹੈ। ਉਹ ਸਬ ਕੁੱਝ ਕਰ ਸਕਦੀ ਹੈ। ਜੋ ਮੁੰਡੇ ਕਰਦੇ ਹਨ। ਮਰਦ ਆਪਦੀ ਮਰਦਨਗੀ,ਆਪੇ ਸੰਭਾਂਲ ਲੈਣਔਰਤ ਨੂੰ ਵੀ ਮਰਦਾ ਦੀ ਹੱਵਸ ਤੋਂ ਬੱਚਣ ਦੇ ਤੱਰੀਕੇ ਸਾਇੰਸ ਦੱਸਦੀ ਹੈ। ਅਸੀਂ ਫੈਸਲਾ ਕੀਤਾ ਹੈ।  ਕੁੜੀਆਂ ਹੀ ਪੈਦਾ ਕਰਨੀਆਂ ਹਨ ਅਸੀਂ ਕੁੜੀਆਂ ਨੇ ਸੰਸਥਾਂ ਬਣਾਈ ਹੈ। ਸਦਕੇ ਜਾਨੀ ਮਾਂ ਤੇਰੇ, ਮਾਂ ਤੁਹਾਡਾ ਸਮਾਂ ਡਰ ਡਰ ਕੇ, ਛਿੱਤਰ ਖਾਂਦੇ ਨਿਕੱਲ ਗਿਆ। ਅਸੀਂ ਘਰ ਲੈ ਲਿਆ। ਮੈਂ ਚੱਲੀ ਹਾਂ, ਆ ਜਾਇਉ ਕੋਰਟ ਮੈਰਿਜ਼ ਤੇ, ਗੁੱਡ ਬਾਏ। " ਪ੍ਰੀਤ ਦੀ ਮੰਮੀ ਮੱਥੇ ਉਤੇ ਹੱਥ ਧੱਰਕੇ ਬੈਠ ਗਈ।
ਪ੍ਰੀਤ ਦੇ ਡੈਡੀ ਰੋਕਣ ਲਈ ਉਠੇ, ਪ੍ਰੀਤ ਸਰੀਰ ਦੀ ਤੱਕੜੀ ਹੋਣ ਕਰਕੇ ਅੱਖ ਦੇ ਝੱਪਕੇ ਨਾਲ, ਛਾਲਾਂ ਮਾਰਦੀ, ਘਰੋਂ ਬਾਹਰ ਨਿੱਕਲ ਗਈ" ਪ੍ਰੀਤ ਦੀ ਮੰਮੀ ਗ਼ਲਤੀ ਮੇਰੇ ਕੋਲੋ ਹੋਈ ਹੈ। ਮੈ ਇੰਡੀਆ ਕਮਾਈ ਕਰਨ ਲਈ ਸਾਰੇ ਸੂਬੇ ਗਾਹ ਦਿੱਤੇ ਸਨ। ਦਿਨ ਰਾਤ ਇੱਕ ਕਰ ਦਿੱਤੇ ਸਨ। ਕਨੇਡਾਂ ਆ ਕੇ ਪੈਰ ਛੱਡਤੇ। ਸਾਰੇ ਹੱਤਿਆਰ ਸਿੱਟ ਦਿੱਤੇ। ਸ਼ਰਾਬ ਪੀਣ ਉਤੇ ਮਰ ਗਿਆਬੱਚੇ ਹੱਥੋਂ ਕੱਢਤੇ। ਅੱਜ ਮੇਰੇ ਸਾਰੇ ਨਸ਼ੇ ਉਤਰਗੇ। ਕਨੇਡਾਂ ਨੇ ਅਸੀਂ ਡੋਬ ਦਿੱਤੇ। ਜਮਾਂ ਬਰਬਾਦ ਕਰ ਦਿੱਤੇ। ਦੇਖਦਾ ਪ੍ਰੀਤ ਕਿਵੇਂ ਕੁੜੀ ਨਾਲ ਵਿਆਹ ਕਰਾਉਂਦੀ ਹੈ?ਇ ਹ  ਮੇਰਾ ਨਾਮ ਚੱਮਕਾਉਂਗੀ। ਉਸ ਤੋ ਪਹਿਲਾਂ, ਮੈ ਕੁੜੀ ਨੂੰ ਗੋਲੀਂ ਮਾਰ ਦੇਣੀ ਹੈ ਜਾਂ ਆਪਦੇ ਗੋਲੀਂ ਮਾਰ ਲੈਣੀ ਹੈ।"
ਮਨਦੀਪ ਨੇ ਕਿਹਾ. " ਬਾਹਰ ਬਰਫ਼਼ ਦਾ ਤੁਫਾਨ ਆਇਆ ਹੋਇਆ ਹੈਕੁੜੀ ਬਿੰਨਾਂ ਜਾਕਟ ਤੋ ਬਾਹਰ ਚਲੀ ਗਈ। ਠੰਡ ਵਿੱਚ ਇਕ ਮਿੰਟ ਵੀ ਬਾਹਰ ਖੜ੍ਹਨਾ ਮੁਸ਼ਕਲ ਹੈ। ਜੇ ਮੇਰੀ ਧੀ ਨੂੰ ਕੁੱਝ ਹੋ ਗਿਆ, ਮੈਂ ਮਰ ਜਾਂਣਾ। ਜਿਸ ਦਿਨ ਦੀ ਜੰਮੀ ਆ ਕੁਲ ਸੁਦਰ ਗਈ। ਜਦੋ ਜੰਮੀ ਹੀ ਸੀ ਹੈਪੀ ਦਾ ਕਨੇਡਾ ਆਉਣ ਦਾ ਬੱਣ ਗਿਆ। ਡਰਇਵਰੀ ਉਤੇ ਹੀ ਵਿਜਾ ਲੱਗ ਗਿਆ। ਮੁੰਡਾ ਬਾਹਰ ਆ ਗਿਆ। ਆਪਣਾਂ ਦੋਨਾਂ ਦਾ ਵਿਛੋੜਾ ਮੁੱਕ ਗਿਆ। ਟੱਰਕਾ ਤੇ ਡਰਾਇਵਰ ਰੱਖ ਲਏ। ਧੰਨ ਧੰਨ ਹੋ ਗਈ। ਮੈਨੂੰ ਡਰ ਲੱਗਦਾ ਜਿਸ ਦਿਨ ਘਰੋਂ ਵਿਦਿਆ ਹੋ ਗਈ। ਸਾਰਾ ਕੁੱਝ ਨਾਲ ਹੀ ਨਾ ਲੈ ਜਾਏ। ਬੇਹਤਰ ਇਸੇ ਵਿੱਚ ਹੈ ਚੁੱਪ ਚਾਪ ਲੋੜੀਦਾਂ ਵਿਹਾਰ ਕਰਕੇ, ਹਾਂ ਵਿੱਚ ਹਾਂ ਮਿਲਾ ਦੇਈਏ। ਮੈਂ ਸਾਰੀ ਉਮਰ ਛਿੱਤਰ ਖਾਂਦੀ ਨੇ ਕੱਢ ਦਿੱਤੀ। ਮੇਰੇ ਹੀ ਹੋਰ ਜੁੱਤੀਆਂ ਮਾਰ ਲਵੋ। ਮੇਰੀ ਫੁੱਲ ਭਰ ਧੀ ਨੂੰ ਕੁੱਝ ਨਾਂ ਕਿਹੋ। ਹੁਣ ਤੱਕ ਮੈਂ ਚੁੱਪ ਰਹੀ ਬੱਚੇ ਪਾਲਣੇ ਸੀ। ਜੇ ਮੇਰੀ ਕੁੜੀ ਨੂੰ ਕੋਈ ਝਰੀਟ ਆਈ। ਮੈਂ ਤੈਨੂੰ ਨਹੀਂ ਛੱਡਦੀ ਮੈਂ ਸਾਰੀ ਉਮਰ ਚੱਝ ਦੀ ਨੀਂਦ ਨਹੀਂ ਸੁੱਤੀ। ਅੱਜ ਤਾਂ ਸੌਣਾ ਹੀ ਕੀ ਹੈ?" ਪ੍ਰੀਤ ਦਾ ਡੈਡੀ ਢਿੱਲਾ ਜਿਹਾ ਹੋ ਗਿਆ, " ਮੇਰਾ ਖੂਨ ਹੈ। ਮੇਰੇ ਵਰਗੀ ਅੱੜਬ ਹੈ। ਮੈਨੂੰ ਹੀ ਝੱਲਣੀ ਪੈਣੀ ਹੈ। ਉਸ ਦੀ ਮੰਨਣੀ ਪੈਣੀ ਹੈ। ਮੈਂ ਬੁੱਢਾ ਵੀ ਹੋ ਗਿਆ ਹਾਂਬੱਚੇ ਵੱਡੇ ਹੋ ਜਾਂਣ, ਮਾਪੇ ਛੋਟੇ ਪੈ ਜਾਂਦੇ ਹਨ। ਪ੍ਰੀਤ ਦੀ ਮਾਂ ਤਿਆਰ ਹੋਜੀ ਵੇਲੇ ਨਾਲ ਵਿਆਹ ਦੇਖਣ ਜਾਵਾਂਗੇ। ਕੀ ਜ਼ਮਾਨਾ ਆ ਗਿਆ ਹੈ? ਬੱਚੇ ਮਾਂਪਿਆ ਨੂੰ ਵਿਆਹ ਰੱਚਾ ਕੇ ਬੁਲਾਉਂਦੇ ਹਨ

Comments

Popular Posts