ਭਾਗ 17 ਔਰਤ ਆਪਣਾ ਗੁਜ਼ਾਰਾ ਕਰਨ ਲਈ ਹਰ ਹਿਲਾ ਕਰਦੀ ਹੈ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਕਈਆਂ ਬੰਦਿਆਂ ਨੂੰ ਹਰ ਗੱਲ ਵਿੱਚ ਟੰਗ ਫਸਾਉਣ ਦੀ ਆਦਤ ਹੁੰਦੀ ਹੈ। ਗੱਲ ਆਪਦੀ ਭਾਵੇਂ ਨਾਂ ਹੀ ਹੋਵੇ, ਫਿਰ ਵੀ ਕਹਿਣਗੇ, “ ਮੈਨੂੰ ਹੀ ਕਹੀ ਗਈ ਹੈ। ਜਿਵੇਂ ਕਹਿ ਲਈਏ, ਜਿਸ ਦਾ ਬਾਪ ਮਾਰ ਗਿਆ ਹੈ। ਜਾਂ ਮਹਾਤਮਾਂ ਬੁੱਧ ਵਾਂਗ, ਘਰ ਪਰਿਵਾਰ ਦੀਆਂ ਜ਼ੁੰਮੇਵਾਰੀ ਛੱਡ ਕੇ, ਦੁਨੀਆ ਦੇ ਨਜ਼ਾਰੇ ਦੇਖਣ ਚਲਾ ਗਿਆ ਹੈ। ਐਸਾ ਬੱਚਾ ਬਗੈਰ ਬਾਪ ਤੋਂ, ਪੂਰੀ  ਦੁਨੀਆ ਨੂੰ ਹੀ ਬਾਪ ਸਮਝ ਕੇ, ਦਰ-ਦਰ ਰੋਟੀ ਦੀਆਂ ਬੁਰਕੀਆਂ ਨੂੰ ਤੁਰਿਆ ਫਿਰਦਾ ਹੈ। ਭਿਖਾਰੀਆਂ ਵਾਂਗ ਟਕੇ-ਟਕੇ ਨੂੰ ਮੰਗਦਾ ਫਿਰਦਾ ਹੈ। ਐਸੇ ਬੱਚੇ ਨੂੰ ਪਾਲਨ ਵਾਲੀ ਮਾਂ ਢਿੱਡ ਭਰਨ ਲਈ ਕੀ ਕੁੱਝ ਨਹੀਂ ਕਰਦੀ ਹੋਣੀ ਹੈ? ਬੰਦਾ ਝੱਟ ਕਹਿ ਦਿੰਦਾ ਹੈ, “ ਰੰਡੀ ਦਾ ਪੁੱਤ ਹੈ। “ ਐਸੀ ਬਿਚਾਰੀ ਔਰਤ ਕਿਵੇਂ ਬੱਚੇ ਨੁੰ ਪਾਲਦੀ ਹੈ? ਪਤਾ ਨਹੀਂ ਕਿੰਨੇ ਮਰਦਾਂ ਦੇ ਬਿਸਤਰ ਗਰਮ ਕਰਕੇ, ਐਸੇ ਮਰਦ ਦੀ ਔਲਾਦ ਪਾਲ ਕੇ ਵੱਡਾ ਕਰਦੀ ਹੋਵੇਗੀ। ਇਸ ਪੱਖ ਤੋਂ ਲੋਕ ਮੂੰਹ ਨਹੀਂ ਮੋੜ ਸਕਦੇ। ਔਰਤ ਆਪਣਾ ਗੁਜ਼ਾਰਾ ਕਰਨ ਲਈ ਹਰ ਹਿਲਾ ਕਰਦੀ ਹੈ। ਆਪਣਾ ਆਪ ਵੇਚ ਦਿੰਦੀ ਹੈ। ਸਟਰੀਟ ਗਰਲ ਅੰਗਰੇਜ਼ੀ ਵਿੱਚ ਹੂਕਰ ਨੂੰ ਕਹਿੰਦੇ ਹਨ। ਇਹ ਸਿਰਫ਼ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਦੁਬਈ ਵਿੱਚ ਹੀ ਨਹੀਂ ਹਨ। ਭਾਰਤ ਦੇ ਪਿੰਡਾ ਤੇ ਸ਼ਹਿਰਾਂ ਵਿੱਚ ਹਨ। ਕੋਠੇ ਵਾਲੀ ਦੇ ਨਾਮ ਨਾਲ ਮਸ਼ਹੂਰ ਹਨ। ਪਿੰਡਾਂ ਵਿੱਚ ਐਸੀ ਔਰਤ ਨੂੰ ਰੰਡੀ ਕਹਿੰਦੇ ਹਨ। ਜੋ ਹਰ ਮਰਦ ਅੱਗੇ ਆਪਣਾ ਸਰੀਰ ਦੇਣ ਲਈ ਤਿਆਰ ਰਹਿੰਦੀ ਹੈ। ਬੇਗਾਨੇ ਮਰਦਾਂ ਤੋਂ ਆਪਣਾ ਖ਼ਰਚਾ ਪਾਣੀ ਚਲਾਉਂਦੀ ਹੈ। ਐਸੀ ਔਰਤ ਵਿੱਚ ਤੇ ਘਰੇਲੂ ਔਰਤ ਵਿੱਚ ਬਹੁਤ ਫ਼ਰਕ ਨਹੀਂ ਹੈ। ਸੁਖਵਿੰਦਰ ਵਰਗੀ ਚਾਲੂ ਸਬ ਦੀਆਂ ਜੇਬਾਂ ਫੋਲ ਕੇ ਖਾਲ਼ੀਂ ਕਰਾ ਲੈਂਦੀ ਹੈ। ਘਰੇਲੂ ਔਰਤ ਸੀਮਾ ਵਿੱਚ ਰਹਿ ਕੇ, ਇੱਕ ਮਰਦ ਦੀ ਕਮਾਈ ਖਾਂਦੀ ਹੈ। ਸ਼ਰੀਫ਼ ਔਰਤ ਠੋਕ ਵਜਾ ਕੇ, ਇੱਕ ਤੋਂ ਬਾਦ ਸ਼ਰੇਅਮ ਹੋਰ ਖ਼ਸਮ ਕਰ ਲੈਂਦੀ ਹੈ। ਉਸ ਨੂੰ ਪ੍ਰਵਾਹ ਨਹੀਂ ਹੁੰਦੀ। ਸਮਾਜ ਦੇ ਲੋਕ ਕੀ ਕਹਿਣਗੇ?

ਇੱਥੇ ਸਾਰੇ ਪਰਿਵਾਰਾਂ ਦੀ ਗੱਲ ਨਹੀਂ ਹੋ ਰਹੀ। ਬਹੁਤ ਔਰਤਾਂ ਐਸੀਆਂ ਵੀ ਹਨ। ਜੋ ਮਰਦ ਤੋਂ ਬਗੈਰ ਮਜ਼ਦੂਰੀ, ਨੌਕਰੀ ਕਰਕੇ, ਲੋਕਾਂ ਦੇ ਭਾਂਡੇ ਮਾਂਜ ਕੇ, ਝਾੜੂ ਪੋਚਾ ਕਰਕੇ, ਗੁਜ਼ਾਰਾਂ ਕਰ ਰਹੀਆਂ ਹਨ। ਗ਼ਰੀਬੀ ਵਿੱਚ ਰੁੱਖੀ-ਮਿੱਸੀ ਖਾ ਕੇ ਗੁਜ਼ਾਰਾ ਕਰਦੀਆਂ ਹਨ। ਹੈਪੀ ਦੇ ਚਾਚੇ ਦਾ ਮੁੰਡਾ ਜੋਤ ਹੈ। ਜੋ ਪਿਛਲੇ ਨਾਵਲ ਵਿੱਚ ਫੇਸਬੁੱਕ ਨੂੰ ਹੀ ਕੋਠੇ ਤੋਂ ਘੱਟ ਨਹੀਂ ਸਮਝਦਾ। ਫੇਸਬੁੱਕ ਦੀਆਂ ਬਹੁਤੀਆਂ ਔਰਤਾਂ ਉਸ ਦੇ ਪ੍ਰੇਮ ਜਾਲ ਵਿੱਚ ਫਸੀ ਜਾਂਦੀਆਂ ਹਨ। ਹਰ ਔਰਤ ਨੂੰ ਗੁਰਜੋਤ ਆਪਦਾ ਪ੍ਰੇਮੀ ਲੱਗਦਾ ਹੈ। ਸਬ ਨੂੰ ਘਰ ਦੀਆਂ ਮਜਬੂਰੀਆਂ ਦੱਸ ਕੇ, ਪੈਸਿਆਂ ਤੇ ਖਾਣ ਲਈ ਰਾਸ਼ਨ ਦਾ ਪ੍ਰਬੰਧ ਕਰੀ ਜਾਂਦਾ ਹੈ। ਹੁਣ ਤਾਂ ਕੈਨੇਡੀਅਨ ਡਾਲਰ ਨੂੰ ਲੰਬਾ ਹੱਥ ਵੱਜਦਾ ਹੈ। ਪੇਟ ਦੀ ਭੁੱਖ ਬੁਝਾਉਣ ਨੂੰ ਖਾਣ ਲਈ ਬਰਗਰ, ਪੀਜ਼ਾ, ਸਟੇਕਾਂ ਮਿਲਦੀਆਂ ਹਨ। ਸਰੀਰ ਦੇ ਹੰਢਾਉਣ ਨੂੰ ਗੋਰਾ, ਕਾਲਾ ਦੇਸੀ ਮਾਸ ਮਿਲਦਾ ਹੈ। ਗੁਰਜੋਤ ਨੂੰ ਸਰੀਰ ਦਾ ਧੰਦਾ ਕਰਨ ਦੀ ਸਿਖਲਾਈ ਘਰ ਵਿਚੋਂ ਹੀ ਮਿਲੀ ਹੈ। ਛੋਟੇ ਹੁੰਦੇ ਦਾ ਬਾਪ ਮਰ ਗਿਆ ਸੀ। ਮਰਦ ਸਿਰ ਤਾਂ ਨਾਂ ਰਹੇ। ਹੋਰ ਮਰਦ ਜ਼ਨਾਨੀ ਦੇ ਦੁਆਲੇ ਕਾਂਵਾਂ ਵਾਂਗ ਹੋਏ ਰਹਿੰਦੇ ਹਨ। ਰੋਡਵੇਜ਼ ਦੀ ਸੜਕ ਵਾਂਗ ਮਰਦਾਂ ਦੀ ਆਵਾਜਾਈ ਰਹਿੰਦੀ ਹੈ। ਮਰਦ ਹਰ ਕੰਮ ਕਰਨ ਲਈ ਤਿਆਰ ਰਹਿੰਦੇ ਹਨ। ਭਈਏ ਵੀ ਦਿਹਾੜੀ ਮੁਫ਼ਤ ਨੂੰ ਲਾ ਜਾਂਦੇ ਹਨ। ਪੱਠਿਆਂ ਦੀ ਭਰੀ ਵੀ ਕੁਤਰੀ ਹੋਈ, ਘਰ ਆ ਜਾਂਦੀ ਹੈ। ਡੇਅਰੀ ਵਿੱਚ ਦੁੱਧ ਦੀ ਫੈਂਟ ਵੀ ਗੁਆਂਢਣਾਂ ਤੋਂ 2% ਵੱਧ ਨਿਕਲਦੀ ਹੈ। ਸਬ ਪਾਸੇ ਤੋ ਆਮਦਨ ਹੁੰਦੀ ਰਹਿੰਦੀ ਹੈ। ਅਗਲੀ ਨਿੱਖਰ ਕੇ ਰਹਿੰਦੀ ਹੈ।

ਕਈ ਔਰਤਾਂ ਲੋਕਾਂ ਅੱਗੇ ਹੀ ਸ਼ਰਮਾ ਕੇ, ਲੋਕਾਂ ਨੂੰ ਬੁੱਧੂ ਬਣਾਈ ਜਾਂਦੀਆਂ ਹਨ। ਬੱਚੇ ਤਾਂ ਪਾਲਨੇ ਹੀ ਹਨ। ਜੇ ਸਿਰ ਉੱਤੇ ਖ਼ਸਮ ਨਹੀਂ ਹੈ। ਬੱਚੇ ਤਾਂ ਲੋਕ ਪਾਲਨਗੇ? ਫਿਤ ਤਾਂ ਲੋਕ ਹੀ ਖ਼ਸਮ ਬਣਨਗੇ। ਜੇ ਔਰਤ ਹੋਰ ਖ਼ਸਮ ਕਰ ਲਵੇ। ਤਾਂ ਲੋਕਾਂ ਨੂੰ ਇਤਰਾਜ਼ ਹੁੰਦਾ ਹੈ। ਲੋਕਾਂ ਦੇ ਮਾਲ ਉੱਤੇ ਕੋਈ ਹੋਰ ਕਬਜ਼ਾ ਕਿਵੇਂ ਕਰ ਸਕਦਾ ਹੈ? ਲੋਕ ਫਿਰ ਭਗਵੰਤ ਮਾਨ ਵਾਲੀ ਗੱਲ ਕਰਦੇ ਹਨ। ਬਈ ਜੇ ਤੈਨੂੰ ਕੋਈ ਹੋਰ ਵਿਆਹ ਕੇ ਲੈ ਗਿਆ। ਉਸ ਨੂੰ ਉਜਾੜ ਦੇਵਾਂਗੇ। ਲਾੜਾ ਕੁੱਟ ਦੇਵਾਗੇ। ਸੁਖਵਿੰਦਰ ਹੁਣ ਲੋਕਾਂ ਦੀ ਸਾਂਝੀ ਰੰਨ ਸੀ। ਗੁਆਂਢਣਾਂ ਉਸ ਤੋਂ ਪਾਸਾ ਵਟਦੀਆਂ ਸਨ। ਗੁਆਂਢਣਾਂ ਨੂੰ ਪਤਾ ਸੀ। ਖੁੱਲ੍ਹੇ ਦਰ ਦੇਖ ਕੇ, ਐਰਾ-ਗ਼ੈਰਾ ਅੰਦਰ ਵੜ ਜਾਂਦਾ ਸੀ। ਪੈਸੇ-ਪੈਸੇ, ਨਾਲ ਸੌ ਬਣ ਜਾਂਦਾ ਹੈ। ਜੋਤ ਦੇ ਘਰ ਵੀ ਧੰਨ ਤੇ ਰਿਜ਼ਕ ਖੁੱਲ੍ਹਾ ਹੋ ਗਿਆ ਸੀ। ਇਹ ਦੁਬਈ, ਕੈਨੇਡਾ, ਅਮਰੀਕਾ ਪਬਲਿਕ ਦੇ ਨੋਟਾਂ ਨਾਲ ਜਹਾਜ਼ ਵਿੱਚ ਉਡਾਰੀਆਂ ਮਾਰਦਾ ਹੈ। ਲੋਕਾਂ ਦੇ ਮਾਲ ਉੱਤੇ ਐਸ਼ ਕਰਦਾ ਹੈ। ਮਾਸੀ, ਆਂਟੀ ਬਣਾ ਕੇ ਰੋ ਕੇ ਹਰ ਕਿਸੇ ਤੋਂ ਪੈਸੇ ਮੰਗ ਲੈਂਦਾ ਸੀ। ਚਾਰ ਬੰਦਿਆਂ ਵਿੱਚੋਂ ਕੋਈ ਇਕ ਤਾਂ ਰਹਿਮ ਦਿਲ ਭੀਖ ਦੇ ਹੀ ਦਿੰਦਾ ਹੈ। ਕੋਸ਼ਿਸ਼ ਕਰੋਂ, ਲੋਕ ਬਹੁਤ ਦਾਨੀ ਹਨ।

Comments

Popular Posts