ਭਾਗ 17 ਜਾਤ-ਪਾਤ ਛੱਡ ਕੇ, ਪਿਆਰ ਦਾ ਜਵਾਰ-ਭਾਟਾ ਠਾਠਾਂ ਮਾਰਦਾ ਹੈ ਜ਼ਿੰਦਗੀ ਜੀਨੇ
ਦਾ ਨਾਮ
ਸਤਵਿੰਦਰ ਕੌਰ
ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਿਸ ਚੀਜ਼ ਉੱਤੇ
ਪਾਬੰਦੀ ਲੱਗੀ ਹੋਵੇ। ਉਹ ਕੰਮ ਬਲੈਕ ਵਿੱਚ ਚੋਰੀ ਦੇ ਮਾਲ ਵਾਂਗ ਡਾਂਗਾਂ ਦੇ ਗਜ਼ ਖੁੱਲ੍ਹਾ ਹੁੰਦਾ ਹੈ। ਤਾਂਹੀਂ ਤਾਂ
ਦੁਨੀਆ ਉੱਤੇ ਪਬਲਿਕ ਦੀ ਪਦੈਸ਼ ਇੰਨੀ ਹੋ ਰਹੀ ਹੈ। ਭਾਰਤੀ ਮਰਦ-ਔਰਤਾਂ ਸੈਕਸ ਦੇ ਮਾਮਲੇ ਵਿੱਚ
ਦੂਜਿਆਂ ਪ੍ਰਤੀ ਪਾਬੰਦੀਆਂ ਲਾ ਕੇ ਰੱਖਦੇ ਹਨ। ਪੁਲਿਸ ਵਾਲਿਆਂ ਵਾਂਗ ਦੂਜਿਆਂ ਦੀਆਂ ਸੂਹਾਂ ਕੱਢਦੇ
ਫਿਰਦੇ ਹਨ। ਆਪ ਬੰਦਾ ਬਲੈਕ ਦੇ ਮਾਲ ਵਾਂਗ ਚੋਰੀ ਕਰਦਾ ਹੈ। ਸਬ ਹੱਦਾਂ ਬੰਨੇ ਟੱਪ ਜਾਂਦਾ ਹੈ।
ਸੈਕਸ ਦੇ ਮਾਮਲੇ ਵਿੱਚ ਗਰੀਬਾਂ ਦੇ ਸਰੀਰ ਨਾਲ ਭਾਵੇਂ ਊਚੀ ਜਾਤ ਦੇ ਖਹੀ ਜਾਣ। ਪਰ ਖਾਣਾ ਖਾਣ
ਵਾਲਾ ਭਾਂਡਾ ਨਾਲ ਨਹੀਂ ਲੱਗਣਾ ਚਾਹੀਦਾ। ਲੋਕਾਂ ਸਾਹਮਣੇ, ਨੀਵੀਂ ਜਾਤ ਵਾਲੇ ਨੂੰ ਊਚੀ ਜਾਤ ਵਾਲਾ, ਬਰਾਬਰ ਮੰਜੇ ਉੱਤੇ ਨਹੀਂ ਬੈਠਣ ਦਿੰਦਾ। ਇਹ ਤਾਂ
ਝੂਠੀ-ਮੂਠੀ ਦਾ ਲੋਕ ਦਿਖਾਵਾ ਹੁੰਦਾ ਹੈ। ਜਦੋਂ ਕਾਮ ਦਾ ਭੂਤ ਸਵਾਰ ਹੁੰਦਾ ਹੈ। ਜਾਤ-ਪਾਤ ਛੱਡ ਕੇ,
ਪਿਆਰ ਦਾ ਜਵਾਰ-ਭਾਟਾ ਠਾਠਾਂ
ਮਾਰਦਾ ਹੈ। ਉਦੋਂ ਤਾਂ ਊਚੀਆਂ ਜਾਤਾਂ ਵਾਲੇ ਮਰਦ-ਔਰਤ ਝੁੱਗੀਆਂ ਫੁੱਟਪਾਥ ਵਾਲਿਆਂ ਨੂੰ ਵੀ
ਘੁੱਟ-ਘੁੱਟ ਕੇ ਹਿੱਕ ਨਾਲ ਲਗਾਉਂਦੇ ਹਨ। ਬਾਰ-ਬਾਰ ਚੁੰਮਦੇ ਚੱਟਦੇ ਹਨ। ਲੋਕ ਗੱਲਾਂ ਐਸੀਆਂ ਕਰਦੇ
ਹਨ। ਪਿੰਡ ਜਾਂ ਗੁਆਂਢੀ ਦੀ ਧੀ-ਭੈਣ ਆਪਦੀ ਹੁੰਦੀ ਹੈ। ਹੁਣ ਆਪਦੀ ਦਾ ਕੀ
ਮਤਲਬ ਹੈ? ਲੋਕਾਂ ਦੇ ਮਨ
ਜਾਣਦੇ ਹਨ।
ਡੱਡੂ ਦੀ ਛਾਲ ਵਾਂਗ ਬੰਦਾ ਆਪਣੇ ਨਾਲ
ਵਾਲਿਆਂ ਨਾਲ ਨੇੜਤਾ ਵਧਾਉਂਦਾ ਹੈ। ਕੈਲੋ ਦੇ ਘਰ ਨਾਲ ਪੰਡਤਾਂ ਦਾ ਘਰ ਸੀ। ਕੈਲੋ ਨੂੰ ਵੀ ਆਮ
ਕੁੜੀਆਂ ਵਾਂਗ ਘਰੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀ। ਕੈਲੋ ਕੇ ਪੱਕੇ ਅਕਾਲੀ ਸਨ। ਪੰਡਤ ਪੱਕੇ
ਪਵਿੱਤਰ ਕਹਾਉਂਦੇ ਸਨ। ਦੋਨਾਂ ਘਰਾਂ ਵਿੱਚ ਨੋਕ-ਝੋਕ ਚੱਲਦੀ ਰਹਿੰਦੀ ਸੀ। ਪੰਡਤਾਂ ਦਾ ਮੁੰਡਾ
ਲਾਲੀ ਤੇ ਕੈਲੋ ਲੁਧਿਆਣੇ ਖ਼ਾਲਸਾ ਕਾਲਜ ਪੜ੍ਹਦੇ ਸਨ। ਕਾਲਜ਼ ਭਾਵੇਂ ਵੱਖਰੇ ਸਨ। ਆਉਣ-ਜਾਣ ਦਾ ਰਸਤਾ
ਇੱਕੋ ਸੀ। ਬੱਸ ਇੱਕੋ ਸੀ। ਘਰ ਦੀ ਗਲ਼ੀ ਇੱਕੋ ਸੀ। ਘਰ ਦੀ ਛੱਤ ਉੱਤੋਂ ਇੱਕ ਸੀ। ਕੰਧ ਸਾਂਝੀ ਸੀ।
ਕੈਲੋ ਤੇ ਲਾਲੀ ਨੂੰ ਪਤਾ ਨਹੀਂ ਲੱਗਾ। ਕਦੋਂ ਦੋਨਾਂ ਦਾ ਝੁਕਾ ਇੱਕ ਦੂਜੇ ਵੱਲ ਵੱਧ ਗਿਆ। ਕੈਲੋ
ਦੇ ਮੰਮੀ-ਡੈਡੀ ਤੇ ਪੰਡਤ-ਪੰਡਤਾਣੀ ਵਿੱਚ ਛੋਟੀਆਂ-ਛੋਟੀਆਂ ਗੱਲ ਪਿੱਛੇ ਇੱਕ ਦੂਜੇ ਨਾਲ ਨਖ਼ਰੇ, ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਕੈਲੋ ਤੇ ਲਾਲੀ ਨੂੰ
ਚੰਗਾ ਨਾਂ ਲੱਗਦਾ। ਉਹ ਸ਼ਰਮਿੰਦਾ ਹੋਏ, ਇੱਕ ਦੂਜੇ ਤੋਂ ਮੁਆਫ਼ੀ ਮੰਗਦੇ। ਕੈਲੋ ਨੂੰ ਲਾਲੀ ਆਪਦੇ
ਮੰਮੀ-ਡੈਡੀ ਤੋਂ ਵੀ ਚੰਗਾ ਲੱਗਦਾ ਸੀ। ਦੋਨਾਂ ਨੂੰ ਇੱਕ ਦੂਜੇ ਕੋਲ ਰਹਿਣਾ ਚੰਗਾ ਲੱਗਦਾ ਸੀ। ਗੱਲਾਂ
ਕਰਨ ਨੂੰ ਮੌਕਾ ਭਾਲਦੇ ਰਹਿੰਦੇ ਸਨ।
ਉਹ ਦੋਨੇਂ ਘਰ
ਵਾਲਿਆਂ ਤੇ ਲੋਕਾਂ ਤੋਂ ਚੋਰੀ ਮਿਲਣ ਲੱਗ ਗਏ ਸਨ। ਕਦੇ ਉਹ ਕੋਠੇ ਟੱਪ ਕੇ, ਇੱਕ ਦੂਜੇ ਦੇ ਕੋਠੇ ਉੱਤੇ ਪਹੁੰਚ ਜਾਂਦੇ ਸਨ। ਕਦੇ
ਕਾਲਜ ਦੇ ਪੜ੍ਹਾਈ ਦੇ ਸਮੇਂ ਕਾਲਜ਼ ਨਾਂ ਜਾ ਕੇ,
ਪਿਆਰ ਦੀਆਂ ਗੱਲਾਂ ਕਰਦੇ ਸਨ।
ਪਿਆਰ-ਕਾਮ ਜਾਤ ਨਹੀਂ ਦੇਖਦਾ। ਮਰਦ-ਔਰਤ ਦਾ ਪਿਆਰ ਸੈਕਸ ਤੱਕ ਹੀ ਸੀਮਤ ਹੈ। ਕਈਆਂ ਦੀ
ਗੱਲਾਂ-ਬਾਤਾਂ ਕਰਕੇ ਦਰਸ਼ਨ ਕਰਕੇ ਪਾਣ ਉੱਤਰ ਜਾਂਦੀ ਹੈ। ਕਈ ਬਾਰ ਸਰੀਰਾਂ ਦੀ ਭੁੱਖ ਵੀ ਤ੍ਰਿਪਤੀ ਨਹੀਂ ਕਰ ਸਕਦੀ।
ਕੈਲੋ ਤੇ ਲਾਲੀ ਦਾ ਪਿਆਰ ਵੀ ਕੁੱਝ ਐਸਾ ਸੀ। ਚੜ੍ਹਦੀ ਜਵਾਨੀ ਕਿਸੇ ਤੋਂ ਕਾਬੂ ਨਹੀਂ ਹੁੰਦੀ।
ਤਾਂਹੀਂ ਤਾਂ ਮੁੰਡੇ-ਕੁੜੀਆਂ ਇੱਕ ਦੂਜੇ ਲਈ ਜਾਨ ਦੀ ਬਾਜ਼ੀ ਲਾ ਦਿੰਦੇ ਹਨ। ਕੈਲੋ ਵੀ ਲਾਲੀ ਦੇ
ਪਿਆਰ ਵਿੱਚ ਅੰਨ੍ਹੀ ਹੋ ਗਈ ਸੀ। ਸਾਰੀ ਦੁਨੀਆ ਵਿਚੋਂ ਉਸ ਨੂੰ ਲਾਲੀ ਦਿਸਦਾ ਸੀ। ਲਾਲੀ ਪਤੰਗ
ਚੜ੍ਹਾਉਣ ਦੇ ਬਹਾਨੇ, ਕੋਠੇ ਉੱਤੇ ਹੀ
ਰਹਿੰਦਾ ਸੀ। ਕਈ ਬਾਰ ਪਤੰਗ ਕੈਲੋ ਕੇ ਘਰੇ ਆ ਕੇ ਡਿਗ ਪੈਂਦੀ ਸੀ। ਪਤੰਗ ਚੁੱਕਣ ਲਾਲੀ ਛਾਲ ਮਾਰ
ਕੇ. ਵਿਹੜੇ ਵਿੱਚ ਆ ਜਾਂਦਾ ਸੀ। ਕੈਲੋ ਦੀ ਮੰਮੀ ਉਸ ਨੂੰ ਗਾਲ਼ਾਂ ਕੱਢਦੀ ਰਹਿ ਜਾਂਦੀ ਸੀ। ਉਹ
ਹੱਸਦਾ ਹੋਇਆ, ਛਾਲਾਂ ਮਾਰਦਾ ਕੋਠੇ ਉੱਤੇ ਚੜ੍ਹ ਜਾਂਦਾ ਸੀ। ਕੈਲੋ ਦਾ ਡੈਡੀ ਕਿਤੇ ਘਰੋਂ ਬਾਹਰ
ਗਿਆ ਹੋਇਆ ਸੀ। ਇੱਕ ਰਾਤ ਚੰਦ ਦੀ ਚਾਂਦਨੀ ਸੀ। ਕੈਲੋ ਤੇ ਉਸ ਦੀ ਮੰਮੀ ਕੋਠੇ ਉੱਤੇ ਚੁਬਾਰੇ ਦੇ
ਵਰਾਂਡੇ ਵਿੱਚ ਸੁੱਤੀਆਂ ਪਈਆਂ ਸੀ। ਰਾਤ ਅੱਧੀ ਕੁ ਟੱਪੀ ਸੀ। ਉਸ ਦੀ ਮੰਮੀ ਨੂੰ ਪੈੜ-ਚਾਲ ਸੁਣੀ।
ਉਸ ਦੀ ਅੱਖ ਖੁੱਲ ਗਈ। ਉਹ ਲੰਬੀ ਪਈ ਅੱਖਾਂ ਖ਼ੋਲ ਕੇ
ਦੇਖਣ ਲੱਗ ਗਈ। ਉਸ ਨੂੰ ਪਰਛਾਵਾਂ ਦਿਸਿਆ। ਉਹ ਹੋਰ ਚੁਕੰਨੀ ਹੋ ਗਈ। ਪਰਛਾਵਾਂ ਕੈਲੋ ਦੇ ਮੰਜੇ
ਕੋਲ ਜਾ ਕੇ ਅਲੋਪ ਹੋ ਗਿਆ। ਜਦੋਂ ਮੰਜੇ ਦੇ ਜੜਾਕੇ ਪਏ। ਕੈਲੋ ਦੀ ਮਾਂ ਨੂੰ ਬਿਜਲੀ ਦਾ ਝਟਕਾ
ਲੱਗਾ। ਉਸ ਨੇ ਚੋਰ-ਚੋਰ ਦਾ ਰੌਲਾ ਪਾ ਦਿੱਤਾ। ਛੇ ਫੁੱਟ ਦਾ ਬੰਦਾ ਛਾਲਾਂ ਮਾਰਦਾ ਕੋਠੇ ਟੱਪ ਗਿਆ।
ਕੈਲੋ ਦੀ ਮਾਂ ਨੂੰ ਧੀ ਉੱਤੇ ਪੂਰਾ ਛੱਕ ਸੀ। ਉਸ ਨੇ ਕੈਲੋ ਨੂੰ ਕਿਹਾ, “ ਮੈਨੂੰ ਤਾਂ ਲਾਲੀ ਹੀ ਲੱਗਦਾ ਸੀ। “ “ ਲਾਲੀ ਕੋਈ ਚੋਰ
ਥੋੜ੍ਹੀ ਹੈ। ਇਹ ਪੰਡਤ ਜਾਤ ਕਿਸੇ ਨੂੰ ਰਾਤ ਨੂੰ ਕੁੰਢਾ ਨਾਂ ਖੋਲੇ। ਕੋਠਾ ਕਿਥੋਂ ਟੱਪ ਲੂ?
“ ਕੋਲੋ ਦਾ ਜੁਆਬ ਸੁਣ ਕੇ ਉਸ ਦੀ ਮਾਂ ਨੂੰ ਧੀ
ਤੋਂ ਹੀ ਡਰ ਲੱਗਣ ਲੱਗ ਗਿਆ ਸੀ। ਕੁੱਝ ਹੀ ਦਿਨਾਂ ਪਿੱਛੋਂ ਕੈਲੋ ਨੂੰ ਪ੍ਰੇਮ ਦਾ ਰਿਸ਼ਤਾ ਆ ਗਿਆ।
ਜੋ ਉਸ ਦੀ ਮਾਂ ਨੇ, ਸਬ ਤੋਂ ਪਹਿਲਾਂ
ਕਬੂਲ ਕਰ ਲਿਆ।
Comments
Post a Comment