ਭਾਗ 36 ਰੱਬਾ ਐਸਾ ਸਮਾਂ ਕਿਸੇ ਉੱਤੇ ਨਾਂ ਲੈ ਕੇ ਆਵੇ  ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ  satwinder_7@hotmail.com

ਹੈਪੀ ਜਦੋਂ ਕੈਨੇਡਾ ਤੋਂ ਆਇਆ ਸੀ। ਉਸ ਦਾ ਜਹਾਜ਼ ਏਅਰ ਇੰਡੀਆ ਸੀ। ਜਹਾਜ਼ ਵਿੱਚ ਕੁੱਝ ਕੁ ਨੂੰ ਛੱਡ ਕੇ, ਸਾਰੇ ਹੀ ਦੇਸੀ ਸਨ। ਏਅਰ ਇੰਡੀਆ ਬਾਥਰੂਮ ਬਹੁਤ ਗੰਦੇ ਸਨ। ਇੰਡੀਆ ਦੇ ਸਕੂਲਾਂ ਕਾਲਜਾਂ ਦੇ ਬਾਥਰੂਮ ਦਾ ਚੇਤਾ ਆਉਂਦਾ ਸੀ। ਕਈ ਤਾਂ ਜਾਣ-ਬੁੱਝ ਕੇ ਹੋਰ ਗੰਦ ਪਾ ਕੇ ਆਉਂਦੇ ਹਨ। ਕਈ ਲੋਕ ਪੇਪਰ, ਕੂੜਾ ਡਸਟਪਿਨ ਵਿੱਚ ਨਹੀਂ ਸਿਟਦੇ। ਕੂੜਾ ਪੈਰਾਂ ਵਿੱਚ ਸਿਟ ਦਿੰਦੇ ਹਨ। ਜਿਵੇਂ ਸਫ਼ਾਈ ਕਰਨ ਵਾਲਿਆਂ ਨਾਲ ਕੋਈ ਦੁਸ਼ਮਣੀ ਹੁੰਦੀ ਹੈ। ਜਹਾਜ਼ ਦੀ ਵੀ ਕੋਈ ਖ਼ਾਸ ਸਫ਼ਾਈ ਨਹੀਂ ਸੀ। ਖਾਣ ਲਈ ਗੁਲਾਬ ਜ਼ਾਮਨਾਂ,ਖੀਰ ਭੋਜਨ ਜ਼ਰੂਰ ਦੇਸੀ ਸੀ। ਖਾਣ ਨੂੰ ਭਾਵੇਂ 36 ਪਦਾਰਥ ਹੋਣ, ਜੇ ਬੈਠਣ, ਉੱਠਣ, ਸੌਣ, ਰਸੋਈ ਤੇ ਬਾਥਰੂਮ ਵਾਲੀ ਜਗਾ ਸਾਫ਼ ਨਹੀਂ ਹੈ। ਬੰਦਾ ਤੰਦਰੁਸਤ ਨਹੀਂ ਰਹਿ ਸਕਦਾ। ਗੰਦੀ ਤਾਂ ‘ਤੇ ਰਹਿ ਕੇ ਬੰਦਾ ਬਿਮਾਰ ਹੋ ਜਾਂਦਾ ਹੈ। ਹੈਪੀ ਏਅਰ ਕੈਨੇਡਾ, ਲਫਤਾਨਸਾ ਤੇ ਲੋਕਲ ਫਲਾਈਟ ਵਿਸਟ-ਜਿਟ ਵਿੱਚ ਜਾ ਚੁੱਕਾ ਸੀ। ਖਾਣ ਨੂੰ ਇਹ ਵੀ ਵੈਸਾ ਹੀ ਦਿੰਦੇ ਹਨ। ਟਿਕਟ ਖ਼ਰੀਦਣ ਵੇਲੇ, ਉਨ੍ਹਾਂ ਨੂੰ ਦੱਸਣਾ ਪੈਂਦਾ ਹੈ। ਖਾਣਾ ਡਾਈਟ ਵੈਜੀ ਜਾਂ ਨਾਨ ਵੈਜੀ ਚਾਹੀਦਾ ਹੈ। ਇਸ ਬਾਰ ਏਅਰ ਕੈਨੇਡਾ ਦਾ ਜਹਾਜ਼ ਸੀ। ਅੱਧੇ ਘੰਟੇ ਵਿੱਚ ਸਾਰਾ ਜਹਾਜ਼ ਭਰ ਗਿਆ ਸੀ। ਸਿਕੰਦਰ ਤੇ ਸੁਖਵਿੰਦਰ ਬਰਾਬਰ ਬੈਠੇ ਸਨ। ਹੈਪੀ ਦੀ ਸੀਟ ਉਨ੍ਹਾਂ ਤੋਂ ਪਿੱਛੇ ਸੀ। ਜਹਾਜ਼ ਨੇ ਉਡਾਣ ਭਰ ਲਈ ਸੀ। ਹੋਸਟ ਅੱਗੇ ਖੜ੍ਹੀਆਂ ਦਸ ਰਹੀਆਂ ਸਨ। ਜੇ ਜਹਾਜ਼ ਨੂੰ ਕੋਈ ਮਾੜੀ ਘੱਟਨਾਂ ਵਾਪਰ ਜਾਂਦੀ ਹੈ। ਐਮਰਜੈਂਸੀ ਜਾਕਟਾਂ ਤੇ ਨੱਕ ਵਿੱਚ ਆਕਸੀਜਨ ਮਾਸਿਕ ਕਿਵੇਂ ਪਾਉਣੇ ਹਨ? ਕਿਹੜੇ ਡੋਰ ਵਿੱਚ ਦੀ ਥੱਲੇ ਪਾਣੀ ਜਾਂ ਧਰਤੀ ਉੱਤੇ ਛਾਲਾਂ ਮਾਰਨੀਆਂ ਹਨ?

ਅੱਜ ਤੱਕ ਕਿੰਨੇ ਜਹਾਜ਼ ਬੰਦੇ ਗ਼ਾਇਬ ਹੋ ਗਏ? ਰੱਬਾ ਐਸਾ ਸਮਾਂ ਕਿਸੇ ਉੱਤੇ ਨਾਂ ਲੈ ਕੇ ਆਵੇ। ਕਿਸੇ ਵੀ ਹਾਲਤ ਵਿੱਚ ਬੰਦੇ ਦੀ ਬੋਟੀ ਤੇ ਜਹਾਜ਼ ਦਾ ਕੁੱਝ ਵੀ ਹੱਥ ਨਹੀਂ ਲੱਗਦਾ ਹੁੰਦਾ। ਕੋਈ ਕਹਿੰਦਾ, “ ਅਸਮਾਨ ਵਿੱਚ ਕਾਲੀ ਰਾਤ ਦਿਸਦੀ ਹੈ। ਉੱਥੇ ਜਾ ਕੇ ਜਹਾਜ਼ਾਂ ਦੇ ਪਾਇਲਿਟ ਨੂੰ ਦਿਸਣੋਂ ਹਨ ਜਾਂਦਾ ਹੈ।   ਕਈ ਕਹਿੰਦੇ ਹਨ, “ ਸਮੁੰਦਰ ਵਿੱਚ ਐਸੀ ਜਗਾ ਹੈ। ਸਮੁੰਦਰ ਤੇ ਅਸਮਾਨ ਵਿੱਚ ਕੋਈ ਫ਼ਰਕ ਨਹੀਂ ਦਿਸਦਾ। ਪਾਇਲਿਟ ਸਮੁੰਦਰ ਵਿੱਚ ਜਹਾਜ਼ ਲੈ ਜਾਂਦਾ ਹੈ। ਕੁੱਝ ਗੁਫਾਵਾਂ ਹਨ। ਜਦੋਂ ਜਹਾਜ਼ ਉਸ ਉੱਤੋਂ ਦੀ ਲੰਘਦਾ ਹੈ। ਜਹਾਜ਼ਾਂ ਉਸ ਅੰਦਰ ਗੁਆਚ ਜਾਂਦਾ ਹੈ।  ਜਿਆਦਾਤਰ ਲੋਕ ਇਹ ਨਹੀਂ ਜਾਣਦੇ, ਜਹਾਜ਼ ਵੀ ਮੋਟਰ ਗੱਡੀ ਵਾਂਗ ਹੀ ਹੈ। ਦੂਜੀਆਂ ਚਾਲਕ ਗੱਡੀਆਂ ਵਾਂਗ ਉਡਾਣ ਸਮੇਂ ਜਹਾਜ਼ ਦਾ ਵੀ ਇੰਜਣ ਜਾਂ ਕੁੱਝ ਹੋਰ ਖ਼ਰਾਬ ਹੋ ਸਕਦਾ ਹੈ। ਇੰਨੇ ਵੱਡੇ ਸਮੁੰਦਰ ਵਿੱਚੋਂ ਜਹਾਜ਼ ਦੇ ਪੁਰਜੇ ਤੇ ਬੰਦੇ ਨਹੀਂ ਲਭਦੇ। ਸਿਕੰਦਰ ਦੇ ਸੁਖਵਿੰਦਰ ਨਾਲ ਲੱਗਦੀ ਜਾ ਰਹੀ ਸੀ। ਉਸ ਨੂੰ ਇਹ ਸਾਰੀਆਂ ਗੱਲਾਂ ਯਾਦ ਆਉਣ ਲੱਗੀਆਂ। ਜਹਾਜ਼ ਦੀਆ ਘਟਨਾਵਾਂ ਦੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਉਸ ਦੇ ਅੱਖਾਂ ਮੂਹਰੇ ਆ ਗਈਆਂ 1985 ਵਿੱਚ ਜਦੋਂ 500 ਬੰਦਿਆ ਵਾਲਾ ਏਅਰ ਇੰਡੀਆ ਸਮੁੰਦਰ ਵਿੱਚ ਡਿੱਗਿਆ ਸੀ। ਉਹ 23 ਕੁ ਸਾਲਾਂ ਦੀ ਸੀ। ਕੋਈ ਬੰਦਾ ਨਹੀਂ ਬੱਚਿਆ ਸੀ। ਜੇ ਇਹ ਕੰਮ ਕਿਸੇ ਬੰਦੇ ਦਾ ਸੀ। ਕੀ ਇਹ ਦੇਸ਼, ਕੌਮ, ਸਮਾਜ, ਇਨਸਾਨਾਂ ਦਾ ਸੇਵਾਦਾਰ ਸੀ? ਜਾਂ ਜਾਨਾਂ ਲੈਣ ਵਾਲਾ ਜਲਾਦ ਸੀ? ਇਹ ਕਿਥੋਂ ਦੀ ਬਹਾਦਰੀ ਹੈ? ਉਸ ਬੰਦੇ ਵਰਗਾ ਕੋਈ ਕਾਇਰ ਨਹੀਂ ਹੈ। ਜੋ ਪਿੱਠ ਪਿੱਛੇ ਦੀ ਬਾਰ ਕਰਦਾ ਹੈ। ਮਸੂਮਾਂ ਦੀ ਜਾਨ ਲੈਂਦਾ ਹੈ। ਜੇ ਕਿਸੇ ਸਰਕਾਰ ਨੇ ਪਬਲਿਕ ਨਾਲ ਮਾਰ-ਧਾੜ, ਲੁੱਟ ਕੇ ਵਧੀਕੀ ਕੀਤੀ ਵੀ ਹੈ। ਜ਼ਰੂਰੀ ਨਹੀਂ ਉਸ ਦਾ ਬਦਲਾ ਦੇਸ਼ ਦੇ ਬੰਦੇ ਮਾਰ ਕੇ ਹੀ ਲੈਣਾ ਹੈ। ਪਬਲਿਕ ਬੱਸ, ਟਰੇਨ, ਜਹਾਜ਼ ਵਿੱਚ ਕਦੇ ਵੀ ਲੋਕ ਇੱਕ ਜਾਤੀ ਨਾਲ ਸਬੰਧਿਤ ਨਹੀਂ ਬੈਠਦੇ। ਸਿੱਖ, ਹਿੰਦੂ, ਮੁਸਲਮ, ਇਸਾਈ ਹਿਰ ਬਹੁਤ ਜਾਤਾਂ ਦੇ ਬੰਦੇ ਜਿੰਦਗੀ ਦਾ ਸਫ਼ਰ ਕਰਦੇ ਹਨ। ਬੰਦਿਆਂ ਵਿੱਚ ਜਾਤਾਂ ਦੀਆਂ ਵੰਡੀਆਂ ਧਰਮਾਂ ਵਾਲੇ ਫੁਕਰੇ ਪਾਉਂਦੇ ਹਨ। ਆਗੂ ਧਰਮੀ ਬੰਦੇ ਹੀ ਖੂਨ ਖਰਾਬਾ ਕਰਦੇ ਹਨ। ਰੱਬ ਨੇ ਬੰਦੇ ਨੂੰ ਬਗੈਰ ਜਾਤ ਤੋਂ ਪੈਦਾ ਕੀਤਾ ਹੈ। ਇੱਕੋ ਜਿਹਾ ਹੱਡ, ਮਾਸ, ਖ਼ੂਨ ਅੱਖਾਂ ਨੱਕ, ਹੱਥ ਪੈਰ ਦਿੱਤੇ ਹਨ। ਚਲਾਕ ਆਗੂਆਂ ਨੇ, ਬੰਦੇ ਰੰਗ ਤੇ ਕੰਮ ਤੋਂ ਜਾਤਾਂ ਬਣਾਂ ਦਿੱਤੀਆਂ ਹਨ।

ਏਅਰ ਹੋਸਟਸ ਸਬ ਨੂੰ ਹਲਕਾ ਖਾਣ ਲਈ ਦੇ ਰਹੀਆਂ ਸਨ। ਜਹਾਜ਼ ਦੇ ਬਹੁਤੇ ਮੁਸਾਫ਼ਰ ਸੌ ਗਏ ਸਨ। ਕਈ ਟੀਵੀ ਦੇਖ ਰਹੇ ਸਨ। ਹੈਪੀ ਨਾਲ ਬੈਠਾ ਕੇਹਰ ਸਾਰੀ ਰਾਤ ਦਾ ਹੋਸਟਸ ਤੋਂ ਸ਼ਰਾਬ ਮੰਗਾ-ਮੰਗਾ ਕੇ ਪੀ ਜਾਂਦਾ ਸੀ। ਸੁਖਵਿੰਦਰ ਦੀ ਅੱਖ ਉਦੋਂ ਖੁੱਲ੍ਹੀ ਜਦੋਂ ਹੋਸਟਸ ਖਾਣੇ ਦੀਆਂ ਟਰਾਲੀਆਂ ਰੋੜੀ ਫਿਰਦੀਆਂ ਸਨ। ਚੌਲਾਂ ਤੇ ਮੀਟ ਦੀ ਖ਼ੁਸ਼ਬੂ ਆਉਣ ਲੱਗੀ ਸੀ। ਸਿਕੰਦਰ ਤੇ ਸੁਖਵਿੰਦਰ ਦਾ ਖਾਣਾ ਨਾਨ ਵਿੱਜੀ ਸੀ। ਕੁੱਝ ਕੁ ਨੂੰ ਛੱਡ ਕੇ, ਸਾਰੇ ਭੋਜਨ ਦਾ ਅਨੰਦ ਲੈ ਰਹੇ ਸਨ। ਕਈਆਂ ਨੇ ਆਪਣੇ ਕਰੇਲਿਆਂ, ਅਚਾਰ ਨਾਲ ਲਿਆਂਦੇ ਪਰੌਂਠੇ ਕੱਢ ਕੇ ਖਾਣੇ ਸ਼ੁਰੂ ਕਰ ਦਿੱਤੇ ਸਨ। ਹੋਸਟਸ ਖਾਣਾ ਦੇਣ ਪਿੱਛੋਂ ਚਾਹ, ਕੌਫ਼ੀ, ਕੋਕ, ਸੋਢੇ, ਬੀਅਰ ਦੇ ਰਹੇ ਸੀ। ਸ਼ਰਾਬ ਦੇ ਪੈੱਗ ਵੀ ਬਣਾਂ ਕੇ ਦੇ ਰਹੀਆਂ ਹਨ। ਕਈਆਂ ਨੂੰ ਤਾਂ ਸ਼ਰਾਬ ਤੇ ਹੋਸਟਸ ਮਸਾਂ ਲੱਭੀ ਸੀ। ਉਸ ਨੂੰ ਬਾਰੀ-ਬਾਰੀ ਮੰਗਾਉਂਦੇ ਸਨ।

Comments

Popular Posts