ਭਾਗ 27 ਇਹ ਫਲ ਜ਼ਿਆਦਾ ਹੀ ਮਿੱਠਾ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਇੱਕ ਸਮਾਂ ਸੀ। ਜਿਉਂ ਹੀ ਧੀ-ਪੁੱਤ ਜਵਾਨ ਹੁੰਦੇ ਸੀ। ਮੁੰਡੇ ਦੀ ਮੁੱਛ ਫੁੱਟਣ ਲੱਗਦੀ ਹੈ। ਕੁੜੀਆਂ ਮੁੰਡੇ ਕੱਦ ਕੱਢਦੇ ਦਿਸਦੇ ਸੀ। ਕੁੜੀ ਦੇ ਸਰੀਰ ਦੀ ਬਣਤਰ ਪੂਰੀ ਹੁੰਦੀ ਦਿਸਦੀ ਹੈ। ਉਦੋਂ ਹੀ ਕੁੜੀ ਨੂੰ ਘਰ ਦੇ ਅੰਦਰ ਡਿੱਕ ਦਿੱਤਾ ਜਾਂਦਾ ਸੀ। ਜੁਵਾਨ ਕੁੜੀਆਂ ਮੁੰਡਿਆਂ ਤੋਂ ਮਾਪਿਆਂ ਤੇ ਲੋਕਾਂ ਨੂੰ ਖ਼ਤਰਾ ਖੜ੍ਹਾ ਹੋ ਗਿਆ ਦਿਸਦਾ ਹੁੰਦਾ ਹੈ। ਇਹ ਆਪ ਜਿਉਂ ਉਦਾਹਰਨ ਹੁੰਦੇ ਹਨ। ਇਹ ਸੱਚ ਇੰਨਾ ਨੇ ਆਪਦੇ ਪਿੰਡੇ ਉੱਤੇ ਸੱਚ ਹੰਢਾਇਆਂ ਹੁੰਦਾ ਹੈ। ਇਹ ਆਪ ਸੈਕਸ ਬਗੈਰ ਚਾਰ ਦਿਨ ਨਹੀਂ ਕੱਢਦੇ। ਆਪ ਨੌਂ ਸੌ ਚੂਹਾ ਹਜ਼ਮ ਕਰ ਜਾਂਦੇ ਹਨ। ਜਵਾਨੀ ਦਾ ਮਤਲਬ ਹੈ, ਸੈਕਸੀ ਬੰਬ ਤਿਆਰ ਹੋ ਗਏ ਹਨ। ਮਰਦ-ਔਰਤ ਕਾਮ ਤੋਂ ਬਗੈਰ ਰਹਿ ਨਹੀਂ ਸਕਦੇ। ਜਵਾਨ ਕੁੜੀਆਂ ਤੋਂ ਡਰ ਲੱਗਦਾ ਹੈ। ਕਿਤੇ ਕੁਆਰੀਆਂ ਮਾਂ ਨਾਂ ਬਣ ਜਾਣ। ਦੂਜੇ ਪਾਸੇ ਕੁਆਰੀਆਂ ਕੁੜੀਆਂ ਨੇ ਹੀ, ਧਰਮਾਂ ਦੀ ਨੀਂਹ ਰੱਖੀ ਹੋਈ ਹੈ। ਉਨ੍ਹਾਂ ਨੂੰ ਅੱਜ ਤੱਕ ਕੁਆਰੀਆਂ ਹੀ ਕਿਹਾ ਜਾਂਦਾ ਹੈ। ਲੋਕ ਆਪ ਜਵਾਨ ਕੁੜੀ ਨੂੰ ਚਾਰ ਦਿਨ ਨਹੀਂ ਰੱਖ ਸਕਦੇ। ਵਿਆਹੁਣ ਦੀ ਕਰਦੇ ਹਨ। ਮੁੰਡਿਆਂ ਨੂੰ ਵੀ ਛੇਤੀ ਤੋਂ ਛੇਤੀ ਲਗਾਮ ਪਾ ਦੇਣੀ ਚਾਹੁੰਦੇ ਹਨ। ਬਈ ਕਿਤੇ ਅੱਥਰੇ ਘੋੜੇ ਵਾਂਗ ਖੁੱਲ੍ਹੇ ਬੇਲਗ਼ਾਮ ਹੀ ਨਾਂ ਫਿਰਦੇ ਰਹਿਣ। ਸਬ ਰਿਸ਼ਤੇਦਾਰਾਂ ਤੇ ਹੋਰ ਜਾਣਨ ਵਾਲੇ ਲੋਕਾਂ ਨੂੰ ਸਾਥੀ ਲੱਭਣ ਲਈ ਕਿਹਾ ਜਾਂਦਾ ਸੀ। ਆਲੇ-ਦੁਆਲੇ ਤੋਂ ਕੋਈ ਮੁੰਡੇ-ਕੁੜੀਆਂ ਦਾ ਰਿਸ਼ਤਾ ਆਉਂਦਾ ਹੈ। ਜੈਸਾ ਵੀ ਕੋਈ ਨੇੜੇ ਤੇੜੇ ਸਾਥ ਲੱਭਦਾ ਹੈ। ਫੱਟਾ-ਫੱਟ ਵਿਆਹ ਕਰਕੇ, ਆਪਦੀ ਜੁੰਮੁਬਾਰੀ ਖ਼ਤਮ ਕਰਦੇ ਹਨ। ਹਰ ਕੋਈ ਦੂਜੇ ਤੇ ਜੁੰਮੁਬਾਰੀ ਸਿੱਟ ਕੇ ਨਵੇਕਲਾ ਹੋਣਾ ਚਾਹੁੰਦੇ ਹੈ। ਇਸੇ ਲਈ ਹੁਣ ਵਿਆਹੇ ਹੋਏ ਵੀ ਪਤੀ-ਪਤਨੀ ਛੱਡ ਕੇ  ਨਿਕਲ ਜਾਂਦੇ ਹਨ। ਸ਼ਾਦੀ ਹੋਏ ਵਾਲਿਆਂ ਦਾ ਬੰਨ੍ਹ-ਸੁਬ ਟੁੱਟਾ ਹੋਇਆ ਹੈ।

ਅੱਜ ਕਲ ਪ੍ਰੇਮ ਵਰਗੇ ਵੀ ਹਨ। ਜਿੰਨਾ ਦੀ ਹਰ ਦਿਨ ਨਵੇਂ ਸਾਥੀ ਨਾਲ ਸੁਹਾਗ ਰਾਤ ਹੁੰਦੀ ਹੈ। ਰੰਡੀਆਂ ਪੈਸੇ ਲੈ ਕੇ ਲੋਕਾਂ ਦੀ ਸੈਕਸ ਦੀ ਕੰਜ ਉਤਾਰਦੀਆਂ ਹਨ। ਉਨ੍ਹਾਂ ਦਾ ਵੀ ਕੋਈ ਦੀਨ ਅਮਾਨ ਹੁੰਦਾ ਹੈ। ਉਹ ਇੱਕ ਥਾਂ ਉੱਤੇ ਬੈਠ ਕੇ, ਬਿਜ਼ਨਸ ਕਰਦੀਆਂ ਹਨ। ਪਰ ਅੱਜ ਕਲ ਮੁੰਡੇ-ਕੁੜੀਆਂ ਪੈਸਾ ਕਮਾਉਣ ਵਿੱਚ ਨਿੱਤਰ ਪਏ ਹਨ। ਵੈਸੇ ਵਿਆਹ ਕਰਾ ਕੇ, ਔਰਤਾਂ ਘਰ ਵਿੱਚ ਕਮਾਈ ਕਰਦੀਆਂ ਹਨ। ਕਈ ਔਰਤਾਂ ਬਾਹਰੋਂ ਵੀ ਪਤੀ ਦੇ ਬਰਾਬਰ ਕਮਾਕੇ ਲਿਉਂਦੀਆਂ ਹਨ। ਜੇ ਬਗੈਰ ਵਿਆਹ ਤੋਂ ਵੀ ਕਈ ਐਸੇ ਕਮਾਈ ਪੈਸਿਆਂ ਦੇ ਲੈਣ ਦੀ ਕਰਦੇ ਹਨ। ਕਈਆਂ ਲਈ ਸ਼ਰਮ ਵਾਲੀ ਗੱਲ ਉੱਕਾ ਨਹੀਂ ਹੈ। ਦੁਨੀਆ ਇਸੇ ਤਰਾਂ ਚੱਲਦੀ ਹੈ। ਖ਼ਰੀਦਦਾਰ ਜਿਸਮ ਖ਼ਰੀਦਦੇ ਹਨ। ਵਿਕਾਊ ਆਪਦੀਆਂ ਬੋਟੀਆਂ ਵੇਚਦੇ ਹਨ। ਵਿਆਹ ਤਾਂ ਪ੍ਰੇਮ ਵਰਗੇ ਲੋਕ ਸ਼ੋ-ਪੀਸ ਘਰ ਵਿੱਚ ਰੱਖਣ ਲਈ ਕਰਾਉਂਦੇ ਹਨ। ਹੁਸਨ ਤਾਂ ਐਸੇ ਲੋਕਾਂ ਨੇ ਪਹਿਲਾਂ ਹੀ ਖਾਧਾ-ਪੀਤਾ ਹੁੰਦਾ ਹੈ।

ਪ੍ਰੇਮ ਲਈ ਕੈਲੋ ਕੰਮ ਕਰਨ ਵਾਲੀ ਸੇਵਾਦਾਰ ਸੀਉਸ ਦੀ ਮੰਮੀ ਤੋਂ ਰੋਟੀ-ਦਾਲ ਵੀ ਨਹੀਂ ਬਣਦੀ ਸੀ। ਘਰ ਸੰਭਾਲਣ ਨੂੰ ਪ੍ਰੇਮ ਨੂੰ ਚੰਗੀ ਸੁਆਣੀ ਚਾਹੀਦੀ ਸੀ। ਪ੍ਰੇਮ ਦੇ ਨਾਲ ਫਿਰਨ ਵਾਲੀਆਂ ਕੁੜੀਆਂ  ਉਸ ਨਾਲ ਵਿਆਹ ਕਰਾਉਣ ਲਈ ਤਿਆਰ ਨਹੀਂ ਸਨ। ਪ੍ਰੇਮ ਆਪ ਵੀ ਜਾਣਦਾ ਸੀ। ਜੇ ਐਸੀ ਕੁੜੀ ਨੂੰ ਵਿਆਹ ਲਿਆ। ਘਰ ਨੂੰ ਹੀ ਕੋਠਾ ਬਣਾਂ ਦੇਵੇਗੀ। ਕੈਲੋ ਇਸ ਨੂੰ ਚੰਗੀ ਕੁੜੀ ਲੱਭ ਗਈ ਸੀ। ਇਸੇ ਲਈ ਪ੍ਰੇਮ ਦੀ ਹਰ ਗੱਲ ਉਹ ਮਨ ਵਿੱਚ ਹੀ ਦੱਬ ਲੈਂਦੀ ਸੀ। ਪ੍ਰੇਮ ਵੀ ਜਾਣਦਾ ਸੀ। ਮੁਰਗ਼ੀ ਘਰ ਹੀ ਹੈ। ਇਸ ਨੇ ਕਿਥੇ ਜਾਣਾ ਹੈ? ਕਿਹੜਾ ਕੋਈ ਕਾਹਲੀ ਹੈ। ਬਈ ਕਿਤੇ ਚਲੀ ਜਾਵੇਗੀ। ਜਾਂ ਦੂਜੇ ਕਿਸੇ ਨੂੰ ਬੋਚ ਲਵੇਗੀ। ਕੈਲੋ ਸੋਚਦੀ ਸੀ, ਸਬਰ ਫਲ਼ ਮਿੱਠਾ ਹੁੰਦਾ ਹੈ। ਉਹ ਇਹ ਨਹੀਂ ਜਾਣਦੀ ਸੀ। ਇਹ ਫਲ ਜ਼ਿਆਦਾ ਹੀ ਮਿੱਠਾ ਹੈ, ਅਣਗਿਣਤ ਔਤਾਂ ਦੇ ਮੂੰਹ ਲੱਗ ਚੁੱਕਾ ਹੈ। ਕੁੱਝ ਹੀ ਸੁਆਦ ਲੈ ਚੁੱਕੇ ਹਨ।

 

Comments

Popular Posts