ਭਾਗ 56 ਦਰ-ਦਰ ਫਿਰਨਾ ਦੀ ਆਦਤ ਪੈ ਜਾਂਦੀ ਹੈ
ਜਾਨੋਂ ਮਹਿੰਗੇ ਯਾਰ
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਕਈਆਂ ਨੂੰ ਇਹ ਕਹਿਣ
ਦੀ ਆਦਤ ਹੋ ਗਈ ਹੈ, “ ਉਸ ਰੰਗ ਦੇ ਲੋਕ ਐਸੇ ਹਨ। ਵੈਸੇ ਹਨ।
ਉਨ੍ਹਾਂ ਨੂੰ ਦੇਖ ਕੇ ਬੱਚੇ ਵਿਗੜ ਰਹੇ ਹਨ। ਉਨ੍ਹਾਂ ਕੋਲ ਜਾਣ ਤੋਂ ਬਚਾ ਕਰੋ। “ ਹਰ ਕੋਈ ਆਦਤਾਂ ਘਰ ਵਿੱਚੋਂ ਸਿੱਖਦਾ ਹੈ।
ਆਪ ਤੋਂ ਵੱਡੇ ਦੀ ਨਕਲ ਕਰਦਾ ਹੈ। ਉਸ ਵਰਗਾ ਬਣਨਾ ਚਾਹੁੰਦਾ ਹੈ। ਹਰਕਤਾਂ ਤੋਂ ਪਤਾ ਚੱਲਦਾ ਹੈ। ਬੱਚਾ
ਮਾਂ ਜਾਂ ਬਾਪ ਵਰਗਾ ਹੈ। ਆਪਣੀ ਬੁੱਕਲ ਵਿੱਚ ਤਾਂ ਕੋਈ ਦੇਖਦਾ ਨਹੀਂ ਹੈ। ਫ਼ਰਕ ਸਿਰਫ਼ ਇੰਨਾ ਹੈ।
ਗੋਰੇ, ਕਾਲੇ ਲੋਕ ਕਿਸੇ ਗੱਲ ਦੱਸਣ, ਮੰਨਣ ਤੋਂ ਝਿਜਕਦੇ ਨਹੀਂ ਹਨ। ਸਬ ਕੁੱਝ
ਖੁੱਲੇਅਮ ਕਰਦੇ ਹਨ। ਕਈ ਉਹੀ ਸਬ ਕੁੱਝ ਚੋਰੀ ਕਰਦੇ ਹਨ। ਦੇਸੀ ਕਰ ਕਤਰ ਕੇ ਮੁੱਕਰ ਜਾਂਦੇ ਹਨ। ਜੋ
ਕੁੱਝ ਜੋਤ ਤੇ ਉਸ ਮਾਂ ਕਰਦੇ ਫਿਰਦੇ ਹਨ। ਪਿੱਛੇ ਪਿੰਡ ਉਸ ਦੀ ਘਰਵਾਲੀ ਭਰਾ ਤੇ ਹੋਰਾਂ ਨਾਲ
ਕੜ੍ਹੀ ਘੋਲੀ ਜਾਂਦੇ ਹਨ। ਨਿਰਮਲ, ਬਲਵੀਰ, ਰਣਵੀਰ ਵਰਗਿਆਂ ਦੇ ਧੌਲ਼ੇ ਆ ਗਏ। ਕੀ ਇੰਨਾ
ਦੇ ਘਰ ਵਸਾਉਣ ਦੇ ਲੱਛਣ ਹਨ? ਘਰ ਤਾਂ ਰੱਬ ਆਸਰੇ ਰੁੜੀ ਜਾਂਦੇ ਹਨ। ਕੀ
ਐਸੇ ਲੋਕਾਂ ਨੂੰ ਘਰ ਵਾੜਨਾ ਚਾਹੀਦਾ ਹੈ? ਕੀਹਨੂੰ ਘਰ ਵਾੜਨਾ ਹੈ? ਪਤਾ ਕਿਵੇਂ ਲੱਗੇ? ਕੀਹਦਾ ਕਰੈਕਟਰ ਲੂਜ਼ ਹੈ? ਐਸਾ ਬੰਦਾ ਕਿਸੇ ਇੱਕ ਥਾਂ ਦਾ ਨਹੀਂ
ਹੁੰਦਾ। ਛੁੱਟੜ ਰੰਨ ਦੀ ਤਰਾਂ ਦੇਹਲੀਆਂ, ਕੰਧਾ ਟੱਪਦਾ ਹੈ। ਕਈਆਂ ਨੂੰ ਕੁੱਤਿਆਂ
ਵਾਂਗ, ਆਪਦੇ ਮਗਰ ਕੁਤੀੜ ਲਾਉਣੀ ਆਉਂਦੀ ਹੈ। ਬੰਦੇ
ਵਿੱਚ ਬਾਂਦਰ, ਕਾਂ ਵਰਗੀ ਚਲਾਕੀ ਹੁੰਦੀ ਹੈ। ਲੋਕਾਂ ਦਾ
ਪਰਾਇਆ ਮਾਲ ਖਾਣ ਦੀ ਵ੍ਰਿਤੀ ਹੁੰਦੀ ਹੈ। ਕਈ ਤਾਂ ਹਾਥੀ ਵਾਂਗ ਖਾ-ਖਾ ਸਰੀਰ ਵਧਾਉਂਦੇ ਹਨ। ਗਧੇ
ਵਾਂਗ ਨਹਾ ਕੇ, ਧੂਲ ਵਿੱਚ ਲਿਟਣੋਂ ਨਹੀਂ ਹਟਦੇ। ਬੰਦੇ
ਵਿੱਚ ਸਬ ਪਸ਼ੂਆਂ, ਜਾਨਵਰਾਂ ਦੀਆਂ ਆਦਤਾਂ ਹਨ। ਕਈ ਇੰਨਾ ਨੂੰ
ਦਬਾ ਲੈਂਦੇ ਹਨ। ਕਈ ਇੰਨਾ ਦਾ ਆਸਰਾ ਲੈ ਕੇ, ਖੱਟੀ ਖਾਂਦੇ ਹਨ। ਕਈਆਂ ਨੂੰ ਪੇਟ ਤੇ ਕਾਮ
ਦੀ ਤ੍ਰਿਪਤੀ ਲਈ ਮੰਗ ਕੇ, ਗੁਜ਼ਾਰਾ ਕਰਨ ਨੂੰ, ਦਰ-ਦਰ ਫਿਰਨਾ ਦੀ ਆਦਤ ਪੈ ਜਾਂਦੀ ਹੈ।
ਕੰਮ ਕਰਨ ਦੀ ਕੀ ਲੋੜ ਹੈ? ਰੰਡੀਆਂ ਦੇ ਕਿਹੜਾ ਮਰੱਬਿਆਂ ਉੱਤੇ ਹੱਲ
ਚੱਲਦੇ ਹਨ? ਉਸ ਲਈ ਸਾਰੇ ਹੀ ਖ਼ਸਮ ਹਨ। ਅਗਲੇ ਹਰ ਦਿਨ
ਨਵੇ ਮਰਦ ਸੁਹਾਗਾ ਊਦਾ ਹੀ ਮਾਰ ਜਾਂਦੇ ਹਨ। ਬੀਜ ਫਿਰ ਵੀ ਸਾਰੀਆਂ ਦੇ ਹਰਾ ਨਹੀਂ ਹੁੰਦਾ। ਐਸੀ
ਕਮਾਈ ਫਲਦੀ ਨਹੀਂ ਹੈ। ਥਾਂ-ਥਾਂ ਜਿਸਮ ਵੇਚ ਕੇ, ਖਾਣ ਵਾਲੇ ਦਾ ਬੀਜ ਨਾਸ਼ ਹੁੰਦੀ ਹੈ। ਰੰਡੀ
ਦਾ ਪੁੱਤ ਗੱਭਰੂ ਨਹੀਂ ਹੁੰਦਾ। ਰੰਡੀ ਦਾ ਪੁੱਤ, ਜੇ ਜਵਾਨ ਹੋ ਜਾਵੇ ਕੋਈ ਸਾਕ ਨਹੀਂ ਕਰਦਾ।
ਪਤਾ ਹੁੰਦਾ ਹੈ, ਜ਼ਨਾਨੀ ਦਾ ਮੁੱਲ ਵਟਣ ਨੂੰ ਕੋਠੇ ਉੱਤੇ
ਬੈਠਾ ਦੇਵੇਗਾ। ਰੰਡੀ ਨਾਂ ਹੀ ਕਿਸੇ ਇੱਕ ਨਾਲ ਘਰ ਵਸਾ ਸਕਦੀ ਹੈ। ਐਸੀ ਜੂਨ ਪਸ਼ੂ, ਜਾਨਵਰ ਵੀ ਕੱਟੀ ਜਾਂਦੇ ਹਨ। ਜੋ ਅੱਗੇ ਆ
ਗਿਆ ਉਸੇ ਨਾਲ ਸਬੰਧ ਬਣਾਂ ਲੈਂਦੇ ਹਨ। ਜਿੰਨਾ ਮਨੁੱਖਾਂ, ਪਸ਼ੂਆਂ, ਜਾਨਵਰਾਂ ਦਾ ਕੰਟਰੋਲ ਨਹੀਂ ਹੁੰਦਾ।
ਉਨ੍ਹਾਂ ਦੇ ਕਈ ਬਾਰ ਗ਼ਲਤੀ ਨਾਲ ਜਾਂ ਬੇਵਕੂਫ਼ੀ ਨਾਲ, ਇੱਕੋ ਸਮੇਂ, ਇੱਕੋ ਜਣੇਪੇ ਵੇਲੇ ਅਲੱਗ-ਅਲੱਗ ਨਸਲਾਂ ਦੇ
ਬੱਚੇ ਗੋਰੇ, ਕਾਲੇ, ਦੇਸੀ ਹੁੰਦੇ ਹਨ।
ਮਨੁੱਖਾਂ ਵਰਗੇ ਪਸ਼ੂਆਂ, ਜਾਨਵਰਾਂ ਦੇ ਵੀ ਰੰਗ ਹਨ। ਜਦੋਂ ਗਰਭ
ਠਹਿਰਦਾ ਹੈ। ਜੇ ਉਨ੍ਹਾਂ ਦਿਨਾਂ ਵਿੱਚ ਇੱਕ ਤੋਂ ਵੱਧ ਮੇਲ ਨਾਲ ਮਾਦਾ ਸੰਭੋਗ ਕਰਦੀ ਹੈ। ਛੁਪ ਕੇ
ਲਾਏ ਰੰਗ, ਜਹਾਨ ਵਿੱਚ ਪ੍ਰਗਟ ਹੋ ਜਾਂਦੇ ਹਨ।
ਜਿਸ ਬੰਦੇ ਨਾਲ ਕੋਈ ਮਤਲਬ ਨਹੀਂ ਹੈ। ਜੇ ਕਿਸੇ ਤੱਕ ਲੋੜ ਨਹੀਂ ਹੈ। ਉਸ ਨੂੰ
ਘਰ ਸੱਦ ਕੇ ਕੀ ਕਰਾਉਣਾ ਹੈ? ਜਿਸ ਤੋਂ ਕੋਈ ਕੰਮ ਨਹੀਂ ਲੈਣਾ। ਦੁਨੀਆ ‘ਤੇ
ਨਾਂ ਹੀ ਕੋਈ ਦੋਸਤ, ਰਿਸ਼ਤੇਦਾਰ ਹੈ। ਦੁਨੀਆ ‘ਤੇ ਸਰੀਰਕ ਤੇ
ਖ਼ੂਨ ਦੇ ਰਿਸ਼ਤੇ ਵੀ ਫਿੱਕੇ ਪੈ ਜਾਂਦੇ ਹਨ। ਅਗਲੇ ਤੋਂ ਕੰਮ ਨਿਕਲਦਿਆਂ ਹੀ ਕਈ ਲੋਕ ਪੱਤਰੇ ਵਾਚ
ਜਾਂਦੇ ਹਨ। ਦੂਜੇ ਉੱਤੇ ਮੁਸੀਬਤ ਪੈਂਦਿਆਂ, ਸਬ ਖਿਸਕ ਜਾਂਦੇ ਹਨ। ਐਸੇ ਲੋਕ ਰੱਬ ਤੋਂ
ਵੀ ਨਹੀਂ ਡਰਦੇ। “ ਇਹ ਜੱਗ ਮਿੱਠਾ, ਅਗਲਾ ਕਿਨ੍ਹੇ ਡਿੱਠਾ। “ ਜਿੰਨਾ ਜੀਅ ਕਰੇ,ਲੁੱਟੀ ਜਾਣ ਲੋਕਾਂ ਨੂੰ ਦੋਨੇਂ ਹੱਥਾਂ
ਨਾਲ, ਸਬ ਪਰਾਇਆ ਮਾਲ ਆਪਣਾ ਹੀ ਹੈ। ਸਾਰੇ ਹੀ
ਬਾਪ ਹਨ। ਭਾਂਡੇ ਦਾ ਮੂੰਹ ਖੁੱਲ੍ਹਾ ਹੈ। ਕੁੱਤੇ ਨੂੰ ਸ਼ਰਮ ਚਾਹੀਦੀ ਹੈ। ਜਿਸ ਨਾਲ ਵਰਤਾ ਰੱਖਣਾ
ਹੈ। ਉਸ ਦਾ ਖ਼ਿਆਲ ਰੱਖਣਾ ਪੈਂਦਾ ਹੈ।
ਕੋਈ ਇਕੱਲਾ ਵੱਡਾ ਨਹੀਂ ਹੁੰਦਾ। ਰਲ ਕੇ ਚਲਣਾਂ ਪੈਂਦਾ ਹੈ। ਲੋਕ ਕੈਨੇਡਾ, ਅਮਰੀਕਾ ਬਾਹਰਲੇ ਦੇਸ਼ ਵਿੱਚ ਤਾਂ ਆ ਗਏ
ਹਨ। ਪਰ ਬਹੁਤੇ ਇੱਥੋਂ ਦੇ ਲੋਕਾਂ ਨਾਲ ਬਹੁਤ ਘਿਰਨਾ ਕਰਦੇ ਹਨ। ਆਪ ਦੇ ਦਿਨ ਤਿਉਹਾਰ ਤਾਂ ਢੋਲ
ਵਜਾ ਕੇ ਦੱਸਦੇ ਹਨ। ਦੂਜੇ ਬੰਦੇ ਦੀ ਖ਼ੁਸ਼ੀ ਅੱਖ ਦਾ ਤਿਣ ਲੱਗਦੀ ਹੈ। ਆਪਦੀ ਘਰ ਦੀ ਖ਼ੁਸ਼ੀ ਵਿੱਚ
ਤਾਂ ਸਾਰੇ ਹੱਸਦੇ ਹਨ। ਦੂਜੇ ਨੂੰ ਹੱਸਦੇ ਦੇਖ ਕੇ ਰੋਣ ਲੱਗਦੇ ਹਨ। ਜਿੰਨਾ ਨੂੰ ਮੈਰੀ ਕ੍ਰਿਸਮਿਸ
ਕਹਿਣ ਨਾਲ ਪੀੜ ਹੁੰਦੀ ਹੈ। ਉਹ ਕੈਨੇਡਾ, ਅਮਰੀਕਾ ਗੋਰਿਆਂ ਦੀ ਨੌਕਰ ਬਣ ਕਿਉਂ ਆਏ
ਹਨ? ਕਈ ਤਾਂ ਗੋਰਿਆਂ ਦਾ ਹਰ ਕੰਮ ਬਾਥਰੂਮ ਵੀ
ਸਾਫ਼ ਕਰਕੇ ਡਾਲਰ ਬਣਾਈ ਜਾਂਦੇ ਹਨ। ਗੋਰੇ-ਗੋਰੀਆਂ ਸਰੀਰ ਹੋਲਾ ਕਰਨ ਨੂੰ ਠੀਕ ਲੱਗਦੇ ਹਨ। ਕਿਸੇ
ਦਾ ਲਿਖਿਆ ਸੀ। ਕ੍ਰਿਸਚਨ ਗੁਰਦੁਆਰੇ ਦੀ ਦੇਗ ਨਹੀਂ ਖਾਂਦੇ। ਆਟਾ, ਘਿਉ, ਖੰਡ ਸਬ ਦੁਨੀਆ ਦੇ
ਲੋਕ ਖਾਂਦੇ ਹਨ। ਖਾਣ ਦੇ ਵੱਖਰੇ ਢੰਗ ਹਨ। ਉਹ ਗੱਲ ਹੋਰ ਹੈ। ਕਈਆਂ ਨੂੰ ਇਹ ਭਾਰੇ ਹੋਣ ਕਰਕੇ ਪਚਦੇ
ਨਹੀਂ ਹਨ।
Comments
Post a Comment