ਭਾਗ 16 ਲੋਕ ਸੇਵਾ ਮੇਰਾ ਧਰਮ ਹੈ ਜ਼ਿੰਦਗੀ
ਜੀਨੇ ਦਾ ਨਾਮ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੈਲੋ ਤੇ ਉਸ ਦੇ ਤਾਏ ਅਵਤਾਰ ਦਾ ਵਿਹੜਾ
ਸਾਂਝਾ ਸੀ। ਮਕਾਨ ਅਲੱਗ-ਅਲੱਗ ਸਨ। ਤਾਏ ਦਾ ਘਰ ਦੋ ਮੰਜ਼ਲਾਂ ਅੰਦਰ ਹੀ ਅੰਦਰ, ਵਿੱਘੇ ਜਿੰਨੇ ਥਾਂ ਵਿੱਚ ਛੱਤਿਆ ਹੋਇਆ ਸੀ। ਜਿੰਨਾ ਥੱਲੇ ਸੀ। ਉਨ੍ਹਾਂ ਹੀ ਉੱਤੇ
ਸੀ। ਇਸ ਦੇ ਘਰ ਵੱਡੇ-ਵੱਡੇ ਲੋਕ ਆਉਂਦੇ ਸਨ। ਲੋਕਾਂ ਦਾ ਮਾਲ ਖਾਣ ਵਾਲੇ ਠਾਣੇਦਾਰ, ਮੰਤਰੀਆਂ ਦੀ ਆਉਣੀ, ਜਾਣੀ ਸੀ। ਜਿਸ ਕੋਲ ਜ਼ਿਆਦਾ ਪੈਸਾ ਆ ਜਾਵੇ।
ਸਮਝੋਂ ਉਹ ਕਿਸੇ ਦਾ ਹੱਕ ਮਾਰ ਰਿਹਾ ਹੈ। ਇਕੱਲਾ ਬੰਦਾ ਮਿਹਨਤ ਦੀ ਕਮਾਈ ਕਰਕੇ, ਆਈ ਚਲਾਈ ਤਾਂ ਚਲਾ ਸਕਦਾ ਹੈ। ਪਰ ਹਰ ਰੋਜ਼ ਘਰ ਵਿੱਚ ਵੈਲੀ ਲੋਕਾਂ ਦਾ ਮੇਲਾ ਤੇ
ਭਾਂਤ-ਭਾਂਤ ਦੇ ਖਾਣਿਆਂ ਦਾ ਲੰਗਰ ਨਹੀਂ ਲਾ ਸਕਦਾ। ਐਸੇ ਕੰਮ ਦੋ ਨੰਬਰ ਦੀ ਕਮਾਈ ਵਾਲੇ ਕਰਦੇ ਹਨ।
ਕੈਲੋ ਦੇ ਵਿਆਹ ਤੇ ਆਏ ਰਿਸ਼ਤੇਦਾਰ ਅਜੇ ਘਰ ਹੀ ਸਨ। ਤਾਏ ਅਵਤਾਰ ਦੇ ਘਰ ਪੁਲਿਸ ਦੀਆਂ ਦੋ ਗੱਡੀਆਂ ਭਰ ਕੇ ਆ ਗਈਆਂ
ਸਨ। ਪੁਲਿਸ ਵਾਲਿਆਂ ਵਿੱਚ ਠਾਣੇਦਾਰ ਨਹੀਂ ਸੀ। ਉਹ ਤਾਏ ਦਾ ਯਾਰ ਸੀ। ਪੁਲਿਸ ਦੇ ਹੌਲਦਾਰ ਨੇ
ਕਿਹਾ, “ ਸਾਨੂੰ ਖ਼ਬਰ ਮਿਲੀ ਹੈ। ਤੁਹਾਡੇ ਘਰ ਭੁੱਕੀ ਦੀ
ਵਿੱਕਰੀ ਹੁੰਦੀ ਹੈ। “ ਅਵਤਾਰ ਨੇ ਕਿਹਾ, “ ਤੁਹਾਨੂੰ ਕਿਸੇ ਨੇ ਗ਼ਲਤ ਰਿਪੋਰਟ ਦਿੱਤੀ ਹੈ। ਮੈਂ ਐਸਾ ਕੰਮ ਨਹੀਂ ਕਰਦਾ। ਲੋਕ
ਸੇਵਾ ਧਰਮ ਹੈ। ਮੈਂ ਗੁਰਦੁਆਰੇ ਦਾ ਪਧਾਂਨ ਹਾਂ। “ ਹੌਲਦਾਰ ਅੱਖਾਂ ਵਿੱਚ ਹੱਸਦਾ ਬੋਲਿਆ, “ ਲੋਕ ਸੇਵਾ ਮੈਨੂੰ ਦਿਸ ਰਹੀ ਹੈ। ਆਪੇ ਮੰਨ ਜਾ।
ਮੇਰੇ ਕੋਲ ਬੰਦੇ ਬਹੁਤ ਹਨ। ਹੁਣੇ ਘਰ ਦੀ ਤਲਾਸ਼ੀ ਕਰ ਲੈਂਦੇ ਹਨ। “ “ ਹੌਲਦਾਰ ਜੀ ਠਾਣੇਦਾਰ ਸਾਹਿਬ ਆਪਣਾ ਦੋਸਤ ਹੈ। ਮੈਨੂੰ ਉਸ ਨਾਲ ਫ਼ੋਨ ਤੇ ਗੱਲ ਕਰ
ਲੈਣ ਦੇਵੋ। “ “ ਮੈਨੂੰ ਕਿਸੇ ਸਪਰਸ਼ ਦੀ ਲੋੜ ਨਹੀਂ ਹੈ। ਠਾਣੇਦਾਰ ਸਾਹਿਬ ਛੁੱਟੀ ਤੇ ਗਿਆ ਹੈ। ਜੋ
ਗੱਲ ਹੈ। ਮੇਰੇ ਨਾਲ ਕਰ ਸਕਦਾ ਹੈ। “ ਪਿਛਲੀ ਗੱਡੀ ਵਿੱਚੋਂ ਉੱਤਰ ਕੇ ਚਾਰ ਸਿਪਾਹੀ
ਆ ਗਏ। ਉਨ੍ਹਾਂ ਵਿੱਚੋਂ ਦੋ ਪੱਗ ਵਾਲੇ ਸਨ। ਦੋ ਮੋਨੇ ਭਈਏ ਜਿਹੇ ਲਗਦੇ ਸਨ। ਇੱਕ ਪੱਗ ਵਾਲੇ
ਸਿਪਾਹੀ ਨੇ ਕਿਹਾ, “ ਹੌਲਦਾਰ ਜੀ ਕੀ ਅਸੀਂ ਤਲਾਸ਼ੀ ਲਈਏ? ਸਾਰਾ ਮਾਲ ਬਾਥਰੂਮ ਵਿੱਚ ਹੈ। “ ਮੋਨੇ ਨੇ ਕਿਹਾ,
“ ਮੈਂ ਆਪਨੇ ਸਾਥੀ ਕੋ ਲੈ ਕਰ, ਛੱਤ ਪੇ ਜਾਤਾਂ ਹੂੰ। ਪੱਕਾ ਪਤਾ ਹੈ। ਬਾਥਰੂਮ ਕੀ ਛੱਡ ਪਰ ਮਾਲ ਹੈ। “ ਅਵਤਾਰ ਦਾ ਅੰਦਰ ਕੰਬ ਗਿਆ। ਮਾਲ ਉੱਥੇ ਹੀ ਸੀ।
ਉਸ ਨੇ ਕਿਹਾ, “ ਹੌਲਦਾਰ ਜੀ 50 ਕੁ ਹਜ਼ਾਰ ਰੁਪਿਆਂ ਲੈ ਕੇ ਗੱਲ ਤੇ ਮਿੱਟੀ ਪਾਵੋ। ਤੁਸੀਂ ਆਪਣਾ
ਚਾਹ ਪਾਣੀ ਦੱਸੋ। “ “ ਅੱਛਾ ਜੀ ਮੈਨੂੰ ਪਤਾ ਹੈ, ਬੋਰੀਆਂ ਵੀ ਅੰਦਰ ਤਿੰਨ ਹਨ। 60 ਹਜ਼ਾਰ ਰੁਪਿਆਂ ਇਸੇ ਸਮੇਂ ਗੱਡੀ ਵਿੱਚ ਰੱਖ ਦੇ।
ਤੇਰਾ ਮਾਲ ਨਹੀਂ ਫੜਦੇ। ਜੇ ਖਾਣ ਵਾਲੇ ਖ਼ਰੀਦੀ ਜਾਂਦੇ ਹਨ। ਵੇਚੀ ਚੱਲ, ਸਾਡਾ ਕੀ ਜਾਂਦਾ ਹੈ? ਅੱਗੇ ਨੂੰ ਬਚ ਕੇ, ਹਨੇਰੇ, ਸਵੇਰੇ ਐਸਾ ਕੰਮ ਕਰੀਦਾ ਹੈ। ਇਹ ਉੱਪਰੋਂ
ਹੁਕਮ ਆਇਆ ਹੈ। ਕਿੱਲੋ ਕੁ ਭੁੱਕੀ ਤੇਰੇ ਕਿਸੇ ਭਈਏ ਸਿਰ ਪਾ ਦਿੰਦੇ ਹਾਂ। ਜਦੋਂ ਅਸੀਂ ਆਪ ਤਰੀਕ
ਤੇ ਨਾਂ ਗਏ। ਆਪੇ ਦੋ ਤਰੀਕਾ ਵਿੱਚ ਕੇਸ ਰਫ਼ਾ-ਦਫ਼ਾ ਹੋ ਕੇ ਫ਼ੈਸਲਾ ਹੋ ਜਾਵੇਗਾ। “ ਗੁਰਦੁਆਰੇ ਦੀ ਗੋਲਕ ਦੇ ਪੈਸੇ ਘਰ ਹੀ ਪਏ ਸਨ। ਉਨ੍ਹਾਂ ਵਿੱਚੋਂ ਅਵਤਾਰ ਨੇ,
ਪੈਸੇ ਗੱਡੀ ਵਿੱਚ ਰੱਖਦੇ ਹੋਏ ਕਿਹਾ, “ ਹੌਲਦਾਰ ਜੀ ਇਹ ਚੱਕੋਂ ਆਪਦੇ ਪੈਸੇ ਇੱਕ ਗੱਲ ਦੱਸਦੇ ਜਾਵੋ। ਮੇਰੀ ਚੁਗ਼ਲੀ ਕਰਨ ਵਾਲਾ ਕੌਣ ਹੈ? “ “ ਤੇਰੇ ਯਾਰ ਠਾਣੇਦਾਰ ਸਾਹਿਬ ਦਾ ਹੀ ਕੰਮ ਹੈ। ਉਹ ਦੂਜੀ ਗੱਡੀ ਵਿੱਚ ਨਾਕਾ ਲਾਈ ਮੋੜ ਤੇ ਖੜ੍ਹਾ ਹੈ। ਇੰਨਾ ਪੈਸਿਆਂ
ਵਿੱਚੋਂ ਨਾਲੇ ਹਿੱਸਾ ਉਡੀਕ ਰਿਹਾ ਹੈ। ਸਾਨੂੰ ਪਤਾ ਸੀ। ਤੂੰ ਪੈਸੇ ਦੇ ਦੇਣੇ ਹਨ। ਤਾਂਹੀ ਤਾਂ
ਤੁਹਾਡੀ ਭਤੀਜੀ ਦੇ ਵਿਆਹ ਵਿੱਚ ਪੰਗਾ ਲਿਆ ਹੈ। ਸ਼ੁਕਰ ਕਰ ਅਸੀਂ ਸੱਜਰੇ ਜਮਾਈ ਬੈਠੇ ਤੋਂ ਨਹੀਂ ਆਏ।
ਯਾਰਾਂ ਦੀ ਇੱਜ਼ਤ ਦਾ ਵੀ ਖ਼ਿਆਲ ਰੱਖਣਾ ਪੈਂਦਾ ਹੈ।
“ “ ਰਾਤ ਤਾਂ ਉਸ ਨੂੰ ਮੈਂ ਮੁਫ਼ਤ ਵਿੱਚ 5 ਕਿੱਲੋ
ਫੁਕੀ ਦਿੱਤੀ ਹੈ। “ “ ਜਿੱਥੋਂ ਤੂੰ ਪਾ ਕੇ ਦਿੱਤੀ ਹੈ। ਉਸ ਨੇ ਸਬ
ਦੇਖਿਆ ਹੈ। ਇੰਨੇ ਕੁ ਨਾਲ ਐਡੀ ਗੋਗੜ ਨਹੀਂ ਭਰਦੀ। ਅੱਗੇ ਨੂੰ ਖ਼ਿਆਲ ਰੱਖੀ। ਜੋ ਕੰਮ ਕਰਨਾ ਹੈ।
ਖੱਬੇ ਹੱਥ ਨੂੰ ਵੀ ਸੱਜੇ ਹੱਥ ਦਾ ਪਤਾ ਨਾਂ ਲੱਗੇ। ਕੀ ਕੀਤਾ ਹੈ? ਚੰਗੇ ਬਿਜ਼ਨਸ ਮੈਨ ਬਣਨ ਦੇ ਵੀ ਕੁੱਝ ਰੂਲ ਹਨ। ਪੁਲੀਸ ਵਾਲਿਆਂ ਤੇ ਬਿਜ਼ਨਸ ਵਿੱਚ
ਯਾਰੀ ਰਿਸ਼ਤੇਦਾਰੀ ਨਹੀਂ ਦੇਖੀ ਜਾਂਦੀ, ਸੁਰਤ ਪੈਸੇ ਵੱਲ ਹੁੰਦੀ ਹੈ। “ ਹੌਲਦਾਰ ਨੇ ਪੁਲੀਸ ਵਾਲਿਆਂ ਨੂੰ ਗੱਡੀਆਂ ਵਿੱਚ ਜਾਣ ਦਾ ਇਸ਼ਾਰਾ ਕੀਤਾ। ਉਹ
ਗੱਡੀਆਂ ਵਿੱਚ ਧੂੜਾ ਫੱਕਦੇ ਚੱਲੇ ਗਏ। ਹੌਲਦਾਰ ਨੇ ਸਾਰੇ ਪੈਸੇ ਠਾਣੇਦਾਰ ਨੂੰ ਫੜਾ ਦਿੱਤੇ। ਹੋਰ
ਕਿਹੜਾ ਸਰਕਾਰੀ ਖਾਤੇ ਵਿੱਚ ਜਮਾਂ ਕਰਾਉਣੇ ਸਨ? ਠਾਣੇਦਾਰ ਨੇ
ਪੈਸਿਆਂ ਵਾਲਾ ਬੈਗ ਫੜਿਆ। ਚਾਰਾਂ ਨੂੰ ਹੱਥ ਵਿੱਚ
ਆਏ ਨੋਟ ਵੰਡ ਦਿੱਤੇ। ਉਨ੍ਹਾਂ ਨੂੰ ਨਾਕੇ ਤੇ ਖੜ੍ਹਾ ਕੇ, ਆਪ ਘਰ ਨੂੰ ਚਲਾ ਗਿਆ।
Comments
Post a Comment