ਭਾਗ 45 ਤੁਸੀਂ ਹੀ ਦੱਸੋ ਬੰਦਾ ਕੀ ਕਰੇ?ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ  satwinder_7@hotmail.com

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਅਤੇ 1000 ਰੁਪਏ ਦੇ ਨੋਟਾਂ ਨੂੰ 9 ਨਵੰਬਰ ਦੀ ਰਾਤ ਤੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ। ਹੁਣ ਏਟੀਐਮ ਚੋਂ 2000 ਰੁਪਏ ਰੋਜ਼ਾਨਾ ਕਢਵਾਏ ਜਾ ਸਕਣਗੇ। ਬੈਂਕ ਖਾਤਿਆਂ ਵਿੱਚੋਂ ਇੱਕ ਦਿਨ ਵਿੱਚ 10 ਹਜ਼ਾਰ ਰੁਪਏ ਤਕ ਹਫ਼ਤੇ ਵਿੱਚ 20 ਹਜ਼ਾਰ ਰੁਪਏ ਹੀ ਕਢਵਾਏ ਜਾ ਸਕਣਗੇ। ਭਾਰਤ ਦੇ ਪ੍ਰਧਾਨ ਨੇ ਕਿਹਾ ਕਿ 500 ਅਤੇ 1000 ਰੁਪਏ ਦੇ ਨੋਟ ਰੱਦੀ ਹੋ ਗਏ ਹਨ। ਮੋਦੀ 500 ਅਤੇ 2000 ਰੁਪਏ ਦੇ ਨਵੇਂ ਨੋਟ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਕੁੱਝ ਜਿਊਲਰਜ਼ ਰਾਤ ਨੂੰ ਵੀ ਆਪਣੇ ਸ਼ੋਅਰੂਮ ਖੋਲ੍ਹ ਕੇ ਸਾਮਾਨ ਵੇਚਿਆ, 30-40 ਹਜ਼ਾਰ ਰੁਪਏ ਦਾ 10 ਗਰਾਮ ਵਿਕਣ ਵਾਲਾ ਸੋਨਾ ਕਰੀਬ 45-60 ਹਜ਼ਾਰ ਰੁਪਏ ਤਕ ਵੇਚਿਆ ਗਿਆ। ਲੋਕਾਂ ਨੇ ਸੋਨੇ ਦੀ ਖ਼ਰੀਦਣ ਨੂੰ ਸੁਰੱਖਿਅਤ ਸਮਝਿਆ, ਸੋਨਾ ਆਊਟ ਆਫ਼ ਸਟਾਕ ਹੋ ਗਿਆ। ਸੋਨਾ ਅੰਤਰਰਾਸ਼ਟਰੀ ਟਰੇਡ ਕਰੰਸੀ ਹੈ। ਲੋਕ ਚਾਂਦੀ ਖ਼ਰੀਦਣ ਲੱਗ ਪਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਧੀ ਰਾਤ ਤੋਂ 500 ਅਤੇ 1000 ਦੇ ਕਰੰਸੀ ਨੋਟ ਬੰਦ ਕਰਨ ਦੇ ਐਲਾਨ ਬਾਅਦ ਦੇਸ਼ ਭਰ ਵਿੱਚ ਏਟੀਐਮ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਕਤਾਰਾਂ ਦਿਸੀਆਂ।

ਮੰਤਰੀ ਤੇ ਉਨ੍ਹਾਂ ਦੇ ਪਿੱਠੂਆ ਕੋਲ ਜੋ ਕਾਲਾ ਧੰਨ ਤੇ ਜਨਤਾ ਦੀ ਕਮਾਈ ਨਾਲ ਬਣਾਈਆਂ ਪਰਪਾਟੀ ਹਨ। ਉਹ ਜਨਤਾ ਵੀ ਜਾਣਦੀ ਹੈ। ਮੰਤਰੀਆਂ ਨੂੰ ਕੋਈ ਹੱਥ ਨਹੀਂ ਪਾਉਂਦਾ। ਸੇਰ ਦੀ ਪੂਛ ਨੂੰ ਕੋਈ ਨਹੀਂ ਛੇੜ ਸਕਦਾ। ਜੰਗਲ ਪੂਰੇ ਨੂੰ ਅੱਗ ਲਾਉਣੀ ਸੌਖੀ ਹੈ। ਉਹ ਗੱਲ ਭਾਰਤ ਦੇ ਪ੍ਰਧਾਨ ਮੰਤਰੀ ਨੇ ਕੀਤੀ ਹੈ। ਰਾਤ ਦੇ ਹਨੇਰੇ ਵਿੱਚ ਤੀਰ ਮਾਰ ਕੇ ਪੂਰੀ ਦੁਨੀਆ ਅੰਨ੍ਹੀ ਕਰ ਦਿੱਤੀ ਹੈ। ਕੀ ਭਾਰਤ ਦੇ ਪ੍ਰਧਾਨ ਮੰਤਰੀ ਇਹ ਪਤਾ ਹੈ? ਮੰਤਰੀਆਂ ਦੇ ਪਰਿਵਾਰ ਦੂਜੇ ਸ਼ਹਿਰ ਵਿੱਚ ਜਾਣ ਲਈ ਹੈਲੀਕਾਪਟਰ ਕਿਹੜੇ ਕਾਲੇ ਧੰਨ ਨਾਲ ਚਲਾਉਂਦੇ ਹਨ? ਵੋਟਾਂ ਵੇਲੇ ਨਸ਼ੇ ਵੋਟਰਾਂ ਤੱਕ ਮੰਤਰੀ, ਸਰਪੰਚ, ਪੁਲਿਸ ਵਾਲੇ ਕਿਵੇਂ ਸਪਲਾਈ ਕਰਦੇ ਹਨ? ਮੰਤਰੀਆਂ ਵਾਂਗ ਜਨਤਾ ਕੋਲ 500, 1000 ਦੇ ਨੋਟ ਹਰਾਮ ਦੀ ਕਮਾਈ ਨਹੀਂ ਹੈ। ਕੀ 500, 1000 ਦੇ ਨੋਟ ਕਾਲਾ ਧੰਨ ਹੀ ਹਨ। ਬਹੁਤ ਲੋਕਾਂ ਨੇ ਇਹ ਮਿਹਨਤ ਨਾਲ ਕਮਾਏ ਹੋਏ ਹਨ। ਰੋਜਾਨਾਂ ਲੋੜਾਂ ਲਈ ਘਰ ਦੇ ਅੰਦਰ ਹੀ ਰੱਖੇ ਹੋਏ ਹਨ।

ਪੂਰੇ ਭਾਰਤ ਵਿੱਚ ਹਾਹਾਕਾਰ ਮੱਚ ਗਈ ਸੀ। ਜਦੋਂ ਪ੍ਰਧਾਨ ਮੰਤਰੀ ਭਾਰਤ ਵਿੱਚ 500, 1000 ਦੇ ਨੋਟਾਂ ਤੇ ਮਿਥੀ ਤਰੀਕ ਪਿੱਛੋਂ ਪਾਬੰਦੀ ਲਗਾਉਣ ਬਾਰੇ ਅਲੈਨ ਹੋ ਚੁੱਕਾ ਸੀ। ਅਚਾਨਕ ਇਸ ਫ਼ੈਸਲੇ ਨੇ ਲੋਕਾਂ ਵਿੱਚ ਬੇਚੈਨੀ ਮਚਾ ਦਿੱਤੀ। ਕਿਸੇ ਕੰਮ-ਕਾਰਜ ਲਈ ਰੱਖੀ ਜ਼ਿਆਦਾ ਵੱਡੀ ਰਕਮ ਵਿੱਚ ਵੱਡੇ ਨੋਟ ਹੀ ਤਾਂ ਹੁੰਦੇ ਹਨ। ਕਈ ਐਸੇ ਵੀ ਲੋਕ ਹਨ। ਜੋ ਨੋਟ ਘਰ ਹੀ ਰੱਖ ਲੈਂਦੇ ਹਨ। ਬੈਂਕ ਜਾਂਦੇ ਹੀ ਨਹੀਂ। ਐਸੇ ਵੀ ਬੰਦੇ ਹਨ। ਜਿਸ ਨੇ ਕਦੇ ਬੈਂਕ ਵਿੱਚ ਖਾਤਾ ਹੀ ਨਹੀਂ ਖੁਲ੍ਹਾਇਆ। ਕਈ ਐਸੀਆਂ ਵੀ ਔਰਤਾਂ ਹੁੰਦੀਆਂ ਹਨ। ਲੋੜ ਸਮੇਂ ਖ਼ਾਲੀ ਪੱਲਾ ਝਾੜ ਦਿੰਦੀਆਂ ਹਨ। ਕਈ ਐਸੇ ਵੀ ਬੰਦੇ ਹਨ। ਖ਼ਾਸ ਕਰਕੇ ਔਰਤਾਂ ਮਹੀਨੇ ਦੇ ਖ਼ਰਚੇ ਵਿਚੋਂ ਵੀ ਬੱਚਤ ਕਰਦੇ ਹਨ। ਫਿਰ ਉਸ ਬੱਚਤ ਦੇ ਪੈਸਿਆਂ ਦਾ ਵੱਡੇ ਨੋਟ 500, 1000 ਦੇ ਵਟਾ ਕੇ ਘਰ ਰੱਖ ਲੈਂਦੇ ਹਨ। ਐਸੇ ਪੈਸੇ ਖ਼ੁਸ਼ੀ ਗ਼ਮੀ ਵਿਚ ਔਰਤਾਂ ਹੀ ਘਰੋਂ ਕੱਢ ਕੇ ਦੇ ਦਿੰਦੀਆਂ ਹਨ। ਅੱਜ ਕਲ ਤਾਂ ਕਰਜ਼ਾ ਲੈਣ ਦੇ ਚੱਕਰ ਵਿੱਚ ਲੋਕ ਬੈਂਕ ਜਾਣ ਲੱਗ ਗਏ ਹਨ। ਸਗੋਂ ਕਈ ਐਸੇ ਵੀ ਹਨ, ਘਰ ਜ਼ਮੀਨ ਉੱਤੇ ਵੀ ਕਰਜ਼ੇ ਲਈ ਜਾਂਦੇ ਹਨ। ਦੁਨੀਆ ਵਿੱਚ ਬੰਦੇ ਬਹੁਤ ਤਰਾਂ ਦੇ ਹਨ। ਕਈ ਦਾਦੇ, ਪਿਉ ਦੀ ਜ਼ਮੀਨ ਵੇਚ ਕੇ ਖਾ ਰਹੇ ਹਨ। ਉਨ੍ਹਾਂ ਕੋਲ 500, 1000 ਦੇ ਨੋਟ ਕਿਥੋਂ ਹੋਣੇ ਹਨ?

ਏਟੀਐਮ ਜਲਦੀ ਹੀ ਖਾਲੀ ਹੋ ਜਾਂਦੀਆਂ ਹਨ। ਹਰ ਮੂਹਰੇ ਬੈਂਕਾਂ ਵਿੱਚ ਭੀੜ ਲੱਗੀ ਹੈ। ਕਰਮਚਾਰੀ ਬੈਂਕਾਂ ਬੰਦ ਕਰੀ ਬੈਠੇ ਹਨ। ਬੈਂਕਾਂ ਕੋਲ ਇੰਨਾ ਕੈਸ਼ ਰੁਪਿਆ ਨਹੀਂ ਹੈ। ਬੈਂਕਾਂ 8, 10 ਵਜੇ ਖੁੱਲਣ ਦੀ ਬਜਾਏ ਪੂਰਾ ਦਿਨ ਬੰਦ ਹੀ ਰਹਿੰਦੇ ਹਨ। ਬੈਂਕਾਂ ਅੱਗੇ ਪੁਲਿਸ ਤੇ ਸਕਾਊਟੀ ਵਾਲੇ ਕਿਸੇ-ਕਿਸੇ ਜਾਣ ਪਛਾਣ ਵਾਲਿਆਂ ਨੂੰ ਅੰਦਰ ਬੈਂਕ ਵਿੱਚ ਜਾਣ ਦਿੱਤਾ ਜਾਂਦਾ ਹੈ। ਲੋਕ ਭੁੱਖੇ-ਪਿਆਸੇ ਬੈਂਕਾਂ ਅੱਗੇ ਖੜ੍ਹੇ ਹਨ। ਲੋਕ ਪਿਸ਼ਾਬ ਵੀ ਰੋਕੀ ਖੜ੍ਹੇ ਹਨ। ਬਈ ਕਿਤੇ ਬਾਰੀ ਨਾ ਕੱਟੀ ਜਾਵੇ। ਕਈ ਮਰਦ-ਔਰਤਾਂ ਤਾਂ ਛੋਟੇ ਬੱਚਿਆਂ ਨੂੰ ਨਾਲ ਲਈ ਖੜ੍ਹੇ ਹਨ। ਦੇਸ਼ ਦੀ ਜਨਤਾ ਔਰਤਾਂ, ਛੋਟੇ ਬੱਚਿਆਂ ਨੂੰ ਸੜਕ ਤੇ ਖੜ੍ਹਾ ਦਿੱਤਾ। ਇਹ ਕੈਸਾ ਪ੍ਰਧਾਨ ਮੰਤਰੀ ਹੈ। ਐਸਾ ਦੇਸ਼ ਦਾ ਹਾਲ ਤਾਂ ਛੜੇ ਪ੍ਰਧਾਨ ਮੰਤਰੀਆਂ ਨੇ ਵੀ ਭਾਰਤ ਦਾ ਨਹੀਂ ਕੀਤਾ। ਅਜੇ ਇਹ ਪ੍ਰਧਾਨ ਮੰਤਰੀ ਗ਼ਰੀਬ ਪਰਿਵਾਰ ਵਿਚੋਂ ਹੈ। ਪਬਲਿਕ ਦੇ ਆਮ ਜੀਵਨ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ। ਦੁਨੀਆ ਵਿੱਚ ਬਹੁਤ ਸਾਰੇ ਲੋਕਾਂ ਨੇ ਵਿਆਹ ਕਰਨਾ ਹੈ। ਉਸ ਨੂੰ ਪੈਸੇ ਚਾਹੀਦੇ ਹਨ। ਟੈਂਟ, ਹਲਵਾਈ ਤੇ ਹੋਰ ਭੁਗਤਾਨ ਕਰਨੇ ਹੁੰਦੇ ਹਨ। ਕੋਈ ਵੀ ਡਰਦਾ 500, 1000 ਦੇ ਨੋਟ ਨਹੀਂ ਲੈ ਰਿਹਾ। ਹਰ ਇੱਕ ਨੂੰ ਪਤਾ ਹੈ। 500, 1000 ਦੇ ਨੋਟ ਅੱਗੇ ਚਲਾਉਣ ਤੇ ਬੈਂਕ ਵਿੱਚ ਜਮਾ ਕਰਾਉਣ ਵਿੱਚ ਪ੍ਰੇਸ਼ਾਨੀ ਹੋਵੇਗੀ। ਕੋਈ ਵੀ ਕਿਸੇ ਬੰਦੇ ਦਾ ਕੋਈ ਬਿਮਾਰ ਹੈ। ਇਲਾਜ ਕਰਾਉਣ ਲਈ ਕੋਈ ਡਾਕਟਰ 500, 1000 ਦੇ ਨੋਟ ਨਹੀਂ ਲੈ ਰਿਹਾ। ਬੈਂਕਾਂ ਵਿੱਚ ਲੋਕ ਪੈਸਾ ਜਮਾਂ ਕਰਾਉਣ ਤੇ ਕਢਾਉਣ ਨੂੰ ਇੱਕ ਦੂਜੇ ਨੂੰ ਧੱਕੇ ਮਾਰ ਰਹੇ ਹਨ। ਕਈ ਬੰਦੇ ਤਾਂ ਮਰ ਗਏ ਹਨ। 500/1000 ਦੇ ਨੋਟ ਬੰਦ ਹੋਣ ਕਰਕੇ ਬਾਹਰਲੇ ਦੇਸ਼ਾਂ ਤੋਂ ਭਾਰਤ ਘੁੰਮਣ ਆਏ ਸੈਲਾਨੀ ਪਰੇਸ਼ਾਨ ਹਨ। 500,1000 ਦੇ ਨੋਟਾਂ ਨੇ ਪੈਟਰੋਲ ਪੰਪਾਂ ਤੇ ਵੀ ਭੀੜਾਂ ਲਾਈਆਂ ਹਨ। ਛੁੱਟਾਂ ਨਾ ਹੋਣ ਕਰਕੇ ਲੋਕ ਖੱਜ਼ਲ-ਖੁਆਰ ਹੋਏ। ਕੋਇ ਨੌਕਰੀਆਂ, ਮਜ਼ਦੂਰੀ ਛੱਡ ਕੇ ਬੈਂਕਾਂ ਮੂਹਰੇ ਖੜ੍ਹੇ ਹਨ। ਬਾਰੀ ਨਹੀਂ ਆ ਰਹੀ।  

ਕੀ ਪ੍ਰਧਾਨ ਮੰਤਰੀ ਨੇ ਇਹ ਕੀ ਦੇਸ਼ ਵਾਸੀਆਂ ਦੀ ਮਦਦ ਕੀਤੀ ਹੈ? ਕੀ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਪ੍ਰੇਸ਼ਾਨ ਹੀ ਕੀਤਾ ਹੈ? ਇਸ ਦਾ ਜੁਆਬ ਆਉਣ ਵਾਲੀਆਂ ਚੋਣਾ ਵਿੱਚ ਆ ਜਾਵੇਗਾ। ਵੈਸੇ ਜਿੰਨਾ ਕੋਲ ਕਾਲਾ ਧੰਨ ਹੈ। ਉਨ੍ਹਾਂ ਅਮੀਰਾਂ ਜਾਂਦਿਆਂ ਨੂੰ ਪਹਿਲਾਂ ਹੀ ਖ਼ਬਰ ਕਰ ਦਿੱਤੀ ਸੀ। ਕਿਸੇ ਮੰਤਰੀ ਨੇ ਕਾਲਾ ਧੰਨ ਛਪਾਉਣ ਨੂੰ ਭੱਜ ਨੱਠ ਨਹੀਂ ਕੀਤੀ। ਦੁਨੀਆ ਜਾਣਦੀ ਹੈ। ਮੰਤਰੀਆਂ ਕੋਲ ਕਿੰਨਾ ਧੰਨ, ਜਾਇਦਾਦ, ਟਰਾਂਸਪੋਰਟ ਹਨ। ਤਾਂ ਹੀ ਤਾਂ ਕਹਿੰਦੇ ਹਨ। ਇਹ ਦੁਨੀਆ ਦਮੂਹੀ ਹੈ। ਤੁਸੀਂ ਹੀ ਦੱਸੋ ਬੰਦਾ ਕੀ ਕਰੇ?ਸੈਂਕੜੇ ਲੋਕ 8 ਨਵੰਬਰ 2016 ਤੋਂ ਹੀ ਦਿਨਾਂ ਦੇ ਬੈਂਕਾਂ ਮੂਹਰੇ ਖੜ੍ਹੇ ਹਨ। ਬੈਂਕ ਵਿੱਚ ਅਂਮ ਜਨਤਾ ਲਈ 500, 1000 ਦੇ ਨੋਟਾਂ ਨੂੰ ਬੰਦ ਕਰਕੇ, ਕੀ ਦੇਸ਼ ਵਿੱਚ ਖੁਸ਼ਆਲੀ ਆਉਣ ਵਾਲੀ ਹੈ? ਲੋਕਾਂ ਦੇ ਬਿਜਨਸ ਬੰਦ ਹੋ ਗਏ ਹਨ। ਲੋਕਾਂ ਦੇ ਕੰਮ ਛੁੱਟ ਗਏ ਹਨ। ਲੋਕ ਭੁੱਖੇ ਮਰ ਰਹੇ ਹਨ। 500, 1000 ਦੇ ਨੋਟ ਕੋਈ ਬਿਜਨਸ ਵਾਲਾ ਲੈਣ ਲਈ ਤਿਆਰ ਨਹੀਂ ਹੈ। 2000 ਦੇ ਨੋਟ ਨੂੰ ਬੁਰਕ ਥੋੜੀ ਮਾਰਨਾ ਹੈ। ਇਸ ਦਾ ਛੁੱਟਾ ਕੌਣ ਦੇਵੇਗਾ? ਘਰਵਾਲੀਆਂ ਤੇ ਮੰਤਰੀਆਂ ਦੀਆਂ ਸਰਕਾਰਾਂ ਅੱਤ ਹਨ। ਘਰ ਦੀਆਂ ਔਰਤਾਂ ਤੇ ਮੰਤਰੀਆਂ ਦਾ ਵੀ ਜੁਆਬ ਨਹੀਂ ਹੈ। ਕੋਈ ਕਿਸੇ ਦੇ ਦਿਲ ਦਾ ਭੇਤ ਨਹੀਂ ਪਾ ਸਕਦਾ।

ਕੈਲੋ ਵੀ ਸਾਰੇ ਪਰਿਵਾਰ ਨਾਲ ਕੈਨੇਡਾ ਤੋਂ ਭਾਰਤ ਗਈ ਹੋਈ ਸੀ। ਰਿੱਕੀ ਦਾ ਵਿਆਹ ਕਰਨਾ ਸੀ। ਕੈਨੇਡਾ, ਅਮਰੀਕਾ ਤੇ ਬਾਹਰਲੇ ਦੇਸ਼ਾਂ ਵਾਲਿਆਂ ਲਈ ਮੁੰਡੇ, ਕੁੜੀਆਂ ਵਾਲੇ ਰਿਸ਼ਤੇ ਲਈ ਪਿਛੇ-ਪਿਛੇ ਫਿਰਦੇ ਹਨ। ਰਿੱਕੀ ਨੂੰ ਕੁੜੀ ਲੱਭ ਗਈ ਸੀ। ਜਿਉਂ ਹੀ ਵਿਆਹ ਰਖਿਆ। ਮੋਦੀ ਨੇ 500, 1000 ਦੇ ਨੋਟਾਂ ਤੇ ਪਬੰਧੀ ਲਾ ਦਿੱਤੀ। ਪੈਲਿਸ, ਟੈਕਸੀਆਂ ਵਾਲੇ ਵੀ 500, 1000 ਦੇ ਨੋਟ ਨਹੀਂ ਲੈਂਦੇ। ਹਲਵਾਈ ਵੀ ਨਵੇਂ 2000 ਦੇ ਨੋਟ ਭਾਲਦੇ ਸਨ। ਘਰ ਦੇ ਵਿੱਚ ਹੀ ਪੁਰਾਣੇ ਰਿਵਾਜ ਮੁਤਾਬਿਕ ਰਿੱਕੀ ਵਿਆਹ ਕੀਤਾ ਗਿਆ। ਕੁੜੀ ਵਾਲਿਆਂ ਤੇ ਕੈਲੋ ਦੇ ਘਰ ਪਿੰਡ ਵਾਲਿਆਂ ਨੂੰ ਖਾਣਾ ਪਕਾਉਣ ਦੀ ਮਦਦ ਕੀਤੀ। ਬਰਾਤ ਲਈ ਕਾਰਾਂ ਵੀ ਪਿੰਡ ਵਿਚੋਂ ਲੋਕਾਂ ਨੇ ਸਹਾਇਤਾ ਕਰ ਦਿੱਤੀ ਸੀ। ਥੋੜ੍ਹੀ ਜਿਹੀ ਮਿਹਨਤ ਕਰਨ ਨਾਲ ਸਗੋਂ ਥੋੜੇ ਖ਼ਰਚੇ ਨਾਲ ਸਰ ਗਿਆ। ਪ੍ਰੇਸ਼ਾਨੀ ਵੀ ਬਹੁਤ ਹੋਈ। ਰਿੱਕੀ ਕੈਲੋ ਦੀ ਮਾਂ ਨੇ ਵੀ ਰਿੱਕੀ ਦੇ ਵਿਆਹਾਂ ਵਿੱਚ ਲੋੜ ਸਮੇਂ ਘਰੋਂ ਹੀ ਬਹੁਤ ਸਾਰੇ ਖ਼ਰਚੇ ਪੂਰੇ ਕੀਤੇ ਸਨ। ਰਿਸ਼ਤੇਦਾਰਾਂ ਨੂੰ ਦੇਣ-ਲੈਣ ਵੀ ਘਰੋਂ ਕੀਤਾ ਸੀ। ਭਰਜਾਈਆਂ ਨੂੰ 500 ਦੇ ਨੋਟ ਕੱਢ-ਕੱਢ ਦਿੱਤੇ ਸਨ। ਰਿਸ਼ਤੇਦਾਰ 500, 1000 ਦੇ ਨੋਟ ਲੈ ਕੇ ਖੁਸ਼ ਨਹੀਂ ਸਨ।

 

 

 

Comments

Popular Posts