ਭਾਗ 35 ਸਰਕਾਰੀ ਕਰਮਚਾਰੀਆਂ, ਪੁਲੀਸ ਵਾਲਿਆਂ ਦਾ ਧੰਦਾ ਚੱਲਦਾ ਹੀ ਜਨਤਾ ਦੀਆਂ ਜੇਬਾਂ ਵਿੱਚੋਂ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਗਰਮੀ ਨਾਲ ਦਿਨ ਰਾਤ ਪਸੀਨੇ ਛੁੱਟ ਰਹੇ ਸਨ। ਸਾਹ ਲੈਣਾ ਵੀ ਮੁਸ਼ਕਲ ਸੀ। ਗਰਮੀਆਂ ਨੂੰ ਲੋਕ ਠੰਢੀਆਂ ਥਾਵਾਂ ਵੱਲ ਭੱਜਦੇ ਹਨ। ਪ੍ਰੇਮ ਦੀ ਕੈਨੇਡਾ ਜਾਣ ਦੀ ਤਰੀਕ ਆ ਗਈ ਸੀ। ਵਿਆਹ ਜਿੰਨੇ ਰਿਸ਼ਤੇਦਾਰ ਮਿਲਣ ਲਈ ਇਕੱਠੇ ਹੋ ਗਏ ਸਨ। ਇੰਨਾ ਨੂੰ ਹੀ ਪੰਜਾਬੀ ਕਹਿੰਦੇ ਹਨ। ਇਕੱਠੇ ਹੋਣ ਦਾ ਬਹਾਨਾ ਚਾਹੀਦਾ ਹੈ। ਪੰਜਾਬ ਵਿੱਚ ਸਾਰੇ ਵਿਹਲੇ ਹੀ ਹਨ। ਕੰਮ ਵੱਲ ਕਿਸੇ ਦੀ ਰੁਚੀ ਨਹੀਂ ਹੈ। ਪੰਜਾਬੀ ਤਾਂ ਫੇਰੇ-ਤੋਰੇ ਜੋਗੇ ਹੋ ਰਹਿ ਗਏ ਹਨ। ਭਈਏ ਖੇਤਾਂ ਤੇ ਘਰਾਂ ਵਿੱਚ ਕੰਮ ਕਰਦੇ ਹਨ। ਉਹੀ ਘਰ-ਮਾਲ ਡੰਗਰ ਸੰਭਾਲਦੇ ਹਨ। ਜੱਟ ਮੌਜ ਮੇਲੇ ਤੇ ਪੈਲੇਸ ਦੇ ਪ੍ਰੋਗਰਾਮ ਦੇਖਦੇ ਫਿਰਦੇ ਹਨ। ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਇੰਨੀ ਕੁ ਸੁੰਗੜ ਕੇ ਰਹਿ ਗਈ ਹੈ। ਪਹਿਨ-ਪੱਚਰ ਕੇ ਦਾਅਵਤਾਂ ਉੱਤੇ ਢੇਰੀ ਹੋ ਗਏ ਹਨ। ਵਿਹਲੇ ਲੋਕ ਹਰ ਰੋਜ਼ ਨਵੇਂ ਪ੍ਰੋਗਰਾਮ ਤੇ ਜਾਣ ਲਈ ਤਿਆਰ ਬੈਠੇ ਹੁੰਦੇ ਹਨ। ਪੰਜਾਬੀ ਇਸੇ ਨੂੰ ਲਾਈਫ਼-ਸਟਾਈਲ ਸਮਝਣ ਲੱਗ ਗਏ ਹਨ। ਸਹੀਂ ਅਸਲੀ ਜੀਵਨ ਜਿਉਣਾ ਛੱਡ ਕੇ, ਫ਼ਿਲਮੀ ਢੰਗ ਨਾਲ ਸਜ-ਧਜ ਕੇ ਰਹਿੰਦੇ ਹਨ। ਬਾਹਰਲੇ ਦੇਸ਼ਾਂ ਦੇ ਲੋਕ ਨੌਕਰੀ ਪੇਸ਼ਾ ਹਨ। ਕੈਨੇਡਾ, ਅਮਰੀਕਾ ਵਿੱਚ ਜੇ ਕੋਈ ਮਹਿਮਾਨ ਘਰ ਆ ਜਾਂਦਾ ਹੈ। ਉਸ ਕੋਲ ਬੈਠਣ ਦਾ ਸਮਾਂ ਨਹੀਂ ਹੁੰਦਾ। ਉਸ ਦੀ ਸੇਵਾ ਤਾਂ ਕੀ ਹੋਣੀ ਹੈ? ਆਪੇ ਚਾਹ ਬਣਾ ਕੇ ਪੀਣੀ ਪੈਂਦੀ ਹੈ। ਹਰ ਕੋਈ ਨੌਕਰੀ ਕਰਦਾ ਹੈ। ਕਿਸੇ ਕੋਲ ਮਹਿਮਾਨ ਬਣ ਕੇ ਜਾਣ ਜਾਂ ਮਹਿਮਾਨ ਨੂੰ ਸੰਭਾਲਣ ਦਾ ਸਮਾਂ ਨਹੀਂ ਹੈ। ਕੈਨੇਡਾ ਵਰਗੇ ਦੇਸ਼ ਵਿੱਚ ਆ ਕੇ ਵੀ ਕਈ ਵਿਹਲੀਆਂ ਖਾਣ ਵਾਲੇ ਹਨ।

ਕੈਨੇਡਾ ਦੀ ਜ਼ਿੰਦਗੀ ਰੈਂਪ ਕੀਤੇ ਗਿਫ਼ਟ ਵਰਗੀ ਹੈ। ਬਾਹਰੋਂ ਗਿਫ਼ਟ ਰੈਪਰ ਵਾਂਗ ਬਹੁਤ ਸੁੰਦਰ ਹੈ। ਅੰਦਰੋਂ ਸਮਾਨ ਕਿਸੇ ਕੰਮ ਦਾ ਨਹੀਂ ਹੁੰਦਾ। ਸਸਤਾ-ਚੀਪ ਮਾਲ ਚਮਕ-ਦਮਕ ਵਾਲੇ ਪੇਪਰ ਥੱਲੇ ਲੁਕਾਇਆ ਹੁੰਦਾ ਹੈ। ਵੈਸੇ ਹੀ ਲੋਕ ਹਨ। ਸ਼ੋਅੱਪ ਬਹੁਤ ਹੈ। ਅੰਦਰੋਂ ਖੋਖਲੇ ਹੋਏ ਹਨ। ਜੀਵਨ ਜਿਉਣ ਦੀਆਂ ਪ੍ਰੇਸ਼ਾਨੀਆਂ ਬਹੁਤ ਹਨ। ਪ੍ਰੇਮ ਦੇ ਮੰਮੀ ਡੈਡੀ ਨਾਲ ਵਾਪਸ ਕੈਨੇਡਾ ਮੁੜ ਗਿਆ। ਘਰ ਮੂਹਰੇ ਅਜੇ ਅਟੈਚੀ ਰੱਖ ਹੀ ਰਹੇ ਸਨ। ਗੁਆਂਢ ਪੁਲਿਸ ਵਾਲੇ ਆਏ ਖੜ੍ਹੇ ਸੀ। ਸਰਕਾਰੀ ਕਰਮਚਾਰੀਆਂ, ਪੁਲਿਸ ਵਾਲਿਆਂ ਦਾ ਧੰਦਾ ਚੱਲਦਾ ਹੀ ਜਨਤਾ ਦੀਆਂ ਜੇਬਾਂ ਵਿੱਚੋਂ ਹੈ। ਜਦੋਂ ਆਮ ਬੰਦਾ ਮੁਸੀਬਤ ਵਿੱਚ ਫਸਦਾ ਹੈ। ਘਰ ਵਿੱਚ ਝਗੜਾ ਹੋ ਜਾਂਦਾ ਹੈ। ਇੰਨਾ ਦੇ ਕੰਮਾਂ ਵਿੱਚ ਵਾਧਾ ਹੁੰਦਾ ਹੈ। ਆਮਦਨ ਵਧਦੀ ਹੈ। ਕੇਸ ਭੁਗਤ ਦਿਆਂ ਲੋਕਾਂ ਦੀਆਂ ਜਦੋਂ ਜੇਬਾਂ ਖ਼ਾਲੀ ਹੁੰਦੀਆਂ ਹਨ। ਸਰਕਾਰ ਦੀ ਚਾਂਦੀ ਹੁੰਦੀ ਹੈ।

ਪ੍ਰੇਮ ਦੇ ਗੁਆਂਢ ਨੈਟਵ ਇੰਡੀਅਨ, ਬੁਆਏ ਫਰਿੰਡ ਨਾਲ ਕਿਰਾਏ ਉੱਤੇ ਦੋ ਮਹੀਨੇ ਤੋਂ ਰਹਿ ਰਹੀ ਸੀ। ਨੈਟਵ ਲੋਕ ਕੈਨੇਡਾ ਦੇ ਜੱਦੀ ਲੋਕ ਹਨ। ਜ਼ਿਆਦਾ ਤਰ ਇਹ ਲੋਕ ਸਰਕਾਰ ਦੇ ਭੱਤੇ-ਪੈਸੇ ਉੱਤੇ ਰਹਿੰਦੇ ਹਨ। ਗੈਰ ਜ਼ੁੰਮੇਵਾਰ ਲੋਕ ਹਨ। ਆਜ਼ਾਦ ਜੀਵਨ ਜਿਉਂਦੇ ਹਨ। ਕਾਨੂੰਨ ਦੀ ਵੀ ਪ੍ਰਵਾਹ ਨਹੀਂ ਕਰਦੇ। ਬੁਆਏ ਫਰਿੰਡ ਕੁੱਟ-ਮਾਰ ਕਰਕੇ, ਉਸ ਨੂੰ ਛੱਡ ਕੇ ਚੱਲਿਆ ਗਿਆ ਸੀ। ਦੋ ਮਹੀਨੇ ਪਹਿਲਾਂ ਬੱਚਾ ਹੋਇਆ ਸੀ। ਜਿਸ ਦਿਨ ਬੱਚੇ ਨੇ ਜਨਮ ਲਿਆ। ਮਾਂ-ਬਾਪ ਦੋਂਨੇ ਹੀ ਨਸ਼ੇ ਵਿੱਚ ਸਨ। ਐਸੀ ਹਾਲਤ ਵਿੱਚ ਉਹ ਔਰਤ ਬੱਚੇ ਨੂੰ ਆਪਦਾ ਦੁੱਧ ਨਹੀਂ ਪਿਆ ਸਕਦੀ ਸੀ। ਡਾਕਟਰ ਨੇ ਐਸੇ ਮਾਪਿਆਂ ਨੂੰ ਬੱਚਾ ਦੇਣ ਤੋਂ ਜੁਆਬ ਦੇ ਦਿੱਤਾ ਸੀ। ਉਸ ਬੱਚੇ ਦੇ ਮਾਪੇ ਹੁਣ ਕੈਨੇਡਾ ਸਰਕਾਰ ਸੀ। ਬੱਚਾ ਕਿਰਾਏ ਦੇ ਸ਼ੋਸ਼ਲ ਕਰਮਚਾਰੀਆਂ ਕੋਲ ਪਲਣ ਲੱਗਾ ਸੀ। ਕਾਨੂੰਨੀ ਕਾਰਵਾਈ ਲੜ ਕੇ, ਬੱਚੇ ਦੀ ਦਾਦੀ ਨੇ, ਉਸ ਨੂੰ ਸੰਭਾਲਣ ਦੀ ਜ਼ੁੰਮੇਵਾਰੀ ਲੈ ਲਈ ਸੀ। ਬੱਚੇ ਦੇ ਮਾਂ-ਬਾਪ ਨੂੰ ਡਾਕਟਰ ਤੇ ਸਰਕਾਰੀ ਸ਼ੋਸ਼ਲ ਕਰਮਚਾਰੀਆਂ ਨਾਲ ਮੀਟਿੰਗਾਂ ਕਰਨ ਨੂੰ ਕਿਹਾ ਸੀ। ਉਹ ਦੇਖਣਾ ਚਾਹੁੰਦੇ ਸਨ। ਇਹ ਕਿੰਨਾ ਤੇ ਕਿਹੜਾ ਨਸ਼ਾ ਖਾਂਦੇ ਹਨ? ਦੋਨਾਂ ਨੇ ਕੁੱਝ ਕੁ ਸਮਾਂ ਸ਼ੋਸ਼ਲ ਕਰਮਚਾਰੀਆਂ ਕੋਲ ਜਾ ਕੇ, ਆਪੇ ਹੀ ਜਾਣਾ ਬੰਦ ਕਰ ਦਿੱਤਾ। ਇਹ ਸਬ ਕੁੱਝ ਸ਼ੋਸ਼ਲ ਕਰਮਚਾਰੀਆਂ ਨੇ ਤਰੀਕ ਵਾਲੇ ਦਿਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਸੀ। ਜੱਜ ਮੂਹਰੇ ਦੋਨਾਂ ਨੇ ਉੱਥੇ ਵੀ ਜਾਣਾ ਜ਼ਰੂਰੀ ਨਹੀਂ ਸਮਝਿਆ। ਬੱਚੇ ਦੀ ਦੇਖ-ਭਾਲ ਦੀ ਜ਼ੁੰਮੇਵਾਰੀ, ਮਾਂ-ਬਾਪ ਦੀ ਥਾਂ ਦਾਦੀ ਨੂੰ ਦੇ ਦਿੱਤੀ ਸੀ। ਬੱਚੇ ਦੇ ਮਾਪੇਂ ਬੱਚੇ ਨੂੰ ਮਿਲ ਵੀ ਨਹੀਂ ਸਕਦੇ ਸਨ। ਸੋਸ਼ਲ ਵਰਕਰ ਇਹ ਖ਼ਬਰ ਘਰ ਆ ਕੇ ਦੱਸ ਗਏ ਸਨ। ਖ਼ਬਰ ਮਿਲਦੇ ਹੀ ਮਾਪਿਆ ਵਿੱਚ ਕੁੱਟ-ਮਾਰ ਸ਼ੁਰੂ ਹੋ ਗਈ ਸੀ। ਹੁਣ ਪੁਲਿਸ ਵਾਲੇ ਬੁਆਏ ਫਰਿੰਡ ਦੀ ਭਾਲ ਵਿੱਚ ਨਿਕਲ ਪਏ ਸਨ। ਇਹ ਲੋਕ ਪੁਲਿਸ ਵਾਲਿਆਂ ਦੀ ਵੀ ਪ੍ਰਵਾਹ ਨਹੀਂ ਕਰਦੇ। ਨੈਟਵ ਲੋਕਾਂ ਨੂੰ ਪੁਲਿਸ ਵਾਲੇ ਦੱਬਾ-ਧੱਮਕਾ ਕੇ ਛੱਡ ਦਿੰਦੇ ਹਨ।



 

 

 

Comments

Popular Posts