ਭਾਗ 38 ਜੇ ਬੱਚਾ ਕੈਨੇਡਾ ਦੀ ਧਰਤੀ ਤੇ ਜੰਮਦਾ ਹੈ ਕੈਨੇਡਾ ਦਾ ਨਾਗਰਿਕ ਬਣ ਜਾਂਦਾ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕੈਲੋ ਦੇ ਕੈਨੇਡਾ ਆਉਣ ਦੇ ਪੇਪਰ ਬਣ ਰਹੇ ਸਨ। ਇਸ ਲਈ ਉਸ ਨੂੰ ਪ੍ਰੇਮ ਦੀ ਹਰ ਗੱਲ ਮੰਨਣੀ ਪੈਣੀ ਸੀ। ਕੈਲੋ ਦਾ ਪ੍ਰੇਮ ਨਾਲ ਵਿਆਹ ਹੋਇਆ ਸੀ। ਹੁਣ ਕੈਲੋ ਉਸ ਦੀ ਜਾਇਦਾਦ ਸੀ। ਆਪਣੀ ਵਿਆਹੀ ਔਰਤ ਨਾਲ ਜੋ ਚਾਹੇ ਕਰੇ। ਉਸ ਨੂੰ ਪਿਆਰ ਨਾਲ ਰੱਖੇ ਜਾਂ ਡਰਾ, ਧਮਕਾ ਕੇ ਰੱਖੇ। ਔਰਤ ਵੈਸੇ ਵੀ ਪਤੀ ਅੱਗੇ ਸਾਰੇ ਹਥਿਆਰ ਸਿੱਟ ਦਿੰਦੀ ਹੈ। ਪਤੀ ਕਹੇ ਉੱਠ ਜਾ, ਸੌਂ ਜਾ ਸਬ ਉਸੇ ਦਾ ਹੁਕਮ ਚੱਲਦਾ ਹੈ। ਜਿਸ ਦੇ ਘਰ ਵਿੱਚ ਜਾਈਏ, ਉਸੇ ਦਾ ਕਾਨੂੰਨ ਮੰਨਣਾ ਪੈਂਦਾ ਹੈ। ਸਿਆਣੇ ਕਹਿੰਦੇ ਹਨ,” ਜੋ ਔਰਤ ਆਪਦੇ ਖ਼ਸਮ ਦੀ ਗੱਲ ਨਹੀਂ ਮੰਨਦੀ। ਉਹ ਦਰ-ਦਰ ਭਟਕਦੀ ਹੈ। ਹੁਣ ਸੋਚਣਾ ਹੈ ਜੇ ਖ਼ਸਮ ਖੂਹ ਵਿੱਚ ਧੱਕਾ ਦੇਵੇ, ਕੀ ਛਾਲ ਮਾਰ ਦੇਣੀ ਚਾਹੀਦੀ ਹੈ? ਪਤਨੀ ਨੂੰ ਪਤੀ ਦੇ ਕਹੇ ਵਿੱਚ ਰਹਿਣਾ ਪੈਂਦਾ ਹੈ। ਆਪ ਪਤੀ ਜੋ ਮਰਜ਼ੀ ਕਰਦਾ ਫਿਰੇ ਸਬ ਮੁਆਫ਼ ਹੈ। ਚਾਰ ਮਹੀਨੇ ਕੈਲੋ ਦੇ ਪੇਪਰ ਬਣਨ ਵਿੱਚ ਲੱਗ ਗਏ ਸਨ

ਕੁੜੀਆਂ ਨੂੰ ਦੇਖ ਕੇ, ਪ੍ਰੇਮ  ਦੀਆਂ ਲਾਰਾਂ ਟਪਕਣ ਲੱਗ ਪੈਂਦੀਆਂ ਸਨ। ਪੜ੍ਹਨ ਵਾਲੀਆਂ ਕਈ ਕਈ ਕੁੜੀਆਂ ਪੜ੍ਹਾਈ ਕਰਨ ਵਰਕ ਪਰਮਿਟ ‘ਤੇ ਆਈਆਂ ਹੋਈਆਂ ਸਨ। ਪ੍ਰੇਮ ਨਾਲ ਪੜ੍ਹਨ ਵਾਲੀ ਕੁੜੀ ਰਮਨ ਵੀ ਪੜ੍ਹਾਈ ਕਰਨ ਲਈ ਕੈਨੇਡਾ ਆਈ ਹੋਈ ਸੀ। ਉਸ ਨੂੰ ਪਤਾ ਲੱਗ ਗਿਆ ਸੀ। ਪ੍ਰੇਮ ਕੈਨੇਡੀਅਨ ਸਿਟੀਜ਼ਨ ਹੈ। ਰਮਨ ਨੂੰ ਹੋਰ ਕੁੱਝ ਜਾਣਨ ਦੀ ਜ਼ਰੂਰਤ ਹੀ ਨਹੀਂ ਸੀ। ਇਹ ਪ੍ਰੇਮ ਦੇ ਦੁਆਲੇ ਆਪਦੇ ਲਾਲਚ ਲਈ ਹੋਈ ਸੀ। ਉਸ ਨੂੰ ਕਿਸੇ ਨੇ ਦੱਸ ਦਿੱਤਾ ਸੀ। ਜੇ ਕਿਸੇ ਕੱਚੀ ਔਰਤ ਨੂੰ, ਕਿਸੇ ਵੀ ਕੈਨੇਡਾ ਦੇ ਵਿੱਚ ਰਹਿੰਦੇ, ਕੱਚੇ ਜਾਂ ਪੱਕੇ ਮਰਦ ਦਾ ਬੱਚਾ ਪੈਦਾ ਹੋ ਜਾਵੇ। ਬੱਚਾ ਕੈਨੇਡਾ ਦੀ ਧਰਤੀ ਤੇ ਜੰਮਦਾ ਹੈ ਕੈਨੇਡਾ ਦਾ ਨਾਗਰਿਕ ਬਣ ਜਾਂਦਾ ਬੱਚਾ ਪਾਲਣ ਲਈ ਮਾਂ ਨੂੰ ਬੱਚੇ ਦੇ ਨਾਲ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਹੈ। ਰਮਨ ਨੂੰ ਤਾਂ ਪ੍ਰੇਮ ਕੈਨੇਡੀਅਨ ਮਿਲ ਗਿਆ ਸੀ। ਇੱਕੋ ਤੀਰ ਨਾਲ ਦੋ ਸ਼ਿਕਾਰ ਹੱਥ ਲੱਗਣ ਵਾਲੇ ਸਨ।

ਪ੍ਰੇਮ ਉਸ ਨਾਲ ਸਮਾਂ ਗੁਜ਼ਾਰਨ ਲਈ ਫਿਰਦਾ ਸੀ। ਰਮਨ ਵਰਗੀਆਂ ਉਸ ਦੀ ਜ਼ਿੰਦਗੀ ਵਿੱਚ ਪਹਿਲਾਂ ਵੀ ਆ ਚੁੱਕੀਆਂ ਸਨ। ਉਹ ਐਸੀਆਂ ਕੁੜੀਆਂ ਨੂੰ ਰਾਤ ਬੀਤੀ ਵਾਂਗ ਸਮਝਦਾ ਸੀ। ਅਗਲੇ ਦਿਨ ਨਵੇਂ ਦਿਨ ਵਾਂਗ ਹੋਰ ਕੁੜੀ ਮਿਲ ਜਾਂਦੀ ਹੈ। ਕੈਲੋ ਦੀ ਕਮੀ ਮਹਿਸੂਸ ਨਹੀਂ ਹੁੰਦੀ ਸੀ। ਪਤਨੀ ਤਾਂ ਹੁੰਦੀ ਹੀ ਸ਼ੋ-ਪੀਸ ਹੈ। ਮਜ਼ੇ ਤਾਂ ਬਾਹਰ ਵਾਲੀ ਨਾਲ ਲੈ ਹੁੰਦੇ ਹਨ। ਪ੍ਰੇਮ ਵਰਗੇ ਮਰਦ ਵਿਚਾਰੇ ਕੀ ਜਾਣਦੇ ਹਨ? ਰਮਨ ਦਾ ਮਕਸਦ ਪੂਰਾ ਹੋ ਗਿਆ ਸੀ। ਪਤਾ ਨਹੀਂ ਕਿਥੋਂ ਖ਼ੈਰ ਪੈ ਗਈ ਸੀ। ਉਹ ਮਾਂ ਬਣਨ ਵਾਲੀ ਸੀ। ਕੈਨੇਡਾ ਵਿੱਚ ਬੱਚੇ ਦਾ ਨਾਮ ਮਾਂ ਦੇ ਨਾਲ ਜੁੜਦਾ ਹੈ। ਬਾਪ ਦਾ ਚਾਹੇ ਪਤਾ ਥੇਹ ਨਾਂ ਹੀ ਲੱਗੇ।

Comments

Popular Posts