ਭਾਗ 34 ਬੰਦਾ ਜੇ ਕੁੱਝ ਖਾਊ ਪੀਊ ਤਾਂਹੀਂ ਤੰਦਰੁਸਤ ਰਹੇਗਾ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਬਲਵੀਰ ਦਾਰੂ ਹੀ ਪੀਂਦਾ ਹੈ। ਰੋਟੀ ਖਾਣ ਦੀ ਸੁਰਤ ਹੀ ਨਹੀਂ ਰਹਿੰਦੀ ਸੀ। ਮੂੰਹ ਇਸ ਤਰਾਂ ਦਾ ਜਿਵੇਂ ਕਬਜ਼ ਹੋਈ ਹੁੰਦੀ ਹੈ। ਸੁੱਕਿਆ  ਹੋਇਆ, ਗੱਲ਼ਾਂ ਅੱਖਾਂ ਅੰਦਰ ਨੂੰ ਧਸੀਆਂ ਹੋਈਆਂ ਸਨ। ਬੰਦਾ ਜੇ ਕੁੱਝ ਖਾਊ ਪੀਊ ਤਾਂਹੀਂ ਤੰਦਰੁਸਤ ਰਹੇਗਾ। ਰੰਗ ਲਾਲੀ ਵਿੱਚ ਹੋਵੇਗਾ। ਬਲਵੀਰ ਤੀਜੇ ਦਿਨ ਡਾਕਟਰ ਦੇ ਤੁਰਿਆ ਰਹਿੰਦਾ ਸੀ। ਉਹ ਡਾਕਟਰ ਨੂੰ ਕਹਿੰਦਾ,  “ ਸਿਰ, ਢਿੱਡ ਬਹੁਤ ਦੁਖਦਾ ਹੈ। ਬਹੁਤ ਔਖਾ ਹਾਂ। “ ਡਾਕਟਰ ਨੇ ਪੁੱਛਿਆ, “ ਐਸਾ ਕੀ ਖਾਂਦਾ ਸੀ? ਤੇਰਾ ਢਿੱਡ ਦੁਖਣ ਲੱਗ ਗਿਆ। “  ‘ ਜੀ ਖਾਂਦਾ ਕੁੱਝ ਨਹੀਂ ਹੈ। ਮੈਂ ਹਰ ਰੋਜ਼ ਲੈਟਰੀਨ ਨਹੀਂ ਜਾ ਸਕਦਾ। ਮੇਰਾ ਅੰਦਰ ਜਾਮ ਹੋਇਆ ਪਿਆ ਹੈ। ਜਿਸ ਦਿਨ ਜਾਂਦਾ ਹੈ। ਲੈਟਰੀਨ ਪਲਗਡ ਹੋ ਜਾਂਦੀ ਹੈ। ਲੈਟਰੀਨ  ਦੀਆਂ ਪਾਈਪਾਂ ਜਾਮ ਹੋ ਜਾਂਦੀਆਂ ਹਨ। ਡਾਕਟਰ ਇੰਨਾ ਸਿਆਣਾਂ ਹੈ। ਉਸ ਨੂੰ ਗੋਲੀਆਂ ਦਾ ਪੱਤਾ ਦੇ ਕੇ ਕਹਿੰਦਾ ਹੈ, “ ਇਹ ਖਾ ਕੇ ਦੇਖ। ਜਦੋਂ ਮੁੱਕ ਗਈਆਂ ਹਫ਼ਤੇ ਨੂੰ ਫਿਰ ਗੇੜਾ ਮਾਰ ਲਈ। “ ਡਾਕਟਰ ਚੱਜ ਦੀ ਖ਼ੁਰਾਕ ਖਾਣ ਨੂੰ ਕਿਉਂ ਕਹੇਗਾ? ਜੇ ਨਾਂ ਖਾਵੇ-ਪੀਵੇਗਾ। ਤਾਂਹੀ ਤਾਂ ਮਰੀਜ਼ ਬਣੇਗਾ। ਡਾਕਟਰਾਂ ਦੇ ਕਿਹੜਾ ਹੱਲ ਚੱਲਦੇ ਹਨ? ਐਸੇ ਲੋਕਾਂ ਤੋਂ  ਹੀ 35 ਡਾਲਰ ਇੱਕ ਬੰਦੇ ਦੇ ਬਣਦੇ ਹਨ। 10 ਬੰਦੇ ਲਾਈਨ ਵਿੱਚ ਬਠਾਈ ਰੱਖਦੇ ਹਨ। ਬਈ ਪਬਲਿਕ ਨੂੰ ਲੱਗੇ ਬਹੁਤ ਕੰਮ ਚੱਲ ਰਿਹਾ ਹੈ। ਕਈ ਡਰਦੇ ਡਾਕਟਰ ਦੇ ਨਹੀਂ ਜਾਂਦੇ। ਤਾਪ ਜ਼ੁਕਾਮ ਹੋਣ ਨੂੰ ਸਿਰ ਦੁਖਦੇ ਦੀ ਗੋਲੀ ਹੀ ਖਾ ਲੈਂਦੇ ਹਨ। ਇੰਨਾ ਸਿਰਹਾਣੇ 3 ਘੰਟੇ ਬੈਠਣ ਨਾਲੋਂ ਬੰਦਾ ਗੋਲੀ ਖਾ ਕੇ, ਕੰਮ ਉੱਤੇ  ਉਹੀ 60, 70 ਡਾਲਰ ਬਣਾਂ ਸਕਦਾ ਹੈ। ਇੰਨਾ ਚਿਰ ਲਾਈਨ ਵਿੱਚ ਬੈਠ ਕੇ, ਹੋਰ ਬਿਮਾਰ ਹੋ ਸਕਦਾ ਹੈ। ਬਿਮਾਰ ਬੰਦਾ ਜੇ 3 ਘੰਟੇ ਕੁਰਸੀ ਉੱਤੇ ਬੈਠ ਸਕਦਾ ਹੈ। ਉਹ ਬਿਮਾਰ ਨਹੀਂ ਹੈ। ਕੈਲਗਰੀ ਹਸਪਤਾਲ ਵਿੱਚ ਤਾਂ ਐਮਰਜੈਂਸੀ ਵਾਰਡ ਵਿੱਚ 8 ਘੰਟੇ ਬੰਦਾ ਬੈਠਾ ਰਹਿੰਦਾ ਹੈ। ਡਾਕਟਰ ਤੇ ਬੈੱਡ ਦੋਨੇਂ ਵਿਹਲੇ ਨਹੀਂ ਹੁੰਦੇ। ਐਂਬੂਲੈਂਸ ਚੱਕ ਕੇ ਲਿਆਉਂਦੀ ਹੈ। ਬੰਦਾ ਡਾਕਟਰ ਤੇ ਬੈੱਡ ਦੀ ਉਡੀਕ ਕਰਦਾ। ਅੱਕ ਕੇ ਬੱਸ, ਟੈਕਸੀ ਫੜ ਕੇ ਘਰ ਆ ਜਾਂਦਾ ਹੈ। ਮਸਾਂ ਆ ਕੇ ਸੋਫ਼ੇ ਉੱਤੇ ਡਿਗਦਾ ਹੈ। ਕਈ ਤਾਂ ਡਾਕਟਰੀ ਸਹਾਇਤਾ ਨੂੰ ਉਡੀਕਦੇ, ਵੇਟਿੰਗ-ਰੂਮ ਵਿੱਚ ਮਰ ਜਾਂਦੇ ਹਨ।
ਅਗਲੇ ਗੇੜੇ ਬਲਵੀਰ, ਡਾਕਟਰ ਨੂੰ ਪੁੱਛਦਾ ਹੈ, “  ਸ਼ਰਾਬ ਕੋਈ ਬਗਾੜ ਤਾਂ ਨਹੀਂ ਕਰਦੀ? ਇਹ ਕਿੰਨੀ ਕੁ ਪੀਣੀ ਚਾਹੀਦੀ ਹੈ? “ “ ਇਸ ਨੇ ਵਿਗਾੜ ਕੀ ਕਰਨਾ ਹੈ? ਬੰਦਾ ਇਸ ਨੂੰ ਪੀ ਕੇ, ਸ਼ੇਰ ਬਣ ਜਾਂਦਾ ਹੈ। ਅਗਲੇ ਦੇ ਗਲ਼ ਚੰਬੜ ਕੇ ਮਰਨ ਨੂੰ ਤਿਆਰ ਹੋ ਜਾਂਦਾ ਹੈ। ਜੇ ਜੇਬ ਝੱਲਦੀ ਹੈ। ਸਰੀਰ ਮੰਗਦਾ ਹੈ। ਘਰ ਦਾ ਠੇਕਾ ਹੈ। ਪੀਣ ਵਿੱਚ ਕੋਈ ਹਰਜ ਨਹੀਂ ਹੈ। ਸ਼ਰਾਬੀ ਬੰਦੇ ਤੋਂ ਲੋਕ ਡਰਦੇ ਹਨ। ਜਿਵੇਂ ਲੋਕ ਕੁੱਤੇ ਕੋਲੋਂ ਪਰੇ ਦੀ ਹੋ ਕੇ ਲੰਘਦੇ ਹਨ। “ “ ਇਹ ਤੁਸੀਂ ਸ਼ਰਾਬੀਆਂ ਦੀ ਪ੍ਰਸੰਸਾ ਕਰਦੇ ਹੋ ਜਾਂ ਛਿੱਤਰ ਮਾਰ ਰਹੇ ਹੋ। “ “ ਨਾਂ ਜੀ ਤੁਸੀਂ ਸਾਡੇ ਗਾਹਕ ਹੋ। ਤੁਹਾਨੂੰ ਨਾਰਾਜ਼ ਕਰਕੇ ਮੈਂ ਆਪ ਦੀ ਦੁਕਾਨ ਬੰਦ ਕਰਾਉਣੀ ਹੈ। ਅੱਗੇ ਇੱਕ ਨੂੰ ਮੈਂ ਕਹਿ ਬੈਠਾ, “ ਆਪਦੇ ਬਾਪੂ ਨੂੰ ਦਵਾਈ ਦੁਆ ਦਿਆ ਕਰ। ਸਹਾਰਾ ਦੇ ਕੇ ਇੱਥੇ ਲੈ ਆਇਆ ਕਰ। ਇੱਕ ਬੋਤਲ ਘੱਟ ਪੀ ਲਿਆ ਕਰ। “ ਰਾਤ ਨੂੰ ਮੇਰੀ ਦੁਕਾਨ ਦੇ ਸ਼ੀਸ਼ੇ ਭੰਨ ਗਿਆ। “ ਬਲਵੀਰ ਨੇ ਡਾਕਟਰ ਨੂੰ ਲੀਟਰ ਦੀ ਸ਼ਰਾਬ ਦੀ ਬੋਤਲ ਕੋਟ ਦੀ ਜੇਬ ਵਿੱਚੋਂ ਕੱਢ ਕੇ ਦਿਖਾਈ। ਉਸ ਨੇ ਕਿਹਾ, “ ਮੈਂ ਇੰਨੀ ਹੀ ਸ਼ਰਾਬ ਪੀਂਦਾ ਹਾਂ। ਦਿਨ ਦੇ 12 ਵਜੇ ਹਨ। ਹੁਣ ਤੱਕ ਅੱਧੀ ਪੀਤੀ ਹੈ। “ ਉਸ ਨੇ ਬੋਤਲ ਦਾ ਢੱਕਣ ਖੋਲਿਆਂ। ਡਾਕਟਰ ਵੱਲ ਨੂੰ ਕੀਤੀ। ਕਿਹਾ, “ ਕੀ ਤੂੰ ਵੀ ਲਾਉਣੀ ਆ ਘੁੱਟ? “ “ ਯਾਰ ਹੱਦ ਹੋ ਗਈ। ਦਿਨੇ ਹੀ ਮੇਰੇ ਮੂਹਰੇ ਕਰੀ ਜਾਨਾਂ ਹੈ। ਰਾਤ ਹੋਵੇ, ਤਾਂ ਮੰਨਿਆ ਚਾਰ ਪੈੱਗ ਲਾ ਲਵਾਂ। ਰਾਤ ਨੂੰ ਕਦੇ ਤੂੰ ਮਿਲਦਾ ਨਹੀਂ। ਆਪ ਤੂੰ ਕਿਤੇ ਸ਼ਰਾਬੀ ਹੋਇਆ ਪਿਆ ਹੁੰਦਾ ਹੈ। ਪਰੇ ਕਰ, ਮੇਰਾ ਵੀ ਜੀਅ ਕਰ ਆਇਆ। ਇਸ ਨੂੰ ਬੰਦ ਕਰਕੇ ਜੇਬ ਵਿੱਚ ਪਾ ਲੈ। “ ਉਸ ਨੇ ਬੋਤਲ ਨੂੰ ਮੂੰਹ ਲਾ ਕੇ, ਚਾਰ ਘੁੱਟਾਂ ਪੀ ਲਈਆਂ ਸਨ। ਉਸ ਤੋਂ ਢੱਕਣ ਲੱਗਿਆ ਨਹੀਂ ਸੀ। ਕੁਰਸੀ ਤੋਂ ਉੱਠਣ ਲੱਗਾਂ ਹੀ ਸੀ। ਪੈਰਾਂ ਤੋਂ ਨਿਕਲ ਗਿਆ। ਡਾਕਟਰ ਦੇ ਉੱਤੇ ਡਿਗ ਪਿਆ। ਉਸ ਦਾ ਸਾਰਾ ਭਾਰ ਪੈਣ ਨਾਲ, ਡਾਕਟਰ ਕੰਧ ਵਿੱਚ ਜਾ ਵੱਜਾ। ਦੋਂਨਾਂ ਦਾ ਖੜਕਾ ਐਡੀ ਜ਼ੋਰ ਦੀਆਂ ਹੋਇਆ। ਬਾਹਰ ਬੈਠੇ ਲੋਕਾਂ ਨੂੰ ਸੁਣਿਆ। ਕੰਧ ਵਿੱਚ ਦੀ ਸਿਰ ਆਰ-ਪਾਰ ਹੋ ਗਿਆ। ਜੋ ਲੋਕਾਂ ਨੂੰ ਦਿਸ ਰਿਹਾ ਸੀ। ਕੋਈ ਕਹਿ ਰਿਹਾ ਸੀ, “  ਬਲਵੀਰ ਦਾ ਕੰਮ ਹੀ ਇਹੋ ਹੈ। ਬੰਦੇ ਨਾਲ ਧੱਕਮ-ਧੱਕਾ ਕਰਨ ਨੂੰ ਬਿੰਦ ਲਗਾਉਂਦਾ ਹੈ। “  ਕਿਸੇ ਹੋਰ ਨੇ ਕਿਹਾ, “ ਬਲਵੀਰ ਨੂੰ ਦਾਰੂ ਪੀ ਕੇ ਚੰਗੇ ਬੂਰੇ ਦੀ ਪਛਾਣ ਨਹੀਂ ਰਹਿੰਦੀ। ਡਾਕਟਰ ਨੂੰ ਇੱਥੇ ਆ ਕੇ ਢਾਹ ਲਿਆ। “ ਐਂਬੂਲੈਂਸ ਆ ਗਈ ਸੀ। ਕਰਮਚਾਰੀਆਂ ਨੇ ਡਾਕਟਰ ਦੀ ਚੇਪ ਅੱਪ ਸ਼ੁਰੂ ਕਰ ਦਿੱਤੀ ਸੀ। ਬਲਵੀਰ ਪੱਗ ਠੀਕ ਕਰਦਾ ਹੋਇਆ ਉੱਥੋਂ ਖਿਸਕ ਗਿਆ ਸੀ। ਲੋਕ ਤਾੜੀਆਂ ਮਾਰ ਕੇ ਹੱਸ ਰਹੇ ਸੀ। ਕਦੇ ਐਸੀ ਘੱਟਨਾਂ ਨਹੀਂ ਦੇਖੀ। 
ਨਸ਼ੇ ਛੱਡਾਉਣ ਦੇ ਕੁੱਝ ਤਰੀਕੇ ਸਿਹਤ ਮੰਦ ਭੋਜਨ ਹੈ। ਐਸੇ ਸ਼ਰਾਬੀ ਨੂੰ ਤਾਂ ਦੋਨੇਂ ਵੇਲੇ ਸਬਜ਼ੀ ਵਿੱਚ ਅੱਧਾ-ਅੱਧਾ ਚਮਚਾ ਕੱਚੇ ਅਦਰਕ ਦਾ ਰਸ ਪਾ ਕੇ ਦੇਵੋ। ਪੇਟਗਲਾ ਤੇ ਦਿਮਾਗ਼ ਸਾਫ਼ ਹੋ ਜਾਣਗੇ। ਜਦੋਂ ਦਾਲ ਸਬਜ਼ੀ ਬਣ ਜਾਵੇ। ਉਸ ਤੋਂ ਪਿੱਛੋਂ ਇੰਨਾ ਕੁ ਕੱਚਾ ਅਦਰਕ ਤੇ ਚੁਟਕੀ ਅਜ਼ਵੈਣ ਪਾਏ ਜਾਣ। ਫ਼ਲਾਂ, ਨੇਬੂ ਦੇ ਜੂਸ ਦੇ ਹਰ ਗਿਲਾਸ ਵਿੱਚ ਚਾਰ ਤੁਪਕੇ ਕੱਚੇ ਅਦਰਕ ਦੇ ਰਸ ਦੇ ਪਾ ਦਿੱਤੇ ਜਾਣ। ਤੀਜੇ ਦਿਨ ਸ਼ਰਾਬ ਨੂੰ ਬੰਦਾ ਮੂੰਹ ਨਹੀਂ ਲਾਵੇਗੇ। ਹਫ਼ਤੇ ਵਿੱਚ ਪੱਕਾ ਇਲਾਜ਼ ਹੋ ਜਾਵੇਗਾ। ਪਰ ਇਹ ਦਵਾਈ ਉਮਰ ਭਰ ਲਈ ਦੇਣੀ ਪਵੇਗੀ। ਪੁਰਾਣੇ ਸਮੇਂ ਵਿੱਚ ਲੋਕ ਕੱਚੇ ਅਦਰਕ, ਕੱਚੇ ਪਿਆਜ਼ ਦੀ ਵਰਤੋਂ ਖੂਬ ਕਰਦੇ ਸਨ। ਸਰੀਰ ਵਿੱਚ ਸਲਫ਼ਰ, ਗੰਧਕ ਦੀ ਘਾਟ ਨਾਲ ਬੰਦਾ ਨਸ਼ੇ ਸ਼ਰਾਬ ਪੀਂਦਾ ਹੈ। ਜੋ ਕੱਚਾ ਅਦਰਕ, ਕੱਚੇ ਪਿਆਜ਼, ਸੁੱਕੇ ਫਲ, ਸੋਗੀਅੰਬਕੇਲੇ ਵਿੱਚੋਂ ਮਿਲਦਾ ਹੈ। ਸਰੀਰ ਵਿੱਚ ਫਾਸਫੋਰਸ ਦੀ ਘਾਟ ਨਾਲ ਬੰਦਾ ਸਿਗਰਟ ਪੀਂਦਾ ਹੈ। ਇਹ ਫਾਸਫੋਰਸ ਦਾਲਾਂ ਵਿੱਚੋਂ ਮਿਲਦੀ ਹੈ। ਇਸ ਦੀਆਂ ਗੋਲੀਆਂ ਵੀ ਮਿਲਦੀਆਂ ਹਨ। ਦਵਾਈਆਂ ਦੀ ਦਕਾਨ ਤੋਂ ਪਾਣੀ ਦੀ ਤਰਾ ਵੀ ਮਿਲਦੀ ਹੈ। ਸਰੀਰ ਦੀ ਤੰਦਰੁਸਤੀ ਲਈ ਵਿਟਾਮਨ ਦੇ ਨਾਲ ਫਾਸਫੋਰਸਸਲਫ਼ਰਮੈਗਨੀਜੀਅਮ. ਕੈਲਸ਼ੀਅਮ ਤੇ ਹੋਰ ਵੀ ਸਾਰੇ ਤੱਤ ਬਹੁਤ ਜ਼ਰੂਰੀ ਹਨ। ਦੇਖਣਾ ਤੁਸੀਂ ਹੈ। ਇਹ ਸਾਰਾ ਕੁੱਝ ਕਿਹੜੇ ਭੋਜਨ ਵਿੱਚ ਹੈ? ਨਸ਼ੇਸ਼ਰਾਬ ਸਸਤੀ ਹੈ। ਜਾਂ ਅਨਾਜ ਫਲਸਾਗਸਬਜ਼ੀਆਂਦਾਲਾਂ ਸਹਿਤ ਮੰਦ ਹਨ। ਹੋ ਸਕੇ ਤਾਂ ਕੱਚੇ ਫਲਬਦਾਮਕਾਜੂਅਖਰੋਟ, ਸਬਜ਼ੀਆਂਅਦਰਕਸਬਜ਼ੀਆਂ, ਅਨਾਰ ਤੇ ਪਪੀਤਾ ਤੇ ਬੀਜ ਵੀ ਖਾਵੋ।

Comments

Popular Posts