ਭਾਗ 6 ਮੁਫ਼ਤ ਦੀ ਗਾਂ ਦੇ ਦੰਦ ਨਹੀਂ
ਗਿਣੀਦੇ, ਥਾਪੀ ਦੇ ਕੇ ਚੋਣ ਦੀ ਕਰੀਦੀ ਹੈ ਜ਼ਿੰਦਗੀ ਜੀਨੇ ਦਾ ਨਾਮ
ਸਤਵਿੰਦਰ ਕੌਰ
ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਲੋਕ ਕਹਿੰਦੇ ਹਨ, “ ਰੱਬ ਜੋੜੀਆਂ ਉੱਤੋਂ ਬਣਾਂ ਕੇ ਭੇਜਦਾ ਹੈ। “ ਕਈਆਂ ਦਾ ਇਹ ਵੀ ਕਹਿਣਾ ਹੈ, “ ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ। “ ਕਈ ਐਸੀਆਂ ਜੋੜੀਆਂ ਹਨ।
ਜਿੰਨਾ ਦਾ ਕੋਈ ਜੋੜ ਨਹੀਂ ਹੈ। ਸਾਢੇ ਛੇ ਫੁੱਟ ਦੇ ਬੰਦੇ ਦੇ ਗਲ਼ ਚਾਰ ਫੁੱਟ ਦੀ ਜ਼ਨਾਨੀ ਪਈ
ਹੁੰਦੀ ਹੈ। 50 ਕਿੱਲੋ ਦੇ ਬੰਦੇ ਦੇ ਸਕੂਟਰ ਤੇ ਤਿੰਨ ਕੁਵਿੰਟਲ ਦੀ ਔਰਤ ਬੈਠੀ ਹੁੰਦੀ ਹੈ।
ਬੰਦਾ ਕਬਜ਼ ਹੋਈ ਵਾਂਗ ਦੋਨੇਂ ਹੈਂਡਲਾਂ ਨੂੰ ਫੜੀ, ਆਕੜਿਆ ਬੈਠਾ ਹੁੰਦਾ ਹੈ। ਐਡਾ
ਜਗਾੜ ਪਤਾ ਨਹੀਂ ਕਿਵੇਂ ਸੰਭਾਲਦਾ ਹੋਵੇਗਾ? ਕਈ ਜੋ ਹਰ ਰੋਜ਼ ਨਵੇਂ ਥਾਂ
ਤੋਪਾ ਗੰਢ ਲੈਂਦੇ ਹਨ। ਪਤੀ-ਪਤਨੀ ਤੋਂ ਵੀ ਵੱਧ ਕੇ, ਕੜ੍ਹੀ ਘੋਲਦੇ ਹਨ। ਲੁੱਕ-ਛੁਪ
ਕੇ ਸਰੀਰਕ ਰਿਸ਼ਤੇ ਬਣਾਉਂਦੇ ਹਨ। ਬਲਾਤਕਾਰ ਜਾ ਰਜਾ ਮੰਦੀ ਨਾਲ ਜੋ ਕਰਦੇ ਹਨ। ਕੀ
ਉਹ ਜੋੜੀਆਂ ਤੋਂ ਵੱਖਰਾ ਕਰਦੇ ਹਨ? ਮਕਸਦ ਤਾਂ ਸਬ ਦਾ ਇੱਕੋ ਹੈ।
ਸਰੀਰਕ ਸੰਤੁਸ਼ਟੀ ਕਰਨਾ। ਉਹ ਚਾਹੇ ਬੰਦੇ ਨਾਲ ਜਾਂ ਜਾਨਵਰ ਨਾਲ ਕਰ ਲੈਣ। ਕੋਈ ਫ਼ਰਕ ਨਹੀਂ ਹੈ।
ਵੈਸੇ ਵੀ ਮਰਦ
ਪਤਨੀ-ਪ੍ਰੇਮਿਕਾ, ਰੰਡੀ ਤੇ ਹੋਰ ਔਰਤਾਂ ਨੂੰ ਇੰਨਾ ਬੇਵਕੂਫ਼ ਸਮਝਦੇ ਹਨ। ਐਸੀ ਹਾਲਤ ਕਰਦੇ ਹਨ। ਔਰਤਾਂ ਨੂੰ ਕਿਸੇ ਜਾਨਵਰ ਤੋਂ
ਘੱਟ ਨਹੀਂ ਸਮਝਦੇ। ਔਰਤਾਂ ਮਰਦਾਂ ਨੂੰ ਚੰਗੀ ਤਰਾਂ ਜਾਣਦੀਆਂ ਹਨ। ਫਿਰ ਵੀ ਔਰਤਾਂ ਮਰਦਾਂ ਦੀਆਂ
ਇੰਨੀਆਂ ਗ਼ੁਲਾਮ ਬਣ ਗਈਆਂ ਹਨ। ਮਰਦ ਤੋਂ ਬਗੈਰ ਜਿਉ ਨਹੀਂ ਸਕਦੀਆਂ। ਔਰਤਾਂ ਨੂੰ ਆਪਦੀ ਹਾਲਤ ਆਪ
ਨਹੀਂ ਦਿਸਦੀ। ਬਾਪ, ਭਰਾ, ਪਤੀ, ਪੁੱਤਰ ਤੇ ਹੋਰ ਮਰਦਾਂ ਮੂਹਰੇ ਤਿਲ-ਤਿਲ ਕਰਕੇ ਜੂਨੀ ਭੋਗ ਰਹੀਆਂ
ਹਨ। ਇਸ ਦਾ ਮੱਤਲੱਭ ਇਹ ਨਹੀਂ ਹੈ। ਕੇ ਇੱਕ ਔਰਤ ਮਾਂ ਨੇ ਆਪ ਮਾੜੀ ਜੂਨ ਭੋਗ ਲਈ ਹੈ। ਮਰਦਾਂ ਦੇ
ਅੱਤਿਆਚਾਰ ਦਾ ਸਿਲਸਿਲਾ ਖ਼ਤਮ ਹੋ ਗਿਆ। ਐਸੀਆਂ ਔਰਤਾਂ ਆਪਦੀਆਂ ਧੀਆਂ, ਹੋਰ ਜੰਮਣ ਵਾਲੀਆਂ ਕੁੜੀਆਂ ਲਈ ਕੰਡੇ ਹੋਰ ਤਿੱਖੇ ਕਰ ਰਹੀਆਂ
ਹਨ। ਜੇ ਅੱਜ ਦੀ ਔਰਤ ਇੰਨਾ ਕੰਢਿਆਂ ਨੂੰ ਭੋਰ ਨਹੀਂ ਸਕਦੀ। ਮਰਦ ਦੀ ਤਾਨਾਸ਼ਾਹੀ ਦਾ ਮੂੰਹ ਤੋੜਵਾਂ
ਜੁਆਬ ਨਹੀਂ ਦੇ ਸਕਦੀ। ਉਸ ਦੇ ਦੂਜਿਆਂ ਲਈ ਕਿਤੇ ਪਰ-ਉਪਕਾਰ ਗੋਲਪੁਣਾਂ ਕਰਨ ਦਾ ਕੀ ਫ਼ਾਇਦਾ ਹੈ? ਜੇ ਆਪ ਪਿੰਡੇ ਉੱਤੇ ਦੁੱਖ-ਦਰਦ ਹੰਢਾਉਂਦੀ ਹੈ। ਜੰਮਣ ਵਾਲੀਆਂ ਕੁੜੀਆਂ ਇਹੀ
ਕੁੱਝ ਸਹਿੰਦੀਆਂ ਮਰ ਜਾਣਗੀਆਂ। ਔਰਤ-ਮਰਦ ਦੋਨਾਂ ਨੂੰ ਐਸਾ ਕੋਈ ਹੱਕ ਨਹੀਂ ਹੈ। ਸੁਖ ਦੇ ਪਲ਼
ਬਿਤਾਉਣ ਲਈ ਸੈਕਸ ਲਈ ਔਰਤਾਂ-ਮਰਦ ਨੂੰ ਵਰਤ ਲਿਆ ਜਾਵੇ। ਬਾਅਦ ਵਿੱਚ ਅਗਲੇ ਨੂੰ ਟੌਰਚਰ, ਖੱਜ਼ਲ-ਖੁਆਰ ਕਰਦੇ ਰਹਿਣ। ਅਗਲੇ ਦੀ ਜਾਨਵਰਾਂ ਵਾਲੀ ਹਾਲਤ ਕਰ ਦਿੰਦੇ ਹਨ। ਕਈ
ਮਰਦਾਂ ਨਾਲ ਵੀ ਔਰਤਾਂ ਵੱਲੋਂ ਬਹੁਤ ਬੁਰਾ ਸਲੂਕ ਹੁੰਦਾ ਹੈ। ਰਿਸ਼ਤਾ ਕਰਨ ਵੇਲੇ ਲੋਕ ਵੱਧ ਤੋਂ
ਵੱਧ ਮਾਪਿਆ, ਭੈਣਾਂ-ਭਰਾਵਾਂ ਤੇ ਘਰ-ਜ਼ਮੀਨ ਬਾਰੇ ਹੀ ਜਾਣਕਾਰੀ ਹਾਸਲ ਕਰਦੇ ਹਨ। ਪਿੰਡ ਦਾ
ਨਾਮ ਪੁੱਛ ਲੈਂਦੇ ਹਨ। ਜਦ ਕਿ ਚਾਹੀਦਾ ਤਾਂ ਇਹ ਹੈ। ਕੁੜੀ-ਮੁੰਡੇ ਦੀ ਸ਼ਕਲ ਦੇਖਣ ਦੀ ਥਾਂ, ਉਸ ਦੇ ਕੰਮ ਦੇਖੇ ਜਾਣ। ਕਈ ਪੜ੍ਹੇ-ਲਿਖੇ ਵੀ ਹੜ੍ਹੇ ਹੁੰਦੇ ਹਨ। ਕਿਤਾਬਾ ਹੀ
ਪੜ੍ਹਦੇ ਰਹਿੰਦੇ ਹਨ। ਹੱਥੀਂ ਕੰਮ ਕਰਨਾ ਨਹਿਂ ਸਿੱਖਦੇ। ਖਾਣਾਂ ਬਣਾਉਣਾ ਨਹੀਂ ਆਉਂਦਾ। ਗਿਲਾਸ
ਵਿੱਚ ਪਾਣੀ ਪਾ ਕੇ ਨਹੀਂ ਪੀ ਸਕਦੇ। ਹੋਰ ਕੰਮ ਕਰਨੇ, ਬਹੁਤ ਔਖੀ ਖੇਡ ਹੈ।
ਕੈਲੋ ਦਾ ਰਿਸ਼ਤਾ, ਨਜ਼ਦੀਕੀ ਰਿਸ਼ਤੇਦਾਰਾਂ ਨੇ ਹੀ
ਕਰਾਇਆ ਸੀ। ਇਹੀ ਗੱਲ ਪਿੱਛੇ ਰਿਸ਼ਤਾ ਹੋ ਗਿਆ ਸੀ। ਮੁੰਡਾ ਕੈਨੇਡਾ ਤੋਂ ਆਇਆ ਹੈ। ਅਜੇ ਮੁੰਡਾ
ਦੇਖਿਆ ਹੀ ਨਹੀਂ ਸੀ। ਪਹਿਲਾਂ ਹੀ ਕੈਲੋ ਦੇ ਡੈਡੀ ਨੇ ਰਿਸ਼ਤੇਦਾਰ ਸਾਂਢੂ ਨੂੰ ਕਹਿ ਦਿੱਤਾ ਸੀ, “ ਜੇ ਤੁਸੀਂ ਸਾਕ ਕਰਾਉਂਦੇ ਹੋ। ਮੈਨੂੰ ਤਸੱਲੀ ਹੈ। ਤੁਸੀਂ ਕੋਈ ਮਾੜਾ ਥਾਂ ਕੈਲੋ
ਲਈ ਥੋੜ੍ਹੀ ਲੱਭਣ ਲੱਗੇ ਹੋ। “ “ ਤਾਂਹੀਂ ਤਾਂ ਅਸੀਂ ਦੱਸ ਪਾਈ
ਹੈ। ਕੈਨੇਡਾ ਤੋਂ ਸਾਡੇ ਪਿੰਡ ਦੇ ਬੰਦੇ ਆਏ ਹੋਏ ਹਨ। ਮੈਂ
ਉਨ੍ਹਾਂ ਨੂੰ ਕਿਹਾ, “ ਕੁੜੀ ਤਾਂ ਸਾਡੇ ਘਰ ਹੀ ਹੈਗੀ
ਹੈ। ਘਰਵਾਲੀ ਦੀ ਸਕੀ ਭਾਣਜੀ ਹੈ। ਦੇਖ ਕੇ ਕੋਈ ਨਿੰਦ ਨਹੀਂ ਸਕਦਾ। ਇਸੇ ਲਈ ਉਨ੍ਹਾਂ ਨੂੰ ਨਾਲ ਹੀ
ਲੈ ਆਇਆਂ ਹਾਂ। “ ਕੈਲੋ ਦੀ ਮਾਂ ਨੇ ਕਿਹਾ, “ ਉਨ੍ਹਾਂ ਨੂੰ ਘਰ ਦੇ ਅੰਦਰ ਲੈ ਆਵੋ। ਬਾਹਰ ਕਾਰ ਵਿੱਚ ਕਿਉਂ ਬੈਠਾ ਰੱਖਿਆਂ ਹੈ? ਇਹ ਵੱਸਦਾ ਘਰ ਹੈ। ਕੋਈ ਵੀ ਘਰ ਆ ਜਾਵੇ। ਉਸ ਨੂੰ ਹੱਥੀਂ ਛਾਵਾਂ ਕਰਦੇ ਹਾਂ।
ਰੋਟੀ, ਚਾਹ, ਪਾਣੀ ਨਾਲ ਸੇਵਾ ਕਰਦੇ ਹਾਂ।
ਇਹ ਤਾਂ ਆਪਣੀ ਕੈਲੋ ਨੂੰ ਦੇਖਣ ਆਏ ਹਨ। “ ਕੈਲੋ ਦੇ ਮਾਸੜ ਨੇ ਕੈਨੇਡਾ
ਵਾਲੇ ਬੰਦੇ ਘਰ ਅੰਦਰ ਲਿਆਂਦੇ। ਉਹ ਚਾਰ ਜਾਣੇ ਸਨ। ਮੁੰਡਾ ਉਸ ਦਾ ਡੈਡੀ, ਭੈਣ ਤੇ ਜੀਜਾ ਸਨ। ਚਾਰੇ ਕੈਨੇਡਾ ਤੋਂ ਆਏ ਹੋਏ ਸਨ। ਚਾਹ ਪੀਣ ਪਿੱਛੋਂ ਕੈਲੋ ਦੀ
ਮਾਸੀ ਉਸ ਨੂੰ ਲੈ ਕੇ ਆ ਗਈ। ਮੁੰਡੇ-ਕੁੜੀ ਦਾ ਕੱਦ-ਕਾਠ, ਰੂਪ, ਰੰਗ ਦੇਖ ਕੇ ਹੀ ਗੱਲ ਪੱਕੀ ਹੋ ਗਈ। ਸਾਰੇ ਇੱਕ ਦੂਜੇ ਨੂੰ ਕਹਿਣ ਲੱਗੇ, “ ਮੂੰਹ ਮਿੱਠਾ ਕਰੋ। ਸਬ ਕੁੱਝ ਠੀਕ ਹੈ। “ ਠੀਕ ਪਤਾ ਨਹੀਂ ਕੀ ਸੀ? ਪਾਸਪੋਰਟ, ਕੈਨੇਡਾ ਦਾ ਵੀਜ਼ਾ ਨਹੀਂ ਦੇਖਿਆ ਸੀ। ਕਿਸੇ ਨੂੰ ਪੜ੍ਹਾਈ ਨਹੀਂ
ਪੁੱਛੀ ਸੀ। ਨਾਂ ਹੀ ਕੈਨੇਡਾ ਵਾਲਿਆਂ ਤੋਂ ਨੌਕਰੀਆਂ ਬਾਰੇ ਪੁੱਛਿਆ ਸੀ। ਬਈ ਤੁਹਾਡਾ ਕੈਨੇਡਾ
ਵਿੱਚ ਕਾਹਦਾ ਬਿਜ਼ਨਸ ਹੈ? ਮੁੰਡੇ ਦੀ ਭੈਣ ਨੇ ਕਿਹਾ, “ ਸਾਨੂੰ ਵਿਆਹ ਪੰਜਾਂ ਦਿਨਾਂ ਤੇ ਚਾਹੀਦਾ ਹੈ। ਸਾਡੀ ਛੁੱਟੀ ਥੋੜ੍ਹੀ ਹੈ। “ ਕੈਲੋ ਦੀ ਮਾਂ ਨੇ ਕਿਹਾ, “ ਅਸੀਂ ਤਾਂ ਉਸੇ ਦਿਨ ਲਾਮਾ ਦੇ
ਦੇਣੀਆਂ ਹਨ। ਜਦੋਂ ਤੁਸੀਂ ਕਹੋਗੇ। “ “ ਕੇਲੋ ਨੇ ਚੋਰ ਅੱਖ ਨਾਲ
ਮੁੰਡੇ ਵੱਲ ਦੇਖਿਆ। ਉਹ ਉਸ ਵੱਲ ਦੇਖ ਕੇ ਹੱਸ ਰਿਹਾ ਸੀ। ਕੇਲੋ ਨੂੰ ਉਸ ਦੇ ਦੰਦ ਪੀਲੇ ਲੱਗੇ।
ਕੈਲੋ ਨੂੰ ਧੁੜਧੁੜੀ ਜਿਹੀ ਆਈ। ਉਸ ਨੂੰ ਪਤਾ ਸੀ। ਪੀਲੇ ਦੰਦ ਤੰਬਾਕੂ ਖਾਣ ਵਾਲਿਆਂ ਦੇ ਹੁੰਦੇ
ਹਨ। ਉਸ ਦਾ ਮਨ ਕੀਤਾ ਆਪਦੇ ਮੰਮੀ-ਡੈਡੀ ਨੂੰ ਕਹਿ ਦੇਵੇ, “ ਐਸੇ ਗੰਦੇ ਦੰਦਾਂ ਵਾਲੇ ਬੰਦੇ
ਨਾਲ, ਮੈਂ ਵਿਆਹ ਨਹੀਂ ਕਰਾ ਸਕਦੀ। ਜਿਸ ਦੇ ਦੰਦ ਇੰਨੇ ਗੰਦੇ ਹਨ।
ਮੂੰਹ ਵਿੱਚੋਂ ਮੁਸ਼ਕ ਵੀ ਮਾਰਦਾ ਹੋਣਾ ਹੈ। “ ਗੱਲ ਮੂੰਹ ਵਿੱਚ ਆਈ ਹੀ ਸੀ।
ਮਾਸੀ ਨੇ ਕਹਿ ਦਿੱਤਾ, “ ਆਉਂਦੇ ਐਤਵਾਰ ਦਾ ਵਿਆਹ ਪੱਕਾ
ਹੈ। “ ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗ ਗਏ। ਕੈਲੋ ਦੀ ਗੱਲ ਵਿੱਚੇ ਦੱਬ ਗਈ।
ਜੇ ਕੈਲੋ ਇਹ ਕਹਿ ਵੀ ਦਿੰਦੀ। ਉਸ ਦੀ ਗੱਲ ਸੁਣਨੀ ਕਿਨ੍ਹੇ ਸੀ? ਸਾਰੇ ਉਸ ਤੋਂ ਸਿਆਣੇ ਬੈਠੇ ਸਨ। ਸਿਆਣਿਆਂ ਦਾ ਇਹੀ ਕਹਿਣਾ ਹੈ, ਮੁਫ਼ਤ ਦੀ ਗਾਂ ਦੇ ਦੰਦ ਨਹੀਂ ਗਿਣੀਦੇ, ਥਾਪੀ ਦੇ ਕੇ ਚੋਣ ਦੀ ਕਰੀਦੀ
ਹੈ। “ ਕੈਨੇਡਾ ਵਾਲਾ ਮੁੰਡਾ ਘਰ ਆ ਗਿਆ ਸੀ। ਪੂਰੇ ਟੱਬਰ ਦੀ ਕੈਨੇਡਾ ਜਾਂਣ ਦੀ ਲਾਟਰੀ
ਲੱਗ ਗਈ ਸੀ। ਮਰਦਾਂ ਨਾਲ ਵੀ ਕੁੱਝ ਐਸਾ ਹੀ ਹੁੰਦਾ ਹੈ। ਧੱਕੇ ਨਾਲ ਵਿਆਹ ਕਰਾਏ ਜਾਂਦੇ ਹਨ। ਵਿਚੋਲਿਆ
ਦੇ ਕਰਾਏ ਰਿਸ਼ਤੇ ਵਿੱਚ ਕਿਸੇ ਵਿਆਹ ਵਾਲੇ ਮੁੰਡੇ-ਕੁੜੀ ਦੀ ਪਸੰਧ ਪੁੱਛੀ ਨਹੀਂ ਜਾਂਦੀ। ਰਿਸ਼ਤੇਦਾਰ
ਆਪਦੀ ਪਸੰਧ ਦੇਖਦੇ ਹਨ। ਰੱਬ ਜਾਣੇ ਮਰਦ ਤੇ ਔਰਤ ਵਿੱਚੋਂ ਕੌਣ ਕੀਹਨੂੰ ਚਾਰਦਾ ਹੈ?
Comments
Post a Comment