ਭਾਗ 58 ਬਾਬਿਆਂ ਤੋਂ ਡਰੋ, ਪਾਠ ਨਹੀਂ ਬਾਬਿਆਂ ਦੇ ਬਚਨ ਸੁਣੋ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ  satwinder_7@hotmail.com

ਮਨਦੀਪ ਨੇ ਕਿਹਾ, " ਠੰਢ ਤੋ ਬੱਚ ਗਏ। ਪਿੰਡ ਵਰਗੀ ਮੌਜ ਕੈਨੇਡਾ ਵਿੱਚ ਕਿਥੇ ਹੈ? ਜਿੰਨੀ ਕਿਰਤ ਉੱਥੇ ਕਰਦੇ ਹਾਂ। ਉਹੀ ਕੰਮ ਜੀਅ ਲਾ ਕੇ ਇੱਥੇ ਕਰੀਏ। ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣਾ। ਹੋਰ ਕੰਮ ਕਰਨ ਤੋਂ ਪਹਿਲਾਂ ਅਖੰਡ ਪਾਠ ਕਰਾਈਏ। ਰਿਸ਼ਤੇਦਾਰਾਂ ਨੂੰ ਫ਼ੋਨ ਕਰ ਦਿਉ। ਬਹਾਨੇ ਨਾਲ ਸਾਰੇ ਮਿਲ ਲਵਾਂਗੇ।" ਮਹਾਰਾਜ ਜੀ ਗੁਰੂ ਗ੍ਰੰਥਿ ਸਾਹਿਬ ਪ੍ਰਕਾਸ਼ ਕਰ ਦਿੱਤੇ ਗਏ। ਪ੍ਰੀਤ ਦੇ ਡੈਡੀ ਨੇ ਸਾਰਿਆਂ ਨੂੰ ਹਦਾਇਤ ਕਰ ਦਿੱਤੀ ਸੀ, " ਬਾਬਿਆਂ ਦੀ ਸੇਵਾ ਕਰਨੀ ਹੈ। ਅਸਲੀ ਫਲ ਇਹੀ ਹੈ। ਤਾਂ ਹੀ ਰਿਸ਼ਤੇਦਾਰਾਂ ਨੂੰ ਬੁਲਾਇਆ ਹੈ। ਰਲ ਮਿਲ ਕੇ ਕਾਰਜ ਕਰੀਏ। ਕੋਈ ਪਾਠੀ ਪਰਸ਼ਾਦਾ ਚਾਹ ਪਾਣੀ ਛਕੇ ਬਿਨਾਂ ਨਾ ਜਾਵੇ। ਬਾਬਾ ਜੀ ਤੁਸੀਂ ਰੌਲ ਲਾਉਣ ਵਾਲਿਆਂ ਦੀ ਨਿਗਰਾਨੀ ਕਰਨ ਆਏ ਹੋ। ਤੁਸੀਂ ਵੀ ਜਲ ਪਾਣੀ ਛਕੋ।" ਬਾਬਾ ਜੀ ਨੇ ਦਾੜ੍ਹੀ ਉੱਤੇ ਹੱਥ ਫੇਰਦੇ ਜੁਆਬ ਦਿੱਤਾ," ਅਸੀਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਆ। ਅਸੀਂ ਬ੍ਰਹਮ ਗਿਆਨੀ ਬੀਬੀਆਂ ਦਾ ਬਣਿਆ ਖਾਣਾ ਨਹੀਂ ਛਕਦੇ। ਸਾਡਾ ਲਾਂਗਰੀ ਸਾਡਾ ਖ਼ਿਆਲ ਰੱਖਦਾ। ਬੀਬੀਆਂ ਤੋ ਗੁਰੇਜ਼ ਕਰੀਦਾ। ਸਤਿਨਾਮ, ਵਾਹਿਗੁਰੂ, ਧੰਨ ਬਾਬਾ ਨਾਨਕ ਜੀ ਬਖ਼ਸ਼ਾਉ ਜੀ।" " ਹੈੱਡ ਗ੍ਰੰਥੀ ਜੀ ਗੱਲ ਪੱਲੇ ਨਹੀਂ ਪਈ। ਪਰਸ਼ਾਦਾ ਮੈਂ ਆਪ ਤਿਆਰ ਕਰ ਦਿਨਾਂ। ਤੁਸੀਂ ਤਾਂ ਫਿਰ ਆਪ ਦੀ ਮਾਂ ਦੇ ਪਰਛਾਵੇਂ ਤੋਂ ਵੀ ਬਚਦੇ ਹੋਵੋਗੇ। ਬਾਬਾ ਬੁੱਢਾ ਜੀ ਦੀ ਥਾਂ ਤੁਹਾਨੂੰ ਹੋਣਾ ਚਾਹੀਦਾ ਸੀ। ਬੁੱਢਾ ਜੀ ਵੀ ਅੰਮ੍ਰਿਤਸਰ ਹਰਮਿੰਦਰ ਸਾਹਿਬ ਦੇ ਹੈੱਡ ਗ੍ਰੰਥੀ ਸੀ। ਮਾਤਾ ਗੰਗਾ ਜੀ ਜੋ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਸੀ। ਬੁੱਢਾ ਜੀ ਨੇ ਮਾਤਾ ਜੀ ਦੇ ਹੱਥਾਂ ਦੀਆਂ ਮਿੱਸੀਆਂ ਰੋਟੀਆਂ ਖਾਂਦੀਆਂ। ਕੀ ਖ਼ਿਆਲ ਤੁਹਾਡਾ, ਬੁੱਢਾ ਜੀ ਤੋਂ ਤੁਸੀਂ ਜ਼ਿਆਦਾ ਬ੍ਰਹਮ ਗਿਆਨੀ ਹੋ? " ਗਿਆਨੀ ਜੀ ਘਬਰਾ ਗਏ, " ਤੁਸੀਂ ਬਾਹਰੋਂ ਆ ਕੇ ਸਾਨੂੰ ਮਤਾ ਦੇਣ ਲੱਗ ਜਾਂਦੇ ਹੋ। ਅਸੀਂ ਗੁਰੂ ਦੀ ਮੱਤ ਮੁਤਾਬਿਕ ਚੱਲਦੇ ਆ। ਠੀਕ ਆ ਛੱਕਾਵੋ ਪਰਸ਼ਾਦਾ, ਦਾਲ ਸਬਜ਼ੀ ਨੂੰ ਤੜਕਾ ਡਬਲ ਕਰ ਦੇਵੋ। ਅਸੀਂ ਲੰਬੇ ਪੈ ਕੇ ਆਰਾਮ ਕਰ ਲਾਈਏ। "

ਬਲਦੇਵ ਸਿੰਘ ਨੇ ਸੇਵਾ ਦਾਰਾ ਨੂੰ ਕਿਹਾ, “ ਇਹ ਬਾਬਾ ਜੀ ਬ੍ਰਹਮ ਗਿਆਨੀ ਨੇ, ਨਾਲੇ ਗੁਰਦੁਆਰੇ ਦੇ ਹੈਡ ਗ੍ਰੰਥੀ ਹਨ। ਮੁੰਡਿਉ ਤੁਸੀਂ ਪ੍ਰਸ਼ਾਦਾ, ਆਪ ਤਿਆਰ ਕਰੋ। ਇਹ ਬੀਬੀਆਂ ਦੇ ਪ੍ਰਛਾਵੇਂ ਤੋਂ ਦੂਰ ਰਹਿੰਦੇ ਹਨ। ਬਾਬਾ ਜੀ ਦੀ ਪੂਰੀ ਸੇਵਾ ਕਰੋ। ਆਜੋ ਚਾਰ ਜਾਣੇ ਲੱਤਾਂ ਬਾਂਹਾਂ ਘੁੱਟੋ। ਬਾਬਾ ਜੀ ਥੱਕ ਗਏ ਹੋਣੇ ਹਨ। " ਬਾਬਾ ਜੀ ਲੱਤ ਉੱਤੇ ਲੱਤ ਰੱਖ ਕੇ ਪੈ ਗਏ। ਸੁੱਖੀ ਛੇ ਸਾਲ ਦੀ ਸੀ। ਆਪਦੇ ਦਾਦੇ ਕੋਲ ਬੈਠ ਗਈ। ਉਸ ਨੇ ਕਿਹਾ, " ਦਾਦਾ ਜੀ ਮੇਰਾ ਜੀ ਨਹੀਂ ਲੱਗਦਾ। ਫ਼ੋਨ ਉੱਤੇ ਮੰਮੀ ਡੈਡੀ ਨਾਲ ਗੱਲ ਕਰਨੀ ਹੈ। ਦਾਦਾ ਜੀ ਬਾਬਾ ਜੀ ਨੇ ਪਜਾਮੀ ਨਹੀਂ ਪਾਈ। ਸ਼ੇਮ, ਸ਼ੇਮ ਬਾਬਾ ਜੀ ਪਜਾਮੀ ਪੌਣੀ ਭੁੱਲ ਗਏ। " ਸੁੱਖੀ ਨੇ ਦੋਨੇਂ ਹੱਥ ਅੱਖਾਂ ਉੱਤੇ ਧਰ ਲਏ। " ਬਲਦੇਵ ਸਿੰਘ ਨੇ ਬਾਬਾ ਜੀ ਦੀਆਂ ਲੱਤਾਂ ਉੱਤੇ ਧਿਆਨ ਮਾਰਿਆ, " ਬਾਬਾ ਜੀ ਤੁਸੀਂ ਦੇਖਿਆ ਭੋਰਾ ਭਰ ਕੁੜੀ ਨੂੰ ਜੋ ਮਹਿਸੂਸ ਹੋਇਆ। ਜੇ ਕੋਈ ਜੁਆਨ ਧੀ ਭੈਣ ਦੇਖਦੀ ਹੋਵੇਗੀ, ਤਾਂ ਉਸ ਦੀ ਕੀ ਹਾਲਤ ਕਰ ਦਿੰਦੇ ਹੋਵੋਗੇ? ਮੂੰਗਲਿਆਂ ਵਰਗੀਆਂ ਲੱਤਾਂ ਨੰਗੀਆਂ ਕੱਢੀਆਂ ਹਨ। ਚੋਲਾਂ ਇੰਨਾ ਲੰਮਾ ਚੌੜਾ ਪਾਇਆ ਹੈ, ਵਿੱਚੋਂ ਹੀ ਪਜਾਮਾ ਸਿਲਵਾ ਲੈਂਦੇ। ਜ਼ਰੂਰੀ ਆ ਹੋਰਾਂ ਲੋਕਾਂ ਨਾਲੋਂ ਅਲੱਗ ਦਿਸਣਾ ਹੈ। ਬਾਬਾ ਜੀ ਕਛਹਿਰੇ ਦੀ ਮੁਹਰੀ ਤਿੰਨ ਗਿੱਠਾ ਕਰਾਈ ਹੈ। ਇਹ ਐਮਰਜੈਂਸੀ ਲਈ ਐਡੀ ਵੱਡੀ ਰਖਾਈ ਹੈ। ਨਗੇਜ਼ ਦਿਖਾਉਣ ਨੂੰ ਮੂਵੀ ਹੀਰੋਇਨ ਨਾਲੋਂ ਇੱਕ ਲੱਛਣ ਘੱਟ ਨਹੀਂ ਹਨ। ਬਾਬਾ ਜੀ ਪਰਸ਼ਾਦਾ ਤਿਆਰ ਹੋ ਗਿਆ ਭੋਜਨ ਛਕੋ। "

ਬਾਬਾ ਜੀ ਉੱਠ ਕੇ ਬੈਠ ਗਏ। ਚੋਲ਼ੇ ਨੂੰ ਖਿੱਚਣ ਲੱਗ ਗਏ। ਇਧਰੋਂ ਖਿੱਚਣ ਉਧਰੋਂ ਲੱਤਾਂ ਨੰਗੀਆਂ ਹੋ ਜਾਣ। ਦੂਜੇ ਪਾਸੇ ਤੋ ਖਿੱਚਣ ਦੂਜਾ ਪਾਸਾ ਨੰਗਾ ਹੋ ਜਾਵੇ। ਪੈਰਾਂ ਭਾਰ ਬੈਠ ਗਏ ਫਿਰ ਤਾਂ ਹੱਦ ਹੀ ਹੋ ਗਈ। ਖੜ੍ਹੇ ਹੋ ਗਏ। ਮੋਹਲ਼ਿਆਂ ਵਰਗੀਆਂ ਕਾਲੀਆਂ ਸ਼ਾਹ ਲੱਤਾਂ ਸਨ। ਬਾਬੇ ਨੇ ਕਿਹਾ, " ਤੁਹਾਡੇ ਬੱਚੇ ਵੀ ਬੜੇ ਸ਼ੈਤਾਨ ਨੇ, ਮਾਹਾਪੁਰਸ਼ਾ ਨੂੰ ਟਿੱਚਰ ਨਹੀਂ ਕਰੀਦੀ। ਕਿੰਨੇ ਮੋਟੇ ਨੇ, ਫੁਲਕੇ ਚੱਜ ਦੇ ਬੱਣਾਂਉਣੇ ਸੀ। ਦਾਲ ਦੇ ਛਿੱਟੇ ਚਿੱਟੇ ਕੱਪੜਿਆਂ ਉੱਤੇ ਪਾ ਦਿੱਤੇ। ਕੀ ਤੈਨੂੰ ਦਿਸਦਾ ਨਹੀਂ ਕਾਕਾ? " ਸੇਵਾਦਾਰ ਮੁੰਡੇ ਨੇ ਨਿਮਰਤਾ ਨਾਲ ਕਿਹਾ, " ਬਾਬਾ ਜੀ ਮੁਆਫ਼ ਕਰੋ, ਮੈਂ ਰੁਮਾਲ ਨਾਲ ਕੱਪੜੇ ਸਾਫ਼ ਕਰ ਦਿੰਦਾ ਹਾਂ। ਅਸੀਂ ਕਦੇ ਰੋਟੀਆਂ ਨਹੀਂ ਬਣਾਈਆਂ, ਤਾਂ ਮੋਟੀਆਂ ਹਨ। ਰਾਤ ਨੂੰ ਛੋਟੇ ਪੇੜੇ ਕਰਾਂਗੇ। ਬਾਬਾ ਜੀ ਕੀ ਕੋਈ ਖਾਂਸ ਗੱਲ ਹੈ? ਜ਼ਨਾਨੀਆਂ ਤੋਂ ਤੁਸੀਂ ਡਰਦੇ ਹੋ ਜਾਂ ਘਬਰਾਉਂਦੇ ਹੋ। ਕੀ ਕੋਈ ਖ਼ਾਸ ਕਾਰਨ ਹੈ? " ਬਾਬਾ ਜੀ ਨੇ ਮੋਟੀਆਂ ਅੱਖਾਂ ਦਿਖਾਈਆਂ ," ਕਾਕਾ ਬਾਬਿਆਂ ਨੂੰ ਛੂਹਣਾ ਨਹੀਂ। ਮੈਨੂੰ ਇਸ਼ਨਾਨ ਕਰਨਾ ਪਵੇਗਾ। ਰੋਟੀਆਂ ਨਹੀਂ ਕਹਿੰਦੇ, ਪਰਸ਼ਾਦਾ ਕਹਿੰਦੇ ਹਨ। ਨਾਲੇ ਆਥਣੇ ਹੋਰ ਥਾਂ ਤੋ ਖੀਰਾਂ ਪੁੜੇ ਛਕਾਂਗੇ। ਤੁਹਾਡੇ ਪਰਸ਼ਾਦਾ ਦੀ ਲੋੜ ਨਹੀਂ ਹੈ। ਅਸੀਂ ਇਕੋ ਚੂਲ੍ਹੇ ਤੋਂ ਹਰ ਰੋਜ਼ ਨਹੀਂ ਖਾਂਦੇ। " ਮਨਦੀਪ ਕੌਰ ਪਾਠ ਸੁਣ ਰਹੀ ਸੀ। ਉੱਠ ਕੇ ਬਾਹਰ ਆਈ, ਉਸ ਨੇ ਬਲਦੇਵ ਸਿੰਘ ਨੂੰ ਕਿਹਾ,  " ਜੀ ਰੌਲ਼ਾਂ ਬਹੁਤ ਪੈਦਾ ਹੈ। ਪਾਠੀ ਬਾਹਰ ਨੂੰ ਝਾਕੀ ਜਾਂਦਾ ਹੈ। ਉਸ ਦੇ ਕੰਨ ਤੁਹਾਡੀਆਂ ਗੱਲਾਂ ਵੱਲ ਹਨ। ਪਾਠ ਕਰਦਾ ਉੱਕੀ ਜਾਂਦਾ। ਮੈਨੂੰ ਚੱਜ ਨਾਲ ਪਾਠ ਸੁਣ ਲੈਣ ਦਿਉ। ਹੋਲੀ ਗੱਲਾਂ ਕਰੋ। ਬਾਬਾ ਜੀ ਨੂੰ ਦੁੱਧ ਪੀਣ ਨੂੰ ਦਿਉ। " ਬਲਦੇਵ ਨੇ ਕਿਹਾ, " ਭਾਗਵਾਨੇ ਤੂੰ ਅੰਦਰ ਜਾ। ਬਾਬਾ ਜੀ ਤੇ ਤੇਰਾ ਪਰਛਾਵਾਂ ਨਾਂ ਪੈ ਜਾਵੇ। ਬਾਬਾ ਜੀ ਨੇ ਰੋਟੀ ਵਿੱਚੇ ਛੱਡ ਦੇਣੀ ਆ। ਅੰਦਰ ਵਾਲੇ ਬਾਬੇ ਉੱਤੇ ਪਰਛਾਵਾਂ ਨਾਂ ਪਾ ਦੇਈਂ। ਇਸ਼ਨਾਨ ਕਰਨਾ ਪਵੇਗਾ। ਬਾਬਾ ਆਪਦੇ ਨਾਲ ਚੇਲੀਆਂ ਨਹੀਂ ਲਿਆਇਆ। ਕੱਪੜਿਆਂ ਤੇ ਦਾਲ ਪੈ ਗਈ ਹੈ। ਕੌਣ ਸਾਫ਼ ਕਰੇ? ਪਾਠ ਵਿੱਚੇ ਹੀ ਨਾਂ ਛੱਡ ਜਾਣ। ਬਾਬਿਆਂ ਤੋਂ ਡਰੋ, ਪਾਠ ਨਹੀਂ ਬਾਬਿਆਂ ਦੇ ਬਚਨ ਸੁਣੋ।

ਭੋਗ ਵਾਲੇ ਦਿਨ ਬਾਬਾ ਜੀ ਕਾਲੇ ਚੋਲ਼ੇ ਨਾਲ ਚੂੜੀਦਾਰ ਪਜਾਮੀ ਪਾ ਕੇ ਆ ਗਏ। ਬਲਦੇਵ ਸਿੰਘ ਜੀ ਨੇ ਮੁਸਕਰਾ ਕੇ ਕਿਹਾ, " ਬਾਬਾ ਜੀ ਪਛਾਣ ਨਹੀਂ ਆਈ, ਬੜੇ ਫ਼ੈਸ਼ਨ ਕਰਦੇ ਹੋ। ਨਿਰਬੀਗਨ ਭੋਗ ਪੈ ਗਿਆ। ਮਹਾਰਾਜ ਦੀ ਕਿਰਪਾ ਹੋ ਗਈ। ਅਸੀਂ ਪਰਿਵਾਰ ਵੱਲੋਂ 5000 ਭੇਟਾ ਦਿੰਦੇ ਹਾਂ। ਬਾਬਾ ਜੀ ਮਨਜ਼ੂਰ ਕਰੋ। "

ਬਾਬਾ ਜੀ ਦਾ ਚਿਹਰਾ ਲਾਲ ਹੋ ਗਿਆ। " ਭਾਈ ਸਾਹਿਬ ਇੰਨੇ ਤਾਂ ਪਿੰਡ ਵਾਲੇ ਵੀ ਨਹੀਂ ਦਿੰਦੇ। ਖ਼ਾਸ ਕਰਕੇ ਕੈਨੇਡਾ ਵਾਲਿਆਂ ਦੀ ਨੀਅਤ ਬਹੁਤ ਮਾੜੀ ਹੈ। ਸਾਡੀ ਫ਼ੀਸ 10000 ਹੈ। ਇਹ ਸਾਰੇ ਤੁਸੀਂ ਰੱਖ ਲਵੋ। ਸਾਨੂੰ ਨੋਟਾਂ ਦਾ ਘਾਟਾ ਨਹੀਂ ਹੈ। " " ਬਾਬਾ ਜੀ ਫ਼ਤਿਹ ਪਰਵਾਨ ਕਰੋ। ਅਸੀਂ ਕੈਨੇਡਾ ਵਾਲੇ ਬੜੇ ਬੇਸ਼ਰਮ ਹਾਂਭੇਟਾ ਕਿਸੇ ਆਸ਼ਰਮ ਨੂੰ ਦੇਵਾਂਗੇ। ਤੁਸੀਂ ਤਾਂ ਕੌਮ ਦੀ ਚੰਗੀ ਸੇਵਾ ਕਰਦੇ ਹੋ। ਵਿਹਲੇ ਮੁੰਡਿਆਂ ਦੇ ਚੋਲ਼ੇ ਪੁਆ ਕੇ, ਜਥਾ ਬਣਾਈ ਫਿਰਦੇ ਹੋ। ਆਉਣ ਵਾਲੀ ਪੀੜੀ ਨੂੰ ਬੜੀ ਸੇਧ ਦੇਵੋਗੇ। ਦੋ ਦਿਨ ਦੋ ਰਾਤਾਂ ਦੇ ਵਿੱਚ ਤੁਸੀਂ ਬਾਣੀ ਪੜ੍ਹਨ ਲਈ ਨਾਂ ਕੋਈ ਰੌਲ ਲਾਈ ਹੈ। ਤੁਸੀਂ ਰੱਬ ਦੀ ਕੋਈ ਗੱਲ ਨਹੀਂ ਕੀਤੀ। ਨਾਂ ਹੀ ਬਾਣੀ ਸੁਣੀ ਹੈ। ਬਗੈਰ ਮਹਾਰਾਜ ਗੁਰੂ ਗ੍ਰੰਥਿ ਸਾਹਿਬ ਪੜ੍ਹੇ, ਸੁਣੇ ਤੁਹਾਨੂੰ ਕਾਹਦੀ ਖੁਮਾਰੀ ਚੜ੍ਹੀ ਹੋਈ ਹੈ?ਚੋਲ਼ਾ ਰੋਜ਼ ਨਵੇਂ ਰੰਗ ਫ਼ੈਸ਼ਨ ਵਾਲਾ ਪਾ ਲੈਂਦੇ ਹੋ। ਖਾਣ-ਪੀਣ, ਚੱਲਣ ਵਿੱਚ ਜ਼ਨਾਨੀਆਂ ਤੋਂ ਵੱਧ ਨਖ਼ਰੇ ਕਰਦੇ ਹੋ। " 5000 ਫੜ ਕੇ ਬਾਬਾ ਜੀ ਆਪ ਕਾਰ ਵਿੱਚ ਜਾ ਬੈਠੇ। ਜੱਥੇ ਦੇ ਮੁੰਡੇ ਵਾਜੇ, ਢੋਲਕੀਆਂ ਚੱਕ ਕੇ ਤੁਰ ਗਏ।

ਸੀਤੋ ਨੇ ਮਨਦੀਪ ਨੂੰ ਕਿਹਾ, " ਜਠਾਣੀਏ ਤੈਨੂੰ ਜਵਾਨੀ ਚੜ੍ਹੀ ਪਈ ਹੈ। ਅੱਗੇ ਤੋ ਵੀ ਜਵਾਨ ਲਗਦੀ ਹੈ। ਰੰਗ ਵੀ ਬੜਾ ਗੋਰਾ ਕੱਢਿਆ। ਤੇਰੇ ਮੂੰਹੋਂ ਅੰਗਰੇਜ਼ੀ ਵੀ ਬੜੀ ਫਬਦੀ ਹੈ। ਇੱਕ ਗੱਲ ਹੈ, ਆਪਣੀ ਪੋਤੀ ਸੁੱਖੀ ਵੀ ਪੰਜਾਬੀ ਬਹੁਤ ਵਧੀਆ ਬੋਲਦੀ ਹੈ। ਸਾਨੂੰ ਵੀ ਕੈਨੇਡਾ ਦੇਖਾਂ ਦੇਵੋ। ਮਨਦੀਪ ਨੇ ਆਪਦੀ ਦਰਾਣੀ ਨੂੰ ਕਿਹਾ, " ਤੇਰੇ ਕੋਲ ਕੰਮ ਵਾਲੀਆਂ ਹਨ। ਮੌਜਾਂ ਮਾਰ ਰਹੀ ਹੈ। ਕੈਨੇਡਾ ਕਾਹਦੀ ਹੈ। ਜਦੋਂ ਕਲੋਕ ਦਾ ਅਲਾਰਮ ਵੱਜਦਾ ਹੈ। ਜਾਨ ਨਿਕਲ ਜਾਂਦੀ ਹੈ। ਕੰਮ ਤੇ ਜਾਣ ਤੋਂ ਪਹਿਲਾਂ ਤੇ ਵਾਪਸ ਘਰ ਆਕੇ, ਫੱਟਾ ਫੱਟ ਘਰ ਦਾ ਕੰਮ ਨਿਬੇੜਨਾਂ ਪੈਂਦਾ ਹੈ। ਪ੍ਰੀਤ ਦੇ ਡੈਡੀ ਨਾਲ ਮੈਂ ਹੀ ਕੱਟ ਗਈ। ਦੂਜੇ ਦਿਨ ਕਲ ਦੀ ਦਾਲ-ਸਬਜੀ-ਰੋਟੀ ਨਹੀਂ ਖਾਂਦਾ। ਕੈਨੇਡਾ ਤਾਂ ਇਸ ਦਾ ਹੈ। ਸ਼ਰਾਬ ਪੀ ਕੇ ਝੂਮਦਾ ਰਹਿੰਦਾ ਹੈ। ਅੱਧੀ ਰਾਤ ਨੂੰ ਮੈਨੂੰ ਉਠਾਲ਼ ਕੇ, ਪਿਆਰ ਦੀ ਬਾਤਾਂ ਪਾਉਂਦਾ ਹੈ। ਸਵੇਰੇ ਕੰਮ ਉੱਤੇ ਲੱਤਾਂ-ਬਾਂਹਾਂ ਟੁੱਟਦੀਆਂ ਰਹਿੰਦੀਆਂ ਹਨ। " ਭੈਣੇ, ਭਰਾ ਜੀ ਤੈਨੂੰ ਪਿਆਰ ਵੀ ਬਹੁਤ ਕਰਦਾ ਹੈ। ਮੈਨੂੰ ਕੈਨੇਡਾ ਸੱਦ ਲੈ। ਮੈਂ ਕੰਮ ਬਥੇਰਾ ਕਰ ਲਵਾਂਗੀ। ਅੱਧੇ ਡਾਲਰ ਤੈਨੂੰ ਦੇ ਦਿਆਂ ਕਰਾਂਗੀ। ਸੁੱਖੀ ਨੇ ਕਿਹਾ, "  ਦਾਦੀ ਮਾਂ ਡੈਡੀ ਦਾ ਫ਼ੋਨ ਹੈ। ਤੁਸੀਂ ਗੱਲ ਕਰ ਲਵੋ। ਡੈਡੀ ਨੂੰ ਕਹੋ, “  ਘਰ ਵਿੱਚ ਬਹੁਤ ਜਾਣੇ ਹਨ। ਮੇਰਾ ਦਿਲ ਪੰਜਾਬ ਲੱਗ ਗਿਆ ਹੈ। ਮੈਂ ਅਜੇ ਕੈਨੇਡਾ ਨਹੀਂ ਜਾਣਾ। " ਮਨਦੀਪ ਨੇ ਫ਼ੋਨ ਫੜ ਲਿਆ, " ਹੈਪੀ ਦੱਸ ਕੀ ਕਹਿਣਾ ਹੈ। ਅਸੀਂ ਵੀ ਛੇਤੀ ਵਾਪਸ ਆ ਜਾਣਾ ਹੈ।" ਹੈਪੀ ਨੇ ਕਿਹਾ, " ਮੰਮੀ ਤੁਸੀਂ ਦੋ ਮਹੀਨੇ ਤੱਕ ਟਿਕਟਾਂ ਦੀ ਤਰੀਕ ਅੱਗੇ ਕਰ ਲਵੋ। ਤੁਸੀਂ ਪਿੰਡ ਰਹੋ। ਇੱਥੇ ਠੰਢ ਵਿੱਚ ਕੀ ਕਰਨਾ ਹੈ? ਹਰ ਰੋਜ਼ ਬਰਫ਼ ਦੇ ਤੂਫ਼ਾਨ ਆਉਂਦੇ ਹਨ। ਅੱਜ ਵੀ ਮੌਸਮ ਵਿਭਾਗ ਵਾਲਿਆਂ ਨੇ, ਦੋ ਦਿਨ ਬਰਫ਼ ਦੀ ਫ੍ਰਿਜ਼ੀ ਰੇਨ ਤੇ ਠੰਢੀ ਹਵਾ ਦਾ ਤੂਫ਼ਾਨ ਦੱਸਿਆ ਹੈ। ਕੰਮ ਵੀ ਘੱਟ ਗਏ ਹਨ।   ਗੱਲ ਤਾਂ ਠੀਕ ਹੈ। ਕੈਨੇਡਾ ਆ ਕੇ, ਘਰ ਅੰਦਰ ਬੰਦ ਹੋਣਾ ਪੈਣਾ ਹੈ। ਪੰਜਾਬ ਵਿੱਚ ਕਿਸੇ ਭੈਣ-ਭਾਈ ਦੇ ਮੱਥੇ ਤਾਂ ਲੱਗਦੇ ਹਾਂ। ਉਸ ਨੇ ਫ਼ੋਨ ਬੰਦ ਕਰ ਦਿੱਤਾ।

 

 

Comments

Popular Posts