ਭਾਗ
8 ਮਜ਼ਦੂਰਾਂ ਦਾ ਹੱਕ ਰੱਖਣ ਦਾ ਧੱਕਾ, ਹਰ
ਕੌਮ ਦੇ ਲੋਕਾਂ ਵਿੱਚ ਹੁੰਦਾ ਹੈ ਜ਼ਿੰਦਗੀ ਜੀਨੇ ਦਾ ਨਾਮ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੈਲੋ
ਤੇ ਪ੍ਰੇਮ ਦੇ ਘਰਾਂ ਵਿੱਚ ਕੜਾਹੀ ਚੜ੍ਹ ਗਈ ਸੀ। ਖਾਣ-ਪੀਣ ਲਈ ਮਿੱਠੀਆਂ ਚੀਜ਼ਾਂ, ਮਿਠਾਈਆਂ ਨਮਕੀਨ ਵਾਲੀਆਂ ਚੀਜ਼ਾਂ ਬਣਨ ਲੱਗ
ਗਈਆਂ ਸਨ। ਕੰਮ ਕਰਨ ਵਾਲੇ ਵੀ ਜਾਣਦੇ ਹੁੰਦੇ ਹਨ। ਕੀਹਦੇ ਕੋਲੋਂ ਮਜ਼ਦੂਰੀ ਦੇ ਪੈਸੇ ਮਿਲਣੇ ਹਨ? ਕੀਹਦੇ ਕੋਲੋਂ ਪਹਿਲਾਂ ਹੀ ਐਡਵਾਂਸ ਫੜ ਕੇ ਕੰਮ
ਕਰਨਾ ਹੈ? ਵਿਆਹ ਵਿੱਚ ਕੰਮ ਕਰਨ ਵਾਲਿਆਂ ਨੂੰ, ਕਿਸੇ ਨੇ ਪਹਿਲਾਂ ਹੀ ਦੱਸ ਦਿੱਤਾ ਸੀ।
ਬਾਹਰਲੇ ਲੋਕ ਵੀ ਕਈ ਕੰਮ ਤੇ ਬੰਦਾ ਰੱਖ ਲੈਂਦੇ ਹਨ। ਫਿਰ ਕੁੱਝ ਦਿਨ ਕੰਮ ਕਰਾ ਲੈਂਦੇ ਹਨ। ਬਹਾਨੇ
ਬਣਾਂ ਕੇ, ਕੰਮ ਵਿੱਚ ਨੁਕਸ ਕੱਢ ਕੇ, ਹਟਾ ਦਿੰਦੇ ਹਨ। ਕੰਮ ਕੀਤੇ ਦੇ ਪੈਸੇ ਨਹੀਂ
ਦਿੰਦੇ। ਇਸ ਤਰਾਂ ਵਿਚਾਰਾ ਮਜ਼ਦੂਰ ਘਰ ਦੇ ਖ਼ਰਚੇ ਕਿਵੇਂ ਚਲਾਵੇ? ਕਈਆਂ ਦੇ ਘਰ ਵਿੱਚ ਇੱਕੋ ਜਾਣਾ ਕੰਮ ਕਰਨ
ਵਾਲਾ ਹੁੰਦਾ ਹੈ। ਸਾਰਾ ਟੱਬਰ ਉਸ ਦੇ ਹੱਥਾਂ ਵੱਲ ਦੇਖਦਾ ਹੈ। ਪ੍ਰੇਮ ਨਵੇਂ ਬਿਚਾਰਾਂ ਦਾ ਨੌਜਵਾਨ
ਸੀ। ਉਹ ਹਰ ਮੰਗਣ ਵਾਲੇ ਨੂੰ ਜੇਬ
ਵਿਚੋਂ ਪੈਸੇ ਕੱਢ ਕੇ, ਸੌ-ਦੋ ਸੌ ਦੇ ਦਿੰਦਾ ਸੀ। ਪ੍ਰੇਮ ਦਾ ਡੈਡੀ
ਪੱਕਾ ਬਿਜ਼ਨਸ ਮੈਨ ਸੀ। ਟਰੱਕ ਡਰਾਈਵਰਾਂ ਦੀ ਤਨਖ਼ਾਹ ਕਈ-ਕਈ ਮਹੀਨਿਆਂ ਦੀ ਇਸ ਵੱਲ ਚੱਲਦੀ ਸੀ।
ਅਗਲਾ ਪਿਛਲੀ ਤਨਖ਼ਾਹ ਲੈਣ ਦਾ ਮਾਰਾ ਹੋਰ
ਕੰਮ ਕਰੀ ਜਾਂਦਾ ਸੀ। ਕਈਆਂ ਨੂੰ ਤਾਂ ਚਾਹ, ਦਾਲ-ਰੋਟੀ
ਤੇ ਹੀ ਰੱਖਦਾ ਸੀ। ਜਦੋਂ ਜੀਅ ਕਰਦਾ ਸੀ। ਛਿੱਤਰ ਮਾਰ ਕੇ ਗੱਡੀ ਤੋਂ ਰਸਤੇ ਵਿਚਕਾਰ ਹੀ ਲਾਹ
ਦਿੰਦਾ ਸੀ। ਟਰੱਕ, ਟੈਕਸੀ ਡਰਾਈਵਰਾਂ ਦੀ ਕਿਹੜਾ ਲੇਬਰ ਬੋਰਡ ਮਜ਼ਦੂਰ ਯੂਨੀਅਨ ਹੈ? ਜੋ ਮਜ਼ਦੂਰਾ ਦੇ ਹੱਕਾਂ ਲਈ ਲੜਨਗੇ। ਲੇਬਰ ਬੋਰਡ ਵੀ ਮਾਲਕਾਂ ਤੇ ਮਜ਼ਦੂਰਾ ਦੋਨਾਂ
ਨੂੰ ਖਾਂਦੇ ਹਨ।
ਜੋ
ਪੈਸਾ ਵੱਧ-ਘੱਟ ਕੰਮਾਂ ਰਹੇ ਹਨ। ਗੌਰਮਿੰਟ ਨੂੰ ਹਿਸਾਬ ਦੇਣ ਦੀ ਲੋੜ ਨਹੀਂ ਸਮਝਦੇ। ਮਾਲਕ ਪੈਸਿਆਂ
ਵਾਂਗ ਮਜ਼ਦੂਰ ਦੀਆਂ ਬੋਟੀਆਂ ਵੀ ਖਾ ਜਾਣੀਆਂ
ਚਾਹੁੰਦੇ ਹਨ। ਕੈਨੇਡਾ ਵਿੱਚ ਲੇਬਰ ਬੋਰਡ, ਮਜ਼ਦੂਰ
ਦੀ ਸਹਾਇਤਾ ਲਈ ਬਣਾਈ ਗਈ ਸੰਸਥਾ ਹੈ। ਮਜ਼ਦੂਰ
ਯੂਨੀਅਨ ਮਜ਼ਦੂਰਾਂ ਤੋਂ
ਰਿਪੋਰਟ ਲਿਖਾ ਕੇ, ਫੈਇਲਾ ਦੇ ਥੱਲੇ ਸਾਲ ਭਰ ਲਈ ਦੱਬ ਦਿੰਦੇ ਹਨ।
ਫਿਰ ਏਜੰਟਾਂ ਨੂੰ ਪੈਸਾ ਲੈਣ ਲਈ ਕੇਸ ਦੇ ਦਿੰਦੇ ਹਨ। ਉਹ ਕਿਹੜਾ ਠਾਣੇਦਾਰ ਲੱਗੇ ਹਨ? ਜੋ ਡਾਂਗ ਫੇਰ ਕੇ, ਪੈਸੇ ਦੁਆ ਦੇਣਗੇ। ਕਈ ਮਾਲਕ ਉਦੋਂ ਹੀ ਕੰਪਨੀ
ਦਾ ਘਾਟਾ ਦਿਖਾ ਕੇ, ਕੰਪਨੀ ਦਾ ਨਾਮ ਬਦਲ ਕੇ ਹੋਰ ਖੋਲ ਲੈਂਦੇ ਹਨ।
ਜਾਂ ਕੰਪਨੀ ਵੇਚ ਦਿੰਦੇ ਹਨ। ਆਪ ਵੀ ਅਲੋਪ ਹੋ ਜਾਂਦੇ ਹਨ। ਫ਼ੋਨ ਨੰਬਰ, ਐਡਰੈੱਸ, ਟਿੱਕਾਂਣਾਂ, ਸੂਬਾ ਬਦਲ ਲੈਂਦੇ ਹਨ। ਮਜ਼ਦੂਰਾਂ ਦੀ ਮਦਦ ਲਈ
ਗੌਰਮਿੰਟ ਜਾਂ ਹੋਰ ਜਥੇਬੰਦੀ ਕੁੱਝ ਖ਼ਾਸ ਨਹੀਂ ਕਰ ਰਹੇ। ਮਜ਼ਦੂਰੀ ਕਰਨ ਵਾਲਾ ਅੱਜ ਵੀ ਭੁੱਖਾ ਮਰ
ਰਿਹਾ ਹੈ। ਗ਼ਰੀਬੀ ਵਿੱਚ ਦਿਨ ਕੱਟਦਾ ਹੈ। ਮਜ਼ਦੂਰ ਨੂੰ ਜਾਗਣ ਦੀ ਲੋੜ ਹੈ।
ਜੇ ਕਿਸੇ ਵੱਲ ਪੈਸੇ ਨਿਕਲਦੇ ਹਨ। ਬਹਾਨੇ ਬਣਾਂ ਕੇ ਪੈਸੇ
ਲੈਣ ਦੀ ਗੱਲ ਕਰੋ। ਜੇ ਲੱਗਦਾ ਹੈ, ਮਾਲਕ ਜਾਂ ਬੋਸ ਤਨਖ਼ਾਹ ਦੇਣ ਵਿੱਚ ਘੌਲ ਜਾਂ ਚਲਾਕੀ ਕਰਦਾ ਹੈ।
ਉਸ ਦਾ ਪਿੱਛਾ ਨਾਂ ਛੱਡੋ। ਮੌਕਾ ਮਿਲਦੇ ਹੀ ਉਸ ਨੂੰ ਯਾਦ ਕਰਾਉਂਦੇ ਰਹੋ। ਉਸ ਦੇ ਆਲੇ-ਦੁਆਲੇ ਦੇ
ਲੋਕਾਂ ਨੂੰ ਦੱਸ ਦੇਵੇ। ਪਰ ਐਸੇ ਲੋਕਾਂ ਨੂੰ ਹੋਰਾਂ ਦੀ ਕੋਈ ਸ਼ਰਮ ਨਹੀਂ ਹੁੰਦੀ। ਸ਼ਰਮ ਕਰਨ ਵਾਲਾ
ਬਿਜ਼ਨਸ ਮੈਨ ਨਹੀਂ ਬਣ ਸਕਦਾ। ਇਹ ਵੀ ਕੋਈ ਹੱਲ ਨਹੀਂ ਹੈ। ਐਸੇ ਬੰਦਿਆਂ ਨਾਲ ਨੌਕਰੀ ਹੀ ਨਾਂ ਕਰੋ।
ਜੇ ਮਜ਼ਦੂਰ ਇੰਨੇ ਕਮਜ਼ੋਰ ਹੋ ਗਏ। ਐਸੇ ਮਜ਼ਦੂਰ ਦਾ ਹੱਕ ਖਾਣ ਵਾਲੇ ਬੰਦਿਆਂ ਨੂੰ ਨੱਥ ਕੌਣ ਪਾਵੇਗਾ? ਹੱਕ ਲੜ ਕੇ ਮਿਲਦੇ ਹਨ। ਕਿਸੇ ਦਾ ਸਿਰ ਪਾੜਨ
ਤੇ ਗਾਲ਼ਾਂ ਕੱਢਣ ਦੀ ਲੋੜ ਨਹੀਂ ਹੈ। ਐਸੇ ਪੰਗੇ ਲੈਣ ਨਾਲ ਗੱਲ ਦਾ ਖਿਲਾਰਾ ਪੈ ਜਾਂਦਾ ਹੈ। ਹੋਰ
ਮੁਸੀਬਤਾਂ, ਝਮੇਲੇ ਖੜ੍ਹੇ ਹੋ ਜਾਂਦੇ ਹਨ। ਸਿਰਫ਼ ਪਿਆਰ ਤੇ
ਨਰਮੀ ਨਾਲ ਸ਼ਬਦਾਂ ਦਾ ਬਿਚਾਰ ਵੰਟਦਰਾ ਕਰਨਾ ਹੈ। ਮੀਡੀਏ ਰਾਹੀ ਪ੍ਰਚਾਰ ਕਰਕੇ, ਐਸੇ ਲੋਕਾਂ ਨੂੰ ਨੱਥ ਪੈ ਸਕਦੀ ਹੈ। ਅੱਜ ਕਲ
ਲੋਕ ਪੁਲੀਸ ਤੇ ਅਦਾਲਤ ਤੋਂ ਨਹੀਂ ਡਰਦੇ। ਮੀਡੀਏ ਤੋਂ ਡਰਦੇ ਹਨ। ਅੱਖ ਝਪਕ ਨਾਲ ਖ਼ਬਰ ਫ਼ੋਟੋਆਂ, ਫ਼ਿਲਮਾਂ ਸਣੇ, ਦੁਨੀਆ ਭਰ ਵਿੱਚ ਪਹੁੰਚ ਜਾਂਦੀ ਹੈ। ਮਜ਼ਦੂਰ
ਦਾ ਹੱਕ ਰੱਖਣ ਦਾ ਧੱਕਾ ਪਿੰਡਾਂ, ਸ਼ਹਿਰਾਂ
ਤੇ ਹਰ ਦੇਸ਼, ਹਰ ਕੌਮ ਦੇ ਲੋਕਾਂ ਵਿੱਚ ਹੁੰਦਾ ਹੈ। ਜਿੰਨਾ
ਚਿਰ ਮਜ਼ਦੂਰ ਸਹਿੰਦੇ ਰਹਿਣਗੇ। ਇਹ ਪੂੰਜੀਵਾਦ ਲੋਕ ਹੱਕ ਖੋਂਹਦੇ ਰਹਿਣਗੇ। ਕੈਨੇਡਾ ਵਿੱਚ ਹੀ ਐਸੇ
ਬਹੁਤ ਲੋਕ ਕਰਦੇ ਹਨ। ਇਹੀ ਕੰਮ ਰੈਸਟੋਰੈਂਟ ਤੇ ਹੋਰ ਕਈ ਪੰਜਾਬੀਆਂ ਤੇ ਗੋਰਿਆ, ਕਾਲਿਆਂ ਸਬ ਲੋਕਾਂ ਦਾ ਹੈ। ਖ਼ਾਸ ਕਰਕੇ
ਪੰਜਾਬੀ ਵੀ ਮਜ਼ਦੂਰਾਂ ਦਾ ਹੱਕ ਮਾਰਨ ਵਿੱਚ ਪਿੱਛੇ ਨਹੀਂ ਹਨ। ਤਨਖ਼ਾਹ ਸਮੇਂ ਸਿਰ ਨਹੀਂ ਦਿੰਦੇ।
ਤਨਖ਼ਾਹ ਘੱਟ ਦਿੰਦੇ ਹਨ। ਤਨਖ਼ਾਹ ਦੱਬ ਵੀ ਲੈਂਦੇ ਹਨ। ਵੱਡੀਆਂ ਕੰਪਨੀਆਂ ਤਾਂਹੀਂ ਬਣਦੀਆਂ ਹਨ। ਕਈ
ਲੋਕਾਂ ਤੋਂ ਨੌਕਰਾਣੀਆਂ, ਭਈਆਂ ਦੀ ਮਜ਼ਦੂਰੀ ਦਿੱਤੀ ਹੀ ਨਹੀਂ ਜਾਂਦੀ।
Comments
Post a Comment