ਭਾਗ 49 ਕੁੜੀ ਵਿਆਹ ਕੇ ਜ਼ੁੰਮੇਵਾਰੀ ਪੁਰੀ
ਕਰੀਏ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਪ੍ਰੀਤੀ ਦੇ ਮੰਮੀ ਨੇ ਕਿਹਾ, “ ਆਪਾ ਪ੍ਰੀਤ ਦਾ
ਪਿੰਡ ਵਿਆਹ ਕਰ ਆਈਏ। ਕੋਈ ਜਾਣ ਪਛਾਣ ਵਿਚੋਂ ਚੰਗਾ ਮੁੰਡਾ ਮਿਲ ਜਾਵੇਗਾ। ਕੁੜੀ ਵਿਆਹ ਕੇ
ਜ਼ੁੰਮੇਵਾਰੀ ਪੁਰੀ ਕਰੀਏ। ਕੋਈ ਮੁੰਡਾ ਭਲੇ ਪੈ ਜਾਵੇਗਾ।" " ਪ੍ਰੀਤੀ ਦੀ ਮਾਂ ਕੀ ਪਿੰਡ
ਵਿਆਹ ਕਰਾਉਣ ਨੂੰ ਪ੍ਰੀਤ ਮੰਨ ਜਾਏਗੀ? ਉਹ ਤਾਂ ਵਿਆਹ ਦੀ ਗੱਲ ਵੀ ਨਹੀਂ ਕਰਨ ਦਿੰਦੀ। ਮੇਰੇ
ਸਾਹਮਣੇ ਕਿਵੇਂ ਜੁਆਬ ਸੁਣਾਉਂਦੀ ਆ? ਕਹਿੰਦੀ
ਹੈ, “ ਮੰਮੀ
ਡੈਡੀ ਤੁਸੀਂ ਗੱਲ ਗੱਲ ਤੇ ਝਪਟਾ ਲਾਉਂਦੇ ਰਹਿੰਦੇ ਹੋ। ਜੇ ਇੱਕ ਹੱਸਣ ਵਾਲੀ ਗੱਲ ਕਰਦਾ ਦੂਜਾ
ਤੁਹਾਡੇ ਵਿੱਚੋਂ ਰੁਆ ਦਿੰਦਾ। ਮੈ ਵਿਆਹ ਕਰਾ ਕੇ, ਇਹੋ ਜਿਹਾ ਡਰਾਮਾ ਨਹੀਂ ਕਰਨਾ ਚਾਹੁੰਦੀ। ਮੇਰੇ
ਕੋਲ ਆਪਦੇ ਬਹੁਤ ਕੰਮ ਨੇ। “ ਮੈ ਤਾਂਹੀ ਕਹਿੰਦਾ ਸੀ, “ ਕੁੜੀ ਨੂੰ ਜੰਮਣ ਹੀ ਨਾ ਦੇ ਜੰਮਦੀ ਦਾ ਗਲ਼ਾ ਘੁੱਟ ਦਿੰਦੇ।" ਮਨਦੀਪ
ਨੇ ਦਬਾ ਦੱਬ ਉੱਠ ਕੇ ਡੋਰ ਦਾ ਲੋਕ ਲਾ ਲਿਆ, " ਕਿੰਨੀ ਵਾਰੀ ਕਿਹਾ ਘਰ ਅੰਦਰ ਆਕੇ ਕੁੰਡੀ ਮਾਰ
ਦਿਆਂ ਕਰੋ? ਪ੍ਰੀਤ ਪਹਿਲਾਂ ਹੀ ਅੱਗ ਦੀ ਲਾਟ ਹੈ। ਆਖ਼ਰ ਪਿਉ
‘ਤੇ ਗਈ ਹੈ। ਜੇ ਫਿਰ ਵਿਗੜ ਗਈ। ਕੀਮੇ ਸਮਝਾਊ। ਮੇਰੀ ਤਾਂ ਪਿਉ ਧੀ ਅੱਗੇ ਇੱਕ ਨਹੀਂ ਚੱਲਦੀ। ਕਲ
ਆਪੇ ਕਹਿੰਦੀ, “ ਮਾਂ
ਮੈ ਵਿਆਹ ਕਰਾ ਲੈਣਾ। “
ਰੱਬ ਕਰੇ, ਕਿਸੇ ਦੇ ਬੁਢਾਪੇ ਚ ਔਲਾਦ ਨਾ ਹੋਵੇ। ਮੇਰੇ ਬੱਚਾ ਠਹਿਰਦਾ ਨਹੀਂ
ਸੀ। ਤੁਹਾਨੂੰ ਇੱਕੋ ਗੱਲ ਲੱਭੀ ਹੋਈ ਸੀ। ਇੱਕ ਹੋਰ ਮੁੰਡਾ ਹੋ ਜਾਵੇ। ਡਾਕਟਰਾਂ ਨੇ ਵੀ ਕਮਾਲ ਕਰ
ਦਿੱਤੀ। ਬੱਚਾ ਅੰਦਰ ਰੱਖ ਦਿੱਤਾ। ਭੁਲੇਖੇ ਨਾਲ ਕੁੜੀ ਦੀ ਜੜ ਲੱਗ ਗਈ। ਜਿਸ ਨੂੰ ਰੱਖੇ ਸਾਈ ਮਾਰ
ਸਕੇ ਨਾ ਕੋਈ। ਇਸ
ਕੁੜੀ ਨੂੰ ਜਨਮ ਦੇਣ ਲਈ ਬਹੁਤ ਦੁੱਖ ਭੋਗੇ ਨੇ। ਪਰ ਕੈਨੇਡਾ ਵਿੱਚ ਬੱਚੇ ਮਾਪਿਆ ਨੂੰ ਟਿੱਚ ਨਹੀਂ
ਸਮਝਦੇ।"
ਪ੍ਰੀਤ ਬਿਸਤਰੇ ਵਿੱਚੋਂ ਹੀ ਨਹੀਂ ਸੀ ਨਿਕਲੀ
ਸੀ ਉਸ ਨੇ ਸਾਰੀਆਂ ਗੱਲਾਂ ਸੁਣ ਲਈਆਂ ਸਨ। ਪ੍ਰੀਤ ਨੇ ਕਿਹਾ, ," ਡੈਡ ਕਮਾਲ ਕਰਤੀ। ਕਿੰਨੀ ਵਾਰੀ ਸਣਾਉਗੇ। ਮੇਰਾ
ਪਿਉ ਮੈਨੂੰ ਜੰਮਣਾ ਨਹੀਂ ਚਾਹੁੰਦਾ ਸੀ। ਮੈ ਬੇਮੰਗੀ ਔਲਾਦ ਆ। ਮੇਰੇ ਵਿਆਹ ਦਾ ਫ਼ਿਕਰ ਛੱਡੋ।
ਪੁੱਤਰ ਤੋ ਸੇਵਾ ਕਰਾਉ। ਤੁਸੀਂ ਘਰ ਹੈਪੀ ਨਾਮ ਕਰਾਉ। ਆਪਦੇ ਜਿਉਂਦੇ ਜੀਅ ਹੱਥ ਵੱਢ ਦਿਉ। ਆਪ ਥਾਂ
ਥਾਂ ਧੱਕੇ ਖਾਉ। ਮੈ ਤਾਂ ਮੇਰੀ ਗਰਲ ਫਰਿੰਡ ਪਿੰਕੀ ਨਾਲ ਕੋਰਟ ਮੈਰਿਜ ਕਲ ਸਵੇਰੇ 9 ਵਜੇ ਕਰਾ ਰਹੀ
ਆ। ਮੇਰੇ ਕੋਲੋਂ ਲੋਕਾਂ ਅੱਗੇ ਡਰਾਮਾ ਨਹੀਂ ਕਰ ਹੋਣਾ। ਜੇ ਹੈਪੀ ਵਿਰੇ ਰਾਣੋ ਭਾਬੀ ਨੂੰ ਨਾਲ ਲੈ
ਕੇ ਆ ਸਕਦੇ ਹੋ ਆ ਜਾਣਾ। ਪਰ ਤੁਸੀਂ ਨਹੀਂ ਆਉਣਾ ਮੈਨੂੰ ਪੱਤਾਂ ਹੈ। ਕਿਉਂਕਿ ਤੁਹਾਨੂੰ ਤੂੰ-ਤੂੰ
ਮੈ-ਮੈ ਤੋ ਬਿਨਾਂ ਕੁੱਝ ਨਹੀਂ ਆਉਂਦਾ।" ਮਨਦੀਪ ਦਾ ਮੂੰਹ ਪੀਲਾ ਪੈ ਗਿਆ ਸੀ। ਉਸ ਨੇ ਕਿਹਾ," ਵਾਹਿਗੁਰੂ ਮੇਹਰ ਕਰ, ਮੇਰੀ ਕੁੜੀ ਨੂੰ ਸੁਮੱਤ ਦੇ। ਸੁਦੈਣੇ ਕੁੜੀਆਂ
ਨਾਲ ਕੁੜੀਆਂ ਥੋੜ੍ਹੀ ਵਿਆਹ ਕਰਾਉਂਦੀਆਂ। ਮਨੁੱਖ ਨਾਲ ਵਿਆਹ ਹੁੰਦਾ। ਬੰਦਾ ਕੰਮ ਕਰਕੇ ਕਮਾਈ ਲਿਉਂਦਾ।
ਪਤੀ ਦੇ ਕੰਮ ਤੋਂ ਘਰ ਆਉਂਦੇ ਨੂੰ ਔਰਤ ਘਰ ਤੇ ਆਪਣੇ ਆਪ ਨੂੰ ਸਜਾ ਸ਼ੁਮਾਰ ਕੇ ਰੱਖਦੀ ਹੈ। ਬੱਚਿਆ
ਦੀ ਦੇਖ ਭਾਲ ਕਰਦੀ ਹੈ। ਪੁੱਤ ਤੂੰ ਨਿਆਣੀ ਹੈ। ਵਿਆਹ ਪਿੱਛੋਂ ਆਪੇ ਸਮਝ ਲੱਗ ਜਾਵੇਗੀ। ਪਿੰਕੀ
ਨੂੰ ਵੀ ਇੰਡੀਆ ਜਾਣ ਲਈ ਤਿਆਰ ਕਰ ਲਾ। ਜੇ ਉਸ ਦੀ ਸਕੀ ਮਾਂ ਨਹੀਂ ਹੈ। ਆਪਾ ਆਪ ਉਸ ਦੇ ਆਪਣੇ
ਪਿੰਡ ਅਨੰਦ ਕਾਰਜ ਕਰਾਂਗੇ। ਦੋਹਾ ਸਹੇਲੀਆਂ ਨੂੰ ਇੱਕੋ ਘਰ ਦੇ ਮੁੰਡਿਆ ਨਾਲ ਵਿਆਹ ਦੇਵਾਂਗੇ।
ਤੇਰੇ ਡੈਡੀ ਦਾ ਗ਼ੁੱਸਾ ਬੜਾ ਮਾੜਾ। ਤੂੰ ਮੇਰੀ ਵੀ ਗੁੱਤ ਪਟਾਈਗੀ।"
Comments
Post a Comment