ਭਾਗ 28 ਬਰਫ਼ ਦੀ ਤਕਸੀਰ ਵੀ ਮਨੁੱਖ ਵਾਂਗ ਗਰਮ ਹੁੰਦੀ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਮੁੰਡਿਆਂ ਨੂੰ ਤਾਂ ਪਹਿਲਾਂ ਹੀ ਖੁੱਲ੍ਹੀ ਛੁੱਟੀ ਹੁੰਦੀ ਹੈ। ਜਿੱਥੇ ਮਰਜ਼ੀ ਘੁੰਮੀ ਜਾਣ। ਮੁੰਡਿਆਂ ਦੀ ਇੱਜ਼ਤ ਕਿਤੇ ਉੱਤਰ ਵੀ ਜਾਵੇ। ਕਿਸੇ ਲਈ ਐਡੀ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ। ਪ੍ਰੇਮ ਨੂੰ ਕਿੰਨੀਆਂ ਕੁੜੀਆਂ ਹੰਢਾ ਕੇ ਚਲੀਆਂ ਗਈਆਂ ਸਨ। ਉਸ ਦੀ ਇੱਜ਼ਤ ਨੂੰ ਭੋਰਾ ਫ਼ਰਕ ਨਹੀਂ ਪਿਆ ਸੀ। ਉਹ ਕੈਨੇਡਾ ਦੀਆਂ ਕੁੜੀਆਂ ਦੀਆਂ ਕਰਤੂਤਾਂ ਜਾਣਦਾ ਸੀ। ਕੈਨੇਡਾ ਵਿੱਚ ਕੁੜੀਆਂ ਉਸ ਦੇ ਲੱਛਣ ਜਾਣਦੀਆਂ ਸਨ। ਇਸ ਲਈ ਉਹ ਵਿਆਹ ਕਰਾਉਣ ਪੰਜਾਬ ਚਲਾ ਗਿਆ। ਪੰਜਾਬ ਵਿਚੋਂ ਚੰਗੀ ਕੁੜੀ ਦੀ ਭਾਲ ਵਿੱਚ ਗਿਆ ਸੀ। ਇਸ ਨੂੰ ਲੱਗਦਾ ਸੀ। ਪੰਜਾਬ ਵਿੱਚੋਂ ਕੱਚੀਆਂ ਕੁਰਬਲਾ ਹੀ ਹਨ। ਬਰਫ਼ ਦੀ ਤਕਸੀਰ ਵੀ ਮਨੁੱਖ ਵਾਂਗ ਗਰਮ ਹੁੰਦੀ ਹੈ। ਇਸੇ ਲਈ ਜੇ ਕੈਨੇਡਾ ਤੇ ਹੋਰ ਠੰਢੇ ਦੇਸ਼ਾਂ ਵਿੱਚ ਬਗੈਰ ਵਿਆਹ ਤੋਂ ਮੁੰਡੇ-ਕੁੜੀਆਂ ਸਰੀਰਕ ਸਬੰਧ ਕਰ ਸਕਦੇ ਹਨ। ਭਾਰਤ ਇੰਨੀ ਆਬਾਦੀ ਵਾਲੇ ਗਰਮ ਦੇਸ਼ ਵਿੱਚ ਰਹਿਣ ਵਾਲੇ ਮੁੰਡੇ-ਕੁੜੀਆਂ ਠੰਢੇ ਮੱਤੇ ਦੇ ਲਗਦੇ ਹਨ। ਪਰ ਉਹ ਵੀ ਪਿੱਛੇ ਨਹੀਂ ਹਨ। ਅੱਗੇ ਮਾਪੇ ਜਵਾਨ ਕੁੜੀਆਂ ਨੂੰ ਦੇਹਲੀ ਨਹੀਂ ਟੱਪਣ ਦਿੰਦੇ ਸੀ। ਅੱਜ ਕਲ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈਆਂ, ਨੌਕਰੀਆਂ ਕਰਨ ਭੇਜਦੇ ਹਨ। ਕਈਆਂ ਦਾ ਕਹਿਣਾ ਹੈ, “ ਕੁੜੀਆਂ-ਮੁੰਡਿਆਂ ਵਿੱਚ ਕੋਈ ਫ਼ਰਕ ਨਹੀਂ ਹੈ। ਇਹ ਬਰਾਬਰ ਹਨ। ਕੁੱਝ ਕੁ ਨੂੰ ਛੱਡ ਕੇ, ਇਹ ਕੁੜੀਆਂ ਵੀ ਅੱਜ ਕਲ ਮੁੰਡਿਆਂ ਵਾਂਗ ਕਸਰਾਂ ਕੱਢਣ ਲੱਗੀਆਂ ਹੋਈਆਂ ਹਨ। ਜਿਵੇਂ ਪ੍ਰੇਮ ਨੂੰ ਲੱਗਦਾ ਹੈ। ਇਹ ਕੁੜੀਆਂ ਨੂੰ ਚਾਰਾ ਪਾਉਂਦਾ ਹੈ। ਇਸ ਨੂੰ ਇਹ ਨਹੀਂ ਪਤਾ, ਕੁੜੀਆਂ ਇਸ ਨੂੰ ਚਾਰ ਰਹੀਆਂ ਹਨ। ਅੱਜ ਦੀਆਂ ਕੁੜੀਆਂ ਵੀ ਚਾਲੂ ਹਨ।

ਇਹ ਗੱਲ ਲੋਕ ਤੇ ਮਾਪੇ ਵੀ ਜਾਣਦੇ ਹਨ। ਨੌਜਵਾਨ ਵਿਆਹੇ, ਕੁਆਰੇ ਮੁੰਡੇ ਕੁੜੀਆਂ ਨੂੰ ਬਾਹਰਲੇ ਦੇਸ਼ਾਂ ਕੈਨੇਡਾ, ਅਮਰੀਕਾ ਜਿੱਥੇ ਵੀ ਪੜ੍ਹਾਈਆਂ, ਨੌਕਰੀਆਂ ਕਰਨ ਭੇਜਿਆ ਹੈ। ਪੜ੍ਹਾਈਆਂ ਕਰਨ ਦੇ ਨਾਲ ਦਿਮਾਗ਼ ਨੌਕਰੀਆਂ ਕਰਨ ਨਾਲ ਪੇਟ ਦੀ ਭੁੱਖ ਤਾਂ ਮਿਟ ਜਾਵੇਗੀ। ਨੌਜਵਾਨ ਵਿਆਹੇ  ਕੁਆਰੇ ਮੁੰਡੇ ਕੁੜੀਆਂ ਦੀ ਜੋ ਸਰੀਰਕ ਸੈਕਸ ਦੀ ਅੱਗ ਹੈ। ਉਨ੍ਹਾਂ ਨੇ ਕਿਵੇਂ ਨਾਂ ਕਿਵੇਂ ਤਾਂ ਠੰਢੀ ਕਰਨੀ ਹੀ ਹੈ। ਐਸੇ ਨੌਜਵਾਨ ਵਿਆਹੇ  ਕੁਆਰੇ ਮੁੰਡੇ ਕੁੜੀਆਂ ਦੇ ਜੋ ਵੀ ਹੱਥ ਲੱਗਦਾ ਹੈ। ਪ੍ਰੇਮ ਵਰਗੇ ਦੇ ਵਿਆਹੇ  ਕੁਆਰੇ ਮੁੰਡੇ, ਕੁੜੀਆਂ ਸਬ ਹਜ਼ਮ ਹੋ ਜਾਂਦੇ ਹਨ। ਇਸੇ ਲਈ ਤਾਂ ਪ੍ਰੇਮ ਨੂੰ ਸਹਾਗਰਾਤ ਨਾ ਮਨਾਉਣ ਦਾ ਕੋਈ ਫ਼ਰਕ ਨਹੀਂ ਪਾਇਆ। ਇਹ ਸਬ ਕੁੱਝ ਉਸ ਦਾ ਖਾਂਦਾ ਪੀਤਾ ਹੋਇਆ ਸੀ। ਕੈਨੇਡਾ ਵਿੱਚ 30-35 ਸਾਲਾਂ ਦੇ ਹੋ ਜਾਂਦੇ ਹਨ। ਪੱਕੇ ਹੋਣ ਦੇ ਚੱਕਰਾਂ ਵਿੱਚ ਤੁਰੇ ਫਿਰਦੇ ਹਨ। ਵੈਸੇ ਵੀ ਲੱਗਦਾ ਹੈ। ਕੈਨੇਡਾ ਵਿੱਚ ਕੁੜੀਆਂ ਵੱਧ ਹਨ। ਇਸੇ ਲਈ ਇੱਕ ਹੀ ਮੁੰਡੇ ਨੂੰ ਦੋ-ਤਿੰਨ ਕੁੜੀਆਂ ਚੱਕਰਾਂ ਵਿੱਚ ਪਾਈ ਫਿਰਦੀਆਂ ਹਨ। ਇੰਨਾ ਦੇ ਸਰੀਰ ਐਸੇ ਹਨ। ਜਿਵੇਂ ਅੰਬ ਚੂਪਿਆ ਹੁੰਦਾ ਹੈ। ਬੇਗਾਨੀ ਚੀਜ਼ ਨੂੰ ਬੰਦਾ ਨੇਬੂ ਵਾਂਗ ਨਿਚੋੜ ਦਿੰਦਾ ਹੈ। ਸਿਆਣਿਆਂ ਨੇ ਤੱਤ ਕੱਢੇ ਹੁੰਦੇ ਹਨ। ਆਪਦੇ ਉੱਤੇ ਹੰਢਾਇਆ ਹੁੰਦਾ ਹੈ। ਆਪ ਤਾਂ ਮੌਜ਼ਾ ਲੈ ਗਏ। ਜਦੋਂ ਪਤਾ ਲੱਗਾ ਸਰੀਰ ਬੋਡਾ ਹੋ ਗਿਆ ਹੈ। ਸਾਰਾ ਹਿੱਲਣ ਲੱਗ ਗਿਆ ਹੈ। ਸਿਆਣੇ ਕਹਿ ਗਏ ਹਨ, “ ਕਾਮ ਹੈਵਾਨ ਦੀ ਤਰਾਂ ਹੈ। ਸਰੀਰ ਨੂੰ ਖਾ ਜਾਂਦਾ ਹੈ। ਮਰਦ ਔਰਤ ਤੋਂ ਡਰਦੇ ਜੰਗਲਾ ਵਿੱਚ ਪਹੁੰਚ ਗਏ। ਅਫ਼ਸਰਾ ਉੱਥੇ ਵੀ ਪਹੁੰਚ ਜਾਂਦੀਆਂ ਹਨ

ਮੁੰਡੇ ਕੁੜੀਆਂ ਕੋਲ ਪੈਸੇ ਤਾਂ ਇੰਨੇ ਨਹੀਂ ਹੁੰਦੇ। ਜੋ ਸਰੀਰ ਕੋਲ ਹੈ, ਉਸੇ ਹਥਿਆਰ ਨੂੰ ਵਰਤਣਾ ਹੈ। ਕੈਨੇਡਾ ਵਿੱਚ ਵੱਸਣ, ਪੱਕੇ ਹੋਣ ਲਈ ਮੁੰਡੇ ਕੁੜੀਆਂ ਸੈਕਸ ਦਾ ਸਹਾਰਾ ਲੈਂਦੇ ਹਨ। ਵੈਸੇ ਤਾਂ ਕਿਸੇ ਨਾਲ ਵੱਸਣਾ ਹੋਵੇ। ਸੈਕਸ ਦੇ ਜ਼ੋਰ ਉੱਤੇ ਹੀ ਵਸਿਆ ਜਾਂਦਾ ਹੈ। ਅਗਰ ਕਿਸੇ ਮਰਦ-ਔਰਤ ਵਿੱਚ ਕਮੀ ਹੋਵੇ। ਉਸ ਤੋਂ ਕਿਨਾਰਾ ਕੀਤਾ ਜਾਂਦਾ ਹੈ।

 

Comments

Popular Posts