ਭਾਗ 3 ਬੁੜੀਆਂ ਨੂੰ ਕਿਵੇਂ ਕਾਬੂ ਕਰਨਾਂ ਹੈ? ਜ਼ਿੰਦਗੀ ਜੀਨੇ ਦਾ ਨਾਮ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਵਾਲਾਂ ਨੂੰ ਵਧਾਉਣ ਲਈ ਸਿੱਖ ਧਰਮ ਵਿੱਚ
ਪ੍ਰਚਾਰ ਜ਼ੋਰਾਂ ਉੱਤੇ ਹੈ। ਸਿੱਖ ਦੇ ਘਰ ਜਾਂ ਪਿੰਡ ਵਿੱਚ ਕਿਸੇ ਔਰਤ ਦੀ ਗੁੱਤ ਮੁੰਨੀ ਹੋਵੇ। ਲੋਕ
ਉਸ ਨੂੰ ਸਿੱਧੇ ਲਫ਼ਜ਼ਾਂ ਵਿੱਚ ਸਿਰ ਮੁੰਨੀ ਕਹਿੰਦੇ ਹਨ। ਭਾਵ ਇੱਜ਼ਤ ਨਾਲ ਨਹੀਂ ਦੇਖਿਆਂ ਜਾਂਦਾ।
ਅੱਜ ਕਲ ਸੋਹਣਾ ਲੱਗਣ ਨੂੰਸਿਰ ਤਾਂਹੀਂ ਮਨਾਏ ਜਾਂਦੇ ਹਨ। ਵਾਲਾਂ ਦਾ ਭਾਰ ਬਹੁਤ ਲੱਗਦਾ ਹੋਣਾ ਹੈ।
ਕੋਈ ਛੱਕ ਨਹੀਂ ਸਿੱਖ ਔਰਤਾਂ ਲੰਬੇ ਵਾਲ ਰੱਖਦੀਆਂ ਹਨ। ਇੰਨਾ
ਦੇ ਮਰਦ 30% ਅੰਮ੍ਰਿਤਧਾਰੀ ਵੀ ਹਨ। ਜਿੰਨਾ ਦਾ ਕਹਿਣਾ ਹੈ,
“ ਵਾਲਾਂ-ਕੇਸਾਂ ਦੀ ਬੇਅਦਬੀ ਨਾਂ ਕਰੋ। ਇਹ ਮਰਦ ਵੀ
ਦੂਜਿਆਂ ਮਰਦਾਂ ਦੀ ਤਰਾਂ ਔਰਤ ਦੀ ਗੁੱਤ ਨੂੰ ਹੱਥ ਪਾ ਲੈਂਦੇ ਹਨ। ਲੋਕਲ ਗੁਰਦੁਆਰੇ ਦਾ 10 ਸਾਲਾਂ ਤੋਂ ਟੁੰਡਾ ਪ੍ਰਧਾਨ, ਖ਼ਜ਼ਾਨਚੀ ਹੈ।
ਭਾਵੇਂ ਉਹ ਆਪ ਅੰਮ੍ਰਿਤਧਾਰੀ ਹੈ। ਉਹ ਗੁਰਦੁਆਰੇ ਵਿੱਚ ਇੱਕ ਅੰਮ੍ਰਿਤਧਾਰੀ ਬੀਬੀ ਨਾਲ ਸੌਂਕਣਾਂ
ਵਾਂਗ ਬਹਿਸ ਰਿਹਾ ਸੀ। ਮੇਹਣੋ-ਮੇਹਣੀ ਹੋਣ ਵਿੱਚ ਔਰਤਾਂ ਨੂੰ ਕੋਈ ਜਿੱਤ ਨਹੀਂ ਸਕਦਾ। ਔਰਤਾਂ ਦਾ
ਦਿਮਾਗ਼ ਬਹੁਤ ਤੇਜ਼ ਹੁੰਦਾ ਹੈ। ਔਰਤਾਂ ਚਾਰੇ ਪਾਸੇ ਦੀ ਜਾਣਕਾਰ ਰੱਖਦੀਆਂ ਹਨ। ਉਸ ਨੇ ਕਿਹਾ,
“ ਤੈਨੂੰ ਗੁੱਤੋਂ ਫੜ ਕੇ, ਗੁਰਦੁਆਰੇ ਵਿੱਚੋਂ ਬਾਹਰ ਕਰਦਾਂ ਹਾਂ। “ ਕਿਸੇ ਦੂਜੇ ਕੋਲੋ ਗੁੱਤਾਂ ਨਾਂ ਪੁਟਵਾਈਆਂ ਜਾਣ, ਇਸੇ ਲਈ ਹਰ ਪਾਸੇ ਔਰਤਾਂ ਆਪੇ ਵਾਲ ਕਟਾਈ ਫਿਰਦੀਆਂ ਹਨ। ਅੱਛਾ ਹੈ, ਜਣਾਂ-ਖਾਣਾ ਗੁੱਤ ਨੂੰ ਹੱਥ ਨਹੀਂ ਪਾਉਂਦਾ। ਜੇ ਕੇਸ ਲੰਬੇ ਹੋਣ, ਪਿਉ, ਭਾਈ, ਪਤੀ, ਪੁੱਤਰ ਤੇ ਹੋਰ ਕੌਣ-ਕੌਣ ਔਰਤਾਂ ਵਿੱਚੋਂ ਵੀ
ਦਾੜ੍ਹੀਆਂ ਜਾ ਗੁੱਤਾਂ ਪੱਟ ਦੇ ਹਨ? ਉਹ ਆਪ ਹੀ ਜਾਣਦੇ ਹਨ। ਗੁਰਦੁਆਰੇ ਵਿੱਚ ਇੱਕ
ਦੂਜੇ ਦੀਆਂ ਦਾੜ੍ਹੀਆਂ, ਗੁੱਤਾਂ ਆਮ ਹੀ ਧਰਮੀਆਂ ਦੇ ਹੱਥਾਂ ਵਿੱਚ
ਹੁੰਦੀਆਂ ਹਨ।
ਕੈਲੋ ਦੇ ਵਾਲਾਂ ਨੂੰ ਉਸ ਦੇ ਮੁੰਡੇ ਨੇ
ਦੋਨਾਂ ਹੱਥਾਂ ਨਾਲ ਲਪੇਟਾ ਪਾਇਆ ਹੋਇਆ ਸੀ। ਰਿੱਕੀ ਨੂੰ ਦਾਰੂ ਪੀਤੀ ਕਰਕੇ ਐਡੀ ਵੀ ਬੇਹੋਸ਼ੀ ਨਹੀਂ
ਸੀ। ਕਿ ਉਸ ਨੇ ਮਾਂ ਦੇ ਵਾਲ ਫੜੇ ਹੋਏ ਹਨ। ਉਸ ਨੂੰ ਇਸ ਦਾ ਪਤਾ ਨਾ ਹੋਵੇ। ਸਬ ਕੁੱਝ ਜਾਣ ਬੁੱਝ
ਕੇ ਕਰ ਰਿਹਾ ਸੀ। ਮਾਂ ਨੂੰ ਡਰਾ ਕੇ ਆਪਦੇ ਕਬਜ਼ੇ ਵਿੱਚ ਕਰਨਾ ਚਾਹੁੰਦਾ ਸੀ। ਉਹ ਨੰਬਰਦਾਰ ਦੇ
ਘਰੋਂ, ਡੇਢ ਕਿੱਲੋਮੀਟਰ ਤੁਰ ਕੇ ਆਇਆ ਸੀ। ਉਸ ਨੂੰ ਪਤਾ ਸੀ।
ਮੇਰਾ ਡੈਡੀ 40 ਸਾਲਾਂ ਤੋਂ ਮੇਰੀ ਮਾਂ ਦੀ ਗੁੱਤ ਪੱਟਦਾ ਆਇਆ
ਹੈ। ਇਹ ਅੱਜ ਤੱਕ ਉਸ ਨੂੰ ਕੁੱਝ ਨਹੀਂ ਕਰ ਸਕੀ। ਡੈਡੀ ਤੇ ਮੰਮੀ ਦਾ ਹਰ ਦੂਜੇ ਤੀਜੇ ਦਿਨ ਖ਼ੂਬ
ਇਸੇ ਤਰਾਂ ਧੂਤਕੜਾ ਪੈਂਦਾ ਹੈ। ਗੋਪੀ ਨੇ ਮਸਾਂ ਉਸ ਦੇ ਹੱਥਾਂ ਵਿਚੋਂ ਵਾਲ ਛੁਡਵਾਏ। ਦਾਦਾ ਸੋਫ਼ੇ
ਉੱਤੇ ਲੱਤਾਂ ਚੌੜੀਆਂ ਕਰੀ ਬੈਠਾਂ ਤਮਾਸ਼ਾ ਦੇਖ ਰਿਹਾ ਸੀ। ਐਸੇ ਬੁੱਢਿਆਂ ਨੂੰ ਘਰ ਰੱਖ ਕੇ,
ਦੁੱਧ ਘਿਉ ਚਾਰ ਕੇ, ਕੀ ਸੇਵਾ ਕਰਨੀ ਚਾਹੀਦੀ ਹੈ? ਜੋ ਆਪਦੇ ਪੋਤਿਆਂ ਨੂੰ ਸ਼ਰਾਬ ਪੱਲਾ ਕੇ,
ਮਾਂ ਦੇ ਜੁੰਡੇ ਪੱਟਾਵੇ। ਬੱਚਿਆਂ ਨੂੰ ਸਿਧੇ-ਪੁੱਠੇ
ਕੰਮ ਕਰਨ ਨੂੰ ਘਰ ਦੇ ਵੱਡੇਰੇ ਹੀ ਟ੍ਰੇਨਿੰਗ ਦਿੰਦੇ ਹਨ।
ਗੋਪੀ ਤੇ ਕੈਲੋ ਆਪਦੇ ਕਮਰਿਆਂ ਵਿੱਚ ਵੜ ਗਈਆਂ
ਸਨ। ਰਿੱਕੀ ਸਾਰੀ ਰਾਤ ਮਾਂ-ਭੈਣ ਨੂੰ ਗਾਲ਼ਾ ਕੱਢਦਾ ਰਿਹਾ। ਨਸ਼ੇ ਖਾਣ ਵਾਲੇ ਲੋਕ ਸੌਂਦੇ ਵੀ ਬਹੁਤ
ਘੱਟ ਹਨ। ਜਦੋਂ ਵੀ ਹੋਰ ਨਸ਼ੇ ਖਾਣ ਦੀ ਤੋੜ ਲੱਗਦੀ ਹੈ। ਇੰਨਾ ਦੀ ਅੱਖ ਬਿੰਦੇ-ਬਿੰਦੇ ਖੁੱਲ੍ਹਦੀ
ਹੈ। ਨਸ਼ਾਂ ਹੋਰ ਖਾਂਦੇ-ਪੀਂਦੇ ਹਨ। ਫਿਰ ਸ਼ੌ ਜਾਂਦੇ ਹਨ। ਰਿੱਕੀ ਕੁੱਝ ਸਮੇਂ ਲਈ ਸੋਫ਼ੇ ਉੱਤੇ ਸੌ
ਗਿਆ ਸੀ। ਉਸ ਵਿੱਚ ਇੰਨੀ ਹਿੰਮਤ ਨਹੀਂ ਸੀ। ਉਹ ਬਾਥਰੂਮ ਵਿੱਚ ਜਾਵੇ। ਉਸ ਨੇ ਪਿੰਟ ਵਿੱਚ ਹੀ
ਸੋਫ਼ੇ ਉੱਤੇ ਪਿਸ਼ਾਬ ਕਰ ਦਿੱਤਾ ਸੀ। ਪਿੰਟ ਗਿੱਲੀ ਹੋਣ ਨਾਲ ਉਸ ਦੀ ਅੱਖ ਖੁੱਲ ਗਈ ਸੀ। ਉਸ ਨੇ
ਪਿੰਟ ਲਾਹ ਕੇ ਪਰੇ ਮਾਰੀ। ਨੰਗਾ ਹੀ ਪਿਆ ਰਿਹਾ। ਜਦੋਂ ਨਸ਼ਾ ਟੁੱਟਣ ਲੱਗਾ ਫਿਰ ਜਾਗ ਗਿਆ। ਉਸ ਨੇ
ਕਿਹਾ, “ ਕਿਹੜੇ ਭੈਣ..... ਮੇਰੀ ਬੋਤਲ ਚੱਕ ਲਈ ਹੈ।
ਮੇਰੀ ਬੋਤਲ ਦੇ ਦੇਵੋ। ਤੁਹਾਡਾ ਸਾਰਾ ਕੁੱਝ ਤੋੜ ਦੇਵਾਂਗਾ। “ ਦਾਦੇ ਨੇ ਜੇਬ ਵਿੱਚੋਂ ਕੱਢ ਕੇ, ਬੋਤਲ ਫੜਾ ਦਿੱਤੀ।
ਉਸ ਨੇ ਕਿਹਾ, “ ਤੇਰੀ ਮਾਂ ਨੂੰ ਪਤਾ ਨਾਂ ਲੱਗ ਜਾਵੇ। ਹੌਲੀ
ਜਿਹੇ ਚੁੱਪ ਕਰਕੇ ਪੀ ਕੇ ਸੌਂ ਜਾ। “ ਤੜਕੇ ਚਾਰ ਵਜੇ ਜਦੋਂ ਜਵਾਨ ਗੱਭਰੂ ਦੁੱਧ,
ਲੱਸੀ, ਦਹੀਂ ਪੀਂਦੇ ਹਨ।
ਇਹ ਦਾਦਾ ਆਪਣੇ ਪੋਤੇ ਨੂੰ ਸ਼ਰਾਬ ਦਿੰਦਾ ਹੈ। ਮਿਹਰੂ ਨੇ ਮਾਂ ਦਾ ਨਾਮ ਲੈ ਕੇ ਰਿੱਕੀ ਨੂੰ ਫਿਰ
ਚਿੜਾ ਦਿੱਤਾ।
ਉਹ ਕੈਲੋ ਦੇ ਰੂਮ ਮੂਹਰੇ ਜਾ ਖੜ੍ਹਾ। ਉਸ ਨੇ
ਡੋਰ ਨੂੰ ਭੰਨਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ, “ ਤੂੰ ਮੇਰਾ ਸਮਾਨ ਲੁਕੋ ਲਿਆ ਹੈ। ਮੇਰੀ ਜੀਨ, ਬਟੂਆ, ਸੈਲਰ ਫ਼ੋਨ, ਨਹੀਂ ਲੱਭ ਰਹੇ। ਤੇਰੇ ਕੋਲ ਹਨ। “ ਕੈਲੋ 2 ਘੰਟੇ ਅੱਖਾਂ ਮੀਚ ਕੇ ਪੈਣਾ ਚਾਹੁੰਦੀ ਸੀ। ਸਾਰੀ ਰਾਤ ਬਿਪਤਾ ਵਿੱਚ ਲੰਘ ਗਈ ਸੀ।
ਉਸ ਨੇ ਸੋਚਿਆ, ਜੇ ਮੈਂ ਕੁੱਝ ਬੋਲੀ। ਇਹ ਮੇਰੀ ਮਾਂ-ਭੈਣ ਇੱਕ
ਕਰੇਗਾ। ਰਿੱਕੀ ਨੇ ਫਿਰ ਕਿਹਾ, “ ਡੋਰ ਖੇਲੇਗੀ ਜਾਂ ਕੀ ਮੈ ਦਰ ਤੋੜ ਕੇ ਅੰਦਰ ਆ ਜਾਵਾਂ? “ “ ਪੁੱਤ ਮੈਂ ਤੇਰਾ ਬਟੂਆ, ਸੈਲਰ ਫ਼ੋਨ, ਤੇਰੀ ਜੀਨ ਦੀ ਪਿੰਟ ਕੀ ਕਰਨਾ ਹੈ? ਮੇਰੇ ਕੋਲ ਨਹੀਂ ਹੈ। “ “ ਤੂੰ ਤਾਂ ਮੇਰੇ
ਡੈਡੀ ਦਾ ਵੀ ਬਟੂਆ, ਚੱਕ ਲੈਂਦੀ ਸੀ। “ “ ਉਸ ਨੇ ਸਾਰੀ ਉਮਰ ਕੰਮ ਨਹੀਂ ਕੀਤਾ। ਉਸ ਦੇ
ਬਟੂਏ ਵਿੱਚ ਕੀ ਹੁੰਦਾ ਸੀ? ਕਿਤੇ ਨਾਂ ਕਿਤੇ ਪੀਤੀ ਵਿੱਚ ਸਿੱਟ ਆਉਂਦਾ
ਸੀ। “ “ ਮੈਂ ਕਿਹਾ, ਮੇਰਾ ਬਟੂਆ ਤੇ ਸੈਲਰ ਦੇਂਦੇ। ਤੇਰੇ ਕੋਲ ਹੀ ਹੈ। “ ਕੈਲੋ ਨੇ ਬਾਰ ਖ਼ੋਲ ਦਿੱਤਾ। ਉਹ ਉਸ ਨੂੰ ਘੁਸਨ ਮਾਰਨ ਆਇਆ। ਕੈਲੋ ਪਾਸੇ ਤੋ ਦੀ
ਲੰਘ ਕੇ, ਸੋਫ਼ੇ ਕੋਲ ਚਲੀ ਗਈ। ਜੀਨ ਦੀ ਪਿੰਟ ਪਿਸ਼ਾਬ
ਨਾਲ ਗਿੱਲੀ ਹੋਈ ਪਈ ਸੀ। ਬਟੂਆ, ਸੈਲਰ ਫ਼ੋਨ, ਜੀਨ ਦੀ ਪਿੰਟ ਵਿੱਚ ਸਨ। ਕੈਲੋ ਨੇ ਚੱਕ ਕੇ ਫੜਾ ਦਿੱਤੇ। ਉਹ ਜਾ ਕੇ ਫਿਰ ਬੈੱਡ
ਉੱਤੇ ਲੰਬੀ ਪੈ ਗਈ। ਕਲ਼ੇਸ ਵਿੱਚ ਨੀਂਦ ਉੱਡ ਜਾਂਦੀ ਹੈ। ਰਿੱਕੀ ਫਿਰ ਕਮਰੇ ਦਾ ਦਰ ਖੜਕਾ ਰਿਹਾ
ਸੀ। ਉਸ ਨੇ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਰਿੱਕੀ ਨੇ ਕਿਹਾ, “ ਕੁੱਤੀ ਤੀਵੀਂ ਆਪ ਸੌਂ ਗਈ ਹੈ। ਮੇਰੀਆਂ ਐਨਕਾਂ ਕਿਥੇ ਹਨ? “ ਉਹ ਲਗਾਤਾਰ ਬੂਹੇ ਉੱਤੇ ਠੱਕ-ਠੱਕ ਕਰੀ ਜਾਂਦਾ ਸੀ। ਗੋਪੀ ਦੂਜੇ ਕਮਰੇ ਵਿੱਚੋਂ
ਬਾਹਰ ਆ ਗਈ। ਉਸ ਨੇ ਕਿਹਾ, “ ਤੇਰੀ ਪ੍ਰਾਬਲਮ ਕੀ ਹੈ? ਆਪੇ ਲੱਭ ਲੈ। “ “ ਮੈਂ ਤੇਰੇ ਘੁਸਨ ਮਾਰ ਕੇ ਦੰਦ ਬਾਹਰ ਕਰ
ਦਿਆਂਗਾ। ਮੈਨੂੰ ਪਤਾ ਹੈ, ਬੁੜੀਆਂ ਨੂੰ ਕਿਵੇਂ ਕਾਬੂ ਕਰਨਾ ਹੈ?
ਤੂੰ ਵੀ ਮੰਮੀ ਨਾਲ ਰਲੀ ਹੋਈ ਹੈ। ਦੋਨੇਂ ਕੰਮ ਤੇ
ਚਲੀਆਂ ਜਾਂਦੀਆਂ ਹਨ। ਫਿਰ ਘਰ ਆ ਕੇ ਸੁੱਤੀਆਂ ਰਹਿੰਦੀਆਂ ਹਨ। ਮਾਂ-ਧੀ ਨੂੰ ਹੋਰ ਕੋਈ ਕੰਮ ਨਹੀਂ
ਹੈ। “ “ ਤੂੰ ਚਾਹੁੰਦਾ ਕੀ ਹੈ? ਕੀ ਮੈਂ ਤੇ ਮੰਮੀ ਵੀ ਨਸ਼ੇ ਖਾਣ ਲੱਗ ਜਾਈਏ? “ “ ਤੂੰ
ਵੀ ਮਾਂ ਵਰਗੀ ਹੈ। ਜਾ ਦਫਾ ਹੋ ਜਾ। ਮੈਂ ਬੁੜੀਆਂ ਦੇ ਮੱਥੇ ਨਹੀਂ ਲੱਗਦਾ। “
Comments
Post a Comment